rituraj of bihar taught security lesson to google found the bug

ਬਿਹਾਰ ਦੇ ਰਿਤੁਰਾਜ ਨੇ ਗੂਗਲ ਨੂੰ ਸਿਖਾਇਆ ਸਕਿਓਰਿਟੀ ਦਾ ਪਾਠ, ਲੱਭ ਲਿਆ ‘ਬਗ’

ਬਿਹਾਰ ਦੇ ਇੱਕ ਇੰਜੀਨੀਅਰਿੰਗ ਵਿਦਿਆਰਥੀ ਨੇ ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ’ਚ ਗਲਤੀ ਫੜੀ ਹੈ, ਜਿਸ ਨੂੰ ਗੂਗਲ ਨੇ ਮੰਨ ਲਿਆ ਹੈ ਕੰਪਨੀ ਨੇ ਬਿਹਾਰੀ ਬਾੱਇ ਰਿਤੁਰਾਜ (19) ਦੀ ਪ੍ਰਤਿਭਾ ਦਾ ਲੋਹਾ ਮੰਨਿਆ ਹੈ

ਨਾਲ ਹੀ ਗਲਤੀ ਨੂੰ ਆਪਣੇ ਰਿਸਰਚ ’ਚ ਵੀ ਸ਼ਾਮਲ ਕੀਤਾ ਹੈ ਗੂਗਲ ਦੀ ਸਕਿਓਰਿਟੀ ’ਚ ਕਮੀ ਕੱਢਣ ਵਾਲੇ ਬੇਗੂਸਰਾਇ ਦੇ ਰਿਤੁਰਾਜ ਚੌਧਰੀ ਨੂੰ ਹੁਣ ਕੰਪਨੀ ਵੱਲੋਂ ਇਨਾਮ ਵੀ ਦਿੱਤਾ ਜਾਏਗਾ ਰਿਤੁਰਾਜ ਦਾ ਕਹਿਣਾ ਹੈ ਕਿ ਉਹ ਸਾਇਬਰ ਸਕਿਓਰਿਟੀ ਦੇ ਖੇਤਰ ’ਚ ਹੀ ਬਿਹਤਰ ਕਰੀਅਰ ਬਣਾਉਣਾ ਚਾਹੁੰਦੇ ਹਨ

Also Read :-

ਮਣੀਪਰ ਤੋਂ ਬੀ-ਟੈੱਕ ਦੀ ਪੜ੍ਹਾਈ ਕਰ ਰਹੇ ਹਨ ਰਿਤੁਰਾਜ

ਰਿਤੁਰਾਜ ਬੇਗੂਸਰਾਇ ਦੇ ਮੁੰਗੇਲੀ ਗੰਜ ’ਚ ਰਹਿੰਦੇ ਹਨ ਉਹ ਫਿਲਹਾਲ ਮਣੀਪੁਰ ਟਰਿੱਪਲ ਆਈ ਟੀ ਤੋਂ ਬੀ-ਟੈੱਕ ਸੈਕਿੰੰਡ ਈਅਰ ਦੀ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਦੇ ਪਿਤਾ ਰਾਕੇਸ਼ ਚੌਧਰੀ ਜਵੈਲਰ ਹਨ ਰਿਤੁਰਾਜ ਨੇ ਗੂਗਲ ’ਚ ਬਗ (ਦੋਸ਼, ਕਮੀ) ਫੜਿਆ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਗੂਗਲ ‘ਬੱਗ ਹੰਟਰ ਸਾਈਟ’ ਲਈ ਇਸ ਦੀ ਜਾਣਕਾਰੀ ਮੇਲ ਕਰਕੇ ਦਿੱਤੀ ਇਸ ਤੋਂ ਕੁਝ ਦਿਨਾਂ ਬਾਅਦ ਗੂਗਲ ਵੱਲੋਂ ਉਨ੍ਹਾਂ ਨੂੰ ਮੇਲ ਆਈ ਇਸ ਮੇਲ ’ਚ ਕੰਪਨੀ ਨੇ ਆਪਣੇ ਸਿਸਟਮ ਦੀ ਕਮੀ ਨੂੰ ਸਵੀਕਾਰ ਕੀਤਾ ਅਤੇ ਰਿਤੁਰਾਜ ਨੂੰ ਸ਼ੁਕਰੀਆ ਕਿਹਾ ਨਾਲ ਹੀ ਉਸ ਕਮੀ ’ਤੇ ਕੰਮ ਕਰਨ ਲਈ ਉਸ ਨੂੰ ਆਪਣੀ ਰਿਸਰਚ ਲਿਸਟ ’ਚ ਸ਼ਾਮਲ ਕਰਨ ਦੀ ਜਾਣਕਾਰੀ ਵੀ ਦਿੱਤੀ ਗੂਗਲ ਨੇ ਰਿਤੁਰਾਜ ਨੂੰ ਆਪਣੀ ਰਿਸਰਚਰ ਲਿਸਟ ’ਚ ਵੀ ਸ਼ਾਮਲ ਕੀਤਾ ਹੈ


ਰਿਤੁਰਾਜ ਨੇ ਦੱਸਿਆ ਕਿ ਗੂਗਲ ਸਭ ਤੋਂ ਵੱਡਾ ਸਰਚ ਇੰਜਣ ਹੈ, ਪਰ ਉਸ ਦੇ ਸਾਈਟ ’ਤੇ ਬਲੈਕ ਹੈਟ ਹੈਕਰਸ ਇੱਕ ਰਸਤੇ ’ਚੋਂ ਹਮਲਾ ਕਰ ਸਕਦੇ ਸਨ, ਜਿਸ ਨੂੰ ਉਨ੍ਹਾਂ ਨੇ ਲੱਭ ਕੇ ਗੂਗਲ ਨੂੰ ਰਿਪੋਰਟ ਕੀਤੀ ਇਸ ਤੋਂ ਬਾਅਦ ਕੰਪਨੀ ਉਸ ’ਚ ਸੁਧਾਰ ਕਰ ਰਹੀ ਹੈ ਉਨ੍ਹਾਂ ਨੇ ਕਈ ਸਾਫਟਵੇਅਰ ’ਚ ਬੱਗ ਲੱਭੇ ਅਤੇ ਉਸ ਨੂੰ ਰਿਪੋਰਟ ਕੀਤਾ ਇਸੇ ਲੜੀ ’ਚ ਉਨ੍ਹਾਂ ਨੇ ਕੁਝ ਵੱਡਾ ਕਰਨ ਦਾ ਸੋਚਿਆ ਅਤੇ ਗੂਗਲ ’ਚ ਬੱਗ ਲੱਭਣ ’ਚ ਸਫਲਤਾ ਹਾਸਲ ਕੀਤੀ

ਗੂਗਲ ਵੱਲੋਂ ਮਿਲੇਗਾ ਇਨਾਮ

ਗੂਗਲ ਅਕਸਰ ਆਪਣੇ ਸਰਚ ਇੰਜਣ ’ਚ ਕਮੀ ਲੱਭਣ ਵਾਲਿਆਂ ਨੂੰ ਇਨਾਮ ਦਿੰਦਾ ਹੈ ਅਜਿਹੇ ’ਚ ਦੁਨੀਆਂਭਰ ਦੇ ਕਈ ਬੱਗ ਹੰਟਰ ਇਨ੍ਹਾਂ ਕਮੀਆਂ ਨੂੰ ਲੱਭਦੇ ਹਨ ਰਿਤੁਰਾਜ ਨੂੰ ਇਸੇ ਕਾਮਯਾਬੀ ’ਚ ਕੰਪਨੀ ਵੱਲੋਂ ਉਨ੍ਹਾਂ ਨੂੰ ਵੀ ਇਨਾਮ ਦਿੱਤਾ ਜਾਏਗਾ ਰਿਤੁਰਾਜ ਦੀ ਇਹ ਖੋਜ ਇਸ ਸਮੇਂ ਪੀ-2 ਫੇਸ ’ਚ ਚੱਲ ਰਹੀ ਹੈ ਜਿਵੇਂ ਹੀ ਇਹ ਪੀ-0 ਫੇਸ ’ਚ ਜਾਏਗੀ ਤਾਂ ਰਿਤੁਰਾਜ ਨੂੰ ਪੈਸੇ ਮਿਲ ਜਾਣਗੇ ਦੇਸ਼-ਵਿਦੇਸ਼ ਤੋਂ ਕਈ ਰਿਸਰਚਰ ਬੱਗ ਹੰਟ ’ਤੇ ਕੰਮ ਕਰਦੇ ਹਨ ਹਰ ਬੰਗ ਹੰਟਰ ਪੀ-5 ਨਾਲ ਆਪਣੀ ਸ਼ੁਰੂਆਤ ਕਰਦਾ ਹੈ ਉਨ੍ਹਾਂ ਨੂੰ ਪੀ-0 ਦੇ ਲੇਵਲ ਤੱਕ ਪਹੁੰਚਣਾ ਹੁੰਦਾ ਹੈ

