ਮੇਰੀ ਮਾਂ ਯਕੀਨਨ ਮੇਰੀ ਚੱਟਾਨ ਹੈ 18 ਮਈ ਮਾਂ ਦਿਵਸ ’ਤੇ ਵਿਸ਼ੇਸ਼:
‘‘ਲਬੋਂ ਪੇ ਉਸਕੇ ਕਭੀ ਬਦਦੁਆ ਨਹੀਂ ਹੋਤੀ ਬਸ ਏਕ ਮਾਂ ਹੈ ਜੋ ਕਭੀ ਖਫਾ ਨਹੀਂ ਹੋਤੀ’’
ਕਵੀ ਮੁਨੱਵਰ ਰਾਣਾ ਦੀਆਂ ਇਨ੍ਹਾਂ ਲਾਈਨਾਂ ’ਚ ਮਾਂ ਸ਼ਬਦ ਦਾ ਪੂਰਾ ਸਾਰ ਹੀ ਛੁਪਿਆ ਹੈ ਸਿਰਫ਼ ਇਸ ਸ਼ਬਦ ’ਚ ਹਰ ਕਿਸੇ ਦੀ ਤਾਂ ਦੁਨੀਆ ਸਮਾਈ ਹੈ ਮਾਂ.. ਇਹ ਸ਼ਬਦ ਕਹਿਣ ਨਾਲ ਹੀ ਸਭ ਤੋਂ ਵੱਡੀ ਪੂਜਾ ਹੋ ਜਾਂਦੀ ਹੈ
ਅਤੇ ਵਰਸਦਾ ਹੈ ਭਗਵਾਨ ਦਾ ਅਸ਼ੀਰਵਾਦ ਉਂਜ ਤਾਂ ਮਾਂ ਨਾਲ ਪਿਆਰ ਜ਼ਾਹਿਰ ਕਰਨ ਲਈ ਕਿਸੇ ਖਾਸ ਸਮੇਂ ਦੀ ਜ਼ਰੂਰਤ ਨਹੀਂ ਹੁੰਦੀ ਹੈ, ਪਰ ਫਿਰ ਵੀ ਹਰ ਸਾਲ ਇੱਕ ਦਿਨ ਮਾਂ ਲਈ ਮੁਕੱਰਰ ਹੈ, ਜਿਸ ਨੂੰ ਮਦਰਸ ਡੇਅ ਕਿਹਾ ਜਾਂਦਾ ਹੈ
ਮਾਂ ਦਾ ਪਿਆਰ ਸਮੁੰਦਰ ਤੋਂ ਡੂੰਘਾ ਅਤੇ ਆਸਮਾਨ ਤੋਂ ਉੱਚਾ ਹੁੰਦਾ ਹੈ, ਜਿਸ ਨੂੰ ਮਾਪਣਾ, ਤੋਲਣਾ ਮੁਮਕਿਨ ਨਹੀਂ ਅਸੀਂ ਖੁਸ਼ਨਸੀਬ ਹਾਂ ਕਿ ਸਾਨੂੰ ਉਹ ਪਿਆਰ ਮਿਲ ਰਿਹਾ ਹੈ
Also Read :-
- ਕੋਟਿਨ-ਕੋਟਿ ਨਮਨ ਗੁਰੂ-ਮਾਂ 87ਵਾਂ ਜਨਮ ਦਿਨ ਵਿਸ਼ੇਸ਼ (9 ਅਗਸਤ)
- ਮਾਂ ਤੋਂ ਚੰਗਾ ਟਿਊਟਰ ਕੋਈ ਨਹੀਂ
- ਪ੍ਰੇਮ, ਸੰਵੇਦਨਾ ਅਤੇ ਮਮਤਾ ਦੀ ਮੁਰਤ ਮਾਂ
- ਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
- ‘ਦੂਜੀ ਮਾਂ’ ਹੁੰੰਦੀ ਹੈ ‘ਬੇਟੀ’
Table of Contents
