ਝਗੜਾ ਸ਼ਬਦ ਓਨਾ ਹੀ ਪੁਰਾਣਾ ਹੈ ਜਿੰਨਾ ਇਸ ਧਰਤੀ ’ਤੇ ਮਨੁੱਖੀ ਜੀਵਨ ਘਰਾਂ ’ਚ ਲੜਾਈ-ਝਗੜਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਯੁਗਾਂ-ਯੁਗਾਂ ਤੋਂ ਹੁੰਦਾ ਆ ਰਿਹਾ ਹੈ ਘਰੇਲੂ ਝਗੜੇ ਕਈ ਗੁੱਲ ਵੀ ਖਿੜਾ ਚੁੱਕੇ ਹਨ ਇਤਿਹਾਸ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਘਰੇਲੂ ਝਗੜਿਆਂ ਦਾ ਹੀ ਨਤੀਜਾ ਸਨ ਸ੍ਰੀਰਾਮ ਦਾ ਬਨਵਾਸ ਮਤਰੇਏਪਣ ਕਾਰਨ ਹੀ ਹੋਇਆ ਰਾਮ ਨਾ ਵਣ ਜਾਂਦੇ ਅਤੇ ਨਾ ਹੀ ਰਾਵਣ ਦਾ ਖਾਤਮਾ ਹੁੰਦਾ ਤਾਂ ਸ਼ਾਇਦ ਰਾਮਾਇਣ ਵਰਗਾ ਮਹੱਤਵਪੂਰਨ ਗ੍ਰੰਥ ਸਾਡੇ ਸਾਹਮਣੇ ਹੁੰਦਾ ਵੀ ਜਾਂ ਨਹੀਂ।
ਜਿਉਂ-ਜਿਉਂ ਅਸੀਂ ਸੱਭਿਆ ਹੁੰਦੇ ਗਏ, ਆਪਣੇ ਵਿਹਾਰ ਨੂੰ ਸੰਯਮੀ ਕਰਦੇ ਗਏ, ਪਰ ਮਨੋਭਾਵਨਾਵਾਂ ਤਾਂ ਉਹੀ ਰਹੀਆਂ ਅਨਪੜ੍ਹ ਸਮੁਦਾਇ ਦੀ ਲੜਾਈ ਅਤੇ ਸੱਭਿਆ ਸਮਾਜ ਦੀ ਲੜਾਈ ’ਚ ਫਰਕ ਹੈ ਟੀਨ ਜਿਸ ਤੇਜ਼ੀ ਨਾਲ ਗਰਮ ਹੋ ਕੇ ਠੰਢਾ ਹੋ ਜਾਂਦਾ ਹੈ, ਉਸੇ ਤਰ੍ਹਾਂ ਅਨਪੜ੍ਹ ਸਮਾਜ ਦੀ ਜ਼ੋਰਾਂ-ਸ਼ੋਰਾਂ ਨਾਲ ਲੜੀ ਗਈ ਲੜਾਈ ਵੀ ਠੰਢੀ ਹੋ ਜਾਂਦੀ ਹੈ ਅਤੇ ਪੜ੍ਹੇ-ਲਿਖੇ ਦੀ ਲੋਹੇ ਵਾਂਗ ਮੱਚਦੀ ਲੜਾਈ ਨੂੰ ਠੰਢੀ ਹੋਣ ’ਚ ਸਮਾਂ ਲੱਗਦਾ ਹੈ ਘਰੇਲੂ ਝਗੜਿਆਂ ਦੇ ਕਈ ਕਾਰਨ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਕਰ ਸਕਣਾ ਅਸੰਭਵ ਹੈ ਪਰ ਮੋਟੇ ਤੌਰ ’ਤੇ ਕੁਝ ਕਾਰਨਾਂ ਨੂੰ ਤਾਂ ਗਿਣਿਆ ਹੀ ਜਾ ਸਕਦਾ ਹੈ।