ਗੂਗਲ ਖੁਦ ਦਿੰਦਾ ਹੈ ਕਮੀਆਂ ਲੱਭਣ ਦਾ ਸੱਦਾ

ਰਿਤੁਰਾਜ ਨੇ ਦੱਸਿਆ ਕਿ ਕੋਈ ਬੱਗ ਹੰਟਰ ਜੇਕਰ ਪੀ-2 ਦੇ ਲੇਵਲ ਤੋਂ ਉੱਪਰ ਜਾਂਦਾ ਹੈ ਤਾਂ ਉਸ ਬੱਗ ਨੂੰ ਗੂਗਲ ਦੀ ਟੀਮ ਆਪਣੀ ਰਿਸਰਚ ’ਚ ਸ਼ਾਮਲ ਕਰਦੀ ਹੈ ਤਾਂ ਕਿ ਉਹ ਪੀ-2 ਤੋਂ ਪੀ-0 ਤੱਕ ਪਹੁੰਚ ਗਏ ਜੇਕਰ ਗੂਗਲ ਇਸ ਤਰ੍ਹਾਂ ਦੀਆਂ ਖਾਮੀਆਂ ਨਹੀਂ ਹਟਾਏਗਾ ਤਾਂ ਕਈ ਤਰ੍ਹਾਂ ਦੇ ਬਲੈਕਹੈਟ ਹੈਕਰਸ ਉਸ ਦਾ ਸਿਸਟਮ ਹੈਕ ਕਰਕੇ ਜ਼ਰੂਰੀ ਡੇਟਾ ਨੂੰ ਲੀਕ ਕਰ ਸਕਦੇ ਹਨ ਅਜਿਹੇ ’ਚ ਗੂਗਲ ਜਾਂ ਹੋਰ ਕੰਪਨੀਆਂ ਖੁਦ ਹੀ ਕਈ ਬੱਗ ਹੰਟਰਸਾਂ ਨੂੰ ‘ਬੱਗ ਹੰਟਰ ਸਾਈਟ’ ਜ਼ਰੀਏ ਸੱਦਾ ਦਿੰਦੀਆਂ ਹਨ ਕਿ ਉਹ ਅੱਗੇ ਆ ਕੇ ਗਲਤੀਆਂ ਖੋਜਣ ਅਤੇ ਗਲਤੀ ਕੱਢਣ ’ਤੇ ਕੰਪਨੀ ਵੱਲੋਂ ਇਨਾਮ ਵੀ ਦਿੱਤਾ ਜਾਂਦਾ ਹੈ

ਪਹਿਲਾਂ ਪੜ੍ਹਾਈ-ਲਿਖਾਈ ’ਚ ਨਹੀਂ ਲਗਦਾ ਸੀ ਮਨ

ਰਿਤੁਰਾਜ ਦੀ ਇਸ ਕਾਮਯਾਬੀ ’ਤੇ ਪੂਰਾ ਪਿੰਡ ਕਾਫੀ ਖੁਸ਼ ਹੈ ਉਨ੍ਹਾਂ ਦੇ ਘਰ ਵਧਾਈ ਦੇਣ ਵਾਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਲਾਈਨ ਲੱਗੀ ਹੈ ਰਿਤੁਰਾਜ ਦੇ ਘਰਵਾਲਿਆਂ ਨੇ ਕਿਹਾ ਉਹ ਬਚਪਨ ਤੋਂ ਹੀ ਚੰਚਲ ਸਨ ਅਤੇ ਉਸ ਦੀ ਦਿਲਚਸਪੀ ਪੜ੍ਹਾਈ ’ਚ ਬਿਲਕੁਲ ਵੀ ਨਹੀਂ ਸੀ ਉਸ ਨੂੰ ਪੜ੍ਹਾਈ ਲਈ ਕੋਟਾ ਭੇਜਿਆ ਸੀ ਉੱਥੇ ਵੀ ਉਹ 2 ਸਾਲਾਂ ਤੱਕ ਕਾਮਯਾਬ ਨਹੀਂ ਹੋ ਸਕਿਆ, ਪਰ ਹੁਣ ਉਸ ਦੀ ਇਸ ਕਾਮਯਾਬੀ ਨੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ

ਬੇਟੇ ਦੀ ਉਪਲੱਬਧੀ ’ਤੇ ਪਿਤਾ ਰਾਕੇਸ਼ ਚੌਧਰੀ ਨੇ ਕਿਹਾ ਕਿ ਬੇਟੇ ਦੀ ਇਸ ਸਫਲਤਾ ਤੋਂ ਅਸੀਂ ਕਾਫੀ ਖੁਸ਼ ਹਾਂ ਅੱਗੇ ਉਹ ਹੋਰ ਵੀ ਬਿਹਤਰ ਕਰੇਗਾ ਜਿਸ ਨਾਲ ਦੇਸ਼ ਨੂੰ ਸਾਈਬਰ ਕਰਾਇਮ ਖਿਲਾਫ਼ ਲੜਨ ’ਚ ਮੱਦਦ ਮਿਲੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!