dera sacha sauda 74th spiritual foundation day

ਕੁੱਲ ਦੁਨੀਆਂ ਵਿੱਚ ਇੱਕ ਹਕੀਕਤ ਹੈ ਸੱਚਾ ਸੌਦਾ
74ਵਾਂ ਰੂਹਾਨੀ ਸਥਾਪਨਾ ਦਿਵਸ ਮੁਬਾਰਕ! ਮੁਬਾਰਕ!
ਸੱਚਾ ਸੌਦਾ ਨਾਂਅ ਹੈ ਸੱਚਾਈ ਦਾ ਸੱਚਾ ਸੌਦਾ ਨਾਂਅ ਹੈ ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਦੀ ਭਗਤੀ-ਇਬਾਦਤ ਦਾ ਅਜਿਹੀ ਭਗਤੀ, ਅਜਿਹੀ ਇਬਾਦਤ ਕਿ ਜਿਸ ਵਿੱਚ ਕੁਝ ਦੇਣਾ ਨਹੀਂ ਪੈਂਦਾ ਸੱਚਾ ਸੌਦਾ ਦਿੰਦਾ ਹੀ ਦਿੰਦਾ ਹੈ,

ਲੈਂਦਾ ਕਿਸੇ ਤੋਂ ਕੁਝ ਵੀ ਨਹੀਂ ਨਾ ਦਾਨ, ਨਾ ਚੜ੍ਹਾਵਾ, ਨਾ ਕਿਸੇ ਦੇ ਪੈਰ ਦਬਾਉਣਾ, ਨਾ ਹੀ ਕੋਈ ਪਖੰਡ ਜਾਂ ਢੌਂਗ ਕਰਨਾ ਹੈ ਰਾਮ-ਨਾਮ ਜਪਣਾ, ਪਰਾਇਆ ਮਾਲ ਕਦੇ ਨਾ ਤੱਕਣਾ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਜਿਹਨਾਂ ਨੇ ਇਹ ਸੱਚਾ ਸੌਦਾ ਬਣਾਇਆ, ਸੱਚਾ ਸੌਦਾ ਦੀ ਸਥਾਪਨਾ ਕੀਤੀ, ਉਹਨਾਂ ਨੇ ਦੁਨੀਆਂ ਨੂੰ ਅੱਵਲ ਦਰਜੇ ਦੀ ਸਿੱਖਿਆ ਦਿੱਤੀ ਹੈ

‘ਅਪਨਾ ਰਾਮ ਜਪਨਾ, ਅਪਨੇ ਰਾਮ ਕੀ ਗੰਢ ਕਪਨਾ,
ਪਰਾਇਆ ਮਾਲ ਕਭੀ ਨਾ ਤੱਕਨਾ’

ਆਪਣਾ ਰਾਮ ਮਤਲਬ ਜਨਮ-ਮਰਨ ਦੀ ਫਾਹੀ ਮੁਕਾਉਣ ਵਾਲਾ ਉਹ ‘ਜਿੰਦਾਰਾਮ’ ਹੈ ਉਹ ਮੋਇਆ ਰਾਮ ਨਹੀਂ ਹੈ ਜਦੋਂ ਬੁਲਾਓ, ਉਹ ਬੋਲੇਗਾ, ਖਟ-ਖਟਾਓ ਦਰਵਾਜਾ (ਦਰਗਾਹ ਦਾ ਦਰਵਾਜਾ) ਖੁੱਲੇ੍ਹਗਾ ਜਿਸ ਟਾਇਮ ਅਤੇ ਜਿੱਥੇ ਵੀ ਕੋਈ ਉਸ ਨੂੰ ਯਾਦ ਕਰਦਾ ਹੈ, ਖਾਂਦੇ ਸਮੇਂ, ਕੰਮ-ਧੰਦਾ ਕਰਦੇ ਸਮੇਂ, ਸੌਂਦੇ ਸਮੇਂ, ਚੱਲਦੇ, ਲੇਟ ਕੇ, ਬੈਠ ਕੇ, ਸਗੋਂ ਸੱਚੇ ਸਾਈਂ ਜੀ ਨੇ ਤਾਂ ਇੱਥੋਂ ਤੱਕ ਵੀ ਬਚਨ ਕੀਤੇ ਕਿ ਟੱਟੀ-ਪੇਸ਼ਾਬ ਭਾਵ ਰਫ਼ਾ-ਹਾਜ਼ਤ ਸਮੇਂ ਵੀ ਜੇਕਰ ਉਸ ਦੀ ਯਾਦ ਆਉਂਦੀ ਹੈ,

