ਧਨ ਅਤੇ ਗਿਆਨ ਸਿਰਫ਼ ਸੰਜੋ ਕੇ ਹੀ ਨਹੀਂ, ਸਦਉਪਯੋਗ ਵੀ ਜ਼ਰੂਰੀ ਹੈ
ਇੱਕ ਪਿੰਡ ‘ਚ ਧਰਮਦਾਸ ਨਾਮਕ ਇੱਕ ਵਿਅਕਤੀ ਰਹਿੰਦਾ ਸੀ ਗੱਲਾਂ ਤਾਂ ਬੜੀਆਂ ਹੀ ਚੰਗੀਆਂ-ਚੰਗੀਆਂ ਕਰਦਾ ਸੀ ਪਰ ਸੀ ਇੱਕਦਮ ਕੰਜੂਸ ਕੰਜੂਸ ਵੀ ਐਸਾ ਵੈਸਾ ਨਹੀਂ, ਬਿਲਕੁਲ ਮੱਖੀਚੂਸ! ਚਾਹ ਦੀ ਗੱਲ ਤਾਂ ਛੱਡੋ, ਉਹ ਕਿਸੇ ਨੂੰ ਪਾਣੀ ਤੱਕ ਨਹੀਂ ਪੁੱਛਦਾ ਸੀ ਸਾਧੂ-ਸੰਤਾਂ ਅਤੇ ਭਿਖਾਰੀਆਂ ਨੂੰ ਦੇਖ ਕੇ ਤਾਂ ਉਸਦੇ ਪ੍ਰਾਣ ਹੀ ਸੁੱਕ ਜਾਂਦੇ ਸਨ ਕਿ ਕਿਤੇ ਕੋਈ ਕੁਝ ਮੰਗ ਨਾ ਬੈਠੇ ਇੱਕ ਦਿਨ ਉਸ ਦੇ ਦਰਵਾਜ਼ੇ ‘ਤੇ ਇੱਕ ਮਹਾਤਮਾ ਆਏ ਅਤੇ ਧਰਮਦਾਸ ਤੋਂ ਸਿਰਫ਼ ਇੱਕ ਰੋਟੀ ਮੰਗੀ ਪਹਿਲਾਂ ਤਾਂ ਧਰਮਦਾਸ ਨੇ ਮਹਾਤਮਾ ਨੂੰ ਕੁਝ ਵੀ ਦੇਣ ਤੋਂ ਮਨ੍ਹਾ ਕਰ ਦਿੱਤਾ ਪਰ ਉਦੋਂ ਉਹ ਉੱਥੇ ਖੜ੍ਹਾ ਰਿਹਾ ਤਾਂ ਉਸ ਨੂੰ ਅੱਧੀ ਰੋਟੀ ਦੇਣ ਲੱਗਿਆ ਅੱਧੀ ਰੋਟੀ ਦੇਖ ਕੇ ਮਹਾਤਮਾ ਨੇ ਕਿਹਾ ਕਿ ਹੁਣ ਤਾਂ ਮੈਂ ਅੱਧੀ ਰੋਟੀ ਨਹੀਂ, ਪੇਟ ਭਰਕੇ ਖਾਣਾ ਖਾਊਂਗਾ ਇਸ ‘ਤੇ ਧਰਮਦਾਸ ਨੇ ਕਿਹਾ ਕਿ ਹੁਣ ਉਹ ਕੁਝ ਨਹੀਂ ਦੇਵੇਗਾ ਮਹਾਤਮਾ ਰਾਤਭਰ ਚੁੱਪਚਾਪ ਭੁੱਖਾ-ਪਿਆਸਾ ਧਰਮਦਾਸ ਦੇ ਦਰਵਾਜ਼ੇ ‘ਤੇ ਖੜ੍ਹਾ ਰਿਹਾ
