ਇੰਸਪਾਇਰ ਐਵਾਰਡ ਮਾਨਕ
ਇੰਸਪਾਇਰ ਐਵਾਰਡ ਮਾਨਕ ਯੋਜਨਾ ਭਾਰਤ ਸਰਕਾਰ ਵੱਲੋਂ ਵਿਗਿਆਨ ਅਤੇ ਤਕਨੀਕੀ ਵਿਭਾਗ ਜ਼ਰੀਏ ਚੱਲਣ ਵਾਲੇ ਮੁੱਖ ਪ੍ਰੋਗਰਾਮਾਂ ’ਚੋਂ ਇੱਕ ਹੈ ਜਿਸ ਦੇ ਅਧੀਨ ਭਾਰਤ ਦੇਸ਼ ਦੇ ਸਾਰੇ ਸੂਬਿਆਂ ਦੇ ਮਾਨਤਾ ਪ੍ਰਾਪਤ ਸਰਕਾਰੀ, ਗੈਰ-ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਜਮਾਤ 6 ਤੋਂ ਜਮਾਤ 10 ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ
ਇੱਥੇ ਇਨਸਪਾਇਰ ਦਾ ਪੂਰਾ ਨਾਂਅ Innovation in Science Pursuit for Inspired Research ਹੈ ਅਤੇ MANAK ਦਾ ਅਰਥ Million Minds Augmenting National Aspiration and Knowledge ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨਕ ਨਵਾਚਾਰ ਨੂੰ ਵਾਧਾ ਦੇਣ ਦੇ ਨਾਲ-ਨਾਲ ਵਿਗਿਆਨ ਅਤੇ ਤਕਨੀਕੀ ਪ੍ਰਤੀ ਜਾਗਰੂਕਤਾ ਵਧਾਉਣਾ ਹੈ
Also Read :-
- ‘ਵਯੋਸ਼੍ਰੇਸ਼ਠ’ ਇਲਮਚੰਦ – ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
- ਇਵੈਂਟ ਮੈਨੇਜਮੈਂਟ ਨਾਲ ਜੁੜਿਆ ਰੁਜ਼ਗਾਰ
- ਜੈਵਿਕ ਖੇਤੀ ਤੇ ਮਾਰਕੀਟਿੰਗ ਦੇ ਆਈਕਾੱਨ ਕੈਲਾਸ਼ ਚੌਧਰੀ
- ਬੇਰ ਸੇਬ ਜਿਹੀ ਮਿਠਾਸ, ਉਤਪਾਦਨ ਬੇਸ਼ੁਮਾਰ
- ਪ੍ਰਮਾਣਿਤ ਸਰਟੀਫਿਕੇਟ ਦੇਣ ਦਾ ਨਿਯਮ ਸਹੀ, ਪਰ ਮਾਤਭਾਸ਼ਾ ਸਿੱਖਿਆ ਲਈ ਅਧਿਆਪਕ ਉਸੇ ਖੇਤਰ ਦਾ ਹੋਵੇ
ਸੈਸ਼ਨ 2009-10 ’ਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਇੰਸਪਾਇਰ ਐਵਾਰਡ ਪੁਰਸਕਾਰ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਵਰਤਮਾਨ ’ਚ ਇੰਸਪਾਇਰ ਐਵਾਰਡ ਮਾਨਕ ਦਾ ਆਯੋਜਨ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਭਾਰਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਇਸ ਯੋਜਨਾ ਤਹਿਤ ਮਾਨਤਾ ਪ੍ਰਾਪਤ ਸਕੂਲਾਂ ਦੀ ਜਮਾਤ 6 ਤੋਂ ਜਮਾਤ 10 ਤੱਕ ਦੇ ਵਿਗਿਆਨ ਵਿਸ਼ੇ ’ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਜਿਨ੍ਹਾਂ ਦੀ ਉਮਰ 10 ਤੋਂ 15 ਸਾਲ ਦਰਮਿਆਨ ਹੈ, ਦੇ ਮੌਲਿਕ ਵਿਚਾਰਾਂ ਅਤੇ ਨਵਪਰਿਵਰਤਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਹ ਪ੍ਰੋਗਰਾਮ ਸਕੂਲਾਂ ’ਚ ਸਰਜਨਾਤਮਕ ਸੋਚ ਵਾਲੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਮੰਚ ਮੁਹੱਈਆ ਕਰਦਾ ਹੈ
ਇੰਸਪਾਇਰ ਐਵਾਰਡ ਮਾਨਕ ਯੋਜਨਾ ਲਈ ਜੋ ਵੀ ਵਿਦਿਆਰਥੀ ਬਿਨੈ ਕਰਨਾ ਚਾਹੁੰਦੇ ਹਨ ਉਹ ਤੈਅ ਫਾਰਮੈਟਾਂ ਤਹਿਤ ਦੇਸ਼ ਦੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ’ਚ ਆਪਣਾ ਬਿਨੈ ਆਪਣੇ ਸਕੂਲ ’ਚ ਜਮ੍ਹਾ ਕਰਵਾ ਸਕਦੇ ਹਨ ਬਿਨੈ ਦੇ ਸਮੇਂ ਵਿਦਿਆਰਥੀ ਕੋਲ ਕੁਝ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਵਿਦਿਆਰਥੀ ਦਾ ਖੁਦ ਦਾ ਬੈਂਕ ਖਾਤਾ, ਪਾਸਪੋਰਟ ਸਾਇਜ਼ ਫੋਟੋ, ਪ੍ਰੋਜੈਕਟ ਦੀ ਸਿਨੋਪਸਿਸ (ਪੀਡੀਐੱਫ ਜਾਂ ਵਰਡ ਫਾਇਲ) ਅਤੇ ਮੋਬਾਇਲ ਨੰਬਰ ਹੋਣਾ ਜ਼ਰੂਰੀ ਹੈ ਇਸ ਗੱਲ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਇੰਸਪਾਇਰ ਐਵਾਰਡ ਮਾਨਕ ਤਹਿਤ ਆਮ ਵਿਚਾਰ ਜਾਂ ਪੁਸਤਕਾਂ ’ਚ ਦਿੱਤੇ ਗਏ ਉਦਾਹਰਨ ਜਿਵੇਂ ਜਲ ਪੱਧਰ ਸੂਚਕ, ਬਾਰਸ਼ ਦੇ ਪਾਣੀ ਦਾ ਇਕੱਠਾ ਹੋਣਾ, ਜੈਵਿਕ ਖਾਦ, ਊਰਜਾ ਬਣਾਉਣ ਲਈ ਟਰਬਾਇਨ ਦੀ ਵਰਤੋਂ, ਭੂਚਾਲ ਸੂਚਕ ਯੰਤਰ ਆਦਿ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ
ਸਕੂਲ ਦੇ ਪ੍ਰਿੰਸੀਪਲ ਵੱਲੋਂ ਸਕੂਲਾਂ ’ਚ ਆਈਡਿਆ ਮੁਕਾਬਲੇ ਜ਼ਰੀਏ ਵਿਦਿਆਰਥੀਆਂ ਦੇ ਦੋ ਤੋਂ ਤਿੰਨ ਚੰਗੇ ਵਿਚਾਰਾਂ ਅਤੇ ਨਵਪਰਿਵਰਤਨਾਂ ਦੀ ਚੋਣ ਕੀਤੀ ਜਾਂਦੀ ਹੈ, ਜਿਸ ਦਾ ਆੱਨ-ਲਾਇਨ ਨਾਮਾਂਕਣ ਵਿਗਿਆਨ ਅਤੇ ਤਕਨੀਕੀ ਵਿਭਾਗ ਭਾਰਤ ਸਰਕਾਰ ਦੇ ਵੈੱਬ ਪੋਰਟਲ ’ਤੇ ਈ-ਐੱਮਆਈਏਐੱਸ ਦੇ ਵੈੱਬÇਲੰਕ
http://www.inspireawards-dst.gov.in ’ਤੇ ਹੁੰਦਾ ਹੈ ਨਵੇਂ ਸਕੂਲਾਂ ਦੀ ਵੈੱਬਸਾਈਟ https://www.inspireawards-dst.gov.in/UserP/school-authority.aspx ’ਤੇ ਖੁਦ ਨੂੰ ਰਜਿਸਟਰਡ ਕਰ ਸਕਦੇ ਹੋ ਰਜਿਸਟਰਡ ਲਈ 11 ਡੀਜ਼ਿਟ ਸਕੂਲ ਅਤੇ ਸਘਢਹ ਕੋਡ ਦੀ ਜ਼ਰੂਰਤ ਹੋਵੇਗੀ
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਅਤੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਰਾਹੀਂ ਦੇਸ਼ਭਰ ਤੋਂ ਆਉਣ ਵਾਲੇ ਸਰਵਸੇ੍ਰਸ਼ਠ ਇੱਕ ਲੱਖ ਵਿਚਾਰਾਂ ਦੀ ਚੋਣ ਕੀਤੀ ਜਾਂਦੀ ਹੈ ਇਸ ਯੋਜਨਾ ’ਚ ਜਿਸ ਵਿਦਿਆਰਥੀ ਦਾ ਆਈਡਿਆ ਚੁਣਿਆ ਜਾਂਦਾ ਹੈ ਉਸ ਨੂੰ ਦਸ ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਪ੍ਰਤੱਖ ਲਾਭ ਦਸਤਖ਼ਤ ਯੋਜਨਾ ਜ਼ਰੀਏ ਸਿੱਧੇ ਉਸ ਦੇ ਬੈਂਕ ਖਾਤੇ ’ਚ ਭੇਜੀ ਜਾਂਦੀ ਹੈ ਵਿਚਾਰਾਂ ਦੀ ਚੋਣ ਉਸ ਦੀ ਨਵੀਨਤਾ, ਵਿਹਾਰਕਤਾ, ਸਮਾਜਿਕ ਉਪਯੋਗਤਾ, ਵਾਤਾਵਰਨ ਦੀ ਅਨੁਕੂਲਤਾ ਅਤੇ ਵਰਤਮਾਨ ’ਚ ਉਪਲੱਬਧ ਤਕਨੀਕ ਨਾਲ ਬਿਹਤਰੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ
ਇਸ ਤੋਂ ਬਾਅਦ ਪੂਰੇ ਭਾਰਤ ਤੋਂ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲੇ ਕਰਵਾ ਕੇ ਇੱਕ ਲੱਖ ਨਵਪਰਿਵਰਤਨਾਂ ’ਚੋਂ ਦਸ ਹਜ਼ਾਰ ਨਵਪਰਿਵਰਤਨਾਂ ਦੀ ਚੋਣ ਸੂਬਾ ਪੱਧਰੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲਿਆਂ ਲਈ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਕੰਪੀਟੀਸ਼ਨ ਨਾਲ 10 ਹਜ਼ਾਰ ’ਚੋਂ ਇੱਕ ਹਜ਼ਾਰ ਨਵਪਰਿਵਰਤਨਾਂ ਦੀ ਚੋਣ ਹੁੰਦੀ ਹੈ ਚੁਣੇ ਗਏ ਇੱਕ ਹਜ਼ਾਰ ਮਾਡਲ ਜਾਂ ਪ੍ਰੋਜੈਕਟਾਂ ਨੂੰ ਸੂਬਾ ਪੱਧਰੀ ਦੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲਿਆਂ ’ਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਿੱਥੋਂ ਸਰਵੋਤਮ 60 ਪ੍ਰੋਜੈਕਟਾਂ ਨੂੰ ਸੂਬਾ ਪੁਰਸਕਾਰ ਲਈ ਚੁਣਿਆ ਜਾਂਦਾ ਹੈ
