iit grads ex google execs ready to roll out ad free search engine neeva

ਗੂਗਲ ਨੂੰ ਟੱਕਰ ਦੇਣ ਦੀ ਤਿਆਰੀ, ਭਾਰਤ ’ਚ ਲਾਂਚ ਹੋਵੇਗਾ ਨੀਵਾ ਸਰਚ ਇੰਜਣ
ਗੂਗਲ ਦੇ ਬਦਲ ਦੇ ਤੌਰ ’ਤੇ ਜਲਦ ਹੀ ਦੋ ਭਾਰਤੀਆਂ ਦਾ ਬਣਾਇਆ ਇੱਕ ਨਵਾਂ ਸਰਚ ਇੰਜਣ ਮਿਲਣ ਵਾਲਾ ਹੈ ਆਈਆਈਟੀ ਦੇ ਸਾਬਕਾ ਵਿਦਿਆਰਥੀ ਅਤੇ ਗੂਗਲ ਦੇ ਐਕਸ-ਐਮਪਲਾਈ ਰਹੇ ਸੀ੍ਰਧਰ ਰਾਮਾਸਵਾਮੀ ਅਤੇ ਵਿਵੇਕ ਰਘੂਨਾਥਨ ਇਸ ਸਾਲ ਐਡ-ਫ੍ਰੀ ਅਤੇ ਪ੍ਰਾਇਵੇਟ ਸਰਚ ਪ੍ਰੋਡਕਟ ਦੇ ਤੌਰ ’ਤੇ ਨੀਵਾ ਸਰਚ ਇੰਜਣ ਲਾਂਚ ਕਰਨਗੇ

ਇਹ ਇੱਕ ਪੇਡ ਪ੍ਰੋਡਕਟ ਹੋਵੇਗਾ ਰਾਮਾਸਵਾਮੀ ਅਨੁਸਾਰ ਸਮੇਂ ਦੇ ਨਾਲ ਕੰਪਨੀਆਂ ’ਤੇ ਜ਼ਿਆਦਾ ਤੋਂ ਜ਼ਿਆਦਾ ਐਡ ਦਿਖਾਉਣ ਦਾ ਦਬਾਅ ਵਧਿਆ ਹੈ, ਜੋ ਅਸਲ ’ਚ ਯੂਜ਼ਰ ਨਹੀਂ ਚਾਹੁੰਦੇ ਹਨ ਇਸ ਲਈ ਸਾਡੀ ਥੀਮਸ ਇਹ ਹੈ ਕਿ ਅਸੀਂ ਇੱਕ ਬਿਹਤਰ ਸਰਚ ਪ੍ਰੋਡਕਟ ਬਣਾਈਏ, ਜੋ ਸਿਰਫ਼ ਗਾਹਕ ਦੀਆਂ ਜ਼ਰੂਰਤਾਂ ’ਤੇ ਫੋਕਸ ਕਰਦਾ ਹੋਵੇ ਉਹ ਆਪਣੀ ਟਰੈਵਲ, ਸ਼ਾੱਪਿੰਗ ਅਤੇ ਸਰਚ ਇਨਫਰਾਸਟਰੱਕਚਰ ਟੀਮ ਵੀ ਚਲਾਉਂਦੇ ਹਨ ਰਘੂਨਾਥਨ ਨੇ ਆਈਆਈਟੀ ਮੁੰਬਈ ’ਚ ਪੜ੍ਹਾਈ ਕੀਤੀ ਅਤੇ ਪਹਿਲਾਂ ਯੂ-ਟਿਊਬ ’ਤੇ ਮੋਨੀਟਾਈਜੇਸ਼ਨ ਦੇ ਵਾਇਸ ਪ੍ਰੈਜੀਡੈਂਟ ਰਹੇ ਇਸ ਤਰ੍ਹਾਂ, ਵਿਵੇਕ ਗੂਗਲ ਅਸਿਸਟੈਂਟ ਦੇ ਪਹਿਲੇ ਟੇਕ ਲੀਡ ਸਨ ਵਿਵੇਕ ਆਈਆਈਟੀ ਚੇਨੱਈ ਤੋਂ ਗੇ੍ਰਜੂਏਟ ਹਨ

