ਵੈਕਸੀਨ ’ਤੇ ਡਰੱਗ ਰੈਗੂਲੇਟਰ ਨੇ ਕੀਤਾ ਡੂੰਘਾ ਰਿਸਰਚ, ਫਿਰ ਮਿਲੀ ਹੈ ਮਨਜ਼ੂਰੀ drug regulator has done extensive study on the vaccine again got approval for use
ਭਾਰਤ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਤੋਂ ਚਿੰਤਤ ਹੈ ਜਨਵਰੀ ’ਚ ਪਹਿਲੀ ਰਾਹਤ ਭਰੀ ਖਬਰ ਆਈ ਹੈ
ਕਿ ਦੇਸ਼ ’ਚ ਕੋਰੋਨਾ ਦਾ ਟੀਕਾ ਲੱਗਣਾ ਸ਼ੁਰੂ ਹੋ ਗਿਆ ਹੈ ਵੈਕਸੀਨ ਨੂੰ ਮਿਲੀ ਸਰਕਾਰੀ ਮਨਜ਼ੂਰੀ ਤੋਂ ਬਾਅਦ ਹਰ ਕੋਈ ਕੋਰੋਨਾ ਮਹਾਂਮਾਰੀ ਤੋਂ ਜਲਦ ਛੁਟਕਾਰਾ ਪਾਉਣਾ ਚਾਹੁੰਦਾ ਹੈ, ਦੇਸ਼ਵਾਸੀ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਵੈਕਸੀਨ ਦੀ ਪ੍ਰਮਾਣਿਕਤਾ ਤੇ ਟੀਕਾਕਰਨ ਵਰਗੇ ਕਈ ਸਵਾਲ ਲੋਕਾਂ ਦੇ ਜ਼ਹਿਨ ’ਚ ਗੂੰਜ ਰਹੇ ਹਨ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਤੋਂ ਇਨ੍ਹਾਂ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਪੇਸ਼ ਹੈ
ਡਾ. ਰਮੇਸ਼ ਠਾਕੁਰ ਵੱਲੋਂ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼:-
Table of Contents
ਵੈਕਸੀਨੇਸ਼ਨ ਸਬੰਧੀ ਲੋਕਾਂ ’ਚ ਕਈ ਤਰ੍ਹਾਂ ਦੇ ਸਵਾਲ ਹਨ ਜਿਵੇਂ ਕਦੋਂ ਅਤੇ ਕਿਵੇਂ ਲੱਗੇਗਾ ਟੀਕਾ?
ਕੋਵੀਸ਼ੀਲਡ ਅਤੇ ਕੋਵਾੱਕਿਸਨ ਦਾ ਬੀਤੇ 8-9 ਜਨਵਰੀ ਨੂੰ ਪੂਰੇ ਦੇਸ਼ ’ਚ ਵੈਕਸੀਨੇਸ਼ਨ ਟਰਾਇਲ ਫੇਸ ਹੋਇਆ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਦੋਵੇਂ ਵੈਕਸੀਨਾਂ ਦਾ ਟਰਾਇਲ ਖ਼ਤਮ ਹੋਇਆ ਹੈ ਇਸ ਤੋਂ ਬਾਅਦ ਜਲਦ ਹੀ ਦੇਸ਼ ਦੇ ਵੱਖ-ਵੱਖ ਖੇਤਰਾਂ ’ਚ ਟੀਕਾਕਰਨ ਦੇ ਪ੍ਰੋਗਰਾਮ ਹੋਣਗੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਅਤੇ ਬਾਇਓਟੈੱਕ ਦੋਵਾਂ ਨੂੰ ਆਪਣੇ ਪ੍ਰੀਖਣ ’ਚ ਸਫਲਤਾ ਮਿਲੀ ਹੈ ਹੁਣ ਦੁਵਿਧਾ ਦੀ ਕੋਈ ਗੱਲ ਨਹੀਂ, ਥੋੜੇ੍ਹ ਦਿਨਾਂ ਦੀਆਂ ਸਰਕਾਰੀ ਪ੍ਰਕਿਰਿਆਵਾਂ ਤੋਂ ਬਾਅਦ ਵੈਕਸੀਨ ਨੂੰ ਜਨਤਕ ਤੌਰ ’ਤੇ ਜਾਰੀ ਕਰ ਦਿੱਤਾ ਜਾਏਗਾ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਪੂਰਾ ਪ੍ਰੋਗਰਾਮ ਸਰਕਾਰ ਦੱਸੇਗੀ, ਉਸੇ ਨੂੰ ਫਾਲੋ ਕਰਦੇ ਰਹੋ
ਟੀਕਾ ਲਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ?