ਜੇਕਰ ਅਸੀਂ ਗੱਲ ਕਰੀਏ ਕਿ ਕੌਮੀ ਪੱਧਰ ਦੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲਿਆਂ ’ਚ ਹੁਣ ਤੱਕ ਕਿਸ ਤਰ੍ਹਾਂ ਦੇ ਮਾਡਲ ਚੁਣ ਕੇ ਆਏ ਹਨ ਸਾਲ 2015 ’ਚ 5ਵੀਂ ਕੌਮੀ ਪੱਧਰ ਦੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲਿਆਂ ’ਚ ਆਂਧਰਾ ਪ੍ਰਦੇਸ਼ ਤੋਂ 8ਵੀਂ ਜਮਾਤ ਦੇ ਵਿਦਿਆਰਥੀ ਪੀ. ਸੱਤਿਆ ਨਰਾਇਣ ਦਾ ਪਲਾਸਟਿਕ ਦੀਆਂ ਬੋਤਲਾਂ ਨਾਲ ਪਲਾਸਟਿਕ ਦੀ ਤਾਰ ਬਣਾਉਣ ਦਾ ਮਾਡਲ, 10ਵੀਂ ਜਮਾਤ ਦੀ ਵਿਦਿਆਰਥੀ ਕੋਂਡਾ ਜੀਵਿਤਾ ਦਾ ਮਾਡਲ ਕੁਦਰਤੀ ਰੂਪ ਨਾਲ ਫਲ ਕਿਸ ਤਰ੍ਹਾਂ ਨਾਲ ਪੱਕਦੇ ਹਨ, 9ਵੀਂ ਜਮਾਤ ਦੇ ਵਿਦਿਆਰਥੀ ਬੋਂਦਾ ਕੁਮਾਰ ਦਾ ਮਾਡਲ ਸੁੱਕੇ ਨਾਰੀਅਲ ’ਚੋਂ ਤੇਲ ਕੱਢਣਾ, 9ਵੀਂ ਜਮਾਤ ਦੀ ਵਿਦਿਆਰਥਣ ਗੋਵਿਦੀ ਨੰਦਨੀ ਰਾਹੀਂ ਬਣਾਇਆ ਗਿਆ
ਮਾਡਲ ਅਵਾਜਾਈ ਸੜਕਾਂ ਤੋਂ ਬਿਜਲੀ ਊਰਜਾ ਦਾ ਉਤਪਾਦਨ, 10ਵੀਂ ਜਮਾਤ ਦੇ ਵਿਦਿਆਰਥੀ ਡੀ ਭਾਰਗਵ ਰਾਮ ਕੁਮਾਰ ਦਾ ਮਾਡਲ ਸੈਲਫੋਨ ਮਾਇਕ੍ਰੋਸਕੋਪ, 10ਵੀਂ ਜਮਾਤ ਦੇ ਵਿਦਿਆਰਥੀ ਅੰਬਾਤੀ ਬਾਬੁਰਾਵ ਦਾ ਮਾਡਲ ਮੋਬਾਇਲ ਫੋਨ ਦੇ ਨਾਲ ਸਮਾਰਟ ਸਿੰਚਾਈ ਵਰਗੇ ਕਈ ਮਾਡਲ ਪ੍ਰਦਰਸ਼ਿਤ ਹੋਏ ਇਸ ਤੋਂ ਇਲਾਵਾ ਗੋਆ ਤੋਂ 7ਵੀਂ ਜਮਾਤ ਦੀ ਵਿਦਿਆਰਥਣ ਨੀਤਿਸ਼ਾ ਸ਼ੇਤਗੋਂਕਰ ਦਾ ਬਾਇਓਗੈਸ ਪਾਚਕ ਦਾ ਮਾਡਲ, ਹਰਿਆਣਾ ਦੇ 8ਵੀਂ ਜਮਾਤ ਦੇ ਵਿਦਿਆਰਥੀ ਅਵਨੀਤ ਦਾ ਸਸਤੇ ਅਤੇ ਉਪਯੋਗੀ ਉਪਕਰਣ ਦਾ ਮਾਡਲ, ਜੰਮੂ ਅਤੇ ਕਸ਼ਮੀਰ ਤੋਂ ਤਾਜ ਮਹਿਲ ਹਸਨ ਦਾ ‘ਦ ਸਮਾਰਟ ਬੇਬੀ ਕਰੈਡਲ ਮਾਡਲ’, ਕਰਨਾਟਕ ਤੋਂ ਚੰਦਨ ਐੱਮਐੱਸ ਦਾ ਫੁਟਸਪੇਸ ਬਿਜਲੀ ਉਤਪਾਦਨ ਦਾ ਮਾਡਲ, ਦੇਦੀਪੀਆ ਐੱਮ ਦਾ ਬੋਰਵੈੱਲ ਲਈ ਕੰਪ੍ਰੈਸ਼ਰ ਪੰਪ ਦਾ ਮਾਡਲ, ਦਿਸ਼ਾ ਐਨ ਕਾਰੀਗਰ ਦਾ ਹੋਮ ਮੇਡ ਬਾਈਸਾਇਕਲ ਜਨਰੇਟਰ ਦਾ ਮਾਡਲ, ਮਧੀਆ ਰਹਿਮਾਨ ਦਾ ਲੇਜ਼ਰ ਪ੍ਰਕਾਸ਼ ਜ਼ਰੀਏ ਆਵਾਜ਼ ਸੰਚਾਰ ਦਾ ਮਾਡਲ ਅਤੇ ਸੰਜਨਾ ਐੱਮਐੱਸ ਦਾ ਹਾਦਸੇ ਤੋਂ ਬਚਣ ਲਈ ਸਮਾਰਟ ਟਰੱਕ ਦਾ ਮਾਡਲ ਜਿਵੇਂ ਕਈ ਮਾਡਲ ਵੱਖ-ਵੱਖ ਸੂਬਿਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵੱਲੋਂ ਕੌਮੀ ਪੱਧਰੀ ਪ੍ਰਦਰਸ਼ਨੀ ਅਤੇ ਪਰਿਯੋਜਨਾ ਮੁਕਾਬਲਿਆਂ ’ਚ ਪ੍ਰਦਰਸ਼ਿਤ ਕੀਤੇ ਜਾ ਚੁੱਕੇ ਹਨ
