ਸਫਾਈ ਤੋਂ ਬਿਨਾਂ ਘਰ ਦੀ ਖੂਬਸੂਰਤੀ ਬੇਕਾਰ
ਸਾਡੀ ਸਿਹਤ ਅਤੇ ਸੁਰੱਖਿਆ ਉਦੋਂ ਸਹੀ ਰਹੇਗੀ ਜਦੋਂ ਸਾਡਾ ਘਰ ਵੀ ਸੁਰੱਖਿਅਤ ਅਤੇ ਕੀਟਾਣੂਮੁਕਤ ਹੋਵੇਗਾ ਅਸੀਂ ਤੁਹਾਨੂੰ ਘਰ ਨੂੰ ਕੀਟਾਣੂਮੁਕਤ ਕਰਨ ਦੇ ਉਹ ਆਸਾਨ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਘਰ ਨੂੰ ਸਿਹਤਮੰਦ ਅਤੇ ਖੁਦ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖ ਸਕਦੇ ਹੋ
Also Read :-
Table of Contents
ਹਾਲਾਂਕਿ ਇਹ ਟਿਪਸ ਅਸੀਂ ਸਭ ਜਾਣਦੇ ਹਾਂ ਪਰ ਇਨ੍ਹਾਂ ਵੱਲ ਧਿਆਨ ਘੱਟ ਹੀ ਜਾਂਦਾ ਹੈ, ਪਰ ਇਹ ਬੇਹੱਦ ਜ਼ਰੂਰੀ ਹੈ, ਤਾਂ ਕਿ ਸਾਡਾ ਘਰ ਦਿਸਣ ’ਚ ਖੂਬਸੂਰਤ ਦਿਖੇ
ਲਗਾਤਾਰ ਕਰੋ ਡੋਰ ਮੈਟ ਦੀ ਸਫਾਈ ਕਰੋ:
ਘਰ ਦੇ ਮੁੱਖ ਗੇਟ ਤੋਂ ਹੀ ਹਾਈਜੀਨ ਦੀ ਸ਼ੁਰੂਆਤ ਕਰੋ ਘਰ ਦੇ ਬਾਹਰ ਓਪਨ ਸ਼ੂ ਰੈਕ ਨਾ ਰੱਖੋ, ਬਿਹਤਰ ਹੋਵੇਗਾ ਪੈਕਡ ਸ਼ੂ ਰੈਕ ਯੂਜ਼ ਕਰੋ ਚੰਗੀ ਕੁਆਲਿਟੀ ਦਾ ਡੋਰ ਮੈਟ ਜ਼ਰੂਰ ਰੱਖੋ, ਪਰ ਉਸ ਨੂੰ ਲਗਾਤਾਰ ਸਾਫ ਵੀ ਕਰਦੇ ਰਹੋ ਅਕਸਰ ਲੋਕ ਬਾਹਰ ਰੱਖੇ ਡੋਰਮੈਟ ਦੀ ਸਫਾਈ ਨਹੀਂ ਕਰਦੇ ਹਨ, ਜਿਸ ਦੇ ਜ਼ਰੀਏ ਘਰ ’ਚ ਕਈ ਕੀਟਾਣੂ ਅਤੇ ਗੰਦਗੀ ਆ ਸਕਦੀ ਹੈ ਇਸ ਤੋਂ ਇਲਾਵਾ ਡੋਰਬੈੱਲ ਨੂੰ ਵੀ ਪਤਾ ਨਹੀਂ ਕਿੰਨੇ ਲੋਕ ਦਬਾਉਂਦੇ ਹਨ, ਇਸ ਲਈ ਉਸ ਨੂੰ ਵੀ ਨਿਯਮਤ ਰੂਪ ਨਾਲ ਸੈਨੇਟਾਈਜ਼ ਕਰੋ
ਹਫਤੇ ’ਚ ਇੱਕ ਵਾਰ ਫਰਨੀਚਰ ਦੀ ਸਫਾਈ ਜ਼ਰੂਰੀ
