strawberry became the example of father son duo -sachi shiksha punjabi

ਸਟ੍ਰਾਬੇਰੀ ਮਿਸਾਲ ਬਣੀ ਪਿਤਾ-ਪੁੱਤਰ ਦੀ ਜੋੜੀ

ਸਟ੍ਰਾਬੇਰੀ ਲਈ ਇੱਕ ਏਕੜ ਖੇਤ ’ਚ ਪੌਦੇ ਲਗਾਉਣ ’ਤੇ ਛੇ ਲੱਖ ਰੁਪਏ ਦਾ ਖਰਚ ਆਉਂਦਾ ਹੈ ਸੱਤ ਮਹੀਨੇ ਦੀ ਇਸ ਫਸਲ ’ਤੇ ਸਾਰੇ ਖਰਚ ਕੱਢ ਕੇ ਪ੍ਰਤੀ ਏਕੜ ਕਰੀਬ ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਆਮਦਨ ਹੋ ਜਾਂਦੀ ਹੈ

ਪੰਜਾਬ ’ਚ ਇੱਕ ਪਾਸੇ ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਹੋੜ ਮੱਚੀ ਹੋਈ ਹੈ ਤਾਂ ਦੂਜੇ ਪਾਸੇ ਅਜਿਹੇ ਵੀ ਪਰਿਵਾਰ ਹਨ ਜੋ ਆਪਣੇ ਦੇਸ਼ ’ਚ ਰਹਿ ਕੇ ਆਪਣੀ ਜ਼ਮੀਨ ਨਾਲ ਜੁੜ ਕੇ ਧਰਤੀ ਮਾਂ ਦੇ ਪ੍ਰਤੀ ਆਪਣੇ ਕਰਤੱਵ ਨਿਭਾਉਂਦੇ ਹੋਏ ਦੂਜੇ ਕਿਸਾਨਾਂ ਲਈ ਪ੍ਰੇਰਨਾਦਾਇਕ ਬਣ ਰਹੇ ਹਨ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੌਣੀ ਦੇ ਕਿਸਾਨ ਜਸਕਰਨ ਸਿੰਘ ਵੀ ਅਜਿਹੇ ਕਿਸਾਨਾਂ ’ਚ ਸ਼ੁਮਾਰ ਹਨ ਉਨ੍ਹਾਂ ਦਾ ਆਪਣੇ ਖੇਤ ਨਾਲ ਐਨਾ ਲਗਾਅ ਹੈ

ਕਿ ਉਹ ਆਪਣੇ ਬੇਟੇ ਕਰਨਪ੍ਰੀਤ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕਣ ’ਚ ਸਫਲ ਹੋਏ ਅਤੇ ਉਸ ਦਾ ਵੀ ਧਿਆਨ ਖੇਤੀ ਵੱਲ ਆਕਰਸ਼ਿਤ ਕੀਤਾ ਜਸਕਰਨ ਸਿੰਘ ਨੇ ਆਪਣੇ ਬੇਟੇ ਨੂੰ ਵਿਦੇਸ਼ੀ ਮੋਹ ਤਿਆਗ ਪਰੰਪਰਿਕ ਖੇਤੀ ਛੱਡ ਸਟ੍ਰਾਬੇਰੀ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਇਹੀ ਨਹੀਂ ਜਸਕਰਨ ਸਿੰਘ ਦੇ ਮਾਡਲ ਨੂੰ ਅਪਣਾਉਂਦੇ ਹੋਏ ਖੇਤਰ ਦੇ ਸੱਤ ਹੋਰ ਨੌਜਵਾਨਾਂ ਨੇ ਵੀ ਖੇਤੀ ਵਿਭਿੰਨਤਾ ਦਾ ਰਾਹ ਫੜ ਲਿਆ ਕਰਨਪ੍ਰੀਤ ਹੁਣ ਪਿੰਡ ’ਚ ਹੀ ਰਹਿ ਕੇ ਸਾਰਾ ਖਰਚਾ ਕੱਢਣ ਤੋਂ ਬਾਅਦ ਹਰ ਸਾਲ ਸਟ੍ਰਾਬੇਰੀ ਤੋਂ ਸਾਲਾਨਾ ਕਰੀਬ ਤੀਹ ਤੋਂ 35 ਲੱਖ ਰੁਪਏ ਤੱਕ ਮੁਨਾਫਾ ਕਮਾ ਰਹੇ ਹਨ ਜਸਕਰਨ ਨੇ ਆਪਣੇ ਬੇਟੇ ਕਰਨਪ੍ਰੀਤ ਨੂੰ ਸ਼ਿਮਲਾ ਦੇ ਇੱਕ ਸਕੂਲ ਤੋਂ ਬਾਰਵ੍ਹੀਂ ਤੱਕ ਦੀ ਪੜ੍ਹਾਈ ਕਰਵਾਈ, ਜਿਸ ਤੋਂ ਬਾਅਦ ਉਹ ਵਿਦੇਸ਼ ਜਾਣ ਦੀ ਤਿਆਰੀ ’ਚ ਜੁਟ ਗਿਆ ਸ਼ਿਮਲਾ ਤੋਂ ਵਾਪਸ ਆ ਕੇ ਉਹ ਵਿਦੇਸ਼ ਜਾਣ ਲਈ ਜ਼ਰੂਰੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ

Also Read :-


ਪਿਤਾ ਨੇ ਕਰਨਪ੍ਰੀਤ ਨੂੰ ਸਮਝਾਇਆ ਕਿ ਉਹ ਪੰਜਾਬ ’ਚ ਹੀ ਰਹਿ ਕੇ ਕੁਝ ਨਵੇਂ ਪ੍ਰਯੋਗ ਨਾਲ ਇੱਥੇ ਰਹਿ ਕੇ ਵੀ ਖੂਬ ਕਮਾਈ ਕਰ ਸਕਦੇ ਹਨ ਆਖਰ ਕਰਨਪ੍ਰੀਤ ਨੇ ਆਪਣੇ ਪਿਤਾ ਦੇ ਕਹਿਣ ’ਤੇ ਮਿਹਨਤ ਸ਼ੁਰੂ ਕੀਤੀ ਅਤੇ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ ਪਹਿਲਾਂ ਤਾਂ ਕਰਨਪ੍ਰੀਤ ਨੇ ਆਨਾਕਾਨੀ ਕੀਤੀ, ਪਰ ਪਿਤਾ ਨੇ ਖੇਤੀ ਸ਼ੁਰੂ ਕਰ ਦਿੱਤੀ ਤਾਂ ਕਰਨਪ੍ਰੀਤ ਪੜ੍ਹਾਈ ਦੇ ਨਾਲ-ਨਾਲ ਪਿਤਾ ਦਾ ਹੱਥ ਵਟਾਉਣ ਲੱਗਿਆ ਵਿਦੇਸ਼ ਜਾਣ ਲਈ ਜ਼ਰੂਰੀ ਪ੍ਰੀਖਿਆ (ਆਈਲੇਟਸ) ਪਾਸ ਕਰਨ ਤੋਂ ਬਾਅਦ ਵੀ ਉਸ ਨੇ ਇੱਥੇ ਗ੍ਰੈਜੂਏਸ਼ਨ ’ਚ ਦਾਖਲਾ ਲੈ ਲਿਆ ਹੁਣ ਉਹ ਬੀਏ ਫਾਇਨਲ ’ਚ ਹੈ ਹੁਣ ਕਰਨਪ੍ਰੀਤ ਨਵੀਨਤਮ ਤਕਨੀਕ ਅਪਣਾ ਕੇ ਖੇਤੀ ਨੂੰ ਵਿਸਥਾਰ ਦੇ ਰਿਹਾ ਹੈ

