ਘਰੇਲੂ ਖਰਚਿਆਂ ’ਤੇ ਲਾਓ ਲਗਾਮ
ਪਿਛਲੇ ਇੱਕ ਸਾਲ ਤੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਲੜਖੜਾ ਗਈ ਹੈ ਆਰਥਿਕ ਮੰਦੀ ਦੇ ਇਸ ਦੌਰ ਨੇ ਸਾਨੂੰ ਇਹ ਸਮਝਾਇਆ ਹੈ ਕਿ ਭਵਿੱਖ ’ਚ ਸੰਕਟ ਅਜਿਹੀ ਘੜੀ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਖਰਚਿਆਂ ਨੂੰ ਕਾਬੂ ’ਚ ਰੱਖਣ ਦੇ ਨਾਲ ਬੱਚਤ ਨੂੰ ਵਧਾਈਏ ਇੱਥੇ ਦੱਸੇ ਗਏ ਕੁਝ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੇ ਖਰਚਿਆਂ ’ਚ ਕਮੀ ਲਿਆ ਕੇ ਬੱਚਤ ਨੂੰ ਵਧਾ ਸਕਦੇ ਹੋ
Table of Contents
ਲਿਸਟ ਬਣਾ ਕੇ ਹੀ ਸ਼ਾੱਪਿੰਗ ਕਰੋ:
ਆਪਣੀਆਂ ਜ਼ਰੂਰਤਾਂ ਨੂੰ ਸਮਾਨ ਦੀ ਲਿਸਟ ਬਣਾ ਕੇ ਸ਼ਾੱਪਿੰਗ ਕਰੋਂਗੇ ਤਾਂ ਕਦੇ ਪ੍ਰੇਸ਼ਾਨ ਨਹੀਂ ਰਹੋਂਗੇ ਅਤੇ ਫਿਜ਼ੂਲ ਖਰਚ ਤੋਂ ਵੀ ਬਚੋਂਗੇ ਵੈਸੇ ਵੀ ਅੱਜ-ਕੱਲ੍ਹ ਲੋਕ ਮਾਰਕਿਟ ਜਾ ਕੇ ਸ਼ਾੱਪਿੰਗ ਕਰਨ ਦੀ ਬਜਾਇ ਆੱਨ-ਲਾਇਨ ਸ਼ਾੱਪਿੰਗ ਦਾ ਮਜ਼ਾ ਲੈਂਦੇ ਹਨ ਅਤੇ ਬਿਨ੍ਹਾਂ ਜ਼ਰੂਰਤ ਦਾ ਬਹੁਤ ਸਾਰਾ ਅਣਲੋਂੜੀਦਾ ਸਮਾਨ ਖਰੀਦ ਲੈਂਦੇ ਹਨ ਲਿਸਟ ਬਣਾ ਕੇ ਸ਼ੱਾਪਿੰਗ ਕਰਨ ਨਾਲ ਤੁਸੀਂ ਓਨਾ ਹੀ ਖਰੀਦਗੋ, ਜਿੰਨੀ ਤੁਹਾਨੂੰ ਜ਼ਰੂਰਤ ਹੋਵੇਗੀ ਇਸ ਤਰ੍ਹਾਂ ਅਣਲੋਂੜੀਦੇ ਖਰਚਿਆਂ ’ਤੇ ਕੰਟਰੋਲ ਕਰਕੇ ਤੁਸੀਂ ਹੌਲੀ-ਹੌਲੀ ਕਰਨਾ ਸਿੱਖ ਜਾਓਂਗੇ ਜਦੋਂ ਵੱਡੀ ਰਕਮ ਜਮ੍ਹਾ ਹੋ ਜਾਵੇ ਤਾਂ ਉਸ ਰਕਮ ਨੂੰ ਕਿਤੇ ਨਿਵੇਸ਼ ਕਰ ਸਕਦੇ ਹੋ
ਟੈਲੀਕਾੱਮ ਬਿੱਲ ’ਤੇ ਕੰਟਰੋਲ ਕਰੋ:
ਪਿਛਲੇ ਕੁਝ ਸਮੇਂ ਤੋਂ ਵਰਕ ਫਰਾਮ ਦੇ ਚੱਲਦਿਆਂ ਬਿਜਲੀ, ਟੈਲੀਫੋਨ, ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਦੇ ਖਰਚਿਆਂ ’ਚ ਕਾਫੀ ਵਾਧਾ ਹੋਇਆ ਹੈ ਇਨ੍ਹਾਂ ਬਿੱਲਾਂ ’ਚ ਵਾਧੇ ਦਾ ਇੱਕ ਹੋਰ ਕਾਰਨ ਇਹ ਹੈ ਕਿ ਮਾਰਕਿਟ ’ਚ ਟੈਲੀਕਾਮ ਕੰਪਨੀਆਂ ਦੀ ਭਰਮਾਰ ਹੈ, ਜੋ ਆਪਣੇ ਖਪਤਕਾਰਾਂ ਨੂੰ ਅਜਿਹੇ ਪਲਾਨ ਮੁਹੱਈਆ ਕਰਵਾਉਂਦੀ ਹੈ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਖਪਤਕਾਰਾਂ ਨੇ ਸਸਤੇ ਅਤੇ ਜ਼ਿਆਦਾ ਤੋਂ ਜ਼ਿਆਦਾ ਪਲਾਨ ਲਏ ਜੇਕਰ ਤੁਹਾਡੇ ਟੈਲੀਕਾਮ ਬਿੱਲਾਂ ’ਚ ਮਹੀਨਾ-ਦਰ-ਮਹੀਨਾ ਮੁਨਾਫਾ ਹੋ ਰਿਹਾ ਹੈ, ਤਾਂ ਜ਼ਰੂਰਤ ਹੈ ਇਨ੍ਹਾਂ ਬਿੱਲਾਂ ਨੂੰ ਘੱਟ ਕਰਨ ਅਤੇ ਅਣਲੋੜੀਦੇ ਪਲਾਨਾਂ ਨੂੰ ਬੰਦ ਕਰਨ ਦੀ ਬੇਕਾਰ ਦੇ ਪਲਾਨਾਂ ਨੂੰ ਬੰਦ ਕਰਕੇ ਜਾਂ ਮਹਿੰਗੇ ਪਲਾਨ ਬਦਲ ਕੇ ਸਸਤੇ ਪਲਾਨ ਲੈ ਕੇ ਤੁਸੀਂ ਇਨ੍ਹਾਂ ਟੈਲੀਕਾਮ ਦੇ ਬਿੱਲਾਂ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਬੱਚਤ ਨੂੰ ਵਾਧਾ ਦੇ ਸਕਦੇ ਹੋ
ਬ੍ਰਾਂਡੇਡ ਪ੍ਰੋਡਕਟਾਂ ਦਾ ਮੋਹ ਛੱਡੋ:
ਬਦਲਦੇ ਲਾਈਫਸਟਾਇਲ, ਫੈਸ਼ਨ, ਸਟਾਇਲ ਅਤੇ ਟਰੈਂਡਾਂ ਦੇ ਚੱਲਦਿਆਂ ਸਾਡਾ ਮੋਹ ਬ੍ਰਾਂਡੇਡ ਪ੍ਰੋਡਕਟਾਂ ਪ੍ਰਤੀ ਵਧਦਾ ਜਾ ਰਿਹਾ ਹੈ ਬੇਸ਼ੱਕ ਬ੍ਰਾਂਡੇਡ ਪ੍ਰੋਡਕਟਾਂ ਦੀ ਕੁਆਲਿਟੀ ਚੰਗੀ ਹੁੰਦੀ ਹੈ, ਪਰ ਉਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਮਾਹਿਰਾਂ ਅਨੁਸਾਰ ਖਪਤਕਾਰ ਬ੍ਰਾਂਡੇਡ ਪ੍ਰੋਡਕਟਾਂ ਨੂੰ ਬਿਨਾਂ ਇਹ ਸੋਚੇ-ਸਮਝੇ ਆੱਨ-ਲਾਇਨ ਖਰੀਦ ਲੈਂਦੇ ਹਨ ਕਿ ਉਸ ’ਤੇ ਕੀ ਐਕਸਟਰਾ ਬੈਨੀਫਿੱਟਸ ਜਾਂ ਛੋਟ ਜਾਂ ਆੱਫਰ ਮਿਲ ਰਹੇ ਹਨ ਬ੍ਰਾਂਡੇਡ ਪ੍ਰੋਡਕਟਾਂ ਨੂੰ ਆੱਨ-ਲਾਇਨ ਖਰੀਦਦੇ ਸਮੇਂ ਖਪਤਕਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ
ਕਿ ਇਹ ਬ੍ਰਾਂਡੇਡ ਸਾਮਨ ਦੀ ਆੱਨ-ਲਾਇਨ ਸ਼ਾੱਪਿੰਗ ਉਦੋਂ ਕਰੋ, ਜਦੋਂ ਕੁਝ ਜ਼ਿਆਦਾ ਛੋਟ ਮਿਲੇ ਅੱਜ-ਕੱਲ੍ਹ ਜ਼ਿਆਦਾਤਰ ਆੱਨ-ਲਾਇਨ ਸਾਇਟਾਂ ਅਤੇ ਸਮਾਨ ਨੂੰ ਵੇਚਣ ਲਈ ਘੱਟ ਕੀਮਤ ’ਤੇ ਆਪਣੇ ਇਨਹਾਊਸ ਬਰਾਂਡ ਵੇਚਦੇ ਹਨ ਇਨ੍ਹਾਂ ਇਨਹਾਊਸ ਬਰਾਂਡਾਂ ਨੂੰ ਜੈਨੇਰਿਕ ਪ੍ਰੋਡਕਟ ਵੀ ਕਹਿੰਦੇ ਹਨ ਖਪਤਕਾਰਾਂ ਦੀ ਜਾਣਕਾਰੀ ਲਈ ਦੱਸ ਦਈਏ ਬ੍ਰਾਂਡੇਡ ਪ੍ਰੋਡਕਟਾਂ ਦੀ ਬਜਾਇ ਇਹ ਇਨਹਾਊਸ ਬਰਾਂਡ ਜਿਆਦਾ ਚੰਗੀ ਕੁਆਲਿਟੀ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਵੀ ਬਰਾਂਡੇਡ ਦੀ ਤੁਲਨਾ ’ਚ ਘੱਟ ਹੁੰਦੇ ਹਨ
ਕਰੋ ਕ੍ਰੇਡਿਟ ਕਾਰਡ ਦੀ ਸਹੀ ਵਰਤੋਂ:
ਅਕਸਰ ਲੋਕਾਂ ਦੇ ਮਨ ’ਚ ਇਹ ਧਾਰਨਾ ਹੁੰਦੀ ਹੈ ਕਿ ਕ੍ਰੇਡਿਟ ਕਾਰਡ ਫਿਜ਼ੂਲ ਖਰਚ ਵਧਾਉਂਦੇ ਹਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਫਿਜ਼ੂਲ ਖਰਚ ਵਧਾਉਣ ਵਾਲਾ ਇਹ ਕੇ੍ਰਡਿਟ ਕਾਰਡ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਸੁਵਿਧਾ ਹੈ, ਜਿਸ ਦਾ ਇਸਤੇਮਾਲ ਖਪਤਕਾਰ ਪਹਿਲੇ ਖਰਚ ਕਰਨ ਅਤੇ ਬਾਅਦ ’ਚ ਉਸ ਖਰਚ ਨੂੰ ਚੁਕਾਉਣ ਲਈ ਕਰਦਾ ਹੈ ਖਪਤਕਾਰ ਕੇ੍ਰਡਿਟ ਕਾਰਡ ਦਾ ਯੂਜ਼ ਆੱਨ-ਲਾਇਨ ਜਾਂ ਆੱਫ-ਲਾਇਨ ਪੇਮੈਂਟ ਕਰ ਸਕਦਾ ਹੈ ਪਰ ਜੇਕਰ ਖਪਤਕਾਰ ਕੇ੍ਰਡਿਟ ਕਾਰਡ ਦਾ ਭੁਗਤਾਨ ਸਮੇਂ ’ਤੇ ਨਹੀਂ ਕਰਦਾ ਹੈ, ਤਾਂ ਖਪਤਕਾਰ ਨੂੰ ਉਸ ਦਾ ਜ਼ੁਰਮਾਨੇ ਦੇ ਤੌਰ ’ਤੇ ਭੁਗਤਾਨ ਦੇਣਾ ਹੁੰਦਾ ਹੈ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
- ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
ਇਸ ਲਈ ਖਪਤਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਮਹੀਨੇ ਦੇ ਅੰਤ ’ਚ ਆਪਣੇ ਬਿੱਲ ਦੀ ਰਕਮ ਜ਼ਰੂਰ ਚੁਕਾਏ ਸਮੇਂ ’ਤੇ ਕੇ੍ਰਡਿਟ ਕਾਰਡ ਦੇ ਬਿੱਲ ਦੇ ਭੁਗਤਾਨ ਕਰਨ ’ਤੇ ਕੋਈ ਜ਼ੁਰਮਾਨਾ ਅਦਾ ਨਹੀਂ ਕਰਨਾ ਪੈਂਦਾ ਹੈ ਅਤੇ ਖਪਤਕਾਰ ਦਾ ਕੇ੍ਰਡਿਟ ਸਕੋਰ ਵੀ ਚੰਗਾ ਹੁੰਦਾ ਹੈ ਜੇਕਰ ਖਪਤਕਾਰ ਸਮੇਂ ’ਤੇ ਬਿੱਲ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਬੈਂਕ ਉਸ ਰਕਮ ’ਤੇ ਵਿਆਜ ਵੀ ਚਾਰਜ ਕਰਦਾ ਹੈ ਅਤੇ ਖਪਤਕਾਰਾਂ ਦੇ ਬਿੱਲ ਦੇ ਨਾਲ-ਨਾਲ ਵਿਆਜ ਦੀ ਰਕਮ ਅਦਾ ਕਰਨੀ ਹੁੰਦੀ ਹੈ ਜੇਕਰ ਖਪਤਕਾਰ ਬਿੱਲ ਅਤੇ ਵਿਆਜ ਦੋਵਾਂ ਦਾ ਹੀ ਭੁਗਤਾਨ ਨਹੀਂ ਕਰਦਾ ਹੈ, ਤਾਂ ਉਸ ’ਤੇ ਲੇਟ ਪੇਮੈਂਟ ਲਗਦਾ ਹੈ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਕੁਝ ਸ਼ਾੱਪਸ ਇੱਕ ਤੈਅ ਰਕਮ ’ਤੇ ਸ਼ਾੱਪਿੰਗ ਕਰਨ ਤੋਂ ਬਾਅਦ ਰਿਵਾਰਡ ਪੁਆਇੰਟ ਦਾ ਆੱਫਰ ਦਿੰਦੇ ਹਨ ਇਨ੍ਹਾਂ ਰਿਵਾਰਡ ਪੁਆਇੰਟਾਂ ਨੂੰ ਪ੍ਰਾਪਤ ਕਰਨ ਲਈ ਬਿਨਾਂ ਵਜ੍ਹਾ ਦੀ ਸ਼ਾੱਪਿੰਗ ਨਾ ਕਰੇ ਅਤੇ ਕੇ੍ਰਡਿਟ ਕਾਰਡ ਦਾ ਬਿੱਲ ਨਾ ਵਧਾਏ