ਸਵੇਰੇ ਜਦੋਂ ਧਰਮਦਾਸ ਨੇ ਮਹਾਤਮਾ ਨੂੰ ਆਪਣੇ ਦਰਵਾਜ਼ੇ ‘ਤੇ ਖੜ੍ਹਾ ਦੇਖਿਆ ਤਾਂ ਸੋਚਿਆ ਕਿ ਜੇਕਰ ਮੈਂ ਇਸ ਨੂੰ ਪੇਟਭਰ ਖਾਣਾ ਨਹੀਂ ਖੁਵਾਇਆ ਅਤੇ ਇਹ ਭੁੱਖ-ਪਿਆਸ ਨਾਲ ਇੱਥੇ ਮਰ ਗਿਆ ਤਾਂ ਮੇਰੀ ਬਦਨਾਮੀ ਹੋਵੇਗੀ ਬਿਨਾਂ ਕਾਰਨ ਸਾਧੂ ਦੀ ਹੱਤਿਆ ਦਾ ਦੋਸ਼ ਲੱਗੇਗਾ ਧਰਮਦਾਸ ਨੇ ਮਹਾਤਮਾ ਨੂੰ ਕਿਹਾ ਕਿ ਬਾਬਾ, ਤੁਸੀਂ ਵੀ ਕੀ ਯਾਦ ਕਰੋਗੇ, ਆਓ ਪੇਟ ਭਰ ਖਾਣਾ ਖਾ ਲਓ ਮਹਾਤਮਾ ਵੀ ਕੋਈ ਐਸਾ-ਵੈਸਾ ਨਹੀਂ ਸੀ ਧਰਮਦਾਸ ਦੀ ਗੱਲ ਸੁਣ ਕੇ ਮਹਾਤਮਾ ਨੇ ਕਿਹਾ ਕਿ ਹੁਣ ਮੈਂ ਖਾਣਾ ਨਹੀਂ ਖਾਣਾ ਮੈਨੂੰ ਤਾਂ ਇੱਕ ਖੂਹ ਖੁਦਵਾ ਦਿਓ ‘ਲਓ, ਹੁਣ ਖੂਹ ਕਿੱਥੋਂ ਵਿੱਚ ਆ ਗਿਆ’ ਧਰਮਦਾਸ ਨੇ ਸਾਧੂ ਮਹਾਰਾਜ ਨੂੰ ਕਿਹਾ ਧਰਮਦਾਸ ਨੇ ਖੂਹ ਖੁਦਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸਾਧੂ ਮਹਾਰਾਜ ਅਗਲੇ ਦਿਨ ਫਿਰ ਰਾਤਭਰ ਚੁੱਪਚਾਪ ਭੁੱਖਾ-ਪਿਆਸਾ ਧਰਮਦਾਸ ਦੇ ਦਰਵਾਜ਼ੇ ‘ਤੇ ਖੜ੍ਹਾ ਰਿਹਾ
ਅਗਲੇ ਦਿਨ ਸਵੇਰੇ ਵੀ ਜਦੋਂ ਧਰਮਦਾਸ ਨੇ ਸਾਧੂ ਮਹਾਤਮਾ ਨੂੰ ਭੁੱਖਾ-ਪਿਆਸਾ ਆਪਣੇ ਦਰਵਾਜ਼ੇ ‘ਤੇ ਹੀ ਖੜ੍ਹਾ ਪਾਇਆ ਤਾਂ ਸੋਚਿਆ ਕਿ ਜੇਕਰ ਮੈਂ ਖੂਹ ਨਹੀਂ ਖੁਦਵਾਇਆ ਤਾਂ ਇਹ ਮਹਾਤਮਾ ਇਸ ਵਾਰ ਜ਼ਰੂਰ ਭੁੱਖਾ-ਪਿਆਸਾ ਮਰ ਜਾਏਗਾ ਅਤੇ ਮੇਰੀ ਬਦਨਾਮੀ ਹੋਵੇਗੀ ਧਰਮਦਾਸ ਨੇ ਕਾਫ਼ੀ ਸੋਚ-ਵਿਚਾਰ ਕੀਤਾ ਅਤੇ ਮਹਾਤਮਾ ਨੂੰ ਕਿਹਾ ਕਿ ਸਾਧੂ ਬਾਬਾ, ਮੈਂ ਤੁਹਾਡੇ ਲਈ ਇੱਕ ਖੂਹ ਖੁਦਵਾ ਦਿੰਦਾ ਹਾਂ ਅਤੇ ਇਸ ਤੋਂ ਅੱਗੇ ਹੁਣ ਕੁਝ ਨਾ ਬੋਲਣਾ ‘ਨਹੀਂ, ਇੱਕ ਨਹੀਂ ਹੁਣ ਤਾਂ ਦੋ ਖੂਹ ਖੁਦਵਾਉਣੇ ਪੈਣਗੇ’ ਮਹਾਤਮਾ ਦੀਆਂ ਫਰਮਾਇਸ਼ਾਂ ਵਧਦੀਆਂ ਹੀ ਜਾ ਰਹੀਆਂ ਸਨ