Also Read :-

‘ਨਾਮ ਨਾ ਮੈਲਾ ਹੋਏ’, ਉਹ ਰਾਮ-ਨਾਮ ਉੱਥੇ ਵੀ ਆਪਣੇ ਨੂਰ-ਏ-ਜਲਾਲ ਦੀਆਂ ਖੁਸ਼ੀਆਂ ਨਾਲ ਉਸ ਨੂੰ ਮਾਲਾ-ਮਾਲ ਕਰ ਦਿੰਦਾ ਹੈ ਇੱਕ ਸੂਫੀ ਫਕੀਰ ਸ਼ਾਹ ਹੁਸੈਨ ਜੀ ਨੇ ਵੀ ਇਹੀ ਫਰਮਾਇਆ ਹੈ- ‘ਸ਼ਾਹ ਹੁਸੈਨ ਗਧਾ, ਜਿਸ ਹੰਗਦਿਆਂ ਰੱਬ ਲੱਧਾ’ ਹੈ ਕੋਈ ਇਸ ਤੋਂ ਸਸਤਾ ਸੌਦਾ? ‘ਹਿੰਗ ਲੱਗੇ ਨਾ ਫਿਟਕਰੀ ਰੰਗ ਚੋਖਾ ਆਵੇ’ ਹਕੀਕਤ ਨੂੰ ਵੇਖਣਾ ਹੈ ਤਾਂ ਆਓ ਸੱਚਾ ਸੌਦਾ ਵਿੱਚ ਇੱਥੇ ਉਹ ਕੁਝ, ਉਹ ਇੱਕ ਹਕੀਕਤ ਦੇਖਣ ਨੂੰ ਮਿਲੇਗੀ ਕਿ ਜਿਸ ਦੀ ਕਲਪਣਾ ਵੀ ਨਹੀਂ ਹੋ ਸਕਦੀ

29 ਅਪਰੈਲ ਦਾ ਦਿਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ
ਬਹੁਤ ਹੀ ਮਹੱਤਵਪੂਰਨ ਅਤਿ ਸੁਭਾਗਸ਼ਾਲੀ ਦਿਨ ਹੈ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਸਾਈਂ ਸਾਵਣਸ਼ਾਹ ਜੀ ਦੇ ਹੁਕਮ ਅਨੁਸਾਰ ਸਰਸਾ ਦੇ ਨਜ਼ਦੀਕ ਡੇਰਾ ਸੱਚਾ ਸੌਦਾ ਦੀ ਨੀਂਹ ਰੱਖ ਕੇ ਮਾਲਕ ਦੇ ਸੱਚੇ ਨਾਮ ਦੇ ਨਾਲ-ਨਾਲ ਸਰਵ ਧਰਮ ਸੰਗਮ, ਸਰਵ ਧਰਮ ਸਾਂਝੀਵਾਲਤਾ ਦਾ ਪ੍ਰਤੱਖ ਪ੍ਰਮਾਣ ਦੁਨੀਆ ਦੇ ਸਾਹਮਣੇ ਰੱਖਿਆ ਹੈ ਪੂਜਨੀਕ ਬੇਪਰਵਾਹ ਜੀ ਨੇ ਇਸ ਬਾਗੜ ਖੇਤਰ ਵਿੱਚ ਮਾਲਕ-ਸਤਿਗੁਰੂ ਦੇ ਪਿਆਰ ਤੋਂ ਵਾਂਝੇ ਲੋਕਾਂ ਨੂੰ ਆਪਣੇ ਅਲੌਕਿਕ ਨਜ਼ਾਰੇ ਦਿਖਾ-ਦਿਖਾ ਕੇ ਰਾਮ-ਨਾਮ ਨਾਲ ਜੋੜਿਆ, ਮਾਲਕ ਨਾਲ ਪਿਆਰ-ਮੁਹੱਬਤ ਦਾ ਗਿਆਨ ਕਰਵਾਇਆ ਅਤੇ ਆਪਣੇ ਰੂਹਾਨੀ ਰੰਗ ਨਾਲ ਸਰਾਬੋਰ ਕੀਤਾ 29 ਅਪ੍ਰੈਲ 2007 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ ਕੀਤੀ

