sukanya-samriddhi-yojana

ਸੁਕੰਨਿਆ ਸਮਰਿਧੀ ਯੋਜਨਾ sukanya-samriddhi-yojana
ਬੇਟੀ ਦੇ ਭਵਿੱਖ ਨੂੰ ਸਫਲ ਬਣਾਓ

ਕੀ ਹੈ ਸੁਕੰਨਿਆ ਸਮਰਿਧੀ ਯੋਜਨਾ?

ਸੁਕੰਨਿਆ ਸਮਰਿਧੀ ਯੋਜਨਾ (ਐੱਸਐੱਸਵਾਈ) ਬੇਟੀਆਂ ਲਈ ਕੇਂਦਰ ਸਰਕਾਰ ਦੀ ਇੱਕ ਛੋਟੀ ਬੱਚਤ ਯੋਜਨਾ ਹੈ ਜਿਸ ਨੂੰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਤਹਿਤ ਲਾਂਚ ਕੀਤਾ ਗਿਆ ਹੈ ਛੋਟੀ ਬੱਚਤ ਸਕੀਮ ‘ਚ ਸੁਕੰਨਿਆ ਸਭ ਤੋਂ ਬਿਹਤਰ ਵਿਆਜ  ਦਰ ਵਾਲੀ ਯੋਜਨਾ ਹੈ ਸਾਲ 2016-17 ‘ਚ ਐੱਸਐੱਸਆਈ ‘ਚ 9.1 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਸੀ ਜੋ ਇਨਕਮ ਟੈਕਸ ਛੋਟ ਦੇ ਨਾਲ ਹੈ ਇਸ ਤੋਂ ਪਹਿਲਾਂ ਇਸ ‘ਚ 9.2 ਫੀਸਦੀ ਤੱਕ ਵਿਆਜ ਵੀ ਮਿਲਿਆ ਹੈ ਬਹੁਤ ਘੱਟ ਰਕਮ ਨਾਲ ਖੁੱਲ੍ਹਣ ਵਾਲਾ ਸੁਕੰਨਿਆ ਸਮਰਿਧੀ ਯੋਜਨਾ ਖਾਤਾ ਦਰਅਸਲ ਉਨ੍ਹਾਂ ਪਰਿਵਾਰਾਂ ਨੂੰ ਧਿਆਨ ‘ਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ ਜੋ ਛੋਟੀ-ਛੋਟੀ ਬੱਚਤ ਜ਼ਰੀਏ ਬੱਚੇ ਦੀ ਸ਼ਾਦੀ ਜਾਂ ਉੱਚ ਸਿੱਖਿਆ ਲਈ ਰਕਮ ਜਮ੍ਹਾ ਕਰਨਾ ਚਾਹੁੰਦੇ ਹੋ

ਕਿਵੇਂ ਖੁਲਵਾਓ ਸੁਕੰਨਿਆ ਸਮਰਿਧੀ ਯੋਜਨਾ ਖਾਤਾ?

ਸੁਕੰਨਿਆ ਸਮਰਿਧੀ ਯੋਜਨਾ ਤਹਿਤ ਅਕਾਊਂਟ ਕਿਸੇ ਗਰਲ ਚਾਇਲਡ ਦੇ ਜਨਮ ਲੈਣ ਤੋਂ ਬਾਅਦ 10 ਸਾਲ ਤੋਂ ਪਹਿਲਾਂ ਦੀ ਉਮਰ ‘ਚ ਘੱਟ ਤੋਂ ਘੱਟ 250 ਰੁਪਏ ਦੇ ਜਮ੍ਹਾ ਨਾਲ ਖੋਲ੍ਹਿਆ ਜਾ ਸਕਦਾ ਹੈ ਚਾਲੂ ਵਿੱਤ ਸਾਲ ‘ਚ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਜ਼ਿਆਦਾਤਰ 1.5 ਲੱਖ ਰੁਪਏ ਜਮ੍ਹਾ ਕਰਾਏ ਜਾ ਸਕਦੇ ਹਨ

ਕਿੱਥੇ ਖੁੱਲ੍ਹੇਗਾ ਸੁਕੰਨਿਆ ਸਮਰਿਧੀ ਯੋਜਨਾ ਖਾਤਾ?

