…ਹੁਣ ਤੂੰ ਤਕੜੀ ਹੋ ਜਾ! -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ
ਭੈਣ ਬਲਜੀਤ ਕੌਰ ਇੰਸਾਂ ਸਪੁੱਤਰੀ ਸੱਚਖੰਡ ਵਾਸੀ ਸ੍ਰੀ ਨਾਇਬ ਸਿੰਘ ਅਰਨੀਆਂ ਵਾਲੀ ਰੋਡ, ਰਹਿਮਤ ਕਲੌਨੀ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੀ ਆਪਣੀ ਮਾਤਾ ’ਤੇ ਹੋਈ ਅਪਾਰ ਰਹਿਮਤ ਦਾ ਇਸ ਪੱਤਰ ਰਾਹੀਂ ਵਰਣਨ ਕਰਦੇ ਹਨ:- ਇਸ ਤਰ੍ਹਾਂ ਸੰਨ 1976 ਦੀ ਗੱਲ ਹੈ ਉਸ ਸਮੇਂ ਅਸੀਂ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਵਿੱਚ ਰਹਿੰਦੇ ਸੀ ਇੱਕ ਦਿਨ ਮੇਰੀ ਮਾਤਾ ਜੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਹਾਲਤ ਐਨੀ ਗੰਭੀਰ ਹੋ ਗਈ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ
ਅਸੀਂ ਮਾਤਾ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਵੱਡੇ ਹਸਪਤਾਲ ਵਿੱਚ ਲੈ ਗਏ ਹਾਰਟ ਸਪੈਸ਼ਲਿਸਟ ਡਾਕਟਰ ਨੇ ਚੈੱਕਅਪ ਕਰਨ ਦੇ ਬਾਅਦ ਕਿਹਾ ਕਿ ਇਸਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਇਨ੍ਹਾਂ ਦਾ ਹਾਰਟ 95 ਪ੍ਰਤੀਸ਼ਤ ਬੇਕਾਰ (ਬਲਾਕ) ਹੋ ਚੁੱਕਾ ਹੈ ਕੇਵਲ ਪੰਜ ਪਰਸੈਂਟ ਹੀ ਕੰਮ ਕਰ ਰਿਹਾ ਹੈ ਡਾਕਟਰ ਨੇ ਕਿਹਾ ਕਿ ਮੈਂ ਫਿਰ ਵੀ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ ਅਤੇ ਤੁਸੀਂ ਭਗਵਾਨ ਦੇ ਅੱਗੇ ਅਰਦਾਸ ਕਰੋ ਇਹਨਾਂ ਨੂੰ ਦਵਾ ਨਹੀਂ ਦੁਆ ਹੀ ਬਚਾ ਸਕਦੀ ਹੈ
ਮੈਂ ਉਸੇ ਵੇਲੇ ਅੱਖਾਂ ਬੰਦ ਕਰਕੇ ਮਾਲਕ-ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਦੇ ਅੱਗੇ ਅਰਦਾਸ ਕੀਤੀ ਕਿ ਹੇ ਪਿਤਾ ਜੀ, ਆਪ ਹੀ ਸਾਡੇ ਭਗਵਾਨ ਹੋ! ਆਪ ਹੀ ਸਾਡੇ ਰੱਬ ਜੀ ਹੋ ਆਪ ਜੀ ਮੇਰੇ ਬੀਜੀ ਨੂੰ ਠੀਕ ਕਰ ਦਿਓ ਜੀ ਅਤੇ ਮੈਂ ਸਿਮਰਨ ਕਰਨ ਲੱਗ ਗਈ ਸਿਮਰਨ ਦੇ ਦੌਰਾਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਫੁਰਮਾਇਆ, ‘‘ਬੇਟਾ, ਘਬਰਾ ਨਾ, ਤੇਰੀ ਮਾਤਾ ਕੱਲ੍ਹ ਤੱਕ ਬੋਲ ਪਊਗੀ’’ ਉਸੇ ਵੇਲੇ ਮੈਂ ਆਪਣੀਆਂ ਅੱਖਾਂ ਦੇ ਹੰਝੂ ਪੂੰਝੇ ਤੇ ਡਾਕਟਰ ਨੂੰ ਜਾ ਕੇ ਕਿਹਾ ਕਿ ਡਾਕਟਰ ਸਾਹਿਬ, ਆਪ ਦਵਾਈ ਦਿਓ, ਮੇਰੀ ਮਾਂ ਜੀ ਨੂੰ ਕੁਝ ਨਹੀਂ ਹੁੰਦਾ ਡਾਕਟਰ ਕਹਿਣ ਲੱਗਾ ਕਿ ਜੇਕਰ ਸਵੇਰ ਤੱਕ ਬੋਲ ਪਈ ਤਾਂ ਬਚਣ ਦੀ ਕੁਝ ਉਮੀਦ ਹੈ ਅਤੇ ਜੇਕਰ ਬੇਹੋਸ਼ੀ ਨਾ ਟੁੱਟੀ ਤਾਂ ਹੈ…, ਅਤੇ ਡਾਕਟਰ ਚੁੱਪ ਕਰ ਗਿਆ!
