ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਜੋ ਮੰਗਿਆ ਉਹੀ ਦਿੰਦਾ ਗਿਆ ਮੇਰਾ ਸਾਈਂ -Experience of Satsangis
ਪ੍ਰੇਮੀ ਹਰੀ ਚੰਦ ਪੰਜ ਕਲਿਆਣਾ ਸਰਸਾ ਸ਼ਹਿਰ ਤੋਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਦਇਆ ਮਿਹਰ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:-
ਸੰਨ 1957 ਵਿਚ ਡੇਰਾ ਸੱਚਾ ਸੌਦਾ ਨੇਜੀਆ ਖੇੜਾ ਵਿਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੀ ਮੈਂ ਸਤਿਸੰਗ ਸੁਣ ਕੇ ਉਥੇ ਹੀ ਨਾਮ-ਸ਼ਬਦ ਲੈ ਲਿਆ ਬੇਪਰਵਾਹ ਜੀ ਨੇ ਨਾਮ ਦਿੰਦੇ ਸਮੇਂ ਬਚਨ ਫਰਮਾਏ, ”ਯੇ ਰਾਮ ਜੋ ਤੁਮ ਕੋ ਦੇਤੇ ਹੈ, ਯੇ ਫੰਡਰ ਰਾਮ ਨਹੀਂ ਹੈ ਯੇ ਕਾਮ ਕਰਨੇ ਵਾਲਾ ਰਾਮ ਹੈ ਆਜ ਸੇ ਤੁਮਹਾਰਾ ਨਇਆ ਜਨਮ ਹੋ ਗਿਆ ਸਤਿਗੁਰ ਤੁਮਹਾਰੇ ਅੰਦਰ ਬੈਠ ਗਿਆ ਕਾਲ, ਮਹਾਂਕਾਲ ਭੀ ਤੁਮਕੋ ਹਾਥ ਨਹੀਂ ਲਗਾ ਸਕਦਾ ਅਗਰ ਤੁਮ ਇਸ ਨਾਮ ਕੋ ਜਪੋਗੇ ਤੋ ਜੋ ਮੂੰਹ ਸੇ ਅਵਾਜ ਕਰੋਗੇ, ਸਤਿਗੁਰੂ ਵੋਹ ਹੀ ਪੂਰੀ ਕਰ ਦੇਗਾ”
ਉਸ ਸਮੇਂ ਸਾਡੇ ਘਰ ਵਿਚ ਬਹੁਤ ਗਰੀਬੀ ਸੀ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਸ ਸਮੇਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਮੇਰੀ ਮਾਤਾ ਨੇ ਮੈਨੂੰ ਚੌਥੀ ਜਮਾਤ ਪਾਸ ਕਰਵਾ ਕੇ ਸਕੂਲੋਂ ਹਟਾ ਲਿਆ ਅਤੇ ਕਿਹਾ, ਬੇਟਾ! ਕੋਈ ਕੰਮ ਕਰ ਮੈਂ ਰਿਕਸ਼ਾ ਕਿਰਾਏ ‘ਤੇ ਲੈ ਕੇ ਚਲਾਉਣ ਲੱਗਿਆ ਉਸ ਦੀ ਮਜ਼ਦੂਰੀ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ
ਮੈਂ ਆਪਣੇ ਮਨ ਅੰਦਰ ਸਤਿਗੁਰ ਬੇਪਰਵਾਹ ਮਸਤਾਨਾ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ, ਸਾਈਂ ਜੀ! ਮੈਨੂੰ ਪੜ੍ਹਾਈ ਕਰਵਾਓ, ਸਕੂਲ ਤਾਂ ਮੈਂ ਜਾ ਨਹੀਂ ਸਕਦਾ ਕਿਉਂਕਿ ਘਰ ਵਿਚ ਗਰੀਬੀ ਸੀ ਦੂਜੇ-ਤੀਜੇ ਦਿਨ ਸ਼ਹਿਰ ਵਿਚ ਮੁਨਿਆਦੀ ਕੀਤੀ ਗਈ ਕਿ ਮਾਸਟਰ ਹੁਕਮ ਚੰਦ ਨੇ ਭਾਦਰਾ ਬਜਾਰ ਵਿੱਚ ਇੱਕ ਪ੍ਰਾਈਵੇਟ ਸਕੂਲ ਖੋਲ੍ਹ ਲਿਆ ਹੈ ਜੋ ਸਾਲ ਵਿਚ ਦੋ ਜਮਾਤਾਂ ਕਰਵਾਏਗਾ ਮੈਂ ਵੀ ਜਾ ਕੇ ਮਾਸਟਰ ਜੀ ਦੇ ਕੋਲ ਬੇਨਤੀ ਕੀਤੀ, ਮਾਸਟਰ ਜੀ! ਮੈਂ ਬਹੁਤ ਗਰੀਬ ਹਾਂ ਤੇ ਰਿਕਸ਼ਾ ਚਲਾਉਂਦਾ ਹਾਂ ਮੈਂ ਚਾਰ ਜਮਾਤਾਂ ਪਾਸ ਕਰ ਰੱਖੀਆਂ ਹਨ ਮਾਸਟਰ ਜੀ ਨੇ ਕਿਹਾ ਕਾਕਾ! ਮੈਂ ਤੈਨੂੰ ਰਾਤ ਦੇ ਸਮੇਂ ਪੜ੍ਹਾ ਦਿਆ ਕਰਾਂਗਾ, ਦਿਨ ਨੂੰ ਤੂੰ ਰਿਕਸ਼ਾ ਚਲਾ ਕੇ ਆਪਣਾ ਰੁਜ਼ਗਾਰ ਕਮਾ ਮੈਂ ਉਸ ਦੇ ਸਕੂਲ ਵਿੱਚ ਦਾਖਲਾ ਲੈ ਲਿਆ ਅਤੇ ਰਾਤ ਨੂੰ ਪੜ੍ਹਨ ਲੱਗਿਆ ਸਾਡੇ ਘਰ ਵਿਚ ਉਸ ਸਮੇਂ ਐਨੀ ਗਰੀਬੀ ਸੀ ਕਿ ਘਰ ਵਿਚ ਲਾਲਟੇਨ ਖਰੀਦਣ ਲਈ ਪਹੁੰਚ ਨਹੀਂ ਸੀ ਮਿੱਟੀ ਦੇ ਤੇਲ ਵਾਲੇ ਦੀਵੇ ਦੀ ਰੌਸ਼ਨੀ ਵਿਚ ਮੈਂ ਰਾਤ ਨੂੰ ਸਕੂਲ ਦਾ ਕੰਮ ਕਰਦਾ ਅਤੇ ਦਿਨ ਨੂੰ ਰਿਕਸ਼ਾ ਚਲਾਉਂਦਾ ਨੀਂਦ ਵੀ ਮੈਨੂੰ ਸਿਰਫ਼ ਚਾਰ-ਪੰਜ ਘੰਟੇ ਹੀ ਕਰਨੀ ਮਿਲਦੀ
ਇਸ ਲਈ ਨਾਮ ਦਾ ਜਾਪ ਕਦ ਕਰਦਾ ਮੈਂ ਪਰਮ ਦਿਆਲੂ-ਦਾਤਾਰ ਜੀ ਅੱਗੇ ਬੇਨਤੀ ਕੀਤੀ ਸਾਈਂ ਜੀ! ਸਿਮਰਨ ਵਿਚ ਮੇਰੇ ਨਾਲ ਉਧਾਰ ਕਰ ਲੈਣਾ ਫਿਰ ਕਰ ਲਿਆ ਕਰੂੰਗਾ ਉਸੇ ਸਾਲ ਜਦੋਂ ਅੱਠਵੀਂ ਜਮਾਤ ਦਾ ਦਾਖਲਾ ਹੋਣ ਲਈ ਜਾਣ ਲੱਗਿਆ ਤਾਂ ਮੈਂ ਵੀ ਮਾਸਟਰ ਜੀ ਨੂੰ ਬੇਨਤੀ ਕੀਤੀ, ਮੇਰਾ ਵੀ ਅੱਠਵੀਂ ਜਮਾਤ ਦਾ ਦਾਖਲਾ ਭਰ ਦੇਣਾ ਕਿਉਂਕਿ ਮੈਨੂੰ ਆਪਣੇ ਸਤਿਗੁਰ ਦੇ ਵਚਨਾਂ ‘ਤੇ ਦ੍ਰਿੜ ਵਿਸ਼ਵਾਸ ਸੀ, ਜੋ ਮੂੰਹ ਸੇ ਅਵਾਜ ਕਰੋਗੇ, ਸਤਿਗੁਰ ਵੋਹ ਹੀ ਪੂਰੀ ਕਰੇਗਾ ਸਤਿਗੁਰ ਜੀ ਮੈਨੂੰ ਜ਼ਰੂਰ ਅੱਠਵੀਂ ਜਮਾਤ ਪਾਸ ਕਰਵਾ ਦੇਣਗੇ, ਪਰ ਮਾਸਟਰ ਜੀ ਕਹਿਣ ਲੱਗੇ, ਇਸ ਸਾਲ ਤੁਸੀਂ ਪੰਜਵੀਂ-ਛੇਵੀਂ ਕਰਨਾ ਫਿਰ ਅਗਲੇ ਸਾਲ ਤੈਨੂੰ ਸੱਤਵੀਂ-ਅੱਠਵੀਂ ਕਰਵਾਵਾਂਗੇ
ਇੱਕ ਸਾਲ ਵਿਚ ਚਾਰ ਜਮਾਤਾਂ ਨਹੀਂ ਹੋ ਸਕਦੀਆਂ ਜੇਕਰ ਫੇਲ ਹੋ ਗਿਆ ਤਾਂ ਸਾਡੀ ਬਦਨਾਮੀ ਹੋ ਜਾਵੇਗੀ ਇਸ ਲਈ ਤੁਹਾਡਾ ਦਾਖਲਾ ਅਗਲੇ ਸਾਲ ਭਰਾਂਗੇ ਮੈਂ ਕਿਹਾ ਜੀ! ਮੈਂ ਫੇਲ ਨਹੀਂ ਹੁੰਦਾ, ਪੂਰੀ ਮਿਹਨਤ ਕਰਾਂਗਾ ਉਸ ਸਮੇਂ ਅੱਠਵੀਂ ਦਾ ਦਾਖਲਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ, ਹਿਸਾਰ ਵਿਚ ਭਰਿਆ ਜਾਂਦਾ ਸੀ ਵਾਰ-ਵਾਰ ਬੇਨਤੀ ਕਰਨ ‘ਤੇ ਮਾਸਟਰ ਜੀ ਨੇ ਮੇਰਾ ਅੱਠਵੀਂ ਦਾ ਦਾਖਲਾ ਭੇਜ ਦਿੱਤਾ ਸਾਲਾਨਾ ਪ੍ਰੀਖਿਆ ਹੋਈ ਸਤਿਗੁਰ ਦੀ ਮਿਹਰ ਨਾਲ ਮੈਂ ਪਾਸ ਹੋ ਗਿਆ
ਅਗਲੇ ਸਾਲ ਸੰਨ 1959 ਵਿਚ ਸਾਡਾ ਦਸਵੀਂ ਦਾ ਦਾਖਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਭੇਜਿਆ ਗਿਆ ਸਰਵ ਸਮਰੱਥ ਸਤਿਗੁਰ ਜੀ ਦੀ ਰਹਿਮਤ ਸਦਕਾ ਮੈਂ ਦਸਵੀਂ ਜਮਾਤ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਮੇਰੇ ਮਾਸਟਰ ਜੀ ਤੇ ਸੁਣਨ ਵਾਲੇ ਦੰਗ ਰਹਿ ਗਏ ਕਿ ਇਸ ਨੇ ਦੋ ਸਾਲਾਂ ਵਿਚ ਛੇ ਜਮਾਤਾਂ ਕਿਵੇਂ ਪਾਸ ਕਰ ਲਈਆਂ ਹਨ ਜਦੋਂ ਕਿ ਦਿਨ ਵੇਲੇ ਤਾਂ ਇਹ ਰਿਕਸ਼ਾ ਚਲਾਉਂਦਾ ਹੈ ਅਤੇ ਪੜ’ਦਾ ਕਦੋਂ ਹੈ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਸ ਨੂੰ ਪਾਸ ਕਰਵਾਉਣ ਵਾਲੇ ਤਾਂ ਉਸ ਦੇ ਸਤਿਗੁਰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਕੁੱਲ ਮਾਲਕ ਹਨ
ਮੇਰੀ ਮਾਤਾ ਜੀ ਨੇ ਪਾਸ-ਪੜੋਸ ਵਿਚ ਦੱਸ ਦਿੱਤਾ ਕਿ ਮੇਰੇ ਬੇਟੇ ਨੇ ਦਸ ਜਮਾਤਾਂ ਪਾਸ ਕਰ ਲਈਆਂ ਹਨ ਇਸ ਗੱਲ ਦਾ ਪੜੋਸ ਵਾਲਿਆਂ ਨੇ ਜ਼ਰਾ ਮਾਤਰ ਵੀ ਯਕੀਨ ਨਾ ਕੀਤਾ ਕਿਉਂਕਿ ਦਿਨ ਨੂੰ ਤਾਂ ਇਹ ਰਿਕਸ਼ਾ ਚਲਾਉਂਦਾ ਹੈ, ਫਿਰ ਪੜ੍ਹਿਆ ਕਦੋਂ? ਮੈਨੂੰ ਰਿਸ਼ਤਾ ਕਰਨ ਵਾਲੇ ਆਉਣ ਲੱਗੇ ਤਾਂ ਮਾਂ ਨੇ ਦੱਸਣਾ ਹੀ ਸੀ ਕਿ ਮੇਰਾ ਬੇਟਾ ਦਸ ਜਮਾਤਾਂ ਪਾਸ ਹੈ ਪਰ ਆਸ-ਪੜੋਸ ਵਾਲੇ ਉਹਨਾਂ ਦੇ ਕੰਨ ਵਿਚ ਫੂਕ ਮਾਰ ਦਿੰਦੇ ਕਿ ਮਾਤਾ ਐਵੇਂ ਹੀ ਕਹਿੰਦੀ ਹੈ ਇਸ ਲਈ ਕਿ ਕੋਈ ਰਿਸ਼ਤਾ ਨਾ ਕਰੇ ਕਿਉਂਕਿ ਘਰ ਵਿਚ ਗਰੀਬੀ ਸੀ
ਫਿਰ ਚਕਬੰਦੀ ਵਿਭਾਗ ਨੇ ਰੋੜੀ ਡਿਵੀਜ਼ਨ ਸਰਸਾ ਵਿਚ ਦਰਜਾ ਚਾਰ ਕਰਮਚਾਰੀ ਦੀ ਇੱਕ ਅਸਾਮੀ ਕੱਢੀ ਉਹਨੀਂ ਦਿਨੀਂ ਇਸ ਡਿਵੀਜਨ ਵਿਚ ਐਕਸੀਅਨ ਸਾਹਿਬ ਸ੍ਰੀ ਕਪੂਰ ਜੀ ਲੱਗੇ ਹੋਏ ਸਨ ਮੈਂ ਵੀ ਆਪਣੀ ਅਰਜੀ ਡਿਵੀਜਨ ਵਿਚ ਭੇਜ ਦਿੱਤੀ ਇਸ ਅਸਾਮੀ ਲਈ ਲਗਭਗ ਡੇਢ ਸੌ ਦਰਖਾਸਤਾਂ ਪਹੁੰਚ ਚੁੱਕੀਆਂ ਸਨ ਕਈ ਤਾਂ ਉੱਚ ਪਹੁੰਚ ਵਾਲੇ ਵੀ ਸਨ ਪਰ ਮੇਰੇ ਗਰੀਬ ਦੀ ਨਾ ਕੋਈ ਸਿਫਾਰਸ਼ ਸੀ ਨਾ ਹੀ ਮੈਨੂੰ ਕੋਈ ਜਾਣਦਾ ਸੀ ਮੇਰੀ ਸਿਫਾਰਸ਼ ਕਰਨ ਵਾਲੇ ਤਾਂ ਸਾਡੇ ਸਤਿਗੁਰ ਵਾਲੀ ਦੋ ਜਹਾਨ ਬੇਪਰਵਾਹ ਮਸਤਾਨਾ ਜੀ ਮਹਾਰਾਜ ਹੀ ਸਨ ਮੈਂ ਤਾਂ ਵਾਰ-ਵਾਰ ਆਪਣੇ ਸਤਿਗੁਰ ਦੇ ਅੱਗੇ ਹੀ ਬੇਨਤੀ ਕਰ ਰਿਹਾ ਸੀ ਕਿ ਸਾਈਂ ਜੀ!