ਇੱਕ ਮਹਾਨ ਚਮਤਕਾਰ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਬਿਲੋਚਿਸਤਾਨ ਤੋਂ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਜਦੋਂ ਕਿ ਪਹਿਲਾਂ ਉਹ ਵਿਸ਼ਾਲ ਹਿੰਦੋਸਤਾਨ ਦਾ ਹਿੱਸਾ ਸੀ, ਸਾਡੇ ਲਈ, ਜੀਵ-ਪ੍ਰਾਣੀਆਂ, ਰੂਹਾਂ ਦੇ ਉੱਧਾਰ ਲਈ ਦੁਨੀਆਂ ਵਿੱਚ ਪਧਾਰੇ ਈਸ਼ਵਰੀ ਕਾਨੂੰਨ ਦੇ ਅਨੁਸਾਰ ਆਪ ਜੀ ਨੇ ਡੇਰਾ ਬਿਆਸ (ਪੰਜਾਬ) ਵਿੱਚ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਗੁਰੂ, ਸਤਿਗੁਰੂ, ਅੱਲ੍ਹਾ, ਮਾਲਕ ਦੇ ਰੂਪ ਵਿੱਚ ਪਾਇਆ ਆਪ ਜੀ ਨੇ ਆਪਣੇ ਅੰਦਰ ਦੇ ਸੱਚੇ ਤੇ ਪ੍ਰਬਲ ਈਸ਼ਵਰੀ ਪਿਆਰ, ਸੱਚੇ ਤਿਆਗ ਤੋਂ ਆਪਣੇ ਸਤਿਗੁਰੂ-ਮੌਲਾ, ਹਜ਼ੂਰ ਬਾਬਾ ਜੀ ਨੂੰ ਐਨਾ ਮੋਹਿਤ ਕਰ ਲਿਆ ਕਿ ਪੂਜਨੀਕ ਬਾਬਾ ਜੀ ਆਪ ਜੀ ਦੇ ਪਿੱਛੇ-ਪਿੱਛੇ (ਜਦੋਂ ਆਪ ਜੀ ਆਪਣੇ ਮੁਰਸ਼ਿਦ ਦੇ ਪਿਆਰ ਵਿੱਚ ਉਹਨਾਂ ਦੇ ਸਾਹਮਣੇ ਸੱਚਾ ਮੁਜਰਾ ਕਰਦੇ) ਇਸ ਤਰ੍ਹਾਂ ਫਿਰਦੇ ਜਿਵੇਂ ਗਾਂ ਆਪਣੇ ਵੱਛੇ ਦੇ ਮੋਹ ਵਿੱਚ ਫਿਰਦੀ ਹੈ ਅਤੇ ਨਾਲ ਦੀ ਨਾਲ ਆਪਣੇ ਪਵਿੱਤਰ ਬਚਨਾਂ ਦੀ ਵਾਛੜ ਆਪ ਜੀ ’ਤੇ ਕਰਦੇ

ਮਸਤਾਨਾ ਸ਼ਾਹ! ਤੈਨੂੰ ਅੰਦਰ ਵਾਲਾ ਰਾਮ ਦਿੱਤਾ ਜੋ ਤੁਹਾਡੇ ਸਭ ਕੰਮ ਕਰੇਗਾ ਮਸਤਾਨਾ ਸ਼ਾਹ! ਜਾ ਤੈਨੂੰ ਅਸੀਂ ਆਪਣਾ ਸਵਰੂਪ ਦਿੱਤਾ ਤੈਨੂੰ ਅਜਿਹਾ ਸੌਦਾ ਦਿੱਤਾ ਜੋ ਕਦੇ ਖੁੱਟੇਗਾ ਨਹੀਂ ਪੂਜਨੀਕ ਬਾਬਾ ਜੀ ਨੇ ਆਪ ਜੀ ਦੇ ਲਈ ਬਖਸ਼ਿਸ਼ ਦੇ ਜੋ ਬਚਨ ਕੀਤੇ, ਅੱਜ ਤੱਕ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਮਿਸਾਲ ਮਿਲਦੀ ਹੋਵੇ ਜਾ ਮਸਤਾਨਾ ਸ਼ਾਹ! ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾ ਬਾਗੜ ਨੂੰ ਤਾਰ ਬਾਗੜ ਤੁਹਾਡੇ ਸਪੁਰਦ ਕੀਤਾ ਕੁਟੀਆ (ਡੇਰਾ) ਬਣਾ, ਦੁਨੀਆਂ ਨੂੰ ਰਾਮ ਦਾ ਨਾਮ ਜਪਾ ਜਿਸ ਨੂੰ ਵੀ ਨਾਮ ਦੇਵੇਂਗਾ, ਇੱਕ ਲੱਤ ਇੱਥੇ, ਦੂਜੀ ਸੱਚਖੰਡ ਵਿੱਚ ਉਸ ਦੀ ਰੂਹ ਸਿੱਧੀ ਸੱਚਖੰਡ ਵਿੱਚ ਹੋਵੇਗੀ ਉਹ ਰੂਹ ਕਦੇ ਜਨਮ-ਮਰਨ ਵਿੱਚ ਨਹੀਂ ਭਟਕੇਗੀ

