Punjabi virsa -sachi shiksha punjabi

Punjabi virsa ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ‘ਪਿੰਡ ਤਾਂ ਗ੍ਹੀਰਿਆਂ ਤੋਂ ਪਛਾਣੇ ਜਾਂਦੇ ਨੇ’ Villages are identified by walls.

ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ-ਸਹਿਣ ਜਾਂ ਕਹੀਏ ਕਿ ਸਾਡਾ ਅਤੀਤ ਬਹੁਤ ਹੀ ਖੁਸ਼ੀਆਂ ਭਰਿਆ ਰਿਹਾ ਹੈ ਪੁਰਾਤਨ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਸੀ ਸਮੇਂ ਬੜੇ ਖੁਸ਼ਹਾਲ ਸਨ, ਭਰਾਵੀਂ ਪਿਆਰ, ਗੂੜ੍ਹੀਆਂ ਸਾਂਝਾਂ, ਆਪਸੀ ਮਿਲਵਰਤਣ, ਅਪਣੱਤ ਭਰਿਆ ਮਹੌਲ ਰਿਹਾ ਹੈ ਸਾਡੇ ਪੁਰਖਿਆਂ ਦੇ ਪੰਜਾਬ ਵਿਚ, ਜੋ ਕਿ ਅਜੋਕੇ ਸਮੇਂ ਵਿਚ ਉਡਾਰੀ ਮਾਰ ਗਿਆ ਹੈ।

Punjabi virsa ਹੱਥੀਂ ਕੰਮ ਕਰਨਾ, ਹਰ ਪਰਿਵਾਰ ਵਿਚ ਲਵੇਰਾ ਹੋਣਾ, ਪਰਿਵਾਰਾਂ ਵਿਚ ਵੱਡਿਆਂ ਨੂੰ ਪੁੱਛ ਕੇ ਗੱਲ ਕਰਨੀ, ਉਨ੍ਹਾਂ ਦੇ ਕਹੇ ’ਤੇ ਹੀ ਫੁੱਲ ਚੜ੍ਹਾਉਣੇ, ਪਰਿਵਾਰ ਦੇ ਵਿਚ ਇੱਕ ਦੀ ਹੀ ਚੱਲਦੀ ਸੀ ਉਸੇ ਤੋਂ ਹੀ ਖਰਚ ਭਾਵ ਪੈਸਾ-ਧੇਲਾ ਲੈ ਕੇ ਕਿਤੇ ਬਾਹਰ ਜਾਣਾ, ਆ ਕੇ ਪੂਰਾ ਹਿਸਾਬ-ਕਿਤਾਬ ਦੇਣਾ, ਹਾੜ੍ਹੀ-ਸਾਉਣੀ ਕੱਪੜੇ ਬਣਾਉਣੇ ਆਦਿ ਇਹ ਸਭ ਸਾਡੇ ਪੁਰਖਿਆਂ ਦੀ ਹੀ ਦੇਣ ਸੀ ਸਾਨੂੰ ਇਕੱਠਿਆਂ ਬੈਠ ਕੇ ਰੋਟੀ ਖਾਣੀ, ਇੱਕੋ ਥਾਂ ’ਤੇ ਹੀ ਮੰਜੇ ਡਾਹ ਕੇ ਸੌਣਾ, ਇਹ ਸਭ ਸਾਡੇ ਅਤੀਤ ਨਾਲ ਜੁੜੀਆਂ ਗੱਲਾਂ ਹਨ ਬੇਸ਼ੱਕ ਅਜੋਕੀ ਪੀੜ੍ਹੀ ਇਸ ਨੂੰ ਮੰਨੇ ਚਾਹੇ ਨਾ ਮੰਨੇ ਉਹ ਗੱਲ ਅਲਹਿਦਾ ਹੈ ਪਰ ਜਿਨ੍ਹਾਂ ਨੇ ਇਹ ਸਮੇਂ ਹੰਢਾਏ ਹਨ ਉਹ ਇਸ ਗੱਲ ਦੀ ਹਾਮੀ ਵੀ ਭਰਨਗੇ।

