ਤੁਰੰਤ ਤਿਆਰ ਕਰੋ ਪੌਸ਼ਟਿਕ ਸਨੈਕਸ
ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਵੱਖ-ਵੱਖ ਸਵਾਦ ਪਸੰਦ ਹੋ ਸਕਦੇ ਹਨ, ਪਰ ਪੂਰੇ ਭਾਰਤ ’ਚ ਸਨੈਕਸ ਸਾਰਿਆਂ ਨੂੰ ਪਸੰਦ ਹਨ ਸਨੈਕਸ ਤਿਆਰ ਕਰਦੇ ਸਮੇਂ ਸਵਾਦ ਅਤੇ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਫਿਰ ਵੀ ਲੋਕਾਂ ਦਾ ਮੰਨਣਾ ਹੈ ਕਿ ਤਲੇ-ਭੁੰਨੇ ਸਨੈਕਸ ਹੀ ਮਜ਼ੇਦਾਰ ਹੋਣਗੇ ਜਾਂ ਫਿਰ ਉਨ੍ਹਾਂ ਦਾ ਮਸਾਲੇਦਾਰ ਹੋਣਾ ਜ਼ਰੂਰੀ ਹੈ ਅੱਜ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਸੀਂ ਫਟਾਫਟ ਰਸੋਈ ’ਚ ਤਿਆਰ ਕਰ ਸਕਦੇ ਹੋ ਅਤੇ ਉਹ ਹੋਰ ਕਿਸੇ ਵੀ ਸਨੈਕ ਤੋਂ ਸਵਾਦ ’ਚ ਘੱਟ ਲਈਂ ਹੋਣਗੇ
ਬਸ ਇਨ੍ਹਾਂ ਸਨੈਕਸਾਂ ’ਚ ਸਿਹਤ ਭਰੀਆਂ ਚੀਜ਼ਾਂ ਮਿਕਸ ਕਰਨੀਆਂ ਹਨ ਬਟਰ, ਮੈਯੋਨੀਜ਼ ਅਤੇ ਰਿਫਾਇੰਗ ਆਇਲ ਦੀ ਜਗ੍ਹਾ ਤੁਸੀਂ ਆਲਿਵ ਆਇਲ, ਸੰਪੂਰਨ ਕਣਕ ਨਾਲ ਤਿਆਰ ਨਿਊਡਲਸ ਅਤੇ ਪਾਸਤਾ ਵਰਗੇ ਤਰ੍ਹਾਂ-ਤਰ੍ਹਾਂ ਦੀਆਂ ਚੀਜਾਂ ਇਸਤੇਮਾਲ ਕਰ ਸਕਦੇ ਹੋ ਚੀਨੀ ਦੀ ਜਗ੍ਹਾ ਬਰਾਊਨ ਸ਼ੂਗਰ ਅਤੇ ਉੱਪਰੋਂ ਕਿਸ਼ਮਿਸ਼ ਦੀ ਵਰਤੋਂ ਕਰ ਸਕਦੇ ਹੋ
Also Read :-
ਸਲਾਦ ਦੀ ਹੈਵੀ ਡਰੈਸਿੰਗ ਦੀ ਜਗ੍ਹਾ ਐਕਸਟਰਾ ਵਰਜ਼ਿਨ ਔਲਿਵ ਆਇਲ, ਮੇਵੇ ਅਤੇ ਵਿਨਾਈਗ੍ਰੇਟ ਫਾਇਦੇਮੰਦ ਹਨ ਤੁਸੀਂ ਚਾਹੋ ਤਾਂ ਪਾਸਤਾ ਅਤੇ ਚੁਨਿੰਦਾ ਮੇੇਵੇ ਤੋਂ ਕੁਝ ਸਿਹਤ ਭਰੇ ਸਵਾਦਿਸ਼ਟ ਸਨੈਕਸ ਵੀ ਤਿਆਰ ਕਰ ਸਕਦੇ ਹੋ ਸਹੀ ਤਰ੍ਹਾਂ ਪਕਾਓ ਤਾਂ ਮਜ਼ੇਦਾਰ ਸਵਾਦ ਅਤੇ ਖੁਸ਼ਬੂ ਦੇ ਨਾਲ-ਨਾਲ ਸਿਹਤ ਸਬੰਧੀ ਲਾਭ ਵੀ ਮਿਲਣਗੇ
Table of Contents