ਅੱਜ ਦੋਨੋਂ ਪਿਤਾ-ਪੁੱਤਰ ਅੱਠ ਏਕੜ ’ਚ ਸਟ੍ਰਾਬੇਰੀ ਦੀ ਸਫਲਤਾਪੂਰਵਕ ਖੇਤੀ ਕਰ ਰਹੇ ਹਨ ਕਰਨਪ੍ਰੀਤ ਦੇ ਪਿਤਾ ਜਸਕਰਨ ਕਹਿੰਦੇ ਹਨ, ਕਿਸਾਨਾਂ ਦੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਪਰੰਪਰਿਕ ਖੇਤੀ (ਕਣਕ, ਝੋਨਾ) ਛੱਡ ਕਈ ਤਰ੍ਹਾਂ ਦੀ ਖੇਤੀ ਨੂੰ ਅਪਣਾਉਣਾ ਹੋਵੇਗਾ ਉਹ ਦੱਸਦੇ ਹਨ ਕਿ ਸਟ੍ਰਾਬੇਰੀ ਦੀ ਇਨਵੈਸਟਮੈਂਟ ਵੀ ਜ਼ਿਆਦਾ ਹੈ, ਪਰ ਮਿਹਨਤ ਤੋਂ ਬਾਅਦ ਪੂਰਾ ਫਲ ਮਿਲਦਾ ਹੈ ਉਨ੍ਹਾਂ ਦੇ ਮਾਡਲ ਨੂੰ ਦੇਖ ਕੇ ਖੇਤਰ ਦੇ ਸੱਤ ਵਿਅਕਤੀਆਂ ਨੇ ਵੀ ਖੇਤੀ ਵਿਭਿੰਨਤਾ ਦੇ ਰਾਹ ਨੂੰ ਅਪਣਾਇਆ ਹੈ ਪਿੰਡ ਬੂੜਾ ਗੁੱਜਰ ਦੇ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੇ ਨਵਜੋਤ ਸਿੰਘ ਵੀ ਵੱਡੇ ਪੱਧਰ ’ਤੇ ਸਟ੍ਰਾਬੇਰੀ ਦੀ ਖੇਤੀ ਕਰਨ ਲੱਗੇ ਹਨ ਕੁਝ ਵਿਅਕਤੀ ਡ੍ਰੈਗਨ ਫਰੂਟ ਅਤੇ ਖਰਬੂਜੇ ਦੀ ਖੇਤੀ ਵੀ ਕਰ ਰਹੇ ਹਨ

ਪ੍ਰਤੀ ਏਕੜ ਸਾਢੇ ਤਿੰਨ ਤੋਂ ਚਾਰ ਲੱਖ ਤੱਕ ਮੁੁਨਾਫਾ:

ਸਟ੍ਰਾਬੇਰੀ ਦੀ ਖੇਤੀ ’ਤੇ ਮਿਹਨਤ ਬਹੁਤ ਹੁੰਦੀ ਹੈ ਉਹ ਸਟ੍ਰਾਬੇਰੀ ਦੇ ਪੌਦਿਆਂ ਨੂੰ ਪੂਨੇ ਤੋਂ ਲੈ ਕੇ ਆਏ ਹਨ ਇੱਕ ਏਕੜ ਖੇਤੀ ’ਚ ਪੌਦੇ ਲਗਾਉਣ ’ਤੇ ਛੇ ਲੱਖ ਰੁਪਏ ਦਾ ਖਰਚ ਆਉਂਦਾ ਹੈ, ਜਿਸ ’ਚ ਟਰਾਂਸਪੋਰਟਾਂ, ਲੇਬਰ, ਪੈਕਿੰਗ ਸਮੇਤ ਕਈ ਹੋਰ ਖਰਚੇ ਸ਼ਾਮਲ ਹਨ ਸੱਤ ਮਹੀਨੇ ਦੀ ਇਸ ਫਸਲ ’ਤੇ ਸਾਰੇ ਖਰਚੇ ਕੱਢ ਕੇ ਪ੍ਰਤੀ ਏਕੜ ਕਰੀਬ ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਆਮਦਨ ਹੋ ਜਾਂਦੀ ਹੈ ਕਰਨਪ੍ਰੀਤ ਪੰਜਾਬ ’ਚ ਬਠਿੰਡਾ, ਲੁਧਿਆਣਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਦਿੱਲੀ ਅਤੇ ਸ੍ਰੀ ਗੰਗਾਨਗਰ ਦੀਆਂ ਮੰਡੀਆਂ ’ਚ ਸਟ੍ਰਾਬੇਰੀ ਨੂੰ ਵੇਚਣ ਲਈ ਭੇਜਦੇ ਹਨ ਸਟ੍ਰਾਬੇਰੀ ਦੀ ਕੀਮਤ 25 ਤੋਂ 65 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਹੈ ਕਰਨਪ੍ਰੀਤ ਦਾ ਕਹਿਣਾ ਹੈ ਕਿ ਸ਼ੁਰੂ ’ਚ ਮੇਰੀ ਦਿਲਚਸਪੀ ਨਹੀਂ ਸੀ, ਪਰ ਜਦੋਂ ਹੌਲੀ-ਹੌਲੀ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਸ ’ਚ ਆਪਣਾ ਭਵਿੱਖ ਦਿਖਾਈ ਦਿੱਤਾ ਹੁਣ ਸਟ੍ਰਾਬੇਰੀ ਦੀ ਖੇਤੀ ਨੂੰ ਵੱਡੇ ਪੱਧਰ ’ਤੇ ਲੈ ਜਾ ਕੇ ਬਿਜਨੈੱਸ ਨੂੰ ਵਿਸਥਾਰ ਦੇਣਾ ਚਾਹੁੰਦਾ ਹਾਂ

