indescribable-benevolence

ਵਰਣਨ ਨਹੀਂ ਹੋ ਸਕਦੇ, ਸਤਿਗੁਰ ਦੇ ਪਰਉਪਕਾਰ
ਸੱਚੇ ਸਤਿਗੁਰੂ ਮੁਰਸ਼ਿਦੇ ਕਾਮਲ ਦੇ ਮਾਨਵਤਾ ਪ੍ਰਤੀ ਪਰਉਪਕਾਰਾਂ ਦੀ ਗਣਨਾ ਹੋ ਹੀ ਨਹੀਂ ਸਕਦੀ ਸਤਿਗੁਰ ਦੇ ਐਨੇ ਅਣਗਿਣਤ ਪਰਉਪਕਾਰਾਂ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਜੋ ਸਤਿਗੁਰ ਜੀਵਨ ਹੀ ਬਖਸ਼ ਦੇਵੇ, ਮੁਰਦੇ ਨੂੰ ਜਿੰਦਾ ਕਰ ਦੇਵੇ,

ਜੋ ਚੁਰਾਸੀ ਦੇ ਕੈਦਖਾਨੇ ਵਿੱਚ ਬੰਦੀ ਰੂਹਾਂ ਨੂੰ ਆਪਣੇ ਰਹਿਮੋ-ਕਰਮ ਨਾਲ ਮੁਕਤ ਕਰ ਦੇਵੇ ਅਤੇ ਇੱਕ-ਇੱਕ ਨੂੰ ਸਭ ਨੂੰ ਆਪਣੇ ਘਰ ਨਿੱਜ ਦੇਸ਼, ਸਤਿਲੋਕ, ਸੱਚਖੰਡ ਵਿੱਚ ਪਹੁੰਚਾ ਦੇਵੇ, ਕੀ ਇਸ ਤੋਂ ਵੱਡਾ ਕੋਈ ਪਰਉਪਕਾਰ ਹੋ ਸਕਦਾ ਹੈ? ਅਤੇ ਪ੍ਰੇਮੀ ਸ਼ਿਸ਼ ਆਪਣੇ ਐਸੇ ਗੁਰੂ ਪੀਰੋ-ਮੁਰਸ਼ਿਦ ਸੱਚੇ ਸਤਿਗੁਰੂ ਦੇ ਉਹਨਾਂ ਤਮਾਮ ਰਹਿਮੋ-ਕਰਮ ਦੇ ਹੱਕਦਾਰ ਬਣ ਜਾਇਆ ਕਰਦੇ ਹਨ ਜੋ ਆਪਣੇ ਗੁਰੂ ਮੁਰਸ਼ਿਦੇ ਕਾਮਲ ਦੇ ਵਚਨਾਂ ‘ਤੇ ਅਮਲ ਕਰਿਆ ਕਰਦੇ ਹਨ

