ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
ਪਲੇਅ ਥੈਰੇਪੀ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦੀ ਹੈ ਪਲੇਅ ਥੈਰੇਪੀ ਦੀ ਮੱਦਦ ਨਾਲ ਬੱਚੇ ਇੱਕ-ਦੂਸਰੇ ਨਾਲ ਖੇਡਣਾ, ਸ਼ੇਅਰ ਕਰਨਾ ਅਤੇ ਟੀਮ ਵਰਕ ਸਿੱਖਦੇ ਹਨ ਇਹ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨਾਲ ਵਿਹਾਰਕ ਵਿਕਾਸ ਲਈ ਵੀ ਬੇਹੱਦ ਜ਼ਰੂਰੀ ਹੁੰਦਾ ਹੈ
ਕਿਉਂਕਿ ਸਕੂਲ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਉਨ੍ਹਾਂ ਨੂੰ ਇੱਕ-ਦੂਸਰੇ ਨਾਲ ਕਿਹੋ-ਜਿਹਾ ਵਿਹਾਰ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ ਪਲੇਅ ਥੈਰੇਪੀ ਉਨ੍ਹਾਂ ਦੇ ਭਵਿੱਖ ਲਈ ਵੀ ਬੇਹੱਦ ਫਾਇਦੇਮੰਦ ਹੈ ਇਸ ਦੀ ਮੱਦਦ ਨਾਲ ਉਹ ਨਵੀਂ-ਨਵੀਂ ਕ੍ਰਿਐਟੀਵਿਟੀ ਵੀ ਸਿੱਖਦੇ ਹਨ ਨਾਲ ਹੀ ਬਹੁਤ ਸਾਰੇ ਬੱਚਿਆਂ ਲਈ ਇਹ ਇੱਕ ਥੈਰੇਪੀ ਵਾਂਗ ਹੈ, ਜਿਸ ਦੀ ਮੱਦਦ ਨਾਲ ਉਹ ਆਪਣੀ ਜ਼ਿੰਦਗੀ ’ਚ ਵਾਪਰੇ ਹਾਦਸਿਆਂ ਨੂੰ ਭੁੱਲ ਸਕਣ ਬਹੁਤ ਸਾਰੇ ਬੱਚੇ ਕਿਸੇ ਘਟਨਾ ਤੋਂ ਏਨਾ ਡਰ ਜਾਂਦੇ ਹਨ
ਕਿ ਉਹ ਆਪਣੇ ਮਾਪਿਆਂ ਨੂੰ ਵੀ ਕੁਝ ਕਹਿ ਨਹੀਂ ਪਾਉਂਦੇ ਹਨ ਨਾਲ ਹੀ ਉਹ ਬਹੁਤ ਉਦਾਸ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਪੜ੍ਹਨ-ਲਿਖਣ ’ਚ ਵੀ ਮਨ ਨਹੀਂ ਲਗਦਾ ਹੈ ਪਲੇਅ ਥੈਰੇਪੀ ਅਜਿਹੇ ਬੱਚਿਆਂ ਲਈ ਕਾਫ਼ੀ ਫਾਇਦੇਮੰਦ ਹੈ ਇਸ ਦੀ ਮੱਦਦ ਨਾਲ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਬੋਲਣ ਜਾਂ ਸਾਰੇ ਬੱਚਿਆਂ ਨਾਲ ਘੁਲਣਾ-ਮਿਲਣਾ ਸਿਖਾਇਆ ਜਾਂਦਾ ਹੈ ਪਲੇਅ ਥੈਰੇਪੀ ਦੀ ਮੱਦਦ ਨਾਲ ਬੱਚੇ ਆਪਣੀ ਗੱਲ ਵੀ ਖੁੱਲ੍ਹ ਕੇ ਕਹਿਣਾ ਸਿੱਖਦੇ ਹਨ
Also Read :-
- ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
- ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ
- ਬੱਚਿਆਂ ਨੂੰ ਹਾਰ ਸਵੀਕਾਰਨਾ ਵੀ ਸਿਖਾਓ
- ਬੱਚਿਆਂ ਨੂੰ ਥੋੜ੍ਹੀ ਸੱਭਿਅਤਾ ਸਿਖਾਓ
Table of Contents
ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਨ ਗੁੜਗਾਓਂ ਦੇ ਆਰਟੇਮਿਸ ਹਸਪਤਾਲ ਦੇ ਪੀਡੀਆਟ੍ਰੀਸ਼ੀਅਨ ਡਾ. ਰਾਜੀਵ ਛਾਬੜਾ
ਪਲੇਅ ਥੈਰੇਪੀ ਦੇ ਫਾਇਦੇ:
- ਪਲੇਅ ਥੈਰੇਪੀ ਦੀ ਮੱਦਦ ਨਾਲ ਬੱਚਿਆਂ ਨੂੰ ਕਾਫ਼ੀ ਫਾਇਦਾ ਹੁੰਦਾ ਹੈ ਇਸ ਨਾਲ ਬੱਚਿਆਂ ਦੇ ਵਿਹਾਰ ’ਚ ਕਾਫ਼ੀ ਫਰਕ ਦੇਖਣ ਨੂੰ ਮਿਲਦਾ ਹੈ
- ਵਿਹਾਰ ’ਚ ਜ਼ਿਆਦਾ ਸਮਝਦਾਰੀ ਆਉਣਾ
- ਕੰਪਟੀਸ਼ਨ ਦੀ ਭਾਵਨਾ ਆਉਣਾ ਅਤੇ ਕ੍ਰਿਐਟਿਵ ਹੋਣਾ
- ਆਤਮਵਿਸ਼ਵਾਸ ਰਹਿਣਾ
- ਦੂਸਰਿਆਂ ਲਈ ਪਿਆਰ ਅਤੇ ਸਨਮਾਨ
- ਬੱਚਿਆਂ ਦੀ ਚਿੰਤਾ ਦੂਰ ਹੋਣਾ
- ਆਪਣੀਆਂ ਭਾਵਨਾਵਾਂ ਨੂੰ ਅਨੁਭਵ ਕਰਨਾ ਅਤੇ ਜ਼ਾਹਿਰ ਕਰਨਾ ਸਿੱਖਣਾ
- ਟੀਮਵਰਕ ਅਤੇ ਸ਼ੇਅਰ ਕਰਨ ਸਿੱਖਣਾ
- ਪਰਿਵਾਰਕ ਰਿਸ਼ਤੇ ਮਜ਼ਬੂਤ ਹੋਣਾ
ਪਲੇਅ ਥੈਰੇਪੀ ਕਦੋਂ ਇਸਤੇਮਾਲ ਕਰਨੀ ਚਾਹੀਦੀ ਹੈ
- ਕੋਈ ਬਿਮਾਰੀ ਜਾਂ ਸੱਟ ਤੋਂ ਬਾਅਦ
- ਮਾਨਸਿਕ ਅਤੇ ਸਰੀਰਕ ਵਿਕਾਸ ’ਚ ਦੇਰੀ ਹੋਣਾ
- ਸਕੂਲ ’ਚ ਬੱਚੇ ਦਾ ਵਿਹਾਰ ਠੀਕ ਨਾ ਹੋਣਾ
- ਬਹੁਤ ਗੁੱਸੇ ਵਾਲਾ ਵਿਹਾਰ ਹੋਣਾ
- ਮਾਪਿਆਂ ਦੇ ਤਲਾਕ, ਕਿਸੇ ਦੀ ਮੌਤ, ਵਿਆਹ ਦੇ ਸਬੰਧ ਟੁੱਟਣ ਤੋਂ ਬਾਅਦ ਤੁਹਾਡਾ ਬੱਚਾ ਜੇਕਰ ਉਦਾਸ ਰਹਿੰਦਾ ਹੈ
- ਕਿਸੇ ਦਰਦਨਾਕ ਘਟਨਾ ਤੋਂ ਬਾਅਦ
- ਖਾਣ ਅਤੇ ਪੜ੍ਹਨ ਦੇ ਸਮੇਂ ਬਹਾਨਾ ਬਣਾਉਣ ’ਤੇ
- ਅਟੈਨਸ਼ਨ ਡੇਫਿਸਿਟ ਹਾਈਪਰਐਕਟੀਵਿਟੀ (ਏਡੀਐੱਚਡੀ)
- ਆਟਿਜ਼ਮ ਸਪੈਕਟਰਸ ਡਿਸਆੱਰਡਰ (ਏਐੱਸਡੀ)
ਪਲੇਅ ਥੈਰੇਪੀ ਦੀ ਤਕਨੀਕ
ਬੱਚਿਆਂ ਨੂੰ ਪਲੇਅ ਥੈਰੇਪੀ ਦੇਣ ਦੀ ਬਹੁਤ ਸਾਰੀ ਤਕਨੀਕ ਹੈ ਹਰੇਕ ਸੈਸ਼ਨ ਘੱਟ ਤੋਂ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਹੈ ਅਤੇ ਕਿੰਨੇ ਸੈਸ਼ਨ ਲੱਗਣਗੇ, ਇਹ ਬੱਚੇ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਸਮੇਂ ’ਚ ਨਵੀਆਂ ਚੀਜ਼ਾਂ ਸਿੱਖ ਪਾਉਂਦਾ ਹੈ ਥੈਰੇਪੀ ਨਿੱਜੀ ਜਾਂ ਸਮੂਹਿਕ ਰੂਪ ਨਾਲ ਵੀ ਦਿੱਤੀ ਜਾ ਸਕਦੀ ਹੈ ਥੈਰੇਪੀ ’ਚ ਲਿਖਤ, ਮੌਖਿਕ ਜਾਂ ਨਿਰਦੇਸ਼ਾਤਮਕ ਐਕਟੀਵਿਟੀ ਨੂੰ ਰੱਖਿਆ ਜਾ ਸਕਦਾ ਹੈ, ਜਿਸ ਨਾਲ ਬੱਚਾ ਕਨੈਕਟ ਮਹਿਸੂਸ ਕਰ ਸਕੇ
