buy ac according to the budget

ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ਦੇਸ਼ਭਰ ’ਚ ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਨੇ ਲੋਕਾਂ ਨੂੰ ਡਰਾ ਰੱਖਿਆ ਹੈ, ਤਾਂ ਦੂਜੇ ਪਾਸੇ ਵਧਦੀ ਗਰਮੀ ਨੇ ਵੀ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਚੁੱਕਿਆ ਹੈ

ਅਜਿਹੇ ’ਚ ਗਰਮੀ ਤੋਂ ਨਿਜ਼ਾਤ ਪਾਉਣ ਲਈ ਕੂਲਰ ਜਾਂ ਏਅਰ ਕੰਡੀਸ਼ਨਰ (ਏਸੀ) ਜ਼ਰੂਰੀ ਹੋ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਲਈ ਏਸੀ ਖਰੀਦਣ ਜਾ ਰਹੇ ਹੋ, ਤਾਂ ਉਸ ਨਾਲ ਜੁੜੀਆਂ ਕਈ ਜ਼ਰੂਰੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਬਿਨਾਂ ਕਿਸੇ ਜਾਣਕਾਰੀ ਦੇ ਏਸੀ ਖਰੀਦਣਾ ਘਾਟੇ ਦਾ ਸੌਦਾ ਹੋ ਸਕਦਾ ਹੈ ਕਈ ਵਾਰ ਏਸੀ ਕਮਰਾ ਠੰਡਾ ਨਹੀਂ ਕਰ ਪਾਉਂਦਾ? ਜਾਂ ਉਸ ਦਾ ਬਿੱਲ ਜ਼ਿਆਦਾ ਆਉਂਦਾ ਹੈ? ਅਜਿਹੇ ’ਚ ਜ਼ਰੂਰੀ ਹੈ ਕਿ ਤੁਹਾਨੂੰ ਏਸੀ ਖਰੀਦਦੇ ਸਮੇਂ ਪਹਿਲਾਂ ਤੋਂ ਹੀ ਪੂਰੀ ਜਾਣਕਾਰੀ ਹੋਵੇ

ਬਜਟ ਤੈਅ ਕਰੋ:

ਏਸੀ ਖਰੀਦਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਹਾਡਾ ਬਜ਼ਟ ਕਿੰਨਾ ਹੈ? ਮਾਰਕਿਟ ’ਚ ਏਸੀ ਦੀ ਰੇਂਜ 20 ਹਜ਼ਾਰ ਦੇ ਲਗਭਗ ਸ਼ੁਰੂ ਹੋ ਜਾਂਦੀ ਹੈ ਕੀਮਤ ਏਸੀ ਦੇ ਫੀਚਰਜ਼ ਅਤੇ ਉਸ ਦੀ ਸਟਾਰ ਰੇਟਿੰਗ ’ਤੇ ਵੀ ਨਿਰਭਰ ਕਰਦਾ ਹੈ ਕੁੱਲ ਮਿਲਾ ਕੇ ਤੁਹਾਨੂੰ ਚੰਗਾ ਏਸੀ ਕੰਡੀਸ਼ਨਰ ਲੈਣ ਲਈ 20 ਤੋਂ 25 ਹਜ਼ਾਰ ਰੁਪਏ ਦਾ ਬਜ਼ਟ ਬਣਾਉਣਾ ਹੋਵੇਗਾ ਹਾਲਾਂਕਿ, ਤੁਹਾਡੇ ਕਮਰੇ ਦੇ ਸਾਇਜ਼ ਦੇ ਹਿਸਾਬ ਨਾਲ ਬਜ਼ਟ ਘੱਟ ਜਾਂ ਜ਼ਿਆਦਾ ਵੀ ਹੋ ਸਕਦਾ ਹੈ

ਸਾਇਜ਼ ਦੀ ਸਿਲੈਕਸ਼ਨ:

ਏਸੀ ਖਰੀਦਦੇ ਸਮੇਂ ਸਭ ਤੋਂ ਜ਼ਰੂਰੀ ਹੈ ਉਸ ਦਾ ਸਾਇਜ਼ ਕਿਸੇ ਵੀ ਰੂਮ ਅਤੇ ਹਾਲ ਦੇ ਹਿਸਾਬ ਨਾਲ ਏਸੀ ਦੀ ਚੋਣ ਬਹੁਤ ਜ਼ਰੂਰੀ ਹੈ ਸਾਇਜ਼ ਦਾ ਮਤਲਬ ਏਸੀ ਦੇ ਵੱਡੇ ਜਾਂ ਛੋਟੇ ਹੋਣ ਨਾਲ ਨਹੀਂ ਹੈ, ਸਗੋਂ ਉਸ ਦੀ ਏਰੀਆ ਕÇਲੰਗ ਕੈਪੇਸਿਟੀ ਤੋਂ ਹੁੰਦਾ ਹੈ ਇਹ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵੱਡੇ ਹਾਲ ’ਚ ਘੱਟ ਕੈਪੇਸਿਟੀ ਵਾਲਾ ਏਸੀ ਲਾ ਦਿੱਤਾ, ਤਾਂ ਉਹ ਕਈ ਘੰਟੇ ਤੱਕ ਚੱਲਣ ਤੋਂ ਬਾਅਦ ਵੀ ਉਸ ਜਗ੍ਹਾ ਨੂੰ ਠੰਡਾ ਨਹੀਂ ਕਰ ਸਕੇਗਾ ਅਜਿਹੇ ’ਚ ਬਿਜਲੀ ਦੀ ਖਪਤ ਦੇ ਨਾਲ ਏਸੀ ਦੀ ਲਾਈਫ ’ਤੇ ਵੀ ਅਸਰ ਪੈਂਦਾ ਹੈ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  3. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  4. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  5. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  6. ਸੰਕਰਮਿਤ ਹੋਣ ਤੋਂ ਬਚਾਓ ਘਰ
  7. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  8. ਘਰ ਨੂੰ ਬਣਾਓ ਕੂਲ-ਕੂਲ

ਸਮਰੱਥਾ:

ਕਿਸੇ ਵੀ ਕਮਰੇ ਲਈ ਏਸੀ ਦੀ ਸਮਰੱਥਾ ਕਾਫ਼ੀ ਮਾਇਨੇ ਰੱਖਦੀ ਹੈ ਸਕਵਾਇਰ ਫੁੱਟ ਦੇ ਹਿਸਾਬ ਨਾਲ ਜੇਕਰ ਤੁਹਾਡਾ ਕਮਰਾ 90 ਸਕਵੇਅਰ ਫੁੱਟ ਤੋਂ ਛੋਟਾ ਹੈ ਤਾਂ ਤੁਹਾਡੇ ਲਈ 0.8 ਟਨ ਦਾ ਏਸੀ ਵੀ ਲੋਂੜੀਦਾ ਹੈ ਦੂਜੇ ਪਾਸੇ, 90-120 ਸਕਵੇਅਰ ਫੁੱਟ ਵਾਲੀ ਜਗ੍ਹਾ ਲਈ 1.0 ਟਨ ਦਾ ਏਸੀ, 120-180 ਸਕਵੇਅਰ ਫੁੱਟ ਜਗ੍ਹਾ ਦੇ ਲਈ 1.5 ਟਨ ਦਾ ਏਸੀ ਅਤੇ 180 ਸਕਵੇਅਰ ਫੁੱਟ ਤੋਂ ਵੱਡੀ ਜਗ੍ਹਾ ਲਈ 2.0 ਟਨ ਦਾ ਏਸੀ ਹੋਣਾ ਜ਼ਰੂਰੀ ਹੁੰਦਾ ਹੈ ਏਸੀ ਨੂੰ ਵੱਖ-ਵੱਖ ਸਕਵਾਇਰ ਫੁੱਟ ਦੇ ਹਿਸਾਬ ਨਾਲ ਬਣਾਇਆ ਜਾਂਦਾ ਹੈ, ਤਾਂ ਕਿ ਉਹ ਕਮਰੇ ਨੂੰ ਠੰਡਾ ਰੱਖਣ ’ਚ ਕਾਮਯਾਬ ਰਹੇ

ਲੋਕੇਸ਼ਨ:

ਤੁਸੀਂ ਏਸੀ ਜਿਸ ਰੂਮ ਜਾਂ ਹਾਲ ’ਚ ਲਾ ਰਹੇ ਹੋ ਉਸ ਦੀ ਲੋਕੇਸ਼ਨ ਵੀ ਏਸੀ ਦੀ ਕੈਪੇਸਿਟੀ ’ਤੇ ਅਸਰ ਪਾਉਂਦੀ ਹੈ ਭਾਵ ਜੇਕਰ 90 ਸਕਵੇਅਰ ਫੁੱਟ ਦੇ ਰੂਮ ’ਤੇ ਦਿਨਭਰ ਧੁੱਪ ਆਉਂਦੀ ਹੈ ਉਦੋਂ ਹੋ ਸਕਦਾ ਉਸ ਨੂੰ 0.8 ਟਨ ਦਾ ਏਸੀ ਦਿਨਭਰ ਵੀ ਠੰਡਾ ਨਹੀਂ ਰਹਿ ਸਕੇ

ਏਸੀ ਦਾ ਟਾਇਪ:

ਵਿੰਡੋ:

ਕਿਸੇ ਸਮੇਂ ਮਾਰਕਿਟ ’ਚ ਸਿਰਫ਼ ਵਿੰਡੋ ਏਸੀ ਆਇਆ ਕਰਦੇ ਸਨ, ਪਰ ਹੁਣ ਸਪਲਿਟ ਅਤੇ ਪੋਰਟੇਬਲ ਏਸੀ ਦੇ ਆਪਸ਼ਨ ਵੀ ਮੌਜ਼ੂਦ ਹਨ ਹਾਲਾਂਕਿ, ਇਨ੍ਹਾਂ ਤਿੰਨੋਂ ਵੇਰੀਅੰਟ ’ਚ ਵੱਖ-ਵੱਖ ਖੂਬੀਆਂ ਹੁੰਦੀਆਂ ਹਨ ਵਿੰਡੋ ਏਸੀ ਸਪਲਿਟ ਅਤੇ ਪੋਰਟੇਬਲ ਏਸੀ ਦੀ ਤੁਲਨਾ ’ਚ ਘੱਟ ਕੀਮਤ ’ਚ ਆ ਜਾਂਦਾ ਹੈ, ਪਰ ਇਹ ਸਭ ਤੋਂ ਜ਼ਿਆਦਾ ਆਵਾਜ਼ ਕਰਦਾ ਹੈ ਹਾਲਾਂਕਿ ਛੋਟੇ ਕਮਰੇ ਅਤੇ ਸਿੰਗਲ ਰੂਮ ਲਈ ਇਹ ਬੈਸਟ ਹੁੰਦਾ ਹੈ

ਸਪਲਿਟ:

ਦੂਜੇ ਪਾਸੇ, ਸਪਲਿਟ ਏਸੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਕੰਪੋਨੈਂਟ ਨੂੰ ਬਾਹਰ ਇੰਸਟਾੱਲ ਕੀਤਾ ਜਾ ਸਕਦਾ ਹੈ ਏਅਰ ਫਲੋ ਜ਼ਿਆਦਾ ਹੋਣ ਦੇ ਕਾਰਨ ਇਹ ਵੱਡੇ ਹਾਲ ’ਚ ਵੀ ਬਿਹਤਰ ਕੰਮ ਕਰਦਾ ਹੈ ਵਾੱਲ ’ਤੇ ਟੰਗਣ ਤੋਂ ਬਾਅਦ ਇਹ ਖੂਬਸੂਰਤ ਵੀ ਨਜ਼ਰ ਆਉਂਦਾ ਹੈ, ਪਰ ਕੀਮਤ ਦੇ ਮਾਮਲੇ ’ਚ ਇਹ ਵਿੰਡੋ ਤੋਂ ਮਹਿੰਗਾ ਹੁੰਦਾ ਹੈ

ਪੋਰਟੇਬਲ:

ਮਾਰਕਿਟ ’ਚ ਹੁਣ ਪੋਰਟੇਬਲ ਏਸੀ ਦਾ ਚਲਣ ਵਧ ਰਿਹਾ ਹੈ ਇਸ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਸ ਨੂੰ ਸੁਵਿਧਾ ਅਨੁਸਾਰ ਕਮਰੇ ’ਚ ਕਿਤੇ ਵੀ ਸ਼ਿਫ਼ਟ ਕੀਤਾ ਜਾ ਸਕਦਾ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਨੂੰ ਇੰਸਟਾਲ ਕਰਨ ਦਾ ਝੰਜਟ ਨਹੀਂ ਹੈ ਇਸ ਦੀ ਕੀਮਤ ਵਿੰਡੋ ਅਤੇ ਸਪਲਿਟ ਦੋਵਾਂ ਤੋਂ ਜ਼ਿਆਦਾ ਹੁੰਦੀ ਹੈ