ਧਰਮਦਾਸ ਕੰਜੂਸ ਜ਼ਰੂਰ ਸੀ, ਬੇਵਕੂਫ ਨਹੀਂ ਉਸ ਨੇ ਸੋਚਿਆ ਕਿ ਜੇਕਰ ਮੈਂ ਦੋ ਖੂਹ ਖੁਦਵਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਇਹ ਚਾਰ ਖੂਹ ਖੁਦਵਾਉਣ ਦੀ ਗੱਲ ਕਰਨ ਲੱਗੇਗਾ, ਇਸ ਲਈ ਧਰਮਦਾਸ ਨੇ ਚੁੱਪਚਾਪ ਦੋ ਖੂਹ ਖੁਦਵਾਉਣ ‘ਚ ਹੀ ਆਪਣੀ ਭਲਾਈ ਸਮਝੀ ਖੂਹ ਖੁਦ ਕੇ ਤਿਆਰ ਹੋਏ ਤਾਂ ਉਨ੍ਹਾਂ ‘ਚ ਪਾਣੀ ਭਰਨ ਲੱਗਿਆ ਜਦੋਂ ਖੂਹਾਂ ‘ਚ ਪਾਣੀ ਭਰ ਗਿਆ ਤਾਂ ਮਹਾਤਮਾ ਨੇ ਧਰਮਦਾਸ ਨੂੰ ਕਿਹਾ, ‘ਦੋ ਖੂਹਾਂ ‘ਚੋਂ ਇੱਕ ਖੂਹ ਮੈਂ ਤੈਨੂੰ ਦਿੰਦਾ ਹੈ ਅਤੇ ਇੱਕ ਆਪਣੇ ਕੋਲ ਰੱਖ ਲੈਂਦਾ ਹਾਂ ਮੈਂ ਕੁਝ ਦਿਨਾਂ ਲਈ ਕਿਤੇ ਜਾ ਰਿਹਾ ਹਾਂ ਪਰ ਧਿਆਨ ਰਹੇ, ਮੇਰੇ ਖੂਹ ‘ਚੋਂ ਤੂੰ ਇੱਕ ਬੂੰਦ ਪਾਣੀ ਵੀ ਨਹੀਂ ਕੱਢਣਾ ਹੈ ਨਾਲ ਹੀ ਆਪਣੇ ਖੂਹ ‘ਚੋਂ ਸਾਰੇ ਪਿੰਡ ਵਾਲਿਆਂ ਨੂੰ ਰੋਜ਼ ਪਾਣੀ ਕੱਢਣ ਦੇਣਾ ਹੈ ਮੈਂ ਵਾਪਸ ਆ ਕੇ ਆਪਣੇ ਖੂਹ ਤੋਂ ਪਾਣੀ ਪੀ ਕੇ ਪਿਆਸ ਬੁਝਾਊਂਗਾ
ਧਰਮਦਾਸ ਨੇ ਮਹਾਤਮਾ ਵਾਲੇ ਖੂਹ ਦੇ ਮੂੰਹ ‘ਤੇ ਇੱਕ ਮਜ਼ਬੂਤ ਢੱਕਣ ਲਗਵਾ ਦਿੱਤਾ ਸਾਰੇ ਪਿੰਡ ਵਾਲੇ ਰੋਜ ਧਰਮਦਾਸ ਵਾਲੇ ਖੂਹ ਤੋਂ ਪਾਣੀ ਭਰਨ ਲੱਗੇ ਲੋਕ ਖੂਬ ਪਾਣੀ ਕੱਢਦੇ ਪਰ ਖੂਹ ‘ਚ ਪਾਣੀ ਘੱਟ ਨਾ ਹੁੰਦਾ ਸ਼ੁੱਧ-ਠੰਡਾ ਪਾਣੀ ਪਾ ਕੇ ਪਿੰਡ ਵਾਲੇ ਨਿਹਾਲ ਹੋ ਗਏ ਸਨ ਅਤੇ ਮਹਾਤਮਾ ਜੀ ਦਾ ਗੁਣਗਾਨ ਕਰਦੇ ਨਾ ਥੱਕਦੇ ਸੀ ਇੱਕ ਸਾਲ ਤੋਂ ਬਾਅਦ ਮਹਾਤਮਾ ਉਸ ਪਿੰਡ ‘ਚ ਆਏ ਅਤੇ ਧਰਮਦਾਸ ਨੂੰ ਬੋਲੇ ਕਿ ਉਸ ਦਾ ਖੂਹ ਖੋਲ੍ਹ ਦਿੱਤਾ ਜਾਵੇ ਧਰਮਦਾਸ ਨੇ ਖੂਹ ਦਾ ਢੱਕਣ ਹਟਵਾ ਦਿੱਤਾ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਖੂਹ ‘ਚ ਇੱਕ ਬੂੰਦ ਵੀ ਪਾਣੀ ਨਹੀਂ ਸੀ
ਮਹਾਤਮਾ ਨੇ ਕਿਹਾ, ‘ਖੂਹ ਤੋਂ ਕਿੰਨਾ ਵੀ ਪਾਣੀ ਕਿਉਂ ਨਾ ਕੱਢਿਆ ਜਾਵੇ, ਉਹ ਕਦੇ ਖਤਮ ਨਹੀਂ ਹੁੰਦਾ ਸਗੋਂ ਵਧਦਾ ਜਾਂਦਾ ਹੈ ਖੂਹ ਦਾ ਪਾਣੀ ਨਾ ਕੱਢਣ ‘ਤੇ ਖੂਹ ਸੁੱਕ ਜਾਂਦਾ ਹੈ, ਇਸ ਦਾ ਸਪੱਸ਼ਟ ਪ੍ਰਮਾਣ ਤੁਹਾਡੇ ਸਾਹਮਣੇ ਹੈ ਜੇਕਰ ਕਿਸੇ ਕਾਰਨ ਖੂਹ ਦਾ ਪਾਣੀ ਨਾ ਕੱਢਦੇ ਪਰ ਪਾਣੀ ਨਹੀਂ ਵੀ ਸੁੱਕੇਗਾ ਤਾਂ ਉਹ ਸੜ ਜ਼ਰੂਰ ਜਾਵੇਗਾ ਅਤੇ ਕਿਸੇ ਕੰਮ ‘ਚ ਨਹੀਂ ਆਏਗਾ’ ਮਹਾਤਮਾ ਨੇ ਅੱਗੇ ਕਿਹਾ, ‘ਖੂਹ ਦੇ ਪਾਣੀ ਵਾਂਗ ਹੀ ਧਨ-ਦੌਲਤ ਦੀਆਂ ਵੀ ਤਿੰਨ ਗਤੀਆਂ ਹੁੰਦੀਆਂ ਹਨ ਵਰਤੋਂ, ਨਾਸ਼ ਅਤੇ ਦੁਰਵਰਤੋਂ ਧਨ-ਦੌਲਤ ਦਾ ਜਿੰਨਾ ਇਸਤੇਮਾਲ ਕਰਾਂਗੇ, ਉਹ ਓਨਾ ਹੀ ਵਧਦਾ ਜਾਏਗਾ ਧਨ-ਦੌਲਤ ਦਾ ਇਸਤੇਮਾਲ ਨਾ ਕਰਨ ‘ਤੇ ਖੂਹ ਦੇ ਪਾਣੀ ਵਾਂਗ ਹੀ ਸੁੱਕ ਜਾਏਗਾ,