ਸੁਕੰਨਿਆ ਸਮਰਿਧੀ ਯੋਜਨਾ ਤਹਿਤ ਅਕਾਊਂਟ ਕਿਸੇ ਪੋਸਟ ਆਫਿਸ ਜਾਂ ਕਰਮਸ਼ੀਅਲ ਬ੍ਰਾਂਚ ਦੀ ਆਥਰਾਈਜ਼ਡ ਸ਼ਾਖਾ ‘ਚ ਖੋਲ੍ਹਿਆ ਜਾ ਸਕਦਾ ਹੈ

ਕਦੋਂ ਤੱਕ ਚਲਾਉਣਾ ਹੋਵੇਗਾ ਸੁਕੰਨਿਆ ਸਮਰਿਧੀ ਯੋਜਨਾ ਖਾਤਾ?

ਸੁਕੰਨਿਆ ਸਮਰਿਧੀ ਯੋਜਨਾ ਖਾਤਾ ਖੋਲ੍ਹਣ ਤੋਂ ਬਾਅਦ ਇਹ ਗਰਲ ਚਾਇਲਡ ਦੇ 21 ਸਾਲ ਦੇ ਹੋਣ ਜਾਂ 18 ਸਾਲ ਦੀ ਉਮਰ ਤੋਂ ਬਾਅਦ ਉਸ ਦੀ ਸ਼ਾਦੀ ਹੋਣ ਤੱਕ ਚਲਾਇਆ ਜਾ ਸਕਦਾ ਹੈ

ਕੀ ਹੈ ਸੁਕੰਨਿਆ ਸਮਰਿਧੀ ਯੋਜਨਾ ਦਾ ਉਪਯੋਗ?

ਸੁਕੰਨਿਆ ਸਮਰਿਧੀ ਯੋਜਨਾ ਖਾਤੇ ਨਾਲ 18 ਸਾਲ ਦੀ ਉਮਰ ਤੋਂ ਬਾਅਦ ਬੱਚੇ ਦੀ ਉੱਚ ਸਿੱਖਿਆ ਲਈ ਖਰਚ ਦੇ ਮਾਮਲੇ ‘ਚ 50 ਫੀਸਦੀ ਤੱਕ ਰਕਮ ਕੱਢੀ ਜਾ ਸਕਦੀ ਹੈ

ਖਾਤਾ ਖੋਲ੍ਹਣ ਦੇ ਨਿਯਮ

ਸੁਕੰਨਿਆ ਸਮਰਿਧੀ ਯੋਜਨਾ ਖਾਤਾ ਬੱਚੀ ਦੇ ਮਾਤਾ-ਪਿਤਾ ਜਾਂ ਕਾਨੂੰਨੀ ਮਾਪਿਆਂ ਵੱਲੋਂ ਚਾਇਲਡ ਦੇ ਨਾਂਅ ਨਾਲ ਉਸ ਦੇ 10 ਸਾਲ ਦੀ ਉਮਰ ਤੋਂ ਪਹਿਲਾਂ ਖੋਲ੍ਹਿਆ ਜਾ ਸਕਦਾ ਹੈ ਇਸ ਨਿਯਮ ਮੁਤਾਬਕ ਇੱਕ ਬੱਚੀ ਲਈ ਇੱਕ ਹੀ ਖਾਤਾ ਖੋਲ੍ਹਿਆ ਜਾ ਸਕਦਾ ਹੈ ਅਤੇ ਉਸ ‘ਚ ਪੈਸਾ ਜਮ੍ਹਾ ਕੀਤਾ ਜਾ ਸਕਦਾ ਹੈ ਇੱਕ ਬੱਚੀ ਲਈ ਦੋ ਖਾਤੇ ਨਹੀਂ ਖੋਲ੍ਹੇ ਜਾ ਸਕਦੇ