ਏਸੀ ਦੇ ਫੀਚਰਜ਼:

ਫਿਲਟਰ:

ਕਿਸੇ ਵੀ ਏਸੀ ’ਚ ਚੰਗਾ ਫਿਲਟਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਫਿਲਟਰ ਚੰਗਾ ਹੋਣ ਨਾਲ ਸਾਹ ਲੈਣ ’ਚ ਆਸਾਨੀ ਹੁੰਦੀ ਹੈ ਜਿਸ ਕਮਰੇ ’ਚ ਏਸੀ ਲਾਇਆ ਜਾਂਦਾ ਹੈ ਉਸ ਦੇ ਵੈਂਟੀਲੇਸ਼ਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਜਿਹੇ ’ਚ ਸਾਹ ਲੈਣ ਲਈ ਫਿਲਟਰ ਬਹੁਤ ਜ਼ਰੂਰੀ ਹੋ ਜਾਂਦਾ ਹੈ

ਏਅਰ ਫਲੋ:

ਏਅਰ ਫਲੋ ਇਹ ਦੱਸਦਾ ਹੈ ਕਿ ਤੁਹਾਡਾ ਏਸੀ ਕਿੰਨੀ ਦੇਰ ’ਚ ਕਮਰਾ ਠੰਡਾ ਕਰ ਸਕਦਾ ਹੈ ਏਸੀ ’ਚ ਕੂÇਲੰਗ ਸਪੀਡ ਨੂੰ ਫਿਕਸ ਕਰਨ ਦੀ ਸੁਵਿਧਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਘੱਟ ਸਮੇਂ ’ਚ ਤੁਸੀਂ ਕਮਰੇ ਨੂੰ ਠੰਡਾ ਕਰ ਸਕੋ ਹਾਲਾਂਕਿ, ਹੁਣ ਜ਼ਿਆਦਾਤਰ ਕੰਪਨੀਆਂ ਇਸ ਫੀਚਰਜ਼ ਨੂੰ ਦੇਣ ਲੱਗੀਆਂ ਹਨ

ਸਵਿੰਗ:

ਏਸੀ ’ਚ ਸਵਿੰਗ ਵਿੰਗਸ ਜਾਂ ਫੀਚਰਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਦਰਅਸਲ, ਜਿਹੜੇ ਏਸੀ ’ਚ ਮਲਟੀ ਫੀਚਰਜ਼ ਸਵਿੰਗ ਹੋਵੇਗਾ ਉਹ ਕਮਰੇ ਦੇ ਹਰ ਕੋਨੇ ’ਚ ਹਵਾ ਦੇ ਸਕਣਗੇ ਇਸ ਫੀਚਰਜ਼ ਨਾਲ ਕਮਰਾ ਵੀ ਜਲਦੀ ਠੰਡਾ ਹੁੰਦਾ ਹੈ

ਟਾਇਮਰ ਅਤੇ ਸੈਂਸਰ:

ਏਸੀ ਖਰੀਦਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਸ ’ਚ ਟਾਇਮ ਅਤੇ ਸੈਂਸਰ ਹੈ ਦਰਅਸਲ, ਟਾਇਮਰ ਫੀਚਰਜ਼ ਦੀ ਮੱਦਦ ਨਾਲ ਤੁਸੀਂ ਉਸ ਨੂੰ ਫਿਕਸ ਸਮੇਂ ’ਤੇ ਆਟੋਮੈਟਿਕ ਆੱਨ ਅਤੇ ਆੱਫ ਕਰ ਸਕਦੇ ਹੋ ਇਸ ਦਾ ਸਭ ਤੋਂ ਵੱਡਾ ਫਾਇਦਾ ਬਿਜਲੀ ਦੀ ਖਪਤ ਨੂੰ ਰੋਕਣਾ ਹੈ ਇਸ ਦੇ ਨਾਲ, ਏਸੀ ਇੱਕ ਹੋਰ ਸ਼ਾਨਦਾਰ ਫੀਚਰ ਹੈ ਸੈਂਸਰ ਦਾ ਕੰਮ ਕਮਰੇ ਦੇ ਤਾਪਮਾਨ ਨੂੰ ਫਿਕਸ ਕਰਨਾ ਹੁੰਦਾ ਹੈ ਨਾਲ ਹੀ ਇਹ ਮਨੁੱਖ ਨੂੰ ਫੋਕਸ ਕਰਕੇ ਹਵਾ ਦਿੰਦਾ ਹੈ

