ਨੀਂਦ ਨਹੀਂ ਆਉਂਦੀ ਤਾਂ ਹਲਕੇ ’ਚ ਨਾ ਲਓ
ਅੱਜ ਦੇ ਏਨੇ ਰੁਝੇਵੇਂ ਅਤੇ ਥਕਾ ਦੇਣ ਵਾਲੇ ਸ਼ੈਡਿਊਲ ’ਚ ਅਸੀਂ ਇੱਕ ਚੀਜ਼ ਨੂੰ ਸਭ ਤੋਂ ਹਲਕੇ ’ਚ ਲੈਂਦੇ ਹਾਂ ਅਤੇ ਉਹ ਹੈ ਸਾਡੀ ਨੀਂਦ ਹਾਲ ਹੀ ’ਚ ਹੋਈ ਇੱਕ ਸਟੱਡੀ ਦੇ ਮੁਤਾਬਕ ਭਾਰਤੀ ਲੋਕ ਦੁਨੀਆਂ ਦੇ ਸਲੀਪ ਡੇਪ੍ਰਿਵਡ ਲੋਕਾਂ ਦੀ ਸ਼ੇ੍ਰਣੀ ’ਚ ਦੂਜੇ ਨੰਬਰ ’ਤੇ ਆਉਂਦੇ ਹਨ ਇਸ ਤੋਂ ਪਹਿਲੇ ਨੰਬਰ ’ਤੇ ਜਪਾਨ ਹੈ ਮਾਡਰਨ ਦੁਨੀਆਂ ’ਚ ਹੁਣ ਨੀਂਦ ਨੂੰ ਇੱਕ ਜ਼ਰੂਰਤ ਹੀ ਨਹੀਂ ਮੰਨਿਆ ਜਾ ਰਿਹਾ ਹੈ
ਨੀਂਦ ਪੂਰੀ ਕਰਨਾ ਕਾਫ਼ੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਤੇ ਇਸ ਨਾਲ ਸਾਡਾ ਸਰੀਰ ਅਤੇ ਦਿਮਾਗ ਰਿਚਾਰਚ ਹੁੰਦਾ ਹੈ ਨੀਂਦ ਪੂਰੀ ਕਰਨ ਨਾਲ ਤੁਸੀਂ ਪੂਰੇ ਦਿਨ ਲਈ ਰਿਫਰੈੱਸ਼ ਮਹਿਸੂਸ ਕਰਦੇ ਹੋ ਕਿਉਂਕਿ ਨੀਂਦ ਸਰੀਰ ਦਾ ਇੱਕ ਕਾਫ਼ੀ ਜ਼ਰੂਰੀ ਫੰਕਸ਼ਨ ਹੈ,
ਜੇਕਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਸਾਡੇ ਦਿਨ ਦੀ ਐਨਰਜ਼ੀ ’ਤੇ ਪ੍ਰਭਾਵ ਪੈ ਸਕਦਾ ਹੈ ਇਸ ਨਾਲ ਇਮੋਸ਼ਨਲ ਬੈਲੰਸ, ਪ੍ਰੋਡਕਟੀਵਿਟੀ ਅਤੇ ਇੱਥੋਂ ਤੱਕ ਕਿ ਸਾਡਾ ਵਜ਼ਨ ਵੀ ਪ੍ਰਭਾਵਿਤ ਹੋ ਸਕਦਾ ਹੈ ਇੱਕ ਵਿਅਕਤੀ ਨੂੰ ਰੋਜ਼ਾਨਾ 7 ਤੋਂ 9 ਘੰਟਿਆਂ ਦੀ ਨੀਂਦ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ
Also Read :-
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਕੁਝ ਰਾਹ ਜੋ ਜੀਵਨ ਨੂੰ ਸੰਵਾਰਨ
- ਜ਼ਿੰਦਗੀ ਬਚਾਉਣ ਦੀ ਮੁਹਿੰਮ ਅੰਗਦਾਨ ਵਿਚ ਸਾਰੇ ਅੱਗੇ ਆਉਣ: ਅਰਜੁਨ ਮਾਥੁਰ
- ਜੀਵਨ-ਸੁੱਖ ਪਾਉਣ ਲਈ ਆਸ਼ਾਵਾਦੀ ਬਣੋ
Table of Contents
ਰੈਗੂਲਰ ਤੌਰ ’ਤੇ ਐਕਸਰਸਾਈਜ਼ ਕਰੋ:
ਜੇਕਰ ਰੋਜ਼ਾਨਾ ਬਰਿਸਕ ਵਾੱਕ ਕਰਦੇ ਹੋ ਤਾਂ ਮਸਲ ਟੋਨ ਹੋਣ ’ਚ ਮੱਦਦ ਮਿਲਦੀ ਹੈ ਅਤੇ ਰਾਤ ਨੂੰ ਥੋੜ੍ਹਾ ਸ਼ਾਂਤ ਵੀ ਮਹਿਸੂਸ ਹੁੰਦਾ ਹੈ ਜੋ ਲੋਕ ਰੋਜ਼ਾਨਾ ਐਕਸਰਸਾਈਜ਼ ਕਰਦੇ ਹਨ, ਉਹ ਰਾਤ ਨੂੰ ਸ਼ਾਂਤੀ ਨਾਲ ਸੌਂ ਪਾਉਂਦੇ ਹਨ ਅਤੇ ਅਗਲੇ ਦਿਨ ਵੀ ਉਨ੍ਹਾਂ ਨੂੰ ਐਨਰਜੈਟਿਕ ਮਹਿਸੂਸ ਹੁੰਦਾ ਹੈ ਮੈਟਾਬਾੱਲਿਕ ਦੇ ਨਾਲ-ਨਾਲ ਐਕਸਰਸਾਈਜ਼ ਇਮਸੋਮਨੀਆ ਦੇ ਲੱਛਣਾਂ ਤੋਂ ਰਾਹਤ ਦਿਵਾਉਣ ’ਚ ਲਾਭਦਾਇਕ ਹੈ ਅਤੇ ਇਸ ਨਾਲ ਤੁਹਾਡੇ ਸੌਣ ਦਾ ਸਮਾਂ ਵੀ ਵਧ ਸਕਦਾ ਹੈ ਸੌਣ ਤੋਂ ਪਹਿਲਾਂ ਤਿੰੰਨ ਤੋਂ ਚਾਰ ਘੰਟੇ ਪਹਿਲਾਂ ਹੀ ਐਕਸਰਸਾਈਜ਼ ਕਰੋ ਇਸ ਤੋਂ ਬਾਅਦ ਐਕਸਰਸਾਈਜ਼ ਕਰਨ ਨਾਲ ਰਾਤ ਨੂੰ ਸੌਣ ’ਚ ਦਿੱਕਤ ਹੋ ਸਕਦੀ ਹੈ ਐਕਸਰਸਾਈਜ਼ ਕਰਨ ਨਾਲ ਸਲੀਪ ਅਪਨੀਆ (ਸੌਂਦੇ ਸਮੇਂ ਸਾਹ ਲੈਣ ’ਚ ਰੁਕਾਵਟ ਆਉਣਾ) ਜਿਵੇਂ ਡਿਸਆਰਡਰ ਦੇ ਲੱਛਣਾਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ
ਸਹੀ ਗੱਦਿਆਂ ਨੂੰ ਚੁਣੋ:
ਜੇਕਰ ਗੱਦਾ ਕੰਫਰਟੇਬਲ ਹੋਵੇਗਾ ਤਾਂ ਤੁਹਾਨੂੰ ਸੌਣ ਦੇ ਸਮੇਂ ਜਿਸ ਆਰਾਮ ਦੀ ਜ਼ਰੂਰਤ ਹੁੰਦੀ ਹੈ ਉਹ ਸਰੀਰ ਨੂੰ ਮਿਲ ਜਾਂਦਾ ਹੈ ਇਹ ਸਰੀਰ ਨੂੰ ਸੌਂਦੇ ਸਮੇਂ ਸਹੀ ਪੋਸਚਰ ਅਤੇ ਸਹੀ ਸਪਾਈਨਲ ਅਲਾਇਨਮੈਂਟ ਰੱਖਣ ’ਚ ਮੱਦਦ ਕਰਦਾ ਹੈ ਇੱਕ ਵਧੀਆ ਗੱਦਾ ਉਹੀ ਹੁੰਦਾ ਹੈ ਜੋ ਤੁਹਾਡੀ ਬਾੱਡੀ ਨੂੰ ਸੌਂਦੇ ਸਮੇਂ ਸਹੀ ਰੱਖ ਸਕੇ ਇਸ ਨਾਲ ਤੁਹਾਨੂੰ ਅਗਲੇ ਦਿਨ ਵੀ ਪੂਰੀ ਐਨਰਜ਼ੀ ਮਹਿਸੂਸ ਹੋਵੇਗੀ ਗੱਦਾ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਅਤੇ ਤੁਹਾਡੇ ਬਜ਼ਟ ’ਚ ਵੀ ਫਿੱਟ ਬੈਠਣਾ ਚਾਹੀਦਾ ਹੈ ਜੇਕਰ ਗੱਦਾ ਚੰਗਾ ਨਹੀਂ ਹੋਵੇਗਾ ਤਾਂ ਅਗਲੇ ਦਿਨ ਤੁਹਾਡੇ ਪੂਰੇ ਸਰੀਰ ’ਚ ਦਰਦ ਹੋ ਸਕਦਾ ਹੈ ਜਿਸ ਨਾਲ ਤੁਸੀਂ ਈਰੀਟੇਟ ਮਹਿਸੂਸ ਕਰ ਸਕਦੇ ਹੋ
ਲਾਈਟ ਘੱਟ ਕਰ ਦਿਓ:
ਤੁਹਾਡਾ ਸਰੀਰ ਇੱਕ ਕੁਦਰਤੀ ਕਲਾੱਕ ਦਾ ਕੰਮ ਕਰਦਾ ਹੈ ਇਹ ਕਲਾੱਕ ਤੁਹਾਡੇ ਦਿਮਾਗ, ਸਰੀਰ ਅਤੇ ਹਾਰਮੋਨਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਹ ਕਲਾੱਕ ਹੀ ਤੁਹਾਨੂੰ ਦਿਨ ਦੇ ਦੌਰਾਨ ਜਾਗਦੇ ਰਹਿਣ ਅਤੇ ਰਾਤ ਦੇ ਸਮੇਂ ਸੌਣ ’ਚ ਮੱਦਦ ਕਰਦਾ ਹੈ ਰਾਤ ਨੂੰ ਸੌਣ ਤੋਂ ਇੱਕ ਤੋਂ ਦੋ ਘੰਟੇ ਪਹਿਲਾਂ ਤੁਹਾਨੂੰ ਬਲੂ ਸਕਰੀਨ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ ਫੋਨ ਜਾਂ ਟੀਵੀ ’ਚੋਂ ਨਿਕਲਣ ਵਾਲੀ ਰੌਸ਼ਨੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ
ਆਪਣੇ ਸੌਣ ਦੇ ਵਾਤਾਵਰਨ ’ਤੇ ਵੀ ਧਿਆਨ ਦਿਓ:
ਸੌਣ ਦੇ ਵਾਤਾਵਰਨ ’ਚ ਆਵਾਜ਼, ਰੂਮ ਦਾ ਤਾਪਮਾਨ ਅਤੇ ਤੁਹਾਡੇ ਕਮਰੇ ਦਾ ਓਵਰਆੱਲ ਵਾਤਾਵਰਨ ਸ਼ਾਮਲ ਹੁੰਦਾ ਹੈ ਜੇਕਰ ਇਹ ਮਾਹੌਲ ਚੰਗਾ ਹੋਵੇਗਾ ਤਾਂ ਤੁਹਾਡਾ ਸਰੀਰ ਦਿਮਾਗ ਤੱਕ ਇਹ ਸੰਕੇਤ ਭੇੇਜੇਗਾ ਕਿ ਹੁਣ ਸੌਣ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਚਿੰਤਾ ਮੁਕਤ ਹੋ ਕੇ ਸੌ ਜਾਣਾ ਚਾਹੀਦਾ ਹੈ ਇਸ ਲਈ ਸੌਂਦੇ ਸਮੇਂ ਇਹ ਜ਼ਰੂਰੀ ਹੁੰਦਾ ਹੈ ਕਿ ਸਾਰੀ ਆਵਾਜ਼ ਨੂੰ ਬੰਦ ਕੀਤਾ ਜਾਏ ਅਤੇ ਕਮਰੇ ਦੇ ਤਾਪਮਾਨ ਨੂੰ ਨਾੱਰਮਲ ਰੱਖਿਆ ਜਾਏ ਸੌਂਦੇ ਸਮੇਂ ਕਮਰੇ ਦੀ ਜ਼ਿਆਦਾਤਰ ਲਾਈਟ ਵੀ ਬੰਦ ਕਰ ਦੇਣੀ ਚਾਹੀਦੀ ਹੈ
ਪੂਰੇ ਦਿਨ ਦੀ ਡਾਈਟ ਦਾ ਵੀ ਧਿਆਨ ਰੱਖੋ:
ਤੁਹਾਡੇ ਖਾਣ ਅਤੇ ਪੀਣ ਦਾ ਢੰਗ ਵੀ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ ਆਪਣੇ ਖਾਣ-ਪੀਣ ਦਾ ਢੰਗ ’ਤੇ ਧਿਆਨ ਰੱਖਣ ਦੇ ਕਾਰਨ ਤੁਸੀਂ ਖੁਦ ਨੂੰ ਹੈਲਦੀ ਰੱਖ ਸਕਦੇ ਹੋ ਅਤੇ ਇਸ ਨਾਲ ਤੁਹਾਨੂੰ ਰਾਤ ਨੂੰ ਸੌਣ ’ਚ ਵੀ ਮੱਦਦ ਮਿਲ ਸਕਦੀ ਹੈ ਆਪਣੀ ਡਾਈਟ ਨੂੰ ਫਲ ਅਤੇ ਸਬਜ਼ੀਆਂ ਨਾਲ ਭਰਪੂਰ ਰੱਖੋ
