ਨੰਨੇ੍ਹ ਵੰਸ਼ ਦੀਆਂ ਕਿਡਨੀਆਂ ਤੋਂ ਜਿਉਂਦਾ ਹੋ ਉੱਠਿਆ ਦੂਜਿਆਂ ਦਾ ‘ਵੰਸ਼’
ਅਭੁੱਲਯੋਗ: ਭਗਤਯੋਧਾ ਵਿਆਹੁਤਾ ਜੋੜੀ ਨੇ ਡੇਰਾ ਸੱਚਾ ਸੌਦਾ ਦੀ ਅੰਗਦਾਨ ਮੁਹਿੰਮ ਨੂੰ ਦਿੱਤਾ ਨਵਾਂ ਆਯਾਮ
ਲਹਿਰਾਗਾਗਾ ਦਾ 11 ਮਹੀਨੇ ਦਾ ਵੰਸ਼ ਅੱਜ ਭਲੇ ਹੀ ਇਸ ਦੁਨੀਆਂ ’ਚ ਨਹੀਂ ਹੈ, ਪਰ ਉਸਦੇ ਮਹਾਨ ਤਿਆਗ ਦੇ ਚਰਚੇ ਰਹਿੰਦੀ ਦੁਨੀਆਂ ਤੱਕ ਹੁੰਦੇ ਰਹਿਣਗੇ ਇਸ ਛੋਟੀ ਜਿਹੀ ਜ਼ਿੰਦਗੀ ’ਚ ਵੰਸ਼ ਦੇ ਬਰੇਨ ਡੈੱਡ ਐਲਾਨ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਆਪਣੇ ਜਜ਼ਬਾਤਾਂ ਅਤੇ ਪੀੜਾ ਦੀ ਘੜੀ ’ਚ ਖੁਦ ਨੂੰ ਸੰਭਾਲਦੇ ਹੋਏ ਮਾਨਵਤਾ ਭਲਾਈ ਦਾ ਪੱਲਾ ਨਹੀਂ ਛੱਡਿਆ ਅਤੇ ਨਵੇਂ ਪੁੰਗਰੇ ਫੁੱਲ ਵਾਂਗ ਕੋਮਲ ਜਿਹੇ ਆਪਣੇ ਪੁੱਤਰ ਦੇ ਅੰਗ ਦਾਨ ਅਤੇ ਸਰੀਰਦਾਨ ਕਰਨ ਦਾ ਫੈਸਲਾ ਲਿਆ, ਜੋ ਇਨਸਾਨੀਅਤ ਦੀ ਜਿਉਂਦੀ ਮਿਸਾਲ ਕਹੀ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਵੰਸ਼ ਦੀਆਂ ਦੋਵੇਂ ਕਿਡਨੀਆਂ ਇੱਕ ਬਾਲਗ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ, ਜਿਸ ਨਾਲ ਉਸਦੇ ਤਨ ’ਚ ਫਿਰ ਤੋਂ ਜੀਵਨ ਦੀ ਜੋਤ ਜਗ ਗਈ, ਦੂਜੇ ਪਾਸੇ ਉਸਦਾ ਸਰੀਰ ਮੈਡੀਕਲ ਰਿਸਰਚ ਲਈ ਦਾਨ ਕਰ ਦਿੱਤਾ ਗਿਆ ਜਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਬੱਚੇ ਦੇ ਅੰਗ ਅਤੇ ਸਰੀਰ ਦੋਵੇਂ ਇਕੱਠੇ ਦਾਨ ਹੋਏ ਹੋਣ
