satsangi-experience-beta-apane-pati-ka-aadhar-card-lekar-jaana

”ਬੇਟਾ! ਆਪਣੇ ਪਤੀ ਦਾ ਆਧਾਰ-ਕਾਰਡ ਲੈ ਕੇ ਜਾਣਾ”

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ -ਸਤਿਸੰਗੀਆਂ ਦੇ ਅਨੁਭਵ
ਭੈਣ ਪਰਮਜੀਤ ਕੌਰ ਇੰਸਾਂ ਪਤਨੀ ਪ੍ਰੇਮੀ ਜਗਰਾਜ ਸਿੰਘ ਇੰਸਾਂ ਸਪੁੱਤਰ ਬਲਦੇਵ ਸਿੰਘ ਪਿੰਡ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ (ਪੰਜਾਬ) ਹਾਲ ਆਬਾਦ ਉਪਕਾਰ ਕਲੋਨੀ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ (ਹਰਿਆਣਾ) ਤੋਂ ਪਿਆਰੇ ਸਤਿਗੁਰੂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ‘ਤੇ ਹੋਈ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ:-

ਮੈਂ ਸੰਨ 1991 ਵਿੱਚ ਛੋਟੀ ਹੁੰਦੀ ਨੇ ਹੀ ਪੂਜਨੀਕ ਹਜ਼ੂਰ ਪਿਤਾ ਜੀ ਤੋਂ ਨਾਮ ਸ਼ਬਦ ਲੈ ਲਿਆ ਸੀ ਉਸ ਵਕਤ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੀ ਹਜ਼ੂਰ ਪਿਤਾ ਜੀ ਦੇ ਨਾਲ ਹੀ ਬੈਠੇ ਸਨ ਮੈਂ ਉਸ ਸਮੇਂ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁਣ-ਖੁਣ ਵਿੱਚ ਆਪਣੇ ਮਾਂ-ਬਾਪ ਕੋਲ ਰਹਿੰਦੀ ਸੀ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਮੇਰੇ ਪਤੀ ਨੇ ਵੀ ਹਜ਼ੂਰ ਪਿਤਾ ਜੀ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਅਸੀਂ ਦੋਵੇਂ ਹਰ ਸਾਲ 25 ਜਨਵਰੀ ਦੇ ਭੰਡਾਰੇ ‘ਤੇ 7 ਦਿਨਾਂ ਦੀ ਸੇਵਾ ਕਰਕੇ ਜਾਂਦੇ ਹਜ਼ੂਰ ਪਿਤਾ ਜੀ ਦੀ ਦਇਆ-ਮਿਹਰ ਨਾਲ ਮੇਰੇ ਪਤੀ 15 ਮੈਂਬਰ ਵੀ ਬਣ ਗਏ ਸਨ ਪਰ ਇੱਕਦਮ ਉਹਨਾਂ ‘ਤੇ ਬਹੁਤ ਵੱਡਾ ਕਰਮ ਅੱਗੇ ਆ ਗਿਆ

ਉਹ ਕਿਸੇ ਬਿਮਾਰੀ ਕਾਰਨ ਬਿਮਾਰ ਰਹਿਣ ਲੱਗੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਗਈ(ਚੋਲਾ ਛੱਡ ਗਏ) ਜਦੋਂ ਸਾਲ 2018 ਦਾ ਜਨਵਰੀ ਮਹੀਨਾ ਚੜ੍ਹਿਆ, ਤਾਂ ਮੇਰਾ ਫਿਰ ਤੋਂ ਡੇਰਾ ਸੱਚਾ ਸੌਦਾ ਸਰਸਾ ਵਿੱਚ ਭੰਡਾਰੇ ਦੀ ਸੇਵਾ ਕਰਨ ਨੂੰ ਦਿਲ ਕੀਤਾ ਮੈਂ 13 ਜਨਵਰੀ ਨੂੰ ਡੇਰੇ ਆਉਣ ਲਈ ਤਿਆਰ ਹੋ ਗਈ ਪਰ 12 ਜਨਵਰੀ ਰਾਤ 12:30 ਵਜੇ ਹਜ਼ੂਰ ਪਿਤਾ ਜੀ ਨੇ ਮੈਨੂੰ ਜਗਾਇਆ ਅਤੇ ਮੈਨੂੰ ਕਿਹਾ, ”ਬੇਟਾ, ਕੱਲ੍ਹ ਨੂੰ ਡੇਰੇ ਆਉਣਾ ਤਾਂ ਆਪਣੇ ਪਤੀ ਦਾ ਆਧਾਰ ਕਾਰਡ ਲੈ ਕੇ ਆਉਣਾ” ਮੇਰੇ ਮਨ ਨੇ ਵਿਸ਼ਵਾਸ ਨਹੀਂ ਆਉਣ ਦਿੱਤਾ ਕਿ ਇਹ ਹਜ਼ੂਰ ਪਿਤਾ ਜੀ ਦੀ ਅਵਾਜ਼ ਹੈ ਮੈਂ ਸੌਂ ਗਈ ਫਿਰ ਪਿਤਾ ਜੀ ਨੇ ਇੱਕ ਵਜੇ ਜਗਾਇਆ ਤੇ ਫਰਮਾਇਆ, ‘ਬੇਟਾ, ਆਪਣੇ ਪਤੀ ਦਾ ਆਧਾਰ ਕਾਰਡ ਲੈ ਕੇ ਜਾਣਾ’ ਮੈਂ ਫਿਰ ਮਨ ਦੀ ਚਾਲ ਸਮਝ ਕੇ ਸੌਂ ਗਈ