ਸੁਕੰਨਿਆ ਸਮਰਿਧੀ ਯੋਜਨਾ ਲਈ ਜ਼ਰੂਰੀ ਕਾਗਜ਼ਾਤ

ਸੁਕੰਨਿਆ ਸਮਰਿਧੀ ਯੋਜਨਾ ਖਾਤਾ ਖੋਲ੍ਹਣ ਸਮੇਂ ਬੱਚੀ ਦਾ ਬਰਥ ਸਰਟੀਫਿਕੇਟ ਪੋਸਟ ਆਫਿਸ ਜਾਂ ਬੈਂਕ ‘ਚ ਦੇਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਬੱਚੀ ਅਤੇ ਮਾਪਿਆਂ ਦੀ ਪਹਿਚਾਣ ਅਤੇ ਪਤੇ ਦਾ ਪ੍ਰਮਾਣ ਵੀ ਦੇਣਾ ਜ਼ਰੂਰੀ ਹੈ

ਸੁਕੰਨਿਆ ਸਮਰਿਧੀ ਯੋਜਨਾ ‘ਚ ਕਿੰਨੀ ਰਕਮ ਜ਼ਰੂਰੀ?

ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ਖੋਲ੍ਹਣ ਲਈ 250 ਰੁਪਏ ਕਾਫੀ ਹੈ, ਪਰ ਬਾਅਦ ‘ਚ 100 ਰੁਪਏ ਦੇ ਗੁਣਕ ‘ਚ ਪੈਸੇ ਜਮ੍ਹਾ ਕਰਾਏ ਜਾ ਸਕਦੇ ਹਨ ਕਿਸੇ ਇੱਕ ਵਿੱਤ ਸਾਲ ‘ਚ ਘੱਟ ਤੋਂ ਘੱਟ 250 ਰੁਪਏ ਜ਼ਰੂਰ ਜਮ੍ਹਾ ਕਰਾਏ ਜਾਣੇ ਚਾਹੀਦੇ ਹਨ ਕਿਸੇ ਇੱਕ ਵਿੱਤ ਸਾਲ ‘ਚ ਐੱਸਐੱਸਵਾਈ ਖਾਤੇ ‘ਚ ਇੱਕ ਵਾਰ ਜਾਂ ਕਈ ਵਾਰ ‘ਚ 1.5 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾ ਨਹੀਂ ਕਰਾਇਆ ਜਾ ਸਕਦਾ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਰਕਮ ਖਾਤਾ ਖੋਲ੍ਹਣ ਦੇ ਦਿਨ ਤੋਂ 15 ਸਾਲ ਤੱਕ ਜਮ੍ਹਾ ਕਰਾਇਆ ਜਾ ਸਕਦਾ ਹੈ 9 ਸਾਲ ਦੀ ਕਿਸੇ ਬੱਚੀ ਦੇ ਮਾਮਲੇ ‘ਚ ਜਦੋਂ ਤੱਕ ਉਹ 24 ਸਾਲ ਦੀ ਹੋ ਜਾਵੇ ਤਦ ਤੱਕ ਰਕਮ ਜਮ੍ਹਾਂ ਕਰਾਈ ਜਾ ਸਕਦੀ ਹੈ ਬੱਚੀ ਦੇ 24 ਤੋਂ 30 ਸਾਲ ਦੇ ਹੋਣ ਤੱਕ ਜਦੋਂ ਸੁਕੰਨਿਆ ਸਮਰਿਧੀ ਯੋਜਨਾ ਖਾਤਾ ਮੈਚਓਰ ਹੋ ਜਾਵੇ, ਉਸ ‘ਚ ਜਮ੍ਹਾ ਰਕਮ ‘ਤੇ ਵਿਆਜ ਮਿਲਦਾ ਰਹੇਗਾ

ਸੁਕੰਨਿਆ ਸਮਰਿਧੀ ਯੋਜਨਾ ‘ਚ ਰਕਮ ਜਮ੍ਹਾਂ ਨਾ ਹੋ ਸਕੇ ਉਦੋਂ?