ਪੰਜਾਬ ਸੂਬੇ ਦੇ ਜ਼ਿਲ੍ਹਾ ਸੰਗਰੂਰ ਵਾਸੀ ਗੁਲਜਾਰੀ ਇੰਸਾਂ ਨੇ ਦੱਸਿਆ ਕਿ ਮੇਰਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਸਾਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਂਦੇ ਹਨ ਅਤੇ ਇਨਸਾਨੀਅਤ ਦੇ ਕੰਮ ਆਉਣ ਲਈ ਪ੍ਰੇਰਿਤ ਕਰਦੇ ਹਨ ਬੀਤੀ 16 ਮਈ ਨੂੰ ਘਰ ’ਚ ਇੱਕ ਹਾਦਸਾ ਹੋਇਆ ਜਿਸ ’ਚ ਮੇਰੇ ਪੋਤੇ 11 ਮਹੀਨੇ ਦੇ ‘ਵੰਸ਼’ ਦੇ ਸਿਰ ’ਚ ਗੰਭੀਰ ਸੱਟ ਲੱਗ ਗਈ ਉਸਨੂੰ ਪਹਿਲਾਂ ਸੰਗਰੂਰ, ਫਿਰ ਪਟਿਆਲਾ ਸ਼ਹਿਰ ’ਚ ਭਰਤੀ ਕਰਵਾਇਆ ਗਿਆ, ਪਰ ਬਾਅਦ ’ਚ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ 18 ਮਈ ਨੂੰ ਉਸਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ ਮੇਰੇ ਪਰਿਵਾਰ ਲਈ ਇਹ ਬਹੁਤ ਹੀ ਦੁਖਦਾਈ ਸਮਾਂ ਸੀ,
ਕਿਉਂਕਿ ਡਾਕਟਰਾਂ ਅਨੁਸਾਰ, ਵੰਸ਼ ਦੇ ਜੀਵਨ ਦੀ ਉਮੀਦ ਖ਼ਤਮ ਹੋ ਚੁੱਕੀ ਸੀ ਵੰਸ਼ ਦੇ ਪਿਤਾ ਟੋਨੀ ਬਾਂਸਲ ਅਤੇ ਮਾਤਾ ਪ੍ਰੇਮਲਤਾ ਨੇ ਹਿੰਮਤ ਨਹੀਂ ਹਾਰੀ ਅਤੇ ਡੇਰਾ ਸੱਚਾ ਸੌਦਾ ਦੀਆਂ ਪ੍ਰੇਰਨਾਵਾਂ ਦਾ ਅਨੁਸਰਨ ਕਰਦਿਆਂ ਆਪਣੇ ਨੰਨ੍ਹੇ ਬੇਟੇ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ, ਤਾਂ ਕਿ ਦੂਜਿਆਂ ਦੇ ਘਰ ਦਾ ਵੰਸ਼ ਜਿਉਂਦਾ ਰਹਿ ਸਕੇ ਪੀਜੀਆਈ ਦੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਦਿਆਂ ਮੈਡੀਕਲ ਟੀਮ ਨੇ ਵੰਸ਼ ਦੀਆਂ ਦੋਵੇਂ ਕਿਡਨੀਆਂ ਨੂੰ ਟਰਾਂਸਪਲਾਂਟ ਕਰਨ ਦੀ ਹਾਮੀ ਭਰ ਦਿੱਤੀ ਦੂਜੇ ਪਾਸੇ 23 ਮਈ ਨੂੰ ਵੰਸ਼ ਦੀ ਮ੍ਰਿਤਕ ਦੇਹ ਵੀ ਮੈਡੀਕਲ ਰਿਸਰਚ ਲਈ ਦਾਨ ਕਰ ਦਿੱਤੀ ਗਈ
