paavan-maha-paropakaar-divas

ਜਦੋਂ ਸੁਨਹਿਰੀ ਇਤਿਹਾਸ ਬਣ ਗਿਆ ਇਹ ਦਿਨ 31ਵਾਂ ਪਾਵਨ ਮਹਾਂ ਪਰਉਪਰਕਾਰ ਦਿਵਸ (23 ਸਤੰਬਰ) ’ਤੇ ਵਿਸ਼ੇਸ਼

ਕੁਦਰਤ ਖੁਦ-ਖੁਦਾ, ਪਰਮੇਸ਼ਵਰ ਦੀ ਸਾਜੀ ਹੋਈ ਹੈ ਅਤੇ ਉਸੇ ਦੇ ਹੀ ਹੁਕਮ ਨਾਲ ਆਪਣਾ ਕੰਮ ਕਰ ਰਹੀ ਹੈ ਇਹ ਅਟੱਲ ਨਿਯਮ ਆਦਿ-ਜੁਗਾਦਿ ਤੋਂ ਜਿਉਂ ਦਾ ਤਿਉਂ ਹੈ ਇਸੇ ਤਰ੍ਹਾਂ ਪਰਮੇਸ਼ਵਰ ਦੇ ਭੇਜੇ ਸੰਤ-ਮਹਾਂਪੁਰਸ਼ ਵੀ ਆਦਿ-ਜੁਗਾਦਿ ਤੋਂ ਸ੍ਰਿਸ਼ਟੀ ’ਤੇ ਪ੍ਰਗਟ ਹੁੰਦੇ ਆਏ ਹਨ ਉਹ ਸੱਚੇ ਸੰਤ ਕਿਸੇ ਹੋਰ ਦੇ ਦੁਆਰਾ ਨੋਮੀਨੇਟਿਡ, ਕਿਸੇ ਹੋਰ ਦੇ ਬਣਾਏ ਨਹੀਂ ਹੁੰਦੇ, ਸਗੋਂ ਉਹ ਖੁਦ ਪਰਮ ਪਿਤਾ ਪਰਮਾਤਮਾ ਦੁਆਰਾ ਭੇਜੇ ‘ਗੌਡ ਗਿਫਟਿਡ’ ਹੁੰਦੇ ਹਨ ਬੇਸ਼ੱਕ ਸਮਾਜ ’ਚ ਉਹ ਆਮ ਇਨਸਾਨ ਨਜ਼ਰ ਆਉਂਦੇ ਹਨ ਪਰ ਧੁਰ ਮਾਲਕ ਦੀ ਦਰਗਾਹ ਤੋਂ ਉਹ ਮਹਾਨ ਈਸ਼ਵਰੀ-ਹਸਤੀ ਹੁੰਦੇ ਹਨ, ਪਰ ਸਮੇਂ ਤੇ ਸਥਿਤੀ ਅਨੁਸਾਰ ਹੀ ਉਸ ਮਹਾਨ ਈਸ਼ਵਰੀ, ਹਸਤੀ ਦਾ ਭੇਦ ਦੁਨੀਆਂ ਨੂੰ ਪਤਾ ਲਗਦਾ ਹੈ ਇਹੀ ਪ੍ਰਤੱਖ ਉਦਾਹਰਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅੱਜ ਦੇ ਦਿਨ 23 ਸਤੰਬਰ 1990 ਨੂੰ ਦੁਨੀਆਂ ਦੇ ਸਾਹਮਣੇ ਰੱਖੀ ਜਦੋਂ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਸਰੂਪ ਪ੍ਰਦਾਨ ਕਰਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ ਇਹ ਈਸ਼ਵਰੀ ਮਰਿਆਦਾ, ਇਹ ਗੁਰੂ-ਪਰਪੰਰਾ ਆਦਿ-ਜੁਗਾਦਿ ਤੋਂ ਹੀ ਚੱਲੀ ਆ ਰਹੀ ਹੈ

