ਆੱਕਸੀਮੀਟਰ ਘਰੇ ਹੀ ਚੈੱਕ ਕਰੋ ਆੱਕਸੀਜਨ ਲੇਵਲ, ਜਾਣੋ ਵਰਤਣ ਦੇ ਤਰੀਕੇ
ਕੋਰੋਨਾ ਮਹਾਂਮਾਰੀ ’ਚ ਕੁਝ ਚੀਜ਼ਾਂ ਸਾਨੂੰ ਨਵੀਆਂ ਸਿੱਖਣ ਨੂੰ ਮਿਲੀਆਂ ਹਨ ਮਾਸਕ ਪਹਿਨਣਾ ਨਵੀਂ ਗੱਲ ਨਹੀਂ,
ਵਿਦੇਸ਼ਾਂ ’ਚ ਅਕਸਰ ਕੁਝ ਲੋਕ ਮਾਸਕ ਪਹਿਨਦੇ ਹਨ ਜੈਨ ਧਰਮ ’ਚ ਤਾਂ ਇਹ ਪ੍ਰਕਿਰਿਆ ਪਹਿਲਾਂ ਤੋਂ ਹੀ ਪ੍ਰਚੱਲਿਤ ਤੇ ਪਰੰਪਰਿਕ ਹੈ ਇਸੇ ਤਰ੍ਹਾਂ ਅਸੀਂ ਖੁਦ ਦੀ ਸਫਾਈ ਰੱਖਣ ਤੇ ਸਮਾਜਿਕ ਦੂਰੀ ਬਣਾਉਣ ਦੀ ਵੀ ਚੰਗੀ ਆਦਤ ਨੂੰ ਅਪਣਾਇਆ ਅਜਿਹੇ ’ਚ ਕੋਰੋਨਾ ’ਚ ਕੁਝ ਘਰੇ ਹੀ ਟੈਸਟ ਕਰਨ ਲਈ ਨਵੇਂ ਪ੍ਰੋਡਕਟ ਵੀ ਲਾਂਚ ਹੋਏ ਜਿਵੇਂ ਆੱਕਸੀਮੀਟਰ ਆਮ ਦਿਨਾਂ ’ਚ ਅਸੀਂ ਕਦੇ ਇਸ ਦਾ ਨਾਂਅ ਵੀ ਨਹੀਂ ਸੁਣਿਆ ਸੀ
ਪਰ ਹੁਣ ਹਰ ਵਿਅਕਤੀ ਨੂੰ ਪਤਾ ਹੈ ਕਿ ਸਰੀਰ ’ਚ ਆੱਕਸੀਜਨ ਲੇਵਲ ਚੈੱਕ ਕਰਨ ਲਈ ਆੱਕਸੀਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਆੱਕਸੀਮੀਟਰ ਸਬੰਧਿਤ ਕੁਝ ਗੱਲਾਂ ਦੱਸਣ ਜਾ ਰਹੇ ਹਾਂ, ਕਿਉਂਕਿ ਫਿਲਹਾਲ ਕੋਰੋਨਾ ਗਿਆ ਨਹੀਂ ਜੇਕਰ ਤੁਸੀਂ ਆੱਕਸੀਮੀਟਰ ਦੀ ਵਰਤੋਂ ਧਿਆਨ ਨਾਲ ਕਰਦੇ ਹੋ ਤਾਂ ਤੁਸੀਂ ਬਿਨ੍ਹਾਂ ਵਜ੍ਹਾ ਹਸਪਤਾਲ ’ਚ ਭਰਤੀ ਹੋਣ ਤੋਂ ਬਚ ਸਕਦੇ ਹੋ ਅੱਜ ਅਸੀਂ ਤੁਹਾਨੂੰ ਆੱਕਸੀਮੀਟਰ ਰੀਡਿੰਗ ਕਿਵੇਂ ਕਰਦੇ ਹਨ ਅਤੇ ਉਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਨ੍ਹਾਂ ਬਾਰੇ ਦੱਸਾਂਗੇ
Table of Contents
ਵਧ ਰਹੀ ਪਲਸ ਆੱਕਸੀਮੀਟਰ ਦੀ ਮੰਗ
