Independence Day

Our Pride Tricolor:  ਸਦੀਆਂ ਤੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀ ’ਚ ਸੀ, ਉਨ੍ਹਾਂ ਦੇ ਅੱਤਿਆਚਾਰਾਂ ਤੋਂ ਲੋਕ ਦੁਖੀ ਸਨ ਖੁੱਲ੍ਹੀ ਹਵਾ ’ਚ ਸਾਹ ਲੈੈਣ ਨੂੰ ਬੇਚੈਨ ਭਾਰਤ ’ਚ ਆਜ਼ਾਦੀ ਦਾ ਪਹਿਲਾ ਬਿਗੁਲ 1857 ’ਚ ਵੱਜਿਆ ਪਰ ਕੁਝ ਕਾਰਨਾਂ ਕਾਰਨ ਅਸੀਂ ਗੁਲਾਮੀ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕੇ ਅਸਲ ’ਚ ਆਜ਼ਾਦੀ ਦਾ ਸੰਘਰਸ਼ ਉਦੋਂ ਜ਼ਿਆਦਾ ਤੇਜ਼ ਹੋ ਗਿਆ ਜਦੋਂ ਸ੍ਰੀ ਬਾਲ ਗੰਗਾਧਰ ਤਿਲਕ ਨੇ ਕਿਹਾ ਕਿ ‘ਸੁਤੰਤਰਤਾ ਸਾਡਾ ਜਨਮਸਿੱਧ ਅਧਿਕਾਰ ਹੈ’ ਇਸੇ ਚਾਹਤ ’ਚ ਪਤਾ ਨਹੀਂ ਕਿੰਨੇ ਵੀਰਾਂ ਨੇ ਕੁਰਬਾਨੀਆਂ ਦੇ ਕੇ ਮੌਤ ਨੂੰ ਗਲੇ ਲਾਇਆ।

ਤਾਂ ਕਿ ਅੱਜ ਇੱਥੇ ਪੈਦਾ ਹੋਣ ਵਾਲਾ ਹਰ ਬੱਚਾ ਆਜ਼ਾਦ ਭਾਰਤ ਦੇ ਆਜ਼ਾਦ ਅਸਮਾਨ ਹੇਠਾਂ ਆਪਣੀਆਂ ਅੱਖਾਂ ਖੋਲ੍ਹ ਸਕੇ! ਪਤਾ ਨਹੀਂ ਕਿਹੋ-ਜਿਹੇ ਲੋਕ ਸਨ ਜੋ ਆਪਣੇ ਸੁਆਰਥਾਂ ਨੂੰ ਛੱਡ ਤੁਰ ਪਏ ਆਜ਼ਾਦੀ ਦੇ ਉਸ ਰਸਤੇ ’ਤੇ, ਜਿਸ ਦਾ ਅੰਤ ਤਾਂ ਪਤਾ ਸੀ, ਪਰ ਰਸਤੇ ਦੀ ਦੂਰੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਪਰ ਉਨ੍ਹਾਂ ਵੀਰਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਸਿਰ ’ਤੇ ਕਫ਼ਨ ਬੰਨ੍ਹ ਕੇ ਨਿੱਕਲਣਾ ਪਸੰਦ ਕੀਤਾ ਅਤੇ ਇਸ ਤਰ੍ਹਾਂ ਕਾਰਵਾਂ ਵਧਦਾ ਰਿਹਾ ਅਤੇ ਮੰਜ਼ਿਲ ਇੱਕ ਦਿਨ 15 ਅਗਸਤ 1947 ਦੇ ਰੂਪ ’ਚ ਆ ਗਈ ਅਤੇ ਭਾਰਤ ਦੇਸ਼ ਆਜ਼ਾਦ ਹੋਇਆ।

