ਅਮਰੀਕਾ ਛੱਡ ਕਿਸਾਨ ਬਣਿਆ ਰਾਜਵਿੰਦਰ ਧਾਲੀਵਾਲ, ਹੋਇਆ ਮਾਲਾਮਾਲ
ਅਮਰੀਕਾ ’ਚ ਪੰਜ ਸਾਲ ਬਿਤਾਏ ਪਰ ਰਾਜਵਿੰਦਰ ਧਾਲੀਵਾਲ ਦੇ ਮਨ ਤੋਂ ਘੱਟ ਨਹੀਂ ਹੋਇਆ ਦੇਸ਼ ਪ੍ਰੇਮ
ਮੈਂ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ, ਪਰ ਮੈਂ ਪਹਿਲਾਂ ਕਦੇ ਵੀ ਖੇਤੀ ਨਹੀਂ ਕੀਤੀ ਸੀ ਵਿਦੇਸ਼ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮੇਰੇ ਮਨ ’ਚ ਖੇਤੀ ਸਬੰਧੀ ਗੱਲ ਆੳਂੁਦੀ ਸੀ ਮੈਂ ਵੀ ਸੋਚਿਆ ਕਿ ਹੁਣ ਖੇਤੀ ਨੂੰ ਬਚਾਉਣ ਲਈ ਸਭ ਨੂੰ ਨਾਲ ਆਉਣਾ ਹੋਵੇਗਾ ਆਖਰ ’ਚ ਉਹ ਇਹੀ ਕਹਿੰਦੇ ਹਨ ਕਿ ਅਸੀਂ ਕਿਸਾਨਾਂ ਨੂੰ ਨਵੀਂ ਖੇਤੀ ਨੂੰ ਅਪਣਾਉਣਾ ਹੋਵੇਗਾ
ਅੱਜ ਦੇ ਦੌਰ ’ਚ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ’ਚ ਰਹਿ ਕੇ ਪੂਰੇ ਐਸ਼ੋ-ਆਰਾਮ ਨਾਲ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਅਤੇ ਉੱਥੇ ਰਹਿ ਕੇ ਉਨ੍ਹਾਂ ਦਾ ਮਕਸਦ ਚੰਗੀ ਕਮਾਈ ਕਰਨਾ ਵੀ ਹੁੰਦਾ ਹੈ ਪਰ ਬਹੁਤ ਘੱਟ ਲੋਕ ਅਜਿਹੇ ਦੇਖਣ ਨੂੰ ਮਿਲਦੇ ਹਨ, ਜੋ ਵਿਦੇਸ਼ ਤੋਂ ਵਾਪਸ ਆ ਕੇ ਖੇਤੀ ਕਰਨਾ ਪਸੰਦ ਕਰਦੇ ਹਨ ਇਨ੍ਹਾਂ ਕੁਝ ਲੋਕਾਂ ’ਚ ਪੰਜਾਬ ਦੇ ਮੋਗਾ ਜ਼ਿਲ੍ਹਾ ਸਥਿਤ ਲੋਹਾਰਾ ਪਿੰਡ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਧਾਲੀਵਾਲ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਮਰੀਕਾ ਛੱਡ ਭਾਰਤ ’ਚ ਰਹਿਣ ਦਾ ਫੈਸਲਾ ਕੀਤਾ ਅਤੇ ਸਿਰਫ਼ ਕੁਝ ਹੀ ਏਕੜ ’ਚ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਹੇ ਹਨ
ਅਮਰੀਕਾ ਤੋਂ ਭਾਰਤ ਵਾਪਸ ਆਏ ਰਾਜਵਿੰਦਰ ਆਪਣੀ ਅੱਠ ਏਕੜ ਜ਼ਮੀਨ ’ਤੇ ਗੰਨਾ, ਆਲੂ, ਹਲਦੀ, ਸਰ੍ਹੋਂ ਵਰਗੀਆਂ ਫਸਲਾਂ ਨੂੰ ਕੁਦਰਤੀ ਤਰੀਕੇ ਨਾਲ ਉਗਾ ਰਹੇ ਹਨ ਅਤੇ ਇਨ੍ਹਾਂ ਫਸਲਾਂ ਨੂੰ ਪ੍ਰੋਸੈੱਸ ਕਰਕੇ ਗੁੜ, ਸ਼ੱਕਰ ਅਤੇ ਹਲਦੀ ਪਾਊਡਰ ਵੀ ਬਣਾਉਂਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਫਾਰਮ ’ਚ ਅੰਬ, ਅਮਰੂਦ, ਚੀਕੂ, ਅਨਾਰ ਵਰਗੇ ਫਲਾਂ ਦੇ ਦਰੱਖਤ ਵੀ ਲਗਾਏ ਹਨ ਅਤੇ ਅੱਜ ਉਨ੍ਹਾਂ ਨੂੰ ਪਰੰਪਰਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਮੁਕਾਬਲੇ ਪ੍ਰਤੀ ਏਕੜ ਇੱਕ ਲੱਖ ਰੁਪਏ ਦਾ ਜ਼ਿਆਦਾ ਮੁਨਾਫਾ ਹੋ ਰਿਹਾ ਹੈ ਅੱਜ ਉਨ੍ਹਾਂ ਦਾ ਫਾਰਮ ਹਾਊਸ ਲੋਹਾਰਾ ਫਾਰਮ ਹਾਊਸ ਦੇ ਨਾਂਅ ਨਾਲ ਪ੍ਰਸਿੱਧ ਹੈ
Also Read :-
- ਘੱਟ ਖਰਚ ’ਚ ਚੰਗਾ ਕਾਰੋਬਾਰ ਐਗਰੀ-ਟੈੱਕ
- ਕੇਲੇ ਦੇ ਕਚਰੇ ਨਾਲ ਕਰੋੜਾਂ ਰੁਪਏ ਕਮਾ ਰਹੇ 8ਵੀਂ ਪਾਸ ਪ੍ਰਗਤੀਸ਼ੀਲ ਕਿਸਾਨ ਮੁਰੂਗੇਸਨ
- ਲੈਮਨ ਗਰਾਸ ਦੀ ਖੇਤੀ ਕਰਕੇ ਬਣਾਈ ਵੱਖਰੀ ਪਛਾਣ
ਰਾਜਵਿੰਦਰ ਅਮਰੀਕਾ ’ਚ ਪੰਜ ਸਾਲਾਂ ਤੱਕ ਰਹੇ ਅਤੇ ਉਨ੍ਹਾਂ ਨੇ ਉੱਥੇ ਟਰੱਕ ਚਲਾਉਣ ਤੋਂ ਲੈ ਕੇ ਹੋਟਲ ਲਾਈਨ ਤੱਕ ’ਚ ਕੰਮ ਕੀਤਾ ਪਰ ਹੌਲੀ-ਹੌਲੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਜੀਵਨ ’ਚ ਆਪਣੇ ਪਿੰਡ-ਦੇਸ਼ ਤੋਂ ਵਧ ਕੇ ਕੁਝ ਨਹੀਂ ਹੈ ਇਸ ਤੋਂ ਬਾਅਦ ਉਨ੍ਹਾਂ ਨੇ 2012 ’ਚ ਅਮਰੀਕਾ ਛੱਡ ਭਾਰਤ ਆਉਣ ਦਾ ਫੈਸਲਾ ਕੀਤਾ ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਹੋਟਲ ਬਿਜਨੈੱਸ਼ ਸ਼ੁਰੂ ਕੀਤਾ ਪਰ ਕੁਝ ਹੀ ਸਮੇਂ ਤੋਂ ਬਾਅਦ ਉਨ੍ਹਾਂ ਨੂੰ ਖੇਤੀ ਕਰਨ ਦੀ ਖੁਵਾਇਸ਼ ਜਗੀ ਇਸ ਤੋਂ ਬਾਅਦ ਉਨ੍ਹਾਂ ਨੇ ‘ਕਿਸਾਨ ਵਿਰਾਸਤ ਮਿਸ਼ਨ’ ਨਾਂਅ ਦੇ ਇੱਕ ਐੱਨਜੀਓ ਤੋਂ ਖੇਤੀ ਨਾਲ ਜੁੜੀਆਂ ਜਾਣਕਾਰੀਆਂ ਨੂੰ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਖੇਤੀ ਕਰਨ ਵਾਲੇ ਕਈ ਕਿਸਾਨ ਦੋਸਤਾਂ ਨਾਲ ਸੋਸ਼ਲ ਮੀਡੀਆ ਜ਼ਰੀਏ ਗੱਲ ਹੋਈ ਅਤੇ ਸਾਲ 2017 ’ਚ ਉਨ੍ਹਾਂ ਨੇ ਆਪਣੀ ਛੇ ਏਕੜ ਜ਼ਮੀਨ ’ਤੇ ਪੂਰੀ ਤਰ੍ਹਾਂ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ
ਰਾਜਵਿੰਦਰ ਨੇ ਸਭ ਤੋਂ ਪਹਿਲਾਂ ਆਪਣੀ ਅੱਠ ਏਕੜ ਜ਼ਮੀਨ ’ਤੇ ਸਿਰਫ਼ ਹਰੀ ਖਾਦ ਦਿੱਤੀ ਅਤੇ ਕੋਈ ਫਸਲ ਨਹੀਂ ਲਗਾਈ, ਕਿਉਂਕਿ ਇਸ ਤੋਂ ਪਹਿਲਾਂ ਇਸ ਖੇਤ ’ਚ ਰਸਾਇਣ ਦਾ ਇਸਤੇਮਾਲ ਹੋਇਆ ਕਰਦਾ ਸੀ ਇਸ ਲਈ ਉਨ੍ਹਾਂ ਨੇ ਆਪਣੇ ਖੇਤ ’ਚ ਹਰੀ ਖਾਦ ਦਾ ਛਿੜਕਾਅ ਕੀਤਾ ਤਾਂ ਕਿ ਖੇਤ ਨੈਚੁਰਲ ਫਾਰਮਿੰਗ ਲਈ ਤਿਆਰ ਹੋ ਸਕੇ ਉਸ ਤੋਂ ਬਾਅਦ ਸਾਲ 2017 ’ਚ ਉਨ੍ਹਾਂ ਨੇ ਕਰੀਬ ਪੰਜ ਏਕੜ ’ਚ ਸਭ ਤੋਂ ਪਹਿਲਾਂ ਗੰਨਾ ਲਗਾਇਆ ਅਤੇ ਖੇਤਾਂ ਦੀਆਂ ਹੱਦਾਂ ’ਤੇ 3000 ਤੋਂ ਜ਼ਿਆਦਾ ਫਲਦਾਰ ਦਰੱਖਤ ਵੀ ਲਗਾਏ ਹਨ ਇੱਥੇ ਰਾਜਵਿੰਦਰ ਦਾ ਮੰੰਨਣਾ ਹੈ ਕਿ ਜੇਕਰ ਕੋਈ ਕਿਸਾਨ ਨੈਚੁਰਲ ਫਾਰਮਿੰਗ ਕਰ ਰਿਹਾ ਹੈ, ਤਾਂ ਬਿਨ੍ਹਾਂ ਵੈਲਿਊ ਐਡੀਸ਼ਨ ਦੇ ਜ਼ਿਆਦਾ ਲਾਭ ਨਹੀਂ ਕਮਾਇਆ ਜਾ ਸਕਦਾ ਹੈ ਇਸ ਲਈ ਉਨ੍ਹਾਂ ਨੇ ਖੁਦ ਹੀ ਗੁੜ ਅਤੇ ਹਲਦੀ ਪਾਊਡਰ ਵਰਗੇ ਉਤਪਾਦਾਂ ਦੇ ਬਣਾਉਣ ਲਈ ਇੱਕ ਏਕੜ ’ਚ ਮਸ਼ੀਨਾਂ ਲਗਾਈਆਂ ਹੋਈਆਂ ਹਨ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਰੱਖਣ ਅਤੇ ਕੰਮ ਤੋਂ ਬਾਅਦ ਆਰਾਮ ਕਰਨ ਲਈ ਖੇਤ ’ਚ ਹੀ ਮਿੱਟੀ ਦੇ ਘਰ ਵੀ ਬਣਾਏ ਹਨ
Table of Contents
ਕਈ ਤਰ੍ਹਾਂ ਹਨ ਗੁੜ ਬਣਾਉਂਦੇ ਰਾਜਵਿੰਦਰ
ਰਾਜਵਿੰਦਰ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਕਿ ਉਹ ਆਪਣੇ ਗੰਨੇ ਨੂੰ ਬਾਜ਼ਾਰ ’ਚ ਵੇਚਦੇ ਨਹੀਂ, ਸਗੋਂ ਗੰਨਿਆਂ ਤੋਂ ਖੇਤ ’ਚ ਹੀ ਖੁਦ ਸ਼ੱਕਰ ਅਤੇ ਗੁੜ ਬਣਾਉਂਦੇ ਹਨ ਜ਼ਿਕਰਯੋਗ ਹੈ ਕਿ ਸਾਧਾਰਨ ਗੁੜ ਬਣਾਉਣ ਤੋਂ ਇਲਾਵਾ ਹਲਦੀ, ਸੌਂਫ, ਅਜ਼ਵਾਇਨ, ਤੁਲਸੀ, ਡਰਾਈਫਰੂਟ ਆਦਿ ਮਿਲਾ ਕੇ ਕਈ ਤਰ੍ਹਾਂ ਦੇ ਮਸਾਲਾ ਗੁੜ ਵੀ ਬਣਾਉਂਦੇ ਹਨ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੇ ਇੱਥੇ ਸਾਧਾਰਨ ਗੁੜ ਨੂੰ ਪ੍ਰਤੀ ਕਿੱਲੋ 110 ਰੁਪਏ ’ਚ ਵੇਚਿਆ ਜਾਂਦਾ ਹੈ ਅਤੇ ਮਸਾਲਾ ਗੁੜ 170 ਰੁਪਏ ਪ੍ਰਤੀ ਕਿੱਲੋ ਤੱਕ ਵਿਕਦਾ ਹੈ
ਇਸ ਤੋਂ ਇਲਾਵਾ ਸ਼ੱਕਰ ਨੂੰ 140 ਰੁਪਏ ਕਿੱਲੋ ਦੇ ਰੇਟ ’ਤੇ ਵੇਚ ਰਹੇ ਹਨ ਉਹ ਦੱਸਦੇ ਹਨ ਕਿ ਗੰਨੇ ਦੀ ਸਰਕਾਰੀ ਦਰ ਅੱਜ 360 ਰੁਪਏ ਪ੍ਰਤੀ ਕੁਇੰਟਲ ਹੈ ਪਰ ਇੱਕ ਕੁਇੰਟਲ ਗੰਨੇ ਨਾਲ 10 ਕਿੱਲੋ ਗੁੜ ਆਸਾਨੀ ਨਾਲ ਬਣ ਜਾਂਦਾ ਹੈ ਜੇਕਰ ਤੁੁਹਾਡੇ ਵੱਲੋਂ ਬਣਾਏ ਗਏ ਗੁੜ ਨੂੰ ਘੱਟ ਤੋਂ ਘੱਟ 110 ਰੁਪਏ ਕਿੱਲੋ ਦੀ ਦਰ ’ਤੇ ਵੇਚੀਏ, ਤਾਂ ਵੀ ਕਮਾਈ ’ਚ ਤਿੰਨ ਗੁਣਾ ਫਰਕ ਹੈ ਗੁੜ ਅਤੇ ਸ਼ੱਕਰ ਬਣਾਉਣ ਲਈ ਉਨ੍ਹਾਂ ਦੇ ਸੀਓਜੇ-64, ਸੀਓਜੇ-85, ਸੀਓਜੇ-88 ਵਰਗੀਆਂ ਕਿਸਮਾਂ ਦੇ ਗੰਨਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਹਰ ਸਾਲ ਘੱਟ ਤੋਂ ਘੱਟ ਉਨ੍ਹਾਂ ਕੋਲ 10 ਟਨ ਗੁੜ ਦਾ ਉਤਪਾਦਨ ਹੁੰਦਾ ਹੈ, ਜਿਸ ਨਾਲ 8 ਲੱਖ ਦੀ ਕਮਾਈ ਹੁੰਦੀ ਹੈ
ਕਿਵੇਂ ਕਰਦੇ ਹਨ ਮਾਰਕਿਟਿੰਗ?
ਰਾਜਵਿੰਦਰ ਜਿਆਦਾਤਰ ਆਪਣੇ ਉਤਪਾਦਾਂ ਦਾ ਮਾਰਕਿਟਿੰਗ ਸੋਸ਼ਲ ਮੀਡੀਆ ਜ਼ਰੀਏ ਕਰਦੇ ਹਨ ਉਹ ਆਪਣੇ ਉਤਪਾਦਾਂ ਨੂੰ ਕਦੇ ਥੋਕ ’ਚ ਨਹੀਂ ਵੇਚਦੇ ਹਨ ਤਾਂ ਕਿ ਖੇਤੀ ’ਚ ਬਿਚੋਲਿਆਂ ਦੀ ਸੰਭਾਵਨਾ ਘੱਟ ਹੋਵੇ ਅਤੇ ਉਨ੍ਹਾਂ ਨੂੰ ਜ਼ਿਆਦਾ ਲਾਭ ਮਿਲੇ ਉਨ੍ਹਾਂ ਦੀ ਕੋਸ਼ਿਸ਼ ਸਿੱਧੇ ਗਾਹਕਾਂ ਨੂੰ ਵੇਚਣ ਨਾਲ ਹੁੰਦੀ ਹੈ ਇਸ ਤੋਂ ਇਲਾਵਾ ਉਹ ਆਪਣੇ ਖੇਤਾਂ ’ਚ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਦੇ ਹਨ ਅਤੇ ਗਾਹਕਾਂ ਨੂੰ ਆਪਣਾ ਥੈਲਾ ਖੁਦ ਲੈ ਕੇ ਜਾਣਾ ਹੁੰਦਾ ਹੈ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਉਨ੍ਹਾਂ ਦਾ ਗੁੜ, ਸ਼ੱਕਰ ਹੈਦਰਾਬਾਦ, ਲਖਨਊ, ਝਾਰਖੰਡ, ਮਹਾਂਰਾਸ਼ਟਰ ਤੱਕ ਵੀ ਸਪਲਾਈ ਹੁੰਦਾ ਹੈ ਇਨ੍ਹਾਂ ਦਾ ਸਾਲਾਨਾ ਟਰਨਓਵਰ 12 ਲੱਖ ਰੁਪਏ ਦਾ ਹੈ
ਸਬਜੀਆਂ ਤੇ ਫਲਾਂ ਦੀ ਵੀ ਕਰਦੇ ਹਨ ਖੇਤੀ
ਰਾਜਵਿੰਦਰ ਆਪਣੇ ਖੇਤਾਂ ’ਚ ਗੰਨੇ ਤੋਂ ਇਲਾਵਾ ਹਲਦੀ, ਸਰੋ੍ਹਂ, ਗੰਢੇ ਅਤੇ ਹੋਰ ਸਬਜੀਆਂ ਦੀ ਵੀ ਖੇਤੀ ਕਰਦੇ ਹਨ ਅਤੇ ਖਾਦ ਦੇ ਤੌਰ ’ਤੇ ਉਹ ਐਗਰੀਕਲਚਰ ਵੇਸਟ ਤੋਂ ਇਲਾਵਾ ਗਾਂ ਦੇ ਗੋਹੇ ਦਾ ਇਸਤੇਮਾਲ ਕਰਦੇ ਹਨ ਇਸ ਤੋਂ ਇਲਾਵਾ ਹੁਣ ਉਹ ਪਸ਼ੂ-ਪਾਲਣ ਵੀ ਕਰਦੇ ਹਨ ਤਾਂ ਕਿ ਗੋਹਾ ਕਿਤੋਂ ਵੀ ਖਰੀਦਣਾ ਨਾ ਪਵੇ ਅਤੇ ਦੁੱਧ ਵੇਚ ਕੇ ਵੀ ਚੰਗੀ ਕਮਾਈ ਕੀਤੀ ਜਾ ਸਕੇ ਰਾਜਵਿੰਦਰ ਨੇ ਆਪਣੇ ਖੇਤਾਂ ਦੀ ਸਾਈਡ ’ਚ ਵੀ ਕੁਝ ਅਜਿਹੇ ਦਰੱਖਤ ਲਾਏ ਹਨ ਜਿਨ੍ਹਾਂ ਦੇ ਫਲ ਵੇਚ ਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ
ਆਲੂ ਉਗਾਉਣ ਦੀ ਅਨੋਖੀ ਤਕਨੀਕ
ਰਾਜਵਿੰਦਰ ਆਪਣੇ ਖੇਤਾਂ ’ਚ ਵੀ ਖਾਸ ਤਰੀਕੇ ਨਾਲ ਆਲੂ ਲਗਾਉਂਦੇ ਹਨ ਉਹ ਆਲੂ ਨੂੰ ਮਿੱਟੀ ’ਚ ਨਹੀਂ ਲਾਉਂਦੇ ਸਗੋਂ ਜ਼ਮੀਨ ਦੇ ਉਪਰ ਹੀ ਉਹ ਆਲੂ ਨੂੰ ਉਗਾਉਂਦੇ ਹਨ ਇਸ ਦੇ ਲਈ ਉਹ ਪਹਿਲਾਂ ਬੈੱਡ ਬਣਾਉਂਦੇ ਹਨ ਤੇ ਉਸ ’ਤੇ ਆਲੂ ਵਿਛਾਉਣ ਤੋਂ ਬਾਅਦ ਪਰਾਲੀ ਨਾਲ ਢਕ ਦਿੰਦੇ ਹਨ ਇਸ ਪ੍ਰਕਿਰਿਆ ’ਚ ਪਾਣੀ ਖਪਤ ਵੀ ਘੱਟ ਹੁੰਦੀ ਹੈ ਤੇ ਇਸ ਨੂੰ ਪੁੱਟਣਾ ਵੀ ਆਸਾਨ ਹੁੰਦਾ ਹੈ, ਜਿਸ ਨਾਲ ਮਜ਼ਦੂਰੀ ਵੀ ਬਚਦੀ ਹੈ ਤੇ ਹੋਰ ਪ੍ਰਕਿਰਿਆ ਦੇ ਮੁਕਾਬਲੇ ਇਸ ’ਚ ਸਿਰਫ 20-25 ਫੀਸਦੀ ਪਾਣੀ ਦੀ ਖਪਤ ਹੁੰਦੀ ਹੈ