ਨਾੱਰਮਲ ਰਹੋ, ਟੀਕਾ ਲਵਾਉਣ ਤੋਂ ਬਾਅਦ ਜ਼ਿਆਦਾ ਨਹੀਂ, ਇੱਕ-ਦੋ ਘੰਟੇ ਤੱਕ ਆਰਾਮ ਜ਼ਰੂਰ ਕਰੋ ਜੇਕਰ ਕੋਈ ਪ੍ਰੇਸ਼ਾਨੀ ਮਹਿਸੂਸ ਹੋਵੇ, ਤਾਂ ਬਿਨ੍ਹਾਂ ਦੇਰ ਕਰੇ ਉਸੇ ਟੀਕਾ ਸੈਂਟਰ ’ਤੇ ਮੈਡੀਕਲ ਸਟਾਫ ਨੂੰ ਸੂਚਿਤ ਕਰੋ ਵੈਸੇ, ਡਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਇੱਥੇ ਵੈਕਸੀਨ ਨੂੰ ਮਨਜ਼ੂਰੀ ਉਦੋਂ ਦਿੱਤੀ ਗਈ ਹੈ, ਜਦੋਂ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਇਸ ਦੇ ਸੁਰੱਖਿਅਤ ਅਤੇ ਪ੍ਰਭਾਵੀ ਦੋਵਾਂ ਦਾ ਅਧਿਐਨ ਕਰ ਲਿਆ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਸਟੈਂਡਰਡ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ ਹੈ
ਸਰਕਾਰ ਨੇ ਕਿਸ ਤਰ੍ਹਾਂ ਖਾਕਾ ਤਿਆਰ ਕੀਤਾ ਹੈ ਕਿ ਸਭ ਤੋਂ ਪਹਿਲਾਂ ਵੈਕਸੀਨ ਕਿਹਨਾਂ ਨੂੰ ਦਿੱਤੀ ਜਾਏਗੀ?
ਟੀਕਾ ਸਭ ਨੂੰ ਦਿੱਤਾ ਜਾਏਗਾ ਮੈਨੂੰ ਉਮੀਦ ਹੈ, ਕੇਂਦਰ ਸਰਕਾਰ ਅਜਿਹਾ ਹੀ ਪ੍ਰੋਗਰਾਮ ਬਣਾਏਗੀ ਹੁਣ ਤੱਕ ਜੋ ਮੈਨੂੰ ਜਾਣਕਾਰੀਆਂ ਮਿਲੀਆਂ ਹਨ ਉਨ੍ਹਾਂ ਦੇ ਮੁਤਾਬਕ ਪਹਿਲਾਂ ਸਿਹਤ ਕਰਮਚਾਰੀਆਂ, ਪੈਰਾਮੈਡੀਕਲ ਸਟਾਫ਼ ਅਤੇ ਫਰੰਟਲਾਈਨ ਹੈਲਥ ਵਰਕਰਾਂ ਨੂੰ ਟੀਕਾ ਲਾਇਆ ਜਾਏਗਾ ਇਸ ਤੋਂ ਬਾਅਦ ਬਜ਼ੁਰਗ ਜਾਂ ਪੰਜਾਹ ਸਾਲ ਤੋਂ ਉੱਪਰ ਦੇ ਕੋਰੋਨਾ ਮਰੀਜ਼ਾਂ ਨੂੰ ਟੀਕਾ ਦਿੱਤਾ ਜਾਏਗਾ ਏਮਸ ’ਚ ਵੀ ਇੱਕ ਟੀਕਾ ਯੂਨਿਟ ਲਾਈ ਗਈ ਹੈ ਉਸ ’ਚ ਦਿੱਲੀ ਵਾਲਿਆਂ ਨੂੰ ਟੀਕਾ ਦਿੱਤਾ ਜਾਏਗਾ ਕੁੱਲ ਮਿਲਾ ਕੇ ਪੋਲੀਓ ਵਾਂਗ ਵੱਡੇ ਪੱਧਰ ਦੇ ਆਧਾਰ ’ਤੇ ਟੀਕਾ ਲਾਉਣ ਦਾ ਕੰਮ ਹੋਵੇਗਾ
ਕੀ ਪਹਿਲਾਂ ਜਿਨ੍ਹਾਂ ਨੂੰ ਕੋਰੋਨਾ ਹੋਇਆ ਸੀ ਉਨ੍ਹਾਂ ਨੂੰ ਵੀ ਟੀਕਾ ਦਿੱਤਾ ਜਾਏਗਾ?
