The greatest legacy of living a life of self-respect

ਆਤਮ-ਸਨਮਾਨ ਜ਼ਿੰਦਗੀ ਜਿਉਣ ਦੀ ਸਭ ਤੋਂ ਵੱਡੀ ਧਰੋਹਰ The greatest legacy of living a life of self-respect
ਹਰ ਵਿਅਕਤੀ ਚਾਹੇ ਉਹ ਔਰਤ ਹੋਵੇ ਜਾਂ ਪੁਰਸ਼, ਆਤਮ-ਸਨਮਾਨਪੂਰਵਕ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤੇ ਖੁਦ ਨੂੰ ਉਪਲੱਬਧੀਆਂ ਤੇ ਕਾਮਯਾਬੀਆਂ ਦੇ ਸਿਖ਼ਰ ’ਤੇ ਦੇਖਣਾ ਚਾਹੁੰਦਾ ਹੈ

ਇਨ੍ਹਾਂ ਸਭ ਗੱਲਾਂ ’ਚ ਆਤਮਵਿਸ਼ਵਾਸ ਬਣਾਏ ਰੱਖਣਾ ਨਿਹਾਇਤ ਹੀ ਜ਼ਰੂਰੀ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਦੂਜੇ ਵਿਅਕਤੀ ਨੂੰ ਆਪਣੇ ਤੋਂ ਜ਼ਿਆਦਾ ਸਾਧਨ-ਸੰਪੰਨ ਤੇ ਪੈਸੇ ਵਾਲਾ ਪਾ ਕੇ ਅਸੀਂ ਖੁਦ ਨੂੰ ਹੀਣ ਮਹਿਸੂਸ ਕਰਦੇ ਹਾਂ ਇਹ ਸਾਡੇ ਆਤਮਵਿਸ਼ਵਾਸ ਦੀ ਕਮੀ ਦਾ ਨਤੀਜਾ ਹੈ ਖੁਦ ਨੂੰ ਕਿਸੇ ਤੋਂ ਘੱੱਟ ਨਾ ਸਮਝੋ ਤੇ ਖੁਦ ਦੇ ਗੁਣਾਂ ’ਚ ਵਾਧਾ ਕਰੋ

ਆਪਣੀਆਂ ਯੋਗਤਾਵਾਂ ਨੂੰ ਜਾਣੋ

ਆਪਣੀਆਂ ਖੂਬੀਆਂ ਨੂੰ ਪਹਿਚਾਣੋ ਇਹ ਸਮਝੋ ਕਿ ਹਰ ਦੁੱਖ ਦੇ ਪਿੱਛੇ ਸੁੱਖ ਅਤੇ ਅੰਧਕਾਰ ਦੇ ਪਿੱਛੇ ਪ੍ਰਕਾਸ਼ ਛੁਪਿਆ ਹੁੰਦਾ ਹੈ ਕੰਮਕਾਜ਼ ਦੇ ਖੇਤਰ ’ਚ ਕਦੇ ਵੀ ਖੁਦ ਦੀ ਤੁਲਨਾ ਆਪਣੇ ਹੋਰ ਸਹਿਕਰਮੀਆਂ ਨਾਲ ਨਾ ਕਰੋ ਜ਼ਿਆਦਾਤਰ ਕੰਮਕਾਜ਼ੀ ਮਹਿਲਾਵਾਂ ਆਪਣੀ ਤੁਲਨਾ ਹੋਰ ਸਹਿਕਰਮੀਆਂ ਨਾਲ ਕਰਦੀਆਂ ਹਨ ਅਤੇ ਅਜਿਹਾ ਕਰਕੇ ਉਹ ਖੁਦ ਨੂੰ ਹੀਣ ਜਾਂ ਕਮਜ਼ੋਰ ਮਹਿਸੂਸ ਕਰਦੀਆਂ ਹਨ
ਯਾਦ ਰੱਖੋ ਹਰ ਵਿਅਕਤੀ ’ਚ ਖੂਬੀਆਂ ਅਤੇ ਖਾਮੀਆਂ ਦੋਵੇਂ ਹੀ ਹੁੰਦੀਆਂ ਹਨ ਕੰਮਕਾਜ਼ੀ ਮਹਿਲਾਵਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਹਨ ਕਿ ਨੌਕਰੀ ਕਰਨਾ ਹੀ ਜ਼ਿੰਦਗੀ ਨਹੀਂ ਹੈ ਜੀਵਨ ’ਚ ਨੌਕਰੀ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਇਸ ਸੱਚ ਨੂੰ ਸਮਝੋ ਕਿ ਜੀਵਨ ’ਚ ਪੈਸਾ ਬਹੁਤ ਕੁਝ ਹੁੰਦਾ ਹੈ ਪਰ ਸਭ ਕੁਝ ਨਹੀਂ ਹੁੰਦਾ ਨੌਕਰੀ ਤੁਹਾਨੂੰ ਕੁਝ ਕਰਨ ਦਾ ਤੁਹਾਡੀ ਸ਼ਖਸੀਅਤ ਦੇ ਖਾਲੀ ਸਥਾਨ ਨੂੰ ਭਰਨ ਦਾ ਮਜ਼ਬੂਤ ਜ਼ਰੀਆ ਹੈ

