ਸਮਝੋਤਾ ਕਰੋ ਸਮਝ ਨਾਲ
ਸਾਹਿਰ ਲੁਧਿਆਨਵੀਂ ਦਾ ਇੱਕ ਪ੍ਰਸਿੱਧ ਗੀਤ ਹੈ- ‘ਨਾ ਮੂੰਹ ਛੁਪਾ ਕੇ ਜੀਓ ਔਰ ਨਾ ਸਰ ਝੁਕਾ ਕੇ ਜੀਓ ਗਮੋਂ ਕਾ ਦੌਰ ਭੀ ਆਏ ਤੋ ਮੁਸਕੁਰਾ ਕੇ ਜੀਓ’ ਯਕੀਨੀ ਤੌਰ ’ਤੇ ਸਾਹਿਰ ਮਹਾਨ ਸਨ ਉਨ੍ਹਾਂ ਜਿਹਾ ਵਿਅਕਤੀ ਕਹਿ ਰਿਹਾ ਹੈ ਤਾਂ ਗੱਲ ’ਚ ਦਮ ਹੋਵੇਗਾ ਹੀ ਪਰ ਤਜ਼ਰਬਾ ਦੱਸਦਾ ਹੈ ਕਿ ਮੂੰਹ ਤਾਂ ਕੋਈ ਉਦੋਂ ਛੁਪਾਉਂਦਾ ਹੈ ਜਦੋਂ ਉਹ ਬੇਦਮ ਹੋ ਜਾਂਦਾ ਹੈ
ਨਹੀਂ ਤਾਂ ਹਰ ਵਿਅਕਤੀ-ਹਰ ਜਗ੍ਹਾ ਆਪਣਾ ਚਿਹਰਾ ਚਮਕਾਉਣਾ ਚਾਹੁੰਦਾ ਹੈ ਸਿਰ ਨੂੰ ਸ਼ਾਨ ਨਾਲ ਲਹਿਰਾਉਣਾ ਚਾਹੁੰਦਾ ਹੈ ਆਪਣੀ ਪਹਿਚਾਣ ਨੂੰ ਪੁਸ਼ਟ ਕਰਨ ਲਈ ਮਨੁੱਖ ਹਰ ਸੰਭਵ ਯਤਨ ਕਰਦਾ ਹੈ ਅਜਿਹਾ ਕੁਝ ਨਹੀਂ ਕਰਦਾ ਜਾਂ ਕਰਨਾ ਚਾਹੁੰਦਾ ਜਿਸ ਨਾਲ ਉਸ ਦੀ ਪਛਾਣ ’ਤੇ ਹੀ ਸੰਕਟ ਦੇ ਬੱਦਲ ਮੰਡਰਾਉਣ ਲੱਗਣ
ਮੂੰਹ ਛੁਪਾਉਣ ਜਾਂ ਸਿਰ ਝੁਕਾਉਣ ਦਾ ਅਰਥ ਹੈ ਆਪਣੀ ਪਛਾਣ ਨੂੰ ਛੁਪਾਉਣ ਦਾ ਯਤਨ, ਆਪਣੇ ਹੋਣ ਦੇ ਅਹਿਸਾਸ ਨੂੰ ਮਿਟਾਉਣ ਦੀ ਕੋਸ਼ਿਸ਼ ਜਿਨ੍ਹਾਂ ਨੂੰ ਕਦੇ ਮੂੰਹ ਛੁਪਾਉਣਾ ਜਾਂ ਸਿਰ ਝੁਕਾਉਣਾ ਪਿਆ ਹੋਵੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸੇ ਪਲ ਵੀ ਮੂੰਹ ਛੁਪਾਉਣਾ ਜਾਂ ਸਿਰ ਝੁਕਾਉਣਾ ਅਸਾਨ ਨਹੀਂ ਹੈ ਤਿਲ-ਤਿਲ ਮਰਨਾ ਪੈਂਦਾ ਹੈ ਪਰ ਜਦੋਂ ਮੂੰਹ ਛੁਪਾ ਜਾਂ ਸਿਰ ਝੁਕਾ ਕੇ ਜੀਵਨ ਜਿਉਣ ਦਾ ਸਵਾਲ ਹੋਵੇ ਤਾਂ ਵੱਡੇ ਤੋਂ ਵੱਡੇ ਹੌਂਸਲੇ ਵਾਲੇ ਦਾ ਹੌਂਸਲਾ ਜਵਾਬ ਦੇ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਹਾਂ,
Also Read :-
ਇਹ ਜ਼ਰੂਰ ਹੈ ਕਿ ਸਾਨੂੰ ਮੂੰਹ ਛੁਪਾ ਕੇ ਜਾਂ ਸਿਰ ਨੂੰ ਝੁਕਾ ਕੇ ਜਿਉਣ ਦੀ ਜ਼ਰੂਰਤ ਹੀ ਨਾ ਪਵੇ, ਇਸ ਦੇ ਲਈ ਗਜ਼ਾਰੇ ਲਈ ਮਿਹਨਤ-ਮਜ਼ਦੂਰੀ ਤੇ ਸਾਵਧਾਨੀ ਵਰਤਨੀ ਚਾਹੀਦੀ ਹੈ ਕਈ ਵਾਰ ਸਮੇਂ ’ਤੇ ਉਧਾਰ ਨਾ ਚੁਕਾਉਣ ਕਾਰਨ ਮੂੰਹ ਛੁਪਾਉਣਾ ਪੈ ਸਕਦਾ ਹੈ ਗਲਤੀ ’ਤੇ ਸਿਰ ਝੁਕਾਉਣ ਦੀ ਗੱਲ ਤਾਂ ਸਮਝ ਆਉਂਦੀ ਹੈ, ਕਈ ਵਾਰ ਬਿਨਾਂ ਗਲਤੀ ਦੇ ਵੀ ਸਿਰ ਝੁਕਾਉਣ ਦੀ ਨੌਬਤ ਆ ਜਾਂਦੀ ਹੈ ਤੁਸੀਂ ਲੱਖਾਂ ਕਹੋ, ਗਲ ਪਾੜ-ਪਾੜ ਕੇ ਕਹੋ ਕਿ ਤੁਹਾਡੀ ਕੋਈ ਗਲਤੀ ਨਹੀਂ ਹੈ ਪਰ ਸੁਣਨਾ ਤਾਂ ਦੂਰ ਉਲਟਾ ਤੁਹਾਨੂੰ ਹੀ ਪਾਪੀ, ਅਪਰਾਧੀ ਸਾਬਤ ਕਰਨ ਦੀ ਹੋੜ ਲੱਗ ਜਾਵੇ ਤਾਂ ਕਦੋਂ ਤੱਕ ਸਿਰ ਨਹੀਂ ਝੁਕਾਓਂਗੇ? ਜ਼ਿਆਦਾ ਭੀੜ ਦੇ ਸਾਹਮਣੇ ਤੁਹਾਡੇ ਸੱਚ ਦੀ ਔਕਾਤ ਹੀ ਕੀ ਹੈ ਭੀੜ ਨਿਆਂ ਕਰਨ ਨਹੀਂ, ਦੂਜਿਆਂ ਵੱਲੋਂ ਬਣਾਈ ਜਾਂ ਬਣਵਾਈਆਂ ਗਈਆਂ ਧਾਰਨਾਵਾਂ ਦੇ ਨਾਂਅ ’ਤੇ ਮਨਮਾਨੀ ਤੁਹਾਡੇ ’ਤੇ ਥੋਪਣ ਲਈ ਆਈ ਹੋਵੇ ਤਾਂ ਕੀ ਤੁਸੀਂ ਉਨ੍ਹਾਂ ਹਿੱਤ ਉਦੇਸ਼ ਸੁਣਾਓਂਗੇ ਜਾਂ ਨਿਆਂ ਸ਼ਾਸਤਰ ਸਿਖਾਓਂਗੇ?
