what brings respect in the society and how it affects the self …ਜੇਕਰ ਚਾਹੀਦਾ ਸਮਾਜ ਦਾ ਸਨਮਾਨ
ਇਸ ਦੁਨੀਆ ‘ਚ ਹਰ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਿਆਰ ਕਰਨ, ਉਸ ਦੀ ਪ੍ਰਸ਼ੰਸਾ ਕਰਨ, ਉਸ ਨੂੰ ਮਹੱਤਵ ਦੇਣ ਅਤੇ ਸਨਮਾਨ ਕਰਨ ਪਰ ਜ਼ਿੰਦਗੀ ‘ਚ ਕਈ ਵਾਰ ਅਜਿਹਾ ਲੱਗਣ ਲੱਗਦਾ ਹੈ ਕਿ ਸਾਡੇ ਮੁੱਖ ਮੋੜਿਆ ਜਾ ਰਿਹਾ ਹੈ ਜੋ ਸਨਮਾਨ ਲੋਕਾਂ ਤੋਂ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ ਅਤੇ ਕੁਝ ਲੋਕ ਜਾਣ ਬੁੱਝ ਕੇ ਸਾਨੂੰ ਅਣਡਿੱਠਾ ਕਰ ਰਹੇ ਹਨ
ਅਜਿਹੇ ਵਕਤ ‘ਚ ਲੋਕਾਂ ਨਾਲ ਨਾਰਾਜ਼ ਹੋਣ, ਚਿੜਨਾ, ਉਨ੍ਹਾਂ ਨੂੰ ਉਲਾਹਨਾ ਦੇਣ ਵਾਲੀ ਸਥਿਤੀ ਸੁਧਾਰਨ ਦੀ ਬਜਾਇ ਵਿਗੜ ਜਾਂਦੀ ਹੈ ਅਤੇ ਨਾ ਸਿਰਫ਼ ਉਨ੍ਹਾਂ ਲੋਕਾਂ ਤੋਂ, ਜਿਨ੍ਹਾਂ ਤੋਂ ਸਾਨੂੰ ਸ਼ਿਕਾਇਤ ਹੈ ਸਗੋਂ ਦੂਜੇ ਲੋਕਾਂ ਨਾਲ ਵੀ ਰਿਸ਼ਤਿਆਂ ‘ਚ ਖਟਾਸ ਆਉਣ ਲੱਗਦੀ ਹੈ ਅਜਿਹੇ ‘ਚ ਕਈ ਵਾਰ ਸਾਡੀ ਛਵੀ ਇੱਕ ਝਗੜਾਲੂ ਅਤੇ ਹੰਕਾਰੀ ਵਿਅਕਤੀ ਦੀ ਵੀ ਬਣ ਸਕਦੀ ਹੈ ਜਿਸ ਨਾਲ ਲੋਕਾਂ ਤੋਂ ਦੂਰੀ ਘਟਣ ਦੀ ਬਜਾਇ ਵਧਣ ਲੱਗਦੀ ਹੈ
ਬਿਹਤਰ ਹੋਵੇਗਾ ਕਿ ਕੁਝ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਅਤੇ ਉਨ੍ਹਾਂ ‘ਤੇ ਕੋਈ ਪ੍ਰਤੀਕਿਰਿਆ ਨਾ ਦਿੱਤੀ ਜਾਵੇ ਇਸ ਨਾਲ ਫਾਇਦਾ ਇਹ ਹੋਵੇਗਾ ਕਿ ਤੁਹਾਡੇ ਅਣਡਿੱਠੇ ਹੋਣ ਦੀ ਗੱਲ ਕੁਝ ਲੋਕਾਂ ਨੂੰ ਛੱਡ ਕੇ ਬਾਕੀ ਲੋਕਾਂ ਤੱਕ ਨਹੀਂ ਪਹੁੰਚ ਸਕੇਗੀ ਗੌਤਮ ਬੁੱਧ ਨੇ ਕਿਹਾ ਹੈ ਕਿ ਸਕੂਨ ਅਤੇ ਸ਼ਾਂਤੀ ਚਾਹੀਦੀ ਹੈ ਤਾਂ ਸਾਨੂੰ ਦੂਜਿਆਂ ਨੂੰ ਬਦਲਣ ਜਾਂ ਕੰਟਰੋਲ ਕਰਨ ਦੀ ਥਾਂ ਖੁਦ ਦੀਆਂ ਭਾਵਨਾਵਾਂ ‘ਤੇ ਕੰਟਰੋਲ ਅਤੇ ਨਜ਼ਰੀਏ ‘ਚ ਬਦਲਾਅ ਲਿਆਉਣਾ ਚਾਹੀਦਾ ਹੈ ਜਿਸ ਨੇ ਆਪਦੇ ਮਨ ‘ਤੇ ਕੰਟਰੋਲ ਪਾ ਲਿਆ, ਉਹ ਵਿਅਕਤੀ ਉਸ ਵਿਅਕਤੀ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ ਅਤੇ ਵੱਡਾ ਜੇਤੂ ਹੈ, ਜਿਸ ਨੇ ਹਜ਼ਾਰ ਵਾਰ ਯੁੱਧ ਦੇ ਮੈਦਾਨ ‘ਚ ਹਜ਼ਾਰ ਲੋਕਾਂ ਨੂੰ ਹਰਾ ਦਿੱਤਾ ਹੈ ਪਰ ਇਹ ਪ੍ਰਕਿਰਿਆ ਏਨੀ ਆਸਾਨ ਨਹੀਂ ਹੈ ਕਈ ਵਾਰ ਤੁਹਾਡੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਅਤੇ ਹੌਂਸਲੇ ਦੇ ਬਾਵਜ਼ੂਦ ਹਾਲਾਤ ਅਸਹਿਣਯੋਗ ਹੋ
ਜਾਂਦੇ ਹਨ ਫਿਰ ਵੀ ਤੁਸੀਂ ਆਪਣੇ ਰਸਤੇ ਅਤੇ ਪ੍ਰਣ ‘ਤੇ ਦ੍ਰਿੜ ਰਹਿਣਾ ਹੈ ਕਿਉਂਕਿ ਆਖਰ ਜਿੱਤ ਤੁਹਾਨੂੰ ਹੀ ਮਿਲੇਗੀ
ਤੁਹਾਡੇ ਚੰਗੇ ਵਿਹਾਰ ਅਤੇ ਸ਼ਾਂਤ ਸੁਭਾਅ ਕਾਰਨ ਦੁਵੈਸ਼ੀ ਅਤੇ ਕਟੁ-ਭਾਸ਼ੀ ਮਿੱਤਰ ਜਾਂ ਰਿਸ਼ਤੇਦਾਰਾਂ ਨੂੰ ਕਦੇ ਨਾ ਕਦੇ ਆਤਮਾ ਮਹਿਸੂਸ ਕਰਵਾਵੇਗੀ ਅਤੇ ਨਾ ਵੀ ਹੋਵੇ ਤਾਂ ਵੀ ਤੁਸੀਂ ਉਨ੍ਹਾਂ ਦੇ ਦੁਰਵਿਹਾਰ ਅਤੇ ਵਿਹਾਰ ਤੋਂ ਪ੍ਰਭਾਵਿਤ ਹੋਣਾ ਛੱਡ ਚੁੱਕੇ ਹੋ ਇਸ ਲਈ ਤੁਹਾਡੇ ‘ਤੇ ਇਨ੍ਹਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਣ ਵਾਲਾ ਤੁਹਾਨੂੰ ਦੋਵਾਂ ਨੂੰ ਜਾਣਨ ਵਾਲੇ ਜ਼ਰੂਰ ਤੁਹਾਡੀ ਸੱਜਣਤਾ ਦੇ ਕਾਇਲ ਹੋ ਜਾਣਗੇ ਅਤੇ ਸਮਾਜ ਦੀ ਦ੍ਰਿਸ਼ਟੀ ‘ਚ ਤੁਹਾਡਾ ਸਨਮਾਨ ਵਧੇਗਾ