ਜੀਵਨ ਪ੍ਰਤੀ ਸਹੀ ਦ੍ਰਿਸ਼ਟੀਕੋਣ ਅਪਣਾਓ

ਇੱਕ ਮਨੋਵਿਗਿਆਨਕ ਕਹਿੰਦੀ ਹੈ ਕਿ ਉਨ੍ਹਾਂ ਕੋਲ ਕਈ ਸੁੰਦਰ ਮਹਿਲਾਵਾਂ ਆਉਂਦੀਆਂ ਹਨ ਜੋ ਆਪਣੀ ਸੁੰਦਰਤਾ ਬਾਰੇ ਘੱਟ ਹੀ ਖਿਆਲ ਰੱਖਦੀਆਂ ਹਨ ਉਹ ਦੇਖਣ ’ਚ ਤਾਂ ਨਿਹਾਇਤ ਸੁੰਦਰ ਹਨ ਪਰ ਖੁਦ ਨੂੰ ਮਨ ਤੋਂ ਬਦਸੂਰਤ ਸਮਝਦੀਆਂ ਹਨ ਉਨ੍ਹਾਂ ਅਨੁਸਾਰ ਅਜਿਹੀ ਸੋਚ ਵਾਲੀਆਂ ਮਹਿਲਾਵਾਂ ਨੂੰ ਆਪਣਾ ਆਤਮ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਸ ਕੰਮ ’ਚ ਆਪਣੇ ਕਿਸੇ ਪੱਕੀ ਸਹੇਲੀ ਜਾਂ ਦੋਸਤ ਦੀ ਮੱਦਦ ਲੈਣੀ ਚਾਹੀਦੀ ਹੈ

ਆਪਣੀ ਮੱਦਦ ਖੁਦ ਕਰੋ

ਤੁਸੀਂ ਹੀ ਆਪਣੇ ਆਤਮ-ਸਨਮਾਨ ਦੀ ਰੱਖਿਆ ਕਰ ਸਕਦੇ ਹੋ ਇਸ ਸਬੰਧੀ ਕੋਈ ਦੂਜਾ ਤੁਹਾਡੀ ਮੱਦਦ ਨਹੀਂ ਕਰ ਸਕਦਾ ਆਤਮ-ਸਨਮਾਨ ਦਾ ਇਹ ਭਾਵ ਸਿਰਫ਼ ਇੱਕ ਦਿਨ ’ਚ ਹੀ ਪੈਦਾ ਨਹੀਂ ਹੁੰਦਾ ਜਿਵੇਂ ਕਿ ਇੱਕ ਇਮਾਰਤ ਇੱਟ ਦਰ ਇੱਟ ਰੱਖ ਕੇ ਤਿਆਰ ਹੁੰਦੀ ਹੈ, ਠੀਕ ਉਵੇਂ ਹੀ ਆਤਮ-ਸਨਮਾਨ ਦਾ ਭਾਵ ਵੀ ਇੱਕ-ਇੱਕ ਸੰਕਲਪ ਤੋਂ ਪੈਦਾ ਹੁੰਦਾ ਹੈ

