‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ
ਡੇਰਾ ਸੱਚਾ ਸੌਦਾ ਸਦਾ ਸਮਾਜ ਭਲਾਈ ਦੇ ਕਾਰਜਾਂ ’ਚ ਅੱਗੇ ਰਿਹਾ ਹੈ ਸਮਾਜ ਭਲਾਈ ਦੇ ਕਾਰਜਾਂ ’ਚ ਡੇਰਾ ਸੱਚਾ ਸੌਦਾ ਵੱਲੋਂ 138 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਸਨ
ਅਤੇ 29 ਅਪਰੈਲ 2022 ਦੇ ਸ਼ੁੱਭ ਮੌਕ ’ਤੇ ਪੂਜਨੀਕ ਗੁਰੂ ਜੀ ਵੱਲੋਂ ਇਸ ਕੜੀ ’ਚ 139ਵੇਂ ਮਾਨਵਤਾ ਭਲਾਈ ਕਾਰਜ ਦੀ ਸ਼ੁੱਭ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ‘ਅਨਾਥ ਮਾਤਾ-ਪਿਤਾ ਸੇਵਾ’ ਦਾ ਨਾਂਅ ਦਿੱਤਾ ਗਿਆ ਹੈ ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ
ਕਿ ਇਸ ਮੁਹਿੰਮ ਦੇ ਨਾਲ ਸਮਾਜ ’ਚ ਅਸਹਾਇ ਅਤੇ ਅਨਾਥ ਛੱਡ ਦਿੱਤੇ ਗਏ ਬਜ਼ੁਰਗਾਂ ਦੀ ਸੇਵਾ-ਸੰਭਾਲ ਕੀਤੀ ਜਾਵੇਗੀ ਪੂਜਨੀਕ ਗੁਰੂ ਜੀ ਵੱਲੋਂ 29 ਅਪਰੈਲ ਦੇ ਪਾਵਨ ਭੰਡਾਰੇ ’ਤੇ ਜੀਵੇ ਹੀ ਸ਼ਾਹੀ ਸੰਦੇਸ਼ ਦਿਤਾ ਗਿਆ, ਲੱਖਾਂ ਦੀ ਤਾਦਾਦ ’ਚ ਸਾਧ-ਸੰਗਤ ਦਾ ਹੌਂਸਲਾ, ਉਤਸ਼ਾਹ ਕਈ ਗੁਣਾ ਵਧ ਗਿਆ ਅਤੇ ਹਰ ਕੋਈ ਇਸ ਕਾਰਜ ਨੂੰ ਸ਼ੁਰੂ ਕਰਨ ਲਈ ਪੂਜਨੀਕ ਗੁਰੂ ਜੀ ਦਾ ਸ਼ੁਕਰੀਆ ਅਦਾ ਕਰਨ ਲੱਗਿਆ ਸਤਿਸੰਗ ਪੰਡਾਲ ’ਚ ਮੌਜ਼ੂਦ ਲੱਖਾਂ ਦੀ ਸਾਧ-ਸੰਗਤ ਨਾਲ ਲਾਈਵ ਪ੍ਰਸਾਰਣ ਨਾਲ ਜੁੜੇ ਸ਼ਰਧਾਲੂ ਵੀ ਨਤਮਸਤਕ ਹੋ ਗਏ ਸਾਰੀ ਸਾਧ-ਸੰਗਤ ਲਈ ਇਸ ਸੰਦੇਸ਼ ਨੇ ਉਤਸ਼ਾਹ ਨਾਲ ਭਰੇ ਟਾੱਨਿਕ ਦਾ ਕੰਮ ਕੀਤਾ ਸਾਧ-ਸੰਗਤ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ ਕਿਉਂਕਿ ਇਹ ਅਜਿਹਾ ਸੇਵਾ ਦਾ ਕਾਰਜ ਹੈ,