- ਡਰਾਇੰਗ ਬਣਾਉਣਾ ਜਾਂ ਦੇਖ ਕੇ ਸਿੱਖਣਾ
- ਕਹਾਣੀ ਸੁਣਨਾ
- ਖਿਡੌਣੇ ਨੂੰ ਜਗ੍ਹਾ ’ਤੇ ਲਗਾਉਣਾ
- ਕਰਾਫਟ ਐਂਡ ਆਰਟ ਸਿੱਖਣਾ
- ਮਿੱਟੀ ਅਤੇ ਪਾਣੀ ਨਾਲ ਖੇਡਣਾ
- ਮਿਊਜ਼ਿਕ ਸੁਣਨਾ
- ਕਿਸੇ ਪਾਲਤੂ ਜਾਨਵਰ ਦੀ ਦੇਖਭਾਲ ਕਰਨਾ
- ਡਾਂਸ ਕਰਨਾ ਜਾਂ ਗਰੁੱਪ ਡਾਂਸ ਕਰਨਾ
ਪਲੇਅ ਥੈਰੇਪੀ ਜ਼ਰੀਏ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਮੀਆਂ ਜਾਂ ਦਰਦ ਤੋਂ ਉੱਭਰਨ ’ਚ ਮੱਦਦ ਕੀਤੀ ਜਾਂਦੀ ਹੈ ਨਾਲ ਹੀ ਬੱਚਾ ਇਸ ਨਾਲ ਚੰਗੀਆਂ ਆਦਤਾਂ ਸਿੱਖਦਾ ਹੈ ਨਵੇਂ ਦੋਸਤ ਬਣਾਉਣਾ, ਵੱਡਿਆਂ ਦਾ ਸਨਮਾਨ ਕਰਨਾ ਅਤੇ ਆਪਣੀਆਂ ਗੱਲਾਂ ਕਹਿਣਾ ਵੀ ਸਿੱਖਦੇ ਹਨ ਪਲੇਅ ਥੈਰੇਪੀ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਲ ਘਰ ’ਚ ਵੀ ਕਰ ਸਕਦੇ ਹਨ ਜੇਕਰ ਬੱਚੇ ਨੂੰ ਜ਼ਿਆਦਾ ਪ੍ਰੇਸ਼ਾਨੀ ਨਾ ਹੋਵੇ, ਤਾਂ ਤੁਸੀਂ ਘਰ ’ਚ ਉਨ੍ਹਾਂ ਨੂੰ ਪਲੇਅ ਥੈਰੇਪੀ ਦੇ ਸਕਦੇ ਹੋ
ਜੇਕਰ ਤੁਹਾਡਾ ਬੱਚਾ ਇਕਲੌਤਾ ਬੱਚਾ ਹੈ, ਤਾਂ ਉਨ੍ਹਾਂ ਨੂੰ ਕੇਅਰਿੰਗ ਅਤੇ ਸ਼ੇਅਰਿੰਗ ਸਿਖਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਅੱਗੇ ਦੇ ਜੀਵਨ ’ਚ ਸਾਰਿਆਂ ਨਾਲ ਤਾਲਮੇਲ ਬਿਠਾ ਸਕਦੇ ਹੋ ਡਾ. ਰਾਜੀਵ ਅਨੁਸਾਰ ਇਸ ਨਾਲ ਤੁਸੀਂ ਇੰਜ ਸਮਝ ਸਕਦੇ ਹੋ ਕਿ ਜੇਕਰ ਅਸੀਂ ਕ੍ਰਿਸਮਿਸ ਟ੍ਰੀ ਬਣਾ ਰਹੇ ਹਾਂ ਤਾਂ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਦੋ ਗਰੁੱਪਾਂ ’ਚ ਵੰਡ ਦਿਓ ਉਨ੍ਹਾਂ ਨੂੰ ਆਪਣੀ-ਆਪਣੀ ਕ੍ਰਿਸਮਿਸ ਟ੍ਰੀ ਬਣਾਉਣ ਦਾ ਕੰਮ ਦਿਓ, ਜਿਸ ਨਾਲ ਉਹ ਇੱਕ-ਦੂਸਰੇ ਦੇ ਨਾਲ ਖੇਡਣ ਅਤੇ ਵੰਡਣ ਦੀ ਆਦਤ ਸਿੱਖਣ