ਦੁਨੀਆਂ ਤੇ ਇਨਸਾਨੀਅਤ ਦੀ ਭਲਾਈ ਲਈ ਪੂਜਨੀਕ ਸਾਈਂ ਜੀ ਨੇ ਆਪਣੇ ਮੁਰਸ਼ਿਦੇ-ਏ-ਕਾਮਿਲ ਬੇਪਰਵਾਹ ਸਾਈਂ ਸਾਵਣ ਸ਼ਾਹ ਜੀ ਦੀਆਂ ਇਹਨਾਂ ਬਖਸ਼ਿਸ਼ਾਂ ਵਿੱਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਵੀ ਸਾਧ-ਸੰਗਤ ਲਈ ਬਖਸ਼ਿਸ਼ ਰੂਪ ਵਿੱਚ ਮਨਜ਼ੂਰ ਕਰਵਾਇਆ ਕਿ ਮਸਤਾਨਾ ਸ਼ਾਹ! ਤੁਹਾਡਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੋਵਾਂ ਜਹਾਨਾਂ ਵਿੱਚ ਮਨਜ਼ੂਰ ਕੀਤਾ ਨਾਅਰਾ ਵੀ ਕੋਈ ਐਸਾ-ਵੈਸਾ ਨਹੀਂ, ਸੱਚੇ ਦਿਲੋਂ ਜਿਸ ਨੇ ਵੀ ਕਦੇ ਅਤੇ ਕਿਤੇ ਵੀ ਪੂਰਾ ਨਾਅਰਾ ਲਾਇਆ, ਨਾਅਰੇ ਵਿੱਚ ਐਨੀ ਰੱਬੀ ਬਖਸ਼ਿਸ਼ ਹੈ ਕਿ ਨਾਅਰੇ ਨੇ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਇਸ ਤਰ੍ਹਾਂ ਕੱਢ ਲਿਆ, ਜਿਸ ਤਰ੍ਹਾਂ ਮੱਖਣ ਵਿੱਚੋਂ ਵਾਲ ਕੱਢਦੇ ਹਨ, ਆਏ ਕਸ਼ਟ ਨੂੰ ਮਹਿਸੂਸ ਤੱਕ ਨਹੀਂ ਹੋਣ ਦਿੱਤਾ ਇੱਕ ਦੋ ਨਹੀਂ ਅਨੇਕਾਂ-ਅਨੇਕ ਉਦਾਹਰਨਾਂ ਇਸ ਸੱਚਾਈ ਨਾਲ ਰੂ-ਬ-ਰੂ ਕਰਵਾਉਂਦੀਆਂ ਹਨ

ਸੱਚਾ ਸੌਦਾ ਦੀ ਸਥਾਪਨਾ (ਜੰਗਲ ਵਿੱਚ ਮੰਗਲ ਕੀਤਾ)