ਕਿਸੇ ਗੈਰ-ਰੈਗੂਲਰ ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ‘ਚ ਜਿੱਥੇ ਘੱਟ ਤੋਂ ਘੱਟ ਰਕਮ ਜਮ੍ਹਾਂ ਨਹੀਂ ਹੋਈ ਹੈ, ਉਸ ਨੂੰ 50 ਰੁਪਏ ਸਾਲਾਨਾ ਦੀ ਪੈਨਾਲਟੀ ਦੇ ਕੇ ਰੈਗੂਲਰ ਕਰਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਹਰ ਸਾਲ ਲਈ ਘੱਟ ਤੋਂ ਘੱਟ ਜਮ੍ਹਾਂ ਕਰਵਾਈ ਜਾਣ ਵਾਲੀ ਰਕਮ ਵੀ ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ‘ਚ ਪਾਉਣੀ ਪਵੇਗੀ ਜੇਕਰ ਪੈਨਲਟੀ ਨਹੀਂ ਚੁਕਾਈ ਗਈ ਤਾਂ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਜਮ੍ਹਾਂ ਰਕਮ ‘ਤੇ ਪੋਸਟ ਆਫਿਸ ਦੇ ਸੇਵਿੰਗ ਅਕਾਊਟ ਦੇ ਬਰਾਬਰ ਵਿਆਜ ਮਿਲੇਗਾ ਜੋ ਹਾਲੇ ਕਰੀਬ ਚਾਰ ਫੀਸਦੀ ਹੈ ਜੇਕਰ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਤੇ ਵਿਆਜ ਜ਼ਿਆਦਾ ਚੁਕਾ ਦਿੱਤਾ ਗਿਆ ਹੈ ਤਾਂ ਉਸ ਨੂੰ ਰਿਵਾਇਜ਼ ਕੀਤਾ ਜਾ ਸਕਦਾ ਹੈ

ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਰਕਮ ਜਮ੍ਹਾਂ ਕਿਵੇਂ ਹੋਵੇਗੀ?

ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਰਕਮ ਕੈਸ਼, ਚੈੱਕ, ਡਿਮਾਂਡ ਡਰਾਫਟ ਜਾਂ ਕਿਸੇ ਅਜਿਹੇ ਇੰਸਚਿਊਟਮੈਂਟ ਤੋਂ ਵੀ ਜਮ੍ਹਾਂ ਕਰਾਈ ਜਾ ਸਕਦੀ ਹੈ ਜਿਸ ਨੂੰ ਬੈਂਕ ਸਵੀਕਾਰ ਕਰਦਾ ਹੋਵੇ ਇਸ ਦੇ ਲਈ ਰਕਮ ਜਮ੍ਹਾਂ ਕਰਨ ਵਾਲੇ ਦਾ ਨਾਂਅ ਅਤੇ ਅਕਾਊਂਟ ਹੋਲਡਰ ਦਾ ਨਾਂਅ ਲਿਖਣਾ ਜ਼ਰੂਰੀ ਹੈ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਰਕਮ ਇਲੈਟ੍ਰਾਨਿਕ ਟਰਾਂਸਫਰ ਮੋਡ ਤੋਂ ਵੀ ਕੀਤੀ ਜਾ ਸਕਦੀ ਹੈ, ਜੇਕਰ ਉਸ ਪੋਸਟ ਆਫਿਸ ਜਾਂ ਬੈਂਕ ‘ਚ ਕੋਰ ਬੈਕਿੰਗ ਸਿਸਟਮ ਮੌਜ਼ੂਦ ਹਨ ਜੇਕਰ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਰਕਮ ਚੈੱਕ ਜਾਂ ਡਰਾਫਟ ਤੋਂ ਚੁਕਾਈ ਗਈ ਤਾਂ ਰਕਮ ਖਾਤੇ ਕਲੀਅਰ ਹੋਣ ਤੋਂ ਬਾਅਦ ਤੋਂ ਉਸ ‘ਤੇ ਵਿਆਜ ਦਿੱਤਾ ਜਾਵੇਗਾ, ਜਦਕਿ ਈ-ਟਰਾਂਸਫਰ ਦੇ ਮਾਮਲੇ ‘ਚ ਡਿਪਾਜਿਟ ਦੇ ਦਿਨ ਤੋਂ ਇਹ ਗਣਨਾ ਕੀਤੀ ਜਾਵੇਗੀ

ਕਿਹੜੇ ਹਾਲਾਤਾਂ ‘ਚ ਬੰਦ ਕਰਵਾਇਆ ਜਾ ਸਕਦਾ ਹੈ ਖਾਤਾ?

ਜੇਕਰ ਸੁਕੰਨਿਆ ਸਮਰਿਧੀ ਯੋਜਨਾ ਖਾਤਾ ਧਾਰਕ ਦੀ ਮੌਤ ਹੋ ਜਾਵੇ ਤਾਂ ਡੈੱਥ ਸਰਟੀਫਿਕੇਟ ਦਿਖਾ ਕੇ ਖਾਤਾ ਬੰਦ ਕਰਵਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਜ ਜਮਾਂ ਰਕਮ ਬੱਚੀ ਦੇ ਮਾਪਿਆਂ ਨੂੰ ਵਿਆਜ ਸਮੇਤ ਵਾਪਸ ਦਿੱਤੀ ਜਾ ਸਕਦੀ ਹੈ ਦੂਜੇ ਮਾਮਲਿਆਂ ‘ਚ ਐੱਸਐੱਸਵਾਈ ਖਾਤੇ ਨੂੰ ਖੋਲ੍ਹਣ ਤੋਂ ਪੰਜ ਸਾਲ ਤੋਂ ਬਾਅਦ ਬੰਦ ਕੀਤਾ ਜਾ ਸਕਦਾ ਹੈ ਇਹ ਵੀ ਕਈ ਹਾਲਾਤਾਂ ‘ਚ ਕੀਤਾ ਜਾ ਸਕਦਾ ਹੈ, ਜਿਵੇਂ ਜੀਵਨ ਨੂੰ ਖਤਰੇ ਵਾਲੀ ਬਿਮਾਰੀਆਂ ਦੇ ਮਾਮਲੇ ‘ਚ ਇਸ ਤੋਂ ਬਾਅਦ ਵੀ ਜੇਕਰ ਕਿਸੇ ਦੂਜੇ ਕਾਰਨ ਨਾਲ ਖਾਤਾ ਬੰਦ ਕੀਤਾ ਜਾ ਰਿਹਾ ਹੈ ਤਾਂ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਉਸ ‘ਤੇ ਵਿਆਜ ਸੇਵਿੰਗ ਅਕਾਊਂਟ ਦੇ ਹਿਸਾਬ ਨਾਲ ਮਿਲੇਗਾ

ਲ ਸਕੁੰੰਨਿਆ ਸਮਰਿਧੀ ਯੋਜਨਾ ਅਕਾਊਂਟ ਟਰਾਂਸਫਰ ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ਦੇਸ਼ਭਰ ‘ਚ ਕਿਤੇ ਵੀ ਟਰਾਂਸਫਰ ਹੋ ਸਕਦਾ ਹੈ ਜੇਕਰ ਖਾਤਾਧਾਰਕ ਖਾਤਾ ਖੋਲ੍ਹਣ ਦੀ ਮੂਲ ਜਗ੍ਹਾ ਤੋਂ ਕਿਤੇ ਹੋਰ ਸ਼ਿਫਟ ਹੋ ਗਿਆ ਹੋਵੇ ਅਕਾਊਂਟ ਟਰਾਂਸਫਰ ਫ੍ਰੀ ਆਫ ਕਾੱਸਟ ਹੈ, ਹਾਲਾਂਕਿ ਇਸ ਦੇ ਲਈ ਅਕਾਊਂਟ ਹੋਲਡਰ ਜਾਂ ਉਸ ਦੇ ਮਾਤਾ-ਪਿਤਾ/ਮਾਪਿਆਂ ਦੇ ਸ਼ਿਫਟ ਹੋਣ ਦਾ ਸਬੂਤ ਦਿਖਾਉਣਾ ਪਵੇਗਾ ਜੇਕਰ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਦਿਖਾਇਆ ਗਿਆ ਤਾਂ ਅਕਾਊਂਟ ਟਰਾਂਸਫਰ ਲਈ ਪੋਸਟ ਆਫਿਸ ਜਾਂ ਬੈਂਕ ਨੂੰ 100 ਰੁਪਏ ਫੀਸ ਚੁਕਾਉਣੀ ਪਵੇਗੀ ਜਿੱਥੇ ਖਾਤਾ ਖੋਲ੍ਹਿਆ ਗਿਆ ਹੈ ਜਿਸ ਬੈਂਕ ਜਾਂ ਪੋਸਟ ਆਫਿਸ ‘ਚ ਕੋਰ ਬੈਂਕਿੰਗ ਸਿਸਟਮ ਦੀ ਸਹੂਲਤ ਹੈ, ਨਾਲ ਹੀ ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ਟਰਾਂਸਫਰ ਇਲੈਕਟਾਨਿਕ ਤਰੀਕੇ ਨਾਲ ਹੋ ਸਕਦਾ ਹੈ

