ਭਿਆਨਕ ਗਰਮੀ ਨੇ ਇਸ ਵਾਰ ਅਜਿਹੇ ਤੇਵਰ ਦਿਖਾਏ ਕਿ ਹਰ ਕੋਈ ਬੇਵੱਸ ਹੋ ਗਿਆ ਦੇਸ਼ ’ਚ ਕਈ ਥਾਵਾਂ ’ਤੇ ਪਾਰਾ ਰੈੱਡ ਅਲਰਟ ’ਤੇ ਆ ਗਿਆ ਸੀ ਦਿੱਲੀ, ਹਰਿਆਣਾ ਅਤੇ ਰਾਜਸਥਾਨ ’ਚ ਪਾਰਾ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ ਗਰਮੀ ਦੇ ਅਜਿਹੇ ਭਿਆਨਕ ਮੌਸਮ ਨੇ ਸਭ ਦੇ ਹੱਥ ਖੜ੍ਹੇ ਕਰਵਾ ਦਿੱਤੇ ਸਨ ਕਿਤੇ ਬਿਜਲੀ ਦੀ ਸਪਲਾਈ ਨਹੀਂ, ਤਾਂ ਕਿਤੇ ਪਾਣੀ ਲਈ ਲੋਕ ਤਰਸਦੇ ਦਿਸੇ ਕਿਉਂਕਿ ਭਿਆਨਕ ਗਰਮੀ ’ਚ ਪਾਣੀ ਦੀ ਕਮੀ ਸਭ ਤੋਂ ਵੱਡੀ ਤਰਾਸਦੀ ਹੁੰਦੀ ਹੈ ਖਬਰਾਂ ’ਚ ਜਿਵੇਂ ਦਿੱਲੀ ਦਾ ਪਾਣੀ ਸੰਕਟ ਛਾਇਆ ਰਿਹਾ ਜਨਤਾ ਨੂੰ ਪਾਣੀ ਦੇ ਲਾਲੇ ਪੈ ਗਏ। (Save Water)
ਇੱਥੋਂ ਤੱਕ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ ਵੀ ਦਖਲਅੰਦਾਜ਼ੀ ਕਰਨੀ ਪਈ ਦਿੱਲੀ ਸਰਕਾਰ ਪਾਣੀ ਦੀ ਘੱਟ ਸਪਲਾਈ ਲਈ ਹਰਿਆਣਾ ਅਤੇ ਹਿਮਾਚਲ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ ਮਾਮਲਾ ਪੂਰਾ ਸੁਰਖੀਆਂ ’ਚ ਰਿਹਾ ਪਰ ਕੀ ਜਨਤਾ ਨੂੰ ਪਾਣੀ ਅਸਾਨੀ ਨਾਲ ਮਿਲ ਰਿਹਾ ਹੈ? ਇਹ ਤਾਂ ਰਾਜਧਾਨੀ ਦੀ ਗੱਲ ਸੀ, ਜੋ ਵੱਡੇ ਲੈਵਲ ਦੀ ਸੀ ਅਤੇ ਸੁਰਖੀਆਂ ’ਚ ਆ ਗਈ, ਪਰ ਅਜਿਹੇ ਕਿੰਨੇ ਹੀ ਛੋਟੇ-ਛੋਟੇ ਸ਼ਹਿਰਾਂ-ਕਸਬਿਆਂ ’ਚ ਅਣਗਿਣਤ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਰਖੀਆਂ ’ਚ ਆਉਣ ਦਾ ਮੌਕਾ ਹੀ ਨਹੀਂ ਮਿਲਦਾ ਲੋਕ ਪਾਣੀ ਲਈ ਤਰਸਦੇ ਰਹਿ ਜਾਂਦੇ ਹਨ। (Save Water)