ਆਪਣੇ ਪਿਆਰੇ ਮੁਰਸ਼ਿਦ-ਏ-ਕਾਮਿਲ ਸਾਈਂ ਸਾਵਣ ਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਅਨੁਸਾਰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ਦੇ ਨਜ਼ਦੀਕ 29 ਅਪਰੈਲ 1948 ਨੂੰ ਇੱਕ ਵਿਰਾਨ ਜਿਹੀ ਜਗ੍ਹਾ ’ਤੇ ਇੱਕ ਛੋਟੀ ਜਿਹੀ ਕੁਟੀਆ ਬਣਾਈ ਅਤੇ ਉਸ ਦਾ ਨਾਮਕਰਣ ਕੀਤਾ, ਉਸ ਦਾ ਨਾਂਅ ਰੱਖਿਆ ਸੱਚਾ ਸੌਦਾ ਸੱਚ ਅੱਲ੍ਹਾ-ਮਾਲਕ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਅਤੇ ਸੌਦਾ ਉਸੇ ਸੱਚੇ ਰੱਬ ਦਾ ਨਾਂਅ ਜਪਣਾ, ਅੱਲ੍ਹਾ-ਰਾਮ ਦੀ ਬੰਦਗੀ ਕਰਨਾ ਸਾਈਂ ਜੀ ਨੇ ਸੱਚਾ ਸੌਦਾ ਸ਼ੁਰੂ ਕੀਤਾ ਅਤੇ ਵੇਖਦੇ ਹੀ ਵੇਖਦੇ ਇੱਥੇ ਜੰਗਲ ਵਿੱਚ ਮੰਗਲ ਹੋ ਗਿਆ ਰਾਮ-ਨਾਮ ਦੀ ਭਗਤੀ ਦੀ ਖੁਸ਼ਬੂ ਹੌਲੀ-ਹੌਲੀ ਚਾਰੇ ਦਿਸ਼ਾਵਾਂ ਵਿੱਚ, ਸਭ ਦੀਪਾਂ, ਮਹਾਂਦੀਪਾਂ, ਦਸਾਂ ਦਿਸ਼ਾਵਾਂ ਵਿੱਚ ਇਸ ਦੀ ਮਹਿਕ ਅਹਿਸਾਸ
ਕੀਤੀ ਜਾਂਦੀ ਹੈ ਪੂਰੇ ਵਿਸ਼ਵ ਵਿੱਚ ਆਪ ਜਿੱਧਰ ਵੀ ਜਾਓ ਸੱਚਾ ਸੌਦਾ ਨਾਂਅ ਅੱਜ ਸਭ ਮਹਾਂਦੀਪਾਂ ਵਿੱਚ ਗੂੰਜ ਰਿਹਾ ਹੈ

ਖੁਦ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਹ ਬਚਨ ਹਨ:-

‘ਇੱਥੇ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ,
ਝੁਕੇਗੀ ਦੁਨੀਆਂ ਸਾਰੀ, ਕੁੱਲ ਆਲਮ
ਇੱਥੇ ਝੁਕੇਗਾ ਅਤੇ ਪੂਜਨੀਕ ਸਾਈਂ ਜੀ ਦੇ ਬਚਨਾਂ ਦੀ ਅਸਲੀਅਤ ਨੂੰ ਆਪ
ਪਾਵਨ ਭੰਡਾਰਿਆਂ ਵਿੱਚ ਸਾਧ-ਸੰਗਤ ਦੇ ਵਿਸ਼ਾਲ ਸਮੂਹ ਤੋਂ ਅੰਦਾਜ਼ਾ ਲਾ ਸਕਦੇ ਹੋ
ਪੂਜਨੀਕ ਬੇਪਰਵਾਹ ਜੀ ਦਾ ਇਹ ਸੱਚਾ ਸੌਦਾ ਰੂਪੀ ਉਹ ਨੰਨ੍ਹਾ ਜਿਹਾ ਪੌਦਾ ਅੱਜ ਐਨਾ ਵੱਡਾ ਬੋਹੜ ਦਾ ਦਰਖੱਤ ਰੂਪ ਬਣ ਗਿਆ ਹੈ ਜੋ ਪੂਰੀ ਦੁਨੀਆਂ ਨੂੰ ਆਪਣੇ ਪਾਵਨ ਆਂਚਲ ਵਿੱਚ ਸੰਜੋਏ ਹੋਏ ਹੈ ਪੂਜਨੀਕ ਸਾਈਂ ਜੀ ਨੇ ਇਹ ਸੱਚਾ ਸੌਦਾ ਸਰਵ ਧਰਮ ਸੰਗਮ ਬਣਾਇਆ ਹੈ