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਜੀ, ਜਿਨ੍ਹਾਂ ਨੇ ਪਹਿਲੀ ਵਾਰ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਅਤੇ ਉਦੋਂ ਤੋਂ 15 ਅਗਸਤ ਦੇ ਇਸ ਮੁਬਾਰਕ ਦਿਨ ’ਤੇ ਹਰ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਂਦੇ ਆ ਰਹੇ ਹਨ ਇਹ ਤਿਰੰਗਾ ਦੇਸ਼ ਦੀ ਸ਼ਾਨ ਹੈ ਇਸ ਦਾ ਇਤਿਹਾਸ ਵੀ ਘੱਟ ਰੌਚਕ ਨਹੀਂ ਹੈ ਇਸ ਵਿਚ ਸਮੇਂ-ਸਮੇਂ ’ਤੇ ਕਈ ਫੇਰਬਦਲ ਹੁੰਦੇ ਰਹੇ ਹਨ ਅਤੇ ਆਖਰ ’ਚ 1947 ’ਚ ਤਿਰੰਗੇ ਦਾ ਮੌਜ਼ੂਦਾ ਰੂਪ ਸਵਿਕਾਰ ਹੋਇਆ

ਆਓ, ਜਾਣੀਏ ਤਿਰੰਗੇ ਦਾ ਇਹ ਕ੍ਰਮ ਚੱਕਰ:-

  • ਸੰਨ 1916: ਸਭ ਤੋਂ ਪਹਿਲਾਂ 1916 ’ਚ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਦੁਆਰਾ ਝੰਡਾ ਤਿਆਰ ਕੀਤਾ ਗਿਆ, ਜਿਸ ਨੂੰ ਡਾ. ਐਨੀ ਬੇਸੈਂਟ ਦੀ ਕਾਂਗਰਸ ਸੈਸ਼ਨ ਨੇ ਕੋਲਕਾਤਾ ’ਚ ਲਹਿਰਾਇਆ ਇਸ ਝੰਡੇ ’ਚ ਚਾਰ ਰੰਗ-ਸਫੈਦ, ਹਰਾ, ਨੀਲਾ ਅਤੇ ਲਾਲ ਇਸਤੇਮਾਲ ਕੀਤੇ ਗਏ ਸਨ।
