ਦੂਜਿਆਂ ਦੀ ਸੁਵਿਧਾ ਦਾ ਖਿਆਲ ਰੱਖੋ Take Care of others
ਸਾਡੇ ਸਮਾਜ ’ਚ ਕਈ ਲੋਕਾਂ ਨੂੰ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਹੁਤ ਬੁਰੀ ਆਦਤ ਹੁੰਦੀ ਹੈ ਉਹ ਸਿਰਫ਼ ਆਪਣੀ ਹੀ ਸੁਵਿਧਾ ਦਾ ਖਿਆਲ ਰੱਖਦੇ ਹਨ ਉਨ੍ਹਾਂ ਨੂੰ ਦੂਜਿਆਂ ਦੀ ਕੋਈ ਚਿੰਤਾ ਨਹੀਂ ਰਹਿੰਦੀ ‘ਬਸ ਆਪਣਾ ਕੰਮ ਬਣਨਾ ਚਾਹੀਦਾ’, ਅਜਿਹੀ ਧਾਰਨਾ ਬਣ ਜਾਂਦੀ ਹੈ ਉਨ੍ਹਾਂ ਦੀ ਬਸ ’ਚ, ਰੇਲਗੱਡੀ ’ਚ ਸਫ਼ਰ ਕਰੋ, ਬੈਂਕ ’ਚ ਜਾਓ ਜਾਂ ਬਿਜਲੀ ਦੀ ਬਿੱਲ ਭਰਨ ਜਾਓ, ਅਸੀਂ ਦੇਖਦੇ ਹਾਂ ਕਿ ਹਰ ਕਿਸੇ ਨੂੰ ਆਪਣਾ ਸਮਾਂ ਨਸ਼ਟ ਹੋ ਜਾਣ ਦੀ ਚਿੰਤਾ ਬਣੀ ਰਹਿੰਦੀ ਹੈ ਉਨ੍ਹਾਂ ਦੀ ਨਜ਼ਰ ’ਚ ਦੂਜਿਆਂ ਦੇ ਸਮੇਂ ਦੀ ਕੋਈ ਕੀਮਤ ਨਹੀਂ ਹੁੰਦੀ
ਸ੍ਰੀਮਾਨ ‘ਕ’ ਵੀ ਉਨ੍ਹਾਂ ਲੋਕਾਂ ’ਚੋਂ ਇੱਕ ਹਨ ਉਨ੍ਹਾਂ ਦਾ ਇੱਕ ਦੋਸਤ ਰਾਜਧਾਨੀ ’ਚ ਸਮੇਤ ਪਰਿਵਾਰ ਰਹਿੰਦਾ ਹੈ ਜਦੋਂ ਵੀ ਉਨ੍ਹਾਂ ਦਾ ਜੀਅ ਚਾਹੁੰਦਾ ਹੈ, ਦੋ ਚਾਰ ਹੋਰ ਦੋਸਤਾਂ ਨੂੰ ਲੈ ਕੇ ਬਗੈਰ ਪਹਿਲਾਂ ਸੂਚਨਾ ਦਿੱਤੇ ਉਨ੍ਹਾਂ ਦੇ ਘਰ ਜਾ ਵੜਦੇ ਹਨ ਉਨ੍ਹਾਂ ਦਾ ਦੋਸਤ ਉਨ੍ਹਾਂ ਦੀ ਇਸ ਆਦਤ ਤੋਂ ਅਕਸਰ ਪ੍ਰੇਸ਼ਾਨ ਰਹਿੰਦਾ ਹੈ ਦਿੱਲੀ ਵਰਗੇ ਵੱਡੇ ਸ਼ਹਿਰ ’ਚ ਉਹ ਖੁਦ ਹੀ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਹਨ ਦੋਸਤ ਦੇ ਸਮੇਂ ਗੈਰ ਸਮੇਂ ਉਨ੍ਹਾਂ ਦੇ ਘਰ ਧਾਵਾ ਬੋਲਣਾ ਉਨ੍ਹਾਂ ਨੂੰ ਬਿਲਕੁਲ ਵੀ ਨਹੀਂ ਭਾਉਂਦਾ
ਇੱਕ ਦਿਨ ਉਨ੍ਹਾਂ ਨੇ ਸ੍ਰੀਮਾਨ ‘ਕ’ ਨੂੰ ਸਾਫ਼ ਸ਼ਬਦਾਂ ’ਚ ਕਹਿ ਦਿੱਤਾ, ‘ਤੁਸੀਂ ਮਿਲਣਾ ਹੁੰਦਾ ਹੈ ਤਾਂ ਛੁੱਟੀ ਵਾਲੇ ਦਿਨ ਇਕੱਲੇ ਆਇਆ ਕਰੋ ਆਪਣੇ ਇਨ੍ਹਾਂ ਚਮਚਿਆਂ ਨੂੰ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਹੈ’
ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ ਰੁਝੇਵਾਂ ਏਨਾ ਵਧ ਗਿਆ ਹੈ ਕਿ ਕਿਸੇ ਨੂੰ ਇੱਕ ਪਲ ਦੀ ਵੀ ਫੁਰਸਤ ਨਹੀਂ ਹੈ ਅਜਿਹੇ ’ਚ ਜੇਕਰ ਕੋਈ ਬਿਨਾਂ ਸੂਚਨਾ ਦਿੱਤੇ ਆ ਟਪਕੇ ਤਾਂ ਉਸ ’ਤੇ ਝੁੰਜਲਾਹਟ ਹੋਣੀ ਸੁਭਾਵਕ ਹੈ
ਆਖਰ ਲੋਕ ਪੜ੍ਹੇ-ਲਿਖੇ ਹੋ ਕੇ ਵੀ ਏਨਾ ਕਿਉਂ ਨਹੀਂ ਸਮਝਦੇ ਕੀ ਉਨ੍ਹਾਂ ਨੂੰ ਏਨੀ ਸਮਝ ਨਹੀਂ ਹੈ? ਨਹੀਂ, ਉਨ੍ਹਾਂ ਨੂੰ ਸਭ ਸਮਝ ਹੁੰਦੀ ਹੈ ਦਰਅਸਲ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਦੂਜਿਆਂ ਦੀ ਪ੍ਰੇਸ਼ਾਨੀ ਦਾ ਕੋਈ ਖਿਆਲ ਨਹੀਂ ਰੱਖਦੇ ਉਹ ਕਿਸੇ ਦੇ ਘਰ ਫਰਿੱਜ਼ ਨਹੀਂ ਹੋਵੇਗਾ ਤਾਂ ਹਰ ਸਮੇਂ ਗੁਆਂਢੀ ਦੇ ਘਰ ਆਉਣਾ-ਜਾਣਾ ਲੱਗਿਆ ਰਹੇਗਾ ਕਦੇ ਬਰਫ਼ ਲਿਆਉਣੀ ਹੈ ਤਾਂ ਕਦੇ ਕੋਈ ਚੀਜ਼ ਫਰਿੱਜ਼ ’ਚ ਰੱਖਣੀ ਹੈ ਗਰਮੀ ਦੇ ਦੁਪਹਿਰੇ ’ਚ ਜੇਕਰ ਗੁਆਂਢਣ ਸੌਂ ਰਹੀ ਹੈ ਤਾਂ ਉਸ ਨੂੰ ਜਗਾਉਣ ’ਚ ਵੀ ਝਿਝਕਣਗੇ ਨਹੀਂ ਅਜਿਹੇ ਲੋਕਾਂ ਦੇ ਕੋਲ ਜਦੋਂ ਕੋਈ ਅਜਿਹੀ ਚੀਜ਼ ਆਉਂਦੀ ਹੈ ਜਿਸ ਦਾ ਲਾਭ ਦੂਜਿਆਂ ਨੂੰ ਵੀ ਮਿਲ ਸਕਦਾ ਹੋਵੇ, ਉਦੋਂ ਉਹ ਦੂਜਿਆਂ ਨੂੰ ਆਪਣੇ ਕੋਲ ਫਟਕਣ ਵੀ ਨਹੀਂ ਦਿੰਦੇ ਉਦੋਂ ਉਹ ਸਿਰਫ਼ ਆਪਣੀ ਸੁਵਿਧਾ ਦਾ ਹੀ ਖਿਆਲ ਰੱਖਦੇ ਹਨ
ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਦੂਜਿਆਂ ਦੀਆਂ ਨਜ਼ਰਾਂ ’ਚ ਡਿੱਗਣ ਤੋਂ ਬਚ ਸਕੋਂਗੇ
ਬੱਸ ਜਾਂ ਰੇਲਗੱਡੀ ’ਚ ਸਫ਼ਰ ਕਰਦੇ ਹੋਏ ਜ਼ਿਆਦਾ ਜਗ੍ਹਾ ਘੇਰ ਕੇ ਨਾ ਬੈਠੋ ਜੋ ਦੂਸਰੇ ਯਾਤਰੀ ਹਨ, ਉਹ ਵੀ ਤੁੁਹਾਡੇ ਵਰਗੇ ਹਨ