ਫਿਰ ਪਿਤਾ ਜੀ ਨੇ ਮੈਨੂੰ 2 ਵਜੇ ਜਗਾਇਆ ਅਤੇ ਆਧਾਰ ਕਾਰਡ ਬਾਰੇ ਹੀ ਬਚਨ ਫਰਮਾਏ ਹਜ਼ੂਰ ਪਿਤਾ ਜੀ ਨੇ ਮੈਨੂੰ ਐਨਾ ਮਜ਼ਬੂਰ ਕਰ ਦਿੱਤਾ ਕਿ ਮੈਂ ਉੱਠ ਕੇ ਆਧਾਰ ਕਾਰਡ ਆਪਣੇ ਬੈਗ ਵਿੱਚ ਪਾ ਲਿਆ ਮੈਂ 13 ਤਰੀਕ ਨੂੰ ਸ਼ਾਮ 5:00 ਵਜੇ ਸਰਸਾ ਦੇ ਬੱਸ ਅੱਡੇ ‘ਤੇ ਪਹੁੰਚ ਗਈ ਮੈਂ ਡੇਰੇ ਜਾਣ ਵਾਸਤੇ ਬੱਸ ਸਟੈਂਡ ਤੋਂ ਟੈਂਪੂ (ਆਟੋ) ਵਿੱਚ ਬੈਠ ਗਈ ਟੈਂਪੂ ਵਿੱਚ ਹੋਰ ਵੀ ਸਵਾਰੀਆਂ ਬੈਠੀਆਂ ਹੋਈਆਂ ਸਨ ਜਗ੍ਹਾ-ਜਗ੍ਹਾ ‘ਤੇ ਪੁਲਿਸ ਦੇ ਨਾਕੇ ਲੱਗੇ ਹੋਏ ਸਨ ਸਵਾਰੀਆਂ ਰਸਤੇ ਵਿੱਚ ਉੱਤਰ ਗਈਆਂ ਮੈਂ ਇਕੱਲੀ ਟੈਂਪੂ ‘ਚ ਰਹਿ ਗਈ ਟੈਂਪੂ ਵਾਲੇ ਨੇ ਪੁੱਛਿਆ, ਭੈਣ, ਤੂੰ ਕਿੱਥੇ ਜਾਣਾ ਹੈ? ਮੈਂ ਕਿਹਾ, ਬਾਈ ਜੀ, ਮੈਨੂੰ ਸ਼ਾਹ ਸਤਿਨਾਮ ਜੀ ਧਾਮ ਭੈਣਾਂ ਵਾਲੇ ਗੇਟ ‘ਤੇ ਉਤਾਰ ਦਿਓ ਟੈਂਪੂ ਵਾਲੇ ਨੇ ਟੈਂਪੂ ਰੋਕ ਦਿੱਤਾ ਅਤੇ ਮੈਨੂੰ ਪੁੱਛਣ ਲੱਗਿਆ, ਭੈਣ ਤੂੰ ਕੀ ਕਰਨ ਆਈ ਹੈਂ? ਮੈਂ ਕਿਹਾ, ਬਾਈ ਜੀ, ਮੈਂ ਸੇਵਾ ‘ਤੇ ਆਈ ਹਾਂ ਉਹ ਕਹਿਣ ਲੱਗਿਆ, ਭੈਣ, ਅੱਗੇ ਤਾਂ ਪੁਲਿਸ ਦੇ ਨਾਕੇ ਲੱਗੇ ਹੋਏ ਹਨ, ਕਿਉਂਕਿ ਪ੍ਰੇਮੀਆਂ ਨੂੰ ਅੱਗੇ ਜਾਣ ਨਹੀਂ ਦਿੰਦੇ ਤੂੰ ਤਾਂ ਮੈਨੂੰ ਵੀ ਮਰਵਾਏਂਗੀ ਭੈਣ, ਤੂੰ ਸ਼ਾਹ ਮਸਤਾਨਾ ਜੀ ਧਾਮ (ਪੁਰਾਣਾ ਡੇਰਾ) ਉੱਤਰ ਜਾ ਮੈਂ ਕਿਹਾ, ਠੀਕ ਆ ਬਾਈ ਜੀ, ਤੁਸੀਂ ਮੈਨੂੰ ਉੱਥੇ ਉਤਾਰ ਦੇਣਾ ਜਦੋਂ ਮੈਂ ਸ਼ਾਹ ਮਸਤਾਨਾ ਜੀ ਧਾਮ ਆਈ ਤਾਂ ਸੇਵਾਦਾਰਾਂ ਨੇ ਮੈਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਉਹਨਾਂ ਨੇ ਮੈਨੂੰ ਪੁੱਛਿਆ, ਭੈਣ, ਤੂੰ ਕਿੱਥੋਂ ਆਈ ਹੈ?