ਨੀਵਾ ਸਰਚ ਇੰਜਣ ਕੀ ਹੈ ਅਤੇ ਬਾਕੀ ਸਰਚ ਇੰਜਣ ਤੋਂ ਕਿਵੇਂ ਵੱਖ ਹੈ:

ਨੀਵਾ ਸਰਚ ਇੰਜਣ ਵੀ ਬਾਕੀ ਸਰਚ ਇੰਜਣਾਂ ਵਾਂਗ ਯੂਜ਼ਰ ਰਾਹੀਂ ਸਰਚ ਕੀਤੀ ਗਈ ਜਾਣਕਾਰੀ ਨੂੰ ਖੋਜ ਕਰਕੇ ਦਿਖਾਉਂਦਾ ਹੈ ਪਰ ਜਿੱਥੇ ਸਾਰੇ ਦੂਜੇ ਸਰਚ-ਇੰਜਣ ਆਪਣੇ ਯੂਜ਼ਰਾਂ ਨੂੰ ਬਹੁਤ ਸਾਰੇ ਇਸ਼ਤਿਹਾਰ ਦਿਖਾਉਂਦੇ ਹਨ (ਜਿਵੇਂ ਕੁਝ ਤੁਹਾਨੂੰ ਪੇਜ਼ ਦੇ ਉੱਪਰ-ਹੇਠਾਂ ਤੇ ਸਾਇਡਾਂ ਵੀ ਦਿਖਾਉਂਦੇ ਹਨ) ਦੂਜੇ ਪਾਸੇ ਨੀਵਾ ਸਰਚ ਇੰਜਣ ਆਪਣੇ ਯੂਜ਼ਰਾਂ ਨੂੰ ਬਿਨਾਂ ਕੋਈ ਇਸ਼ਤਿਹਾਰ ਦਿਖਾਏ ਜਾਣਕਾਰੀ ਮੁਹੱਈਆ ਕਰਵਾਏਗਾ

ਇਸ ਦੇ ਨਾਲ-ਨਾਲ ਸਾਰੇ ਦੂਜੇ ਸਰਚ ਇੰਜਣ ਜਿੱਥੇ ਤੁਹਾਡੀਆਂ ਬਹੁਤ ਸਾਰੀਆਂ ਜਾਣਕਾਰੀਆਂ ਇਕੱਠੀਆਂ ਕਰਦੇ ਹਨ (ਜਿਵੇਂ ਕਿ ਤੁਸੀਂ ਕਿਹੜੇ ਇਸ਼ਤਿਹਾਰ ’ਤੇ ਕਲਿੱਕ ਕਰ ਰਹੇ ਹੋ, ਤੁਸੀਂ ਕਿਹੜਾ-ਕਿਹੜਾ ਸਮਾਨ ਖਰੀਦਦੇ ਹੋ ਆਦਿ ) ਦੂਜੇ ਪਾਸੇ ਨੀਵਾ ਸਰਚ ਇੰਜਣ ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦਾ

ਇਸ ਤਰ੍ਹਾਂ ਦੀ ਐਡ ਫ੍ਰੀ ਸਰਵਿਸ ਦੇਣਾ ਕਿਸੇ ਵੀ ਸਰਚ ਇੰਜਣ ਕੰਪਨੀ ਲਈ ਚੁਣੌਤੀ ਭਰਿਆ ਹੋ ਸਕਦਾ ਹੈ ਕਿਉਂਕਿ ਸਾਰੇ ਸਰਚ-ਇੰਜਣ ਇਸੇ ਤਰ੍ਹਾਂ ਪੈਸੇ ਕਮਾਉਂਦੇ ਹਨ ਇਸ ਲਈ ਨੀਵਾ ਨੇ ਇਹ ਫੈਸਲਾ ਕੀਤਾ ਕਿ ਸਾਲ 2021 ’ਚ ਆਪਣੀਆਂ ਸਾਰੀਆਂ ਸੇਵਾਵਾਂ ਪੇਡ ਕਰ ਦੇਣਗੇ, ਉਹ ਆਪਣੇ ਯੂਜਰ ਤੋਂ ਹਰੇਕ ਮਹੀਨੇ 10 ਡਾਲਰ ਜਾਂ 750 ਰੁਪਏ ਤੱਕ ਦੀ ਸਬਸਕ੍ਰਿਪਸ਼ਨ ਫੀਸ ਲੈਣਗੇ