ਜੋ ਸਮਾਜ ’ਚ ਅੱਜ ਇੱਕ ਜ਼ਰੂਰਤ ਬਣ ਗਿਆ ਹੈ ਅੱਜ ਦੇ ਇਸ ਭੱਜ-ਦੌੜ ਵਾਲੇ ਦੌਰ ’ਚ ਬਜ਼ੁਰਗਾਂ ਲਈ ਹਾਲਾਤ ਆਮ ਨਹੀਂ ਰਹਿ ਗਏ ਹਨ ਸਵਾਰਥ ਦੇ ਚੱਲਦਿਆਂ ਬਜ਼ੁਰਗ ਹਾਸ਼ੀਏ ’ਤੇ ਚਲੇ ਗਏ ਹਨ ਪਰਿਵਾਰਾਂ ’ਚ ਵੱਖਰਾਅ ਆਮ ਗੱਲ ਹੋ ਗਈ ਹੈ ਅਤੇ ਬਜ਼ੁਰਗ ਇਸ ਵੱਖਰਾਅ ਦੀ ਭੇਂਟ ਚੜ੍ਹ ਰਹੇ ਹਨ ਔਲਾਦ ਲਈ ਮਾਂ-ਬਾਪ ਸਾਰੀ ਉਮਰ ਕਮਾਉਂਦੇ ਹਨ ਉਨ੍ਹਾਂ ਦਾ ਕਮਾਇਆ ਹੋਇਆ ਧਨ ਹਰ ਕੋਈ ਵੰਡ ਲੈਂਦਾ ਹੈ ਪਰ ਬਜ਼ੁਰਗ ਮਾਂ-ਬਾਪ ਨੂੰ ਲੈਣ ਵਾਲਾ ਹਰ ਕੋਈ ਨਹੀਂ ਹੁੰਦਾ ਹਾਂ, ਅਜਿਹੇ ਵੀ ਹਨ ਜੋ ਉਨ੍ਹਾਂ ਦੀ ਕਦਰ ਕਰਦੇ ਹਨ, ਸੰਭਾਲਦੇ ਹਨ ਪਰ ਜਿੱਥੇ ਸਵਾਰਥ ਹਾਵੀ ਹੋ ਜਾਂਦਾ ਹੈ, ਉੱਥੇ ਮਾਂ-ਬਾਪ ਲਵਾਰਿਸ ਛੱਡ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦਾ ਠੌਰ-ਟਿਕਾਣਾ ਰਹਿ ਜਾਂਦਾ ਹੈ ਅਨਾਥ ਆਸ਼ਰਮ ਜੋ ਅੱਜ-ਕੱਲ੍ਹ ਹਰ ਜਗ੍ਹਾ ਬਣੇ ਦਿਖਾਈ ਦੇ ਰਹੇ ਹਨ
ਅਜਿਹੇ ਅਨਾਥ ਆਸ਼ਰਮ ਜੋ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹਨ, ਪਰ ਹੁਣ ਕੋਈ ਸ਼ਹਿਰ ਇਨ੍ਹਾਂ ਤੋਂ ਬਿਨਾ ਨਹੀਂ ਰਿਹਾ ਹੋਵੇਗਾ ਉਹ ਬਜ਼ੁਰਗ ਜੋ ਅਨਾਥ ਹੋ ਗਏ ਹਨ, ਜਿਨ੍ਹਾਂ ਦੇ ਵੱਡੇ-ਵੱਡੇ ਪਰਿਵਾਰ ਹੁੰਦੇ ਹੋਏ ਵੀ ਇਕੱਲੇ ਹਨ ਉਨ੍ਹਾਂ ਦੀ ਦਰਦ ਭਰੀ ਦਾਸਤਾਂ ਸੁਣ ਕੇ ਰੂਹ ਕੰਬ ਜਾਏਗੀ ਕਦੇ ਕਿਸੇ ਅਨਾਥ ਆਸ਼ਰਮ ਜਾ ਕੇ ਦੇਖਣਾ, ਕਈ ਧਨਾਢ ਅਤੇ ਸੰਪੰਨ ਪਰਿਵਾਰਾਂ ਦੇ ਬਜ਼ੁਰਗ ਅਨਾਥ ਹਾਲਤ ’ਚ ਸਿਸਕੀਆਂ ਭਰਦੇ ਮਿਲ ਜਾਣਗੇ, ਜਿਨ੍ਹਾਂ ਨੂੰ ਦੇਖ ਕੇ ਅਹਿਸਾਸ ਹੋ ਜਾਏਗਾ ਕਿ ਅੱਜ ਦਾ ਮਨੁੱਖ ਕਿੱਧਰ ਜਾ ਰਿਹਾ ਹੈ ਅਜਿਹੇ ਦੁਖੀਆਂ ਨਾਲ ਕੋਈ ਸਮਾਂ ਗੁਜ਼ਾਰਨ ਨੂੰ ਮਿਲੇ ਤਾਂ ਸੌ ਕੰਮ ਛੱਡ ਕੇ ਵੀ ਜਾਓ ਜੇਕਰ ਤੁਹਾਡੇ ਆਸ-ਪਾਸ ਹੈ