  • ਸੰਨ 1917: ਸੰਨ 1917 ’ਚ ਇੱਕ ਨਵਾਂ ਝੰਡਾ ਤਿਆਰ ਕੀਤਾ ਗਿਆ, ਜਿਸ ਨੂੰ ਬਾਲ ਗੰਗਾਧਰ ਤਿਲਕ ਜੀ ਨੇ ਵੀ ਸਵੀਕਾਰ ਕੀਤਾ ਉਸ ਸਮੇਂ ਤਿਲਕ ਜੀ ‘ਹੋਮ ਰੂਲ ਲੀਗ’ ਦੇ ਪ੍ਰਧਾਨ ਹੋਇਆ ਕਰਦੇ ਸਨ ਇਸ ਝੰਡੇ ’ਚ ਚਾਰ ਨੀਲੇ ਅਤੇ ਪੰਜ ਲਾਲ ਰੰਗ ਦੀਆਂ ਖਾਦੀ ਪੱਟੀਆਂ ਇਸਤੇਮਾਲ ਕੀਤੀਆਂ ਗਈਆਂ ਸਨ ਇਸ ’ਚ ਇੱਕ ਅੱਧਾ ਚੰਦ ਵੀ ਦਰਸਾਇਆ ਗਿਆ ਸੀ ਇਹ ਝੰਡਾ ‘ਸਪਤਰਿਸ਼ੀ’ ਦੇ ਸੱਤ ਸਿਤਾਰੇ ਦਰਸਾਉਂਦਾ ਸੀ।
  • ਸੰਨ 1921: ਸੰਨ 1921 ’ਚ ਮਹਾਤਮਾ ਗਾਂਧੀ ਜੀ ਨੇ ਇੱਕ ਨਵਾਂ ਝੰਡਾ ਤਿਆਰ ਕੀਤਾ, ਜਿਸ ’ਚ ਕਿ ਸਫੈਦ, ਹਰਾ ਅਤੇ ਲਾਲ ਰੰਗ ਸਨ ਸਭ ਤੋਂ ਉੱਪਰ ਸਫੈਦ ਰੰਗ ਸੱਚਾਈ ਦਾ ਪ੍ਰਤੀਕ, ਵਿੱਚ ਹਰਾ ਰੰਗ ਧਰਤੀ ਦਾ ਤੇ ਭਾਰਤੀ ਖੇਤੀਬਾੜੀ ਦਾ ਪ੍ਰਤੀਕ ਮੰਨਿਆ ਗਿਆ ਸਭ ਤੋਂ ਹੇਠਲਾ ਲਾਲ ਰੰਗ ਤਾਕਤ, ਜਜ਼ਬੇ, ਲਗਨ ਅਤੇ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਦਾ ਪ੍ਰਤੀਕ ਸੀ ਇਹ ਝੰਡਾ ਤਕਰੀਬਨ ਆਇਰਲੈਂਡ ਦੇ ਝੰਡੇ ਤੋਂ ਪ੍ਰੇਰਿਤ ਸੀ।
  • ਸੰਨ 1931: ਇਸ ਤੋਂ ਬਾਅਦ ਪਿੰਗਲੀ ਵੈਂਕੱਈਆ ਨੇ 1931 ’ਚ ਇੱਕ ਨਵਾਂ ਤਿਰੰਗਾ ਬਣਾਇਆ ਇਸ ਵਿਚ ਵੀ ਤਿੰਨ ਸਫੈਦ, ਹਰਾ ਤੇ ਸੰਤਰੀ ਰੰਗ ਇਸਤੇਮਾਲ ਕੀਤੇ ਗਏ ਸੰਤਰੀ ਰੰਗ ਦੀ ਪੱਟੀ ਸਭ ਤੋਂ ਉੱਪਰ ਰੱਖੀ ਗਈ, ਫਿਰ ਸਫੈਦ ਪੱਟੀ ਰੱਖੀ ਗਈ ਅਤੇ ਫਿਰ ਸਭ ਤੋਂ ਹੇਠਾਂ ਹਰਾ ਰੰਗ ਸੰਤਰੀ ਰੰਗ ਏਕਤਾ, ਤਿਆਗ, ਤਾਕਤ ਦਾ ਪ੍ਰਤੀਕ ਹੈ ਸਫੈਦ ਰੰਗ ਸੱਚਾਈ ਦਾ ਤੇ ਹਰਾ ਰੰਗ ਧਰਤੀ ਅਤੇ ਭਾਰਤੀ ਖੇਤੀਬਾੜੀ ਨੂੰ ਦਰਸਾਉਂਦਾ ਹੈ ਸਫੈਦ ਪੱਟੀ ਦੇ ਵਿੱਚ ਇੱਕ ਨੀਲੇ ਰੰਗ ਦਾ ਚਰਖਾ ਦਰਸ਼ਾਇਆ ਗਿਆ ਸੀ।
