ਖੇਡਣ ਦਿਓ ਬੱਚਿਆਂ ਨੂੰ ਪਾਰਕ ‘ਚ jumping-is-important-for-children
ਇਕ ਡੇਢ-ਦੋ ਦਹਾਕੇ ਪਹਿਲਾਂ ਤੱਕ ਤਾਂ ਮੰਨਿਆ ਜਾਂਦਾ ਸੀ ਕਿ ਪੜ੍ਹੋਗੇ, ਲਿਖੋਗੇ ਤਾਂ ਬਣੋਗੇ ਨਵਾਬ ਹੁਣ ਸੋਚ ‘ਚ ਕੁਝ ਬਦਲਾਅ ਆਇਆ ਹੈ ਸਿਰਫ਼ ਕਿਤਾਬੀ ਕੀੜਾ ਬਣ ਕੇ ਰਹਿਣ ਵਾਲੇ ਬੱਚੇ ਆਲ ਰਾਊਂਡਰ ਨਹੀਂ ਬਣ ਸਕਦੇ ਉਸ ਦੇ ਨਾਲ ਓਵਰਆਲ ਪਰਸਨੈਲਿਟੀ ਵਾਲੇ ਬੱਚੇ ਜਿਸ ‘ਚ ਉਨ੍ਹਾਂ ਦੀ ਸਿਹਤ ਅਤੇ ਲੰਬਾਈ ਵੀ ਸ਼ਾਮਲ ਹੁੰਦੀ ਹੈ, ਦੂਜੇ ਪਾਸੇ ਬੱਚੇ ਭੀੜ ‘ਚ ਆਪਣੀ ਵੱਖਰੀ ਸ਼ਖਸੀਅਤ ਰੱਖਦੇ ਹਨ,
ਇਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਣਾ ਵੀ ਜ਼ਰੂਰੀ ਹੈ ਖੇਡ ਅਜਿਹੀ ਹੋਵੇ ਜਿਸ ‘ਚ ਕੁਝ ਫਨ ਤੇ ਐਕਸਰਸਾਈਜ਼ ਵੀ ਹੋਵੇ ਤਾਂ ਬੱਚੇ ਲੰਮੇ ਸਮੇਂ ਤੱਕ ਫਿੱਟ ਰਹਿ ਸਕਦੇ ਹਨ ਬੱਚਿਆਂ ਨੂੰ ਖੁੱਲ੍ਹ ਕੇ ਭੱਜਣਾ ਦੌੜਨਾ ਪਸੰਦ ਹੁੰਦਾ ਹੈ ਅੱਜ-ਕੱਲ੍ਹ ਸ਼ਹਿਰਾਂ ‘ਚ ਛੋਟੇ ਫਲੈਟ ਹੋਣ ਕਾਰਨ ਘਰਾਂ ‘ਚ ਵਿਹੜੇ ਤਾਂ ਹੁੰਦੇ ਨਹੀਂ, ਨਾ ਹੀ ਵਧਦੇ ਟ੍ਰੈਫਿਕ ਕਾਰਨ ਬੱਚਿਆਂ ਦਾ ਗਲੀਆਂ ‘ਚ ਖੇਡਣਾ ਸੁਰੱਖਿਅਤ ਹੈ ਆਸ-ਪਾਸ ਦੇ ਛੋਟੇ ਪਾਰਕ ਹੀ ਖੇਡਣ ਲਈ ਸੁਰੱਖਿਅਤ ਹਨ ਜਿੱਥੇ ਬੱਚਿਆਂ ਦੀ ਕੁਝ ਦੇਰ ਲਈ ਆਊਟਿੰਗ ਵੀ ਹੋ ਜਾਂਦੀ ਹੈ
ਅਤੇ ਬੱਚੇ ਖੇਡ ਵੀ ਲੈਂਦੇ ਹਨ ਛੋਟੇ ਬੱਚੇ ਹਨ ਤਾਂ ਗੋਦ ਜਾਂ ਟਰਾਈਸਾਇਕਲ ਲੈ ਕੇ ਜਾਓ ਥੋੜ੍ਹੇ ਵੱਡੇ ਹੋ ਜਾਣ ਤਾਂ ਸਾਇਕਲ, ਸਕੈਟਸ, ਸਕੇਟ, ਬੋਰਡ, ਰੋਲਰ ਸਕੈਟਸ ਵਗੈਰਾ ਲੈ ਕੇ ਵੀ ਜਾ ਸਕਦੇ ਹੋ ਅਜਿਹੇ ‘ਚ ਬੱਚੇ ਸ਼ਰਾਰਤ ਵੀ ਕਰਨਗੇ, ਇਸ ਲਈ ਉਨ੍ਹਾਂ ‘ਤੇ ਨਜ਼ਰ ਰੱਖੋ, ਨਹੀਂ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ
Table of Contents
ਬੱਚਿਆਂ ਨਾਲ ਖੇਡੋ ਕਈ ਖੇਡਾਂ
ਬੱਚਿਆਂ ਨਾਲ ਮਿਲ ਕੇ ਬਾਲ ਨਾਲ ਕੈਚ ਐਂਡ ਥ੍ਰੋ ਖੇਡ ਸਕਦੇ ਹੋ ਇਸ ਨਾਲ ਬੱਚਿਆਂ ਦੇ ਹੱਥਾਂ ਅਤੇ ਅੱਖਾਂ ਦੀ ਕਸਰਤ ਵੀ ਹੋ ਜਾਂਦੀ ਹੈ ਮਾਰਨਪਿੱਠੀ ਵੀ ਖੇਡ ਸਕਦੇ ਹੋ ਹਲਕੀ ਬਾਲ ਨਾਲ ਇੱਕ-ਦੂਜੇ ‘ਤੇ ਬਾਲ ਮਾਰੋ ਧਿਆਨ ਦਿਓ ਅਰਾਮ ਨਾਲ ਇਸ ਗੇਮ ਨੂੰ ਖੇਡੋ ਫੁੱਟਬਾਲ ਅਤੇ ਬਾਸਕਿਟਬਾਲ ਵੀ ਖੇਡ ਸਕਦੇ ਹੋ ਨਾਲ ਹੀ ਇੱਕ ਪੋਲ ‘ਤੇ ਹੁੱਕ ਲਾ ਕੇ ਬਾਸਕਿਟਬਾਲ ਦਾ ਸਟੈਂਡ ਹੋਵੇ ਤਾਂ ਹਰ ਰੋਜ਼ ਲੈ ਜਾ ਸਕਦੇ ਹੋ ਇਸ ਗੇਮ ਨਾਲ ਬੱਚਿਆਂ ਦੇ ਕੱਦ ‘ਤੇ ਵੀ ਪ੍ਰਭਾਵ ਪਵੇਗਾ ਅਤੇ ਫਿੱਟ ਵੀ ਰਹਿਣਗੇ
ਬੱਚਿਆਂ ਨੂੰ ਸਿਖਾਓ ਤੈਰਾਕੀ
ਸਵੀਮਿੰਗ ਕਰਨਾ ਬੱਚਿਆਂ ਲਈ ਫਨ ਵੀ ਹੈ ਅਤੇ ਸਿਹਤ ਲਈ ਚੰਗੀ ਵੀ ਹੈ ਸਵੀਮਿੰਗ ਨਾਲ ਬੱਚਿਆਂ ‘ਚ ਇਕਾਗਰਤਾ ਵਧਦੀ ਹੈ ਅਤੇ ਬੱਚੇ ਤਾਜ਼ਗੀ ਵੀ ਮਹਿਸੂਸ ਕਰਦੇ ਹਨ, ਖਾਸ ਤੌਰ ‘ਤੇ ਗਰਮੀ ਵਾਲੇ ਦਿਨਾਂ ‘ਚ ਸਵੀਮਿੰਗ ਸਿੱਖ ਕੇ ਬਾਅਦ ‘ਚ ਬੱਚੇ ਸਕੂਲ ਲੇਵਲ ‘ਤੇ ਕੰਪੀਟੀਸ਼ਨ ਲਈ ਵੀ ਜਾ ਸਕਦੇ ਹਨ
ਬੱਚਿਆਂ ਨੂੰ ਸਿਖਾਓ ਪੈਦਲ ਚੱਲਣਾ
ਬੱਚਿਆਂ ਨੂੰ ਸ਼ਾਮ ਦੇ ਸਮੇਂ ਨੇੜਲੀ ਮਾਰਕਿਟ ‘ਚ ਪੈਦਲ ਲੈ ਕੇ ਜਾਓ ਅਤੇ ਘਰ ਦਾ ਛੋਟਾ-ਮੋਟਾ ਸਮਾਨ ਖਰੀਦੋ ਅਤੇ ਉਨ੍ਹਾਂ ਨੂੰ ਨਾਲ-ਨਾਲ ਦੱਸਿਆ ਜਾਵੇ ਕਿ ਕਿਹੜੀ ਸਬਜ਼ੀ ਜਾਂ ਫਲ ਜਾਂ ਦਾਲ ਲੈ ਰਹੇ ਹਾਂ ਬੱਚਿਆਂ ਦਾ ਸ਼ਬਦ-ਗਿਆਨ ਅਤੇ ਚੀਜ਼ਾਂ ਪ੍ਰਤੀ ਪਛਾਣ ਵੀ ਵਧੇਗੀ ਅਤੇ ਪੈਦਲ ਚੱਲਣਾ ਵੀ ਹੋ ਜਾਏਗਾ
ਸਾਲ ‘ਚ ਇੱਕ ਜਾਂ ਦੋ ਵਾਰ ਛੁੱਟੀ ਵਾਲੇ ਦਿਨ ਉਨ੍ਹਾਂ ਨੂੰ ਲੋਕਲ ਟ੍ਰੇਨ ਅਤੇ ਲੋਕਲ ਬੱਸ ‘ਚ ਵੀ ਸੈਰ ਕਰਾ ਦਿਓ ਬੱਸ ਸਟਾਪ ਅਤੇ ਰੇਲਵੇ ਸਟੇਸ਼ਨ ਜ਼ਿਆਦਾ ਦੂਰ ਨਾ ਹੋਵੇ ਤਾਂ ਪੈਦਲ ਲੈ ਜਾਓ ਬੱਚੇ ਪਬਲਿਕ ਟਰਾਂਸਪੋਰਟ ਦਾ ਮਜ਼ਾ ਵੀ ਲੈ ਲੈਣਗੇ ਅਤੇ ਬੱਸ ਅਤੇ ਰੇਲਵੇ ਸਟੇਸ਼ਨ ਦੀ ਪਛਾਣ ਵੀ ਕਰ ਲੈਣਗੇ
ਜੇਕਰ ਸਕੂਲ ਨਜ਼ਦੀਕ ਹੋਵੇ ਤਾਂ
ਜੇਕਰ ਬੱਚੇ ਦਾ ਸਕੂਲ ਘਰੋਂ ਵਾਕਿੰਗ ਡਿਸਟੈਂਸ ‘ਤੇ ਹੈ ਤੇ ਤੁਹਾਡੇ ਮੁਹੱਲੇ ਦੇ ਤਿੰਨ-ਚਾਰ ਬੱਚੇ ਇੱਕ ਹੀ ਉਮਰ ਵਰਗ ਦੇ ਹਨ ਤਾਂ ਉਨ੍ਹਾਂ ਨੂੰ ਤੁਸੀਂ ਸਕੂਲ ਪੈਦਲ ਛੱਡ ਸਕਦੇ ਹੋ ਅਤੇ ਵਾਪਸ ਵੀ ਲੈ ਸਕਦੇ ਹੋ ਮਾਪੇ ਮਿਲ ਕੇ ਲਿਆਉਣ ਛੱਡਣ ਦੀ ਯੋਜਨਾ ਬਣਾ ਲੈਣ ਵਾਰੀ-ਵਾਰੀ ਬੱਚਿਆਂ ਨੂੰ ਮਾਪੇ ਲੈ ਜਾਣ ਬੱਚੇ ਰਸਤੇ ‘ਚ ਗੱਲਾਂ ਕਰਦੇ ਹੋਏ ਜਾਣਗੇ ਅਤੇ ਉਨ੍ਹਾਂ ਦਾ ਮੂਡ ਵੀ ਫਰੈੱਸ਼ ਰਹੇਗਾ
ਬੱਚਿਆਂ ਨੂੰ ਜੋੜੋ ਸਪੋਰਟਸ ਨਾਲ
ਬੱਚਿਆਂ ਨੂੰ ਟੀਵੀ ਤੇ ਕੰਪਿਊਟਰ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਕੁਝ ਸਪੋਰਟਸ ਐਕਟੀਵੀਟੀਜ਼ ਨਾਲ ਜੋੜ ਸਕਦੇ ਹੋ ਜਿਵੇਂ ਰੱਸੀ ਕੁੱਦਣਾ ਜਾਂ ਜੰਪਿੰਗ ਕਰਨਾ ਉਨ੍ਹਾਂ ਦੇ ਦਿਲ ਨੂੰ ਵੀ ਸਿਹਤਮੰਦ ਰੱਖੇਗਾ ਇਸ ਤੋਂ ਇਲਾਵਾ ਕ੍ਰਿਕਟ ਅਤੇ ਟੈਨਿਸ ਅਕਾਦਮੀ ‘ਚ ਵੀ ਬੱਚਿਆਂ ਨੂੰ ਭਰਤੀ ਕਰਵਾਇਆ ਜਾ ਸਕਦਾ ਹੈ
ਤਾਂ ਕਿ ਅੱਗੇ ਚੱਲ ਕੇ ਕਿਸੇ ਇੱਕ ਖੇਡ ਨੂੰ ਆਪਣਾ ਸ਼ੌਂਕ ਜਾਂ ਕਰੀਅਰ ਦੇ ਰੂਪ ‘ਚ ਆਪਣਾ ਸਕਦੇ ਹੋ ਇਸ ਤੋਂ ਇਲਾਵਾ ਬੱਚਿਆਂ ਨੂੰ ਡਾਂਸ, ਐਕਟਿੰਗ, ਪੇਂਟਿੰਗ ਦੀਆਂ ਕਲਾਸਾਂ ‘ਚ ਵੀ ਭੇਜਿਆ ਜਾ ਸਕਦਾ ਹੈ ਇਸ ਨਾਲ ਬੱਚੇ ਅਨੁਸ਼ਾਸਿਤ ਵੀ ਰਹਿਣਗੇ ਅਤੇ ਸਮੇਂ ਦਾ ਸਹੀ ਇਸਤੇਮਾਲ ਵੀ ਹੋਵੇਗਾ
-ਸਾਰਿਕਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.