ਖਾਤੇ ਤੋਂ ਕੁਝ-ਕੁ ਰਕਮ ਨਿਕਾਸੀ

ਅਕਾਊਂਟ ਹੋਲਡਰ ਦੀਆਂ ਵਿੱਤੀਆਂ ਜ਼ਰੂਰਤਾਂ ਪੂਰੀ ਕਰਨ ਲਈ ਸੁਕੰਨਿਆ ਸਮਰਿਧੀ ਯੋਜਨਾ ਖਾਤੇ ਤੋਂ ਕੁਝ-ਕੁ ਨਿਕਾਸੀ ਕੀਤੀ ਜਾ ਸਕਦੀ ਹੈ, ਇਨ੍ਹਾਂ ‘ਚ ਉੱਚ ਸਿੱਖਿਆ ਅਤੇ ਸ਼ਾਦੀ ਵਰਗੇ ਕੰਮ ਸ਼ਾਮਲ ਹਨ ਇਸ ‘ਚ ਯੋਜਨਾ ‘ਚ ਪਿਛਲੇ ਵਿੱਤ ਸਾਲ ਦੇ ਅੰਤ ਤੱਕ ਜਮ੍ਹਾਂ ਰਕਮ ਦਾ 50 ਫੀਸਦੀ ਕੱਢਿਆ ਜਾ ਸਕਦਾ ਹੈ ਸਕੁੰਨਿਆ ਸਮਰਿਧੀ ਯੋਜਨਾ ਤੋਂ ਇਹ ਨਿਕਾਸੀ ਤਦ ਸੰਭਵ ਹੈ, ਜਦੋਂ ਅਕਾਊਂਟ ਹੋਲਡਰ 18 ਸਾਲ ਦੀ ਉਮਰ ਪਾਰ ਕਰ ਲਵੇ ਅਕਾਊਂਟ ਤੋਂ ਰਕਮ ਕਢਾਉਣ ਲਈ ਇੱਕ ਲਿਖਤ ਬਿਨੈ ਅਤੇ ਕਿਸੇ ਸਿੱਖਿਆ ਸੰਸਥਾਨ ‘ਚ ਐਡਮਿਸ਼ਨ ਆੱਫਰ ਜਾਂ ਫੀਸ ਸਲਿੱਪ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਮਾਮਲਿਆਂ ‘ਚ ਹਾਲਾਂਕਿ ਨਿਕਾਸੀ ਕਰਨ ਵਾਲੀ ਰਕਮ ਫ੍ਰੀ ਅਤੇ ਦੂਜੇ ਚਾਰਜ ਦੇ ਬਰਾਬਰ ਹੀ ਹੋ ਸਕਦੀ ਹੈ ਉਸ ਤੋਂ ਜ਼ਿਆਦਾ ਨਹੀਂ

ਸੁਕੰਨਿਆ ਸਮਰਿਧੀ ਯੋਜਨਾ ਅਕਾਊਂਟ ਮੈਚਿਓਰ ਕਦੋਂ ਹੋਵੇਗਾ?

ਖਾਤਾ ਖੋਲ੍ਹਣ ਦੇ ਦਿਨ ਤੋਂ 21 ਸਾਲ ਪੂਰਾ ਹੋਣ ਜਾਂ ਗਰਲ ਚਾਇਲਡ ਦੀ ਸ਼ਾਦੀ ਹੋਣ ਦੇ ਬਾਅਦ ਅਕਾਊਂਟ ਮੈਚਿਓਰ ਹੋ ਜਾਵੇਗਾ