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ-ਕਾਮਲ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਇਲਾਹੀ ਬਖਸ਼ਿਸ਼ਾਂ ਨੂੰ ਪਾ ਕੇ ਤੇ ਉਨ੍ਹਾਂ ਦੇ ਹੁਕਮ ਅਨੁਸਾਰ ਸੰਨ 1948 ’ਚ ਡੇਰਾ ਸੱਚਾ ਸੌਦਾ ਸਥਾਪਿਤ ਕੀਤਾ ਆਪ ਜੀ ਨੇ 12 ਵਰਿ੍ਹਆਂ ਤੱਕ ਖੂਬ ਨੋਟ, ਸੋਨਾ, ਚਾਂਦੀ, ਕੱਪੜੇ, ਕੰਬਲ ਵੰਡ-ਵੰਡ ਕੇ ਅਤੇ ਕਦੇ ਬੱਕਰੀਆਂ, ਕੁੱਤਿਆਂ ਦੇ ਗਲ ’ਚ ਨੋਟਾਂ ਦੇ ਹਾਰ ਬੰਨ੍ਹਣਾ ਆਦਿ ਆਪਣੇ ਰੂਹਾਨੀ ਚੋਜਾਂ ਦੁਆਰਾ ਲੋਕਾਂ ਨੂੰ ਰਾਮ-ਨਾਮ ਵੱਲ ਆਕਰਸ਼ਿਤ ਕੀਤਾ ਆਪ ਜੀ ਨੇ ਲੋਕਾਂ ਦੀਆਂ ਅੰਡਾ-ਮਾਸ, ਸ਼ਰਾਬ, ਪਾਖੰਡਾਂ ਆਦਿ ਬੁਰਾਈਆਂ ਛੁਡਵਾ ਕੇ ਹੱਕ-ਹਲਾਲ, ਮਿਹਨਤ ਦੀ ਕਰਕੇ ਖਾਣ ਦੀ ਸਿੱਖਿਆ ਦਿੱਤੀ ਸਤਿਗੁਰੂ ਦੇ ਰਾਮ-ਨਾਮ ਦੀ ਅਖੰਡ ਜੋਤ ਆਦਿ-ਜੁਗਾਦਿ ਤੋਂ ਜਿਉਂ ਦੀ ਤਿਉਂ ਹੈ

‘‘ਬਦਲਦੀ ਮਯ ਹਕੀਕੀ ਨਹੀਂ, ਪੈਮਾਨਾ ਬਦਲਦਾ ਰਹਿੰਦਾ,
ਸੁਰਾਹੀ ਬਦਲਦੀ ਰਹਿੰਦੀ, ਮੈਖਾਨਾ ਬਦਲਦਾ ਰਹਿੰਦਾ’’

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਤੌਰ ਦੂਜੇ ਪਾਤਸ਼ਾਹ ਆਪਣਾ ਉੱਤਰਾਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ 30-31 ਵਰਿ੍ਹਆਂ ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ. ਆਦਿ ਰਾਜਾਂ ਦੇ ਸੈਂਕੜੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਦਿਨ-ਰਾਤ ਇੱਕ ਕਰਕੇ ਹਜ਼ਾਰਾਂ ਸਤਿਸੰਗ ਲਾਏ ਅਤੇ ਇਸ ਤਰ੍ਹਾਂ ਲੱਖਾਂ ਲੋਕਾਂ ਦਾ ਰਾਮ-ਨਾਮ ਰਾਹੀਂ ਦੋਵਾਂ ਜਹਾਨਾਂ ’ਚ ਉੱਧਾਰ ਕੀਤਾ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਸਮਾਂ ਆਉਣ ’ਤੇ ਆਪਣੀ ਇਹ ਇਲਾਹੀ ਜੋਤ 23 ਸਤੰਬਰ 1990 ਨੂੰ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਿਚ ਸਮਾ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ

ਪਵਿੱਤਰ ਜੀਵਨ ਝਲਕ-

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਆਪ ਜੀ ਨੇ 15 ਅਗਸਤ 1967 ਨੂੰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਅਤੀ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ ਉਹਨਾਂ ਦੇ ਵਿਆਹ ਦੇ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਵਤਾਰ ਧਾਰਿਆ ਪੂਜਨੀਕ ਗੁਰੂ ਜੀ ਸਿੱਧੂ ਵੰਸ਼ ਦੇ ਬਹੁਤ ਉੱਚੇ ਘਰਾਣੇ ਨਾਲ ਸੰਬੰਧ ਰੱਖਦੇ ਹਨ ਆਪ ਜੀ ਰਾਜਸਥਾਨ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿ. ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਹਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ 23 ਸਤੰਬਰ 1990 ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ਵਿਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ

ਗੁਰਗੱਦੀ ਬਾਰੇ ਪੂਜਨੀਕ ਪਰਮ ਪਿਤਾ ਜੀ ਦੇ ਬਚਨ-ਇਹ ਕੋਈ ਪਰਿਵਾਰਕ ਜਾਇਦਾਦ ਨਹੀਂ-

paavan-maha-paropakaar-divasਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਭਾਵੀ ਵਾਰਸ, ਆਪਣੇ ਉੱਤਰਾਧਿਕਾਰੀ ਦੀ ਤਲਾਸ਼ ਲਈ ਸੰਨ 1989 ਤੋਂ ਲਗਾਤਾਰ ਹਰ ਮਹੀਨੇ ਸੇਵਾਦਾਰਾਂ ਨਾਲ ਮੀਟਿੰਗਾਂ ਕੀਤੀਆਂ ਇਸੇ ਦੌਰਾਨ ਇੱਕ ਮੀਟਿੰਗ ’ਚ ਸੇਵਾਦਾਰਾਂ ਵੱਲੋਂ ਪੂਜਨੀਕ ਪਰਮ ਪਿਤਾ ਜੀ ਦੇ ਸ਼ਾਹੀ ਪਰਿਵਾਰ ਵਿੱਚੋਂ ਇੱਕ ਆਦਰਯੋਗ ਪਰਿਵਾਰਕ ਮੈਂਬਰ ਦਾ ਜਦੋਂ ਨਾਂਅ ਲਿਖਤ ’ਚ ਦਿੱਤਾ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਉਪਰੋਕਤ ਅਨੁਸਾਰ ਬਚਨ ਫਰਮਾਏ ਕਿ ‘ਨਹੀਂ ਭਾਈ, ਇਹ ਕੋਈ ਸਾਡੀ ਨਿੱਜੀ ਪਰਿਵਾਰਕ ਜਾਇਦਾਦ ਨਹੀਂ ਹੈ ਇਹ ਰੂਹਾਨੀ ਦੌਲਤ ਕਿਸੇ ਕਾਬਲ ਹਸਤੀ ਨੂੰ ਹੀ ਦਿੱਤੀ ਜਾਵੇਗੀ’ ਪੂਜਨੀਕ ਪਰਮ ਪਿਤਾ ਜੀ ਨੇ ਇਹ ਵੀ ਫਰਮਾਇਆ ਕਿ ਅਜਿਹਾ ਪੱਕਾ ਕੰਮ ਕਰਾਂਗੇ ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਹੋਵੇਗਾ ਅਤੇ ਸ਼ਾਇਦ ਹੀ ਕੋਈ ਕਰ ਸਕੇ ਗੁਰਗੱਦੀ ਬਾਰੇ ਜਦ ਸਭ ਕੁਝ ਅਸੀਂ ਖੁਦ ਆਪਣੇ ਹੱਥਾਂ ਨਾਲ ਹੀ ਕਰਾਂਗੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ

ਸਤਿਗੁਰੂ ਨੂੰ ਸਤਿਗੁਰੂ ਹੀ ਪ੍ਰਗਟ ਕਰ ਸਕਦਾ ਹੈ-

ਸਤਿਗੁਰੂ ਨੂੰ ਸਤਿਗੁਰੂ ਹੀ ਪ੍ਰਗਟ ਕਰ ਸਕਦਾ ਹੈ, ਸਿਰਫ ਉਹੀ (ਸਤਿਗੁਰੂ ਹੀ) ਇਸ ਭੇਦ ਦਾ ਜਾਣਕਾਰ ਹੁੰਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਲਗਭਗ ਸਵਾ ਸਾਲ ਸੇਵਾਦਾਰਾਂ ਨਾਲ ਬਕਾਇਦਾ ਮੀਟਿੰਗਾਂ ਕਰਕੇ ਸਭ ਦੇ ਭਰਮ ਦੂਰ ਕਰ ਦਿੱਤੇ ਅਤੇ ਸਮਾਂ ਆਉਣ ’ਤੇ ਖੁਦ ਮਾਲਕ ਦੀ ਜੋ ਰਜ਼ਾ ਸੀ, ਸਭ ਕੁਝ ਉਵੇਂ ਹੀ ਹੋਇਆ ਆਪ ਜੀ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਖੁਦ ਆਪਣਾ ਵਾਰਸ ਐਲਾਨ ਕੇ ਅਜਿਹਾ ਮਹਾਨ ਪਰ-ਉਪਕਾਰ ਕੀਤਾ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ

ਅੱਜ ਤੋਂ ਹੀ:-

ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਬਾਰੇ ਪਵਿੱਤਰ ਕਾਰਜ ਪੂਰੇ ਪੱਕੀ ਸਰਕਾਰੀ ਲਿਖਤ ਨਾਲ ਪੂਰਾ ਕੀਤਾ ਆਪ ਜੀ ਨੇ ਗੁਰਗੱਦੀ ਬਖਸ਼ਿਸ਼ ਕਰਨ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਗੁਰਗੱਦੀ ਦੀ ਵਸੀਅਤ ਪੂਜਨੀਕ ਗੁਰੂ ਜੀ ਦੇ ਨਾਂਅ ਪੱਕੇ ਤੌਰ ’ਤੇ ਪੂਰੀ ਕਰ ਲਈ ਸੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਉਸ ਵਸੀਅਤ ਵਿਚ ਇਹ ਗੱਲ ਵਿਸ਼ੇਸ਼ ਤੌਰ ’ਤੇ ਲਿਖਵਾਈ ਕਿ ‘ਅੱਜ ਤੋਂ ਹੀ’ ਵਸੀਅਤ ਦਾ ਮਤਲਬ ਆਮ ਤੌਰ ’ਤੇ ਮੇਰੇ ਤੋਂ ਬਾਅਦ ਦਾ ਲਿਆ ਜਾਂਦਾ ਹੈ ਪਰ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਵਸੀਅਤ ਵਿਚ ਇਹ ਲਿਖਵਾਇਆ ਕਿ ‘ਡੇਰਾ, ਧਨ, ਜ਼ਮੀਨ-ਜਾਇਦਾਦ, ਨਗਦੀ, ਪੈਸਾ, ਪਾਈ ਅਤੇ ਡੇਰੇ ਦਾ ਸਭ ਕੁਝ ਅੱਜ ਤੋਂ ਹੀ (ਅੱਜ ਤੋਂ ਹੀ ਸ਼ਬਦ, ਸਪੈਸ਼ਲ ਜ਼ੋਰ ਦੇ ਕੇ ਲਿਖਵਾਇਆ) ਗੁਰਮੀਤ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਦਾ ਹੈ ਵਾਕਿਆਈ ਗੱਦੀਨਸ਼ੀਨੀ ਦਾ ਅਜਿਹਾ ਪਹਿਲੂ ਦੁਰਲੱਭ ਹੈ ਗੁਰਗੱਦੀ ਦੀ ਬਕਾਇਦਾ ਪਵਿੱਤਰ ਰਸਮ 23 ਸਤੰਬਰ 1990 ਨੂੰ ਸ਼ਰੇਆਮ ਸਾਧ-ਸੰਗਤ ਵਿੱਚ ਸੰਪੰਨ ਹੋਈ

ਨੌਜਵਾਨ ਬਾੱਡੀ ’ਚ ਬੈਠ ਕੇ ਕੰਮ ਕਰਾਂਗੇ-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਬਖਸ਼ਿਸ਼ ਦੇ ਸ਼ੁੱਭ ਮੌਕੇ ’ਤੇ ਸਾਧ-ਸੰਗਤ ’ਚ ਬਚਨ ਫਰਮਾਏ ਕਿ ‘ਸਾਧ-ਸੰਗਤ ਜੀ, ਕੁਦਰਤ ਦੇ ਕਾਨੂੰਨ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ ਜੇਕਰ ਤੁਸੀਂ ਸਾਨੂੰ ਬਜ਼ੁਰਗ ਬਾੱਡੀ ਵਿਚ ਦੇਖਣਾ ਹੈ ਤਾਂ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਸਾਨੂੰ ਵੇਖ ਲਓ ਅਤੇ ਜੇਕਰ ਸਾਨੂੰ ਨੌਜਵਾਨ ਬਾੱਡੀ ਵਿਚ ਦੇਖਣਾ ਹੈ

ਤਾਂ ‘ਇਨ੍ਹਾਂ ਨੂੰ’ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲ ਇਸ਼ਾਰਾ ਕਰਕੇ) ਦੇਖ ਲਓ, ਇਹ ਸਾਡਾ ਹੀ ਰੂਪ ਹਨ ਸਾਧ-ਸੰਗਤ ਨੇ ਜੋ ਕੁਝ ਵੀ ਪੁੱਛਣਾ ਹੈ, ਹੁਣ ਇਨ੍ਹਾਂ ਤੋਂ ਹੀ ਪੁੱਛਣਾ ਹੈ ਸਾਡਾ ਹੁਣ ਇਸ ਵਿਚ ਕੋਈ ਕੰਮ ਨਹੀਂ ਸੰਤ ਜੀ ਸਾਡਾ ਆਪਣਾ ਰੂਪ ਹਨ ਇਹਨਾਂ ਦਾ ਬਚਨ ਸਾਡਾ ਬਚਨ ਹੈ ਅਸੀਂ ਖੁਦ ਹੀ ਇਸ ਨੌਜਵਾਨ ਬਾੱਡੀ ’ਚ ਬੈਠ ਕੇ ਕੰਮ ਕਰਾਂਗੇ ਸਾਧ-ਸੰਗਤ ਤੇ ਡੇਰੇ ਦੀ ਸੰਭਾਲ ਪਹਿਲਾਂ ਤੋਂ ਦੁੱਗਣੀ-ਚੌਗੁਣੀ, ਕਈ ਗੁਣਾ ਵਧ ਕੇ ਹੋਵੇਗੀ ਜੋ ਸਤਿਸੰਗੀ ਬਚਨਾਂ ’ਤੇ ਵਿਸ਼ਵਾਸ ਕਰੇਗਾ ਉਹ ਸੁੱਖ ਪਾਵੇਗਾ

ਪਹਾੜ ਵੀ ਟਕਰਾਏਗਾ ਤਾਂ ਚੂਰ-ਚੂਰ ਹੋ ਜਾਏਗਾ-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਨੂੰ ਗੁਰਗੱਦੀ ਸੌਂਪਦੇ ਹੋਏ ਉਸ ਦਿਨ 23 ਸਤੰਬਰ ਨੂੰ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ ਗੁਰਗੱਦੀ ਦੀ ਰਸਮ ਨੂੰ ਮਰਿਆਦਾਪੂਰਵਕ ਪੂਰੀ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇੱਕ ਚਮਕਦਾਰ ਹਾਰ ਪਹਿਨਾਇਆ ਅਤੇ ਰਹਿਮਤ-ਏ-ਨਜ਼ਰ ਦਾ ਪ੍ਰਸ਼ਾਦ (ਹਲਵੇ ਦਾ ਪ੍ਰਸ਼ਾਦ) ਬਖ਼ਸ਼ਿਆ ਪੂਜਨੀਕ ਗੁਰੂ ਜੀ ਨੂੰ ਆਪਣਾ ਵਾਰਸ ਬਣਾ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਸਨ ਗੁਰਗੱਦੀ ਬਖਸ਼ਿਸ਼ ਕਰਨ ਤੋਂ ਦੋ ਦਿਨ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਜੀ ਨੇ ਦਰਬਾਰ ਦੇ ਸਾਰੇ ਸਤਿਬ੍ਰਹਮਚਾਰੀ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਦੇ ਸਬੰਧ ’ਚ ਇਹ ਬਚਨ ਫਰਮਾਏ, ‘ਜਿਹੋ-ਜਿਹਾ ਅਸੀਂ ਚਾਹੁੰਦੇ ਸੀ,

ਬੇਪਰਵਾਹ ਮਸਤਾਨਾ ਮਹਾਰਾਜ ਨੇ ਉਸ ਤੋਂ ਵੀ ਕਈ ਗੁਣਾ ਵੱਧ ਗੁਣਵਾਨ ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅਸੀਂ ਇਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ ਜੋ ਦੁਨੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਪਹਾੜ ਵੀ ਜੇਕਰ ਟਕਰਾਏਗਾ ਤਾਂ ਉਹ ਚੂਰ-ਚੂਰ ਹੋ ਜਾਵੇਗਾ’ ਪੂਜਨੀਕ ਪਰਮ ਪਿਤਾ ਜੀ ਲਗਭਗ 15 ਮਹੀਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਨਾਲ ਸਾਧ-ਸੰਗਤ ’ਚ ਮੌਜ਼ੂਦ ਰਹੇ