ਪੰਜਾਬ ਦੇ ਲਹਿਰਾਗਾਗਾ (ਸੰਗਰੂਰ) ਵਾਸੀ ਭਗਤ ਯੋਧਾ ਟੋਨੀ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ 27 ਜੂਨ 2024 ਨੂੰ ਬੇਟੇ ਦੇ ਰੂਪ ’ਚ ਵੰਸ਼ ਨੇ ਜਨਮ ਲਿਆ ਸੀ ਇਸ ਤੋਂ ਪਹਿਲਾਂ ਉਸਦੇ ਕੋਲ ਇੱਕ ਬੇਟਾ ਅਤੇ ਇੱਕ ਬੇਟੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਹੀ ਵੰਸ਼ ਦੇ ਅੰਗ ਦਾਨ ਅਤੇ ਸਰੀਰ ਦਾਨ ਦਾ ਫੈਸਲਾ ਕੀਤਾ ਹੈ ਜ਼ਿਕਰਯੋਗ ਹੈ ਕਿ ਟੋਨੀ ਬਾਂਸਲ ਦਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ ਅਤੇ ਹਮੇਸ਼ਾ ਮਾਨਵਤਾ ਭਲਾਈ ਦੇ ਕੰਮਾਂ ’ਚ ਪਹਿਲੂ ਰਹਿੰਦਾ ਹੈ ਉਨ੍ਹਾਂ ਦੇ ਪਿਤਾ ਗੁਲਜਾਰੀ ਇੰਸਾਂ ਦੈਨਿਕ ਸੱਚ ਕਹੂੰ ਅਤੇ ਮਹੀਨਾਵਰੀ ਮੈਗਜ਼ੀਨ ਸੱਚੀ ਸ਼ਿਕਸ਼ਾ ਦੇ ਏਜੰਸੀ ਹੋਲਡਰ ਹਨ ਦੂਜੇ ਪਾਸੇ ਉਨ੍ਹਾਂ ਦੇ ਵੱਡੇ ਭਰਾ ਜਿੰਮੀ ਬਾਂਸਲ ਅਤੇ ਪ੍ਰੇਮੀ ਸੇਵਕ ਰਾਜਿੰਦਰ ਕੁਮਾਰ ਵੀ ਸੇਵਾ ਦੇ ਕੰਮਾਂ ’ਚ ਵਧ-ਚੜ੍ਹ ਕੇ ਹਿੱਸੇਦਾਰੀ ਕਰਦੇ ਹਨ ਰਾਜਿੰਦਰ ਕੁਮਾਰ ਦੀ ਪਤਨੀ ਨੈਨਸੀ ਇੰਸਾਂ ਸੱਚ ਕਹੂੰ ਲਈ ਪੱਤਰਕਾਰ ਦੇ ਤੌਰ ’ਤੇ ਸੇਵਾਵਾਂ ਦੇ ਰਹੇ ਹਨ
ਮੈਂ ਹੈਰਾਨ ਹਾਂ ਕਿ ਇਸ ਪਰਿਵਾਰ ਨੇ ਆਪਣੇ ਛੋਟੇ ਬੱਚੇ ਦੇ ਅੰਗ ਦਾਨ ਕਰਨ ਲਈ ਬਿਲਕੁਲ ਵੀ ਸਮਾਂ ਖਰਾਬ ਨਹੀਂ ਕੀਤਾ ਅੰਗਾਂ ਦੇ ਫੇਲ੍ਹ ਹੋਣ ਤੋਂ ਬਾਅਦ ਮਰੀਜ਼ਾਂ ਲਈ ਦੂਜੀ ਜ਼ਿੰਦਗੀ ਹਾਸਲ ਕਰਨ ਲਈ ਸਿਰਫ ਅੰਗ ਟਰਾਂਸਪਲਾਂਟ ਦਾ ਹੀ ਰਸਤਾ ਬੱਚਦਾ ਹੈ ਇਹ ਟਰਾਂਸਪਲਾਂਟ ਤਦ ਮੁਮਕਿਨ ਹੈ, ਜੇਕਰ ਕੋਈ ਆਪਣੇ ਅੰਗਾਂ ਨੂੰ ਦਾਨ ਕਰੇ ਵੰਸ਼ ਨੇ ਛੋਟੀ ਉਮਰ ’ਚ ਦੁਨੀਆਂ ਦੇ ਸਾਹਮਣੇ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ -ਡਾ. ਪਾਰੂਲ, ਪੀਜੀਆਈ ਚੰਡੀਗੜ੍ਹ
Table of Contents
ਡਾਕਟਰਾਂ ਨੇ ਵਰਸਾਏ ਫੁੱਲ