ਕੋਰੋਨਾ ਕਾਲ ’ਚ ਪਲਸ ਆੱਕਸੀਮੀਟਰ ਦੀ ਵਿਕਰੀ ਬਹੁਤ ਵਧ ਰਹੀ ਹੈ ਉਹ ਦਿਨ ਦੇ 150 ਆੱਕਸੀਮੀਟਰ ਵੇਚ ਰਹੇ ਹਨ ਦੁਕਾਨਾਂ ’ਤੇ ਹਰ ਦੂਸਰੇ ਦਿਨ ਆੱਕਸੀਮੀਟਰ ਆਊਟ ਆੱਫ ਸਟਾੱਕ ਹੋ ਜਾਂਦੇ ਹਨ ਅਤੇ ਲੋਕ ਪਹਿਲਾਂ ਤੋਂ ਹੀ ਆਰਡਰ ਵੀ ਦੇ ਕੇ ਜਾ ਰਹੇ ਹਨ ਇਹ ਯੰਤਰ ਚਲਾਉਣ ’ਚ ਵੀ ਆਸਾਨ ਹੁੰਦਾ ਹੈ ਅਤੇ ਇਸ ’ਚ ਛੇ ਮਹੀਨੇ ਦੀ ਗਾਰੰਟੀ ਵੀ ਹੁੰਦੀ ਹੈ ਤੁਹਾਨੂੰ ਸਿਰਫ਼ ਤੁਹਾਡੀ ਉਂਗਲੀ ਇਸ ਯੰਤਰ ਦੇ ਅੰਦਰ ਪਾਉਣੀ ਹੁੰਦੀ ਹੈ ਅਤੇ ਇਸ ਦੀ ਰੀਡਿੰਗ ਨੋਟ ਕਰਨੀ ਹੁੰਦੀ ਹੈ ਤਾਂ ਕੀ ਤੁਸੀਂ ਦੇਖ ਰਹੇ ਹੋ ਕਿ ਆਕਸੀਮੀਟਰ ਕਿੰਨੇ ਕੰਮ ਦਾ ਡਿਵਾਇਜ਼ ਹੈ ਇਹ ਅੱਜ ਦੇ ਸਮੇਂ ਸਾਰਿਆਂ ਦੇ ਘਰਾਂ ’ਚ ਹੋਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਘਰ ’ਚ ਕਿਸੇ ਨੂੰ ਕੋਵਿਡ ਦੇ ਲੱਛਣ ਹਨ ਤਾਂ ਤੁਸੀਂ ਪਹਿਲਾਂ ਆੱਕਸੀਮੀਟਰ ਤੋਂ ਉਸ ਦਾ ਆੱਕਸੀਜਨ ਲੇਵਲ ਜ਼ਰੂਰ ਚੈੱਕ ਕਰੋ
ਆੱਕਸੀਮੀਟਰ ਦੀ ਵੈਲਿਊ ਕਿਵੇਂ ਰੀਡ ਕਰੀਏ?
ਆੱਕਸੀਮੀਟਰ ਦੀ ਇੱਕ ਸਿਹਤਮੰਦ ਅਤੇ ਆਮ ਵਿਅਕਤੀ ਦੀ ਰੀਡਿੰਗ 95 ਤੋਂ 100 ’ਚ ਹੁੰਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਲੇਵਲ ਏਨਾ ਹੈ ਤਾਂ ਤੁਹਾਡਾ ਆੱਕਸੀਜਨ ਲੇਵਲ ਆਮ ਹੈ ਡਾਕਟਰਾਂ ਮੁਤਾਬਕ ਤੁਹਾਨੂੰ ਪੂਰੀ 99 ਜਾਂ 100 ਲੇਵਲ ਆੱਕਸੀਜਨ ਹੋਣੀ ਵੀ ਜ਼ਰੂਰੀ ਨਹੀਂ ਹੈ ਹੁਣ 92 ਤੋਂ 95 ਤੱਕ ਦਾ ਲੇਵਲ ਵੀ ਬਾਰਡਰ ਲਾਇਨ ਮੰਨਿਆ ਜਾਂਦਾ ਹੈ ਜੇਕਰ ਕਿਸੇ ਵਿਅਕਤੀ ਦਾ ਲੇਵਲ 92 ਤੋਂ ਘੱਟ ਚਲਿਆ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ’ਚ ਭਰਤੀ ਹੋਣ ਦੀ ਜ਼ਰੂਰਤ ਹੁੰਦੀ ਹੈ
ਬ੍ਰੀਦਿੰਗ ਐਕਸਰਸਾਇਜ਼ ਬੇਹੱਦ ਕਾਰਗਰ:
ਕੁਝ ਬ੍ਰੀਦਿੰਗ ਐਕਸਰਸਾਇਜ਼ ਤੁਹਾਡੇ ਫੇਫੜਿਆਂ ਦੀ ਸਮਰੱਥਾ ਵਧਾ ਸਕਦੀ ਹੈ ਅਤੇ ਤੁਹਾਡੇ ਰੇਸਪੀਰੇਟਰੀ ਸਿਸਟਮ ਲਈ ਵੀ ਲਾਭਦਾਇਕ ਹੁੰਦੀ ਹੈ ਅਤੇ ਇਸ ਨਾਲ ਤੁਹਾਡੀ ਇਮਿਊਨਿਟੀ ਵੀ ਵਧਦੀ ਹੈ ਤੁਹਾਨੂੰ ਸਵੇਰੇ ਪ੍ਰਾਣਾਯਾਮ ਵਰਗੇ ਭਸਤਿਰਕਾ, ਕਪਾਲਭਾਤੀ, ਅਤੇ ਨਦੀ ਸ਼ੁੱਧੀ ਵਰਗੇ ਯੋਗ ਆਸਨ ਹਰ ਰੋਜ਼ 10 ਤੋਂ 15 ਮਿੰਟ ਲਈ ਕਰਨੇ ਚਾਹੀਦੇ ਹਨ ਇਨ੍ਹਾਂ ਆਸਨਾਂ ਨੂੰ ਤੁਸੀਂ ਖਾਲੀ ਪੇਟ ਸਵੇਰ ਦੇ ਸਮੇਂ ਕਰੋਂਗੇ ਤਾਂ ਜਿਆਦਾ ਲਾਭ ਮਿਲੇਗਾ, ਤੁਸੀਂ ਖਾਣੇ ਦੇ ਤਿੰੰਨ ਘੰਟੇ ਬਾਅਦ ਵੀ ਇਹ ਯੋਗ ਕਰ ਸਕਦੇ ਹੋ ਸਾਹ ਛੱਡਣ ਦੀ ਪ੍ਰਕਿਰਿਆ ਨੂੰ ਸਾਹ ਲੈਣ ਤੋਂ ਜ਼ਿਆਦਾ ਰੱਖੋ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੈ ਤਾਂ ਤੁਹਾਨੂੰ ਕਪਾਲਭਾਤੀ ਵਰਗੀ ਐਕਸਰਸਾਇਜ਼ ਡਾਕਟਰ ਦੀ ਦੇਖ-ਰੇਖ ’ਚ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ’ਚ ਬ੍ਰੀਦਿੰਗ ਕਰਦੇ ਸਮੇਂ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ
ਇੰਜ ਕਰੋ ਆੱਕਸੀਜਨ ਲੇਵਲ ਚੈੱਕ:
ਟੈਸਟ ਤੋਂ ਬਾਅਦ ਪਾਜ਼ੀਟਿਵ ਰਿਪੋਰਟ ਆਉਣ ’ਤੇ ਲੋਕਾਂ ਨੂੰ ਘਰ ’ਚ ਆੱਕਸੀਮੀਟਰ ਦੀ ਵਰਤੋਂ ਕਰਕੇ ਆਪਣੇ ਆੱਕਸੀਜਨ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ ਲੋਕ ਆਪਣੀ ਉਂਗਲੀ ’ਤੇ ਆੱਕਸੀਮੀਟਰ ਲਾ ਕੇ ਛੇ ਮਿੰਟ ਦਾ ਵਾੱਕ ਟੈਸਟ ਵੀ ਕਰ ਸਕਦੇ ਹੋ ਆਪਣੀ ਤੀਜੀ ਜਾਂ ਵਿਚਕਾਰਲੀ ਉਂਗਲੀ ’ਚ ਆੱਕਸੀਮੀਟਰ ਪਹਿਨੋ ਹੁਣ 6 ਮਿੰਟ ਲਈ ਇੱਕ ਪੱਧਰੀ ਜਗ੍ਹਾ ’ਤੇ ਆਰਾਮ ਕੀਤੇ ਬਿਨ੍ਹਾਂ ਚੱਲੋ 6 ਮਿੰਟ ਤੋਂ ਬਾਅਦ, ਜੇਕਰ ਆੱਕਸੀਜਨ ਦਾ ਪੱਧਰ ਹੇਠਾਂ ਨਹੀਂ ਜਾਂਦਾ ਹੈ ਤਾਂ ਵਿਅਕਤੀ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ
ਇੰਜ ਰੱਖੋ ਨਜ਼ਰ:
ਆੱਕਸੀਜਨ ਦਾ ਪੱਧਰ 1 ਫੀਸਦੀ ਜਾਂ 2 ਫੀਸਦੀ ਘੱਟ ਹੋ ਜਾਵੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ, ਵਿਅਕਤੀ ਨੂੰ ਆੱਕਸੀਜਨ ਦੇ ਪੱਧਰ ’ਤੇ ਨਜ਼ਰ ਰੱਖਣ ਲਈ ਦਿਨ ’ਚ ਇੱਕ ਜਾਂ ਦੋ ਵਾਰ ਐਕਸਰਸਾਇਜ਼ ਕਰਨੀ ਚਾਹੀਦੀ ਹੈ ਜੇਕਰ ਆੱਕਸੀਜਨ ਦਾ ਪੱਧਰ 93 ਪ੍ਰਤੀਸ਼ਤ ਤੋਂ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਾਹ ਲੈਣ ’ਚ ਤਕਲੀਫ ਹੁੰਦੀ ਹੈ ਤਾਂ ਵਿਅਕਤੀ ਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ ਅਸਥਮਾ ਤੋਂ ਪੀੜਤ ਲੋਕਾਂ ਲਈ ਟੈਸਟ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ ਨਾਲ ਹੀ, 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਛੇ ਦੀ ਬਜਾਇ ਤਿੰਨ ਮਿੰਟ ਤੱਕ ਵਾਕਿੰਗ ਟੈਸਟ ਕਰ ਸਕਦੇ ਹਨ
ਮਾਰਕਿਟ ’ਚ ਮੌਜ਼ੂਦ ਹਨ ਤਿੰਨ ਤਰ੍ਹਾਂ ਦੇ ਆੱਕਸੀਮੀਟਰ ਮਾਰਕਿਟ ’ਚ ਤਿੰਨ ਤਰ੍ਹਾਂ ਦੇ ਪਲਸ ਆੱਕਸੀਮੀਟਰ ਪਾਏ ਜਾਂਦੇ ਹਨ ਇਸ ’ਚ ਫਿੰਗਰਟਿੱਪ ਪਲਸ ਆੱਕਸੀਮੀਟਰ, ਹੈਂਡਹੈਲਡ ਆੱਕਸੀਮੀਟਰ ਅਤੇ ਫੈਟਲ ਪਲੱਸ ਆੱਕਸੀਮੀਟਰ ਸ਼ਾਮਲ ਹਨ ਹਾਲਾਂਕਿ ਆਮ ਤੌਰ ’ਤੇ ਫਿੰਗਰਟਿੱਪ ਪਲਸ ਆੱਕਸੀਮੀਟਰ ਖਰੀਦਣਾ ਇੱਕ ਬਿਹਤਰ ਆੱਪਸ਼ਨ ਸਾਬਤ ਹੁੰਦਾ ਹੈ ਹੈਂਡਹੈਲਡ ਆੱਕਸੀਮੀਟਰ ਅਤੇ ਫੇਟਲ ਪਲੱਸ ਆੱਕਸੀਮੀਟਰ ਮੁੱਖ ਤੌਰ ’ਤੇ ਹਸਪਤਾਲ ਅਤੇ ਕਲੀਨਿਕਲ ਯੂਜ਼ਰਾਂ ਲਈ ਆਉਂਦੇ ਹਨ
ਇਹ ਯੋਗ ਆਸਨ ਵਧਾਉਣਗੇ ਬ੍ਰੀਦਿੰਗ ਲੇਵਲ:
ਕਪਾਲਭਾਤੀ ਅਤੇ ਭੱਸਤਰਿਕਾ:
ਇਹ ਇੱਕ ਕਲੀਨਿੰਗ ਪ੍ਰੈਕਟਿਸ ਹੈ ਅਤੇ ਇਸ ਆਸਨ ਦਾ ਸਾਡੇ ਰੇਸਪੀਰੇਟਰੀ ਸਿਸਟਮ ’ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਇਹ ਸਾਡੇ ਸਰੀਰ ਦੇ ਅੰਦਰ ਆਕਸੀਜਨ ਲੇਵਲ ਵਧਾਉਂਦੀ ਹੈ ਅਤੇ ਸਾਡੇ ਸਾਰੇ ਆਰਗਨ ਅਤੇ ਟਿਸ਼ੂਆਂ ਨੂੰ ਮਜ਼ਬੂਤ ਬਣਾਉਂਦੀ ਹੈ ਸਾਡੀ ਇਮਿਊਨਿਟੀ ਨੂੰ ਵਧਾਉਂਦੀ ਹੈ ਅਤੇ ਭੱਸਤਰਿਕਾ ਸਾਡੇ ਫੇਫੜਿਆਂ ’ਚ ਜੰਮੀ ਬਲਗਮ ਨੂੰ ਕੱਢਦੀ ਹੈ
ਵਿਭਾਗ ਪ੍ਰਾਣਾਯਾਮ:
ਇਹ ਆਸਨ ਸਾਡੇ ਫੇਫੜਿਆਂ ਨੂੰ ਹੈਲਦੀ ਬਣਾਉਂਦਾ ਹੈ ਅਤੇ ਇਸ ’ਚ ਸਾਡਾ ਅਬਦੋਮਨ, ਥੋਰੇਸਿਕ ਅਤੇ ਕਲੇਵੀਕੁਲਰ ਸੈਕਸ਼ਨ ਨੂੰ ਸ਼ਾਮਲ ਕਰਦਾ ਹੈ
ਨਦੀ ਸ਼ੁੱਧੀ:
ਇਹ ਐਕਸਰਸਾਇਜ਼ ਤੁਹਾਡੇ ਫੇਫੜਿਆਂ ਨੂੰ ਠੀਕ ਕਰਦੀ ਹੈ ਅਤੇ ਸਾਡੇ ਨਵਰਸ ਸਿਸਟਮ, ਰੇਸਪੀਰੇਟਰੀ ਸਿਸਟਮ ਅਤੇ ਪਾਚਣਤੰਤਰ ਨੂੰ ਸੰਤੁਲਿਤ ਕਰਦਾ ਹੈ
ਪ੍ਰੋਨਿੰਗ ਤਕਨੀਕ:
ਜੇਕਰ ਤੁਸੀਂ ਲੇਟ ਕੇ ਪ੍ਰੋਨਿੰਗ ਤਕਨੀਕ ਅਤੇ ਤਿੰਨ ਵਾਲ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਹੋ ਤਾਂ ਉਸ ਨਾਲ ਵੀ ਤੁਹਾਡੇ ਫੇਫੜੇ ਮਜ਼ਬੂਤ ਬਣਦੇ ਹਨ ਅਤੇ ਤੁਹਾਡੇ ਸਰੀਰ ’ਚ ਆੱਕਸੀਜਨ ਲੇਵਲ ਵੀ ਵਧਦਾ ਹੈ ਇਸ ਲਈ ਇਨ੍ਹਾਂ ਤਕਨੀਕਾਂ ਦਾ ਅਤੇ ਬ੍ਰੀਦਿੰਗ ਐਕਸਰਸਾਇਜ਼ ਦੀ ਵਰਤੋਂ ਵੀ ਜ਼ਰੂਰ ਕਰੋ
ਪ੍ਰੋਬ ’ਤੇ ਰੱਖਣਾ:
ਇਹ ਚੈੱਕ ਕਰਨ ਲਈ ਕਿ ਆੱਕਸੀਮੀਟਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ, ਤੁਹਾਨੂੰ ਪ੍ਰੋਬ ਸਿੱਧੇ ਮਰੀਜ਼ ਦੇ ਉੱਪਰ ਸਹੀ ਢੰਗ ਨਾਲ ਰੱਖਣਾ ਹੋਵੇਗਾ ਜ਼ਿਆਦਾਤਰ ਆੱਕਸੀਮੀਟਰ ’ਚ ਉਂਗਲੀ ਨਾਲ ਜਾਂਚ ਹੁੰਦੀ ਹੈ ਪਰ ਕੁਝ ਆੱਕਸੀਮੀਟਰ ’ਚ ਕੰਨ ਦੇ ਰਾਹੀਂ ਵੀ ਜਾਂਚ ਹੁੰਦੀ ਹੈ ਪ੍ਰੋਬ ਬੜੇ ਹੀ ਧਿਆਨਪੂਰਵਕ ਡਿਜ਼ਾਇਨ ਕੀਤੇ ਗਏ ਹਨ ਤਾਂ ਕਿ ਉਨ੍ਹਾਂ ਦੇ ਅੰਦਰੋਂ ਲਾਇਟ ਆ ਸਕੇ ਅਤੇ ਦੂਸਰੀ ਸਾਇਡ ਤੋਂ ਡਿਟੈਕਟ ਹੋ ਸਕੇੇ
- ਪ੍ਰੋਬ ਬਹੁਤ ਹੀ ਨਾਜ਼ੁਕ ਹੁੰਦੇ ਹਨ ਇਸ ਲਈ ਤੁਹਾਨੂੰ ਉਨ੍ਹਾਂ ਦੀ ਵਰਤੋਂ ਬੜੇ ਹੀ ਧਿਆਨ ਨਾਲ ਕਰਨੀ ਹੋਵੇਗੀ ਇਹ ਪ੍ਰੋਬ ਉਂਗਲੀ ’ਚ ਬੜੇ ਹੀ ਧਿਆਨ ਪੂਰਵਕ ਅਤੇ ਸਹੀ ਢੰਗ ਨਾਲ ਫਿੱਟ ਕੀਤੀ ਗਈ ਹੈ ਯਾਦ ਰੱਖੋ ਕਿ ਇਹ ਪ੍ਰੋਬ ਇਸ ਤਰ੍ਹਾਂ ਉਂਗਲੀ ’ਚ ਲਗਾਇਆ ਗਿਆ ਹੈ ਕਿ ਉਹ ਨਾ ਤਾਂ ਜ਼ਿਆਦਾ ਟਾਈਟ ਹੋਵੇ ਅਤੇ ਨਾ ਹੀ ਜ਼ਿਆਦਾ ਢਿੱਲਾ
- ਇਹ ਪ੍ਰੋਬ ਸਭ ਤੋਂ ਲੰਬੀ ਉਂਗਲੀ ’ਚ ਲਾਇਆ ਹੋਇਆ ਹੈ ਅਤੇ ਇਸ ਨੂੰ ਸਹੀ ਢੰਗ ਨਾਲ ਵੀ ਨਹੀਂ ਲਾਇਆ ਗਿਆ ਹੈ ਲੰਮੀ ਉਂਗਲੀ ਦਾ ਪ੍ਰੈੱਸ਼ਰ ਜ਼ਿਆਦਾ ਹੋਣ ਦੇ ਕਾਰਨ ਪ੍ਰੋਬ ’ਤੇ ਜ਼ਿਆਦਾ ਫੋਰਸ ਲੱਗ ਰਿਹਾ ਹੈ ਜਿਸ ਕਾਰਨ ਉਹ ਟੁੱਟ ਵੀ ਸਕਦਾ ਹੈ ਇਸ ਤਰ੍ਹਾਂ ਪ੍ਰੋਬ ਲਾਉਣ ’ਤੇ ਸਰਕੂਲੇਸ਼ਨ ਘੱਟੀ ਹੋਈ ਦਿਸ ਸਕਦੀ ਹੈ ਅਤੇ ਡਿਜ਼ਿਟ ਵੀ ਘੱਟ ਦਿਸ ਸਕਦੀ ਹੈ
ਕੰਨ ਦਾ ਪ੍ਰੋਬ:
ਕੰਨ ਦੇ ਪ੍ਰੋਬ ਨੂੰ ਆਪਣੇ ਈਅਰ ਲੋਬ ’ਤੇ ਲਾ ਕੇ ਵਰਤੋਂ ਕਰਨਾ ਹੁੰਦਾ ਹੈ ਛੋਟੇ ਬੱਚਿਆਂ ’ਚ ਇਹ ਪ੍ਰੋਬ ਮੂੰਹ ਦੇ ਅੰਦਰਲੇ ਹਿੱਸੇ ਤੋਂ ਬਾਹਰੀ ਹਿੱਸੇ ਵੱਲ ਜਾਂਦੇ ਹੋਏ ਲਾਇਆ ਜਾਂਦਾ ਹੈ ਅਤੇ ਇਸ ਦੌਰਾਨ ਪ੍ਰੋਬ ਸਾਫ਼ ਵੀ ਰਹਿੰਦਾ ਹੈ ਕਈ ਵਾਰ ਜੇਕਰ ਤੁਸੀਂ ਈਅਰ ਲਾੱਬ ਨੂੰ ਹਲਕਾ-ਹਲਕਾ ਮਸਲਦੇ ਵੀ ਹੋ ਤਾਂ ਵੀ ਉਹ ਸਰਕੂਲੇਸ਼ਨ ਨੂੰ ਵਧੀ ਹੋਈ ਦਿਖਾਉਂਦਾ ਹੈ
ਪਲਸ ਆੱਕਸੀਮੀਟਰ ਗਲਤ ਰੀਡਿੰਗ ਦਿਖਾ ਸਕਦਾ ਹੈ?