ਅਜਿਹੇ ’ਚ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਛੁਪਾਉਣ ਦੀ ਬਜਾਏ ਖੁੱਲ੍ਹ ਕੇ ਦੱਸਣ ਦਾ ਹੀ ਤਾਂ ਦਿਨ ਹੈ ਮਾਂ-ਦਿਵਸ ਤਾਂ ਕਿ ਇਸ ਭੱਜ-ਦੌੜ, ਕਾਹਲੀ ’ਚ ਦੋ ਗੱਲਾਂ ਅਸੀਂ ਕਹਿਣਾ ਭੁੱਲ ਜਾਂਦੇ ਹਾਂ ਜਾਂ ਕਹਿਣ ਤੋਂ ਹਿਚਕਦੇ ਹਾਂ ਉਹ ਕਹਿ ਸਕੀਏ
ਧੁੱਪ ’ਚ ਛਾਂ ਵਰਗੀ ਮਾਂ
ਸਵੇਰ ਦੀ ਆਰਤੀ ਨੂੰ ਲੈ ਕੇ, ਰਸੋਈ ਦੀ ਖਟ-ਪਟ, ਛੱਤ ’ਤੇ ਕੱਪੜੇ-ਆਚਾਰ-ਪਾਪੜ ਸੁਕਾਉਂਦੇ ਹੋਏ, ਕਢਾਈ-ਬੁਨਾਈ ਕਰਦੇ ਹੋਏ ਜਾਂ ਫਿਰ ਵਾਲਾਂ ’ਚ ਤੇਲ ਲਗਾਉਂਦੇ ਹੋਏ, ਰਾਤ ਨੂੰ ਲੋਰੀ ਗਾਉਂਦੇ ਹੋਏ, ਕਹਾਣੀ ਸੁਣਾਉਂਦੇ ਹੋਏ ਖਨਕਦੀਆਂ ਚੂੜੀਆਂ ਨਾਲ ਸਜੇ ਹੱਥਾਂ ਤੋਂ ਦਿਨਭਰ ਦੀਆਂ ਆਪਣੀਆਂ ਕਈ ਜਿੰਮੇਵਾਰੀਆਂ ਨਿਭਾਉਂਦੇ ਹੋਏ ਗੱਲਾਂ-ਗੱਲਾਂ ’ਚ ਜੀਵਨ ਦੀਆਂ ਪਤਾ ਨਹੀਂ ਕਿੰਨੀਆਂ ਗੂੜ੍ਹੀਆਂ ਗੱਲਾਂ ਸਿਖਾ ਜਾਣਾ, ਇਹ ਹੁਨਰ ਸਿਰਫ਼ ਮਾਂ ਦੇ ਕੋਲ ਹੁੰਦਾ ਹੈ ਨਾ ਕੋਈ ਕਲਾਸਰੂਮ, ਨਾ ਕੋਈ ਕਿਤਾਬ, ਨਾ ਕੋਈ ਸਵਾਲ-ਜਵਾਬ ਉਹ ਬਸ ਆਪਣੇ ਪਿਆਰ, ਆਪਣੀਆਂ ਗੱਲਾਂ, ਆਪਣੇ ਹਾਵ-ਭਾਵ ਨਾਲ ਹੀ ਏਨਾ ਕੁਝ ਸਿਖਾ ਜਾਂਦੀ ਹੈ ਕਿ ਅਸੀਂ ਬਿਨਾਂ ਕੋਈ ਯਤਨ ਕੀਤੇ ਹੀ ਬਹੁਤ ਕੁਝ ਸਿੱਖ ਜਾਂਦੇ ਹਾਂ, ਇਸ ਲਈ ਕਿਹਾ ਜਾਂਦਾ ਹੈ ਕਿ ਮਾਂ ਸਾਡੀ ਪਹਿਲੀ ਟੀਚਰ ਹੁੰਦੀ ਹੈ ਆਪਣੀ ਮਾਂ ਦੇ ਨਾਲ ਸਾਡੀਆਂ ਸਾਰਿਆਂ ਦੀਆਂ ਅਜਿਹੀਆਂ ਹੀ ਕਈ ਬੇਸ਼ਕੀਮਤੀ ਯਾਦਾਂ ਜੁੜੀਆਂ ਹੁੰਦੀਆਂ ਹਨ, ਇਸ ਲਈ ਇੱਕ ਮਾਂ ਦੇ ਰੂਪ ’ਚ ਔਰਤ ਨੂੰ ਆਪਣੀ ਸੰਤਾਨ ਅਤੇ ਸਮਾਜ ਪ੍ਰਤੀ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ
ਮਾਂ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ
ਇੱਕ ਮਾਂ ਦੇ ਰੂਪ ’ਚ ਔਰਤ ਲਈ ਏਨਾ ਹੀ ਕਹਿਣਾ ਕਾਫੀ ਹੈ ਕਿ ਦੁਨੀਆਂ ਦੇ ਸਭ ਤੋਂ ਕਾਮਯਾਬ ਇਨਸਾਨ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੀ ਹੁੰਦੀ ਹੈ ਅਖੀਰ ਇੱਕ ਮਾਂ ਦੇ ਰੂਪ ’ਚ ਨਾਰੀ ਦੀ ਸਮਾਜ ਪ੍ਰਤੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰਤ ਚਾਹੇ ਤਾਂ ਸਮਾਜ ਦੀ ਰੂਪਰੇਖਾ ਬਦਲ ਸਕਦੀ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਸੰਸਕਾਰ ਦੇ ਕੇ ਇੱਕ ਨਵੇਂ ਯੁੱਗ ਦਾ ਨਿਰਮਾਣ ਕਰ ਸਕਦੀ ਹੈ, ਕਿਉਂਕਿ ਮਾਂ ਹੀ ਬੱਚੇ ਦੀ ਪਹਿਲੀ ਟੀਚਰ ਹੁੰਦੀ ਹੈ ਉਹ ਆਪਣੇ ਬੱਚੇ ਨੂੰ ਗਰਭ ਤੋਂ ਹੀ ਚੰਗੇ ਸੰਸਕਾਰ ਦੇਣਾ ਸ਼ੁਰੂ ਕਰ ਦਿੰਦੀ ਹੈ ਇਹ ਗੱਲ ਵਿਗਿਆਨਕ ਰੂਪ ਨਾਲ ਵੀ ਸਿੱਧ ਹੋ ਚੁੱਕੀ ਹੈ ਕਿ ਜਦੋਂ ਬੱਚਾ ਮਾਂ ਦੇ ਗਰਭ ’ਚ ਹੁੰਦਾ ਹੈ, ਤਾਂ ਮਾਂ ਦੀ ਮਨ ਦੀ ਸਥਿਤੀ ਦਾ ਬੱਚੇ ’ਤੇ ਵੀ ਅਸਰ ਹੁੰਦਾ ਹੈ ਅਖੀਰ ਮਾਂ ਗਰਭ ਅਵਸਥਾ ’ਚ ਚੰਗੇ ਵਾਤਾਵਰਨ ’ਚ ਰਹਿ ਕੇ, ਚੰਗੀਆਂ ਕਿਤਾਬਾਂ ਪੜ੍ਹ ਕੇ, ਚੰਗੇ ਵਿਚਾਰਾਂ ਨਾਲ ਬੱਚੇ ਨੂੰ ਗਰਭ ’ਚ ਹੀ ਚੰਗੇ ਸੰਸਕਾਰ ਦੇਣ ਦੀ ਸ਼ੁਰੂਆਤ ਕਰ ਸਕਦੀ ਹੈ