ਡੇਰਾ ਸੱਚਾ ਸੌਦਾ ਬੁਲੰਦੀਆਂ ’ਤੇ-

ਪੂਜਨੀਕ ਗੁਰੂ ਜੀ ਵੱਲੋਂ ਸਮਾਜ ਤੇ ਮਾਨਵਤਾ ਭਲਾਈ ਵੱਲ ਚੁੱਕੇ ਕਦਮ ਬੇਮਿਸਾਲ ਹਨ ਸਮਾਜ ਸੁਧਾਰ ਦੀ ਲਹਿਰ ਵਿਚ ਡੇਰਾ ਸੱਚਾ ਸੌਦਾ ਵੱਲੋਂ 135 ਸਮਾਜ ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਲੋਕ ਭਲਾਈ ਦਾ ਇਹ ਕਾਰਵਾਂ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਇਹਨਾਂ ਮਾਨਵਤਾ ਭਲਾਈ ਦੇ ਕੰਮਾਂ ਨਾਲ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਜੁੜੀ ਹੋਈ ਹੈ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’, ਸਮਾਜ ਦੇ ਇਸ ਅਦਭੁਤ ਕਾਰਜ ਦੁਆਰਾ ਪੂਜਨੀਕ ਗੁਰੂ ਜੀ ਨੇ ਦੇਸ਼ ਨੂੰ ਸਾਫ-ਸਵੱਛ ਤੇ ਪ੍ਰਦੂਸ਼ਣ ਰਹਿਤ ਕਰਨ ਦਾ ਬੀੜਾ ਚੁੱਕਿਆ ਪੂਜਨੀਕ ਗੁਰੂ ਜੀ ਨੇ ਇਸ ਕਾਰਜ ਦੀ ਸ਼ੁਰੂਆਤ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੀਤੀ 21 ਤੇ 23 ਸਤੰਬਰ ਨੂੰ ਪੌਣੇ ਦੋ ਦਿਨਾਂ ’ਚ ਪੂਰੀ ਦਿੱਲੀ ਨੂੰ ਸੇਵਾਦਾਰਾਂ ਵੱਲੋਂ ਸਾਫ-ਸਵੱਛ ਕਰ ਦਿੱਤਾ ਗਿਆ ਇਸ ਤੋਂ ਬਾਅਦ ਸਫਾਈ ਦਾ ਇਹ ਮਹਾਂ ਅਭਿਆਨ ਹਰਿਦੁਆਰ ਤੇ ਰਿਸ਼ੀਕੇਸ਼ ਤੋਂ ਪਵਿੱਤਰ ਗੰਗਾ ਜੀ ਦੀ ਸਫਾਈ ਸਮੇਤ 32 ਦੇ ਕਰੀਬ ਨਗਰਾਂ ਤੇ ਮਹਾਂਨਗਰਾਂ ਵਿਚ ਚਲਾਇਆ ਗਿਆ

ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਅਨੇਕਾਂ ਵੇਸਵਾਵਾਂ ਨੂੰ ਗੰਦਗੀ ਦੀ ਦਲਦਲ ’ਚੋਂ ਕੱਢ ਕੇ ਸ਼ੁੱਭ ਦੇਵੀਆਂ ਬਣਾ ਕੇ ਉਹਨਾਂ ਦਾ ਵਿਆਹ ਸੰਪੰਨ ਪਰਿਵਾਰਾਂ ’ਚ ਕਰਵਾਇਆ ਅਤੇ ਇਸ ਤਰ੍ਹਾਂ ਉਹਨਾਂ ਨੂੰ ਸਮਾਜ ’ਚ ਸਨਮਾਨ ਪ੍ਰਦਾਨ ਕੀਤਾ ਪੂਜਨੀਕ ਗੁਰੂ ਜੀ ਨੇ ਸਮਾਜ ਹਿੱਤ ’ਚ ਅਜਿਹੇ ਦੁਰਲੱਭ ਕਾਰਜ ਕਰਕੇ ਦਿਖਾਏ ਕਿ ਕੋਈ ਸੋਚ ਵੀ ਨਹੀਂ ਸਕਦਾ ਅਤੇ ਨਾ ਹੀ ਇਸ ਤੋਂ ਪਹਿਲਾਂ ਕਿਸੇ ਨੇ ਇਹ ਉੱਦਮ ਕੀਤਾ ਸੀ