ਆਓ ਜਾਣੀਏ ਕੁਝ ਅਜਿਹੇ ਹੀ ਹੈਲਦੀ ਸਨੈਕਸਾਂ ਬਾਰੇ
ਪੋਪਕਾੱਰਨ:
ਕਾੱਰਨ ’ਚ ਫਾਈਬਰ ਦੇ ਨਾਲ-ਨਾਲ ਲੋਂੜੀਦੀ ਮਾਤਰਾ ’ਚ ਐਂਟੀ ਔਕਸੀਡੈਂਟ ਵੀ ਹੁੰਦੇ ਹਨ ਇਹ ਭਲੇ ਹੀ ਬਹੁਤ ਆਮ ਦਿਸਦੇ ਹੋਣ ਪਰ ਸਿਹਤ ਲਈ ਇਨ੍ਹਾਂ ਦੇ ਬਹੁਤ ਫਾਇਦੇ ਹਨ ਅੱਜ-ਕੱਲ੍ਹ ਪੋਪਕਾੱਰਨ ਬਟਰ ਅਤੇ ਕਾਲੀ ਮਿਰਚ ਦੇ ਨਾਲ ਤਿਆਰ ਕਰਨ ਦਾ ਚਲਣ ਹੈ ਪਰ ਇਨ੍ਹਾਂ ’ਚ ਜੋ ਵੀ ਐਕਸਟਰਾ ਬਟਰ ਹੈ ਉਹ ਸਿਹਤ ਸਬੰਧੀ ਇਸ ਦਾ ਫਾਇਦਾ ਖ਼ਤਮ ਕਰ ਦਿੰਦਾ ਹੈ ਇਸ ਲਈ ਤੁਸੀਂ ਬਟਰ ਦੀ ਜਗ੍ਹਾ ਔਲਿਵ ਆਇਲ ਦੇ ਸੰਗ ਪੋਪਕਾੱਰਨ ਤਿਆਰ ਕਰੋ ਅਤੇ ਉੱਪਰ ਤੋਂ ਸੀ-ਸਾਲਟ ਬੁਰਕ ਦਿਓ ਹਾਂ, ਖਾਸ ਮਾਈਕ੍ਰੋਵੇਵ ’ਚ ਬਣੇ ਜਿਆਦਾਤਰ ਪੋਪਕਾੱਰਨ ’ਚ ਪਹਿਲਾਂ ਤੋਂ ਫੈਟ ਪਾਇਆ ਹੁੰਦਾ ਹੈ,
ਜਿਸ ਨਾਲ ਚਰਬੀ ਦੇ ਨਾਲ-ਨਾਲ ਕੈਲੋਰੀ ਵਧਣ ਦਾ ਵੀ ਖਤਰਾ ਰਹਿੰਦਾ ਹੈ ਪੋਪਕਾੱਰਨ ਦੇ ਮੁੱਖ ਪੋਸ਼ਕ ਤੱਤ ਇਸ ਦੇ ਛਿਲਕੇ ’ਚ ਹੁੰਦੇ ਹਨ ਜੇਕਰ ਤੁਹਾਡਾ ਮਨ ਮਸਾਲੇਦਾਰ ਪੋਪਕਾੱਰਨ ਲਈ ਮਚਲ ਰਿਹਾ ਹੋਵੇ ਤਾਂ ਬਰਾਊਨ ਸ਼ੂਗਰ ਦੇ ਨਾਲ ਇਨ੍ਹਾਂ ਦੀ ਸਾੱਸ ਬਣਾਓ ਅਤੇ ਚਿੱਲੀ ਫਲੈਕਸ ਪਾ ਕੇ ਇਨ੍ਹਾਂ ਦਾ ਫਲੇਵਰ ਵਧਾਓ ਇਹ ਪੋਪਕਾੱਰਨ ਇਕੱਠੇ ਮਿੱਠਾ ਅਤੇ ਨਮਕੀਨ ਦਾ ਮਜ਼ਾ ਦੇਣਗੇ ਸਿਹਤ ਦੇ ਲਿਹਾਜ਼ ਨਾਲ ਸਫੈਦ ਚੀਨੀ ਤੋਂ ਬਿਹਤਰ ਬਰਾਊਨ ਸ਼ੂਗਰ ਤੁਹਾਡੇ ਲਈ ਫਾਇਦੇਮੰਦ ਰਹੇਗੀ ਇੱਕ ਕੱਪ ਪੋਪਕੋਰਨ ’ਚ ਲਗਭਗ 30-35 ਕੈਲੋਰੀ ਊਰਜਾ ਹੁੰਦੀ ਹੈ
ਪਾਸਤਾ:
ਪਾਸਤੇ ਨੂੰ ਭਾਰਤ ’ਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਪਾਸਤੇ ’ਚ ਸਿਹਤ ਦਾ ਤੜਕਾ ਲਗਾਇਆ ਜਾ ਸਕਦਾ ਹੈ ਆਮ ਤੌਰ ’ਤੇ ਪਾਸਤੇ ’ਚ ਅਸੀਂ ਢੇਰ ਸਾਰਾ ਆਇਲ ਅਤੇ ਮਸਾਲੇ ਦੇ ਨਾਲ ਉੱਪਰ ਤੋਂ ਚੀਜ਼ ਵੀ ਪਾਉਂਦੇ ਹਾਂ ਹਾਲਾਂਕਿ ਆਮ ਕੁਕਿੰਗ ਆਇਲ ਦੇ ਬਦਲੇ ਐਕਸਟਰਾ ਲਾਈਟ ਔਲਿਵ ਆਇਲ ਪਾ ਕੇ ਪਾਸਤੇ ਨੂੰ ਭਾਰਤ ਦੇ ਲੋਕਾਂ ਦੀ ਪਸੰਦ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਔਲਿਵ ਆਇਲ ’ਚ ਭੁੰਨਣ ਤੋਂ ਬਾਅਦ ਉੱਪਰ ਤੋਂ ਔਲਿਵ ਅਤੇ ਡਰਾਈਫਰੂਟ ਪਾਓ ਤਾਂ ਨਾ ਸਿਰਫ਼ ਅਸਲੀ ਸਪੈਨਿਸ਼ ਫਲੇਵਰ ਆਏਗਾ,
ਸਗੋਂ ਇਹ ਸਿਹਤ ਲਈ ਵੀ ਸਹੀ ਰਹੇਗਾ ਹੁਣ ਸੰਪੂਰਨ ਕਣਕ ਨਾਲ ਤਿਆਰ ਪਾਸਤਾ ਹੋਵੇ ਤਾਂ ਇਸ ’ਚ ਸਿਹਤ ਦੇ ਜ਼ਿਆਦੇ ਫਾਇਦੇ ਹੋਣਗੇ ਇਸ ਪਾਸਤੇ ’ਚ ਫਾਇਬਰ ਅਤੇ ਪੋਸ਼ਕ ਤੱਤਾਂ ਦੀ ਜ਼ਿਆਦਤਾ ਹੋਵੇਗੀ ਤੁਹਾਨੂੰ ਕਣਕ ਦੇ ਸਭ ਤੋਂ ਪੋਸ਼ਕ ਹਿੱਸਿਆਂ ਚੋਕਰ ਅਤੇ ਅੰਕੁਰ ਦਾ ਲਾਭ ਮਿਲ ਸਕਦਾ ਹੈ ਜੇਕਰ ਪਾਸਤੇ ’ਚ ਨਵਾਂ ਟਵਿੱਸਟ ਪਾਉਣਾ ਹੋਵੇ ਤਾਂ ਗਰਿੱਲ ਕੀਤੀਆਂ ਗਈਆਂ ਸਬਜ਼ੀਆਂ ਪਾ ਕੇ ਦੇਖੋ ਦਹੀ ਫੈਂਟ ਕੇ ਵੀ ਪਾਸਤੇ ’ਚ ਉਲਟ-ਪਲਟ ਕਰ ਸਕਦੇ ਹਨ ਉੱਪਰ ਤੋਂ ਨਿੰਬੂ ਅਤੇ ਕਾਲੀ ਮਿਰਚ ਪਾਊਡਰ ਬੁਰਕ ਦਿਓ ਤਾਂ ਮਜ਼ਾ ਆ ਜਾਏਗਾ
ਡਰਾਈ ਫਰੂਟਸ/ਮੇੇਵੇ:
ਡਰਾਈ ਫਰੂਟਸ ਹਰ ਰਸੋਈ ’ਚ ਰਹਿੰਦੇ ਹਨ ਇਨ੍ਹਾਂ ’ਚ ਪੋਸ਼ਣ ਦੇ ਬੜੇ ਫਾਇਦੇ ਹਨ ਬਾਦਾਮ, ਪਿਸਤਾ ਅਤੇ ਅਖਰੋਟ ਨਾਲ ਬਣੀ ਨਾ ਸਿਰਫ ਮਿਠਾਈ ਲਲਚਾਉਂਦੀ ਹੈ, ਸਗੋਂ ਇਹ ਆਪਣੇ ਆਪ ’ਚ ਵੀ ਮੁਕੰਮਲ ਸਨੈਕਸ ਹੈ ਜੇਕਰ ਸਲਾਦ ਜਾਂ ਅੰਨ ਦੇ ਨਾਸ਼ਤੇ ਤੋਂ ਤੁਹਾਡਾ ਜੀਅ ਭਰ ਗਿਆ ਹੈ ਤਾਂ ਇਨ੍ਹਾਂ ’ਚ ਮੁੱਠੀ ਭਰ ਡਰਾਈ ਫਰੂਟ ਪਾ ਕੇ ਦੇਖੋ ਤੁਹਾਡਾ ਹਰ ਸਨੈਕ ਜ਼ਿਆਦਾ ਮਜ਼ੇਦਾਰ, ਕਰੰਚੀ ਅਤੇ ਸਿਹਤ ਭਰਿਆ ਹੋ ਜਾਏਗਾ