  • ਸੰਨ 1947: ਆਖਰਕਾਰ 1947 ’ਚ ਇਹ ਤਿਰੰਗਾ ਝੰਡਾ ਸਵੀਕਾਰ ਕਰ ਲਿਆ ਗਿਆ ਸੰਨ 1931 ’ਚ ਤਿਆਰ ਹੋਏ ਇਸ ਝੰਡੇ ਨੂੰ ਰਾਸ਼ਟਰੀ ਝੰਡੇ ਦੇ ਤੌਰ ’ਤੇ ਸਵੀਕਾਰ ਤਾਂ ਕਰ ਲਿਆ ਗਿਆ, ਪਰ ਚਰਖੇ ਦੀ ਜਗ੍ਹਾ ਇੱਕ ਚੱਕਰ ਦਰਸ਼ਾਇਆ ਗਿਆ ਸਫੈਦ ਪੱਟੀ ’ਚ ਦਿਖਾਏ ਗਏ ਗੂੜੇ੍ਹ ਨੀਲੇ ਰੰਗ ਦੇ ਚੱਕਰ ਨੂੰ ‘ਅਸ਼ੋਕ ਚੱਕਰ’ ਕਿਹਾ ਜਾਂਦਾ ਹੈ, ਜਿਸ ’ਚ ਕਿ 24 ਡੰਡੀਆਂ ਹਨ ਅਤੇ ਇਹ ਇੱਕ ਬਹੁਤ ਹੀ ਖਾਸ ਗੱਲ ਦਾ ਪ੍ਰਤੀਕ ਮੰਨਿਆ ਗਿਆ ਕਿ ‘ਚੱਲਦੇ ਰਹਿਣ ਦਾ ਨਾਂਅ ਹੀ ਜ਼ਿੰਦਗੀ ਹੈ ਅਤੇ ਰੁਕਣ ਦਾ ਨਾਂਅ ਮੌਤ’।

22 ਜੁਲਾਈ 1947 ਨੂੰ ਇੰਡੀਅਨ ਕੰਸਟੀਚਿਊਟ-ਅਸੈਂਬਲੀ ਰਾਹੀਂ ਇਹ ਰਾਸ਼ਟਰੀ ਝੰਡਾ ਸਵੀਕਾਰ ਕੀਤਾ ਗਿਆ ਅਤੇ ਇਸ ਦੀ ਵਰਤੋਂ ਤੇ ਪ੍ਰਦਰਸ਼ਨ ਲਈ ਕੁਝ ਨਿਯਮ ਤੇ ਕਾਨੂੰਨ ਤੈਅ ਕੀਤੇ ਗਏ ਇਸ ਦਾ ਮਾਣ-ਸਨਮਾਨ ਕਰਨਾ ਹਰ ਭਾਰਤੀ ਦਾ ਫਰਜ਼ ਹੈ।

ਇੰਜ ਹੋਈ ਆਜ਼ਾਦੀ ਦੀ ਰੂਪ-ਰੇਖਾ ਤਿਆਰ

  • ਭਾਰਤ ’ਚ ਛਿੜੇ ਅੰਦੋਲਨ ਅਤੇ ਚਾਰੇ ਪਾਸੇ ਮੱਚੀ ਹਾਹਾਕਾਰ ਨਾਲ ਬ੍ਰਿਟਿਸ਼ ਸ਼ਾਸਨ ਦੀਆਂ ਜੜ੍ਹਾਂ ਹਿੱਲ ਗਈਆਂ ਉਨ੍ਹਾਂ ਨੇ 1946 ’ਚ ਭਾਰਤ ਨੂੰ ਆਜ਼ਾਦ ਕਰਨ ਦਾ ਮਨ ਬਣਾ ਲਿਆ ਇਸ ਲਈ ਬ੍ਰਿਟੇਨ ਤੋਂ ਤਿੰਨ ਮੈਂਬਰੀ ਕੈਬਨਿਟ ਮਿਸ਼ਨ 1 ਮਈ 1946 ਨੂੰ ਭਾਰਤ ਪਹੁੰਚਿਆ।