ਇਨ੍ਹਾਂ ਸਭ ਤੋਂ ਅਲੱਗ ਇੱਕ ਗੱਲ ‘ਤੇ ਤੁਸੀਂ ਕਦੇ ਗੌਰ ਕੀਤਾ ਹੈ ਕਿ ਆਖਰ ਦੂਜਿਆਂ ਦੀ ਪ੍ਰਸ਼ੰਸਾ, ਸਨਮਾਨ ਅਤੇ ਮਹੱਤਵ ਦਿੱਤਾ ਜਾਣਾ, ਤੁਹਾਡੇ ਮਨ ਦੇ ਸਕੂਨ ਲਈ ਏਨਾ ਜ਼ਰੂਰੀ ਕਿਉਂ ਹੈ? ਕਿਉਂਕਿ ਤੁਸੀਂ ਦੂਜਿਆਂ ਦੇ ਵਾਕ ਅਤੇ ਮੁਲਾਂਕਣ ਨੂੰ ਜ਼ਰੂਰਤ ਤੋਂ ਜ਼ਿਆਦਾ ਮਹੱਤਵ ਦਿੰਦੇ ਹਨ ਜੇਕਰ ਤੁਸੀਂ ਅਜਿਹਾ ਕਰਨਾ ਛੱਡ ਦਿਓ ਅਤੇ ਇਨ੍ਹਾਂ ਪ੍ਰਤੀ ਵੱਖਰਾ ਭਾਵ ਅਪਣਾ ਲਓ ਤਾਂ ਅਜਿਹਾ ਕਦੇ ਨਹੀਂ ਹੋਵੇਗਾ ਦੂਜਿਆਂ ਨਾਲ ਤੁਲਨਾ ਕਰਨ ਅਤੇ ਉਨ੍ਹਾਂ ਤੋਂ ਉਮੀਦਾਂ ਕਰਨ ਨਾਲ ਚੰਗਾ ਹੈ ਤੁਸੀਂ ਆਪਣੀਆਂ ਵਿਸ਼ੇਸ਼ਤਾਵਾਂ ਅਤੇ ਅਨੂਠੇਪਣ ਨੂੰ ਪਹਿਚਾਣੋ ਅਤੇ ਉਨ੍ਹਾਂ ਨੂੰ ਨਿਖਾਰਨ, ਉੱਭਾਰਨ ਦਾ ਯਤਨ ਕਰੋ
ਤੁਹਾਨੂੰ ਜਾਣਨਾ ਅਤੇ ਮੰਨਣਾ ਚਾਹੀਦਾ ਹੈ ਕਿ ਅਸੀਂ ਸਭ ਈਸ਼ਵਰ ਦੀ ਅਨੋਖੀ ਸੰਤਾਨ ਹਾਂ ਅਤੇ ਉਸ ਦਾ ਯੂਨਿਕ ਸਰਜਨ ਹਾਂ ਇਸ ਲਈ ਤਾਂ ਸਾਨੂੰ ਦੂਜਿਆਂ ਦੀ ਤੁਲਨਾ ‘ਚ ਚੰਗਾ ਅਤੇ ਬੁਰਾ ਹੋਣ ਦੀ ਭਾਵਨਾ ਮਨ ‘ਚ ਨਹੀਂ ਰੱਖਣੀ ਚਾਹੀਦੀ ਹੈ ਸਾਡਾ ਯਤਨ ਜ਼ਿੰਦਗੀ ਨੂੰ ਬਹੁਮੁੱਲ ਅਤੇ ਉਪਯੋਗੀ ਬਣਾਉਣ ਦਾ ਹੋਣਾ ਚਾਹੀਦਾ ਹੈ ਇਸ ਯਤਨ ‘ਚ ਜ਼ਿੰਦਗੀ ਦੀਆਂ ਜਿਨ੍ਹਾਂ ਚੀਜ਼ਾਂ ਨਾਲ ਜਾਂ ਜਿਨ੍ਹਾਂ ਲੋਕਾਂ ਤੋਂ ਸਾਨੂੰ ਪ੍ਰੇਸ਼ਾਨੀ ਹੋਵੇ ਜਾਂ ਰੁਕਾਵਟ ਮਹਿਸੂਸ ਹੋਵੇ, ਉਨ੍ਹਾਂ ਦਾ ਤਿਆਗ ਕਰਕੇ ਅੱਗੇ ਦੀ ਯਾਤਰਾ ਕਰਨੀ ਚਾਹੀਦੀ ਹੈ ਬਿਹਤਰ ਹੋਵੇਗਾ ਕਿ ਅਸੀਂ ਆਮ ਵਿਚਾਰ ਵਾਲੇ ਅਤੇ ਸਾਮਾਨ ਟੀਚੇ ਵਾਲੇ ਲੋਕਾਂ ਦਾ ਸਾਥ ਫੜੀਏ ਜਿਸ ਨਾਲ ਸਾਡੀ ਯਾਤਰਾ ਆਸਾਨ ਹੋਵੇ ਅਤੇ ਅਸੀਂ ਸਭ ਇੱਕ-ਦੂਜੇ ਦਾ ਸਹਿਯੋਗ ਕਰਦੇ ਹੋਏ ਅੱਗੇ ਵਧ ਸਕੀਏ