ਕਿੰਨਰ ਸਮਾਜ ਨੂੰ ਸਮਾਜ ’ਚ ਸਨਮਾਨ ਦਿਵਾਉਂਦੇ ਹੋਏ ਪੂਜਨੀਕ ਗੁਰੂ ਜੀ ਨੇ ਉਹਨਾਂ ਨੂੰ ਸੁਖਦੁਆ ਸਮਾਜ ਦਾ ਦਰਜਾ ਦਿੱਤਾ, ਸਗੋਂ ਸੁਪਰੀਮ ਕੋਰਟ ਤੋਂ ਪੂਜਨੀਕ ਗੁਰੂ ਜੀ ਦੀ ਪਹਿਲ ’ਤੇ ਉਨ੍ਹਾਂ ਨੂੰ ਥਰਡ ਜੈਂਡਰ ਦਾ ਦਰਜਾ ਦਿਵਾ ਕੇ ਦੇਸ਼ ਦੇ ਨਾਗਰਿਕਾਂ ਦੀਆਂ ਸੁਵਿਧਾਵਾਂ ਦਿਵਾਈਆਂ ਸੰਖੇਪ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ 135 ਮਾਨਵਤਾ ਭਲਾਈ ਦੇ ਕਾਰਜ ਬਕਾਇਦਾ ਚਲਾਏ ਜਾ ਰਹੇ ਹਨ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਸਨਮਾਨ ਦਿਵਾਉਣਾ ਵੀ ਪੂਜਨੀਕ ਗੁਰੂ ਜੀ ਦੇ ਮਾਨਵਤਾ ਭਲਾਈ ਦੇ ਕਾਰਜਾਂ ’ਚੋਂ ਪ੍ਰਮੁੱਖ ਰਹੇ ਹਨ ‘ਕੁਲ ਕਾ ਕਰਾਊਨ’ ਦੀਆਂ ਸ਼ਾਦੀਆਂ ਇਸ ਦੀ ਪ੍ਰਤੱਖ ਮਿਸਾਲ ਹਨ ਸਿਹਤਮੰਦ ਸਮਾਜ ਦੀ ਸਥਾਪਨਾ ਦੇ ਪ੍ਰਤੀ ਪੂਜਨੀਕ ਗੁਰੂ ਜੀ ਦਾ ਇਹ ਕਰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਦੇਸ਼ ਨੂੰ ਵੀ ਉਹ ਬਲ ਮਿਲ ਰਿਹਾ ਹੈ ਜੋ ਅੱਜ ਦੇ ਸਮੇਂ ’ਚ ਦੇਸ਼ ਹਿੱਤ ਲਈ ਬਹੁਤ ਜ਼ਰੂਰੀ ਹੈ

ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਆਪਣਾ ਉੱਤਰਾਧਿਕਾਰੀ ਤੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕਰਕੇ ਸਾਧ-ਸੰਗਤ ’ਤੇ ਇੱਕ ਮਹਾਨ ਉਪਕਾਰ ਕੀਤਾ ਹੈ
ਪੂਜਨੀਕ ਗੁਰੂ ਜੀ ਵੱਲੋਂ ਚਲਾਏ 135 ਮਾਨਵਤਾ ਤੇ ਸਮਾਜ ਭਲਾਈ ਦੇ ਕਾਰਜ ਜਿਹਨਾਂ ਵਿਚ ਕਈ ਵਿਸ਼ਵ ਰਿਕਾਰਡ ਸਾਬਤ ਹੋਏ ਜਿਵੇਂ ਕਿ ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦਾ ਨਾਂ ਤਿੰਨ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ ਦਰਜ ਹੋਇਆ

