ਆਪਣੀ ਡਾਈਟ ਚੌਲ ਵੀ ਜ਼ਰੂਰ ਲਓ
ਚੌਲ ਇੱਕ ਮਾਡਯੁਕਤ (ਸਟਾਰਚ) ਅਨਾਜ ਹੈ, ਜੋ ਆਪਣੀ ਉਪਲੱਬਧਤਾ ਅਤੇ ਕਿਸੇ ਵੀ ਸਵਾਦ ਜਾਂ ਮਸਾਲੇ ਦੇ ਅਨੁਕੂਲ ਢਲ ਜਾਣ ਦੀ ਸਮਰੱਥਾ ਕਾਰਨ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦਾ ਮੁੱਖ ਆਹਾਰ ਹੈ, ਪੱਕਣ ਤੋਂ ਬਾਅਦ ਚੌਲ ਬੇਹੱਦ ਨਰਮ ਹੋ ਕੇ ਹੋਰ ਖਾਧ ਪਦਾਰਥਾਂ ਨਾਲ ਚੰਗੀ ਤਰ੍ਹਾਂ ਮਿਲ ਜਾਂਦਾ ਹੈ, ਪਰ ਹਾਲ ਹੀ ਦਿਨਾਂ ’ਚ ਜ਼ਿਆਦਾਤਰ ਲੋਕਾਂ ਨੇ ਚੌਲਾਂ ਨੂੰ ਆਪਣੀ ਡਾਈਟ ਤੋਂ ਬਾਹਰ ਕੱਢ ਦਿੱਤਾ ਹੈ, ਤਾਂ ਕਿ ਵਜ਼ਨ ਘੱਟ ਕੀਤਾ ਜਾ ਸਕੇ ਨਾਲ ਹੀ ਉਨ੍ਹਾਂ ਨੂੰ ਲੱਗਦਾ ਹੈ
ਕਿ ਚੌਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਪਰ ਜੇਕਰ ਕੋਈ ਚੌਲਾਂ ਨੂੰ ਪੂਰੀ ਤਰ੍ਹਾਂ ਆਪਣੀ ਡਾਈਟ ਤੋਂ ਬਾਹਰ ਕੱਢ ਦਿੰਦਾ ਹੈ ਤਾਂ ਉਹ ਇਸ ਦੇ ਕਈ ਫਾਇਦਿਆਂ ਤੋਂ ਰਹਿ ਜਾਂਦਾ ਹੈ ਸਾਰੇ ਖਾਧ-ਪਦਾਰਥਾਂ ਦਾ ਸੇਵਨ ਸਾਨੂੰ ਸਹੀ ਅਨੁੁਪਾਤ ਅਤੇ ਸਹੀ ਸਮੇਂ ’ਤੇ ਕਰਨਾ ਚਾਹੀਦਾ, ਚੌਲਾਂ ਦੇ ਮਾਮਲੇ ’ਚ ਵੀ ਅਜਿਹਾ ਹੀ ਹੈ, ਜੇਕਰ ਤੁਸੀਂ ਇੱਕ ਤੈਅ ਅਨੁਪਾਤ ’ਚ ਇਸ ਦਾ ਸੇਵਨ ਕਰਦੇ ਹੋ
ਤਾਂ ਇਸ ਨੂੰ ਖਾਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਹੈ, ਡਾਈਟੀਸ਼ੀਅਨ, ਹਾਲਿਸਟਿੱਕ ਨਿਊਟੀਸ਼ਨਿਸਟ ਅਤੇ ਡਾਈਟ ਪੋਡੀਅਮ ਦੀ ਫਾਊਂਡਰ ਸ਼ਿਖ਼ਾ ਮਹਾਜਨ ਸਾਨੂੰ ਚੌਲਾਂ ਦੇ ਵੱਖ-ਵੱਖ ਫਾਇਦਿਆਂ ਅਤੇ ਕਿਉਂ ਤੁਹਾਨੂੰ ਇਸ ਨੂੰ ਆਪਣੀ ਡਾਈਟ ਨਹੀਂ ਹਟਾਉਣਾ ਚਾਹੀਦਾ,
Also Read :-
Table of Contents
ਇਸ ਬਾਰੇ ’ਚ ਦੱਸ ਰਹੇ ਹਨ
ਊਰਜਾ ਦਾ ਚੰਗਾ ਸਰੋਤ ਹੈ