ਪਹਿਲਾਂ ਸਮਝੋ ਅਤੇ ਫਿਰ ਕਰੋ ਖੇਤੀ:

ਜਸਕਰਨ ਸਿੰਘ ਦਾ ਕਹਿਣਾ ਹੈ ਕਿ ਦੂਜੇ ਕਿਸਾਨ ਵੀ ਇਸ ਨੂੰ ਛੋਟੇ ਪੱਧਰ ’ਤੇ ਸ਼ੁਰੂ ਕਰ ਸਕਦੇ ਹਨ, ਕਿਉਂਕਿ ਇਹ ਇੱਕ ਮਹਿੰਗੀ ਖੇਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪੂਰਾ ਮਹੀਨੇ ’ਚ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਉਸ ਸਮੇਂ ਥੋੜ੍ਹੀ ਦਿੱਕਤ ਆਉਂਦੀ ਹੈ ਕਿਉਂਕਿ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਪਰ ਤੁਸੀਂ ਸਿਪ੍ਰੰਕਲਰ ਲਾ ਕੇ ਇਸ ਨੂੰ ਠੰਡਾ ਰੱਖ ਸਕਦੇ ਹੋ ਫਿਰ ਨਵੰਬਰ ਤੋਂ ਮਾਰਚ ਮਹੀਨੇ ਤੱਕ ਦਾ ਮੌਸਮ ਸਟ੍ਰਾਬੇਰੀ ਦੀ ਖੇਤੀ ਲਈ ਬਹੁਤ ਲਾਭਦਾਇਕ ਹੁੰਦਾ ਹੈ ਨਵੰਬਰ ਤੋਂ ਅਪਰੈਲ ਤੱਕ ਫਰੂਟ ਦੀ ਤੁੜਾਈ ਚੱਲਦੀ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਟ੍ਰਾਬੇਰੀ ਨੂੰ ਪਾਣੀ ਘੱਟ ਚਾਹੀਦਾ ਹੁੰਦਾ ਹੈ,

ਇਸ ਲਈ ਜ਼ਰੂਰਤ ਅਨੁਸਾਰ ਚੰਗਾ ਪਾਣੀ ਚਾਹੀਦਾ ਹੁੰਦਾ ਹੈ ਨਾਲ ਹੀ ਜਸਕਰਨ ਦਾ ਕਹਿਣਾ ਹੈ ਕਿ ਸਟ੍ਰਾਬੇਰੀ ਫਾਰਮ ਦੀ ਬੱਚਿਆਂ ਦੀ ਤਰ੍ਹਾਂ ਸੰਭਾਲ ਕਰਨੀ ਪੈਂਦੀ ਹੈ ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਇ ਸਨੂੰ ਉਹ ਕਿਸਾਨ ਵੀ ਅਪਣਾ ਕੇ ਮੁਨਾਫ਼ਾ ਕਮਾ ਸਕਦੇ ਹਨ, ਜੋ ਰੋਜ਼ਾਨਾ ਆਪਣੇ ਖੇਤ ’ਚ ਜਾ ਕੇ ਇਸ ਦੀ ਸੰਭਾਲ ਕਰਨਗੇ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਖੇਤ ’ਚ ਇੱਕ ਸਪੈਸ਼ਲ ਬੋਰ ਕੀਤਾ ਹੈ, ਜਿਸ ’ਚ ਬਾਰਸ਼ ਦਾ ਪਾਣੀ ਜਾਂ ਨਹਿਰ ਦਾ ਫਾਲਤੂ ਪਾਣੀ ਸਟੋਰ ਕੀਤਾ ਜਾਂਦਾ ਹੈ ਫਿਰ ਉਸੇ ਪਾਣੀ ਨੂੰ ਖੇਤੀ ’ਚ ਪ੍ਰਯੋਗ ਕਰਦੇ ਹਨ ਇਹੀ ਨਹੀਂ ਸਟ੍ਰਾਬੇਰੀ ਦੀ ਖੇਤੀ ਲਈ ਆਰਗੈਨਿਕ ਖਾਦ ਦਾ ਹੀ ਪ੍ਰਯੋਗ ਕਰਦੇ ਹਨ