ਜੀ ਹਾਂ, ਉਨ੍ਹਾਂ ਨੂੰ ਵੀ ਟੀਕਾ ਦਿੱਤਾ ਜਾਏਗਾ ਕਿਉਂਕਿ ਅਜਿਹੇ ਕੇਸ ਕਈ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਇੱਕ ਵਾਰ ਕੋਰੋਨਾ ਹੋ ਜਾਣ ਤੋਂ ਬਾਅਦ ਦੁਬਾਰਾ ਹੋਇਆ ਉਨ੍ਹਾਂ ਨੂੰ ਵੀ ਟੀਕਾ ਦਿੱਤਾ ਜਾਏਗਾ ਅਤੇ ਉਨ੍ਹਾਂ ਨੂੰ ਵੀ ਸ਼ੈਡਿਊਲ ਪੂਰਾ ਕਰਨਾ ਹੋਵੇਗਾ ਟੀਕਾ ਲੈਣ ਨਾਲ ਤੁਹਾਨੂੰ ਬਿਹਤਰ ਰੱਖਿਆਤੰਤਰ ਵਿਕਸਤ ਕਰਨ ’ਚ ਮੱਦਦ ਮਿਲੇਗੀ ਜੋ ਮਰੀਜ਼ ਕੈਂਸਰ, ਸ਼ੂਗਰ ਅਤੇ ਹਾਈਪਰ-ਟੈਨਸ਼ਨ ਦੀ ਦਵਾਈਆਂ ਖਾਂਦੇ ਹਨ, ਉਹ ਵੀ ਟੀਕਾ ਲਗਵਾ ਸਕਦੇ ਹਨ ਅਜਿਹੇ ਲੋਕ ਹਾਈਰਿਸਕ ਗਰੁੱਪ ’ਚ ਆਉਂਦੇ ਹਨ ਹੋਰ ਬਿਮਾਰੀਆਂ ਦੀਆਂ ਦਵਾਈਆਂ ਖਾਣ ਵਾਲੇ ਲੋਕਾਂ ’ਤੇ ਵੈਕਸੀਨ ਗਲਤ ਪ੍ਰਭਾਵ ਨਹੀਂ ਪਾਏਗੀ
ਕੀ ਸਾਰਿਆਂ ਦਾ ਟੀਕਾ ਲਵਾਉਣਾ ਜ਼ਰੂਰੀ ਹੋਵੇਗਾ?
ਜੀ ਹਾਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਕੋਰੋਨਾ ਨਾਲ ਲੜਨ ਲਈ ਸਾਨੂੰ ਪੋਲੀਓ ਵਾਂਗ ਲੜਨਾ ਹੋਵੇਗਾ ਇਸ ਸਮੇਂ ਕੋਰੋਨਾ ਦਾ ਜ਼ੋਰ ਕੁਝ ਹਲਕਾ ਪਿਆ ਹੈ, ਫਿਰ ਵੀ ਸਾਨੂੰ ਸਾਵਧਾਨੀ ਵਰਤਨੀ ਪਵੇਗੀ ਫਿਲਹਾਲ ਇਹ ਫੈਸਲਾ ਸਰਕਾਰ ਟੀਕੇ ਦੇ ਪਹਿਲੇ-ਦੂਜੇ ਪੜਾਅ ਤੋਂ ਬਾਅਦ ਵੈਕਸੀਨ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਲਵੇਗੀ ਵੈਕਸੀਨ ਘਟਦੀ ਹੈ, ਤਾਂ ਹੋਰ ਬਣਨ ਲਈ ਆਰਡਰ ਦਿੱਤਾ ਜਾਏਗਾ ਇਸ ਦੇ ਲਈ ਦੋਵੇਂ ਟੀਕਾ ਨਿਰਮਾਤਾ ਕੰਪਨੀਆਂ ਤਿਆਰ ਹਨ ਕੋਰੋਨਾ ਵਾਇਰਸ ਵੈਕਸੀਨ ਲਗਵਾਉਣਾ ਵਾਲੰਟਰੀ ਹੈ ਹਾਲਾਂਕਿ ਕੋਰੋਨਾ ਵਾਇਰਸ ਵੈਕਸੀਨ ਦਾ ਸ਼ੈਡਿਊਲ ਪੂਰਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ
ਟੀਕਾ ਲਗਵਾਉਣ ਦਾ ਤਰੀਕਾ ਕੀ ਹੋਵੇਗਾ?
ਦੇਖੋ, ਟੀਕੇੇ ਦੇ ਮੁੱਖ ਦੋ ਡੋਜ ਹੋਣਗੇ ਪਹਿਲੀ ਲੈਣ ਤੋਂ 28 ਦਿਨ ਬਾਅਦ ਲੈਣੀ ਜ਼ਰੂਰੀ ਹੋਵੇਗੀ ਦੋਵੇਂ ਟੀਕੇ ਲਗਵਾਉਣੇ ਜ਼ਰੂਰੀ ਹੋਣਗੇ ਨਹੀਂ ਤਾਂ, ਅਸਰ ਨਹੀਂ ਹੋਵੇਗਾ ਕਿਉਂਕਿ ਕੋਰੋਨਾ ਵਾਇਰਸ ਦਾ ਦੂਜਾ ਡੋਜ਼ ਲੈਣ ਦੇ ਦੋ ਹਫ਼ਤੇ ਬਾਅਦ ਆਮ ਤੌਰ ’ਤੇ ਸਰੀਰ ’ਚ ਸੁਰੱਖਿਆਤਮਕ ਐਂਟੀਬਾਡੀ ਵਿਕਸਤ ਹੋ ਜਾਂਦੀ ਹੈ ਇਸ ਲਈ ਜ਼ਰੂਰੀ ਹੋਵੇਗਾ ਕਿ ਕਿਸੇ ਇੱਕ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਬਾਅਦ ਸ਼ੈਡਿਊਲ ਪੂਰਾ ਕੀਤਾ ਜਾਵੇ
ਮੈਨੂੰ ਕਿਵੇਂ ਪਤਾ ਚੱਲੇਗਾ ਕਿ ਮੈਂ ਵੈਕਸੀਨੇਸ਼ਨ ਲਈ ਪਾਤਰ ਹਾਂ?
ਸ਼ੁਰੂਆਤੀ ਪੜਾਅ ’ਚ ਵੈਕਸੀਨ ਪ੍ਰਾਇਓਰਿਟੀ ਗਰੁੱਪ (30 ਕਰੋੜ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ) ਨੂੰ ਦਿੱਤੀ ਜਾ ਰਹੀ ਹੈ ਇਨ੍ਹਾਂ ਲੋਕਾਂ ਨੂੰ ਰਜਿਸਟਰਡ ਮੋਬਾਇਲ ਨੰਬਰ ’ਤੇ ਸੂਚਨਾ ਦਿੱਤੀ ਜਾਏਗੀ ਜਿੱਥੇ ਵੈਕਸੀਨ ਲੱਗੇਗੀ, ਉਸ ਪ੍ਰਾਇਮਰੀ ਸੈਂਟਰ ਤੋਂ ਹੀ ਮੈਸਜ ਆਏਗਾ ਇਹ ਵੀ ਦੱਸਿਆ ਜਾਏਗਾ ਕਿ ਕਦੋਂ ਅਤੇ ਕਿੱਥੇ ਵੈਕਸੀਨ ਲਾਈ ਜਾਏਗੀ, ਤਾਂ ਕਿ ਲੋਕਾਂ ਦੇ ਰਜਿਸਟੇ੍ਰਸ਼ਨ ਅਤੇ ਵੈਕਸੀਨੇਸ਼ਨ ’ਚ ਕੋਈ ਦਿੱਕਤ ਨਾ ਆਵੇ ਸਭ ਤੋਂ ਪਹਿਲਾਂ ਹੈਲਥਕੇਅਰ ਵਰਕਰ, ਫਰੰਟਲਾਇਨ ਵਰਕਰ ਅਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾਏਗੀ
ਕੀ ਬਿਨ੍ਹਾਂ ਰਜਿਸਟੇ੍ਰਸ਼ਨ ਦੇ ਵੈਕਸੀਨ ਲੱਗ ਸਕੇਗੀ?