ਕਾਰਬੋਹਾਈਡ੍ਰੇਟ ਸਰੀਰ ਲਈ ਊਰਜਾ ਦਾ ਮੁੱਖ ਸਰੋਤ ਹੁੰਦਾ ਹੈ, ਜਦੋਂ ਉਹ ਸਾਡੇ ਸਿਸਟਮ ’ਚ ਪ੍ਰਵੇਸ਼ ਕਰਦੇ ਹਨ ਤਾਂ ਸਰੀਰ ਸਿਹਤਮੰਦ ਕਾਰਬੋਹਾਈਡ੍ਰੇਟ ਨੂੰ ਊਰਜਾ ’ਚ ਬਦਲਣ ਦਾ ਕੰਮ ਕਰਦੇ ਹਨ, ਚੌਲਾਂ ਦੇ ਸਿਹਤਮੰਦ ਕਾਰਬਸ, ਸਿਰਫ ਊਰਜਾ ’ਚ ਤਬਦੀਲ ਹੋਣ ਤੋਂ ਕਿਤੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ, ਇਹ ਦਿਮਾਗ ਨੂੰ ਐਕਟਿਵ ਰੱਖਣ ’ਚ ਸਭ ਤੋਂ ਜ਼ਿਆਦਾ ਸਹਿਯੋਗੀ ਹੁੰਦੇ ਹਨ, ਕਿਉਂਕਿ ਦਿਮਾਗ ਇਸ ਤਰ੍ਹਾਂ ਦੀ ਊਰਜਾ ਨੂੰ ਸੋਖਦਾ ਅਤੇ ਉਪਯੋਗ ਕਰਦਾ ਹੈ, ਚੌਲਾਂ ’ਚ ਮੌਜ਼ੂਦ ਖਣਿਜ, ਵਿਟਾਮਿਨ ਅਤੇ ਹੋਰ ਪੋਸ਼ਕ ਤੱਤ ਸਰੀਰ ਦੇ ਅੰਗਾਂ ਦੀ ਮੇਟਬਾੱਲਿਕ ਐਕਟੀਵਿਟੀ ਨੂੰ ਗਤੀ ਦੇਣ ’ਚ ਸਹਾਇਕ ਹੁੰਦੇ ਹਨ, ਇਸ ਕਿਰਿਆ ਦੀ ਵਜ੍ਹਾ ਨਾਲ ਹੀ ਸਾਡੇ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਹੈ
ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ
ਚੌਲਾਂ ’ਚ ਸੋਡੀਅਮ ਦੀ ਮਾਤਰਾ ਨਾਂਹ ਦੇ ਬਰਾਬਰ ਹੁੰਦੀ ਹੈ ਅਤੇ ਇਸ ਲਈ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਵਿਅਕਤੀਆਂ ਲਈ ਚੰਗੇ ਖਾਧ ਪਦਾਰਥਾਂ ’ਚੋਂ ਇੱਕ ਹਨ, ਜਿਵੇਂ-ਜਿਵੇਂ ਬਲੱਡ ਪ੍ਰੈਸ਼ਰ ਵਧਦਾ ਹੈ ਸੋਡੀਅਮ ਨਾੜਾਂ ਅਤੇ ਧਮਨੀਆਂ ਨੂੰ ਕਸਣ ਲਗਦਾ ਹੈ ਜਿਸ ਨਾਲ ਦਿਲ ਦੀ ਪ੍ਰਣਾਲੀ ’ਤੇ ਜਿਆਦਾ ਤਨਾਅ ਅਤੇ ਦਬਾਅ ਪੈਂਦਾ ਹੈ, ਇਸ ਤੋਂ ਇਲਾਵਾ ਸੋਡੀਅਮ ਦੀ ਵਜ੍ਹਾ ਨਾਲ ਐਥੇਰੋਸਕਲੇਰੋਸਿਸ, ਹਾਰਟ ਅਟੈਕ ਅਤੇ ਸਟਰੋਕ ਵਰਗੀਆਂ ਸਬੰਧਿਤ ਸਮੱਸਿਆਵਾਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਤੋਂ ਬਚੇ ਰਹਿਣ ਦਾ ਵਿਚਾਰ ਬਹੁਤ ਚੰਗਾ ਹੈ, ਬਰਾਊਨ ਅਤੇ ਵਾਈਟ ਰਾਈਸ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਫਾਇਦੇਮੰਦ ਹੁੰਦੀ ਹੈ