ਵੋਲਟੇਜ਼ ਸਟੈਬਲਾਇਜ਼ਰ:

ਏਸੀ ਦੇ ਨਾਲ ਵੋਲਟੇਜ਼ ਸਟੈਬਲਾਇਜ਼ਰ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਯੂਜਰ ਜਿੰਨੇ ਟਨ ਦਾ ਏਸੀ ਖਰੀਦ ਰਿਹਾ ਹੈ ਓਨੇ ਹੀ ਪਾਵਰ ਵਾਲਾ ਸਟੈਬਲਾਇਜ਼ਰ ਵੀ ਹੋਣਾ ਚਾਹੀਦਾ ਹੈ ਜੇਕਰ ਤੁਹਾਡਾ ਏਸੀ 0.5-0.8 ਟਨ ਦਾ ਹੈ ਤਾਂ ਇਸ ਦੇ ਨਾਲ 2-ਕੇਵੀਏ ਦਾ ਸਟੈਬਲਾਇਜ਼ਰ ਸਹੀ ਰਹੇਗਾ 1.0 ਟਨ ਤੋਂ 1.2 ਟਨ ਦੇ ਏਸੀ ਦੇ ਲਈ 3-ਕੇਵੀਏ ਦਾ, 1.2-1.6 ਟਨ ਦੇ ਏਸੀ ਦੇ ਲਈ 4-ਕੇਵੀਏ ਦਾ, 2.0-2.5 ਟਨ ਏਸੀ ਦੇ ਲਈ 5-ਕੇਵੀਏ ਅਤੇ 3 ਟਨ ਤੋਂ ਜ਼ਿਆਦਾ ਸਮਰੱਥਾ ਵਾਲੇ ਏਸੀ ਲਈ 6-ਕੇਵੀਏ ਦਾ ਸਟੈਬਲਾਇਜ਼ਰ ਹੋਣਾ ਚਾਹੀਦਾ ਹੈ

ਸਟਾਰ ਰੇਟਿੰਗ:

ਏਸੀ ਖਰੀਦਣ ਲਈ ਦੂਜੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਸ ਨਾਲ ਬਿਜਲੀ ਦੀ ਖੱਪਤ ਕਿੰਨੀ ਹੋਵੇਗੀ ਏਸੀ ਲਾਉਣ ਤੋਂ ਪਹਿਲਾਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਮਹੀਨੇ ਦੇ ਅੰਤ ’ਚ ਜੋ ਬਿਜਲੀ ਬਿੱਲ ਆਏਗਾ ਉਹ ਤੁਹਾਡੀ ਜੇਬ੍ਹ ’ਤੇ ਭਾਰੀ ਪੈ ਸਕਦਾ ਹੈ ਅਜਿਹੇ ’ਚ ਏਸੀ ਖਰੀਦਦੇ ਸਮੇਂ ਸਟਾਰ ਦਾ ਧਿਆਨ ਰੱਖੋ ਦਰਅਸਲ, ਹੁਣ ਕਿਸੇ ਵੀ ਇਲੈਕਟ੍ਰਾਨਿਕ ਸਮਾਨ ’ਤੇ ਸਟਾਰ ਰੇਟਿੰਗ ਦਿੱਤੀ ਹੁੰਦੀ ਹੈ ਜੋ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਉਸ ਨਾਲ ਕਿੰਨੀ ਬਿਜਲੀ ਦੀ ਖਪਤ ਹੋਵੇਗੀ ਭਾਵ ਸਟਾਰ ਜਿੰਨੇ ਜ਼ਿਆਦਾ ਬਿਜਲੀ ਦੀ ਖਪਤ ਓਨੀ ਘੱਟ ਹਾਲਾਂਕਿ, 4-5 ਸਟਾਰ ਵਾਲੇ ਏਸੀ ਦੀ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ, ਪਰ ਬਿਜਲੀ ਬਿੱਲ ਨੂੰ ਧਿਆਨ ’ਚ ਰੱਖਦੇ ਹੋ ਇਹ ਸਭ ਤੋਂ ਬਿਹਤਰ ਹੁੰਦੇ ਹਨ