ਦਸਵੀਂ ਵੀ ਆਪ ਜੀ ਨੇ ਪਾਸ ਕਰਵਾਈ ਹੈ ਅਤੇ ਨੌਕਰੀ ਵੀ ਖੁਦ ਹੀ ਲਗਵਾਉਣਗੇ
ਸ੍ਰੀ ਕਪੂਰ ਜੀ ਐਕਸੀਅਨ ਸਾਹਿਬ ਨੇ ਸਾਡੀ ਸਾਰਿਆਂ ਦੀ ਇੰਟਰਵਿਊ ਲਈ ਅਤੇ ਦਸਵੀਂ ਦੇ ਅੰਕ ਦੇਖ ਕੇ 150 ਅਰਜ਼ੀਆਂ ਵਿੱਚੋਂ ਸਤਿਗੁਰ ਦੀ ਮਿਹਰ ਨਾਲ ਮੈਨੂੰ ਹੀ ਰੱਖ ਲਿਆ ਰਿਸ਼ਤੇ ਲਈ ਮਲੋਟ ਵਾਲੇ ਜੋ ਮੈਨੂੰ ਪਹਿਲਾਂ ਦੇਖ ਕੇ ਆਏ ਸੀ ਅਤੇ ਗਰੀਬੀ ਕਾਰਨ ਵਾਪਸ ਮੁੜ ਗਏ ਸੀ, ਨੌਕਰੀ ਲੱਗਣ ਤੋਂ ਬਾਅਦ ਉਹ ਮੈਨੂੰ ਰਿਸ਼ਤਾ ਕਰ ਗਏ ਅਤੇ ਮੇਰੀ ਸ਼ਾਦੀ ਹੋ ਗਈ ਨਾਮ ਲੈਣ ਤੋਂ ਪਹਿਲਾਂ ਮੈਂ ਕਿਸੇ ਪਾਖੰਡੀ ਬਾਬੇ ਨੂੰ ਮੰਨਦਾ ਸੀ ਅਤੇ ਉਸ ਦੇ ਕੋਲ ਹੀ ਜਾਇਆ ਕਰਦਾ ਸੀ ਸ਼ਹਿਨਸ਼ਾਹ ਜੀ ਦਾ ਨਾਮ-ਦਾਨ ਲੈਣ ਤੋਂ ਬਾਅਦ ਮੈਂ ਉੱਧਰ ਜਾਣਾ ਛੱਡ ਦਿੱਤਾ ਬਲਕਿ ਮੇਰੀ ਮਾਤਾ ਨੇ ਵੀ ਬੇਪਰਵਾਹ ਜੀ ਤੋਂ ਨਾਮ-ਦਾਨ ਲੈ ਲਿਆ ਇਸ ਲਈ ਉਸ ਨੇ ਵੀ ਓਧਰ ਜਾਣਾ ਛੱਡ ਦਿੱਤਾ ਸੀ
ਉਸ ਬਾਬੇ ਨੂੰ ਆਪਣੇ ਚੇਲੇ ਤੋਂ ਪਤਾ ਲੱਗ ਗਿਆ ਕਿ ਹਰੀਚੰਦ ਨੇ ਸੱਚਾ ਸੌਦਾ ਤੋਂ ਨਾਮ ਲੈ ਲਿਆ ਹੈ ਇਸੇ ਕਾਰਨ ਉਹ ਹੁਣ ਇੱਥੇ ਨਹੀਂ ਆਉਂਦਾ ਅਤੇ ਇਹ ਵੀ ਦੱਸ ਦਿੱਤਾ ਕਿ ਉਸ ਦੀ ਸ਼ਾਦੀ ਵੀ ਹੋ ਗਈ ਹੈ ਇਹ ਸੁਣ ਕੇ ਉਹ ਅੱਗ-ਬਬੂਲਾ ਹੋ ਕੇ ਗੁੱਸੇ ਵਿਚ ਬੋਲਿਆ ਕਿ ਹਰੀਚੰਦ ਦੀਆਂ ਤਾਂ ਮੈਂ ਜੜ੍ਹਾਂ ਹੀ ਕੱਟ ਦਿੱਤੀਆਂ ਹਨ ਹੁਣ ਇਸ ਦੇ ਘਰ ਕਦੇ ਵੀ ਬੱਚਾ ਨਹੀਂ ਹੋ ਸਕਦਾ ਮੇਰੀ ਮਾਂ ਉਸ ਦੇ ਸਰਾਫ ਤੋਂ ਡਰ ਗਈ ਇੱਕ ਦਿਨ ਮੇਰੀ ਮਾਂ ਜਦੋਂ ਸੱਚਾ ਸੌਦਾ ਦਰਬਾਰ ਵਿਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀ ਸੀ ਤਾਂ ਰਸਤੇ ਵਿਚ ਉਸ ਨੇ ਆਪਣੇ ਮਨ ਦੇ ਅੰਦਰ ਹੀ ਅੰਦਰ ਅਰਜ਼ ਕੀਤੀ ਕਿ ਹੇ ਪਰਮ ਦਿਆਲੂ ਸਤਿਗੁਰ ਮਸਤਾਨਾ ਸ਼ਾਹ! ਉਸ ਨੇ ਤਾਂ ਸਾਡੀਆਂ ਜੜ੍ਹਾਂ ਕੱਟ ਦਿੱਤੀਆਂ ਹਨ ਤੁਸੀਂ ਤਾਂ ਲਾ ਸਕਦੇ ਹੋ ਕਿਉਂਕਿ ਆਪ ਤਾਂ ਸਰਵ ਸਮਰੱਥ ਹੋ ਸਤਿਗੁਰ ਦੀ ਦਇਆ-ਮਿਹਰ ਨਾਲ ਉਸੇ ਸਾਲ ਮੇਰੇ ਘਰ ਲੜਕਾ ਪੈਦਾ ਹੋਇਆ ਜਿਸ ਦਾ ਨਾਂਅ ਗਰੀਬੂ ਹੈ
ਜਦੋਂ ਉਹ ਲੜਕਾ ਦੋ-ਤਿੰਨ ਸਾਲ ਦਾ ਹੋ ਕੇ ਬੋਲਣ ਲੱਗਿਆ ਤਾਂ ਸਭ ਤੋਂ ਪਹਿਲਾਂ ਉਹ ਇਸ ਪ੍ਰਕਾਰ ਬੋਲਿਆ ਕਿ ਮੈਂ ਖੇਡ ਰਿਹਾ ਸੀ ਬਾਬਾ ਮੈਨੂੰ ਪਿਆ ਆਂਹਦਾ, ਉਰੇ ਆ ਗਰੀਬੂ! ਹਰੀ ਚੰਦ ਦੇ ਘਰ ਵਗ ਜਾਂ ਬੱਗੀ ਮੁੱਛ ਵਾਲੇ ਦੇ (ਉਸ ਸਮੇਂ ਮੇਰੀ ਇੱਕ ਮੁੱਛ ਸਫੈਦ ਸੀ ਅਤੇ ਇੱਕ ਕਾਲੀ ਇਸ ਲਈ ਸਾਰੇ ਮੈਨੂੰ ਹਰੀ ਚੰਦ ਬੱਗੀ ਮੁੱਛ ਵਾਲਾ ਕਹਿ ਕੇ ਬੁਲਾਉਂਦੇ ਸਨ) ਉਪਰੋਕਤ ਸ਼ਬਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਛੋਟੀ ਸਟੇਜ ‘ਤੇ ਵਿਰਾਜਮਾਨ ਹੋ ਕੇ ਮਜਲਿਸ ਵਿਚ ਗਰੀਬੂ ਤੋਂ ਸੁਣਿਆ ਕਰਦੇ ਸਨ
ਇਸ ਪ੍ਰਕਾਰ ਬੇਪਰਵਾਹ ਸ਼ਹਿਨਸ਼ਾਹ ਜੀ ਨੇ ਮੇਰੀ ਹਰ ਇੱਛਾ ਪੂਰੀ ਕੀਤੀ ਮੈਨੂੰ ਬਹੁਤ ਗਰੀਬ ਨੂੰ ਕੱਖਪਤੀ ਤੋਂ ਲੱਖਪਤੀ ਬਣਾ ਦਿੱਤਾ ਕੋਈ ਕਮੀ ਨਹੀਂ ਰਹਿਣ ਦਿੱਤੀ ਜੋ ਜੀਵ ਆਪਣੇ ਸਤਿਗੁਰ ‘ਤੇ ਦ੍ਰਿੜ ਵਿਸ਼ਵਾਸ ਕਰਦੇ ਹਨ ਸਤਿਗੁਰ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦਾ ਉਹਨਾਂ ਨੂੰ ਮੰਗਣਾ ਨਹੀਂ ਪੈਂਦਾ ਇਸ ਸਬੰਧੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਵਚਨ ਹਨ:-
ਜਿਹੜੀ ਸੋਚਾਂ ਉਹੀ ਮੰਨ ਲੈਂਦਾ,
ਮੈਂ ਕਿਵੇਂ ਭੁੱਲ ਜਾਵਾਂ ਪੀਰ ਨੂੰ
ਮੈਂ ਤਾਂ ਥੋੜ੍ਹੀ ਆਖਾਂ ਬਹੁਤੀ ਮੰਨ ਲੈਂਦਾ,
ਕਿਵੇਂ ਨਾ ਮਨਾਵਾਂ ਪੀਰ ਨੂੰ