ਚਾਹੇ ਕੋਈ ਕਿਸੇ ਵੀ ਧਰਮ-ਜਾਤ ਦਾ ਹੈ, ਸਭ ਲੋਕ ‘ਹਿੰਦੂ, ਮੁਸਲਿਮ, ਸਿੱਖ, ਈਸਾਈ ਹਮ ਸਭ ਹੈਂ ਭਾਈ-ਭਾਈ’ ਦੀ ਜਿਉਂਦੀ ਜਾਗਦੀ ਮਿਸਾਲ ਹੈ ਸੱਚਾ ਸੌਦਾ ਵਿੱਚ ਇੱਥੇ ਸਭ ਇੱਕ ਜਗ੍ਹਾ ’ਤੇ ਇਕੱਠੇ ਬੈਠ ਕੇ ਆਪਣੇ-ਆਪਣੇ ਅੱਲ੍ਹਾ-ਮਾਲਕ ਨੂੰ ਆਪਣੇ-ਆਪਣੇ ਧਰਮ ਅਨੁਸਾਰ ਯਾਦ ਕਰਦੇ ਹਨ, ਉਸ ਦੀ ਭਗਤੀ-ਇਬਾਦਤ ਬਿਨਾਂ ਕਿਸੇ ਰੋਕ-ਟੋਕ ਦੇ ਕਰਦੇ ਹਨ ਰਾਜਾ-ਰੰਕ, ਅਮੀਰ-ਗਰੀਬ, ਸਭ ਦੇ ਲਈ ਸਾਂਝਾ ਹੈ ਸੱਚਾ ਸੌਦਾ ਸੱਚਾ ਸੌਦਾ ਵਿੱਚ ਸਭ ਧਰਮਾਂ ਦਾ ਬਰਾਬਰ ਸਤਿਕਾਰ ਹੈ, ਸਭ ਦਾ ਸਵਾਗਤ ਹੈ ਪੂਜਨੀਕ ਸਾਈਂ ਜੀ ਨੇ ਇਹ ਸੱਚਾ ਸੌਦਾ ਇਹ ਡੇਰਾ ਸੱਚਾ ਸੌਦਾ ਅਜਿਹਾ ਸਰਵ ਧਰਮ ਪਿਆਰਾ, ਸਰਵ ਧਰਮ ਸੰਗਮ ਬਣਾਇਆ ਹੈ

ਕਿ ਸਭ ਧਰਮਾਂ ਦੇ ਲੋਕ, ਇੱਥੇ ਇੱਕ ਹੀ ਜਗ੍ਹਾ ’ਤੇ ਇਕੱਠੇ ਬੈਠ ਕੇ ਆਪਣੇ-ਆਪਣੇ ਧਰਮ-ਇਸ਼ਟ ਅਨੁਸਾਰ ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਂਅ ਲੈ ਸਕਦੇ ਹਨ, ਭਗਤੀ ਇਬਾਦਤ ਕਰ ਸਕਦੇ ਹਨ ਕੋਈ ਰੋਕ-ਟੋਕ ਨਹੀਂ ਹੈ ਸੱਚਾ ਸੌਦਾ ਇਹ ਹੀ ਇੱਕ ਅਜਿਹਾ ਪਵਿੱਤਰ ਦਰ ਹੈ ਜਿੱਥੇ ਲੋਕ ਬਿਨਾਂ ਝਿਜਕ, ਬਿਨਾਂ ਕਿਸੇ ਸੰਕੋਚ ਦੇ ਰਾਮ-ਨਾਮ ਦੀ ਭਗਤੀ ਵਿੱਚ ਇੱਕ ਜਗ੍ਹਾ ਇਕੱਠੇ ਬੈਠਦੇ ਹਨ

ਡੇਰਾ ਸੱਚਾ ਸੌਦਾ ਨੂੰ ਸਥਾਪਿਤ ਹੋਏ ਅੱਜ 74 ਸਾਲ ਪੂਰੇ ਹੋ ਚੁੱਕੇ ਹਨ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਨਾਲ ਇਹ ਦਿਨ ਡੇਰਾ ਸੱਚਾ ਸੌਦਾ ਵਿੱਚ ‘ਰੂਹਾਨੀ ਸਥਾਪਨਾ ਦਿਵਸ’ ਦੇ ਨਾਂਅ ਨਾਲ ਬਹੁਤ ਵੱਡੇ ਭੰਡਾਰੇ ਦੇ ਰੂਪ ’ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਰੂਹਾਨੀਅਤ ਅਤੇ ਇਨਸਾਨੀਅਤ ਦਾ ਸੰਗਮ ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ’ਤੇ ਚੱਲਦੇ ਹੋਏ ਦਿਨ ਦੁੱਗਣੀ ਰਾਤ ਚੌਗੁਣੀ, ਕਈ ਗੁਣਾ ਦਿਨ-ਰਾਤ ਤਰੱਕੀ ਕਰ ਰਿਹਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!