ਡਾਕਟਰ ਸਾਹਿਬ ਮੇਰੇ ਡੈਡੀ ਦੇ ਦੋਸਤ ਦੇ ਦੋਸਤ ਸਨ ਮੈਂ ਡਾਕਟਰ ਸਾਹਿਬ ਨੂੰ ਕਿਹਾ, ਅੰਕਲ ਜੀ, ਮੈਨੂੰ ਆਪਣੇ ਸਤਿਗੁਰੂ ਤੇ ਪੂਰਾ ਵਿਸ਼ਵਾਸ ਹੈ, ਮੇਰੇ ਬੀਜੀ ਸੁਬ੍ਹਾ ਤੱਕ ਅਵੱਸ਼ ਬੋਲ ਪੈਣਗੇ ਅਗਲੇ ਦਿਨ ਸੁਬਹ ਜਦੋਂ ਡਾਕਟਰ ਸਾਹਿਬ ਰਾਊਂਡ ’ਤੇ ਆਏ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਮਾਤਾ ਜੀ ਤਾਂ ਠੀਕ-ਠਾਕ ਹਨ ਅਤੇ ਗੱਲਾਂ ਕਰ ਰਹੇ ਹਨ! ਡਾਕਟਰ ਨੇ ਮੈਨੂੰ ਕੰਗਰੈਚੂਲੇਸ਼ਨ (ਮੁਬਾਰਕਾਂ) ਕਿਹਾ ਉਹ ਕਹਿਣ ਲੱਗੇ ਕਿ ਵਾਕਿਆ ਹੀ ਤੇਰੇ ਗੁਰੂ ਵਿੱਚ ਬਹੁਤ ਸ਼ਕਤੀ ਹੈ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਕਿਹੜੇ ਬਾਬਾ ਜੀ ਨੂੰ ਮੰਨਦੇ ਹੋ? ਮੈਂ ਉਹਨਾਂ ਨੂੰ ਸੱਚਾ ਸੌਦਾ ਤੇ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ ਉਹ ਕਹਿਣ ਲੱਗੇ ਕਿ ‘ਬੜੇ ਕਰਨੀ ਵਾਲੇ ਬਾਬਾ ਜੀ ਹਨ!’ ਤੇਰੀ ਮੰਮੀ ਦੇ ਬਚਣ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਪਰ ਹੁਣ ਦਸ ਕੁ ਸਾਲ ਹੋਰ ਕੱਢ ਜਾਣਗੇ ਅਤੇ ਉਹ ਵੀ ਜੇਕਰ ਕੋਈ ਸਦਮਾ ਨਾ ਲੱਗਾ ਤਾਂ! ਸਦਮੇ ਨਾਲ ਫਿਰ ਦੌਰਾ ਪੈ ਸਕਦਾ ਹੈ
ਹਸਪਤਾਲ ਤੋਂ ਛੁੱਟੀ ਮਿਲਣ ’ਤੇ ਅਸੀਂ ਘਰ ਆ ਗਏ ਮੇਰੇ ਬੀਜੀ ਜ਼ਿਆਦਾ ਕਮਜ਼ੋਰੀ ਦੇ ਕਾਰਨ ਸਰਸਾ ਦਰਬਾਰ ਨਹੀਂ ਜਾ ਸਕਦੇ ਸਨ ਮੇਰੇ ਬੀਜੀ ਨੇ ਮੈਥੋਂ ਪਰਮ ਪੂਜਨੀਕ ਪਿਤਾ ਜੀ ਨੂੰ ਇੱਕ ਚਿੱਠੀ ਲਿਖਵਾਈ ਕਿ ਪਿਤਾ ਜੀ, ਜੇਕਰ ਆਪ ਜੀ ਮੈਨੂੰ ਘਰੇ ਹੀ ਦਰਸ਼ਨ ਦੇ ਦਿਓ ਤਾਂ ਮੈਂ ਠੀਕ ਹੋ ਜਾਊਂਗੀ ਉਸੇ ਦੌਰਾਨ ਪੂਜਨੀਕ ਪਰਮ ਪਿਤਾ ਨੇ ਜੀ ਸ੍ਰੀ ਮੁਕਤਸਰ ਸਾਹਿਬ ਦਾ ਸਤਿਸੰਗ ਰੱਖ ਦਿੱਤਾ ਇਸ ਤੋਂ ਦਸ ਦਿਨ ਪਹਿਲਾਂ ਅਚਾਨਕ ਮੇਰੇ ਫੁੱਫੜ ਜੀ ਦੀ ਮੌਤ ਹੋ ਗਈ ਸੀ ਇਸ ਲਈ ਅਸੀਂ ਪਰਮ ਪਿਤਾ ਜੀ ਦਾ ਉਤਾਰਾ ਆਪਣੇ ਘਰ ਨਹੀਂ ਰੱਖ ਸਕੇ ਸਤਿਸੰਗ ਦੀ ਸਮਾਪਤੀ ਦੇ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੇਰੇ ਡੈਡੀ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ, ‘‘ਨਾਇਬ ਸਿੰਘ, ਆਪ ਘਰ ਪਹੁੰਚੋ, ਅਸੀਂ ਆ ਰਹੇ ਹਾਂ’’ ਪਰਮ ਪਿਤਾ ਜੀ ਸਾਡੇ ਘਰ ਪਹੁੰਚਦੇ ਹੀ ਮੇਰੀ ਬਿਮਾਰ ਬੀਜੀ ਦੇ ਮੰਜੇ ਕੋਲ ਆ ਕੇ ਖੜ੍ਹ ਗਏ ਤੇ ਫਰਮਾਉਣ ਲੱਗੇ, ‘‘ਬੇਟਾ ਅੰਗਰੇਜ਼ ਕੌਰ! ਅਸੀਂ ਤਾਂ ਘਰ ਆ ਗਏ ਹੁਣ ਤੂੰ ਤਕੜੀ ਹੋ ਜਾ’’ ਮੇਰੇ ਬੀਜੀ ਦੇ ਮੂੰਹ ਤੋਂ ‘ਪਿਤਾ ਜੀ’ ਹੀ ਨਿਕਲਿਆ ਅਤੇ ਪ੍ਰੇਮ ਤੇ ਵੈਰਾਗ ਵਿੱਚ ਆ ਕੇ ਰੋਣ ਲੱਗੀ
ਪੂਜਨੀਕ ਪਰਮ ਪਿਤਾ ਦੇ ਮੁਬਾਰਕ ਚਰਨ ਅਤੇ ਪਾਵਨ ਬਚਨਾਂ ਤੇ ਪਵਿੱਤਰ ਦਰਸ਼ਨਾਂ ਨਾਲ ਮੇਰੀ ਬੀਜੀ ਉਸੇ ਦਿਨ ਤੋਂ ਹੀ ਤੰਦਰੁਸਤ ਹੋਣ ਲੱਗੇ ਪੂਰੇ ਸਤਿਗੁਰੂ ਦੇ ਬਚਨ ਅਟੱਲ ਹੁੰਦੇ ਹਨ ਡਾਕਟਰ ਸਾਹਿਬ ਨੇ ਤਾਂ ਕਿਹਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਦਸ ਸਾਲ ਕੱਢਣਗੇ ਅਤੇ ਉਹ ਵੀ ਜੇਕਰ ਕੋਈ ਗਹਿਰਾ ਸਦਮਾ ਇਨ੍ਹਾਂ ਨੂੰ ਨਾ ਪਹੁੰਚੇ ਪਰੰਤੂ ਮੇਰੇ ਸਤਿਗੁਰੂ ਤਾਂ ਖੁਦ-ਖੁਦਾ, ਕੁਲ ਮਾਲਕ ਹਨ, ਉਨ੍ਹਾਂ ਦਾ ਬਚਨ ਕਿ ‘ਤਕੜੀ ਹੋ ਜਾ’ ਦੇ ਅਨੁਸਾਰ ਮੇਰੇ ਬੀਜੀ 1976 ਤੋਂ ਲੈ ਕੇ ਅੱਜ ਤੱਕ, 40-50 ਸਾਲ ਹੋ ਗਏ ਹਨ, ਬਿਲਕੁਲ ਠੀਕ-ਠਾਕ ਤੇ ਬਿਲਕੁਲ ਤੰਦਰੁਸਤ ਹਨ ਉਹਨਾਂ ਨੇ ਹਾਲਾਂਕਿ ਆਪਣੇ ਜੀਵਨ ਵਿੱਚ ਪੇ੍ਰਸ਼ਾਨੀਆਂ ਵੀ ਬਹੁਤ ਦੇਖੀਆਂ ਪਰੰਤੂ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਬਚਨਾਂ ਸਦਕਾ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਿਉਂ ਦੇ ਤਿਉਂ ਬਿਲਕੁਲ ਤੰਦਰੁਸਤ, ਠੀਕ ਹਨ ਸਤਿਗੁਰੂ ਪਿਆਰੇ ਦੇ ਪ੍ਰਤੱਖ ਸਰੂਪ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਮੇਰੀ ਇਹੀ ਅਰਦਾਸ ਹੈ ਕਿ ਪਿਤਾ ਜੀ, ਸੇਵਾ ਸਿਮਰਨ ਕਰਦੇ-ਕਰਦੇ ਹੀ ਮੇਰੀ ਓੜ ਨਿਭਾ ਦੇਣਾ ਜੀ