ਬੱਚਿਆਂ ਤੋਂ ਕੰਮ ਲੈਣਾ ਵੀ ਇੱਕ ਕਲਾ ਹੈ working-with-children-is-also-an-art
ਕੰਮਕਾਜ਼ੀ ਮਾਤਾ-ਪਿਤਾ ਹੋਣ ਦੇ ਕਾਰਨ ਛੋਟੇ-ਛੋਟੇ ਕੰਮਾਂ ਨੂੰ ਕਰਨ ਦਾ ਸਮਾਂ ਕਈ ਵਾਰ ਨਹੀਂ ਮਿਲਦਾ ਤੁਸੀਂ ਵੱਡੇ ਕੰਮ ਤਾਂ ਕਰ ਲੈਂਦੇ ਹੋ ਪਰ ਛੋਟੇ-ਛੋਟੇ ਕੰਮ ਛੁੱਟਦੇ ਚਲੇ ਜਾਂਦੇ ਹਨ ਕਈ ਵਾਰ ਉਨ੍ਹਾਂ ਕੰਮਾਂ ਨੂੰ ਅੰਜ਼ਾਮ ਦੇਣ ਨਾਲ ਦਿਮਾਗੀ ਬੋਝ ਵਧਦਾ ਚਲਿਆ ਜਾਂਦਾ ਹੈ ਜਲਦੀ ਸਾਰਿਆਂ ਨੂੰ ਹੁੰਦੀ ਹੈ ਧੀਰਜ ਘੱਟ ਹੁੰਦਾ ਹੈ,
ਇਸ ਲਈ ਪਰਿਵਾਰ ‘ਚ ਮਨ-ਮੁਟਾਅ ਵਧਦਾ ਜਾਂਦਾ ਹੈਪਰਿਵਾਰ ‘ਚ ਜਿੰਨੇ ਮੈਂਬਰ ਹਨ, ਮਿਹਨਤ ਕਰਕੇ ਉਨ੍ਹਾਂ ਦੀ ਸਮਰੱਥਾ, ਉਮਰ, ਸਮੇਂ ਅਨੁਸਾਰ ਥੋੜ੍ਹੀ-ਥੋੜ੍ਹੀ ਜ਼ਿੰਮੇਵਾਰੀ ਸਾਰਿਆਂ ਨੂੰ ਵੰਡੋ ਤਾਂ ਕਿ ਪਰਿਵਾਰ ਦਾ ਕੋਈ ਮੈਂਬਰ ਓਵਰ-ਬਰਡਨ ਮਹਿਸੂਸ ਨਾ ਕਰੇ ਜ਼ਰੂਰਤ ਪੈਣ ‘ਤੇ ਉਨ੍ਹਾਂ ਦੀ ਮੱਦਦ ਵੀ ਕਰੋ ਤਾਂ ਕਿ ਉਹ ਕੰਮ ਉਨ੍ਹਾਂ ਲਈ ਬੋਝ ਨਾ ਬਣ ਜਾਏ ਕੁਝ ਆਦਤਾਂ ਸ਼ੁਰੂ ਤੋਂ ਬੱਚਿਆਂ ‘ਚ ਹੱਸਦੇ, ਖੇਡਦੇ ਪਾਓ ਤਾਂ ਕਿ ਉਨ੍ਹਾਂ ਨੂੰ ਉਹ ਕੰਮ ਆਪਣੀ ਜ਼ਿੰਦਗੀ ਦਾ ਹਿੱਸਾ ਲੱਗੇ ਜੇਕਰ ਤੁਸੀਂ ਹੁਣੇ-ਹੁਣੇ (ਨਵੇਂ-ਨਵੇਂ) ਮਾਪੇ ਬਣੇ ਹੋ ਤਾਂ ਸ਼ੁਰੂ ਤੋਂ ਹੀ ਸੋਚ ਲਓ ਕਿ ਬੱਚਿਆਂ ਨੂੰ ਕਿਵੇਂ ਕੰਮ ‘ਚ ਲਾਉਣਾ ਹੈ, ਤਾਂ ਕਿ ਉਹ ਬੋਰ ਨਾ ਹੋ ਕੇ ਕੁਝ ਸਿੱਖਣ, ਅਨੁਸ਼ਾਸਿਤ ਬਣਨ, ਮੱਦਦਗਾਰ ਅਤੇ ਆਤਮ-ਨਿਰਭਰ ਬਣਨ
