ਆਸਮਾਨ ਤੋਂ ਵਰ੍ਹਦੇ ਬੰਬਾਂ ’ਚ ਵੀ ਸੰਭਾਲ ਕੀਤੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਅਜਮੇਰ ਸਿੰਘ ਫੌਜੀ ਇੰਸਾਂ ਪੁੱਤਰ ਸ੍ਰੀ ਕਰਮਚੰਦ ਪਿੰਡ ਚੰਦਪੁਰ ਬੇਲਾ ਜ਼ਿਲ੍ਹਾ ਰੂਪਨਗਰ (ਪੰਜਾਬ) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-
ਮੈਂ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦਾ ਸੀ ਮੇਰੇ ਮਾਤਾ-ਪਿਤਾ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਮੈਂ ਵੀ ਦੇਵੀ-ਦੇਵਤਿਆਂ ਦੀ ਪੂਜਾ ਕਰਦਾ ਸੀ ਜਦੋਂ ਮੈਂ ਭਾਰਤੀ ਸੈਨਾ ਵਿੱਚ ਭਰਤੀ ਹੋ ਗਿਆ ਤਾਂ ਉੱਥੇ ਵੀ ਮੈਂ ਧਾਰਮਿਕ ਪੁਸਤਕਾਂ ਪੜ੍ਹਦਾ ਰਹਿੰਦਾ ਸੀ ਮੈਨੂੰ ਭਗਵਾਨ, ਈਸ਼ਵਰ ਨੂੰ ਮਿਲਣ ਦੀ ਤੜਫ਼ ਸੀ ਇੱਕ ਵਾਰ ਮੈਂ ਸੋਚਿਆ ਕਿ ਐ ਮਾਲਕ, ਹੇ ਈਸ਼ਵਰ, ਤੂੰ ਜਿੱਥੇ ਵੀ ਹੈ, ਮੈਨੂੰ ਮਿਲ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਜੇਕਰ ਤੂੰ ਨਹੀਂ ਮਿਲਣਾ ਤਾਂ ਮੈਨੂੰ ਮਰਨਾ ਮਨਜ਼ੂਰ ਹੈ ਮੈਂ ਮਰਨ ਲਈ ਪੱਥਰ ਵਿੱਚ ਸਿਰ ਮਾਰਿਆ, ਫਿਰ ਦੂਜੀ ਵਾਰ ਮਾਰਿਆ ਫਿਰ ਮੈਨੂੰ ਖਿਆਲ ਆਇਆ ਆਤਮਘਾਤੀ ਮਹਾਂਪਾਪੀ ਆਤਮਘਾਤ ਕਰਨਾ ਤਾਂ ਪਾਪ ਹੈ
Also Read :-
- ਭਿਆਨਕ ਕਰਮ ਵੀ ਕਟ ਜਾਂਦੇ ਹਨ
- ਮੇਰਾ ਸਤਿਗੁਰ ‘ਮੋਇਆ ਰਾਮ’ ਨਹੀਂ, ਉਹ ‘ਜ਼ਿੰਦਾਰਾਮ’ ਹੈ
- ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ-ਸਤਿਸੰਗੀਆਂ ਦੇ ਅਨੁਭਵ
- ਜੋ ਮੰਗਿਆ ਉਹੀ ਦਿੰਦਾ ਗਿਆ ਮੇਰਾ ਸਾਈਂ
- ਸਿਮਰਨ ਲਈ ਅਲ੍ਹ ਸਵੇਰ ਆ ਕੇ ਉਠਾਉਂਦੇ ਪਿਆਰੇ ਮੁਰਸ਼ਿਦ
