Relationships ਦੋ ਨਾਲ ਪੂਰੇ ਹੁੰਦੇ ਹਨ ਰਿਸ਼ਤੇ

ਰਿਸ਼ਤੇ ਸਾਡੀ ਜ਼ਿੰਦਗੀ ’ਚ ਖੁਸ਼ੀ ਲੈ ਕੇ ਆਉਂਦੇ ਹਨ ਰਿਸ਼ਤਿਆਂ ਦਾ ਅਰਥ ਸਿਰਫ ਇੱਕ ਸਮਾਜਿਕ ਸਬੰਧ ਹੋਣਾ ਹੀ ਨਹੀਂ ਹੁੰਦਾ ਸਗੋਂ ਹਰ ਰਿਸ਼ਤੇ ਦਾ ਅਰਥ ਹੁੰਦਾ ਹੈ ਤੁਹਾਡੀ ਜ਼ਿੰਦਗੀ ’ਚ ਅਜਿਹੇ ਲੋਕ ਹੋਣਾ ਜਿਨ੍ਹਾਂ ’ਤੇ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ, ਜੋ ਤੁਹਾਨੂੰ ਜਿਉਂ ਦਾ ਤਿਉਂ ਸਵੀਕਾਰ ਕਰਦੇ ਹਨ ਅਤੇ ਜੋ ਤੁਹਾਨੂੰ ਸਮਝਦੇ ਹਨ ਅਜਿਹੇ ਰਿਸ਼ਤੇ ਜਿੰਦਗੀ ’ਚ ਰੰਗ ਭਰ ਦਿੰਦੇ ਹਨ ਜੇਕਰ ਇਹ ਰਿਸ਼ਤੇ ਨਾ ਹੋਣ ਤਾਂ ਜ਼ਿੰਦਗੀ ਅਧੂਰੀ ਜਿਹੀ ਹੀ ਰਹਿੰਦੀ ਹੈ

ਅਧੂਰੀ ਜ਼ਿੰਦਗੀ ਨੂੰ ਪੂਰਾ ਕਰਨ ਲਈ ਰਿਸ਼ਤੇ ਜ਼ਰੂਰੀ ਹਨ ਅਤੇ ਰਿਸ਼ਤਿਆਂ ਨੂੰ ਪੂਰਾ ਕਰਨ ਲਈ ਦੋ ਜਣੇ ਹੋਣੇ ਚਾਹੀਦੇ ਹਨ ਭਰਾ ਦਾ ਰਿਸ਼ਤਾ ਹੀ ਉਦੋਂ ਬਣਦਾ ਹੈ ਜਦੋਂ ਭੈਣ ਹੋਵੇ ਪਤੀ-ਪਤਨੀ ਤੋਂ ਬਿਨਾਂ ਅਧੂਰਾ ਹੈ ਮਾਪੇ ਵੀ ਜੋੜੇ ’ਚ ਪੂਰੇ ਹੁੰਦੇ ਹਨ ਭਾਵ ਮਾਤਾ ਅਤੇ ਪਿਤਾ ਸਵਾਲ ਉੱਠਦਾ ਹੈ ਕਿ ਇਹ ਅਧੂਰਾਪਣ ਆਉਂਦਾ ਹੀ ਕਿਉਂ ਹੈ, ਇਸ ਸਵਾਲ ਦਾ ਜਵਾਬ ਵੀ ਤੁਹਾਡੇ ਕੋਲ ਹੀ ਹੈ ਅੱਜ ਸਾਡੀ ਜੀਵਨਸ਼ੈਲੀ ਅਜਿਹੀ ਹੁੰਦੀ ਜਾ ਰਹੀ ਹੈ ਜਿਸ ’ਚ ਦੂਜਿਆਂ ਦੇ ਪ੍ਰਤੀ ਸਹਿਣਸ਼ੀਲਤਾ ਘੱਟ ਹੁੰਦੀ ਜਾ ਰਹੀ ਹੈ ਆਪਣੇ ਅਤੇ ਪਰਾਏ ਦੀ ਪਰਿਭਾਸ਼ਾ ’ਚ ਉਸ ਤੋਂ ਫਲਾਣੇ ਵਿਅਕਤੀ ਤੋਂ, ਮੇਰਾ ਕਿੰਨਾ ਕੰਮ ਬਣ ਸਕਦਾ ਹੈ ਅਤੇ ਨਿੱਕਲਦਾ ਹੈ, ਵਰਗੀ ਭਾਵਨਾ ਸ਼ਾਮਲ ਹੋ ਗਈ ਹੈ