ਪਹਿਲਾ ਕਾਰਨ ਤਾਂ ਜਾਇਦਾਦ ਜਾਂ ਉੱਤਰਾ-ਅਧਿਕਾਰੀ ਨੂੰ ਲੈ ਕੇ ਹੁੰਦਾ ਹੈ ਜੋ ਧੱਨਾਢ ਵਰਗਾਂ ਜਾਂ ਰਾਜ ਘਰਾਣਿਆਂ ’ਚ ਹੁੰਦਾ ਹੈ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਵੀ ਤਾਂ ਘਰੇਲੂ ਹੀ ਸੀ ਅਤੇ ਜਾਇਦਾਦ ਨੂੰ ਲੈ ਕੇ ਸੀ ਇਸੇ ’ਤੇ ਤਾਂ ਪੂਰਾ ਮਹਾਂਭਾਰਤ ਰਚਿਆ ਗਿਆ। ਘਰੇਲੂ ਝਗੜਿਆਂ ਦਾ ਦੂਜਾ ਕਾਰਨ ਉਮੀਦਾਂ ਦਾ ਪੂਰਾ ਨਾ ਹੋ ਸਕਣਾ ਮੰਨਿਆ ਜਾ ਸਕਦਾ ਹੈ ਅਸੀਂ ਆਪਣਿਆਂ ਤੋਂ ਬਹੁਤ ਜ਼ਿਆਦਾ ਉਮੀਦ ਕਰਨ ਲੱਗ ਜਾਂਦੇ ਹਾਂ ਪਰਿਵਾਰ ਦਾ ਹਰੇਕ ਜੀਅ ਇੱਕ-ਦੂਜੇ ਤੋਂ ਉਮੀਦ ’ਤੇ ਉਮੀਦ ਕਰਦਾ ਚਲਿਆ ਜਾਂਦਾ ਹੈ ਸੱਸ ਨੂੰ ਨੂੰਹ ਤੋਂ ਇਹ ਉਮੀਦ ਰਹਿੰਦੀ ਹੈ ਕਿ ਉਹ ਉਨ੍ਹਾਂ ਦੀ ਤੇ ਉਨ੍ਹਾਂ ਦੇ ਘਰ ਵਾਲਿਆਂ ਦੀ ਖੂਬ ਸੇਵਾ ਕਰੇ।
ਆਪਣੇ ਪੇਕੇ ਪਰਿਵਾਰ ਬਾਰੇ ਸੋਚੇ ਤੱਕ ਨਾ ਨੂੰਹ ਦੀ ਇਹ ਉਮੀਦ ਰਹਿੰਦੀ ਹੈ ਕਿ ਸੱਸ ਉਸ ਨੂੰ ਮਾਂ ਵਾਂਗ ਪਿਆਰ ਕਰੇ ਆਪਣੀਆਂ ਸਾਰੀਆਂ ਚੀਜ਼ਾਂ ਉਸ ’ਤੇ ਕੁਰਬਾਨ ਕਰ ਦੇਵੇ ਪਤੀ ਆਪਣੀ ਪਤਨੀ ਨੂੰ ਸਰਵਗੁਣ-ਸੰਪੰਨ ਅਪ-ਟੂ-ਡੇਟ, ਸਮਾਰਟ ’ਤੇ ਘਰ ਅਤੇ ਪਰੰਪਰਾਵਾਂ ਨਾਲ ਬੱਝੇੇ ਹੋਣ ਦੀ ਉਮੀਦ ਕਰਦਾ ਹੈ ਤਾਂ ਪਤਨੀ-ਪਤੀ ਤੋਂ ਕਿਸੇ ਹਿੰਦੀ ਸਿਨੇਮਾ ਦੇ ਹੀਰੋ ਵਾਂਗ ਪਿਆਰ ਕਰਨ ਵਾਲਾ, ਹਰ ਸੁਖ-ਸੁਵਿਧਾ ਦੇਣ ਵਾਲਾ ਹੋਣ ਦੀ ਉਮੀਦ ਕਰਦੀ ਹੈ ਇਸੇ ਤਰ੍ਹਾਂ ਪੁੱਤਰ ਮਾਂ ਤੋਂ, ਮਾਂ ਪੁੱਤਰ ਤੋਂ ਉਮੀਦਾਂ ਦੇ ਪੁਲ ਬੰਨ੍ਹਦੇ ਚਲੇ ਜਾਂਦੇ ਹਨ ਇਨ੍ਹਾਂ ਉਮੀਦਾਂ ਦੇ ਪੂਰਾ ਨਾ ਹੋਣ ’ਤੇ ਇੱਕ-ਦੂਜੇ ਨਾਲ ਗਿਲੇ-ਸ਼ਿਕਵੇ ਹੋਣ ਲੱਗਦੇ ਹਨ ਅਤੇ ਸਮਾਂ ਆਉਣ ’ਤੇ ਝਗੜੇ ਦਾ ਰੂਪ ਧਾਰਨ ਕਰ ਲੈਂਦੇ ਹਨ।