ਜਦੋਂ ਕਿਸੇ ਵੀ ਧੀ-ਭੈਣ ਦਾ ਕਿਸੇ ਵੀ ਪਿੰਡ ਰਿਸ਼ਤਾ ਤੈਅ ਕਰਨਾ ਤਾਂ ਸਿਆਣੇ ਬੰਦੇ ਰਿਸ਼ਤਾ ਪੱਕਾ ਕਰ ਆਉਂਦੇ ਤੇ ਇੱਕ ਰੁਪਈਏ ਦੇ ਨਾਲ ਗੁੜ ਦੀ ਰੋੜੀ, ਪਤਾਸੇ ਜਾਂ ਸ਼ੱਕਰ ਦੇ ਨਾਲ ਇਹ ਕਾਰਜ ਕਰਕੇ ਘਰ ਆ ਕੇ ਦੱਸ ਦਿੰਦੇ ਸਨ ਤੇ ਉਹ ਰਿਸ਼ਤੇ ਨਿਭਦੇ ਵੀ ਸਨ ਜਦੋਂ ਕਿਸੇ ਪਿੰਡ ਪਹੁੰਚਣਾ ਜਾਂ ਗ੍ਹੀਰਿਆਂ ਤੋਂ ਹੀ ਪਿੰਡ ਵੀ ਵੱਸੇ, ਉੱਥੋਂ ਦੀ ਖੇਤੀਬਾੜੀ, ਪਿੰਡ ਦੀ ਖੁਸ਼ਹਾਲੀ, ਪਿੰਡ ਵਿਚ ਕਿੰਨੇ ਕੁ ਘਰਾਂ ਨੇ ਪਸ਼ੂ ਰੱਖੇ ਹਨ, ਕੀ ਪਿੰਡ ਵਿਚ ਦੁੱਧ-ਘਿਓ ਆਮ ਹੈ ਤੇ ਇੱਥੋਂ ਦੇ ਵਸਨੀਕਾਂ ਦੀ ਸਿਹਤ ਕਿਹੋ-ਜਿਹੀ ਹੋਵੇਗੀ।

ਇਹ ਸਭ ਪੁਰਾਤਨ ਬਜ਼ੁਰਗਾਂ ਨੇ ਪਿੰਡ ਵੇਖ ਕੇ ਹੀ ਦੱਸ ਦੇਣਾ ਕਿ ਪਿੰਡ ਦੀ ਨੁਹਾਰ ਕਿਹੋ-ਜਿਹੀ ਹੈ ਕਿਉਂਕਿ ਜੇਕਰ ਪਿੰਡ ਦੇ ਲੋਕਾਂ ਨੇ ਪਸ਼ੂ ਰੱਖੇ ਹੋਣਗੇ ਤਾਂ ਪਿੰਡ ਵਿਚ ਰੂੜੀਆਂ ਲੱਗਣਗੀਆਂ, ਜੇਕਰ ਪਸ਼ੂ ਹੋਣਗੇ ਤਾਂ ਗੋਹੇ ਦੀਆਂ ਪਤਖਣਾਂ ਵਿਚ ਪਾਥੀਆਂ ਬਣਨਗੀਆਂ ਤੇ ਤਾਂ ਹੀ ਗ੍ਹੀਰੇ ਲੱਗਣਗੇ ਇਸ ਦੀ ਸਾਰੀ ਜਾਣਕਾਰੀ ਸਾਡੇ ਪੁਰਖਿਆਂ ਨੇ ਆਪਣੇ ਤਜ਼ਰਬੇ ਵਿੱਚੋਂ ਲਾ ਲੈਣੀ ਇਸ ਕਰਕੇ ਹੀ ਇਹ ਕਹਾਵਤ ਉਨ੍ਹਾਂ ਸਮਿਆਂ ਦੇ ਪਿੰਡਾਂ ਦੀ ਸਹੀ ਤਸਵੀਰ ਬਿਆਨਦੀ ਸੀ ਕਿ ‘ਪਿੰਡ ਤਾਂ ਗ੍ਹੀਰਿਆਂ ਤੋਂ ਹੀ ਪਛਾਣੇ ਜਾਂਦੇ ਹਨ’।

ਬਦਲੇ ਸਮੇਂ ਵਿਚ ਕੋਈ ਵਿਰਲਾ ਘਰ ਹੀ ਪਸ਼ੂ ਰੱਖਦਾ ਹੋਣ ਕਰਕੇ ਰੂੜੀਆਂ ਤੇ ਗ੍ਹੀਰਿਆਂ ਦੀ ਥਾਂ ਮੋਬਾਇਲ ਟਾਵਰਾਂ ਨੇ ਲੈ ਲਈ ਹੈ ਅਜੋਕੇ ਸਮੇਂ ਵਿਚ ਹੋਰ ਹੀ ਗੁੱਡੀਆਂ-ਪਟੋਲੇ ਹੋ ਗਏ ਹਨ ਪਰ ਪਹਿਲੇ ਪੁਰਾਤਨ ਸਮਿਆਂ ਦੀ ਇਹ ਬਿਲਕੁਲ ਹਕੀਕਤ ਸੀ ਕਿ ਪਿੰਡਾਂ ਦੀ ਪਛਾਣ ਗ੍ਹੀਰਿਆਂ ਤੋਂ ਆ ਜਾਂਦੀ ਸੀ ਇਹ ਸਹੀ ਤੇ ਸੱਚਾਈ ਭਰਪੂਰ ਗੱਲਾਂ ਨੇ, ਤੇ ਸਿਆਣਿਆਂ ਨੇ ਤੱਤ ਕੱਢ ਕੇ ਐਸੇ ਅਖਾਣ ਬਣਾਏ ਸਨ ਪਰ ਅਜੋਕੀ ਪੀੜ੍ਹੀ ਇਨ੍ਹਾਂ ਗੱਲਾਂ ਨੂੰ ਸਮਝਣ ਤੋਂ ਅਸਮਰੱਥ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!