ਗਰਮੀਆਂ ਦੇ ਦਿਨਾਂ ’ਚ ਅਜਿਹਾ ਅਕਸਰ ਹੁੰਦਾ ਹੈ ਪਰ ਕਦੇ ਇਸ ਬਾਰੇ ਤੁਸੀਂ ਸੋਚਦੇ ਹੋ ਕਿ ਆਖੀਰ ਅਜਿਹੇ ਹਾਲਾਤ ਕਿਉਂ ਬਣ ਰਹੇ ਹਨ? ਹਰ ਸਾਲ ਗਰਮੀ ਆਪਣੇ ਰਿਕਾਰਡ ਤੋੜ ਰਹੀ ਹੈ ਗਲੋਬਲ ਪੱਧਰ ’ਤੇ ਇਹ ਚੁਣੌਤੀ ਬਣ ਰਿਹਾ ਹੈ ਆਪਣੇ ਦੇਸ਼ ’ਚ ਹਾਲਾਤ ਭਿਆਨਕ ਹੋ ਰਹੇ ਹਨ ਪਾਣੀ ਦੇ ਸਰੋਤ ਘਟਦੇ ਜਾ ਰਹੇ ਹਨ ਗਰਮੀ ਦਾ ਦਾਇਰਾ ਵਧ ਰਿਹਾ ਹੈ ਹੀਟਵੇਵ ਦੇ ਦਿਨ ਲੰਮੇ ਚੱਲਣ ਲੱਗੇ ਹਨ ਇਸ ਵਾਰ 20-21 ਦਿਨਾਂ ਤੱਕ ਲੋਅ ਨੇ ਆਪਣੇ ਤੇਵਰ ਦਿਖਾਏ, ਜਿਸ ਨਾਲ ਹਾਲਾਤ ਨਾਜ਼ੁਕ ਬਣ ਗਏ। ਕੇਂਦਰੀ ਜਲ ਕਮਿਸ਼ਨ ਮੁਤਾਬਿਕ ਦੇਸ਼ ’ਚ ਮਈ ਦੇ ਮਹੀਨੇ ’ਚ 150 ਮੁੱਖ ਜਲ ਭੰਡਾਰਾਂ ਦਾ ਪਾਣੀ 22 ਪ੍ਰਤੀਸ਼ਤ ਹੀ ਰਹਿ ਗਿਆ ਸੀ ਅਤੇ ਦੇਸ਼ ’ਚ 1 ਤੋਂ 30 ਮਈ ਤੱਕ ਹੀਟਵੇਵ ਦੇ 20 ਹਜ਼ਾਰ ਦੇ ਲਗਭਗ ਸ਼ੱਕੀ ਮਾਮਲੇ ਆਏ ਸਨ। (Save Water)
ਬੈਂਗਲੁਰੂ ’ਚ ਵੀ ਪਾਣੀ ਲਈ ਮਾਰੋਮਾਰ ਦੀਆਂ ਖਬਰਾਂ ਪੂਰੇ ਦੇਸ਼ ਨੇ ਦੇਖੀਆਂ ਦੇਸ਼ ਦਾ ਵੱਡਾ ਸ਼ਹਿਰ ਪਾਣੀ ਲਈ ਤਰਸ ਗਿਆ ਕਿਉਂਕਿ ਉੱਥੇ ਵੀ ਜਲ ਭੰਡਾਰਾਂ ਦਾ ਪਾਣੀ ਖ਼ਤਮ ਹੋ ਗਿਆ ਸੀ ਗਰਾਊਂਡ ਵਾਟਰ ਸੁੱਕ ਗਿਆ, ਜਿਸ ਨਾਲ ਹਾਲਾਤ ਬੇਕਾਬੂ ਹੋ ਗਏ ਗੱਲ ਇਹ ਨਹੀਂ ਹੈ ਕਿ ਪਾਣੀ ਖ਼ਤਮ ਹੋ ਗਿਆ, ਮਿਲ ਗਿਆ ਅਤੇ ਫਿਰ ਪਰਨਾਲਾ ਉੱਥੇ ਦਾ ਉੱਥੇ! ਹਰ ਸਾਲ ਇਨ੍ਹਾਂ ਹਾਲਾਤਾਂ ਨਾਲ ਦੋ-ਚਾਰ ਹੁੰਦੇ ਰਹੇ ਅਤੇ ਗੱਲਾਂ ਭੁੱਲੀਆਂ-ਵਿੱਸਰੀਆਂ ਹੋ ਗਈਆਂ ਗੱਲ ਪਤੇ ਦੀ ਇਹ ਹੈ ਕਿ ਅਸੀਂ ਇਨ੍ਹਾਂ ਘਟਨਾਵਾਂ ਤੋਂ ਸਬਕ ਕਿਉਂ ਨਹੀਂ ਲੈ ਰਹੇ ਹਾਂ? ਕਿਉਂਕਿ ਸਾਲ-ਦਰ-ਸਾਲ ਸਥਿਤੀ ਨਾਜ਼ੁਕ ਹੁੰਦੀ ਜਾ ਰਹੀ ਹੈ ਪਾਣੀ ਦੀ ਮੰਗ ਵਧ ਰਹੀ ਹੈ ਪੀਣ ਲਈ, ਖੇਤੀ ਲਈ, ਉਦਯੋਗੀਕਰਨ ਲਈ, ਇਮਾਰਤਾਂ ਦੇ ਨਿਰਮਾਣ ਲਈ, ਪਾਣੀ ਦੀ ਡਿਮਾਂਡ ਰੋਜ਼ਾਨਾ ਵਧ ਰਹੀ ਹੈ। (Save Water)
ਪਰ ਇਸਦੇ ਸਰੋਤ ਸੁੰਗੜਦੇ ਜਾ ਰਹੇ ਹਨ ਹਰ ਕਦਮ ’ਤੇ ਸਾਨੂੰ ਪਾਣੀ ਦੀ ਲੋੜ ਹੈ, ਪਰ ਕੀ ਕਦੇ ਕਿਸੇ ਨੇ ਇਸ ਵੱਲ ਮਿਲ ਕੇ ਕਦਮ ਚੁੱਕੇ ਹਨ? ਕੀ ਇਸ ਦੀ ਗੰਭੀਰਤਾ ਨੂੰ ਜਾਣਨ ਦਾ ਯਤਨ ਕੀਤਾ ਹੈ? ਅਸੀਂ ਆਪਣੀਆਂ ਭਾਵੀ ਪੀੜ੍ਹੀਆਂ ਨੂੰ ਵਿਰਾਸਤ ’ਚ ਕਿਉਂ ਰੇਗਿਸਤਾਨ ਦੇ ਕੇ ਜਾਣ ਵਾਲੇ ਹਾਂ? ਕਿਉਂਕਿ ਐਵੇਂ ਹੀ ਚੱਲਦਾ ਰਿਹਾ, ਤਾਂ ਜਿੱਥੇ ਅੱਜ ਪਾਣੀ ਦੇ ਦਮ ’ਤੇ ਵੱਡੇ-ਵੱਡੇ ਖੇਤ ਦਿਖਾਈ ਦਿੰਦੇ ਹਨ, ਅਗਲੇ ਕੁਝ ਸਾਲਾਂ ’ਚ ਉੱਥੇ ਬੰਜਰ ਅਤੇ ਖੁਸ਼ਕ ਮੈਦਾਨ ਬਣ ਜਾਣਗੇ ਖੇਤਾਂ ’ਚ ਤਾਂ ਦੂਰ, ਪੀਣ ਲਈ ਪਾਣੀ ਮਿਲਣਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਇਸ ਬਾਰੇ ਸੋਚ-ਵਿਚਾਰ ਕਰਨਾ ਹੋਵੇਗਾ ਇਹ ਚਿੰਤਾ ਦਾ ਵਿਸ਼ਾ ਹੈ ਸਾਨੂੰ ਪਾਣੀ ਬਚਾਉਣਾ ਹੋਵੇਗਾ ਹਰ ਕਿਸੇ ਨੂੰ ਜਾਗਰੂਕ ਹੋਣਾ ਹੋਵੇਗਾ ਕਿਉਂਕਿ ਇਹ ਸਿਰਫ ਸਰਕਾਰਾਂ ਦੀ ਹੀ ਨਹੀਂ, ਸਭ ਦੀ ਜ਼ਿੰਮੇਵਾਰੀ ਬਣਦੀ ਹੈ।