ਤਾਂ, ਹੋ ਸਕੇ ਤਾਂ ਰੂਟੀਨ ’ਚ ਮਿਲ ਕੇ ਉਨ੍ਹਾਂ ਨੂੰ ਖੁਸ਼ੀਆਂ ਦਿਓ ਕੋਈ ਦਿਨ-ਤਿਉਹਾਰ ਆਵੇ ਤਾਂ ਉਨ੍ਹਾਂ ਨਾਲ ਮਨਾਓ ਆਪਣਿਆਂ ਦੀ ਜਿਸ ਕਮੀ ਨਾਲ ਉਹ ਦੁਖੀ ਹਨ, ਨਿਰਾਸ਼ਾ ’ਚ ਹਨ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਉਨ੍ਹਾਂ ਨੂੰ ਕਿਸੇ ਸਮਾਨ ਦੀ ਜ਼ਰੂਰਤ ਹੈ, ਤਾਂ ਉਨ੍ਹਾਂ ਨੂੰ ਸਨਮਾਨ ਦੇ ਨਾਲ ਲਿਆ ਕੇ ਦਿਓ ਜਦੋਂ ਮੌਕਾ ਮਿਲੇ ਉਨ੍ਹਾਂ ਦਾ ਹਾਲ-ਚਾਲ ਜਾਣੋ ਤੁਸੀਂ ਉਨ੍ਹਾਂ ਦੇ ਬੇਟਾ-ਬੇਟੀ, ਪੋਤਾ-ਨਾਤੀ ਆਦਿ ਜੋ ਵੀ ਸਮਝੋ, ਉਹ ਬਣ ਕੇ ਉਨ੍ਹਾਂ ਦੀ ਬੋਝਿਲ ਜ਼ਿੰਦਗੀ ਨੂੰ ਹਲਕਾ ਕਰੋ ਤਾਂ ਕਿ ਉਹ ਆਪਣੀ ਜ਼ਿੰਦਗੀ ਦੇ ਬਚੇ ਹੋਏ ਦਿਨ ਹਾਸੇ-ਖੁਸ਼ੀ ਨਾਲ ਗੁਜ਼ਾਰ ਸਕਣ ਉਨ੍ਹਾਂ ਦਾ ਦੁਲਾਰ, ਉਨ੍ਹਾਂ ਦੀਆਂ ਦੁਆਵਾਂ ਤੁਹਾਨੂੰ ਖੁਸ਼ਕਿਸਮਤ ਬਣਾ ਦੇਣਗੀਆਂ ਇਹੀ ਪੂਜਨੀਕ ਗੁਰੂ ਜੀ ਦਾ ਸੰਕਲਪ ਹੈ ਅਤੇ ਇਹੀ ਉਨ੍ਹਾਂ ਦੀ ਸੰਦੇਸ਼ ਹੈ ਇਹੀ ਸਾਡੀ ਸੰਸਕ੍ਰਿਤੀ ਹੈ ਇਹ ਸੱਭਿਅਤਾ ਹੈ
ਕਿਉਂਕਿ ਬਜ਼ੁਰਗ ਸਾਡੀ ਸੰਸਕ੍ਰਿਤੀ ਦੀ ਵਿਰਾਸਤ ਹਨ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪੂਜਨੀਕ ਗੁਰੂ ਜੀ ਦੀ ਇਸ ਪਾਵਨ ਮੁਹਿੰਮ ਦਾ ਉਦੇਸ਼ ਵੀ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਸੰਭਾਲਣਾ ਹੈ, ਬਚਾਉਣਾ ਹੈ ਤਾਂ ਕਿ ਭਾਰਤ ਦੇਸ਼ ਦੀ ਸਰਵੋਤਮ ਸੰਸਕ੍ਰਿਤੀ, ਸਰਵੋਤਮ ਹੀ ਰਹੇ ਸਾਡੇ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ’ਤੇੇ ਸਾਧ-ਸੰਗਤ ਸੇਵਾ ’ਚ ਫੁੱਲ ਚੜ੍ਹਾ ਰਹੀ ਹੈ ਹਰ ਸ਼ਰਧਾਲੂ ਇਸ ਮੁਹਿੰਮ ’ਚ ਵਧ-ਚੜ੍ਹ ਕੇ ਆਪਣਾ ਸਹਿਯੋਗ ਦਿੰਦੇ ਹੋਏ ਪਰਿਵਾਰ ਤੋਂ ਵਾਂਝੇ ਬਜ਼ੁਰਗਾਂ ਦੀ ਸਾਰ-ਸੰਭਾਲ ਕਰ ਰਿਹਾ ਹੈ ਬਜ਼ੁਰਗਾਂ ਦੀਆਂ ਦੁਆਵਾਂ, ਖੁਸ਼ੀਆਂ ਬਟੋਰਨ ਦੇ ਇਸ ਸੁਨਹਿਰੀ ਮੌਕੇ ਦਾ ਸਾਧ-ਸੰਗਤ ਭਰਪੂਰ ਲਾਭ ਉਠਾ ਰਹੀ ਹੈ ਸਾਡੀ ਇਹੀ ਕਾਮਨਾ ਹੈ ਕਿ ਹਰ ਕੋਈ ਇਸ ਮੁਹਿੰਮ ਦਾ ਹਿੱਸਾ ਬਣੇ ਤਾਂ ਕਿ ਕੋਈ ਬਜ਼ੁਰਗ ਅਨਾਥ ਨਾ ਰਹੇ