ਘਰ ’ਚ ਰੋਜ਼ਾਨਾ ਡਸਟਿੰਗ ਕਰੋ ਅਤੇ ਦਰਵਾਜ਼ੇ ਨੂੰ ਵੀ ਐਂਟੀਬੈਕਟੀਰੀਅਲ ਸਪਰੇਅ ਨਾਲ ਸਾਫ਼ ਕਰੋ ਘਰ ’ਚ ਕੁਝ ਅਜਿਹੀਆਂ ਥਾਵਾਂ ਅਤੇ ਕੋਨੇ ਹੁੰਦੇ ਹਨ, ਜਿਨ੍ਹਾਂ ਵੱਲ ਧਿਆਨ ਘੱਟ ਹੀ ਜਾਂਦਾ ਹੈ, ਉੱਥੇ ਮੱਕੜੀ ਦੇ ਜਾਲੇ, ਮੱਛਰ, ਕਾਕਰੋਚ ਨੂੰ ਆਪਣਾ ਘਰ ਬਣਾਉਂਦੇ ਦੇਰ ਨਹੀਂ ਲਗਦੀ, ਇਸ ਲਈ ਉਨ੍ਹਾਂ ਕੋਨਿਆਂ ਨੂੰ ਨਾਲ ਹੀ ਸੀÇਲੰਗ ਅਤੇ ਦੀਵਾਰਾਂ ਨੂੰ ਸਾਫ ਰੱਖੋ ਫਰਨੀਚਰ ਦੇ ਪਿੱਛੇ ਅਤੇ ਹੇਠਾਂ ਵੀ ਕਾਫੀ ਕਚਰਾ ਜਮ੍ਹਾ ਹੋ ਜਾਂਦਾ ਹੈ ਇਸ ਲਈ ਜ਼ਰੂਰੀ ਹੈ ਕਿ ਹਫ਼ਤੇ ’ਚ ਇੱਕ ਦਿਨ ਤਾਂ ਫਰਨੀਚਰ ਨੂੰ ਹਟਾ ਕੇ ਪਿੱਛੇ ਤੋਂ ਸਫਾਈ ਕਰੋ
ਰਾਤਭਰ ਸਿੰਕ ’ਚ ਨਾ ਰੱਖੋ ਜੂਠੇ ਬਰਤਨ
ਕਿਚਨ ਸਿੰਕ ਦੀ ਸਫਾਈ ’ਤੇ ਖਾਸ ਤੌਰ ’ਤੇ ਧਿਆਨ ਦਿਓ ਉੱਥੇ ਖਾਣਾ ਅਤੇ ਪੀਣਾ ਜਮ੍ਹਾ ਨਾ ਹੋਣ ਦਿਓ ਕੰਮ ਹੋ ਜਾਣ ’ਤੇ ਉਸ ਨੂੰ ਸਾਫ਼ ਕਰੋ ਧਿਆਨ ਰੱਖੋ ਕਿ ਵਾਰ-ਵਾਰ ਬਰਤਨ ਨਾ ਹੀ ਧੋਵੋ, ਕਿਉਂਕਿ ਜ਼ਿਆਦਾ ਗਿੱਲਾ ਰਹੇਗਾ ਤਾਂ ਮੱਖੀ-ਮੱਛਰ ਪੈਦਾ ਹੋਣ ਲੱਗਦੇ ਹਨ ਜੂਠੇ ਬਰਤਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਧੋਵੋ ਏਸੀ ਅਤੇ ਪੱਖਿਆਂ ਦੀ ਸਫਾਈ ਦੇ ਨਾਲ-ਨਾਲ ਅਲਮਾਰੀ ਅਤੇ ਉੱਚੇ ਫਰਨੀਚਰ ਦੀ ਛੱਤ ਦੀ ਵੀ ਸਫਾਈ ਕਰੋ ਕਿਉਂਕਿ ਉੱਥੇ ਮਿੱਟੀ ਜੰਮ ਜਾਂਦੀ ਹੈ
ਘਰ ’ਚ ਵੈਂਟੀਲੇਸ਼ਨ ਦਾ ਰੱਖੋ ਧਿਆਨ
ਸੋਫਾ ਕਵਰ, ਬੈੱਡਸ਼ੀਟ ਅਤੇ ਸਿਰਹਾਣਾ ਕਵਰ ਵੀ ਹਰ 4-5 ਦਿਨ ’ਚ ਰੈਗੂਲਰ ਤੌਰ ’ਤੇ ਧੋਣੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ’ਚ ਵੀ ਕੀਟਾਣੂੰ ਪੈਦਾ ਹੋ ਕੇ ਤੁਹਾਨੂੰ ਬਿਮਾਰ ਕਰ ਸਕਦੇ ਹਨ ਬਿਹਤਰ ਹੋਵੇਗਾ ਕਿ ਇਨ੍ਹਾਂ ਸਭ ਨੂੰ ਵੈਕਿਊਮ ਕਲੀਨਰ ਨਾਲ ਸਾਫ ਕਰੋ ਜੇਕਰ ਵੈਕਿਊਮ ਕਲੀਨਰ ਨਹੀਂ ਹੈ ਤਾਂ ਰੋਜ਼ਾਨਾ ਝਾੜ-ਪੂੰਝ ਕੇ ਵਿਛਾਓ ਘਰ ਦੇ ਅਤੇ ਹਰ ਰੂਮ ਦੇ ਵੈਂਟੀਲੇਸ਼ਨ ਦਾ ਧਿਆਨ ਰੱਖੋ ਸੂਰਜ ਦੀ ਰੌਸ਼ਨੀ ਅਤੇ ਤਾਜ਼ਾ ਹਵਾ ਆ ਸਕੇ, ਇਸ ਗੱਲ ਦਾ ਧਿਆਨ ਰੱਖੋ
ਗੱਦਿਆਂ ਅਤੇ ਸਿਰਹਾਣਿਆਂ ਨੂੰ ਲਗਵਾਉਂਦੇ ਰਹੋ ਧੁੱਪ
ਕਿਚਨ ’ਚ ਐਗਜਾੱਸਟ ਫੈਨ ਜ਼ਰੂਰ ਹੋਣਾ ਚਾਹੀਦਾ ਹੈ ਹੈਲਦੀ ਕੁਕਿੰਗ ਲਈ ਸਹੀ ਵੈਂਟੀਲੇਸ਼ਨ ਜ਼ਰੂਰੀ ਹੈ ਗੱਦਿਆਂ ਨੂੰ ਅਤੇ ਸਿਰਹਾਣਿਆਂ ਨੂੰ ਸਮੇਂ-ਸਮੇਂ ’ਤੇ ਧੁੱਪ ਲਗਵਾਓ, ਇਸ ਨਾਲ ਉਹ ਹੈਲਦੀ ਅਤੇ ਕਲੀਨ ਬਣੇ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ ਕਿਸੇ ਵੀ ਰੂਮ ’ਚ ਜਾਂ ਘਰ ਦੀ ਬਾਲਕਨੀ ’ਚ ਵੀ ਬਹੁਤ ਸਾਰਾ ਸਮਾਨ ਇੱਕ ਜਗ੍ਹਾ ਡੰਪ ਕਰਕੇ ਨਾ ਰੱਖੋ ਸਮਾਨ ਅਤੇ ਕਮਰਾ ਜਿੰਨਾ ਵਿਵਸਥਿਤ ਹੋਵੇਗਾ ਉਸ ਨੂੰ ਸਾਫ਼ ਕਰਨਾ ਓਨਾ ਹੀ ਆਸਾਨ ਹੋਵੇਗਾ ਖਿੜਕੀਆਂ ਦੇ ਆਸ-ਪਾਸ ਵੀ ਮੱਕੜੀ ਦੇ ਜਾਲੇ ਬਣ ਜਾਂਦੇ ਹਨ ਇਸ ਲਈ ਉੱਥੋਂ ਦੀ ਸਾਫ਼-ਸਫਾਈ ਨੂੰ ਨਜ਼ਰਅੰਦਾਜ਼ ਨਾ ਕਰੋ
ਸੀਲਨ ਨਾਲ ਵਧਦੀ ਹੈ ਸਾਹ ਦੀ ਬਿਮਾਰੀ
ਦਰਵਾਜਿਆਂ ’ਚ ਜਾਂ ਕਿਸੇ ਵੀ ਚੀਜ਼ ’ਤੇ ਜੰਗ ਲੱਗੀ ਹੋਵੇ ਤਾਂ ਉਸ ਦਾ ਉਪਾਅ ਕਰੋ ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ ਜੇਕਰ ਘਰ ’ਚ ਕਿਸੇ ਵੀ ਦੀਵਾਰ ’ਚ ਜਾਂ ਛੱਤ ’ਤੇ ਸੀਲਨ ਹੈ ਤਾਂ ਇਸ ਨੂੰ ਤੁਰੰਤ ਠੀਕ ਕਰਵਾਓ, ਕਿਉਂਕਿ ਇਸ ਨਾਲ ਸਾਹ ਦੀ ਬਿਮਾਰੀ ਹੋ ਸਕਦੀ ਹੈ ਅਤੇ ਜਿਨ੍ਹਾਂ ਨੂੰ ਦਮਾ ਜਾਂ ਹੋਰ ਸਾਹ ਸੰਬੰਧੀ ਪ੍ਰੇਸ਼ਾਨੀ ਹੈ, ਉਹ ਸੀਲਨ ਦੀ ਵਜ੍ਹਾ ਨਾਲ ਵਧ ਸਕਦੀ ਹੈ ਘਰ ਦੇ ਪਰਦਿਆਂ ਨੂੰ ਵੀ ਰੈਗੂਲਰ ਧੋਵੋ ਅਤੇ ਕ੍ਰਿਪਾ ਕਰਕੇ ਉਨ੍ਹਾਂ ਨੂੰ ਤੌਲੀਏ ਦੇ ਤੌਰ ’ਤੇ ਇਸਤੇਮਾਲ ਨਾ ਕਰੋ, ਕਿਉਂਕਿ ਅਕਸਰ ਲੋਕ ਆਪਣੇ ਗਿੱਲੇ ਹੱਥ ਪਰਦਿਆਂ ਨਾਲ ਪੂੰਝ ਲੈਂਦੇ ਹਨ
ਹਫਤੇ ’ਚ ਤਿੰਨ ਦਿਨ ਵਰਤੋ ਤੌਲੀਆ
ਅਕਸਰ ਦੇਖਿਆ ਜਾਂਦਾ ਹੈ ਕਿ ਕਈ ਲੋਕ ਇੱਕ ਹੀ ਤੌਲੀਏ ਦੀ ਕਈ ਦਿਨਾਂ ਤੱਕ ਵਰਤੋਂ ਕਰਦੇ ਹਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤਿੰਨ ਦਿਨਾਂ ਤੱਕ ਇੱਕ ਤੌਲੀਏ ਦੀ ਵਰਤੋਂ ਕਰੋ ਘਰ ਦੇ ਸਾਰੇ ਮੈਂਬਰਾਂ ਦੇ ਵੱਖ-ਵੱਖ ਤੌਲੀਏ ਹੋਣੇ ਚਾਹੀਦੇ ਹਨ ਇੱਕ ਹੀ ਤੌਲੀਆ ਸਕਿੱਨ ਸਬੰਧੀ ਬਿਮਾਰੀ ਦੇ ਸਕਦਾ ਹੈ ਖਾਣਾ ਬਣਾਉਣ ਤੋਂ ਪਹਿਲਾਂ ਸਾਬਣ ਨਾਲ ਹੱਥ ਜ਼ਰੂਰ ਧੋਵੋ ਇਸ ਤਰ੍ਹਾਂ ਸਵੇਰੇ ਇਸਤੇਮਾਲ ਤੋਂ ਪਹਿਲਾਂ ਬਰਤਨਾਂ ਨੂੰ ਵੀ ਸਾਫ਼ ਕਰਕੇ ਹੀ ਵਰਤੋ
ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਨਾ ਕਰੋ
ਸਬਜ਼ੀਆਂ ਜਾਂ ਫਲ ਧੋ ਕੇ ਹੀ ਇਸਤੇਮਾਲ ਕਰੋ ਘਰ ’ਚ ਬਰਤਨ ਜਾਂ ਬਾਲਟੀ ’ਚ ਪਾਣੀ ਭਰ ਕੇ ਨਾ ਰੱਖੋ, ਕਿਉਂਕਿ ਇਸ ਜਮ੍ਹਾ ਪਾਣੀ ’ਚ ਮੱਛਰ-ਮੱਖੀ ਪੈਦਾ ਹੋ ਕੇ ਕਈ ਬਿਮਾਰੀਆਂ ਦੇ ਸਕਦੇ ਹਨ ਫਰਿੱਜ਼ ਦੀ ਵੀ ਨਿਯਮਤ ਸਫਾਈ ਕਰੋ ਫਰਿੱਜ਼ ’ਚ ਸਮਾਨ ਰੱਖ ਕੇ ਅਕਸਰ ਲੋਕ ਭੁੱਲ ਵੀ ਜਾਂਦੇ ਹਨ, ਇਸ ਲਈ ਜ਼ਿਆਦਾ ਸਮਾਨ ਨਾਲ ਨਾ ਭਰੋ ਪਲਾਸਟਿਕ ਦੀਆਂ ਬੋਤਲਾਂ ਨੂੰ ਲੰਮੇ ਸਮੇਂ ਤੱਕ ਇਸਤੇਮਾਲ ਨਾ ਕਰੋ, ਇਹ ਸਿਹਤ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦਾ ਹੈ ਇਸੇ ਤਰ੍ਹਾਂ ਘਰ ’ਚ ਵੀ ਪਲਾਸਟਿਕ ਕੰਟੇਨਰ ਨੂੰ ਲੰਮੇ ਸਮੇਂ ਤੱਕ ਯੂਜ਼ ਨਾ ਕਰੋੋ ਬਿਹਤਰ ਹੋਵੇਗਾ ਸਟੀਲ ਜਾਂ ਕੱਚ ਦੇ ਬਰਤਨ ਯੂਜ਼ ਕਰੋ
ਬਾਥਰੂਮ ਦੀ ਸਫਾਈ ਦਾ ਰੱਖੋ ਵਿਸ਼ੇਸ਼ ਧਿਆਨ
ਬਾਲਟੀ ਅਤੇ ਮੱਗ ਵੀ ਪਲਾਸਟਿਕ ਦੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਨਿਯਮਤ ਰੂਪ ਨਾਲ ਬਦਲਦੇ ਰਹੋ ਨਾਲ ਹੀ ਇਨ੍ਹਾਂ ਦੀ ਸਫਾਈ ਦਾ ਵੀ ਧਿਆਨ ਰੱਖੋ ਆਪਣਾ ਟੂਥਬੁਰੱਸ਼ ਵੀ ਸਮੇਂ-ਸਮੇਂ ’ਤੇ ਬਦਲਣਾ ਨਾ ਭੁੱਲੋ ਵਾੱਸ-ਵੇਸ਼ਨ, ਬਾਥਰੂਮ, ਟਾੱਇਲੇਟ ਅਤੇ ਟੂਥ-ਬਰੱਸ਼ ਏਰੀਆ ਨੂੰ ਸਾਫ ਰੱਖੋ ਕਿਉਂਕਿ ਅਕਸਰ ਲੋਕ ਇਨ੍ਹਾਂ ਥਾਵਾਂ ਦੀ ਸਫਾਈ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ, ਜਦਕਿ ਸਭ ਤੋਂ ਜ਼ਿਆਦਾ ਕੀਟਾਣੂੰ ਇੱਥੇ ਹੀ ਹੋ ਸਕਦੇ ਹਨ
ਬਿਹਤਰ ਹੋਵੇਗਾ ਕਿ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਸੁਕਾ ਦਿਓ ਵਾਸ-ਵੇਸ਼ਨ ’ਚ ਫਿਨਾਇਲ ਦੀਆਂ ਗੋਲੀਆਂ ਪਾ ਕੇ ਰੱਖੋ ਬਾਥਰੂਮ ਅਤੇ ਟਾੱਇਲਟ ਨੂੰ ਸਿਰਫ਼ ਸਾਬਣ-ਪਾਣੀ ਨਾਲ ਧੋ ਕੇ ਚਮਕਾਉਣਾ ਹੀ ਜ਼ਰੂਰੀ ਨਹੀਂ, ਇਨ੍ਹਾਂ ਨੂੰ ਡਿਸਇੰਫੈਕਟ ਕਰਨਾ ਵੀ ਬੇਹੱਦ ਜ਼ਰੂਰੀ ਇਨ੍ਹਾਂ ਲਈ ਡਿਸਇੰਫੈਕਟ ਮਿਲਦੇ ਹਨ,
ਉਨ੍ਹਾਂ ਨੂੰ ਜ਼ਰੂਰ ਘਰ ’ਚ ਰੱਖੋ ਇਸੇ ਤਰ੍ਹਾਂ ਫਲੋਰ ਕਲੀਨਰ ਵੀ ਘਰ ’ਚ ਰੱਖੋ ਅਤੇ ਤੁਸੀਂ ਚਾਹੋ ਤਾਂ ਘਰ ’ਚ ਹੀ ਫਲੋਰ ਕਲੀਨਰ ਬਣਾ ਸਕਦੇ ਹੋ