ਮੈਂ ਕਿਹਾ, ਬਾਈ ਜੀ, ਮੈਂ ਹੁਸ਼ਿਆਰਪੁਰ, ਪੰਜਾਬ ਤੋਂ ਆਈ ਹਾਂ ਸੇਵਾਦਾਰ ਮੈਨੂੰ ਕਹਿਣ ਲੱਗੇ ਕਿ ਭੈਣ, ਤੂੰ ਇੰਨਾ ਲੰਬਾ ਸਫ਼ਰ ਕਰਕੇ ਇੱਥੇ ਆਈ ਹਾਂ, ਤੈਨੂੰ ਪਤਾ ਨਹੀਂ, ਹਾਲਾਤ ਕਿੰਨੇ ਖਰਾਬ ਹਨ? ਮੈਂ ਕਿਹਾ, ਬਾਈ ਜੀ, ਮੈਂ ਤਾਂ ਸੇਵਾ ‘ਤੇ ਆਈ ਸੀ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਿਆ, ਕਿਉਂਕਿ ਜਗ੍ਹਾ-ਜਗ੍ਹਾ ਪੁਲਿਸ ਖੜ੍ਹੀ ਹੈ ਬਾਈ ਜੀ ਕਹਿਣ ਲੱਗੇ, ਭੈਣ, ਤੂੰ ਵਾਪਸ ਚਲੀ ਜਾ ਮੈਂ ਕਿਹਾ, ਬਾਈ ਜੀ, ਹੁਣ ਤਾਂ ਰਾਤ ਹੋ ਗਈ ਆ, ਹੁਣ ਮੈਂ ਕਿੱਥੇ ਜਾਵਾਂ? ਤੁਸੀਂ ਮੈਨੂੰ ਅੱਜ ਦੀ ਰਾਤ ਇੱਥੇ ਰੱਖ ਲਓ, ਮੈਂ ਸਵੇਰੇ ਛੇ ਵਜੇ ਚਲੀ ਜਾਊਂਗੀ ਸੇਵਾਦਾਰ ਕਹਿਣ ਲੱਗੇ, ਭੈਣ, ਅਸੀਂ ਤੈਨੂੰ ਨਹੀਂ ਰੱਖ ਸਕਦੇ ਕਿਉਂਕਿ ਪੁਲਿਸ ਕਿਸੇ ਵੀ ਵਕਤ ਡੇਰੇ ਦੇ ਅੰਦਰ ਛਾਪਾ ਮਾਰ ਸਕਦੀ ਹੈ ਮੈਂ ਸੇਵਾਦਾਰਾਂ ਅੱਗੇ ਹੱਥ ਜੋੜੇ ਕਿ ਬਾਈ ਜੀ, ਮੈਨੂੰ ਇੱਕ ਰਾਤ ਰੱਖ ਲਓ ਮੈਂ ਸਵੇਰੇ ਚਲੀ ਜਾਊਂਗੀ ਸੇਵਾਦਾਰਾਂ ਨੂੰ ਮੇਰੇ ‘ਤੇ ਤਰਸ ਆ ਗਿਆ