ਸਾਲ 2019-20 ’ਚ ਹਰਿਆਣਾ ਸੂਬੇ ਤੋਂ ਕੁੱਲ 888 ਵਿਦਿਆਰਥੀਆਂ ਦੇ ਆਈਡਿਆ ਚੁਣੇ ਹੋਏ ਸਨ ਦੂਜੇ ਪਾਸੇ ਹਰਿਆਣਾ ਸੂਬੇ ਦੇ ਸਰਸਾ ਜ਼ਿਲ੍ਹੇ ਲਈ ਵਿਸ਼ੇਸ਼ ਉਪਲੱਬਧੀ ਇਹ ਰਹੀ ਕਿ 888 ਵਿਦਿਆਰਥੀਆਂ ’ਚੋਂ 115 ਵਿਦਿਆਰਥੀ ਸਰਸਾ ਜ਼ਿਲ੍ਹੇ ਦੇ 57 ਸਕੂਲਾਂ ਤੋਂ ਸਨ ਜੋ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀ ਤੁਲਨਾ ’ਚ ਜ਼ਿਆਦਾ ਸਨ ਅਕਸਰ ਲੋਕਾਂ ’ਚ ਇਹ ਅਵਧਾਰਨਾ ਰਹਿੰਦੀ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿਰਫ਼ ਰਸਮਾਂ ਨਿਭਾਉਂਦੇ ਹਨ ਪਰ ਸਰਸਾ ਜ਼ਿਲ੍ਹੇ ਦੇ ਇਨ੍ਹਾਂ 115 ਵਿਦਿਆਰਥੀਆਂ ’ਚੋਂ 96 ਵਿਦਿਆਰਥੀ ਸਰਕਾਰੀ ਸਕੂਲਾਂ ਤੋਂ ਸਨ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਇਸ ਪਰੰਪਰਾਗਤ ਮਿੱਥਕ ਨੂੰ ਤੋੜ ਕੇ ਸੂਬੇਭਰ ’ਚ ਸਰਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਸੀ
ਨਾਲ ਹੀ ਸਾਲ 2021 ’ਚ ਆਰੋਹੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਝਿਡੀ ਤੋਂ ਅਮਰਿੰਦਰ ਸਿੰਘ ਨੇ ਪੌੜੀਆਂ ’ਤੇ ਕੁਰਸੀ ਨੂੰ ਚਲਾਉਣਾ ਅਤੇ ਡੀਏਵੀ ਸੈਂਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਰਸਾ ਤੋਂ ਉੱਜਵਲ ਸਿਵਾਚ ਨੇ ਈਸੀਏਆਰ-ਆਰਸੈਨਿਕ ਸੈਫ ਡਰਿੰਕਿੰਗ ਵਾਟਰ ਟੈਕਨੋਲਾੱਜੀ ਦਾ ਮਾਡਲ ਬਣਾਇਆ ਸੀ ਜੋ ਇੰਸਪਾਇਰ ਐਵਾਰਡ ਮਾਨਕ ਦੇ ਅਧੀਨ ਕੌਮੀ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ ਸਕੂਲੀ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੰਸਪਾਇਰ ਐਵਾਰਡ ਯੋਜਨਾ ਬਹੁਤ ਹੀ ਲਾਭਕਾਰੀ ਹੈ ਇਸ ਨਾਲ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਿਗਿਆਨ ਦਾ ਅਧਿਐਨ ਕਰਨ ਦੇ ਨਾਲ ਖੋਜਾਂ ’ਚ ਕਰੀਅਰ ਬਣਾਉਣ ਦਾ ਮੌਕਾ ਮਿਲਦਾ ਹੈ