ਸੁਕੰਨਿਆ ਸਮਰਿਧੀ ਯੋਜਨਾ ‘ਚ ਕੁਝ ਸ਼ਰਤਾਂ

ਜੇਕਰ ਖਾਤਾਧਾਰਕ ਦੀ ਸ਼ਾਦੀ ਖਾਤਾ ਖੋਲ੍ਹਣ ਦੇ 21 ਸਾਲ ਪੂਰੇ ਹੋਣ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਖਾਤੇ ‘ਚ ਰਕਮ ਜਮ੍ਹਾਂ ਨਹੀਂ ਕਰਵਾਈ ਜਾ ਸਕਦੀ ਜੇਕਰ ਖਾਤਾ 21 ਸਾਲ ਪੂਰਾ ਹੋਣ ਤੋਂ ਪਹਿਲਾਂ ਬੰਦ ਕਰਵਾਇਆ ਜਾ ਰਿਹਾ ਹੈ ਤਾਂ ਖਾਤਾਧਾਰਕ ਨੂੰ ਇਹ ਐਫੀਡੇਵਟ ਦੇਣਾ ਪਵੇਗਾ ਕਿ ਖਾਤਾ ਬੰਦ ਕਰਨ ਦੇ ਸਮੇਂ ਉਸ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ ਮੈਚਿਓਰਿਟੀ ਸਮੇਂ ਪਾਸਬੁੱਕ ਅਤੇ ਵਿਧਡ੍ਰਾਵਲ ਸਲਿੱਪ ਪੇਸ਼ ਕਰਨ ਤੇ ਖਾਤਾਧਾਰਕ ਨੂੰ ਵਿਆਜ ਸਮੇਤ ਜਮ੍ਹਾਂ ਰਕਮ ਵਾਪਸ ਹੋ ਜਾਵੇਗੀ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ ਸਿਰਫ ਭਾਰਤੀ ਨਾਗਰਿਕ ਦਾ ਖੋਲ੍ਹਿਆ ਜਾ ਸਕਦਾ ਹੈ, ਜੋ ਇੱਥੇ ਰਹਿ ਰਿਹਾ ਹੋਵੇ ਅਤੇ ਮੈਚਿਓਰਿਟੀ ਦੇ ਸਮੇਂ ਵੀ ਇੱਥੇ ਰਹਿ ਰਿਹਾ ਹੋਵੇ ਅਪ੍ਰਵਾਸੀ ਭਾਰਤੀ ਸੁਕੰਨਿਆ ਸਮਰਿਧੀ ਯੋਜਨਾ ‘ਚ ਖਾਤਾ ਨਹੀਂ ਖੋਲ੍ਹ ਸਕਦੇ ਜੇਕਰ ਖਾਤਾ ਖੋਲ੍ਹਣ ਤੋਂ ਬਾਅਦ ਗਰਲ ਚਾਇਲਡ ਕਿਸੇ ਹੋਰ ਦੇਸ਼ ‘ਚ ਚਲੀ ਜਾਂਦੀ ਹੈ ਅਤੇ ਉੱਥੇ ਦੀ ਨਾਗਰਿਕਤਾ ਲੈ ਲੈਂਦੀ ਹੈ ਤਾਂ ਨਾਗਰਿਕਤਾ ਲੈਣ ਦੇ ਦਿਨ ਤੋਂ ਸੁਕੰਨਿਆ ਸਮਰਿਧੀ ਯੋਜਨਾ ਖਾਤੇ ‘ਚ ਜਮ੍ਹਾਂ ਰਕਮ ‘ਤੇ ਵਿਆਜ ਮਿਲਣਾ ਬੰਦ ਹੋ ਜਾਵੇਗਾ

ਧਿਆਨ ਲਈ:

ਪੂਰੀ ਜਾਣਕਾਰੀ ਲਈ ਤੁਸੀਂ ਸਕੀਮ ਬਣਾਉਣ ਵਾਲੀ ਅਥਾਰਿਟੀ ਨਾਲ ਗੱਲ ਕਰ ਸਕਦੇ ਹੋ ਸੁਕੰਨਿਆ ਸਮਰਿਧੀ ਯੋਜਨਾ ਦੀ ਜਾਣਕਾਰੀ ਮੌਜ਼ੂਦ ਨਿਯਮਾਂ ਦੇ ਹਿਸਾਬ ਨਾਲ ਹੈ, ਇਸ ‘ਚ ਕਿਸੇ ਬਦਲਾਅ ਲਈ ਸਾਡੀ ਜ਼ਿੰਮੇਵਾਰੀ ਨਹੀਂ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!