ਤੁਸੀਂ ਲੱਖ ਬਲਵਾਨ ਹੋਵੋ, ਦੋ-ਚਾਰ ਨੂੰ ਤੁਸੀਂ ਇਕੱਲੇ ਸੰਭਾਲਣ ਦੀ ਸ਼ਕਤੀ ਰੱਖਦੇ ਹੋ ਪਰ ਭੀੜ ਦੇ ਸਾਹਮਣੇ ਤਾਂ ਭੀਮ ਵੀ ਮੋਮ ਹੋ ਜਾਂਦੇ ਹਨ ਹੁਣ ਤਾਂ ਸਿਰਫ਼ ਮੂੰਹ ਛੁਪਾਉਣ ਜਾਂ ਨਾ ਸਿਰ ਝੁਕਾਉਣ ਦਾ ਸਵਾਲ ਹੈ ਬਹਿਸ ਕਰਨ ’ਤੇ ਮੂੰਹ ਜਾਂ ਸਿਰ ਗਾਇਬ ਤੱਕ ਕੀਤਾ ਜਾ ਸਕਦਾ ਹੈ ਹੁਣ ਤੁਸੀਂ ਹੀ ਦੱਸੋ ਕਿ ਮੂੰਹ ਛੁਪਾ ਕੇ ਜਾਂ ਸਿਰ ਝੁਕਾ ਕੇ ਕੁਝ ਪਲ ਕੱਟ ਲੈਣਾ ਤੇ ਸਹੀ ਸਮੇਂ ’ਤੇ ਵਿਰੋਧ ਕਰਨਾ ਸਹੀ ਹੈ ਜਾਂ ਸਾਹਿਰ ਸਾਹਿਬ ਦੀ ਗੱਲ ’ਤੇ ਅੜੇ ਰਹਿਣਾ- ‘ਨਾ ਮੂੰਹ ਛੁਪਾ ਕੇ ਜੀਓ ਅਤੇ ਨਾ ਸਰ ਝੁਕਾ ਕੇ ਜੀਓ’
ਹਾਂ, ਗਮਾਂ ਦੇ ਦੌਰ ਦੀ ਗੱਲ ਦੂਜੀ ਹੈ ਗਮ ਕਿਸੇ ‘ਕੰਮ’ ਦਾ ਨਤੀਜਾ ਹੁੰਦੇ ਹਨ ਜ਼ਰੂਰੀ ਧਨ ਨਹੀਂ ਜ਼ਰੂਰੀ ਸਮਰੱਥਾ ਨਹੀਂ ਕੁਝ ਹੈ ਵੀ ਤਾਂ ਉਸ ਦੇ ਖੋਹੇ ਜਾਣ ਦਾ ਡਰ ਹੈ ਅਜਿਹੇ ’ਚ ਗ਼ਮ ਸਤਾਉਂਦਾ ਹੈ ਗ਼ਮ ’ਚ ਦਿਲ ਤੋਂ ਕੋਈ ਮੁਸਕਰਾ ਨਹੀਂ ਸਕਦਾ ਹਾਂ, ਮੁਸਕਰਾਉਣ ਦਾ ਨਾਟਕ ਜ਼ਰੂਰ ਕਰ ਸਕਦਾ ਹੈ ਆਪਣੇ ਦਿਲ ਨੂੰ ਸਮਝਾ ਸਕਦਾ ਹੈ ਕਿ ‘ਘਟਾ ’ਚ ਛੁਪ ਕੇ ਸਿਤਾਰੇ ਫਨਾ ਨਹੀਂ ਹੋਤੇ’ ਇਸ ਲਈ ਕੁਰੂਕਸ਼ੇਤਰ ਦੇ ਮੈਦਾਨ ’ਚ ਸ੍ਰੀ ਕ੍ਰਿਸ਼ਨ ਵਾਂਗ ਅਰਜੁਨ ਰੂਪੀ ਆਪਣੇ ਆਤਮ ਵਿਸ਼ਵਾਸ ਨੂੰ ਜਗਾਉਂਦੇ ਹੋਏ ‘ਸਿਖਰਲੇ ਭਾਰਤ!’ ‘ਅੰਧੇਰੀ ਰਾਤ ਮੇਂ ਦੀਏ ਜਲਾ ਕੇ ਚਲੋ’
ਇਸ ਗੱਲ ਤੋਂ ਕਿਵੇਂ ਇਨਕਾਰ ਹੋਵੇਗਾ ਕਿ ਰੋਗ, ਸੋਗ, ਪਛਤਾਵਾ ਤੇ ਬੰਧਨ ਕਈ ਵਾਰ ਸਾਡੇ ਸਾਹਮਣੇ ਬਹੁਤ ਮੁਸੀਬਤ ਵਾਲੀ ਸਥਿਤੀ ਪੈਦਾ ਕਰ ਦਿੰਦੇ ਹਨ ਉਦੋਂ ਕੁਝ ਪਲ ਲਈ ‘ਮੂੰਹ ਛੁਪਾ ਕੇ ਜਾਂ ਸਿਰ ਝੁਕਾ ਕੇ’ ਬਚ ਨਿਕਲਣ ’ਚ ਹੀ ਭਲਾਈ ਹੈ ਯਾਦ ਹੈ ਧਰਮਰਾਜ ਯੁਧਿਸ਼ਠਰ ਨੂੰ ਵੀ ਆਪਣੇ ਅਰਜੁਨ ਦੇ ਹੱਥੋਂ ਅਪਮਾਨਿਤ ਹੋ ਕੇ ਮੌਨ ਰਹਿਣਾ ਪਿਆ ਸੀ ਮਜ਼ੇਦਾਰ ਇਹ ਹੈ ਕਿ ਇਹ ਹੱਲ ਵੀ ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਨੇ ਦੱਸਿਆ ਸੀ ਜਿਨ੍ਹਾਂ ਨੇ ਯੁੱਧ ਮੈਦਾਨ ’ਚ ਫਰਜ਼ ਦੇ ਉਲਟ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦੇ ਕੇ ਫਰਜ਼ ਦੇ ਰਸਤੇ ’ਤੇ ਲਿਆਉਣ ਲਈ ਤਿਆਰ ਕੀਤਾ ਸੀ ਕਿਉਂਕਿ ਯੁਧਿਸ਼ਠਰ ਵੱਲੋਂ ‘ਗਾਂਡੀਵ’ ਦਾ ਅਪਮਾਨ ਕਰਨ ’ਤੇ ਅਰਜੁਨ ਦੀ ਉਸ ਪ੍ਰਤਿਗਿਆ ਦਾ ਸਨਮਾਨ ਕਰਨਾ ਸੀ ਜਿਸ ਅਨੁਸਾਰ ‘ਗਾਂਡੀਵ ਦਾ ਅਪਮਾਨ ਕਰਨ ਵਾਲਾ ਮਾਰਿਆ ਜਾਵੇਗਾ’ ਉਦੋਂ ਸ੍ਰੀ ਕ੍ਰਿਸ਼ਨ ਨੇ ਬਚਾਅ ਲਈ ਰਸਤਾ ਕੱਢਿਆ ‘ਮੌਤ ਤੇ ਅਪਮਾਨ ਬਰਾਬਰ ਹੁੰਦਾ ਹੈ’ ਕਹਿੰਦੇ ਹੋਏ ਯੁਧਿਸ਼ਠਰ ਨੂੰ ‘ਕੁਝ ਪਲ ਮੂੰਹ ਛੁਪਾ ਕੇ ਤੇ ਸਿਰ ਝੁਕਾ ਕੇ’ ਮੌਨ ਸੁਣਨ ਦਾ ਬਦਲ ਸੁਝਾਇਆ ਗਿਆ ਜਿਸ ਨੂੰ ਧਰਮਰਾਜ ਕਹੇ ਜਾਣ ਵਾਲੇ ਯੁਧਿਸ਼ਠਰ ਨੇ ਮੰਨਿਆ ਵੀ ਸ਼ਾਇਦ ਇਹੀ ਜ਼ਿੰਦਗੀ ਹੈ ਤੇ ‘ਇਹ ਜ਼ਿੰਦਗੀ ਕਿਸੇ ਮੰਜ਼ਿਲ ’ਤੇ ਰੁਕ ਨਹੀਂ ਸਕਦੀ’