ਸਰੀਰ ਦੇ ਜਾਗਣ ਅਤੇ ਸੌਣ ਦੇ ਢੰਗ ਦਾ ਖਿਆਲ ਰੱਖੋ:
ਚੰਗੀ ਨੀਂਦ ਆਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਸੌਣ ਅਤੇ ਜਾਗਣ ਦੇ ਸਮੇਂ ਦਾ ਧਿਆਨ ਰੱਖਣਾ ਜੇਕਰ ਤੁਸੀਂ ਆਪਣੇ ਸੌਣ ਅਤੇ ਜਾਗਣ ਦੇ ਸਮੇਂ ਦਾ ਇੱਕ ਸ਼ੈਡਿਊਲ ਬਣਾ ਲੈਂਦੇ ਹੋ ਤਾਂ ਤੁਹਾਨੂੰ ਕਾਫ਼ੀ ਰਿਫਰੈੱਸ਼ ਮਹਿਸੂਸ ਹੁੰਦਾ ਹੈ ਅਤੇ ਐਨਰਜ਼ੀ ਵੀ ਮਹਿਸੂਸ ਹੁੰਦੀ ਹੈ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਰੋਜ਼ਾਨਾ ਇੱਕ ਹੀ ਸਮੇਂ ’ਤੇ ਸੌਂਦੇ ਹੋ ਅਤੇ ਇੱਕ ਹੀ ਸਮੇਂ ’ਤੇ ਜਾਗਦੇ ਹੋ ਇਸ ਲਈ ਆਪਣੇ ਜਾਗਣ ਅਤੇ ਸੌਣ ਦਾ ਖਾਸ ਕਰਕੇ ਵੀਕੈਂਡ ਸਮੇਂ ਜ਼ਰੂਰ ਧਿਆਨ ਰੱਖੋ ਜੇਕਰ ਦਿਨ ’ਚ ਸੌਂਦੇ ਹੋ ਤਾਂ 15 ਤੋਂ 20 ਮਿੰਟਾਂ ਲਈ ਹੀ ਝਪਕੀ ਲਓ ਜੇਕਰ ਇਸ ਤੋਂ ਜ਼ਿਆਦਾ ਸੌਂਦੇ ਹੋ ਤਾਂ ਰਾਤ ਨੂੰ ਨੀਂਦ ਘੱਟ ਆ ਸਕਦੀ ਹੈ ਅਤੇ ਸੌਂਦੇ ਸਮੇਂ ਅੱਖ ਵੀ ਖੁੱਲ੍ਹ ਸਕਦੀ ਹੈ
ਤਲਿਆ ਦੀ ਮਸਾਜ:
ਸੌਣ ਤੋਂ ਪਹਿਲਾਂ ਹੱਥ-ਪੈੈਰ ਸਾਫ਼ ਕਰੋ ਅਤੇ ਫਿਰ ਆਪਣੇ ਤਲਿਆਂ ਦੀ ਮਸਾਜ ਕਰੋ ਇਸ ਨਾਲ ਸਰੀਰ ਦਾ ਖੂਨ ਦਾ ਸੰਚਾਰ ਸਹੀ ਰਹਿੰਦਾ ਹੈ ਅਤੇ ਥਕਾਣ ਦੂਰ ਹੁੰਦੀ ਹੈ ਚੰਗੀ ਨੀਂਦ ਲਈ ਰੋਜ਼ ਸੌਣ ਤੋਂ ਪਹਿਲਾਂ ਇਸ ਮਸਾਜ ਨਾਲ ਤੁਹਾਡੀ ਨੀਂਦ ਦੀ ਸਮੱਸਿਆ ਦੂਰ ਹੋ ਜਾਏਗੀ
ਯੋਗ ਵੀ ਮੱਦਦਗਾਰ:
ਵੈਸੇ ਤਾਂ ਸਿਹਤਮੰਦ ਸਰੀਰ ਲਈ ਯੋਗ ਅਤੇ ਕਸਰਤ ਕਾਰਗਰ ਮੰਨੇ ਹੀ ਜਾਂਦੇ ਹਨ ਪਰ ਕੁਝ ਅਜਿਹੇ ਵੀ ਯੋਗ ਹਨ ਜਿਨ੍ਹਾਂ ਨੂੰ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ ਜਿਵੇਂ ਸ਼ਵ-ਆਸਨ, ਵਜਰ ਆਸਨ, ਭਰਾਮਰੀ ਪ੍ਰਾਣਾਯਾਮ ਆਦਿ ਇਨ੍ਹਾਂ ਨੂੰ ਰੈਗੂਲਰ ਕਰਨ ਨਾਲ ਨੀਂਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਥਕਾਨ ਪੂਰੀ ਤਰ੍ਹਾਂ ਦੂਰ ਹੋਵੇਗੀ