ਪਰ ਉੱਥੇ ਖੜ੍ਹਾ ਇੱਕ ਬਾਈ ਮੈਨੂੰ ਕਹਿਣ ਲੱਗਿਆ, ਭੈਣ, ਤੂੰ ਪਹਿਲਾਂ ਵੀ ਕਦੇ ਸੇਵਾ ‘ਤੇ ਆਈ ਹੈਂ? ਮੈਂ ਕਿਹਾ, ਹਾਂ, ਬਾਈ ਜੀ, ਮੈਂ ਪਹਿਲਾਂ ਆਪਣੇ ਪਤੀ ਨਾਲ ਆਉਂਦੀ ਸੀ ਉਹ ਕਹਿਣ ਲੱਗੇ ਕਿ ਉਹ ਹੁਣ ਨਹੀਂ ਆਏ ਮੈਂ ਕਿਹਾ, ਬਾਈ ਜੀ, ਉਹਨਾਂ ਦੀ ਮੌਤ ਹੋ ਗਈ ਕਹਿਣ ਲੱਗੇ, ਤੁਹਾਡੇ ਬੱਚੇ ਕਿੰਨੇ ਆ? ਮੈਂ ਕਿਹਾ, ਬਾਈ ਜੀ, ਮੇਰੇ ਕੋਈ ਬੱਚਾ ਨਹੀਂ ਹੈ ਸੇਵਾਦਾਰਾਂ ਨੂੰ ਮੇਰੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਆਇਆ ਫਿਰ ਬਾਈ ਜੀ ਕਹਿਣ ਲੱਗੇ, ਭੈਣ ਅਸੀਂ ਤੈਨੂੰ ਰਾਤ ਰੱਖ ਲਵਾਂਗੇ, ਤੂੰ ਆਪਣੇ ਪਤੀ ਦਾ ਆਧਾਰ ਕਾਰਡ ਦਿਖਾ ਦੇ ਜਦੋਂ ਬਾਈ ਜੀ ਨੇ ਏਨੀ ਗੱਲ ਆਖੀ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗਿਆ ਮੈਨੂੰ ਪਤਾ ਲੱਗਿਆ ਕਿ ਉਹ ਪਿਤਾ ਜੀ (ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੀ ਹੀ ਆਵਾਜ਼ ਸੀ ਜੋ ਮੈਨੂੰ ਵਾਰ-ਵਾਰ ਆਧਾਰ ਕਾਰਡ ਬਾਰੇ ਬਚਨ ਕਰ ਰਹੇ ਸੀ

ਸੇਵਾਦਾਰਾਂ ਨੇ ਆਧਾਰ ਕਾਰਡ ਵੇਖਿਆ ਉਸ ਤੋਂ ਬਾਅਦ ਬਾਈ ਜੀ ਮੈਨੂੰ ਇੱਕ ਭੈਣ ਕੋਲ ਲੈ ਗਏ ਜੋ ਪੱਲੀਆਂ ਸਿਉਣ ਦੀ ਸੇਵਾ ਕਰ ਰਹੀ ਸੀ ਬਾਈ ਜੀ ਉਸ ਭੈਣ ਨੂੰ ਬੋਲੇ ਕਿ ਇਸ ਭੈਣ ਨੂੰ ਤੁਸੀਂ ਅੱਜ ਦੀ ਰਾਤ ਰੱਖ ਲਓ ਭੈਣ ਮੈਨੂੰ ਲੰਗਰ ਘਰ ‘ਚ ਲੈ ਗਈ ਅਤੇ ਮੈਨੂੰ ਬੜੇ ਪਿਆਰ ਨਾਲ ਲੰਗਰ ਛਕਾਇਆ ਉਸ ਤੋਂ ਬਾਅਦ ਮੈਂ ਇੱਕ ਘੰਟਾ ਲੰਗਰ ਪਕਾਉਣ ਤੇ ਇੱਕ ਘੰਟਾ ਸਬਜ਼ੀ ਕੱਟਣ ਦੀ ਸੇਵਾ ਕੀਤੀ ਫਿਰ ਮੈਨੂੰ ਦੋ ਭੈਣਾਂ ਆਪਣੇ ਕਮਰੇ ਵਿੱਚ ਲੈ ਗਈਆਂ ਰਾਤ 10:30 ਵਜੇ ਮੈਂ ਸੌਂ ਗਈ ਭੈਣਾਂ ਨੇ ਮੈਨੂੰ ਸਵੇਰੇ 5 ਵਜੇ ਉਠਾਇਆ ਅਤੇ ਲੰਗਰ ਘਰ ਲੈ ਗਈਆਂ ਭੈਣਾਂ ਨੇ ਮੈਨੂੰ ਲੰਗਰ ਛਕਾਇਆ, ਚਾਹ ਪਿਲਾਈ, ਦੋ ਲੰਗਰ ਪੈਕ ਵੀ ਕਰ ਦਿੱਤੇ ਕਿ ਰਸਤੇ ਵਿੱਚ ਖਾ ਲੈਣਾ, ਲੰਬਾ ਸਫਰ ਹੈ ਮੈਂ ਭੈਣਾਂ ਨੂੰ ਨਾਅਰਾ ਲਾਇਆ ਤੇ ਵਾਪਸ ਚੱਲ ਪਈ ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਘਰ ਪਹੁੰਚ ਗਈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!