laughing-gives-many-health-benefits

ਹੱਸਣ ਨਾਲ ਹੁੰਦੇ ਨੇ ਬਹੁਤ ਸਾਰੇ ਸਿਹਤ ਸਬੰਧੀ ਲਾਭ laughing-gives-many-health-benefits
ਜ਼ਿੰਦਗੀ ਦੇ ਕੁਝ ਪਲ ਜਿਨ੍ਹਾਂ ‘ਚ ਅਸੀਂ ਹੱਸਦੇ-ਹਸਾਉਂਦੇ ਹਾਂ, ਉਹ ਸਾਡੀ ਜ਼ਿੰਦਗੀ ਨੂੰ ਤਾਂ ਹਸੀਨ ਬਣਾਉਂਦੇ ਹੀ ਹਨ ਨਾਲ ਹੀ ਸਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੇ ਹਨ ਕਈ ਸੋਧਾਂ ਤੋਂ ਇਹ ਪ੍ਰਮਾਣਿਤ ਹੋਇਆ ਹੈ ਕਿ ਹੱਸਣਾ ਸਿਹਤ ਲਈ ਇੱਕ ਟਾੱਨਿਕ ਦਾ ਕੰਮ ਕਰਦਾ ਹੈ ਇਸ ਨਾਲ ਸਾਡੇ ਸਰੀਰ ਤੇ ਮਨ ਦੋਵੇਂ ਪ੍ਰਭਾਵਿਤ ਹੁੰਦੇ ਹਨ ਇਸ ਲਈ ਮਾਹਿਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ

ਕਿ ਹੱਸਣ ਲਈ ਕਾਰਨ ਦੀ ਤਲਾਸ਼ ਨਾ ਕਰੋ, ਹੱਸੋ ਅਤੇ ਸਿਹਤ-ਲਾਭ ਪਾਓ ਕਿਉਂਕਿ ਜੇਕਰ ਕਾਰਨ ਦੀ ਤਲਾਸ਼ ‘ਚ ਨਿਕਲੇ ਤਾਂ ਮੁਸ਼ਕਲ ਨਾਲ ਕਦੇ ਕੋਈ ਕਾਰਨ ਮਿਲੇਗਾ ਜੋ ਤੁਹਾਡੇ ਤਨ-ਮਨ ਦੋਵਾਂ ਨੂੰ ਪ੍ਰਫੁੱਲਿਤ ਕਰ ਦੇਵੇ ਹੁਣ ਵਿਦੇਸ਼ਾਂ ਦੇ ਨਾਲ-ਨਾਲ ਭਾਰਤ ‘ਚ ਵੀ ਕਈ ਲਾਫਟਰ ਕਲੱਬ ਖੁੱਲ੍ਹ ਰਹੇ ਹਨ ਜੋ ਲਾਫਟਰ ਥੈਰੇਪੀ ਰਾਹੀਂ ਸਿਹਤ ਲਾਭ ਦੇ ਰਹੇ ਹਨ ਮਾਹਿਰਾਂ ਅਨੁਸਾਰ ਹੱਸਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਪ੍ਰਤੀਰੋਧਕ ਸਮਰੱਥਾ ਤੇ ਮਾਨਸਿਕ ਸਿਹਤ ‘ਚ ਸੁਧਾਰ ਆਉਂਦਾ ਹੈ, ਸਰੀਰ ‘ਚ ਊਰਜਾ ਦਾ ਪੱਧਰ ਵਧਦਾ ਹੈ

ਆਓ ਜਾਣੀਏ ਹੱਸਣ ਨਾਲ ਹੋਣ ਵਾਲੇ ਬਹੁਤ ਸਾਰੇ ਲਾਭਾਂ ਨੂੰ:-