ਉਸ ਸਮੇਂ ਦੇ ਦੌਰਾਨ ਮੈਨੂੰ ਇੱਕ ਫੌਜੀ ਭਾਈ ਮਿਲਿਆ ਉਸ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਰੱਬ ਨੂੰ ਮਿਲਣਾ ਹੈ ਤਾਂ ਨਾਮ ਲੈ ਲਾ ਉਸੇ ਸਮੇਂ ਦੇ ਦੌਰਾਨ ਮੈਨੂੰ ਇੱਕ ਗ੍ਰੰਥ ਪੜ੍ਹਨ ਨੂੰ ਮਿਲਿਆ ਜਿਸ ਦਾ ਨਾਂਅ ਹੈ ‘ਬੰਦੇ ਤੋਂ ਰੱਬ’ ਇਹ ਗ੍ਰੰਥ ਡੇਰਾ ਸੱਚਾ ਸੌਦਾ ਦੁਆਰਾ ਪ੍ਰਕਾਸ਼ਿਤ ਹੈ ਇਸ ਗ੍ਰੰਥ ਨੂੰ ਪੜ੍ਹ ਕੇ ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਨਾਮ ਸੱਚਾ ਸੌਦਾ ਦੇ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਲੈਣਾ ਹੈ ਉਸ ਸਮੇਂ ਤੱਕ ਮੈਂ ਕਦੇ ਸੱਚਾ ਸੌਦਾ ਦਾ ਨਾਂਅ ਵੀ ਨਹੀਂ ਸੁਣਿਆ ਸੀ ਅਤੇ ਨਾ ਹੀ ਪਤਾ ਸੀ ਕਿ ਸੱਚਾ ਸੌਦਾ ਕਿੱਥੇ ਹੈ ਮੈਂ ਪੁੱਛਦਾ-ਪੁਛਾਉਂਦਾ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਿਆ ਨਾਮ ਲੈ ਕੇ ਗੁਰੂ ਵਾਲਾ ਬਣ ਗਿਆ
ਕਰੀਬ 2002 ਦੀ ਗੱਲ ਹੈ ਮੈਂ ਭਾਰਤ ਪਾਕਿਸਤਾਨ ਦੀ ਸਰਹੱਦ ’ਤੇ ਰਾਜੌਰੀ ਤੋਂ ਅੱਗੇ ਬਤੌਰ ਸੈਨਿਕ ਤੈਨਾਤ ਸੀ ਇਹ ਏਰੀਆ ਜੰਮੂ ਕਸ਼ਮੀਰ ਵਿੱਚ ਹੈ ਉੱਥੇ ਸਾਹਮਣੇ ਹੀ ਪਾਕਿਸਤਾਨ ਦੀਆਂ ਫੌਜੀ ਪੋਸਟਾਂ ਹਨ ਮੈਂ ਅਤੇ ਮੇਰਾ ਇੱਕ ਸਾਥੀ ਫੌਜੀ ਇੱਕ ਪੋਸਟ ਤੋਂ ਦੂਜੀ ਪੋਸਟ ’ਤੇ ਜਾ ਰਹੇ ਸੀ ਪੋਸਟ ਦਾ ਆਪਸ ਵਿੱਚ ਫਾਸਲਾ ਕਰੀਬ ਇੱਕ ਕਿੱਲੋਮੀਟਰ ਸੀ ਇਹ ਏਰੀਆ ਪੂਰੇ ਦਾ ਪੂਰਾ ਪਹਾੜੀ ਏਰੀਆ ਸੀ ਅਰਥਾਤ ਉੱਚੀ ਨੀਵੀਂ ਜਗ੍ਹਾ ਸੀ ਰਸਤੇ ਵਿੱਚ ਸਾਡੇ ’ਤੇ ਪਾਕਿਸਤਾਨ ਦੀ ਆਰਮੀ ਵੱਲੋਂ ਗੰਨ ਦਾ ਫਾਇਰ ਆਇਆ ਉਹ ਲਗਾਤਾਰ ਸਾਡੇ ’ਤੇ ਫਾਇਰ ਹਿਟ ਕਰਦੇ ਰਹੇ ਜਿੱਥੇ ਅਸੀਂ ਪਹਿਲਾਂ ਹੁੰਦੇ, ਉੱਥੇ ਬੰਬ ਡਿੱਗਦਾ ਤੇ ਅਸੀਂ ਉਤਨੀ ਦੇਰ ਵਿੱਚ ਦੂਜੀ ਜਗ੍ਹਾ ’ਤੇ ਚਲੇ ਜਾਂਦੇ ਸ਼ਾਇਦ ਉਹ ਦੂਰਬੀਨ ਨਾਲ ਹਿੱਟ ਕਰ ਰਹੇ ਸਨ