ਸਿਹਤ ਦਾ ਧਿਆਨ ਰੱਖੋ

ਆਪਣੀ ਸਿਹਤ ਦੀ ਤੁਲਨਾ ਕਦੇ ਨਾ ਕਰੋ ਯੋਗ ਆਸਨ ਤੇ ਕਸਰਤ ਕਰੋ ਪੌਸ਼ਟਿਕ ਆਹਾਰ ਕਰੋ ਪਾਣੀ ਜੰਮ ਕੇ ਪੀਓ ਖਾਣ-ਪੀਣ ’ਚ ਫਲਾਂ ਨੂੰ ਜ਼ਰੂਰ ਥਾਂ ਦਿਓ ਸਿਹਤ ਚੰਗੀ ਰੱਖਣ ਨਾਲ ਜਿੱਥੇ ਤੁਹਾਡੀ ਕਾਰਜ ਸਮਰੱਥਾ ਵਧੇਗੀ, ਉੱਥੇ ਤੁਹਾਡੀ ਮਹੱਤਤਾ ਦਾ ਵੀ ਬੋਧ ਹੋਵੇਗਾ

ਆਪਣੀ ਪ੍ਰਤਿਭਾ ਨੂੰ ਤਲਾਸ਼ੋ

ਹਰ ਵਿਅਕਤੀ ਨੂੰ ਕੁਦਰਤ ਨੇ ਕੁਝ ਨਾ ਕੁਝ ਵਿਲੱਖਣ ਸ਼ਕਤੀ ਦਿੱਤੀ ਹੈ ਤੁਹਾਡੇ ’ਚ ਵੀ ਪ੍ਰਤਿਭਾ ਮੌਜ਼ੂਦ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਉਸ ਛੁਪੀ ਪ੍ਰਤਿਭਾ ਨੂੰ ਤਲਾਸ਼ੋ

ਆਤਮ-ਪ੍ਰੇਮ ਦਾ ਵਿਚਾਰ ਮਨ ’ਚ ਪਾਲੋ

ਤੁਸੀਂ ਜਿਵੇਂ ਹੋ, ਜੋ ਵੀ ਹੋ ਉਸੇ ਰੂਪ ’ਚ ਖੁਦ ਨੂੰ ਕਮੀਆਂ ਨੂੰ ਵੀ ਸਵੀਕਾਰੋ, ਖੁਦ ਨੂੰ ਪਿਆਰ ਕਰੋ ਆਤਮ-ਪੇ੍ਰਮ ਦਾ ਭਾਵ ਜਾਗ੍ਰਤ ਕਰਨ ਦੀ ਇਸ ਮਨੋਵਿਗਿਆਨਕ ਵਿਧੀ ’ਤੇ ਅਮਲ ਕਰੋ ਹਰ ਸਵੇਰ ਸ਼ੀਸ਼ੇ ’ਚ ਆਪਣਾ ਚਿਹਰਾ ਡੁਬੋ ਕੇ ਦੇਖੋ ਖੁਦ ਨੂੰ ਚੁੰਮੋ, ਸ਼ਲਾਘੋ ਅਤੇ ਖੁਦ ਨੂੰ ਦੇਖ ਕੇ ਹਲਕਾ-ਹਲਕਾ ਮੁਸਕਰਾਓ