ਸੁਰੱਖਿਅਤ ਮਿਊਚਲ ਫੰਡ ’ਚ ਨਿਵੇਸ਼ ਕਰੋ
ਜ਼ਿਆਦਾਤਰ ਲੋਕ ਮਿਊਚਲ ਫੰਡ ’ਚ ਇਨਵੈਸਟ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਮਿਊਚਲ ਫੰਡ ’ਚ ਨਿਵੇਸ਼ ਕਰਨਾ ਜ਼ੋਖਮ ਭਰਿਆ ਹੁੰਦਾ ਹੈ, ਜਦਕਿ ਹਮੇਸ਼ਾ ਨਹੀਂ ਹੁੰਦਾ ਮਿਊਚਲ ਫੰਡ ’ਚ ਇਨਵੈਸਟ ਕਰਨਾ ਤੁਹਾਡੇ ਭਵਿੱਖ ਲਈ ਸੁਰੱਖਿਅਤ ਹੋ ਸਕਦਾ ਹੈ ਜੇਕਰ ਤੁਹਾਨੂੰ ਮਾਰਕਿਟ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਮਾਰਕਿਟ ਤੋਂ ਮਿਊਚਲ ਫੰਡ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਮਿਊਚਲ ਫੰਡ ’ਚ ਨਿਵੇਸ਼ ਕਰ ਸਕਦੇ ਹੋ ਚਾਹੇ ਤਾਂ ਪ੍ਰੋਫੈਸ਼ਨਲ ਦੀ ਸਲਾਹ ਵੀ ਲੈ ਸਕਦੇ ਹੋ
ਲੋਨ ਦਾ ਰੀਪੇਮੈਂਟ ਕਰੋ ਅਤੇ ਪਾਓ ਵਿਆਜ ਤੋਂ ਆਜ਼ਾਦੀ:
ਜ਼ਰੂਰਤ ਪੈਣ ’ਤੇ ਬੈਂਕ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਦੀ ਸੁਵਿਧਾ ਤਾਂ ਦਿੰਦੇ ਹਨ, ਪਰ ਈਐੱਮਆਈ ਦੇ ਨਾਲ ਵਿਆਜ ਦਾ ਇੱਕ ਵਾਧੂ ਖਰਚ ਹੋਰ ਵਧ ਜਾਂਦਾ ਹੈ ਵਿਆਜ ਦੇ ਇਨ੍ਹਾਂ ਅਣਚਾਹੇ ਖਰਚਿਆਂ ਨੂੰ ਘੱਟ ਕਰਨ ਲਈ ਤੁਹਾਡਾ ਪਹਿਲਾ ਕਦਮ ਇਹ ਚਾਹੀਦਾ ਹੈ ਕਿ ਇੱਕ-ਇੱਕ ਕਰਕੇ ਸਾਰੇ ਲੋਨਾਂ ਦੇ ਸਮੇਂ ਤੋਂ ਪਹਿਲਾਂ ਭੁਗਤਾਨ ਕਰੋ ਤਾਂ ਕਿ ਲੋਨ ਅਤੇ ਵਿਆਜ ਦੋਵਾਂ ਤੋਂ ਰਾਹਤ ਮਿਲ ਸਕੇ
ਇੰਸ਼ੋਰੈਂਸ ਪੋਰਟਫੋਲੀਓ ਨੂੰ ਠੀਕ ਕਰੋ:
ਸਮੇਂ ਦੇ ਨਾਲ-ਨਾਲ ਮਾਰਕਿਟ ’ਚ ਨਵੀਂ-ਨਵੀਂ ਇਸ਼ੋਰੈਂਸ ਆਉਂਦੀ ਰਹਿੰਦੀ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਸਾਲਾਂ ਪੁਰਾਣੇ ਅਤੇ ਮਹਿੰਗੇ ਯੂਲਿਪ ਪਲਾਨ ਨੂੰ ਪਿਓਰ ਟਰਮ ਪਲਾਨ ’ਚ ਸ਼ਿਫਟ ਕਰੋ, ਜਿਸ ’ਚ ਜ਼ਿਆਦਾ ਲਾਭ ਦੀ ਗੁੰਜਾਰਿਸ਼ ਹੋਵੇ
ਬਜਟ ਫਰੈਂਡਲੀ ਘਰ ਲਾਓ:
ਅੱਜ-ਕੱਲ੍ਹ ਲੋਕ ਜ਼ਿਆਦਾ ਟਰੈਵÇਲੰਗ ਤੋਂ ਬਚਣਾ ਚਾਹੁੰਦੇ ਹਨ, ਇਸ ਲਈ ਆਫਿਸ ਦੇ ਆਸ-ਪਾਸ ਹੀ ਮਹਿੰਗਾ ਘਰ ਕਿਰਾਏ ’ਤੇ ਲੈ ਲੈਂਦੇ ਹਨ ਬੇਸ਼ੱਕ ਉਨ੍ਹਾਂ ਦਾ ਟਰੈਵਲ ਐਕਸਪੇਂਸ ਅਤੇ ਸਮਾਂ ਤਾਂ ਬਚ ਜਾਂਦਾ ਹੈ, ਪਰ ਜ਼ਿਆਦਾ ਕਿਰਾਇਆ ਵੀ ਤਾਂ ਦੇਣਾ ਪੈਂਦਾ ਹੈ ਇਸ ਵਧੇ ਹੋਏ ਕਿਰਾਏ ਦੇ ਖਰਚ ਨੂੰ ਘੱਟ ਕਰਨ ਲਈ ਅਜਿਹੀ ਥਾਂ ’ਤੇ ਘਰ ਲਓ, ਜਿੱਥੇ ਸਾਰੀਆਂ ਸੁੱਖ ਸੁਵਿਧਾਵਾਂ ਦੇ ਨਾਲ ਕਿਰਾਇਆ ਵੀ ਥੋੜ੍ਹਾ ਘੱਟ ਹੋਵੇ ਅਤੇ ਟਰੈਵÇਲੰਗ ਵੀ ਆਸਾਨੀ ਨਾਲ ਕੀਤੀ ਜਾ ਸਕੇ
ਆਫਿਸਰਾਂ ਦੇ ਲਾਲਚ ’ਚ ਨਾ ਪਓ:
ਆਮ ਤੌਰ ’ਤੇ ਸਾਰੀਆਂ ਕੰਪਨੀਆਂ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਲਈ ਕਈ ਤਰ੍ਹਾਂ ਦੇ ਆੱਫਰ ਦਿੰਦੀਆਂ ਹਨ, ਜਿਵੇਂ ਕਿ ਤਿੰਨ ਆਈਟਮਾਂ ਖਰੀਦਣ ’ਤੇ ਇੱਕ ਮੁਫਤ ਇਸ ਤਰ੍ਹਾਂ ਦੇ ਆਫਰਾਂ ’ਤੇ ਪੈਸੇ ਖਰਚ ਨਾ ਕਰੋ ਦੇਖਣ ’ਚ ਭਲੇ ਹੀ ਇਹ ਆੱਫਰ ਆਕਰਸ਼ਕ ਲਗਦੇ ਹਨ, ਪਰ ਪੇਮੈਂਟ ਚਾਰ ਦੀ ਹੀ ਪੈਂਦੀ ਹੈ ਇਹ ਕੰਪਨੀਆਂ ਦੇ ਟਰਿਕਸ ਹੁੰਦੇ ਹਨ ਗਾਹਕਾਂ ਨੂੰ ਆਪਣਾ ਪ੍ਰੋਡਕਟ ਵੇਚਣ ਦੇ