ਇਹ ਹਨ ਵਿਸ਼ਵ ਰਿਕਾਰਡ-

7 ਦਸੰਬਰ 2003 ਨੂੰ ਸਿਰਫ 8 ਘੰਟਿਆਂ ’ਚ 15432 ਯੂਨਿਟ ਖੂਨਦਾਨ ਕਰਨ ’ਤੇ 10 ਅਕਤੂਬਰ 2004 ਨੂੰ 17921 ਯੂਨਿਟ ਅਤੇ 8 ਅਗਸਤ 2010 ਨੂੰ 8 ਘੰਟਿਆਂ ’ਚ 43732 ਯੂਨਿਟ ਖੂਨਦਾਨ ਕਰਨ ’ਤੇ- ਇਸੇ ਤਰ੍ਹਾਂ ਵਾਤਾਵਰਨ ਸੁਰੱਖਿਆ ਹਿੱਤ ਭਾਵ ਪੌਦਾਰੋਪਣ ਦੇ ਖੇਤਰ ’ਚ ਵੀ ਤਿੰਨ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂ ’ਤੇ ਗਿੰਨੀਜ਼ ਬੁੱਕ ’ਚ ਦਰਜ ਹਨ, ਜੋ ਕਿ ਇਸ ਤਰ੍ਹਾਂ ਹਨ-

15 ਅਗਸਤ 2009 ਨੂੰ ਇੱਕ ਘੰਟੇ ਵਿੱਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਅਤੇ ਇਸੇ ਦਿਨ 8 ਘੰਟਿਆਂ (ਭਾਵ ਇੱਕ ਦਿਨ) ’ਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ’ਤੇ ਡੇਰਾ ਸੱਚਾ ਸੌਦਾ ਦੇ ਨਾਂਅ ਇੱਕੋ ਦਿਨ ’ਚ ਦੋ ਵਿਸ਼ਵ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੋਏ ਹਨ ਅਤੇ ਇਸ ਤੋਂ ਇਲਾਵਾ 15 ਅਗਸਤ 2011 ਨੂੰ ਇੱਕ ਘੰਟੇ ’ਚ 19 ਲੱਖ 45 ਹਜ਼ਾਰ 435 ਪੌਦੇ ਲਾਉਣ ’ਤੇ ਇੱਕ ਹੋਰ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਦਰਜ ਹੈ ਸਿਰਫ਼ ਇਹੀ ਨਹੀਂ, ਸਮਾਜ ਤੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਦਰਜਨਾਂ ਹੋਰ ਰਿਕਾਰਡ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦੇ ਨਾਂਅ ’ਤੇ ਏਸ਼ੀਆ ਬੁੱਕ ਅਤੇ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਦਰਜ ਹਨ ਅਤੇ ਇਹ ਕਾਰਜ ਸਾਧ-ਸੰਗਤ ਅੱਜ ਵੀ ਜਿਉਂ ਦੇ ਤਿਉਂ ਕਰ ਰਹੀ ਹੈ

ਪੂਜਨੀਕ ਪਰਮ ਪਿਤਾ ਜੀ ਦੇ ਮਹਾਨ ਪਰਉਪਕਾਰਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਵਿਚ ਇਸ ਮਹਾਂ ਪਵਿੱਤਰ ਦਿਹਾੜੇ ਨੂੰ ‘ਮਹਾਂ ਪਰਉਪਕਾਰ ਦਿਵਸ’ ਦੇ ਰੂਪ ਵਿਚ ਧੂਮ-ਧਾਮ ਨਾਲ ਭੰਡਾਰੇ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਇਸ ਪਵਿੱਤਰ ਦਿਵਸ ਦੇ ਭੰਡਾਰੇ ’ਚ ਸ਼ਿਰਕਤ ਕਰਦੀ ਹੈ ਅਤੇ ਆਪਣੇ ਸਤਿਗੁਰੂ ਮੌਲਾ ਦੀਆਂ ਬੇਸ਼ੁਮਾਰ ਖੁਸ਼ੀਆਂ ਨੂੰ ਪ੍ਰਾਪਤ ਕਰਦੀ ਹੈ
ਇਸ ਮਹਾਂ ਪਵਿੱਤਰ ਦਿਹਾੜੇ, ਮਹਾਂ ਪਰਉਪਕਾਰ ਦਿਵਸ ਦੀ ਸਮੂਹ ਸਾਧ-ਸੰਗਤ ਨੂੰ ਹਾਰਦਿਕ ਵਧਾਈ ਹੋਵੇ, ਲੱਖ-ਲੱਖ ਮੁਬਾਰਕ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!