ਬਚਪਨ ਅਤੇ ਮਾਂ ਦਾ ਸਾਥ
ਜਨਮ ਲੈਣ ਤੋਂ ਬਾਅਦ ਬਚਪਨ ਦਾ ਜ਼ਿਆਦਾਤਰ ਸਮਾਂ ਬੱਚਾ ਆਪਣੀ ਮਾਂ ਦੇ ਨਾਲ ਬਿਤਾਉਂਦਾ ਹੈ ਅਤੇ ਸਭ ਤੋਂ ਖਾਸ ਗੱਲ, ਜਨਮ ਤੋਂ ਲੈ ਕੇ ਪੰਜ ਸਾਲ ਦੀ ਉਮਰ ਤੱਕ ਇਨਸਾਨ ਦਾ ਗਰਾਸਪਿੰਗ ਪਾਵਰ ਭਾਵ ਸਿੱਖਣ ਦੀ ਸਮੱਰਥਾ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਉਮਰ ’ਚ ਬੱਚੇ ਨੂੰ ਜੋ ਵੀ ਸਿਖਾਇਆ ਜਾਏ, ਉਸ ਨੂੰ ਉਹ ਬਹੁਤ ਜਲਦੀ ਸਿੱਖ ਜਾਂਦਾ ਹੈ ਅਖੀਰ ਹਰ ਮਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਇਸ ਤਰ੍ਹਾਂ ਕਰੇ, ਜਿਸ ਨਾਲ ਉਹ ਇੱਕ ਚੰਗਾ, ਸੱਚਾ ਅਤੇ ਕਾਮਯਾਬ ਇਨਸਾਨ ਬਣੇ, ਉਸ ਦਾ ਸਰਵਪੱਖੀ ਵਿਕਾਸ ਹੋਵੇ ਜੇਕਰ ਤੁਸੀਂ ਆਪਣੇ ਬੱਚੇ ’ਚ ਚੰਗੇ ਸੰਸਕਾਰ ਅਤੇ ਗੁਣ ਪਾਉਣਾ ਚਾਹੁੰਦੇ ਹੋ, ਤਾਂ ਉਸ ਨੂੰ ਤਨਾਅ ਮੁਕਤ ਅਤੇ ਸਕਾਰਾਤਮਕ ਮਾਹੌਲ ਦਿਓ, ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਸ ਨੂੰ ਕਿਸੇ ਬੰਧਨ ’ਚ ਬੰਨ੍ਹਣ ਦੀ ਬਜਾਇ ਆਪਣੇ ਤਰੀਕੇ ਨਾਲ ਅੱਗੇ ਵਧਣ ਦਿਓ ਬੱਚੇ ਨੂੰ ਆਤਮਨਿਰਭਰ ਬਣਾਓ, ਤਾਂ ਕਿ ਵੱਡਾ ਹੋ ਕੇ ਉਹ ਇਕੱਲਾ ਹੀ ਦੁਨੀਆਂ ਦਾ ਸਾਹਮਣਾ ਕਰ ਸਕੇ, ਉਸ ਨੂੰ ਤੁਹਾਡਾ ਹੱਥ ਫੜਨ ਦੀ ਜ਼ਰੂਰਤ ਨਾ ਪਵੇ ਬੱਚਿਆਂ ਦੀ ਪਰਵਰਿਸ਼ ਦੇ ਮੁਸ਼ਕਲ ਕੰਮ ਨੂੰ ਕਿਵੇਂ ਆਸਾਨ ਬਣਾਇਆ ਜਾ ਸਕਦਾ ਹੈ? ਆਓ ਜਾਣਦੇ ਹਾਂ
ਪਹਿਲਾਂ ਖੁਦ ਨੂੰ ਬਦਲੋ

ਨਾ ਕਹਿਣਾ ਵੀ ਜ਼ਰੂਰੀ ਹੈ
ਬੱਚੇ ਨਾਲ ਪਿਆਰ ਕਰਨ ਦਾ ਇਹ ਮਤਲਬ ਕਦੇ ਨਹੀਂ ਹੈ ਕਿ ਤੁਸੀਂ ਉਸ ਦੀ ਹਰ ਗੈਰ-ਜ਼ਰੂਰਤਮੰਦ ਮੰਗ ਪੂਰੀ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਚੱਲ ਕੇ ਤੁਹਾਡਾ ਬੱਚਾ ਅਨੁਸ਼ਾਸ਼ਿਤ ਬਣੇ, ਤਾਂ ਹੁਣ ਤੋਂ ਉਸ ਦੀਆਂ ਗਲਤ ਮੰਗਾਂ ਨੂੰ ਮੰਨਣਾ ਛੱਡ ਦਿਓ ਰੋਣ-ਧੋਣ ’ਤੇ ਅਕਸਰ ਅਸੀਂ ਬੱਚਿਆਂ ਨੂੰ ਉਹ ਸਭ ਦੇ ਦਿੰਦੇ ਹਾਂ, ਜਿਸ ਦੀ ਉਹ ਡਿਮਾਂਡ ਕਰਦਾ ਹੈ, ਪਰ ਅਜਿਹਾ ਕਰਕੇ ਅਸੀਂ ਉਸ ਦਾ ਭਵਿੱਖ ਵਿਗਾੜਦੇ ਹਾਂ ਅਜਿਹਾ ਕਰਨ ਨਾਲ ਵੱਡਾ ਹੋਣ ’ਤੇ ਵੀ ਉਸ ਨੂੰ ਆਪਣੀਆਂ ਮੰਗਾਂ ਮੰਨਵਾਉਣ ਦੀ ਆਦਤ ਪੈ ਜਾਏਗੀ ਅਤੇ ਉਹ ਕਦੇ ਵੀ ਅਨੁਸ਼ਾਸਨ ਦਾ ਪਾਲਣ ਕਰਨਾ ਨਹੀਂ ਸਿੱਖ ਸਕੇਗਾ ਅਖੀਰ ਬੱਚੇ ਦੀ ਗੈਰ-ਜ਼ਰੂਰੀ ਡਿਮਾਂਡ ਲਈ ਨਾ ਕਹਿਣਾ ਸਿੱਖੋ, ਪਰ ਡਾਂਟ ਕੇ ਨਹੀਂ, ਸਗੋਂ ਪਿਆਰ ਨਾਲ ਪਿਆਰ ਨਾਲ ਸਮਝਾਉਣ ’ਤੇ ਉਹ ਤੁਹਾਡੀ ਹਰ ਗੱਲ ਸੁਣੇਗਾ ਅਤੇ ਤੁਹਾਡੇ ਸਹੀ ਮਾਰਗਦਰਸ਼ਨ ਨਾਲ ਉਸ ਨੂੰ ਸਹੀ-ਗਲਤ ਦੀ ਸਮਝ ਵੀ ਹੋ ਜਾਏਗੀ
ਬੱਚੇ ਦੇ ਗੁਣਾਂ ਨੂੰ ਪਹਿਚਾਣੋ
ਹਰ ਬੱਚਾ ਆਪਣੇ ਆਪ ’ਚ ਯੂਨੀਕ ਹੁੰਦਾ ਹੈ ਹੋ ਸਕਦਾ ਹੈ, ਤੁਹਾਡੇ ਗੁਆਂਢ ਦਾ ਬੱਚਾ ਪੜ੍ਹਾਈ ’ਚ ਅੱਵਲ ਹੋਵੇ ਅਤੇ ਤੁਹਾਡਾ ਬੱਚਾ ਸਪੋਰਟਸ ’ਚ ਅਜਿਹੇ ’ਚ ਘੱਟ ਮਾਰਕਸ ਲਿਆਉਣ ’ਤੇ ਉਸ ਦੀ ਤੁਲਨਾ ਦੂਜੇ ਬੱਚਿਆਂ ਨਾਲ ਕਰਕੇ ਉਸ ਦਾ ਆਤਮਵਿਸ਼ਵਾਸ ਕਮਜ਼ੋਰ ਨਾ ਕਰੋ, ਸਗੋਂ ਸਪੋਰਟਸ ’ਚ ਮੈਡਲ ਜਿੱਤ ਕੇ ਲਿਆਉਣ ’ਤੇ ਉਸ ਦੀ ਪ੍ਰਸ਼ੰਸਾ ਕਰੋ ਤੁਸੀਂ ਉਸ ਨੂੰ ਪੜ੍ਹਾਈ ’ਤੇ ਧਿਆਨ ਦੇਣ ਲਈ ਕਹਿ ਸਕਦੇ ਹੋ, ਪਰ ਗਲਤੀ ਨਾਲ ਵੀ ਇਹ ਨਾ ਕਹੋ ਕਿ ਫਲਾਂ ਲੜਕਾ ਤੇਰੇ ਤੋਂ ਹੁਸ਼ਿਆਰ ਹੈ ਅਜਿਹਾ ਕਰਨ ਨਾਲ ਬੱਚੇ ਦਾ ਆਤਮਵਿਸ਼ਵਾਸ ਡਗਮਗਾ ਸਕਦਾ ਹੈ ਅਤੇ ਉਸ ’ਚ ਹੀਨਭਾਵਨਾ ਵੀ ਆ ਸਕਦੀ ਹੈ
ਪਿਆਰ ਜ਼ਰੂਰੀ ਹੈ
ਬੱਚੇ ਦੇ ਗੱਲ ਨਾ ਮੰਨਣ ਜਾਂ ਕਿਸੇ ਚੀਜ਼ ਲਈ ਜਿਦ ਕਰਨ ’ਤੇ ਆਮ ਤੌਰ ’ਤੇ ਡਾਂਟਿਆ ਤੇ ਧਮਕਾਇਆ ਜਾਂਦਾ ਹੈ, ਪਰ ਇਸ ਦਾ ਬੱਚੇ ’ਤੇ ਉਲਟਾ ਅਸਰ ਹੁੰਦਾ ਹੈ ਜਦੋਂ ਅਸੀਂ ਜ਼ੋਰ ਨਾਲ ਚਿਲਾਉਂਦੇ ਹਾਂ, ਤਾਂ ਬੱਚਾ ਵੀ ਤੇਜ਼ ਆਵਾਜ਼ ’ਚ ਰੋਣ ਅਤੇ ਚੀਕਣ-ਚਿਲਾਉਣ ਲਗਦਾ ਹੈ, ਪਰ ਇਸ ਸਥਿਤੀ ’ਚ ਗੁੱਸੇ ਨਾਲ ਕੰਮ ਵਿਗੜ ਸਕਦਾ ਹੈ ਅਖੀਰ ਸ਼ਾਂਤ ਦਿਮਾਗ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਜੋ ਕਰ ਰਿਹਾ ਹੈ ਉਹ ਗਲਤ ਹੈ ਜੇਕਰ ਫਿਰ ਵੀ ਉਹ ਤੁਹਾਡੀ ਗੱਲ ਨਹੀਂ ਸੁਣਦਾ, ਤਾਂ ਕੁਝ ਦੇਰ ਲਈ ਸ਼ਾਂਤ ਹੋ ਜਾਓ ਅਤੇ ਉਸ ਨਾਲ ਕੋਈ ਗੱਲ ਨਾ ਕਰੋ ਤੁਹਾਨੂੰ ਚੁੱਪ ਦੇਖ ਕੇ ਉਹ ਵੀ ਚੁੱਪ ਹੋ ਜਾਏਗਾ















































ਧੁੱਪ ’ਚ ਛਾਂ ਵਰਗੀ ਮਾਂ