ਕਮੀਆਂ ਤੋਂ ਨਾ ਘਬਰਾਓ

ਆਪਣੀਆਂ ਕਮੀਆਂ ਤੇ ਆਸ਼ੰਕਾ ਤੋਂ ਬਗੈਰ ਡਰਦੇ ਹੋਏ ਉਨ੍ਹਾਂ ਦਾ ਮੁਕਾਬਲਾ ਕਰੋ ਉਦਾਹਰਨ ਲਈ, ਤੁਹਾਡੀ ਅੰਗਰੇਜ਼ੀ ਭਾਸ਼ਾ ਕਮਜ਼ੋਰ ਹੈ ਤਾਂ ਇਸ ਕਾਰਨ ਖੁਦ ਨੂੰ ਘੱਟ ਨਾ ਸਮਝੋ ਤੇ ਆਪਣਾ ਅੰਗਰੇਜ਼ੀ ਸ਼ਬਦ ਗਿਆਨ ਵਧਾਓ ਅੰਗਰੇਜ਼ੀ ਦੀ ਕਿਤਾਬ ਤੇ ਅਖਬਾਰ ਪੜ੍ਹੋ ਘਰ ’ਚ ਤੇ ਬਾਹਰ ਆਪਣੇ ਦੋਸਤਾਂ ਨਾਲ ਅੰਗਰੇਜ਼ੀ ’ਚ ਗੱਲ ਕਰਨ ਦੀ ਬੇਨਤੀ ਕਰੋ

ਖੁਦ ਨੂੰ ਸਲਾਹੋ

ਉਨ੍ਹਾਂ ਸਹੇਲੀਆਂ ਤੇ ਦੋਸਤਾਂ ’ਚ ਰਹੋ ਜਿਨ੍ਹਾਂ ’ਚ ਤੁਹਾਡੇ ਆਤਮ-ਸਨਮਾਨ ਨੂੰ ਵਧਣ ਦਾ ਮੌਕਾ ਮਿਲ ਸਕੇ ਕਦੇ-ਕਦੇ ਆਪਣੀ ਸਫਲਤਾ ’ਤੇ ਖੁਦ ਨੂੰ ਸ਼ਾਬਾਸ਼ੀ ਦੇਣਾ ਨਾ ਭੁੱਲੋ ਕੋਈ ਸ਼ੌਂਕ ਪਾਲੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ ਨਾਲ ਹੀ ਜ਼ਿੰਦਗੀ ’ਚ ਸਕਾਰਾਤਮਕ ਰਵੱਈਆ ਅਪਣਾਓ

ਦੁਨੀਆ ਹੱਸਣ ਵਾਲਿਆਂ ਦੇ ਨਾਲ

ਤੁਹਾਡੀ ਖੁਦ ਦੀ ਸੋੋਚ ਹੀ ਤੁਹਾਨੂੰ ਕਾਮਯਾਬ ਤੇ ਨਾਕਾਮਯਾਬ ਬਣਾਉਂਦੀ ਹੈ ਦੁਨੀਆ ਉਨ੍ਹਾਂ ਲੋਕਾਂ ਨੂੰ ਪਸੰਦ ਕਰਦੀ ਹੈ ਜੋ ਖੁਸ਼ਮਿਜ਼ਾਜ਼ ਹੁੰਦੇ ਹਨ ਅਤੇ ਜੋ ਦੂਜਿਆਂ ਨੂੰ ਵੀ ਖੁਸ਼ਮਿਜਾਜ਼ ਰੱਖਦੇ ਹਨ ਜੇਕਰ ਤੁਸੀਂ ਆਪਣੀ ਸ਼ਖਸੀਅਤ ਤੋਂ ਸੰਤੁਸ਼ਟ ਹੋ ਤਾਂ ਇਸ ਦੀ ਰੌਣਕ ਤੁਹਾਡੇ ਚਿਹਰੇ ’ਤੇ ਵੀ ਦਿਖਾਈ ਦੇਵੇਗੀ ਤੁਹਾਡੀ ਖੁਸ਼ਮਿਜਾਜੀ ਦੀ ਛਾਂ ਚਿਹਰੇ ’ਤੇ ਵੀ ਪਵੇਗੀ ਇਸ ਤਰ੍ਹਾਂ ਤੁਸੀਂ ਖੁਦ ਤੋਂ ਇਲਾਵਾ ਦੂਜਿਆਂ ਨੂੰ ਵੀ ਖੁਸ਼ ਰੱਖ ਸਕੋਂਗੇ ਇਸ ਸੂਰਤ-ਏ-ਹਾਲ ’ਚ ਦੂਜੇ ਵਿਅਕਤੀ ਖੁਦ-ਬ-ਖੁਦ ਤੁਹਾਡੇ ਵੱਲ ਖਿੱਚੇ ਚਲੇ ਆਉਣਗੇ
-ਦੀਪਕ ਸ਼ਰਮਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!