ਏਨਾ ਹੀ ਨਹੀਂ, ਬੁਰੀਆਂ ਚੀਜ਼ਾਂ, ਬੁਰੇ ਲੋਕਾਂ ਅਤੇ ਬੁਰੀਆਂ ਯਾਦਾਂ ‘ਤੇ ਫੋਕਸ ਕਰਨ ਦੀ ਬਜਾਇ ਸਾਨੂੰ ਚੰਗੀਆਂ ਚੀਜ਼ਾਂ, ਚੰਗੇ ਲੋਕਾਂ ਅਤੇ ਚੰਗੀਆਂ ਯਾਦਾਂ ‘ਤੇ ਫੋਕਸ ਕਰਨਾ ਚਾਹੀਦਾ ਹੈ, ਜਿਸ ਨਾਲ ਮਨ ‘ਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇ ਦੂਜਿਆਂ ਦੀ ਸਨਮਾਨ ਅਤੇ ਪ੍ਰਸ਼ੰਸਾ ਦੀ ਬਜਾਇ ਸਾਨੂੰ ਆਤਮ-ਸਨਮਾਨ, ਆਤਮ-ਵਿਸ਼ਵਾਸ ਅਤੇ ਈਸ਼-ਵੰਦਨਾ ‘ਤੇ ਜ਼ੋਰ ਦੇਣਾ ਚਾਹੀਦਾ ਹੈ, ਨਾਲ ਹੀ ਕੁਦਰਤ, ਆਪਣੇ ਮਾਤਾ-ਪਿਤਾ, ਭਾਈ-ਭੈਣ ਅਤੇ ਮਿੱਤਰਾਂ ਨੂੰ ਪ੍ਰੇਮ ਕਰਨਾ ਸਿੱਖਣਾ ਚਾਹੀਦਾ ਹੈ ਯਾਦ ਰਹੇ, ਇਹ ਚੀਜ਼ਾਂ ਹੀ ਤੁਹਾਡੇ ਲਈ ਮਹੱਤਵ ਰੱਖਦੀਆਂ ਹਨ ਅਤੇ ਮਾੜੇ ਸਮੇਂ ‘ਚ ਇਹੀ ਸਹੀ ਮਾਇਨੇ ‘ਚ ਕੰਮ ਆਉਣ ਵਾਲੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ,
ਸਾਡੇ ਲਈ ਜੋ ਕੁਝ ਕਰਦਾ ਹੈ, ਈਸ਼ਵਰ ਕਰਦਾ ਹੈ, ਸਾਨੂੰ ਉਸ ਦੇ ਸਾਹਮਣੇ ਆਤਮਸਮਰਪਣ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੀ ਇੱਛਾ ਦਾ ਸਦਾ ਸਵਾਗਤ ਕਰਨਾ ਚਾਹੀਦਾ ਹੈ’ ਅਸੀਂ ਸਭ ਇੱਥੇ ਈਸ਼ਵਰੀ ਕੰਮ ਕਰਨ ਅਤੇ ਉਸ ਦੀ ਮਰਜ਼ੀ ਦਾ ਪਾਲਣ ਕਰਨ ਦੇ ਲਈ ਹੀ ਹਾਂ, ਜਿਸ ਦਿਨ ਤੋਂ ਤੁਸੀਂ ਆਪਣੇ ਮਨ ‘ਚ ਇਨ੍ਹਾਂ ਗੱਲਾਂ ਨੂੰ ਥਾਂ ਦੇ ਦੇਵੋਗੇ ਉਸ ਦਿਨ ਤੁਸੀਂ ਕਈ ਚਿੰਤਾਵਾਂ ਤੋਂ ਖੁਦ-ਬ-ਖੁਦ ਛੁਟਕਾਰਾ ਪਾ ਲਵੋਗੇ
-ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.