ਜੇਕਰ ਤੁਹਾਡੀ ਦੋਸਤੀ ’ਚ ਅਜਿਹਾ ਕੋਈ ਨਹੀਂ ਹੈ ਜਿਸ ਨਾਲ ਆਪਣੇ ਘਰ-ਪਰਿਵਾਰ ਦੀਆਂ ਖਰਾਬੀਆਂ ਨੂੰ ਬੇਬਾਕੀ, ਬੇਫਿਕਰੀ ਨਾਲ ਡਿਸਕਸ ਕਰ ਸਕੋ, ਜੇਕਰ ਮਾਣ-ਸਨਮਾਨ ਬਣਾਈ ਰੱਖਣ ਲਈ ਤੁਹਾਨੂੰ ਆਪਣੀ ਦੋਸਤੀ ਵਿਚ ਦੋਸਤ ਨਾਲ ਵੀ ਗੱਲਾਂ ਬਣਾਉਣੀਆਂ ਪੈਂਦੀਆਂ ਹਨ, ਦਿਖਾਵਾ ਕਰਨਾ ਪੈਂਦਾ ਹੈ, ਜੇਕਰ ਬੱਚੇ ਨਾਲ ਖੇਡਣ ਵਾਲੇ ਉਸ ਦੇ ਹਮਉਮਰ ਭੈਣ-ਭਰਾ (ਚਚੇਰੇ ਹੀ ਸਹੀ) ਨਹੀਂ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਰਿਸ਼ਤਿਆਂ ਨੂੰ ਨਿਭਾਉਣਾ ਜਾਣਦੇ ਹੀ ਨਹੀਂ ਰਿਸ਼ਤੇ ਅਧੂਰੇ ਨਾ ਛੱਡੋ ਕਿਉਂਕਿ ਇਨ੍ਹਾਂ ਦੇ ਪੂਰੇ ਹੋਣ ’ਤੇ ਇੱਕ ਆਤਮ-ਵਿਸ਼ਵਾਸ਼ ਆਉਂਦਾ ਹੈ ਇਹ ਇੱਕ ਕੌੜਾ ਸੱਚ ਹੈ ਕਿ ਰਿਸ਼ਤਿਆਂ ਦੀ ਪਰਿਭਾਸ਼ਾ ’ਚ ਦਿਲ ਦਾ ਰਿਸ਼ਤਾ ਸਭ ਤੋਂ ਅਹਿਮ ਹੁੰਦਾ ਹੈ

Also Read:  ਸਭ ਪਰਮਾਤਮਾ ਨੂੰ ਸੌਂਪ ਦਿਓ

ਪਰ ਇਸ ’ਚ ਉਪਯੋਗਤਾ ਵੀ ਹੁੰਦੀ ਹੈ ਨੂੰਹ ਜੇਕਰ ਸੋਚ ਲਏ ਕਿ ਸੱਸ ਹੋਵੇ ਨਾ ਹੋਵੇ, ਸਹੁਰੇ ਪਰਿਵਾਰ ’ਚ ਉਸ ਦੀ ਐਡਜਸਟਮੈਂਟ ਆਰਾਮ ਨਾਲ ਹੋ ਜਾਵੇਗੀ ਤਾਂ ਨੂੰਹ ਰਾਣੀ ਨੂੰ ਆਪਣੀ ਸਮਝ ਥੋੜ੍ਹੀ ਹੋਰ ਵਿਕਸਤ ਕਰਨੀ ਚਾਹੀਦੀ ਹੈ ਸੱਸ ਭਾਵੇਂ ਕਿੰਨੀ ਵੀ ਸਖ਼ਤ ਕਿਉਂ ਨਾ ਹੋਵੇ, ਉਸ ਘਰ ’ਚ ਕਿਸ ਨੂੰ ਕੀ ਪਸੰਦ ਹੈ, ਤੁਹਾਡੇ ਤੋਂ ਗਲਤੀ ਹੋਈ ਹੈ ਤਾਂ ਵੀ ਮੁਆਫੀ ਮਿਲ ਜਾਵੇਗੀ, ਆਦਿ-ਆਦਿ ਲਾਭ ਦਿਵਾਉਣ ਦੀ ਕੁੰਜੀ ਹੈ ਸੱਸ ਸਹੁਰੇ ਪਰਿਵਾਰ ’ਚ ਭੈਣ ਨਹੀਂ ਮਿਲਦੀ ਪਰ ਦਰਾਣੀ, ਜਠਾਣੀ ਦਾ ਰਿਸ਼ਤਾ ਇਸ ਕਮੀ ਨੂੰ ਪੂਰਾ ਕਰਦਾ ਹੈ ਭਲੇ ਹੀ ਪ੍ਰੋਪਰਟੀ ’ਚ ਹਿੱਸੇਦਾਰੀ ਕਰਨੀ ਪੈਂਦੀ ਹੋਵੇ ਪਰ ਤੁਹਾਡਾ ਭਰਾ ਜਾਂ ਭੈਣ ਤੁਹਾਡੀ ਜ਼ਿੰਦਗੀ ’ਚ ਆਤਮ-ਵਿਸ਼ਵਾਸ਼ ਵਧਾਉਣ ਦੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਬਸ਼ਰਤੇ ਤੁਹਾਨੂੰ ਇਨ੍ਹਾਂ ਰਿਸ਼ਤਿਆਂ ਨੂੰ ਪੂਰਾ ਨਿਭਾਉਣਾ ਆਉਂਦਾ ਹੋਵੇ

