ਬਚਪਨ ਤੋਂ ਹੀ ਬੇਟੀਆਂ ’ਚ ਆਤਮਵਿਸ਼ਵਾਸ ਭਰਨਾ ਬੇਹੱਦ ਜ਼ਰੂਰੀ
ਅੱਜ ਦੇ ਸਮੇਂ ’ਚ ਬੇਟੀਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਮਾਰਗਦਰਸ਼ਨ ਕਰਨਾ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ ਇਸ ਬਦਲਦੇ ਦੌਰ ’ਚ ਬੇਟੀਆਂ ’ਚ ਬਚਪਨ ਤੋਂ ਹੀ ਆਤਮਵਿਸ਼ਵਾਸ ਭਰਨਾ ਬੇਹੱਦ ਜ਼ਰੂਰੀ ਹੈ ਤਾਂਕਿ ਜਿਵੇਂ-ਜਿਵੇਂ ਉਹ ਵੱਡੀਆਂ ਹੁੰਦੀਆਂ ਜਾਣ ਸਮਾਜ ’ਚ ਆਪਣੀ ਵੱਖਰੀ ਪਹਿਚਾਣ ਦੇ ਨਾਲ ਛਾਪ ਵੀ ਛੱਡਣ
ਕਹਿੰਦੇ ਹਨ ਕਿ ਬੇਟੀਆਂ ਆਪਣੇ ਮਾਪਿਆਂ ਲਈ ਬੇਹੱਦ ਖਾਸ ਹੁੰਦੀਆਂ ਹਨ ਜਿੰਨੀਆਂ ਉਹ ਖਾਸ ਹੁੰਦੀਆਂ ਹਨ ਓਨੀ ਹੀ ਖਾਸ ਉਨ੍ਹਾਂ ਦੀ ਦੇਖਭਾਲ ਵੀ ਹੁੰਦੀ ਹੈ ਜਿਵੇਂ-ਜਿਵੇਂ ਬੇਟੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ, ਉਵੇਂ-ਉਵੇਂ ਉਨ੍ਹਾਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਵੀ ਵਧਦੀ ਜਾਂਦੀ ਹੈ ਗੱਲ ਜੇਕਰ ਪੁਰਾਣੇ ਯੁੱਗ ਦੀ ਕਰੀਏ ਤਾਂ ਪਹਿਲਾਂ ਘਰ-ਪਰਿਵਾਰ ’ਚ ਬੇਟੀਆਂ ਦੇ ਪੈਦਾ ਹੋਣ ’ਤੇ ਉਨ੍ਹਾਂ ਨੂੰ ਸ਼ਗੁਨ ਅਤੇ ਦੇਵੀ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਸੀ ਪਰ ਅੱਜ ਦੇ ਸਮੇਂ ’ਚ ਵੀ ਬੇਟੀਆਂ ਆਪਣੇ ਆਤਮਵਿਸ਼ਵਾਸ ਨਾਲ ਉੱਚੇ ਤੋਂ ਉੱਚਾ ਆਸਮਾਨ ਛੂਹਣ ਦੀ ਪ੍ਰਤਿਭਾ ਰੱਖਦੀਆਂ ਹਨ ਅੱਜ ਦੇ ਸਮੇਂ ’ਚ ਉਨ੍ਹਾਂ ਦਾ ਦਰਜਾ ਲੜਕਿਆਂ ਤੋਂ ਘੱਟ ਨਹੀਂ ਹੈ
ਇਹ ਸਭ ਕੁਝ ਉਨ੍ਹਾਂ ਦੇ ਮਾਪਿਆਂ ਦੀ ਪਰਵਰਿਸ਼ ਦਾ ਨਤੀਜਾ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦਾ ਸਿਰ ਮਾਣ ਨਾਲ ਉੱਪਰ ਉੱਠਦਾ ਹੈ ਬਹੁਤ ਸਾਰੇ ਮਾਪੇ ਹੁੰਦੇ ਹਨ ਜੋ ਆਪਣੇ ਬੱਚਿਆਂ ਦੀ ਤਰੱਕੀ ਦੇਖਣਾ ਚਾਹੁੰਦੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਹਰ ਦਿਸ਼ਾ ’ਚ ਅੱਗੇ ਵਧੇ, ਚਾਹੇ ਉਹ ਕੋਈ ਵੀ ਕੰਮ ਕਿਉਂ ਨਾ ਹੋਵੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੀ ਬੇਟੀ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕਰੋ ਤਾਂ ਕਿ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਸਕੇ
Table of Contents
ਬੇਟੀ ਨੂੰ ਕਰੋ ਉਤਸ਼ਾਹਿਤ:
ਜਦੋਂ ਬੇਟੀ ਵੱਡੀ ਹੁੰਦੀ ਹੈ, ਤਾਂ ਉਸ ਦੀਆਂ ਜ਼ਰੂਰਤਾਂ ਵੀ ਵਧਦੀਆਂ ਜਾਂਦੀਆਂ ਹਨ ਤੁਸੀਂ ਉਸ ਨੂੰ ਜ਼ਮੀਨ ਨਾਲ ਜੁੜੇ ਰਹਿਣਾ ਸਿਖਾਓ ਜੇਕਰ ਉਹ ਅੱਗੇ ਵਧਣ ਲਈ ਆਪਣੇ ਭਵਿੱਖ ਨੂੰ ਲੈ ਕੇ ਕੁਝ ਚੋਣ ਕਰਦੀ ਹੈ ਤਾਂ ਉਸ ਨੂੰ ਨਿਰਾਸ਼ ਨਾ ਕਰੋ ਉਸ ਦਾ ਸਾਥ ਦਿਓ ਇੱਕ ਬੱਚੇ ਲਈ ਉਸ ਦੇ ਮਾਤਾ-ਪਿਤਾ ਦਾ ਸਾਥ ਬੇਹੱਦ ਜ਼ਰੂਰੀ ਹੁੰਦਾ ਹੈ ਤੁਸੀਂ ਉਸ ਨੂੰ ਉਤਸ਼ਾਹਿਤ ਕਰੋ ਤਾਂ ਕਿ ਉਸ ਦੇ ਅੰਦਰ ਦਾ ਆਤਮਵਿਸਵਾਸ਼ ਘੱਟ ਨਾ ਹੋਵੇ
ਬੇਟੀ ਦੀ ਕਰੋ ਤਾਰੀਫ:
ਤੁਸੀਂ ਆਪਣੀ ਬੇਟੀ ਨੂੰ ਦੱਸੋ ਕਿ ਉਹ ਦੁਨੀਆਂ ਦੀ ਸਭ ਤੋਂ ਖੂਬਸੂਰਤ ਲੜਕੀ ਹੈ ਉਸ ਦੇ ਅੰਦਰ ਕੋਈ ਵੀ ਕਮੀ ਨਹੀਂ ਹੈ ਉਸ ਦੇ ਅੰਦਰ ਅਜਿਹੀ ਗੱਲ ਹੈ ਜੋ ਉਸ ਨੂੰ ਬਾਕੀਆਂ ਤੋਂ ਜੁਦਾ ਬਣਾਉਂਦੀ ਹੈ ਇਸ ਨਾਲ ਬੇਟੀ ਦਾ ਆਤਮਵਿਸ਼ਵਾਸ ਹੋਰ ਵੀ ਵਧੇਗਾ
ਸਿੱਖਣ ਦਾ ਦਿਓ ਮੌਕਾ:
ਜੇਕਰ ਬੇਟੀ ਨੂੰ ਸੰਗੀਤ ਜਾਂ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ’ਚ ਇਨਟਰਸਟ ਹੈ ਪਰ ਉਹ ਇਨ੍ਹਾਂ ’ਚ ਫਿੱਟ ਨਹੀਂ ਬੈਠਦੇ ਅਜਿਹੇ ’ਚ ਜੇਕਰ ਤੁਸੀਂ ਉਸ ਦਾ ਸਾਥ ਨਹੀਂ ਦੇਵੋਗੇ ਤਾਂ ਉਸ ਦਾ ਮਨੋਬਲ ਟੁੱਟਦਾ ਚਲਿਆ ਜਾਵੇਗਾ ਉਸ ਨੂੰ ਸਿੱਖਣ ਦਾ ਮੌਕਾ ਜ਼ਰੂਰ ਦਿਓ ਉਸ ਨੂੰ ਆਪਣੀ ਅਸਲ ਪ੍ਰਤਿਭਾ ਹੌਲੀ-ਹੌਲੀ ਖੁਦ ਸਮਝ ਆਏਗੀ ਅਤੇ ਉਹ ਅੱਗੇ ਵਧੇਗੀ
ਬੇਟੀ ਨੂੰ ਸਿਖਾਓ ਸਮਾਜਿਕਤਾ:
ਬੇਟੀ ਨੂੰ ਸਮਾਜ ਅਤੇ ਉਸ ਨਾਲ ਜੁੜੀਆਂ ਗੱਲਾਂ ਬਾਰੇ ਸਿਖਾਓ ਉਸ ਨੂੰ ਸਿਖਾਓ ਕਿ ਜੇਕਰ ਉਸ ਨਾਲ ਕੋਈ ਦੋਸਤੀ ਨਹੀਂ ਕਰਦਾ ਤਾਂ ਉਸ ਦਾ ਕੀ ਕਾਰਨ ਹੋ ਸਕਦਾ ਹੈ ਸਮਾਜ ਪ੍ਰਤੀ ਉਸ ਦੇ ਅੰਦਰ ਨਕਾਰਾਤਮਕਤਾ ਨਾ ਭਰੋ ਨਹੀਂ ਤਾਂ ਇੱਕ ਸਮੇਂ ਤੋਂ ਬਾਅਦ ਉਹ ਸਮਾਜ ਨੂੰ ਨਕਾਰਾਤਮਕ ਨਜ਼ਰੀਏ ਨਾਲ ਦੇਖਣ ਲੱਗੇਗੀ ਉਸ ਨੂੰ ਸਾਰੇ ਪਹਿਲੂਆਂ ਬਾਰੇ ਜ਼ਰੂਰ ਸਿਖਾਓ
ਵਧਾਓ ਬੇਟੀ ਦੀ ਸਮਰੱਥਾ:
ਜੇਕਰ ਤੁਹਾਡੀ ਬੇਟੀ ਆਪਣਾ ਹੋਮਵਰਕ ਕਰ ਰਹੀ ਹੈ ਤਾਂ ਵੈਸੇ ਹੀ ਉਸ ਦੀ ਮੱਦਦ ਨਾ ਕਰੋ ਉਹ ਜਦੋਂ ਤੱਕ ਤੁਹਾਡੇ ਤੋਂ ਮੱਦਦ ਨਹੀਂ ਮੰਗਦੀ ਉਦੋਂ ਤੱਕ ਉਸ ਦੀ ਮੱਦਦ ਨਾ ਕਰੋ ਉਸ ਨੂੰ ਉਸ ਦੀ ਸਮਰੱਥਾ ਅਨੁਸਾਰ ਕੰਮ ਕਰਨ ਦਿਓ ਉਸ ਨੂੰ ਆਪਣੇ ਦਮ ’ਤੇ ਅੱਗੇ ਵਧਣ ਲਈ ਉਤਸ਼ਾਹਿਤ ਕਰੋ
ਨਾ ਥੋਪੋ ਆਪਣੀ ਮਰਜ਼ੀ:
ਅੱਜ ਦੇ ਸਮੇਂ ’ਚ ਬੇਟੀਆਂ ਸਪੋਰਸ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ ਅਤੇ ਉਸ ’ਚ ਆਪਣਾ ਭਵਿੱਖ ਵੀ ਤੈਅ ਕਰ ਰਹੀਆਂ ਹਨ ਜੇਕਰ ਉਹ ਇੱਕ ਜਿੰਮਨਾਸਟਿਕ ਬਣਨਾ ਚਾਹੁੰਦੀ ਹੈ ਜਾਂ ਫੁੱਟਬਾਲ ਖੇਡਣਾ ਚਾਹੁੰਦੀ ਹੈ ਤਾਂ ਉਸ ਨੂੰ ਅੱਗੇ ਵਧਣ ਦਿਓ, ਨਾ ਕੀ ਆਪਣਾ ਫੈਸਲਾ ਜਾਂ ਆਪਣੀ ਚਾਹਤ ਉਸ ’ਤੇ ਥੋਪੋ ਤੁਸੀਂ ਇਹ ਜ਼ਰੂਰ ਪਤਾ ਲਾ ਸਕਦੇ ਹੋ ਕਿ ਉਹ ਕਿਸ ਖੇਡ ਨੂੰ ਖੇਡਣ ਲਈ ਜ਼ਿਆਦਾ ਅੱਗੇ ਹੈ ਤੁਸੀਂ ਖੁਦ ਉਸ ਲਈ ਕੋਈ ਖੇਡ ਤੈਅ ਨਾ ਕਰੋ