ਅਜਿਹੇ ਕੁਝ ਪੰਜ ਕਾਰਨ ਹਨ ਜਿਨ੍ਹਾਂ ਕਾਰਨ ਤੁਹਾਡਾ ਪਲਸ ਆੱਕਸੀਮੀਟਰ ਸਹੀ ਰੀਡਿੰਗ ਨਹੀਂ ਵੀ ਦਿਖਾ ਸਕਦਾ ਹੈ
- ਉਂਗਲੀ ’ਤੇ ਕਿਸੇ ਤਰ੍ਹਾਂ ਦਾ ਪਿਗਮੈਂਟ ਲੱਗਿਆ ਹੋਣਾ
- ਪ੍ਰੋਬ ’ਤੇ ਬਹੁਤ ਤੇਜ਼ ਲਾਇਟ ਹੋਣਾ
- ਮਰੀਜ਼ ਦੀ ਮੂਵਮੈਂਟ ਹੁੰਦੇ ਰਹਿਣਾ
- ਕਾਰਬਨ ਮੋਨੋਆਕਸਾਇਡ ਪਵਾਈਜਨਿੰਗ ਹੋਣ ਕਾਰਨ
- ਜੇਕਰ ਤੁਹਾਨੂੰ ਆੱਕਸੀਮੀਟਰ ਦੀ ਵਰਤੋਂ ਕਰਦੇ ਸਮੇਂ ਇਹ ਸਭ ਚੀਜ਼ਾਂ ਦਿਖਾਈ ਦੇ ਰਹੀਆਂ ਹਨ ਤਾਂ ਤੁਹਾਡੀ ਰੀਡਿੰਗ ਬਿਲਕੁਲ ਸਟੀਕ ਆਵੇ ਇਹ ਸੰਭਵ ਨਹੀਂ ਹੈ
ਨਾਖੂਨਾਂ ’ਤੇ ਨੇਲ ਪਾਲਿਸ਼ ਲਗਾਉਣਾ
ਆਖਰ ਨੇਲ ਪੇਂਟ ਦਾ ਆੱਕਸੀਮੀਟਰ ਤੋਂ ਕੀ ਮਤਲਬ?
ਤੁਸੀਂ ਵੀ ਇਹ ਸਵਾਲ ਸੋਚ ਰਹੇ ਹੋਵੋਗੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨੇਲ ਪੇਂਟ ਦਾ ਰੰਗ ਆੱਕਸੀਮੀਟਰ ਦੀ ਪ੍ਰੋਬ ’ਤੇ ਬ੍ਰਾਈਟ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਉਹ ਸਹੀ ਰੀਡਿੰਗ ਨਹੀਂ ਦਿਖਾ ਪਾਉਂਦਾ ਹੈ ਇਸ ਲਈ ਤੁਸੀਂ ਜਦੋਂ ਵੀ ਆੱਕਸੀਮੀਟਰ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਨੇਲ ਪੇਂਟ ਨੂੰ ਉਤਾਰ ਲਓ ਮਹਿੰਦੀ ਲਗਾਉਣ ’ਤੇ ਆੱਕਸੀਮੀਟਰ ਗਲਤ ਰੀਡਿੰਗ ਕਿਉਂ ਦਿਖਾਉਂਦਾ ਹੈ?