ਡਿੱਗਦੇ ਬੰਬਾਂ ਵਿੱਚ ਅਸੀਂ ਆਪਣੀ ਅਗਲੀ ਪੋਸਟ ’ਤੇ ਪਹੁੰਚ ਗਏ ਇਹ ਬੰਬ ਅੱਠ ਮੀਟਰ ਆਲਰਾਊਂਡ ਤਬਾਹ ਕਰਦਾ ਸੀ ਅਗਲੀ ਪੋਸਟ ’ਤੇ ਜਾਣ ਦੇ ਬਾਅਦ ਉੱਥੇ ਇੱਕ ਬਹੁਤ ਸ਼ਕਤੀਸ਼ਾਲੀ ਬੰਬ ਡਿੱਗਿਆ ਜੋ ਸਾਡੇ ਬਿਲਕੁਲ ਨਜ਼ਦੀਕ ਡਿੱਗਿਆ ਪਰ ਸਤਿਗੁਰੂ ਦੀ ਰਹਿਮਤ ਨਾਲ ਉਹ ਬੰਬ ਨਹੀਂ ਫਟਿਆ ਜੇਕਰ ਉਹ ਬੰਬ ਫਟ ਜਾਂਦਾ ਤਾਂ ਕਈ ਮੀਟਰ ਆਲਰਾਊਂਡ ਤਬਾਹ ਕਰਦਾ ਤਾਂ ਸਾਡਾ ਰਾਮ-ਨਾਮ ਸਤ ਹੋ ਜਾਂਦਾ ਫਿਰ ਇੱਕ ਹੋਰ ਬਹੁਤ ਸ਼ਕਤੀਸਾਲੀ ਬੰਬ ਸਾਡੇ ਬਿਲਕੁਲ ਨਜ਼ਦੀਕ ਡਿੱਗਿਆ ਜੋ ਫਟ ਗਿਆ ਪਰ ਉਸ ਬੰਬ ਦਾ ਸਾਡੇ ’ਤੇ ਉਹ ਅਸਰ ਨਹੀਂ ਹੋਇਆ ਜੋ ਸਾਨੂੰ ਜਾਨ ਤੋਂ ਮਾਰ ਦਿੰਦਾ ਕਿਉਂਕਿ ਉਸ ਦੀ ਸੈÇਲੰਗ ਦਾ ਇੱਕ ਵੀ ਟੁਕੜਾ ਲੱਗ ਜਾਂਦਾ ਤਾਂ ਮੌਤ ਹੋ ਜਾਂਦੀ ਪਰ ਸਤਿਗੁਰੂ ਦੀ ਰਹਿਮਤ ਨਾਲ ਮੇਰੇ ਕੋਈ ਟੁਕੜਾ ਨਹੀਂ ਲੱਗਿਆ ਕੇਵਲ ਗੈਸ ਦਾ ਧੱਕਾ ਲੱਗਿਆ
ਜਿਸ ਨਾਲ ਅਸੀਂ ਬੇਹੋਸ਼ ਹੋ ਗਏ ਫਾਈਰਿੰਗ ਬੰਦ ਹੋਣ ਦੇ ਦੋ ਘੰਟੇ ਬਾਅਦ ਸਾਡੀ ਕੰਪਨੀ ਵਾਲਿਆਂ ਨੇ ਸਾਨੂੰ ਦੇਖਿਆ ਉਹਨਾਂ ਨੇ ਸਾਡੇ ਬੂਟ ਉਤਾਰ ਕੇ ਮਾਲਸ਼ ਕੀਤੀ ਤਾਂ ਸਾਨੂੰ ਹੋਸ਼ ਆ ਗਈ ਇਸ ਸਮੇਂ ਦੇ ਦੌਰਾਨ ਮੈਂ ਆਪਣੇ ਮਾਲਕ ਸਤਿਗੁਰੂ ਦੁਆਰਾ ਬਖ਼ਸ਼ੇ ਨਾਮ ਦਾ ਸਿਮਰਨ ਕਰਦਾ ਰਿਹਾ, ਮਾਲਕ ਸਤਿਗੁਰੂ ਦੀ ਰਹਿਮਤ ਵਰਸਦੀ ਰਹੀ ਜੇਕਰ ਮਾਲਕ ਸਤਿਗੁਰੂ ਦੀ ਰਹਿਮਤ ਨਾ ਹੁੰਦੀ ਤਾਂ ਅਜਿਹੇ ਹਾਲਾਤਾਂ ਵਿੱਚ ਕੋਈ ਮਾਈ ਦਾ ਲਾਲ ਬਚ ਨਹੀਂ ਸਕਦਾ ਇਸ ਪ੍ਰਕਾਰ ਉਸ ਦਿਨ ਸਤਿਗੁਰੂ ਨੇ ਮੈਨੂੰ ਹੱਥ ਦੇ ਕੇ ਰੱਖਿਆ ਮੈਂ ਸਤਿਗੁਰੂ ਦੇ ਇਸ ਉਪਕਾਰ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਕਿਹਾ ਜਾਂਦਾ ਹੈ ਕਿ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਨੇ ਮੇਰੇ ਨਾਲ ਮੇਰੇ ਸਾਥੀ ਨੂੰ ਵੀ ਬਚਾ ਲਿਆ