ਨਹੀਂ, ਅਜਿਹਾ ਨਹੀਂ ਹੋਵੇਗਾ ਰਜਿਸਟ੍ਰੇ੍ਰਸ਼ਨ ਜ਼ਰੂਰੀ ਹੈ ਜਿਸ ਜਗ੍ਹਾ ’ਤੇ ਵੈਕਸੀਨ ਲਾਈ ਜਾਏਗੀ, ਉਸ ਦੀ ਸੂਚਨਜ਼ ਰਜਿਸਟ੍ਰੇਸਨ ਤੋਂ ਬਾਅਦ ਹੀ ਦਿੱਤੀ ਜਾਏਗੀ ਸਰਕਾਰ ਨੇ ਕੋਵਿਨ ਐਪ ਅਤੇ ਪਲੇਟਫਾਰਮ ਬਣਾਇਆ ਹੈ, ਜੋ ਵੈਕਸੀਨ ਦੀ ਰੀਅਲ-ਟਾਈਮ ਮਾਨੀਟਰਿੰਗ ’ਚ ਟੈਕਨੀਕਲ ਮੱਦਦ ਕਰੇਗਾ ਇਸ ’ਤੇ ਹੀ ਲੋਕ ਵੈਕਸੀਨੇਸ਼ਨ ਕਰ ਸਕਣਗੇ
ਸਾਈਡ-ਇਫੈਕਟ ਹੋਣ ਦੀਆਂ ਵੀ ਕੁਝ ਖ਼ਬਰਾਂ ਆਈਆਂ ਸਨ?
ਅਜਿਹੀਆਂ ਕੋਈ ਖਬਰਾਂ ਪ੍ਰਮਾਣਿਕ ਨਹੀਂ ਹੋਈਆਂ ਹਨ ਵੈਸੇ, ਕੋਰੋਨਾ ਵੈਕਸੀਨ ਤੋਂ ਸਾਇਡ-ਇਫੈਕਟ ਨਹੀਂ ਹੋਵੇਗਾ ਜੇਕਰ ਹੁੰਦਾ ਵੀ ਹੈ ਤਾਂ ਉਸ ਦੇ ਦੂਜੇ ਕਾਰਨ ਰਹਿਣਗੇ ਆਮ ਤੌਰ ’ਤੇ ਬੁਖਾਰ ’ਚ ਲਈ ਜਾਣ ਵਾਲੀ ਟੇਬਲਟ ਕੋਰੋਸੀਨ ਤੋਂ ਵੀ ਸਾਇਡ-ਇਫੈਕਟ ਹੋ ਜਾਂਦਾ ਹੈ ਬੁਖਾਰ ਅਤੇ ਸਰੀਰ ’ਚ ਹਲਕਾ ਦਰਦ ਹੋਣ ਲਗਦਾ ਹੈ ਫਿਰ ਵੀ ਕੇਂਦਰ ਸਰਕਾਰ ਨੇ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਸੂਬਾ ਸਰਕਾਰਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ ਵੈਸੇ, ਡਰੱਗ ਰੈਗੂਲੇਟਰ ਨੇ ਵੈਕਸੀਨ ਦੇ ਕਲਿਨੀਕਲ ਡਾਟਾ ਦਾ ਪ੍ਰੀਖਣ ਕੀਤਾ ਅਤੇ ਗਹਿਣ ਅਧਿਐਨ ਤੋਂ ਬਾਅਦ ਕੰਪਨੀ ਨੂੰ ਐਂਮਰਜੰਸੀ ਸਥਿਤੀ ’ਚ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਗਈ
ਸਰਕਾਰ ਵੱਲੋਂ ਕੀ ਗਾਇਡ-ਲਾਇਨ ਦਿੱਤੀ ਜਾਏਗੀ?