ਇਸ ਲਈ ਕਹਿਣਾ ਚਾਹੁੰਦਾ ਹਾਂ ਕਿ ‘ਜਦੋਂ ਇਹ ਜ਼ਿੰਦਗੀ ਕਿਸੇ ਮੰਜ਼ਿਲ ’ਤੇ ਰੁਕ ਨਹੀਂ ਸਕਦੀ, ਭਾਵ ਹਰ ਇੱਕ ਮੁਕਾਮ ਤੇ ਕਦਮ ਵਧਾ ਕੇ ਚੱਲਣ ਤੋਂ ਇਲਾਵਾ ਕੋਈ ਰਸਤਾ ਵੀ ਨਹੀਂ ਹੈ, ਇਸ ਲਈ ਮੇਰੇ ਮਨ ਤੂੰ ਤਤਕਾਲੀ ਹਾਲਾਤਾਂ ਨੂੰ ਸਮਝ, ਸਮਝੌਤਾ ਕਰ ਸਵੈ-ਮਾਣ ਨੂੰ ਕੁਝ ਦੇਰ ਲਈ ਟੰਗਣੀ ’ਤੇ ਟੰਗ ਤੇ ‘ਮੂੰਹ ਛੁਪਾ ਕੇ ਜਾਂ ਸਿਰ ਝੁਕਾ ਕੇ’ ਇਹ ਮੌਕਾ ਟਾਲ ਦੇ ਕਿਉਂਕਿ ਕਦੇ ਪਿੱਛੇ ਨਾ ਹਟਣ ਵਾਲਾ ਸਿੰਘ ਵੀ ਖੁਦ ਨੂੰ ਸੰਤੁਲਿਤ ਕਰਨ ਲਈ ਆਪਣਾ ਇੱਕ ਕਦਮ ਪਿੱਛੇ ਕਰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਹਰ ਪਲ ਸਮਝੌਤਾ ਕਰ ਸਮਝੌਤਾ ਉਸ ਤਰ੍ਹਾਂ ਕਰਨਾ ਹੈ ਜਿਵੇਂ ਹਨੇ੍ਹਰੀ ਸਾਹਮਣੇ ਇੱਕ ਹਰਿਆ-ਭਰਿਆ ਪੌਦਾ ਕਰਦਾ ਹੈ
ਤਨਾ, ਟਹਿਣੀਆਂ, ਪੱਤੇ ਸਭ ਝੂਮ ਜਾਂਦੇ ਹਨ ਪਰ ਉਸ ਪੌਦੇ ਦੀ ਜੜ੍ਹ ਕੋਈ ਸਮਝੌਤਾ ਨਹੀਂ ਕਰਦੀ ਜੇਕਰ ਜੜ੍ਹ ਸਮਝੌਤਾ ਕਰੇਗੀ ਤਾਂ ਪੌਦੇ ਦੀ ਹੋਂਦ ਹੀ ਸੰਕਟ ’ਚ ਪੈ ਜਾਵੇਗੀ ਅਤੇ ਹਾਂ, ਜੇਕਰ ਪੌਦਾ ਵੀ ਹਨ੍ਹੇਰੀ ਦੇ ਸਾਹਮਣੇ ਬਿਨਾਂ ਪ੍ਰਭਾਵਿਤ ਹੋਏ ਡਟੇ ਰਹਿਣ ਦੀ ਅੜੀ ਰੱਖੇਗਾ ਤਾਂ ਉਹ ਵੀ ਜੜ੍ਹ ਸਮੇਤ ਉਖਾੜ ਦਿੱਤਾ ਜਾਵੇਗਾ ਤੈਨੂੰ ਵੀ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਹੀ ਹੋਵੇਗਾ ਆਪਣੇ ਸਿਧਾਤਾਂ ’ਤੇ ਦ੍ਰਿੜ ਰਹਿੰਦੇ ਹੋਏ, ਬਾਹਰੀ ਸਵਰੂਪ ’ਚ ਝੂੰਮਣਾ ਹੋਵੇਗਾ ਇਸ ਲਈ ਇਹ ਗੱਲ ਮਨ ’ਚ ਬਿਠਾ ਲੈ ਕਿ ‘ਇਹ ਜ਼ਿੰਦਗੀ ਕਿਸੇ ਮੰਜ਼ਿਲ ’ਤੇ ਰੁਕ ਨਹੀਂ ਸਕਦੀ-ਹਰ ਇੱਕ ਮੁਕਾਮ ’ਤੇ ਕਦਮ ਵਧਾ ਕੇ ਚੱਲੋ!’
ਡਾ. ਵਿਨੋਦ ਬੱਬਰ