ਪੀਜੀਆਈ ’ਚ ਵੰਸ਼ ਦੇ ਅੰਗਾਂ ਨੂੰ ਦਾਨ ਕਰਨ ਤੋਂ ਬਾਅਦ ਸਰੀਰ ਦਾਨ ਕਰਨ ਲਈ ਜਦੋਂ ਉਸਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਇਸ ਮਹਾਨ ਕੰਮ ਨੂੰ ਦੇਖਦੇ ਹੋਏ ਪੀਜੀਆਈ ਦੇ ਸਟਾਫ ਨੇ ਵੰਸ਼ ਨੂੰ ਸਲਾਮੀ ਦਿੱਤੀ ਇਸ ਦੌਰਾਨ ਪੀਜੀਆਈ ਦੇ ਡਾਕਟਰਾਂ ਨੇ ਵੰਸ਼ ’ਤੇ ਫੁੱਲਾਂ ਦੀ ਵਰਖਾ ਕਰਦਿਆਂ ਕਿਹਾ ਕਿ ਵੰਸ਼ ਦੇ ਇਸ ਯੋਗਦਾਨ ਨੂੰ ਪੀਜੀਆਈ ਦੇ ਇਤਿਹਾਸ ’ਚ ਹਮੇਸ਼ਾ ਯਾਦ ਰੱਖਿਆ ਜਾਵੇਗਾ
ਪੀਜੀਆਈ ਨੇ ਮੰਨਿਆ, ਇਸ ਮਹਾਨ ਕਾਰਜ ਪਿੱਛੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ
ਮਾਸਟਰ ਵੰਸ਼ ਲਈ ਮਹਾਨ ਤਿਆਗ ਨੂੰ ਪੀਜੀਆਈ ਸੰਸਥਾਨ ਨੇ ਨਮਨ ਕੀਤਾ ਅਤੇ ਪਰਿਵਾਰ ਵਾਲਿਆਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਅਸੀਂ ਤੁਹਾਡੇ ਸਾਹਸਿਕ ਫੈਸਲੇ ਲਈ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਵੰਸ਼ ਦੇ ਅੰਗਦਾਨ ਕਰਕੇ ਜੀਵਨ ਲਈ ਜੂਝ ਰਹੇ ਮਰੀਜ਼ ਨੂੰ ਟਰਾਂਸਪਲਾਂਟ ਜ਼ਰੀਏ ਅਨਮੋਲ ਤੋਹਫਾ ਦਿੱਤਾ ਹੈ ਪੀਜੀਆਈ ਮੈਡੀਕਲ ਰਿਸਰਚ ਸੰਸਥਾਨ ਦੇ ਡਾ. ਅਸ਼ੋਕ ਕੁਮਾਰ ਵੱਲੋਂ ਜਾਰੀ ਚਿੱਠੀ ’ਚ ਇਸ ਮਹਾਨ ਤਿਆਗ ਅਤੇ ਦਇਆ ਲਈ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨੂੰ ਸੱਚੇ ਮਨ ਨਾਲ ਸਵੀਕਾਰ ਕਰਦੇ ਹਾਂ ਡੇਰਾ ਸੱਚਾ ਸੌਦਾ ਵੱਲੋਂ ਅੰਗਦਾਨ ਅਤੇ ਸਰੀਰਦਾਨ ਦੇ ਲਗਾਤਾਰ ਪ੍ਰਚਾਰ-ਪ੍ਰਸਾਰ ਨੇ ਅਣਗਿਣਤ ਲੋਕਾਂ ਨੂੰ ਜੀਵਨ ਦੀ ਰੋਸ਼ਨੀ ਦਿੱਤੀ ਹੈ ਅਸੀਂ ਇਸ ਪੁੰਨ ਦੇ ਕੰਮ ਨੂੰ ਵਾਧਾ ਦੇਣ ਲਈ ਸੰਸਥਾ ਪ੍ਰਤੀ ਹਾਰਦਿਕ ਧੰਨਵਾਦ ਕਰਦੇ ਹਾਂ