ਹੁਣ ਵੀ ਸੰਭਲ ਜਾਓਗੇ ਤਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ, ਖੁਸ਼ਹਾਲ ਰਹਿ ਸਕਣਗੀਆਂ ਪਾਣੀ ਦੀ ਬੱਚਤ ਕਰਨਾ, ਉਸ ਦਾ ਸਦਉਪਯੋਗ ਕਰਨਾ ਸਿੱਖਣਾ ਹੋਵੇਗਾ ਵਾਟਰ ਹਾਰਵੈਸਟਿੰਗ ਤਕਨੀਕ ਅਪਣਾਉਣੀ ਹੋਵੇਗੀ ਗਰਾਊਂਡ ਵਾਟਰ ਨੂੰ ਰਿਚਾਰਜ ਕਰਨਾ ਹੋਵੇਗਾ ਹਰ ਵਾਰ, ਹਰ ਮੌਸਮ ’ਚ ਇਸ ਲਈ ਉਪਾਅ ਕਰਨੇ ਹੋਣਗੇ ਜਿਵੇਂ ਗਰਮੀ ਦੇ ਸਤਾਏ ਲੋਕਾਂ ਨੂੰ ਹੁਣ ਮਾਨਸੂਨ ਤੋਂ ਰਾਹਤ ਦੀ ਉਮੀਦ ਰਹਿੰਦੀ ਹੈ ਦੇਸ਼ ’ਚ ਮਾਨਸੂਨ ਦੀ ਲਹਿਰ ਚੱਲ ਰਹੀ ਹੈ ਮਾਨਸੂਨ ਵੀ ਆਪਣੇ ਨਵੇਂ-ਨਵੇਂ ਰੰਗ ਦਿਖਾਉਂਦੀ ਹੈ ਕਦੇ ਕਿਤੇ ਹੱਦ ਤੋਂ ਜ਼ਿਆਦਾ ਅਤੇ ਕਿਤੇ ਔਸਤ ਤੋਂ ਵੀ ਘੱਟ ਉਂਜ ਇਸਦੇ ਵੀ ਭਿਆਨਕ ਗਰਮੀ ਦੀ ਤਰ੍ਹਾਂ ਆਪਣੇ ਅਲਰਟ ਹੁੰਦੇ ਹਨ ਜਿਵੇਂ 64.5 ਐੱਮਐੱਮ ਤੋਂ 115.5 ਐੱਮਐੱਮ ਦਰਮਿਆਨ ਇਸ ਦਾ ਯੈਲੋ ਐਲਰਟ ਅਤੇ 115.5 ਤੋਂ 204.4 ਐੱਮਐੱਮ ਤੱਕ ਔਰੇਂਜ, ਹੁਣ ਜਦੋਂ ਖੇਤਰ ’ਚ ਇੱਕ ਦਿਨ ’ਚ 204.5 ਐੱਮਐੱਮ ਤੱਕ ਮੀਂਹ ਪਵੇ ਤਾਂ ਇਸ ਲਈ ਰੈੱਡ ਐਲਰਟ ਦਾ ਐਲਾਨ ਕੀਤਾ ਜਾਂਦਾ ਹੈ। (Save Water)
ਮੌਸਮ ਵਿਭਾਗ ਅਨੁਸਾਰ ਇਸ ਵਾਰ ਵੀ ਮਾਨਸੂਨ ਮਿਹਰਬਾਨ ਰਹਿਣ ਵਾਲੀ ਹੈ ਜੋ ਦੇਸ਼ ਦੀ ਆਰਥਿਕ ਵਿਵਸਥਾ ਨੂੰ ਬੂਸਟ ਕਰਦੀ ਹੈ ਇਸ ਲਈ ਸਾਨੂੰ ਮਾਨਸੂਨ ਦੀ ਉਡੀਕ ਰਹਿੰਦੀ ਹੈ ਅਤੇ ਇਸਦੇ ਨਾਲ ਹੀ ਵਰ੍ਹਨ ਵਾਲੇ ਪਾਣੀ ਨੂੰ ਸਾਂਭਣ ’ਚ ਸਮਰੱਥ ਹੋਣਾ ਹੋਵੇਗਾ ਇਨ੍ਹਾਂ ਮੀਂਹਾਂ ਦਾ ਪਾਣੀ ਇੰਝ ਹੀ ਵਿਅਰਥ ਰੁੜ੍ਹ ਜਾਂਦਾ ਹੈ ਹਰ ਵਾਰ ਪਾਣੀ ਦਾ ਇੰਝ ਹੀ ਰੁੜ੍ਹ ਜਾਣਾ ਸਿਸਟਮ ਦੀ ਨਾਕਾਮੀ ਨੂੰ ਦਰਸਾਉਂਦਾ ਹੈ ਮਾਨਸੂਨ ਦਾ ਵਰ੍ਹਨਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਪਰ ਅਸੀਂ ਇਸ ਦਾ ਕਿੰਨਾ ਲਾਭ ਲੈ ਸਕਦੇ ਹਾਂ, ਇਹ ਸੋਚਣ ਵਾਲੀ ਗੱਲ ਹੈ ਕਿੰਨੀਆਂ ਨਦੀਆਂ, ਨਾਲਿਆਂ ਦਾ ਪਾਣੀ ਕਿਤੇ ਹੜ੍ਹ ਦੇ ਰੂਪ ’ਚ ਤਬਾਹੀ ਮਚਾਉਂਦਾ ਹੈ ਅਤੇ ਕਿਤੇ ਬਿਨਾਂ ਪਾਣੀ ਸੋਕਾ ਰਹਿ ਜਾਂਦਾ ਹੈ ਗੱਲ ਹੈ।
ਇਸ ਨੂੰ ਸਮਾਯੋਜਿਤ ਕਰਨ ਦੀ ਇਸ ਅਨਮੋਲ ਪਾਣੀ ਨੂੰ ਸੰਭਾਲਣ ਦੀ, ਰੁੜ੍ਹਨ ਤੋਂ ਬਚਾਉਣ ਦੀ ਭਾਵੇਂ ਇਸ ਨੂੰ ਬਾਉਲੀਆਂ ਤੇ ਖੂਹਾਂ ਦੇ ਰੂਪ ’ਚ ਸੰਭਾਲੋ ਜਾਂ ਡਿੱਗੀਆਂ ਬਣਾ ਕੇ (ਕਈ ਥਾਵਾਂ ’ਤੇ ਸ਼ਾਇਦ ਅਜਿਹਾ ਚੱਲ ਵੀ ਰਿਹਾ ਹੈ) ਜਾਂ ਬਨਾਉਟੀ ਝੀਲਾਂ ਜਾਂ ਤਲਾਬ ਆਦਿ ’ਚ ਇਸ ਨੂੰ ਇਕੱਠਾ ਕਰਕੇ ਬਚਾ ਸਕਦੇ ਹੋ ਆਮ ਨਾਗਰਿਕ ਇਸ ਮੀਂਹ ਦੇ ਪਾਣੀ ਨੂੰ ਆਪਣੇ ਘਰ ’ਚ ਵੀ ਸੰਭਾਲ ਕੇ ਰੱਖਣ ਦਾ ਉਪਾਅ ਕਰ ਸਕਦਾ ਹੈ ਮੀਂਹ ਦਾ ਪਾਣੀ ਸਭ ਤੋਂ ਸਾਫ ਅਤੇ ਸ਼ੁੱਧ ਹੁੰਦਾ ਹੈ ਇਸ ਨੂੰ ਕਈ ਦਿਨਾਂ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ ਇਹ ਛੋਟੇ-ਛੋਟੇ ਕਦਮ ਪਾਣੀ ਨੂੰ ਬਚਾਉਣ ’ਚ ਸਹਾਇਕ ਸਿੱਧ ਹੋ ਸਕਦੇ ਹਨ ਅਜਿਹਾ ਕਰਕੇ ਸਾਨੂੰ ਸਮਝਣਾ ਹੋਵੇਗਾ ਕਿ ਇਹ ਸਿਰਫ ਅਸੀਂ ਪਾਣੀ ਨਹੀਂ ਬਚਾ ਰਹੇ, ਸਗੋਂ ਆਪਣਾ ਭਵਿੱਖ ਬਚਾ ਰਹੇ ਹਾਂ ਇਸ ਲਈ ਇਸ ਮਾਨਸੂਨ ਤੋਂ ਹੀ ਟੈਂਕਾਂ ਆਦਿ ’ਚ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੀ ਇਹ ਸ਼ੁੱਭ ਸ਼ੁਰੂਆਤ ਤਾਂ ਜ਼ਰੂਰ ਕਰ ਲੈਣੀ ਚਾਹੀਦੀ ਹੈ (Save Water)
-ਸੰਪਾਦਕ