ਸ਼ੁਰੂ ’ਚ ਵੈਕਸੀਨ ਨੂੰ ਟੀਚੇ ਤਹਿਤ ਸਮੂਹਾਂ ਨੂੰ ਦਿੱਤੀ ਜਾਏਗੀ ਲੋਕਾਂ ਨੂੰ ਫੋਨਾਂ ’ਚ ਬਕਾਇਦਾ ਮੈਸਜ ਆਏਗਾ, ਜਿਸ ਦੇ ਜ਼ਰੀਏ ਉਨ੍ਹਾਂ ਨੂੰ ਟੀਕਾ ਸੈਂਟਰ ਅਤੇ ਸਮੇਂ ਦੀ ਜਾਣਕਾਰੀ ਉਪਲੱਬਧ ਕਰਾ ਦਿੱਤੀ ਜਾਏਗੀ ਪਰ ਇਹ ਪ੍ਰਕਿਰਿਆ ਰਜਿਸਟ੍ਰੇਸ਼ਨ ਨਾਲ ਹੋਵੇਗੀ ਸੈਂਟਰ ’ਚ ਪਹਿਲਾਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਬਿਨਾਂ ਪੰਜੀਕਰਨ ਦੇ ਟੀਕਾ ਨਹੀਂ ਲਾਇਆ ਜਾਏਗਾ ਹਸਪਤਾਲਾਂ ’ਚ ਭਰਤੀ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਹੀ ਮੁਹੱਈਆ ਕਰਾਇਆ ਜਾਏਗਾ ਆਮ ਲੋਕਾਂ ਨੂੰ ਟੀਕੇ ਲਈ ਡਰਾਈਵਿੰਗ ਲਾਈਸੈਂਸ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਪੈਨ ਕਾਰਡ, ਪਾਸ ਬੁੱਕ, ਪਾਸਪੋਰਟ, ਸਰਵਿਸ ਆਈਡੀ ਕਾਰਡ ਜਾਂ ਵੋਟਰ ਕਾਰਡ ਦਿਖਾਉਣਾ ਹੋਵੇਗਾ ਜਿਨ੍ਹਾਂ ਕੋਲ ਇਹ ਕਾਗਜ਼ ਨਹੀਂ ਹੋਣਗੇ, ਉਨ੍ਹਾਂ ਦਾ ਵੈਰੀਫਿਕੇਸ਼ਨ ਕੀਤਾ ਜਾਏਗਾ ਇੱਕ ਕਿਊਆਰ ਕੋਡ ਦਿੱਤਾ ਜਾਏਗਾ, ਜਿਸ ਨੂੰ ਟੀਕਾ ਸੈਂਟਰ ’ਤੇ ਦਿਖਾਉਣਾ ਹੋਵੇਗਾ ਕਿਉਂਕਿ ਉਸ ਕੋਡ ਨਾਲ ਟੀਕਾ ਐਕਸਿਸ ਹੋਵੇਗਾ
ਇੱਕ ਵਰਗ ਅਜਿਹਾ ਵੀ ਹੈ ਜਿਸ ’ਚ ਟੀਕੇ ਨੂੰ ਲੈ ਕੇ ਭਰਮ ਦੀ ਸਥਿਤੀ ਹੈ?
ਜ਼ਿਆਦਾਤਰ ਗਿਣਤੀ ਦੀ ਗੱਲ ਕਰ ਰਹੇ ਸ਼ਾਇਦ ਤੁਸੀਂ ਦੇਖੋ, ਉਨ੍ਹਾਂ ਨੇ ਪੋਲੀਓ ਦੇ ਸਮੇਂ ਵੀ ਵਿਰੋਧ ਕੀਤਾ ਸੀ ਆਖਰ ਉਨ੍ਹਾਂ ਨੇ ਅਪਣਾਇਆ ਅਤੇ ਉਸ ਦਾ ਲਾਭ ਵੀ ਉਠਾਇਆ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਸਾਰੇ ਲਗਵਾਉਣ ਅਤੇ ਕੋਰੋਨਾ ਤੋਂ ਮੁਕਤੀ ਪਾਉਣ