ਸਫ਼ਰ ਕਰਦੇ ਸਮੇਂ ਸਿਗਰਟਨੋਸ਼ੀ ਕਦੇ ਨਾ ਕਰੋ ਕਿਉਂਕਿ ਇਸ ਨਾਲ ਦੂਸਰੇ ਯਾਤਰੀਆਂ ਨੂੰ ਅਸੁਵਿਧਾ ਹੁੰਦੀ ਹੈ
ਕਿਸੇ ਦੇ ਘਰ ਆਪਣੀ ਸੁਵਿਧਾ ਅਨੁਸਾਰ ਨਾ ਜਾਓ ਸਗੋਂ ਇਹ ਦੇਖੋ ਕਿ ਮੇਜ਼ਬਾਨ ਨੂੰ ਕਿਸ ਦਿਨ ਛੁੱਟੀ ਹੁੰਦੀ ਹੈ ਜਾਂ ਕਿਸ ਸਮੇਂ ਉਹ ਤੁਹਾਨੂੰ ਘਰ ’ਚ ਮਿਲ ਸਕਦੇ ਹਨ ਜਾਣ ਤੋਂ ਪਹਿਲਾਂ ਸੂਚਨਾ ਜ਼ਰੂਰ ਦਿਓ ਬੱਚਿਆਂ ਨੂੰ ਕਿਤੇ ਨਾਲ ਲੈ ਜਾਓ ਤਾਂ ਉਨ੍ਹਾਂ ਨੂੰ ਰੌਲਾ ਨਾ ਮਚਾਉਣ ਦਿਓ ਕਈ ਵਾਰ ਦੇਖਿਆ ਜਾਂਦਾ ਹੈ ਕਿ ਬੱਚੇ ਕਿਸੇ ਦੇ ਘਰ ਜਾ ਕੇ ਉਨ੍ਹਾਂ ਦੀਆਂ ਚੀਜ਼ਾਂ ਨੂੰ ਤੋੜ-ਫੋੜ ਕਰਨ ਲੱਗਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬੇਫਿਕਰ ਹੋ ਕੇ ਦੇਖਦੇ ਰਹਿਣਗੇ ਅਤੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਨਹੀਂ ਕਰਨਗੇ, ਸਗੋਂ ਹਸਦੇ ਰਹਿਣਗੇ ਇਹ ਬਿਲਕੁਲ ਠੀਕ ਨਹੀਂ ਹੈ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕੋ ਜੇਕਰ ਉਹ ਨਾ ਮੰਨਣ ਤਾਂ ਥੱਪੜ ਲਾਉਣ ’ਚ ਵੀ ਸੰਕੋਚ ਨਾ ਕਰੋ
ਸਾਨੂੰ ਹਰ ਥਾਂ ’ਤੇ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਸਗੋਂ ਦੂਜਿਆਂ ਦੀ ਸੁਵਿਧਾ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਜੋ ਵਿਹਾਰ ਅਸੀਂ ਦੂਜਿਆਂ ਤੋਂ ਚਾਹੁੰਦੇ ਹਾਂ, ਉਹ ਵਿਹਾਰ ਸਾਨੂੰ ਦੂਜਿਆਂ ਦੇ ਨਾਲ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਦੂਜਿਆਂ ਦੀ ਸੁਵਿਧਾ ਦਾ ਖਿਆਲ ਨਹੀਂ ਰੱਖੋਂਗੇ ਤਾਂ ਕਿਸੇ ਦੇ ਪਿਆਰ ਦੇ ਪਾਤਰ ਨਹੀਂ ਬਣ ਸਕੋਂਗੇ
-ਭਾਸ਼ਣਾ ਗੁਪਤਾ