ਇਸ ’ਚ ਵੇਦਰ-ਫਾੱਰਕਾਸਟ ਅਤੇ ਸਰਚ ਰੈਕਿੰਗ ਨੂੰ ਮਾਈਕ੍ਰੋਸਾਫਟ ਬਿੰਗ ਤੋਂ ਤੇ ਸਟਾਕ ਡਾਟਾ ਨੂੰ ਇੰਟਰੀਨੀਓ ਅਤੇ ਮੈਪਾਂ ਨੂੰ ਐਪਲ ਮੈਪਸ ਤੋਂ ਲਿਆ ਗਿਆ ਹੈ ਜਦੋਂ ਤੁਸੀਂ ਨੀਵਾ ਤੋਂ ਆਪਣਾ ਮਾਈਕ੍ਰੋਸਾਫਟ, ਡਰਾਪਬਾਕਸ ਅਤੇ ਗੂਗਲ ਅਕਾਊਂਟ Çਲੰਕ ਕਰੋਂਗੇ ਤਾਂ ਫਿਰ ਇਹ ਤੁਹਾਡੀ ਸਾਰੀ ਜਾਣਕਾਰੀ ਨੂੰ ਧਿਆਨ ’ਚ ਰੱਖਦੇ ਹੋਏ, ਜੋ ਸਰਚ ਰਿਜ਼ਲਟ ਤੁਹਾਡੇ ਲਈ ਸਭ ਤੋਂ ਘੱਟ ਹੋਣਗੇ ਉਹੀ ਪ੍ਰਕਾਸ਼ਿਤ ਕਰੇਗਾ ਇਸ ਨਾਲ ਤੁਹਾਨੂੰ ਬਿਲਕੁਲ ਤੁਹਾਡੇ ਮਤਲਬ ਦੀਆਂ ਜਾਣਕਾਰੀਆਂ ਹੀ ਦਿਖਣਗੀਆਂ ਅਤੇ ਤੁਹਾਡਾ ਸਮਾਂ ਬਰਬਾਦ ਨਹੀਂ ਹੋਵੇਗਾ

ਨੀਵਾ ਸਰਚ ਇੰਜਣ ਤੁਹਾਨੂੰ ਇਹ ਵੀ ਦੱਸਦਾ ਰਹੇਗਾ ਕਿ ਤੁਹਾਡੇ ਕਿਹੜੇ ਰਿਟੇਲਰਾਂ ਨੂੰ ਤੁਸੀਂ ਕਿਹੜੇ ਸਮਾਨ ਦਾ ਆੱਰਡਰ ਦਿੱਤਾ ਹੈ ਅਤੇ ਤੁਸੀਂ ਕਿਹੜੇ-ਕਿਹੜੇ ਤੋਂ ਨਿਊਜ਼ ਪਬਲੀਕੇਸ਼ਨਾਂ ਤੋਂ ਨਿਊਜ਼ ਪ੍ਰਾਪਤ ਕਰਦੇ ਹੋ

ਨੀਵਾ ਸਰਚ ਇੰਜਣ ਅਤੇ ਗੂਗਲ ਸਰਚ ਇੰਜਣ ’ਚ ਮੁੱਖ ਸੱਤ ਫਰਕ:

  • ਗੂਗਲ ਸਰਚ ਇੰਜਣ ਆਪਣੇ ਯੂਜ਼ਰਾਂ ਤੋਂ ਕੋਈ ਪੈਸੇ ਨਹੀਂ ਲੈਂਦਾ ਜਦਕਿ ਨੀਵਾ ਸਰਚ ਇੰਜਣ ਦਾ ਇਸਤੇਮਾਲ ਕਰਨ ਲਈ ਯੂਜਰ ਨੂੰ ਹਰ ਮਹੀਨੇ 700 ਰੁਪਏ ਤੱਕ ਦੇਣੇ ਪੈ ਸਕਦੇ ਹਨ
  • ਗੂਗਲ ਆਪਣੇ ਯੂਜਰ ਨੂੰ ਕਈ ਤਰ੍ਹਾਂ ਦੇ ਇਸ਼ਤਿਹਾਰ ਦਿਖਾਉਂਦਾ ਹੈ ਜਦਕਿ ਨੀਵਾ ਸਰਚ ਇੰਜਣ ’ਚ ਕਿਸੇ ਵੀ ਪ੍ਰਕਾਰ ਦੇ ਇਸ਼ਤਿਹਾਰ ਨਹੀਂ ਦਿਖਾਏ ਜਾਣਗੇ
  • ਗੂਗਲ ਆਪਣੇ ਯੂਜ਼ਰਾਂ ਦਾ ਬਹੁਤ ਸਾਰਾ ਡਾਟਾ ਇਕੱਠਾ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਦੀ ਪ੍ਰਾਈਵੇਸੀ ’ਚ ਦਖਲ ਦਿੰਦਾ ਰਹਿੰਦਾ ਹੈ ਪਰ ਨੀਵਾ ਸਰਚ ਇੰਜਣ ਆਪਣੇ ਯੂਜ਼ਰਾਂ ਦਾ ਸਾਰਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਰੱਖੇਗਾ
  • ਗੂਗਲ ’ਚ ਜਿੱਥੇ ਤੁਸੀਂ ਸਿਰਫ਼ ਵੈੱਬ ਸਰਚ ਹੀ ਕਰ ਸਕਦੇ ਹੋ, ਨਾਲ ਹੀ ਨੀਵਾ ਸਰਚ ਇੰਜਣ ’ਚ ਤੁਸੀਂ ਆਪਣੀਆਂ ਪਰਸਨਲ ਫਾਈਲਾਂ ਵੀ ਸਰਚ ਕਰ ਸਕਦੇ ਹੋ
  • ਨੀਵਾ ਸਰਚ ਇੰਜਣ ਆਪਣੇ ਯੂਜ਼ਰਾਂ ਦੀ ਜਾਣਕਾਰੀ ਉਪਲੱਬਧ ਕਰਵਾਉਣ ਲਈ ਬਿੰਗ ਸਰਚ ਰਿਜ਼ਲਟ, ਐਪਲ ਮੈਪ, ਵੈਦਰ ਡਾੱਟ ਕਾੱਮ ਵਰਗੇ ਜਾਣਕਾਰੀ ਖੇਤਰਾਂ ਦੀ ਵਰਤੋਂ ਕਰਦਾ ਹੈ ਜਦਕਿ ਗੂਗਲ ਖੁਦ ਹੀ ਸਾਰੀ ਜਾਣਕਾਰੀ ਨੂੰ ਇਕੱਠਾ ਅਤੇ ਪ੍ਰਕਾਸ਼ਿਤ ਕਰਦਾ ਹੈ
  • ਨੀਵਾ ਸਰਚ ਇੰਜਣ ਜ਼ਿਆਦਾ ਪਰਸਨਲਾਇਜਡ ਅਤੇ ਬਿਹਤਰ ਸਰਚ-ਰਿਜ਼ਲਟ ਦਿਖਾਉਣ ਦਾ ਦਮਖਮ ਰਖਦਾ ਹੈ ਅਜਿਹਾ ਇਸ ਲਈ ਕਿਉਂਕਿ ਇਹ ਸਰਚ-ਰਿਜ਼ਲਟ ’ਚ ਗੂਗਲ ਸਰਚ ਇੰਜਣ ਵਾਂਗ ਇਸ਼ਤਿਹਾਰ ਨਹੀਂ ਦਿਖਾਉਂਦਾ ਅਤੇ ਸਿਰਫ਼ ਚੰਗੀ ਅਤੇ ਉਪਯੋਗੀ ਸਮੱਗਰੀ ਨੂੰ ਹੀ ਸਭ ਤੋਂ ਉੱਪਰ ਰਖਦਾ ਹੈ
  • ਗੂਗਲ ਸਰਚ ਇੰਜਣ ਜਿੱਥੇ ਇਸ਼ਤਿਹਾਰ ਦਿਖਾ ਕੇ ਕਮਾਈ ਕਰਦਾ ਹੈ ਉੱਥੇ ਨੀਵਾ ਸਰਚ ਇੰਜਣ ਆਪਣੀ ਸਬਸਕ੍ਰਪਸ਼ਨ ਫੀਸ ਰਾਹੀਂ ਕਮਾਈ ਕਰੇਗਾ

ਨੀਵਾ ਸਰਚ ਇੰਜਣ ਦੀ ਜ਼ਰੂਰਤ ਕਿਉਂ:

ਸ੍ਰੀਧਰ ਰਾਮਾਸਵਾਮੀ ਨੂੰ ਗੂਗਲ ਦਾ ਇਸ਼ਤਿਹਾਰਾਂ ਨੂੰ ਯੂਜ਼ਰ ਤੋਂ ਜ਼ਿਆਦਾ ਤਵੱਜੋ ਦੇਣਾ ਪਸੰਦ ਨਹੀਂ ਆਇਆ ਅਤੇ ਉਹ ਇੱਕ ਅਜਿਹਾ ਸਰਚ-ਇੰਜਣ ਬਣਾਉਣ ਨਿਕਲ ਪਏ ਜੋ ਕਿ ਆਪਣੇ ਯੂਜ਼ਰਾਂ ਨੂੰ ਇਸ਼ਤਿਹਾਰਾਂ ਦੀ ਜਗ੍ਹਾ ਕੰਮ ਦੀ ਜਾਣਕਾਰੀ ਦਿਖਾਉਣ ਇਸ ਦੇ ਨਾਲ-ਨਾਲ ਗੂਗਲ ਆਪਣੇ ਯੂਜ਼ਰਾਂ ਦਾ ਬਹੁਤ ਸਾਰਾ ਡਾਟਾ ਇਕੱਠਾ ਕਰਦਾ ਸੀ ਅਤੇ ਉਨ੍ਹਾਂ ਦੀ ਪ੍ਰਾਈਵੇਸੀ ’ਚ ਵਾਰ-ਵਾਰ ਦਖਲ ਦਿੰਦਾ ਸੀ

ਅੱਜ ਵੀ ਜੇਕਰ ਤੁਸੀਂ ਇੱਕ ਕਾਰ ਬਾਰੇ ਸਰਚ ਕਰਦੇ ਹੋ ਤਾਂ ਗੂਗਲ ਤੁਹਾਨੂੰ ਰਾਤ-ਦਿਨ ਕਾਰ ਦੇ ਇਸ਼ਤਿਹਾਰ ਦਿਖਾਉਂਦਾ ਹੈ ਅਤੇ ਸ਼ਾਇਦ ਕੁਝ ਕਾਰ-ਡੀਲਰ ਤਾਂ ਤੁਹਾਨੂੰ ਕਾਲ ਵੀ ਕਰ ਲੈਣ ਸ਼੍ਰੀਧਰ ਰਾਮਾਸਵਾਮੀ ਨੂੰ ਇਹ ਦਖਲਅੰਦਾਜੀ ਵੀ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਨੀਵਾ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਯੂਜ਼ਰ ਦੀ ਕੋਈ ਵੀ ਨਿੱਜੀ ਜਾਣਕਾਰੀ, ਨੀਵਾ ਜਾਂ ਕਿਸੇ ਹੋਰ ਵੈੱਬਸਾਇਟ ਦੇ ਕੋਲ ਇਕੱਠੀ ਨਹੀਂ ਹੋਵੇਗੀ ਇਸ ਨਾਲ ਯੂਜ਼ਰਾਂ ਦੀ ਪ੍ਰਾਈਵੇਸੀ ਬਿਲਕੁਲ ਸੁਰੱਖਿਅਤ ਰਹੇਗੀ

ਲੋਕਾਂ ਦੀ ਨਿੱਜੀ ਜਾਣਕਾਰੀ ਦੀ ਏਨੀ ਜ਼ਿਆਦਾ ਸੁਰੱਖਿਆ ਕਰਨ ਵਾਲਾ ਨੀਵਾ ਇਕਲੌਤਾ ਸਰਚ ਇੰਜਣ ਹੋਵੇਗਾ ਇਸ ਤੋਂ ਬਾਅਦ ਉਹ ਸਾਰੇ ਲੋਕ ਜਿਨ੍ਹਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਜਨਤਕ ਕਰਨਾ ਪਸੰਦ ਨਹੀਂ ਹੈ, ਉਹ ਸਾਰੇ ਨੀਵਾ ਸਰਚ ਇੰਜਣ ਰਾਹੀਂ ਆਪਣੇ ਡਾਟਾ ਨੂੰ ਸੁਰੱਖਿਅਤ ਰੱਖ ਸਕਣਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!