  • 1946 ਦੇ ਅੰਤ ’ਚ ਬੰਗਾਲ ’ਚ ਦੰਗੇ ਹੋਏ ਅਤੇ ਬੇਕਾਬੂ ਸਥਿਤੀ ਕਾਰਨ ਫਰਵਰੀ 1947 ਨੂੰ ਲਾਰਡ ਵਾਵੇਲ ਦੀ ਥਾਂ ਵਿਸਕਾਊਂਟ ਲੁਈਸ ਮਾਊਂਟਬੇਟਨ ਨੂੰ ਵਾਇਸਰਾਇ ਬਣਾਇਆ ਗਿਆ।
  • 3 ਜੂਨ 1947 ਨੂੰ ਭਾਰਤ ਵੰਡ ਦੀ ਰੂਪ-ਰੇਖਾ ਤਿਆਰ ਕੀਤੀ ਗਈ ਪਹਿਲੀ ਵਾਰ ਵਾਇਸਰਾਇ ਨੇ ਭਾਰਤ ਅਤੇ ਪਾਕਿਸਤਾਨ, ਦੋ ਵੱਖ-ਵੱਖ ਦੇਸ਼ਾਂ ਦਾ ਏਜੰਡਾ ਐਲਾਨ ਕੀਤਾ।
  • ਬ੍ਰਿਟੇਨ ਸੰਸਦ ’ਚ 4 ਜੁਲਾਈ 1947 ਨੂੰ ਬਿੱਲ ਪੇਸ਼ ਹੋਇਆ, ਜੋ 15 ਜੁਲਾਈ ਨੂੰ ਹਾਊਸ ਆਫ਼ ਕਾਮਨਸ ਰਾਹੀਂ ਪਾਸ ਹੋਇਆ ਅਤੇ 16 ਜੁਲਾਈ ਨੂੰ ਹਾਊਸ ਆਫ਼ ਲਾਰਡਸ ਅਤੇ 18 ਜੁਲਾਈ ਨੂੰ ਬ੍ਰਿਟੇਨ ਦੇ ਰਾਜਾ ਦੀ ਇਸ ’ਤੇ ਮੋਹਰ ਲੱਗ ਗਈ।
  • ਅੰਗਰੇਜ਼ ਅਧਿਕਾਰੀ ਸਾਈਰਿਲ ਰੈਡਕਲਿਫ ਦੀ ਦੇਖ-ਰੇਖ ’ਚ 12 ਅਗਸਤ 1947 ਨੂੰ ਸਰਹੱਦਾਂ ਤੈਅ ਕੀਤੀਆਂ ਗਈਆਂ।
  • 14 ਅਗਸਤ 1947 ਨੂੰ ਅੱਧੀ ਰਾਤ ਦੇ ਸਮੇਂ ਕਾਨੂੰਨਨ ਤੌਰ ’ਤੇ ਭਾਰਤ ਅਤੇ ਪਾਕਿਸਤਾਨ ਦੋ ਆਜ਼ਾਦ ਦੇਸ਼ ਬਣ ਗਏ।
  • ਅੱਜ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਹੋਇਆਂ ਨੂੰ 77 ਸਾਲ ਹੋ ਗਏ ਹਨ।

ਮੇਰਾ ਨਾਮ ਸਿਪਾਹੀ ਹੈ
ਸਰਹਦ ਪੇ ਗੋਲੀ ਖਾਕੇ
ਜਬ ਟੂਟ ਜਾਏ ਮੇਰੀ ਸਾਂਸ
ਮੁਝੇ ਭੇਜ ਦੇਨਾ ਯਾਰੋ ਮੇਰੀ ਬੂਢੀ ਮਾਂ ਕੇ ਪਾਸ
ਬੜਾ ਸ਼ੌਂਕ ਥਾ ਉਸੇ ਮੈਂ ਘੋੜੀ ਚੜੂੰ
ਧਮਾਧਮ ਢੋਲ ਬਜੇ
ਤੋ ਐਸਾ ਹੀ ਕਰਨਾ
ਮੂਝੇ ਘੋੜੀ ਪੇ ਲੈ ਕੇ ਜਾਨਾ
ਢੋਲਕੇਂ ਬਜਾਨਾ