ਬਰਾਂਡ ਅਤੇ ਕਲਰ:

ਜਦੋਂ ਵੀ ਤੁਸੀਂ ਕਿਸੇ ਪ੍ਰੋਡਕਟਰ ਨੂੰ ਖਰੀਦਣ ਜਾ ਰਹੇ ਹੋ ਤਾਂ ਉਸ ਦੀ ਬਰਾਂਡ ਕਾਫ਼ੀ ਅਹਿਮ ਹੋ ਜਾਂਦੀ ਹੈ ਮਾਰਕਿਟ ’ਚ ਹੁਣ ਕਈ ਬਰਾਂਡ ਦੇ ਏਸੀ ਆ ਰਹੇ ਹਨ ਅਜਿਹੇ ’ਚ ਤੁਸੀਂ ਚਾਰ-ਪੰਜ ਪਾਪੂਲਰ ਬਰਾਂਡ ਦੇ ਉਨ੍ਹਾਂ ਏਸੀ ਦੀ ਤੁਲਨਾ ਕਰੋ ਜੋ ਖਰੀਦਣਾ ਚਾਹੁੰਦੇ ਹੋ ਨਾਲ ਹੀ, ਉਸ ਦੀ ਵਾਰੰਟੀ ’ਤੇ ਵੀ ਧਿਆਨ ਦਿਓ ਅਜਿਹਾ ਕਰਨ ’ਤੇ ਤੁਸੀਂ ਆਪਣੇ ਲਈ ਬੈਸਟ ਏਸੀ ਚੁਣ ਸਕੋਂਗੇ ਕਿਸੇ ਵੀ ਇਲੈਕਟ੍ਰਾਨਿਕ ਆਈਟਮ ਨੂੰ ਖੂਬਸੂਰਤ ਬਣਾਉਣ ਦਾ ਕੰਮ ਕਲਰ ਕਰਦਾ ਹੈ ਅਜਿਹੇ ’ਚ ਏਸੀ ਚੰਗੇ ਕਲਰ ਦਾ ਹੋਣਾ ਬਹੁਤ ਜ਼ਰੂਰੀ ਹੈ

ਮੈਂਟੇਨੈਂਸ ਅਤੇ ਖਰਚ:

ਕਿਸੇ ਵੀ ਏਸੀ ਦੇ ਮੈਂਟੇਨੈਂਸ ਦੀ ਸਰਵਿਸ ਕਿਵੇਂ ਦੀ ਹੈ ਅਤੇ ਕਿੰਨਾ ਖਰਚ ਹੋਵੇਗਾ? ਇਸ ਗੱਲ ਦਾ ਪਤਾ ਵੀ ਹੋਣਾ ਚਾਹੀਦਾ ਹੈ ਇਹ ਇਸ ਲਈ ਜ਼ਰੂਰੀ ਹੈ ਕਿ ਕੰੰਪਨੀ 2 ਸਾਲ ਦਾ ਮੈਂਟੇਨੈਂਸ ਦੇ ਰਹੀ ਹੈ, ਪਰ ਉਸ ’ਚ ਪਹਿਲਾਂ ਕੋਈ ਖਰਾਬੀ ਆ ਜਾਂਦੀ ਹੈ ਤਾਂ ਕੀ ਤੁਹਾਨੂੰ ਕੋਈ ਚਾਰਜ ਦੇਣਾ ਪਵੇਗਾ? ਦੂਜੇ ਪਾਸੇ, ਜੇਕਰ ਏਸੀ ਸ਼ਹਿਰ ਤੋਂ ਦੂਰ ਲੱਗਿਆ ਹੈ ਤਾਂ ਕੀ ਕੰਪਨੀ ਤੁਹਾਡੀ ਇੱਕ ਸ਼ਿਕਾਇਤ ’ਤੇ ਉਸ ਦੇ ਮੈਂਟੇਨੈਂਸ ਲਈ ਇੰਜੀਨੀਅਰ ਭੇਜੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!