ਦੂਸਰੇ ਕਿਸਾਨਾਂ ਨੂੰ ਸਲਾਹ:

ਜਸਕਰਨ ਸਿੰਘ ਦੂਜੇ ਕਿਸਾਨਾਂ ਨੂੰ ਇਹੀ ਸਲਾਹ ਦਿੰਦੇ ਹਨ ਕਿ ਜੇਕਰ ਕੋਈ ਵੀ ਕਿਸਾਨ ਇਸ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਪਹਿਲਾਂ ਉਹ ਉਨ੍ਹਾਂ ਦੇ ਪਿੰਡ ’ਚ ਪਹੁੰਚ ਕੇ ਫਾਰਮ ਹਾਊਸ ਨੂੰ ਵਿਜ਼ਿਟ ਕਰੇ ਅਤੇ ਪੂਰੀ ਤਕਨੀਕ ਨੂੰ ਸਮਝੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਖੇਤੀ ਕਰਨ ਲਈ ਸਭ ਤੋਂ ਪਹਿਲਾਂ ਖੇਤ ਨੂੰ ਡਰਿੱਪ ਇਰੀਗੇਸ਼ਨ ਕਰਵਾਉਣਾ ਜ਼ਰੂਰੀ ਹੈ, ਫਿਰ ਉੱਥੇ ਸਿਪ੍ਰੰਕਲਰ ਲੱਗੇ ਹੋਣੇ ਚਾਹੀਦੇ ਹਨ ਅਜਿਹੇ ਹਾਲਾਤ ’ਚ ਨੁਕਸਾਨ ਦੀ ਗੁੰਜਾਇਸ਼ ਨਹੀਂ ਰਹੇਗੀ ਜਸਕਰਨ ਦਾ ਕਹਿਣਾ ਹੈ

ਕਿ ਸਟ੍ਰਾਬੇਰੀ ਦੀ ਖੇਤੀ ਕਰਨ ਤੋਂ ਪਹਿਲਾਂ ਜ਼ਮੀਨ ਦੀ ਨਿਕਾਸੀ ਹੋਣਾ ਬਹੁਤ ਜ਼ਰੂਰੀ ਹੈ, ਬਾਰਸ਼ ਦਾ ਪਾਣੀ ਚੰਗੀ ਤਰ੍ਹਾਂ ਕੱਢਿਆ ਜਾਣਾ ਚਾਹੀਦਾ ਹੈ ਨਾਲ ਹੀ ਕਿਸਾਨ ਜਸਕਰਨ ਸਿੰਘ ਨੌਜਵਾਨਾਂ ਨੂੰ ਵੀ ਆਪਣੇ ਦੇਸ਼ ’ਚ ਰਹਿ ਕੇ ਹੀ ਕੰਮ ਕਰਨ ਅਤੇ ਮਾਤਾ-ਪਿਤਾ ਦੇ ਨਾਲ ਸਮਾਂ ਬਤੀਤ ਕਰਨ ਦੀ ਸਲਾਹ ਦਿੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਪਰਿਵਾਰ ਨਾਲ ਜੁੜੇ ਵਿਅਕਤੀ ਨਵੀਂ ਤਕਨੀਕ ਨਾਲ ਖੇਤੀ ਦੀ ਨੁਹਾਰ ਬਦਲ ਸਕਦੇ ਹਨ ਮੈਂ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਦੀ ਖੇਤੀ ’ਚ ਸਾਰੀ ਤਕਨੀਕ ਸਮਝ ਕੇ ਖੇਤੀ ਵਿਭਿੰਨਤਾ ਨੂੰ ਅਪਣਾ ਕੇ ਖੇਤੀ ਨੂੰ ਫਾਇਦੇ ਦਾ ਸੌਦਾ ਬਣਾਉਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!