ਝਗੜੇ ਦਾ ਇੱਕ ਕਾਰਨ ਪੂਰੀ ਦੁਨੀਆਂ ਦਾ ਭੌਤਿਕਵਾਦ ਵੱਲ ਵਧਣਾ ਵੀ ਹੈ ਜ਼ਿਆਦਾਤਰ ਲੋਕਾਂ ਦਾ ਅਧਿਆਤਮਿਕ ਸ਼ਾਂਤੀ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਜੇਕਰ ਸਰੋਕਾਰ ਹੁੰਦਾ ਤਾਂ ਲੋਕ ਹਰ ਕਿਸੇ ’ਚ ਪ੍ਰੇਮ ਭਾਵ ਅਤੇ ਆਪਣੇਪਣ ਦੀ ਤਲਾਸ਼ ਕਰਦੇ ਪ੍ਰੇਮ ਅਤੇ ਅਪਣਾਪਣ ਲੱਭਣ ਅਤੇ ਦੇਣ ਦੀ ਲੋਕ ਲੋੜ ਨਹੀਂ ਸਮਝਦੇ ਸਾਰੇ ਪੈਸੇ ਕਮਾਉਣ ਦੇ ਪਿੱਛੇ ਪਾਗਲ ਹਨ ਕਿਉਂ ਪਾਗਲ ਹਨ? ਇਸ ਦਾ ਜਵਾਬ ਹੋਵੇਗਾ, ਭਾਈ ਮਹਿੰਗਾਈ ਦਾ ਜ਼ਮਾਨਾ ਹੈ ਜਦੋਂ ਤੱਕ ਕਮਾਓਗੇ ਨਹੀਂ, ਘਰ ਕਿੱਥੋਂ ‘ਮੈਨਟੈਨ’ ਹੋਵੇਗਾ? ਕਾਰ, ਵੀਸੀਆਰ, ਫਲੈਟ, ਬੱਚਿਆਂ ਨੂੰ ਮਹਿੰਗੇ ਸਕੂਲਾਂ ’ਚ ਪੜ੍ਹਾਉਣਾ ਆਦਿ ਸਾਰੇ ਖਰਚੇ ਵੀ ਤਾਂ ਪੂਰੇ ਕਰਨੇ ਹਨ ਆਪਣੇ ਲਈ ਹੀ ਕਮਾਈ ਪੂਰੀ ਨਹੀਂ ਹੁੰਦੀ ਹੈ ਤਾਂ ਦੂਜਿਆਂ ਲਈ ਕਿਵੇਂ ਕਰੀਏ? ਦੂਜੇ ਕੌਣ? ਆਪਣੇ ਹੀ ਸੰਬੰਧ ਦੇ ਲੋਕ ਜੇਕਰ ਕੋਈ ਕਿਸੇ ਦੀ ਕਮਾਈ ’ਚ ਹਿੱਸਾ ਵੰਡਾਉਣ ਆ ਜਾਵੇ ਤਾਂ ਉਹ ਅੱਖਾਂ ’ਚ ਰੜਕਣ ਲੱਗ ਜਾਂਦਾ ਹੈ ਇਸ ਸਵਾਰਥ ਦਾ ਆਉਣਾ ਯੁੱਗ ਅਤੇ ਹਾਲਾਤਾਂ ਦੀ ਦੇਣ ਹੈ।
ਘਰੇਲੂ ਝਗੜਿਆਂ ਦਾ ਇੱਕ ਕਾਰਨ ਪਰਿਵਾਰ ਦੇ ਜੀਆਂ ਦਾ ਆਪਣੇ-ਆਪਣੇ ਦਾਇਰੇ ’ਚ ਸੀਮਤ ਹੋ ਜਾਣਾ ਵੀ ਹੈ ਇੱਥੋਂ ਤੱਕ ਕਿ ਛੋਟੇ ਪਰਿਵਾਰਾਂ ’ਚ ਪਤੀ-ਪਤਨੀ ਦਾ ਵੱਖ-ਵੱਖ ਦਾਇਰਾ ਬਣ ਜਾਂਦਾ ਹੈ ਤਾਂ ਬੱਚਿਆਂ ਦਾ ਵੀ ਆਪਣਾ ਦਾਇਰਾ ਬਣ ਜਾਂਦਾ ਹੈ ਬੱਚੇ ਆਪਣੇ-ਆਪ ’ਚ ਮਸਤ ਰਹਿੰਦੇ ਹਨ ਕੋਈ ਇੱਕ-ਦੂਜੇ ਦੇ ਕੰਮ ’ਚ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ ਹੈ ਜਿੱਥੇ ਦਖਲਅੰਦਾਜ਼ੀ ਵਧੀ ਕਿ ਟਕਰਾਅ ਸ਼ੁਰੂ ਹੋ ਜਾਂਦਾ ਹੈ। ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਨਾ ਕਰਨਾ ਵੀ ਝਗੜੇ ਦਾ ਇੱਕ ਮੁੱਖ ਕਾਰਨ ਹੁੰਦਾ ਹੈ ਜੇਕਰ ਇੱਕ ਜੀਅ ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਨਾ ਕਰਕੇ ਆਪਣਾ ਹੀ ਮਨਚਾਹਿਆ ਕਰਦਾ ਚਲਾ ਜਾਂਦਾ ਹੈ।
ਤਾਂ ਨਿਸ਼ਚੈ ਹੀ ਦੂਜੇ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਔਰਤ ਕਿਉਂਕਿ ਘਰ ਦੀ ਧੁਰੀ ਹੁੰਦੀ ਹੈ, ਇਸ ਲਈ ਸਾਰੀਆਂ ਘਟਨਾਵਾਂ ਉਸਦੇ ਆਲੇ-ਦੁਆਲੇ ਹੀ ਵਾਪਰਦੀਆਂ ਹਨ ਝਗੜੇ ਦਾ ਅਸਰ ਉਸਦੇ ਉੱਪਰ ਸਭ ਤੋਂ ਜ਼ਿਆਦਾ ਪੈਂਦਾ ਹੈ ਮਰਦ ਘਰ ਦੇ ਬਾਹਰ-ਅੰਦਰ ਦੇ ਤਣਾਅ ਦੀ ਭੜਾਸ ਆਪਣੀ ਔਰਤ ’ਤੇ ਹੀ ਤਾਂ ਕੱਢਦਾ ਹੈ ਆਖਿਰ ਉਹ ਉਸ ਦੀ ਆਪਣੀ ਹੁੰਦੀ ਹੈ ਉਹ ਵਿਚਾਰੀ ਜਾਵੇਗੀ ਕਿੱਥੇ? ਜ਼ਿਆਦਾ ਤੋਂ ਜ਼ਿਆਦਾ ਦੋ ਗੱਲਾਂ ਕਹੇਗੀ ਅਤੇ ਹੰਝੂ ਵਹਾਏਗੀ।
ਔਰ ਘਰ ਦਾ ਸਥਾਈ ਥੰਮ੍ਹ ਹੁੰਦੀ ਹੈ ਉਸਨੂੰ ਭਾਵੇਂ ਜਿੰਨੀਆਂ ਠੋ੍ਹਕਰਾਂ ਮਾਰੋ, ਉਹ ਆਪਣੀ ਜਗ੍ਹਾ ’ਤੇ ਅਟੱਲ ਖੜ੍ਹੀ ਰਹਿੰਦੀ ਹੈ ਉਹ ਜਾਣਦੀ ਹੈ ਕਿ ਉਹ ਖਿਸਕੀ ਜਾਂ ਟੁੱਟੀ ਕਿ ਘਰ ਦੀ ਛੱਤ ਦੇ ਡਿੱਗਣ ਦਾ ਅਸਰ ਉਸਦੇ ਬੱਚਿਆਂ ’ਤੇ ਜਾਂ ਉਸ ’ਤੇ ਪਵੇਗਾ ਇੱਕ ਔਰਤ ਲਈ ਉਸਦਾ ਆਪਣਾ ਕੋਈ ਬਹੁਤਾ ਮਹੱਤਵ ਰੱਖਦਾ ਹੈ ਕਿਉਂਕਿ ਉਹ ਸੁਭਾਅ ਤੋਂ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਉਸ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਇੱਜ਼ਤ ਅਤੇ ਸਮਾਜ ’ਚ ਉਸ ਦੀ ਥਾਂ ਹੁੰਦੀ ਹੈ ਇਸ ਕਾਰਨ ਘਰ ’ਚ ਹੋਣ ਵਾਲੇ ਝਗੜੇ ਕਾਰਨ ਉਸ ਦੀ ਜੋ ਪ੍ਰਤਾੜਨਾ ਜਾਂ ਉਸਦੇ ਪ੍ਰਤੀ ਜੋ ਜ਼ੁਲਮ ਹੁੰਦੇ ਹਨ, ਉਹ ਸਭ ਕੁਝ ਬਰਦਾਸ਼ਤ ਕਰਦੀ ਚਲੀ ਜਾਂਦੀ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਘਰੇਲੂ ਝਗੜਿਆਂ ਦਾ ਅਸਰ ਔਰਤਾਂ ’ਤੇ ਸਭ ਤੋਂ ਜ਼ਿਆਦਾ ਪੈਂਦਾ ਹੈ ਇਹ ਗੱਲ ਧਿਆਨ ਦੇਣ ਦੀ ਹੈ ਕਿ ਘਰੇਲੂ ਝਗੜਿਆਂ ਦੀ ਸ਼ੁਰੂਆਤ ਜ਼ਿਆਦਾਤਰ ਔਰਤਾਂ ਵੱਲੋਂ ਹੀ ਹੁੰਦੀ ਹੈ ਜਿੰਨੀ ਤੇਜ਼ੀ ਨਾਲ ਅਸੀਂ ਅੱਗੇ ਵਧਦੇ ਜਾ ਰਹੇ ਹਾਂ ਆਤਮਿਕ ਸ਼ਾਂਤੀ ਕਿਤੇ ਅਲੋਪ ਹੁੰਦੀ ਜਾ ਰਹੀ ਹੈ ਪਰਿਵਾਰ ਦੇ ਜੀਆਂ ’ਚ ਤਾਲਮੇਲ ’ਚ ਕਮੀ ਆ ਰਹੀ ਹੈ ਇਸ ਭੱਜ-ਦੌੜ ਅਤੇ ਦਿਖਾਵੇ ਦੀ ਦੁਨੀਆਂ ’ਚ ਅਸੀਂ ਜੀਵਨ ਦੀ ਸੱਚਾਈ ਤੋਂ ਦੂਰ ਭੱਜਦੇ ਜਾ ਰਹੇ ਹਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ।
ਕਿ ਇਹ ਜੀਵਨ ਪਲ ’ਚ ਨਸ਼ਟ ਹੋਣ ਵਾਲਾ ਹੈ ਬਹੁਤ ਛੋਟੀ ਹੁੰਦੀ ਹੈ ਇਹ ਜ਼ਿੰਦਗੀ ਅਤੇ ਸ਼ਾਇਦ ਅਨਿਸ਼ਚਿਤ ਵੀ ਕਿਉਂ ਨਾ ਅਸੀਂ ਇਸ ਜ਼ਿੰਦਗੀ ਨੂੰ ਚੈਨ ਅਤੇ ਅਨੰਦ ਨਾਲ ਜੀਵੀਏ। ਜਦੋਂ ਅਸੀਂ ਆਤਮਿਕ ਸ਼ਾਂਤੀ ਦੀ ਤਲਾਸ਼ ਸ਼ੁਰੂ ਕਰ ਦੇਵਾਂਗੇ, ਤਾਂ ਸਾਨੂੰ ਪ੍ਰੇਮ ਅਤੇ ਅਨੰਦ ਨੂੰ ਲੱਭਣਾ ਹੋਵੇਗਾ ਇਸ ਲਈ ਸਾਨੂੰ ਵੀ ਦੂਜਿਆਂ ’ਤੇ ਪ੍ਰੇਮ ਅਤੇ ਅਪਣਾਪਨ ਕੁਰਬਾਨ ਕਰਨਾ ਹੋਵੇਗਾ ਪਰਿਵਾਰ ਦੇ ਜੀਆਂ ਵਿਚਾਲੇ ਇੱਕ-ਦੂਜੇ ਤੋਂ ਜ਼ਿਆਦਾ ਉਮੀਦਾਂ ਕਰਨਾ ਅੱਜ-ਕੱਲ੍ਹ ਬੇਮਤਲਬ ਹੈ ਸਾਨੂੰ ਆਪਣੇ ਸੁਭਾਅ ’ਚ ਸੰਤੁਸ਼ਟੀ ਦੀ ਮਾਤਰਾ ਨੂੰ ਵਧਾ ਦੇਣਾ ਚਾਹੀਦਾ ਹੈ ਉਦੋਂ ਅਸੀਂ ਪਰਿਵਾਰ ’ਚ ਸ਼ਾਂਤੀ ਬਣਾਈ ਰੱਖ ਸਕਦੇ ਹਾਂ।
ਨਰਮਦੇਸ਼ਵਰ ਪ੍ਰਸਾਦ ਚੌਧਰੀ