ਪੂਰੇ ਗਾਂਵ ਮੇਂ ਘੁਮਾਨਾ
ਔਰ ਮਾਂ ਸੇ ਕਹਿਨਾ
ਬੇਟਾ ਦੁਲਹਾ ਬਨਕਰ ਆਇਆ ਹੈ
ਬਹੂ ਨਹੀਂ ਲਾ ਪਾਇਆ ਤੋ ਕਯਾ
ਬਾਰਾਤ ਤੋ ਲਾਇਆ ਹੈ
ਮੇਰੇ ਬਾਬੂ ਜੀ, ਪੁਰਾਣੇ ਫੌਜੀ, ਬੜੇ ਮਨਮੌਜੀ
ਕਹਿਤੇ ਥੇ-ਬੱਚੇ, ਤਿਰੰਗਾ ਲਹਿਰਾ ਕੇ ਆਨਾ
ਜਾਂ ਤਿਰੰਗੇ ਮੇਂ ਲਿਪਟ ਕੇ ਆਨਾ
ਕਹਿ ਦੇਨਾ ਉਨਸੇ, ਉਨਕੀ ਬਾਤ ਰੱਖ ਲੀ
ਦੁਸ਼ਮਣ ਕੋ ਪੀਠ ਨਹੀਂ ਦਿਖਾਈ
ਆਖਿਰੀ ਗੋਲੀ ਭੀ ਸੀਨੇ ਪੇ ਖਾਈ
ਮੇਰਾ ਛੋਟਾ ਭਾਈ, ਉਸਸੇ ਕਹਿਨਾ
ਕਯਾ ਮੇਰਾ ਵਾਦਾ ਨਿਭਾਏਗਾ
ਮੈਂ ਸਰਹਦੋਂ ਸੇ ਬੋਲ ਕਰ ਆਇਆ ਥਾ
ਕਿ ਏਕ ਬੇਟਾ ਜਾਏਗਾ ਤੋ ਦੂਸਰਾ ਆਏਗਾ
ਮੇਰੀ ਛੋਟੀ ਬਹਿਨਾ, ਉਸਸੇ ਕਹਿਨਾ
ਮੂਝੇ ਯਾਦ ਥਾ ਉਸਕਾ ਤੋਹਫਾ
ਲੇਕਿਨ ਅਜੀਬ ਇਤੇਫਾਕ ਹੋ ਗਿਆ
ਭਾਈ ਰਾਖੀ ਸੇ ਪਹਿਲੇ ਹੀ ਰਾਖ ਹੋ ਗਿਆ
ਵੋ ਕੂਏਂ ਕੇ ਸਾਮਨੇ ਵਾਲਾ ਘਰ
ਦੋ ਘੜੀ ਕੇ ਲੀਏ ਵਹਾਂ ਜ਼ਰੂਰ ਠਹਿਰਨਾ
ਵਹੀਂ ਤੋ ਰਹਿਤੀ ਹੈ ਵੋ
ਜਿਸਕੇ ਸਾਥ ਜੀਨੇ-ਮਰਨੇ ਕਾ
ਵਾਦਾ ਕੀਆ ਥਾ
ਉਸਸੇ ਕਹਿਨਾ
ਭਾਰਤ ਮਾਂ ਕਾ ਸਾਥ ਨਿਭਾਨੇ ਮੇਂ
ਉਸਕਾ ਸਾਥ ਛੂਟ ਗਿਆ
ਏਕ ਵਾਦੇ ਕੇ ਲੀਏ ਦੂਸਰਾ ਵਾਦਾ ਟੂਟ ਗਿਆ
ਬਸ ਏਕ ਆਖਿਰੀ ਗੁਜਾਰਿਸ਼
ਆਖਿਰੀ ਖਵਾਹਿਸ਼
ਮੇਰੀ ਮੌਤ ਕਾ ਮਾਤਮ ਨਾ ਕਰਨਾ
ਮੈਨੇਂ ਖੁਦ ਯੇ ਸ਼ਹਾਦਤ ਚਾਹੀ ਹੈ
ਮੈਂ ਜੀਤਾ ਹੂੰ ਮਰਨੇ ਕੇ ਲੀਏ
ਮੇਰਾ ਨਾਮ ਸਿਪਾਹੀ ਹੈ

ਮਨੋਜ ਮੁੰਤਸ਼ਿਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!