  •  ਜਦੋਂ ਅਸੀਂ ਹੱਸਦੇ ਹਾਂ ਤਾਂ ਅਸੀਂ ਆਪਣੇ ਅੰਦਰ ਜ਼ਿਆਦਾ ਆਕਸੀਜਨ ਲੈਂਦੇ ਹਾਂ ਇਸ ਨਾਲ ਅਸੀਂ ਤਾਜ਼ਗੀ ਤੇ ਸਫੁਰਤੀ ਪਾਉਂਦੇ ਹਾਂ ਇਹ ਤਾਜ਼ਗੀ ਤੇ ਸਫੁਰਤੀ ਸਾਨੂੰ ਕਸਰਤ ਨਾਲ ਵੀ ਪ੍ਰਾਪਤ ਹੋ ਸਕਦੀ ਹੈ ਪਰ ਉਸ ‘ਚ ਥੋੜ੍ਹੀ ਮਿਹਨਤ ਕਰਨੀ ਪੈ ਜਾਂਦੀ ਹੈ ਮਾਹਿਰਾਂ ਅਨੁਸਾਰ ਇੱਕ ਮਿੰਟ ਹੱਸਣ ਦੇ ਬਰਾਬਰ ਹੈ ਕਿਸੇ ਰੋਇੰਗ ਮਸ਼ੀਨ ‘ਤੇ 10 ਮਿੰਟ ਕਸਰਤ ਕਰਨਾ ਹੱਸਣਾ ਇੱਕ ਚੰਗੀ ਐਰੋਬਿਕ ਕਸਰਤ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਹੱਸਣਾ ਉਨ੍ਹਾਂ ਵਿਅਕਤੀਆਂ ਲਈ ਵੀ ਚੰਗਾ ਹੈ, ਜੋ ਕਿਸੇ ਸਰੀਰਕ ਅਸਮਰੱਥਾ ਕਾਰਨ ਕਸਰਤ ਕਰਨ ‘ਚ ਅਸਮਰੱਥ ਹਨ ਕਿਉਂਕਿ ਉਹ ਹੱਸ ਕੇ ਉਨ੍ਹਾਂ ਸਭ ਲਾਭਾਂ ਨੂੰ ਪਾ ਸਕਦੇ ਹਨ ਜੋ ਕਸਰਤ ਕਰਨ ‘ਤੇ ਉਨ੍ਹਾਂ ਨੂੰ ਪ੍ਰਾਪਤ ਹੁੰਦੇ ਹਨ
  • ਕਈ ਸੋਧਾਂ ਅਨੁਸਾਰ ਮਾਹਿਰਾਂ ਨੇ ਇਹ ਪਾਇਆ ਕਿ ਜੋ ਵਿਅਕਤੀ ਮਾਨਸਿਕ ਰੋਗਾਂ ਤੋਂ ਪੀੜਤ ਹੈ ਉਨ੍ਹਾਂ ਨੂੰ ਵੀ ਲਾਫਟਰ ਥੈਰੇਪੀ ਅਪਣਾਉਣ ਤੋਂ ਬਾਅਦ ਲਾਭ ਪ੍ਰਾਪਤ ਹੋਇਆ ਤਨਾਅ, ਅਵਸਾਦ, ਨੀਂਦ ਨਾ ਆਉਣਾ ਆਦਿ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਨੇ ਲਾਫਟਰ ਥੈਰੇਪੀ ਅਨੁਸਾਰ ਆਪਣੇ ਰੋਗਾਂ ‘ਚ ਸੁਧਾਰ ਪਾਇਆ
  • ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਹੱਸਣਾ ਸਾਡੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਸਾਡੇ ਸਰੀਰ ‘ਚ ਟੀ-ਸੈਲਜ਼ ਜੋ ਇਨਫੈਕਸ਼ਨ ਨਾਲ ਲੜਦੇ ਹਨ ਉਹ ਤਦ ਹੋਰ ਕਿਰਿਆਸ਼ੀਲ ਹੋ ਜਾਂਦੇ ਹਨ ਜਦੋਂ ਅਸੀਂ ਹੱਸਦੇ ਹਾਂ ਇਸ ਦੇ ਉਲਟ ਹੱਸਣ ਨਾਲ ਇਮਯੂਨੋਗਲੋਬਿਨ-ਏ ਅਤੇ ਬੀ ਵਧਦਾ ਹੈ, ਇਮਯੂਨੋਗਲੋਬਿਨ-ਏ ਸਾਨੂੰ ਵਾਇਰਸ, ਬੈਕਟੀਰੀਆ ਅਤੇ ਹੋਰ ਮਾਇਕ੍ਰੋ ਆਰਗੇਨਿਜਮਸ ਤੋਂ ਸੁਰੱਖਿਆ ਦਿੰਦਾ ਹੈ
  • ਜੇਕਰ ਤੁਸੀਂ ਤਨਾਅ, ਥਕਾਣ ਮਹਿਸੂਸ ਕਰਦੇ ਹੋ ਤਾਂ ਸਰੀਰ ‘ਚ ਸਟੇਊਸ ਹਾਰਮੋਨ ਕੋਰਟੀਸੋਲ ਦਾ ਪੱਧਰ ਵਧ ਜਾਂਦਾ ਹੈ ਤਨਾਅ ਤੇ ਥਕਾਨ ਦੂਰ ਭਜਾਉਣ ਦਾ ਸਭ ਤੋਂ ਕਾਰਗਰ ਉਪਾਅ ਹੈ ਹੱਸਣਾ ਕਿਉਂਕਿ ਇਹ ਮਾਸਪੇਸ਼ੀਆਂ ਨੂੰ ਅਰਾਮ ਪਹੁੰਚਾਉਂਦਾ ਹੈ ਇਹ ਖੂਨ ਸੰਚਾਰਕਾਵਾਂ ‘ਚ ਫੈਲਾਅ ਨੂੰ ਲਿਆਉਂਦਾ ਹੈ ਅਤੇ ਪੂਰੇ ਸਰੀਰ ਨੂੰ ਖੂਨ ਦੀ ਜ਼ਿਆਦਾ ਪੂਰਤੀ ਹੁੰਦੀ ਹੈ
  • ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਹੱਸਣ ਨਾਲ ਦਰਦ ਵੀ ਦੂਰ ਹੁੰਦਾ ਹੈ ਮਾਹਿਰਾਂ ਅਨੁਸਾਰ ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਖੂਨ ‘ਚ ਐਂਡੋਰਫਿਨਸ ਦਾ ਪੱਧਰ ਵਧ ਜਾਂਦਾ ਹੈ ਜੋ ਕਿ ਕੁਦਰਤੀ ਤੌਰ ‘ਤੇ ਦਰਦ ਨਿਵਾਰਕ ਹੈ ਹੱਸਣ ਨਾਲ ਐਂਡੋਰਫਿਨਸ ਦਾ ਪੱਧਰ ਵਧਣ ਨਾਲ ਵਿਅਕਤੀ ਨੂੰ ਦਰਦ ਘੱਟ ਮਹਿਸੂਸ ਹੁੰਦਾ ਹੈ ਆਰਥਰਾਈਟਿਸ, ਸਪਾਂਡਿਲਾਈਟਿਸ, ਸਿਰ ਦਰਦ ਆਦਿ ਨਾਲ ਪੀੜਤ ਲੋਕਾਂ ਨੇ ਹੱਸਣ ‘ਤੇ ਆਪਣੇ ਦਰਦ ਨੂੰ ਘੱਟ ਮਹਿਸੂਸ ਕੀਤਾ
  • ਹੱਸਣਾ ਫੇਫੜਿਆਂ ਲਈ ਚੰਗੀ ਕਸਰਤ ਹੈ ਕਿਉਂਕਿ ਹੱਸਣ ਨਾਲ ਖੂਨ ‘ਚ ਆਕਸੀਜ਼ਨ ਦਾ ਪੱਧਰ ਵਧਦਾ ਹੈ ਅਤੇ ਫੇਫੜਿਆਂ ਦੀ ਸਮਰੱਥਾ ਵੀ