ਖ਼ਤਮ ਹੋ ਜਾਏਗਾ ਅਤੇ ਜੇਕਰ ਇਸ ਦੇ ਬਾਵਜ਼ੂਦ ਵੀ ਬਚਿਆ ਰਿਹਾ ਤਾਂ ਉਹ ਧਨ-ਦੌਲਤ ਨਿਰਥੱਕ ਪਿਆ ਰਹੇਗਾ ਉਸ ਦੀ ਵਰਤੋਂ ਸੰਭਵ ਨਹੀਂ ਰਹੇਗੀ ਜਾਂ ਹੋਰ ਕੋਈ ਉਸ ਦੀ ਦੁਰਵਰਤੋਂ ਕਰ ਸਕਦਾ ਹੈ ਆਖਰ ਕਮਾਇਆ ਧਨ-ਦੌਲਤ ਦਾ ਸਮਾਂ ਰਹਿੰਦੇ ਸਦਉਪਯੋਗ ਕਰਨਾ ਜ਼ਰੂਰੀ ਹੈ’ ”ਗਿਆਨ ਦੀ ਵੀ ਇਹੀ ਸਥਿਤੀ ਹੁੰਦੀ ਹੈ ਧਨ-ਦੌਲਤ ਨਾਲ ਦੂਜਿਆਂ ਦੀ ਮੱਦਦ ਕਰਨ ਵਾਂਗ ਹੀ ਗਿਆਨ ਵੀ ਵੰਡਦੇ ਚੱਲੋ ਸਾਡਾ ਸਮਾਜ ਜਿੰਨਾ ਜ਼ਿਆਦਾ ਗਿਆਨਵਾਨ, ਜਿੰਨਾ ਜ਼ਿਆਦਾ ਸਿੱਖਿਅਕ ਤੇ ਸੁਸੰਸਕ੍ਰਿਤ ਹੋਵੇਗਾ, ਓਨੀ ਹੀ ਦੇਸ਼ ‘ਚ ਸੁੱਖ-ਸ਼ਾਂਤੀ ਅਤੇ ਸਮਰਿਧੀ ਆਏਗੀ ਫਿਰ ਗਿਆਨ ਵੰਡਣ ਵਾਲੇ ਅਤੇ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੇ ਦਾ ਵੀ ਖੂਹ ਦੇ ਪਾਣੀ ਵਾਂਗ ਕੁਝ ਨਹੀਂ ਘਟਦਾ ਸਗੋਂ ਵਧਦਾ ਹੀ ਹੈ’, ਮਹਾਤਮਾ ਜੀ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਦੇ ਇੱਕ ਵਿਦਵਾਨ ਰਾਮੇਸ਼ਵਰ ਪ੍ਰਸ਼ਾਦ ਜੀ ਨੇ ਕਿਹਾ ਧਰਮਦਾਸ ਨੇ ਕਿਹਾ, ‘ਹਾਂ, ਗੁਰੂ ਜੀ ਤੁਸੀਂ ਵੀ ਬਿਲਕੁਲ ਠੀਕ ਕਹਿ ਰਹੇ ਹੋ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ’ ਇਸ ਘਟਨਾ ਨਾਲ ਧਰਮਦਾਸ ਨੂੰ ਸਹੀ ਗਿਆਨ ਅਤੇ ਸਹੀ ਦਿਸ਼ਾ ਮਿਲ ਗਈ ਸੀ
ਸੀਤਾਰਾਮ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.