ਮਹਿੰਦੀ ਹੱਥਾਂ ’ਤੇ ਲੱਗੇ ਹੋਣ ’ਤੇ ਆੱਕਸੀਮੀਟਰ ਪਲਸ ਤਾਂ ਡਿਟੈਕਟ ਕਰ ਲਵੇਗਾ ਪਰ ਉਹ ਐੱਸਪੀਓ-2 ਲੇਵਲ ਨਹੀਂ ਨਾਪ ਸਕੇਗਾ ਕਿਉਂਕਿ ਮਹਿੰਦੀ ਦੀ ਪਿਗਮੈਂਟੇਸ਼ਨ ਸਿਗਨਲ ਨੂੰ ਬਲਾੱਕ ਕਰ ਦਿੰਦੀ ਹੈ ਇਸ ਲਈ ਤੁਹਾਨੂੰ ਕੰਨ ਜਾਂ ਅਜਿਹੀ ਉਂਗਲੀ ’ਤੇ ਜਾਂਚ ਕਰਨੀ ਚਾਹੀਦੀ ਹੈ ਜਿਸ ’ਤੇ ਮਹਿੰਦੀ ਨਾ ਲੱਗੀ ਹੋਵੇ
ਦ੍ਰਵਨਿਵੇਸ਼ਨ:
ਆੱਕਸੀਮੀਟਰ ਨੂੰ ਕੰਮ ਕਰਨ ਲਈ ਤੁਹਾਡੀਆਂ ਉਂਗਲਾਂ ’ਚ ਖੂਨ ਦਾ ਪ੍ਰਵਾਹ ਚਾਹੀਦਾ ਹੁੰਦਾ ਹੈ ਕੁਝ ਆੱਕਸੀਮੀਟਰ ਬਲੱਡ ਫਲੋ ਨੂੰ ਡਿਟੈਕਟ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਸੰਕੇਤ ਦੇ ਦਿੰਦੇ ਹਨ ਇਸ ਤਸਵੀਰ ’ਚ ਆੱਕਸੀਮੀਟਰ ਦਾ ਇਹ ਹਿੱਸਾ ਬਲੱਡ ਫਲੋ ਡਿਟੈਕਟ ਕਰਨ ਦੀ ਸੂਚਨਾ ਦੇ ਰਿਹਾ ਹੈ ਕਈ ਵਾਰ ਇਸ ’ਤੇ ਨੰਬਰ ਵੀ ਹੁੰਦੇ ਹਨ ਜਦੋਂ ਕਿਸੇ ਇਨਸਾਨ ਦਾ ਬਲੱਡ ਫਲੋ ਬਦਲਦਾ ਹੈ ਤਾਂ ਇਸ ਦੇ ਰਾਹੀਂ ਪਤਾ ਲਾਇਆ ਜਾ ਸਕਦਾ ਹੈ
ਸਲਾਹ:
ਜੇਕਰ ਤੁਹਾਡਾ ਆੱਕਸੀਜਨ ਲੇਵਲ 95 ’ਚੋਂ 92 ਹੁੰਦਾ ਹੈ ਤਾਂ ਤੁਹਾਨੂੰ ਘਰ ਹੀ ਇਲਾਜ ਕਰਵਾਉਣਾ ਚਾਹੀਦਾ ਹੈ ਇਸ ਦੌਰਾਨ ਤੁਸੀਂ ਇਨ੍ਹਾਂ ਸਾਰੀਆਂ ਐਕਸਰਸਾਇਜ਼ਾਂ ਦੀ ਵਰਤੋਂ ਕਰ ਸਕਦੇ ਹੋ ਇਸ ਦੌਰਾਨ ਤੁਸੀਂ ਘਰ ’ਚ ਹੀ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ ਜੇਕਰ ਤੁਹਾਡਾ ਆੱਕਸੀਜਨ ਲੇਵਲ 90 ਤੋਂ ਹੇਠਾਂ ਚਲਿਆ ਜਾਂਦਾ ਹੈ ਤਾਂ ਤੁਹਾਨੂੰ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ ਅਤੇ ਲਾਭ ਲਈ ਇਲਾਜ ਕਰਵਾਉਣਾ ਚਾਹੀਦਾ ਹੈ