  • ਹੱਸਣਾ ਜਵਾਨ ਦਿਖਣ ‘ਚ ਮੱਦਦ ਕਰਦਾ ਹੈ ਕਿਉਂਕਿ ਹੱਸਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਟੋਨਿੰਗ ਹੁੰਦੀ ਹੈ ਅਤੇ ਫੇਸ਼ੀਅਲ ਐਕਸਪ੍ਰੈਸ਼ਨ ‘ਚ ਵੀ ਸੁਧਾਰ ਹੁੰਦਾ ਹੈ ਇਹ ਚਮੜੀ ਨੂੰ ਪੋਸ਼ਣ ਵੀ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਹੱਸਦੇ ਹਾਂ ਤਾਂ ਜ਼ਿਆਦਾ ਖੂਨ ਦੀ ਪੂਰਤੀ ਕਾਰਨ ਸਾਡਾ ਚਿਹਰਾ ਲਾਲ ਹੋ ਜਾਂਦਾ ਹੈ ਅਤੇ ਚਿਹਰੇ ‘ਤੇ ਇੱਕ ਅਨੋਖੀ ਚਮਕ ਆਉਂਦੀ ਹੈ ਚਿਹਰੇ ਦੀ ਇਹ ਆਭਾ ਤੇ ਚਮੜੀ ਦਾ ਪੋਸ਼ਣ ਸਾਡੀ ਉਮਰ ਨੂੰ ਛੁਪਾਈ ਰੱਖਦਾ ਹੈ
  • ਵਿੰਭਿੰਨ ਸੋਧਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਹੱਸਣਾ ਦਿਲ ਲਈ ਬਹੁਤ ਲਾਭਦਾਇਕ ਹੈ ਹੱਸਣਾ ਹਾਈ ਬਲੱਡ ਪ੍ਰੈਸ਼ਰ ਦੇ ਸੰਚਾਰ ‘ਚ ਤਾਂ ਕਮੀ ਲਿਆਉਂਦਾ ਹੈ ਜਦੋਂ ਕੁਝ ਵਿਅਕਤੀਆਂ ਨੇ ‘ਲਾਫਟਰ ਸੈਸ਼ਨ’ ‘ਚ 10 ਮਿੰਟ ਬਿਤਾਏ ਤਾਂ ਉਨ੍ਹਾਂ ਦੇ ਖੂਨ ਦੇ ਸੰਚਾਰ ‘ਚ 10-20 ਐੱਮਐੱਮ ਦੀ ਕਮੀ ਆਈ ਹਾਈ ਬਲੱਡ ਪ੍ਰੈਸ਼ਰ ਦਾ ਸੰਚਾਰ ਦਿਲ ਰੋਗਾਂ ਦਾ ਸਭ ਤੋਂ ਵੱਡਾ ਪ੍ਰਮੁੱਖ ਕਾਰਨ ਹੈ ਇਸ ਤੋਂ ਉਲਟ ਹੱਸਣ ਨਾਲ ਖੂਨ ਦੇ ਸੰਚਾਰ ‘ਚ ਸੁਧਾਰ ਆਉਂਦਾ ਹੈ ਅਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਜ਼ਿਆਦਾ ਪੂਰਤੀ ਹੁੰਦੀ ਹੈ ਖੂਨ-ਸੰਚਾਰ ‘ਚ ਸੁਧਾਰ ਨਾਲ ਥੱਕੇ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ

ਇਸ ਦੇ ਉਲਟ ਹੱਸਦੇ ਮੁਸਕੁਰਾਉਂਦੇ ਚਿਹਰੇ ਸਭ ਨੂੰ ਚੰਗੇ ਲੱਗਦੇ ਹਨ ਅਤੇ ਤੁਹਾਡੀ ਸ਼ਖਸੀਅਤ ‘ਚ ਨਿਖਾਰ ਲਿਆਉਂਦੇ ਹਨ, ਇਸ ਲਈ ਜਦੋਂ ਵੀ ਸਮਾਂ ਮਿਲੇ, ਥੋੜ੍ਹਾ ਜਿਹਾ ਹੱਸੋ ਅਤੇ ਏਨੇ ਨਾਲ ਆਪਣੀ ਸਿਹਤ ਦਾ ਲਾਭ ਪਾਓ -ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!