ਨਾ ਬਣਾਓ ਕਮਜ਼ੋਰ:
ਤੁਸੀਂ ਇੱਕ ਬੇਟੀ ਦੇ ਮਾਪੇ ਹੋ ਤਾਂ ਬਿਲਕੁਲ ਵੀ ਨਾ ਸੋਚੋ ਕਿ ਉਹ ਇੱਕ ਬੇਟੀ ਹੋਣ ਦੇ ਨਾਤੇ ਜੀਵਨਭਰ ਸੰਘਰਸ਼ ਕਰੇਗੀ ਤੁਸੀਂ ਉਸ ਦੀ ਕਿਸੇ ਤਾਕਤ ਜਾਂ ਕਮਜ਼ੋਰੀ ਦੀ ਧਾਰਨਾ ਬਿਲਕੁਲ ਨਾ ਬਣਾਓ ਉਸ ਦੀਆਂ ਖੂਬੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਉਸ ਦੀਆਂ ਕਮਜ਼ੋਰੀਆਂ ਨੂੰ ਵੀ ਸਮੇਂ ’ਤੇ ਪਹਿਚਾਣੋ ਅਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ
ਬੇਟੀ ਨੂੰ ਦਿਖਾਓ ਰੋਲ ਮਾਡਲ:
ਅਕਸਰ ਅਜਿਹਾ ਹੁੰਦਾ ਹੈ ਜਦੋਂ ਵੀ ਤੁਸੀਂ ਕੋਈ ਨਿਊਜ਼ ਦੇਖਦੇ ਜਾਂ ਪੜ੍ਹਦੇ ਹੋ ਤਾਂ ਉਸ ’ਚ ਤੁਹਾਨੂੰ ਕਈ ਮਹਿਲਾਵਾਂ ਸੀਨੇਟਰੀ, ਖਿਡਾਰੀ, ਡਾਕਟਰ ਜਾਂ ਐਥਲੀਟ ਦਿਖਣਗੀਆਂ ਇਹ ਵਧੀਆ ਤਰੀਕਾ ਹੁੰਦਾ ਹੈ ਆਪਣੀ ਬੇਟੀ ਨੂੰ ਇਨ੍ਹਾਂ ਮਹਿਲਾਵਾਂ ਬਾਰੇ ਦਿਖਾਉਣਾ ਅਤੇ ਸਮਝਾਉਣਾ ਤੁਸੀਂ ਇਨ੍ਹਾਂ ’ਚੋਂ ਕੋਈ ਵੀ ਆਪਣੀ ਬੇਟੀ ਲਈ ਰੋਲ ਮਾਡਲ ਚੁਣਨ ’ਚ ਉਸ ਦੀ ਮੱਦਦ ਕਰ ਸਕਦੇ ਹੋ
ਤਾਂ ਇਹ ਕੁਝ ਅਜਿਹੇ ਖਾਸ ਟਿੱਪਸ ਹਨ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਆਪਣੀ ਬੇਟੀ ਨੂੰ ਚੰਗੀ ਪਰਵਰਿਸ਼ ਦੇਣ ਦੇ ਨਾਲ ਉਸ ’ਚ ਆਤਮਵਿਸ਼ਵਾਸ ਭਰ ਸਕਦੇ ਹੋ ਜੇਕਰ ਤੁਹਾਡੀ ਵੀ ਬੇਟੀ ਹੈ ਤਾਂ ਤੁਸੀਂ ਸਾਡੇ ਦੱਸੇ ਹੋਏ ਟਿਪਸ ਨੂੰ ਜ਼ਰੂਰ ਅਜਮਾਓ ਤੁਹਾਨੂੰ ਇਸ ਨਾਲ ਬਿਹਤਰ ਨਤੀਜਾ ਮਿਲੇਗਾ