ਗਲੂਟੇਨ ਫ੍ਰੀ
ਜੇਕਰ ਤੁਹਾਨੂੰ ਗਲੂਟੇਨ ਤੋਂ ਐਲਰਜੀ ਹੈ, ਤਾਂ ਬਿਨਾਂ ਕਿਸੇ ਸਮੱਸਿਆ ਦੇ ਚੌਲਾਂ ਨੂੰ ਆਸਾਨੀ ਨਾਲ ਆਪਣੇ ਆਹਾਰ ’ਚ ਸ਼ਾਮਲ ਕਰ ਸਕਦੇ ਹੋ, ਤੁਹਾਡੇ ਪੇਟ ’ਚ ਸੋਜ ਨਹੀਂ ਹੋਵੇਗੀ, ਕਿਉਂਕਿ ਇਹ ਗਲੂਟੇਨ ਮੁਕਤ ਹੈ, ਸਰੀਰ ’ਚ ਸੋਜ਼ ਨੂੰ ਘੱਟ ਕਰਨ ਦੇ ਤਰੀਕਿਆਂ ਦੀ ਤਲਾਸ਼ ਹਮੇਸ਼ਾ ਚੁਣੌਤੀਪੂਰਨ ਹੁੰਦੀ ਹੈ, ਪਰ ਚੌਲਾਂ ਨਾਲ ਅਸੀਂ ਇਹ ਕਰ ਸਕਦੇ ਹਾਂ, ਇਹੀ ਕਾਰਨ ਹੈ ਕਿ ਚੌਲਾਂ ਨੂੰ ਸਾਨੂੰ ਆਪਣੀ ਡਾਈਟ ’ਚ ਸ਼ਾਮਲ ਕਰਨਾ ਚਾਹੀਦਾ ਹੈ
ਐਨੀਮੀਆ ਨਾਲ ਲੜਨ ’ਚ ਮੱਦਦਗਾਰ
ਹੀਮੋਗਲੋਬਿਨ ਵਧਾਉਣ ਲਈ ਆਇਰਨ ਨਾਲ ਭਰਪੂਰ ਖਾਧ ਪਦਾਰਥ ਖਾਣੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਵ੍ਹਾਈਟ ਅਤੇ ਬਰਾਊਨ ਰਾਈਸ, ਦੋਵਾਂ ’ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਅਨੀਮੀਆ ਦੇ ਮਰੀਜ਼ਾਂ ਲਈ ਮੱਦਦਗਾਰ ਹੁੰਦਾ ਹੈ
ਮੇਟਾਬਾੱਲੀਜਮ ਲਈ ਫਾਇਦੇਮੰਦ
ਚੌਲਾਂ ’ਚ ਵਿਟਾਮਿਨ, ਵਿਟਾਮਿਨ ਡੀ, ਕੈਲਸ਼ੀਅਮ, ਫਾਈਬਰ, ਆਇਰਨ, ਥਾਈਮਿਨ ਅਤੇ ਰਾਈਬੋਫਲੇਵਿਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਸਰੀਰ ’ਚ ਫੰਡਾਮੈਂਟਲ ਫੰਕਸ਼ਨ ਲਈ ਵਿਟਾਮਿਨ ਦੀ ਰੋਜ਼ਾਨਾ ਜ਼ਰੂਰਤ ਹੁੰਦੀ ਹੈ ਅਤੇ ਚੌਲਾਂ ’ਚ ਮੌਜ਼ੂਦ ਇਹ ਵਿਟਾਮਿਨ ਸਰੀਰ ਦੇ ਮੇਟਾਬਾਲੀਜਮ, ਇਮਿਊਨ ਸਿਸਟਮ ਹੈਲਥ ਅਤੇ ਅੰਗ ਪ੍ਰਣਾਲੀਆਂ ਦੇ ਆਮ ਕੰਮਕਾਜ ਦੀ ਨੀਂਹ ਪ੍ਰਦਾਨ ਕਰਦੇ ਹਨ