ਸੰਨ 2004 ਦੀ ਗੱਲ ਹੈ ਗਰਮੀਆਂ ਦਾ ਸਮਾਂ ਸੀ ਮੈਂ ਅਤੇ ਮੇਰਾ ਬੇਟਾ ਜੋ ਕਿ ਪੰਜ-ਛੇ ਸਾਲ ਦਾ ਸੀ, ਮੋਟਰ ਸਾਈਕਲ ’ਤੇ ਆਪਣੇ ਪਿੰਡ ਤੋਂ ਮੇਰੇ ਸਹੁਰੇ ਘਰ ਪਿੰਡ ਭਲੜੀ ਨੂੰ ਜਾ ਰਹੇ ਸੀ ਰਸਤੇ ਵਿੱਚ ਤੇਜ਼ ਹਵਾ ਦੇ ਨਾਲ ਮੋਹਲੇਧਾਰ ਬਰਸਾਤ ਸ਼ੁਰੂ ਹੋ ਗਈ ਉਸ ਸਮੇਂ ਰਾਤ ਦੇ ਨੌਂ ਵੱਜੇ ਸਨ ਸਿੰਗਲ ਸੜਕ ਸੀ ਉਹ ਵੀ ਕਿਨਾਰਿਆਂ ਤੋਂ ਮੋਟਰ ਸਾਈਕਲ ਚੱਲਣ ਦੇ ਯੋਗ ਨਹੀਂ ਸੀ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਮੈਂ ਸਿਮਰਨ ਕਰਦਾ ਹਾਂ, ਤੂੰ ਵੀ ਕਰ ਕਿਉਂਕਿ ਕੋਈ ਟਾਹਣਾ ਡਿੱਗ ਸਕਦਾ ਹੈ, ਤਾਰ ਡਿੱਗ ਸਕਦੀ ਹੈ, ਕੋਈ ਹਾਦਸਾ ਹੋ ਸਕਦਾ ਹੈ ਐਨੇ ਵਿੱਚ ਮੇਰੇ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਤੇਜ਼ ਲਾਈਟਾਂ ਦੀ ਵਜ੍ਹਾ ਨਾਲ ਮੈਨੂੰ ਨਹੀਂ ਦਿਸਿਆ ਮੈਂ ਸਮਝਿਆ ਕਿ ਦੋ ਮੋਟਰ ਸਾਈਕਲ ਬਰਾਬਰ ਆ ਰਹੇ ਹਨ ਮੈਂ ਆਪਣੇ ਮੋਟਰ ਸਾਈਕਲ ਨੂੰ ਦੋਨੋਂ ਲਾਈਟਾਂ ਦੇ ਵਿਚਕਾਰ ਕਰ ਲਿਆ
ਉਸ ਦੇ ਬਾਅਦ ਸਾਨੂੰ ਪਤਾ ਨਹੀਂ ਲੱਗਿਆ ਕਿ ਮਾਲਕ ਸਤਿਗੁਰੂ ਨੇ ਸਾਨੂੰ ਕਿੱਥੇ ਰੱਖਿਆ ਟਰੱਕ ਲੰਘਣ ਦੇ ਬਾਅਦ ਸਾਡਾ ਮੋਟਰ ਸਾਈਕਲ ਸਮੇਤ ਸਾਡੇ ਉੱਪਰੋਂ ਸਿੱਧਾ ਸੜਕ ’ਤੇ ਚੱਲਦਾ ਹੋਇਆ ਹੀ ਡਿੱਗਿਆ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਅਸੀਂ ਉੱਪਰੋਂ ਸੜਕ ’ਤੇ ਸਮੇਤ ਚੱਲਦਾ ਹੋਇਆ ਮੋਟਰਸਾਈਕਲ ਡਿੱਗੇ ਹਾਂ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਸਰੀਰ ਪਾਣੀ ਪਾਣੀ ਹੋ ਗਿਆ ਜਦੋਂ ਮੈਂ ਪਿੱਛੇ ਵੱਲ ਮੁੜ ਕੇ ਵੇਖਿਆ ਤਾਂ ਉਹ ਦੋ ਮੋਟਰ ਸਾਈਕਲ ਨਹੀਂ ਸਨ, ਬਲਕਿ ਟਰੱਕ ਸੀ ਟਰੱਕ ਵਾਲੇ ਨੇ ਪੂਰੀ ਰੇਸ ਦੇ ਦਿੱਤੀ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਬੰਦਾ ਟਰੱਕ ਦੇ ਥੱਲੇ ਆ ਗਿਆ ਉਹ ਟਰੱਕ ਭਜਾ ਕੇ ਲੈ ਗਿਆ ਮੈਂ ਆਪਣੇ ਸਤਿਗੁਰੂ ਦੇ ਕੀ ਗੁਣ ਲਿਖਾਂ, ਉਸ ਦੀ ਮਹਿਮਾ ਦਾ ਕੀ ਵਰਣਨ ਕਰਾਂ ਇੱਕ ਦੋ ਜ਼ੁਬਾਨਾਂ ਤਾਂ ਕੀ ਲੱਖਾਂ ਜ਼ੁਬਾਨਾਂ ਹੋਣ ਤਾਂ ਵੀ ਸਤਿਗੁਰ ਦੇ ਗੁਣ ਨਹੀਂ ਗਾਏ ਜਾ ਸਕਦੇ