ਹੰਝੂ ਕਿਉਂ ਨਿੱਕਲਦੇ ਹਨ?
ਅੱਖਾਂ ’ਚੋਂ ਹੰਝੂਆਂ ਦਾ ਨਿੱਕਲਣਾ ਇੱਕ ਸੁਭਾਵਿਕ ਪ੍ਰਕਿਰਿਆ ਹੈ ਪਰ ਹੰਝੂ ਹਰਦਮ ਨਹੀਂ ਨਿੱਕਲਦੇ ਜਦੋਂ ਅਸੀਂ ਬਹੁਤ ਜ਼ਿਆਦਾ ਖੁਸ਼ੀ ਜਾਂ ਗ਼ਮ ਦੇ ਮੌਕੇ ’ਤੇ ਆਪਣੀਆਂ ਭਾਵਨਾਵਾ ਨੂੰ ਪ੍ਰਗਟ ਕਰਨ ’ਚ ਅਸਮਰੱਥਾ ਹੁੰਦੇ ਹਾਂ ਤਾਂ ਹੰਝੂ ਦਾ ਜਨਮ ਹੁੰਦਾ ਹੈ
ਭਾਵਨਾਵਾਂ ਆਉਣ ਸਮੇਂ ਅੱਖਾਂ ਦੇ ਕੋਨਿਆਂ ’ਚ ਇੱਕ ਤਿੱਖਾ ਵਾਸ਼ਪੀ ਪਦਾਰਥ ਪੈਦਾ ਹੋਣ ਲੱਗਦਾ ਹੈ ਇਸ ਤਿੱਖੇ ਵਾਸ਼ਪ ਨਾਲ ਲੈਕੇ੍ਰਮੇਲ ਸੈਕ ਦੇ ਰਿਸਾਵ ਹੋਣ ਕਾਰਨ ਹੰਝੂ ਨਿੱਕਲਣ ਲੱਗਦੇ ਹਨ
Also Read :-
ਹੰਝੂ ਇੱਕ ਕੀਣਾਣੂਨਾਸ਼ਕ ਪਦਾਰਥ ਹੈ ਤਾਜ਼ਾ ਵਿਗਿਆਨਕ ਖੋਜਾਂ ਤੋਂ ਤੱਥ ਉਜ਼ਾਗਰ ਹੋਇਆ ਹੈ ਕਿ ਹੰਝੂ ਤੋਂ ਵਧ ਕੇ ਕੀਟਾਣੂਨਾਸ਼ਕ ਚੀਜ਼ ਦੂਜੀ ਨਹੀਂ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇੱਕ ਚਮਚ ਹੰਝੂਆਂ ਨੂੰ ਗੈਲਨ ਪਾਣੀ ’ਚ ਪਾ ਦਿੱਤਾ ਜਾਵੇ ਤਾਂ ਉਸ ਪਾਣੀ ’ਚ ਮੌਜ਼ੂਦ ਸਾਰੇ ਕੀਟਾਣੂ ਮਰ ਜਾਣਗੇ ਹੰਝੂ ’ਚ ਇੰਨੀ ਜ਼ਿਆਦਾ ਕੀਟਾਣੂਨਾਸ਼ਕ ਸ਼ਕਤੀ ਹੈ ਕਿ ਛੇ ਹਜ਼ਾਰ ਗੁਣਾ ਆਇਤਨ ਪਾਣੀ ’ਚ ਵੀ ਇਸ ਦਾ ਪ੍ਰਭਾਵ ਬਣਿਆ ਰਹਿੰਦਾ ਹੈ
ਹੰਝੂ ਦੀ ਰਸਾਇਣਕ ਪ੍ਰੀਖਿਆ ਤੋਂ ਯਾਦ ਹੋਇਆ ਹੈ ਕਿ ਇਸ ’ਚ ਪਾਣੀ ਤੇ ਰਸਾਇਣਕ ਤੱਤ ਹੁੰਦੇ ਹਨ ਜਿਸ ’ਚ ਕੁਝ ਖਾਰ ਅਤੇ ਲਾਈਸੋਜਾਇਮ ਨਾਂਅ ਦਾ ਯੋਗਿਕ ਹੁੰਦਾ ਹੈ ਲਾਈਸੋਜਾਇਮ ’ਚ ਹੀ ਹੰਝੂ ਦੀ ਕੀਟਾਣੂਨਾਸ਼ਕ ਸਮਰੱਥਾ ਹੁੰਦੀ ਹੈ ਸਾਡੇ ਖੂਨ ਨੂੰ ਵੀ ਕੀਟਾਣੂ ਰਹਿਤ ਰੱਖਣ ਲਈ ਇਹ ਕਿਸੇ ਨਾ ਕਿਸੇ ਰੂਪ ’ਚ ਮੌਜ਼ੂਦ ਰਹਿੰਦਾ ਹੈ
ਮਨੋ-ਵਿਗਿਆਨੀਆਂ ਅਨੁਸਾਰ ਹੰਝੂ ਦਿਲ ਦੇ ਦਰਦ ਨੂੰ ਬਾਹਰ ਕੱਢ ਕੇ ਮਨੁੱਖ ਨੂੰ ਸਾਫ਼ ਤੇ ਤੰਦਰੁਸਤ ਬਣਾਉਂਦਾ ਹੈ ਜੋ ਵਿਅਕਤੀ ਹੰਝੂਆਂ ਦੀ ਮੱਦਦ ਨਾਲ ਆਪਣੇ ਦੁੱਖ ਜਾਂ ਖੁਸ਼ੀ ਨੂੰ ਪ੍ਰਗਟ ਨਹੀਂ ਕਰਦਾ, ਉਸ ਦਾ ਮਨ ਰੋਗੀ ਹੋ ਜਾਂਦਾ ਹੈ ਕਦੇ ਨਾ ਰੋਣ ਵਾਲੇ ਵਿਅਕਤੀ ਅਸਹਿਜ ਹੁੰਦੇ ਹਨ ਅਜਿਹੇ ਵਿਅਕਤੀਆਂ ਨੂੰ ਮਨੋ-ਵਿਗਿਆਨਕ ਜੀਅ ਭਰ ਕੇ ਰੋਣ ਦੀ ਸਲਾਹ ਦਿੰਦੇ ਹਨ