Table of Contents
ਛੋਟੇ ਕੰਮਾਂ ਤੋਂ ਕਰੋ ਸ਼ੁਰੂਆਤ:-
ਜਦੋਂ ਬੱਚਾ ਚੱਲਣ, ਬੋਲਣ ਅਤੇ ਸਮਝਣ ਲੱਗੇ, ਭਾਵ ਲਗਭਗ ਡੇਢ ਤੋਂ ਦੋ ਸਾਲ ਦੀ ਉਮਰ ‘ਚ, ਉਸ ਨੂੰ ਆਪਣੇ ਖਿਡੌਣੇ ਇੱਕ ਟੋਕਰੀ ‘ਚ ਰੱਖਣਾ, ਆਪਣੇ ਬੂਟ ਲਿਆਉਣਾ, ਆਪਣੀ ਬੋਤਲ ਰੱਖਣਾ ਸਿਖਾਓ ਤਾਂ ਕਿ ਬੱਚਾ ਆਪਣੇ ਛੋਟੇ ਖਿਡੌਣੇ ਟੋਕਰੀ ‘ਚ ਰੱਖੇ ਅਤੇ ਉਸ ਨੂੰ ਪਤਾ ਚੱਲੇ ਕਿ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਇਕੱਠਾ ਕਰਕੇ ਰੱਖਣਾ ਹੈ ਛੋਟੀਆਂ ਹਲਕੀਆਂ ਚੀਜ਼ਾਂ ਉਸ ਨੂੰ ਇੱਧਰ ਤੋਂ ਉੱਧਰ ਰੱਖਣ ਨੂੰ ਕਹੋ ਜਾਂ ਘਰ ਦੇ ਹੋਰ ਮੈਂਬਰਾਂ ਨੂੰ ਦੇਣ ਲਈ ਕਹੋ ਇਸ ਨਾਲ ਬੱਚੇ ਰਿਸ਼ਤੇ ਅਤੇ ਚੀਜ਼ਾਂ ਦਾ ਨਾਂਅ ਜਾਣਨ ਲੱਗਦੇ ਹਨ
ਬੱਚਾ ਪਲੇਅ-ਸਕੂਲ ਜਾਣ ਲੱਗੇ ਤਾਂ ਬੈਗ, ਬੋਤਲ ਰੱਖਣ ਦੀ ਥਾਂ ਉਸ ਨੂੰ ਦੱਸੋ ਘਰ ਜਾ ਕੇ ਬੂਟ ਰੱਖਣ ਅਤੇ ਚੱਪਲ ਪਾਉਣ ਨੂੰ ਕਹੋ ਬੈਗ ਤੋਂ ਟਿਫਨ ਕੱਢਣਾ ਸਿਖਾਓ ਟਿਸ਼ੂ ਪੇਪਰ ਡਸਟਬਿਨ ‘ਚ ਪਾਉਣਾ ਸਿਖਾਓ ਥੋੜ੍ਹਾ ਵੱਡਾ ਹੋਣ ‘ਤੇ ਯੂਨੀਫਾਰਮ ਉਤਾਰਨਾ, ਬੂਟ-ਜੁਰਾਬਾਂ ਉਤਾਰਨ, ਮੈਲਾ ਰੁਮਾਲ ਤੇ ਜੁਰਾਬਾਂ ਧੋਣ ਵਾਲੇ ਬੈਗ ‘ਚ ਰੱਖਣਾ ਦੱਸੋ ਹੋਮਵਰਕ ਤੋਂ ਬਾਅਦ ਬੈਗ ਸੰਭਾਲਣਾ, ਰਾਤ ਨੂੰ ਬੂਟ-ਜੁਰਾਬਾਂ, ਰੁਮਾਲ, ਯੂਨੀਫਾਰਮ ਕੱਢਣਾ ਵੀ ਸਿਖਾਓ ਇਸ ਤਰ੍ਹਾਂ ਉਮਰ ਵਧਣ ਦੇ ਨਾਲ-ਨਾਲ ਕੰਮ ਵਧਾਉਂਦੇ ਜਾਓ ਜਿਵੇਂ ਡਸਟਿੰਗ ਕਰਨਾ, ਬਿਸਤਰ ਠੀਕ ਕਰਨਾ, ਆਪਣਾ ਸਟੱਡੀ ਲੇਬਲ ਸਾਫ਼ ਕਰਨਾ, ਆਪਣੀ ਅਲਮਾਰੀ ਸਾਫ਼ ਰੱਖਣਾ, ਫਰਿੱਜ਼ ਲਈ ਪਾਣੀ ਦੀਆਂ ਬੋਤਲਾਂ ਭਰਨਾ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਕੰਮ ਕਰਨਾ ਸਿਖਾਓਗੇ ਤਾਂ ਉਨ੍ਹਾਂ ਦੀ ਆਦਤ ਬਣ ਜਾਏਗੀ
ਗਲਤੀਆਂ ਨਾ ਕੱਢੋ:-
ਜਦੋਂ ਬੱਚੇ ਸ਼ੁਰੂ ‘ਚ ਕੰਮ ਕਰਨਾ ਸ਼ੁਰੂ ਕਰਨਗੇ ਤਾਂ ਗਲਤੀ ਵੀ ਕਰਨਗੇ, ਉਨ੍ਹਾਂ ਦੀਆਂ ਗਲਤੀਆਂ ਨੂੰ ਵਾਰ-ਵਾਰ ਪੁਆਇੰਟ-ਆਊਟ ਨਾ ਕਰੋ, ਸਗੋਂ ਨਾਲ ਲੱਗ ਕੇ ਉਨ੍ਹਾਂ ਦੀਆਂ ਗਲਤੀਆਂ ਨੂੰ ਸੁਧਾਰੋ ਜੇਕਰ ਅਸੀਂ ਉਨ੍ਹਾਂ ਨੂੰ ਕਹਾਂਗੇ ਕਿ ਇਹ ਸਹੀ ਨਹੀਂ ਜਾਂ ਖਰਾਬ ਕੀਤਾ ਹੈ ਤਾਂ ਬੱਚੇ ਨਿਰਾਸ਼ ਹੋਣਗੇ ਅਤੇ ਕੰਮ ਕਰਨ ਪ੍ਰਤੀ ਰੁਚੀ ਵੀ ਘਟੇਗੀ ਮਾਪਿਆਂ ਦਾ ਕੰਮ ਹੈ ਕਿ ਉਨ੍ਹਾਂ ਨੂੰ ਕੰਮ ‘ਚ ਲਾਉਣਾ, ਨਾ ਕਿ ਕੰਮ ਤੋਂ ਦੂਰ ਕਰਨਾ ਮਾਹਿਰਾਂ ਅਨੁਸਾਰ ਕਿਸੇ ਗਲਤ ਕੰਮ ਲਈ ਉਨ੍ਹਾਂ ਨੂੰ ਡਾਂਟੋ ਨਾ ਕਹੋ, ‘ਕੋਸ਼ਿਸ਼ ਠੀਕ ਹੈ’ ਬਾਕੀ ਖੁਦ ਠੀਕ ਕਰਕੇ ਵਿਹਾਰਕ ਰੂਪ ਨਾਲ ਸਮਝਾਓ ਝੱਟ ਬੱਚੇ ਉਸ ਨੂੰ ਸਮਝ ਲੈਣਗੇ
ਬੱਚੇ ਨੂੰ ਥੋੜ੍ਹਾ ਸਮਾਂ ਦਿਓ:-
ਬਹੁਤ ਸਾਰੇ ਮਾਪੇ ਸਮੇਂ ਦੀ ਕਮੀ ਕਾਰਨ ਬੱਚਿਆਂ ਨੂੰ ਜ਼ਿਆਦਾ ਕੰਮ ਦੀ ਜ਼ਿੰਮੇਵਾਰ ਨਹੀਂ ਦਿੰਦੇ ਉਨ੍ਹਾਂ ਨੂੰ ਲੱਗਦਾ ਹੈ ਉਸ ਸਮੇਂ ‘ਚ ਉਹ ਖੁਦ ਕੰਮ ਨਿਪਟਾ ਲੈਣ ਤਾਂ ਜ਼ਿਆਦਾ ਬਿਹਤਰ ਹੈ ਮਾਹਿਰਾਂ ਅਨੁਸਾਰ, ਸਮਾਂ ਘੱਟ ਹੁੰਦਾ ਹੈ, ਉਦੋਂ ਉਨ੍ਹਾਂ ‘ਤੇ ਜ਼ਿਆਦਾ ਉਮੀਦ ਨਾ ਰੱਖੋ ਸਕੂਲ ਤੋਂ ਆਉਣ ਤੋਂ ਬਾਅਦ ਥੋੜ੍ਹੇ ਕੰਮ ਨੂੰ ਜ਼ਿੰਮੇਵਾਰੀ ਦੇ ਰੂਪ ‘ਚ ਦੱਸੋ ਅਤੇ ਸ਼ਾਮ ਨੂੰ ਵੀ ਥੋੜ੍ਹੀ ਮੱਦਦ ਲਓ ਬੱਚਾ ਆਪਣੀ ਜ਼ਿੰਮੇਵਾਰੀ ਸਮਝਣ ਲੱਗੇਗਾ
ਬੱਚਿਆਂ ਨੂੰ ਉਨ੍ਹਾਂ ਦੇ ਇੰਟਰੈਸਟ ਦਾ ਕੰਮ ਦਿਓ:-
ਜੇਕਰ ਬੱਚੇ ਨੂੰ ਗਾਰਡਨਿੰਗ ਦਾ ਸ਼ੌਂਕ ਹੈ ਤਾਂ ਛੁੱਟੀ ਵਾਲੇ ਦਿਨ ਉਸ ਤੋਂ ਪੌਦੇ ਸਾਫ਼ ਕਰਵਾਓ, ਪਾਣੀ ਦਿਲਵਾਓ ਜੇਕਰ ਪੇਂਟਿੰਗ ਜਾਂ ਤਸਵੀਰ ਬਣਾਉਣ ਦਾ ਸ਼ੌਂਕ ਹੈ ਤਾਂ ਛੁੱਟੀ ਵਾਲੇ ਦਿਨ ਉਸ ਨੂੰ ਉਸ ਦੇ ਸ਼ੌਂਕ ਪੂਰੇ ਕਰਨ ਦਿਓ ਉਸ ਦੇ ਨਾਲ ਉਸ ਤੋਂ ਹੋਰ ਕੰਮਾਂ ਦੀ ਵੀ ਮੱਦਦ ਲਓ ਤਾਂ ਕਿ ਉਹ ਖੁਸ਼ੀ-ਖੁਸ਼ੀ ਤੁਹਾਡੇ ਕੰਮ ਕਰ ਸਕੇ ਉਸ ਦੇ ਸ਼ੌਂਕ ਨੂੰ ਨਜ਼ਰਅੰਦਾਜ਼ ਨਾ ਕਰੋ
ਸਿਰਫ਼ ਬਿਜ਼ੀ ਰੱਖਣ ਲਈ ਕੰਮ ਨਾ ਕਰਵਾਓ:-
ਬੱਚਿਆਂ ਦੀ ਉਮਰ ਅਤੇ ਗ੍ਰੋਥ ਅਨੁਸਾਰ ਉਨ੍ਹਾਂ ਨੂੰ ਕੰਮ ਸਿਖਾਓ ਤਾਂ ਕਿ ਉਨ੍ਹਾਂ ਦਾ ਮਾਨਸਿਕ ਵਿਕਾਸ ਹੋ ਸਕੇ ਅਜਿਹਾ ਨਾ ਹੋਵੇ ਕਿ ਬੱਚੇ ਨੂੰ ਸਿਰਫ਼ ਬਿਜ਼ੀ ਰੱਖਣ ਲਈ ਕੰਮ ‘ਤੇ ਲਾਓ ਉਨ੍ਹਾਂ ਦੇ ਇੰਟਰਨੈੱਟ ਦਾ ਵੀ ਧਿਆਨ ਰੱਖੋ, ਤਾਂ ਕਿ ਉਹ ਬੋਰ ਨਾ ਹੋਣ ਅਤੇ ਆਊਟਡੋਰ ਵੀ ਰਹਿਣ ਛੋਟੇ ਹਨ ਤਾਂ ਬਲਾਕਸ ਤੋਂ ਕੁਝ ਬਣਾਉਂਦੇ ਰਹੋ, ਉਨ੍ਹਾਂ ਨੂੰ ਸਾਇਜ਼ ਅਤੇ ਰੰਗ ਅਨੁਸਾਰ ਵੱਖ ਕਰੋ ਥੋੜ੍ਹਾ ਵੱਡਾ ਹੋਣ ‘ਤੇ ਬਲਾਕਸ ਦੀ ਗਿਣਤੀ ਕਰੋ ਕਿ ਕਿੰਨੇ ਬਲਾਕ ਉਨ੍ਹਾਂ ਨੇ ਕੁਝ ਬਣਾਉਂਦੇ ਹੋਏ ਵਰਤੋਂ ਕੀਤੇ ਹਨ ਇਸ ਤਰ੍ਹਾਂ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਹੋਵੇਗਾ ਅਤੇ ਹੱਥ ਵੀ ਕੰਮ ਕਰਦੇ ਰਹਿਣਗੇ ਬਾਅਦ ‘ਚ ਉਨ੍ਹਾਂ ਬਲਾਕਸਾਂ ਨੂੰ ਇਕੱਠਾ ਕਰਕੇ ਟੋਕਰੀ ‘ਚ ਪਾਉਣ ਨੂੰ ਕਹੋ
ਸਹਿਜਤਾ ਨਾ ਛੱਡੋ:-
ਛੋਟੇ ਬੱਚਿਆਂ ਨੂੰ ਕੰਮ ‘ਤੇ ਲਾਉਣਾ ਮਾਪਿਆਂ ਲਈ ਇੱਕ ਚੈਲੰਜ ਹੁੰਦਾ ਹੈ ਉੇਸ ਲਈ ਸਹਿਜਤਾ ਜ਼ਰੂਰ ਰੱਖੋ ਉਦੋਂ ਤੁਸੀਂ ਬੱਚੇ ਦੀ ਯੋਗਤਾ ਅਤੇ ਸਮਰੱਥਾ ਸਮਝ ਸਕੋਗੇ ਜੇਕਰ ਤੁਸੀਂ ਵਾਰ-ਵਾਰ ਝੁੰਝਲਾਓਗੇ ਤਾਂ ਬੱਚੇ ਸਿੱਖ ਵੀ ਨਹੀਂ ਸਕਣਗੇ ਅਤੇ ਕੁਝ ਸਮੇਂ ਬਾਅਦ ਉਹ ਤੁਹਾਡੇ ਨਾਲ ਮਿਕਸ ਹੋਣਾ ਵੀ ਘੱਟ ਕਰ ਦੇਣਗੇ ਉਨ੍ਹਾਂ ਨਾਲ ਪਿਆਰ ਤੇ ਹਮਦਰਦੀ ਨਾਲ ਗੱਲ ਕਰੋ ਅਤੇ ਸਿਖਾਓ ਤਾਂ ਉਹ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਗੱਲ ਕਰਨਗੇ ਅਤੇ ਸੁਣਨਗੇ
-ਮੰਜੂ ਪਟੇਲ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.