ਉਂਜ ਵੀ ਕਹਿੰਦੇ ਹਨ ਕਿ ਇੱਕ ਇੱਕ ਤੇ ਦੋ ਗਿਆਰਾਂ ਹੁੰਦੇ ਹਨ ਇਹ ਜ਼ਿੰਦਗੀ ਸੌਖੀ ਨਹੀਂ ਹੁੰਦੀ ਇਸ ’ਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਆਦਮੀ ਇਨ੍ਹਾਂ ਸਾਰੀਆਂ ਭੂਮਿਕਾਵਾਂ ਨੂੰ ਨਿਭਾਉਣ ਦਾ ਫੈਸਲਾ ਕਰਦਾ ਹੈ ਤਾਂ ਉਹ ਜ਼ਿੰਮੇਦਾਰੀ ਦੇ ਬੌਝ ਹੇਠ ਖੁਦ ਦੀ ਹੋਂਦ ਮਿਟਾ ਦੇਵੇਗਾ ਖੁਸ਼ਹਾਲ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਰਿਸ਼ਤਿਆਂ ਰਹਿਤ ਰੁੱਖੀ ਜ਼ਿੰਦਗੀ ਦੀ ਬਜਾਏ ਥੋੜ੍ਹੀ ਤਿੱਖੀ ਨੋਕ-ਝੋਕ, ਥੋੜ੍ਹੀ ਮਿੱਠੇ ਰਿਸ਼ਤਿਆਂ ਦੀ ਰੈਸਪੀ ਚੱਖੋ

ਸਾਡਾ ਜ਼ਿੰਦਗੀ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ-ਗਮੀਆਂ ’ਚ ਸ਼ਰੀਕ ਹੋਣਾ ਇਨ੍ਹਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਸਮੇਂ-ਸਮੇਂ ’ਤੇ ਇਨ੍ਹਾਂ ਨੂੰ ਅਹਿਸਾਸ ਦਿਵਾਉਣਾ ਕਿ ਉਨ੍ਹਾਂ ਦੇ ਹੋਣ ਨਾਲ ਤੁਹਾਨੂੰ ਕਿੰਨੀ ਰਾਹਤ ਮਹਿਸੂਸ ਹੁੰਦੀ ਹੈ, ਤੁਹਾਡੇ ਲਈ ਹੀ ਫਾਇਦੇਮੰਦ ਹੋਵੇਗਾ ਆਪਸੀ ਪਿਆਰ ਦਾ ਇਹ ਪਾਣੀ, ਰਿਸ਼ਤਿਆਂ ਨੂੰ ਸਿੰਜ ਕੇ ਠੰਢੀ ਛਾਂ ’ਚ ਤਬਦੀਲ ਕਰ ਦਿੰਦਾ ਹੈ ਅਤੇ ਜਦੋਂ ਕਦੇ ਜ਼ਿੰਦਗੀ ਦੀ ਧੁੱਪ ਨਾਲ ਤੁਸੀਂ ਮੁਰਝਾ ਜਾਂਦੇ ਹੋ ਤਾਂ ਇਹੀ ਰਿਸ਼ਤੇ ਅਜਿਹੀ ਛਾਂ ’ਚ ਤਬਦੀਲ ਹੋ ਜਾਂਦੇ ਹਨ ਜਿਸ ’ਚ ਅਰਾਮ ਕਰਕੇ ਤਰੋਤਾਜ਼ਾ ਹੋ ਕੇ ਤੁਸੀਂ ਫਿਰ ਤੁਰ ਪੈਂਦੇ ਹੋ ਇਸ ਸਫਰ ’ਤੇ ਲੋਕਾਂ ਦੀ ਕਦਰ ਕਰਨਾ ਸਿੱਖੋ ਕਿਉਂਕਿ ਇਨ੍ਹਾਂ ਨਾਲ ਰਿਸ਼ਤੇ ਬਣਦੇ ਹਨ ਅਤੇ ਇੱਕ ਨਹੀਂ ਦੋ ਨਾਲ ਪੂਰੇ ਹੁੰਦੇ ਹਨ ਰਿਸ਼ਤੇ -ਜੇ. ਕੇ. ਸ਼ਾਸਤਰੀ

Also Read:  ਆਫਿਸ ’ਚ ਪਹਿਨੋ ਹਲਕੀ ਜਵੈਲਰੀ