ਰੂਹਾਨੀਅਤ ਵਿਚ ਹਰ ਕੜੀ ਗੁਰੂ ਤੋਂ ਸ਼ੁਰੂ ਹੁੰਦੀ ਹੈ ਅਤੇ ਗੁਰੂ ਮੁਰਸ਼ਿਦੇ ਕਾਮਲ ਨਾਲ ਹੀ ਜੁੜੀ ਰਹਿੰਦੀ ਹੈ ਸਮਾਜਿਕ ਤੇ ਦੁਨਿਆਵੀ ਖੇਤਰ ਵਿਚ ਦੇਖਿਆ ਜਾਂਦਾ ਹੈ ਕਿ ਗੁਰੂ ਹਰ ਖੇਤਰ ਵਿੱਚ ਜ਼ਰੂਰੀ ਹੈ ਗੁਰੂ ਦੇ ਨਾਲ ਹੀ ਇਨਸਾਨ ਹਰ ਖੇਤਰ ਵਿੱਚ ਸਫਲਤਾ ਹਾਸਲ ਕਰਦਾ ਹੈ ਬਗੈਰ ਗੁਰੂ ਦੇ ਉਸ ਜੀਵ ਦੀ ਹਾਲਤ ਤਿਲਾਂ ਦੇ ਉਸ ਪੌਦੇ ਵਰਗੀ ਹੁੰਦੀ ਹੈ ਜੋ ਕਿ ਉਜਾੜ ਵਿਚ ਇਕੱਲਾ ਹੀ ਹੁੰਦਾ ਹੈ, ਫਲਦਾ-ਫੁਲਦਾ ਤਾਂ ਹੈ ਪਰ ਕੋਈ ਸੰਭਾਲ ਕਰਨ ਵਾਲਾ ਨਾ ਹੋਣ ਕਾਰਨ ਆਪਣੇ ਆਪ ਹੀ ਮਿੱਟੀ ਵਿਚ ਮਿਲ ਜਾਂਦਾ ਹੈ ਗੁਰੂ ਸਾਥ ਹੈ ਅਤੇ ਉਸ ਦੇ ਵਚਨਾਂ ਅਨੁਸਾਰ ਜੀਵ ਚੱਲਦਾ ਹੈ ਤਾਂ ਸ਼ਿਸ਼ ਦੇ ਪੌਂ ਬਾਰਾਂ ਪੱਚੀ ਹਰ ਖੇਤਰ ਵਿਚ ਸਫਲਤਾ ਉਸ ਦੇ ਅੱਗੇ-ਪਿੱਛੇ ਰਹਿੰਦੀ ਹੈ ਸਤਿਗੁਰੂ ਆਪਣੇ ਸ਼ਿਸ਼ ਦਾ ਕਦੇ ਵੀ ਅਤੇ ਕਿਸੇ ਖੇਤਰ ਵਿਚ ਵੀ ਅਕਾਜ ਨਹੀਂ ਹੋਣ ਦਿੰਦਾ ਬੱਚਾ ਨੰਨ੍ਹਾ ਹੈ,

ਮਾਤਾ-ਪਿਤਾ ਉਂਗਲੀ ਫੜ ਉਸ ਨੂੰ ਚੱਲਣਾ ਸਿਖਾਉਂਦੇ ਹਨ, ਬੱਚਾ ਵੱਡਾ ਹੋ ਗਿਆ ਆਪਣੇ ਪੈਰਾਂ ਨਾਲ ਚੱਲਣਾ ਸਿੱਖ ਜਾਂਦਾ ਹੈ, ਮਾਂ-ਬਾਪ ਬੇਫਿਕਰ ਹੋ ਜਾਂਦੇ ਹਨ ਪਰ ਸਤਿਗੁਰੂ ਹਰ ਪਲ ਆਪਣੇ ਸ਼ਿਸ਼ ਦੀ ਉਂਗਲੀ ਫੜ ਕੇ ਰੱਖਦਾ ਹੈ ਕਿ ਕਦੇ ਉਹ ਗੰਦਗੀ ਵਿਚ ਫਿਸਲ ਨਾ ਜਾਵੇ ਇਸ ਲਈ ਸੱਚਾ ਗੁਰੂ, ਪੀਰੋ ਮੁਰਸ਼ਿਦ ਆਪਣੇ ਸ਼ਿਸ਼ ਨੂੰ ਹਰ ਪਲ ਗਾਈਡ ਕਰਦਾ, ਸਮਝਾਉਂਦਾ ਤੇ ਸੰਵਾਰਦਾ ਰਹਿੰਦਾ ਹੈ ਉਹ ਆਪਣੇ ਰੂਹਾਨੀ ਸਤਿਸੰਗ ਦੇ ਬਚਨ ਸੁਣਾ ਕੇ, ਭਗਵਾਨ ਨੂੰ ਦੁਆ, ਪ੍ਰਾਰਥਨਾ ਕਰਕੇ ਉਸ ਦੇ ਰਸਤੇ ਦੇ ਕੰਡੇ, ਉਸ ਦੇ ਕਰਮਾਂ, ਉਸ ਦੀਆਂ ਮੁਸ਼ਕਲਾਂ ਨੂੰ ਹਟਾਉਂਦੇ ਰਹਿੰਦੇ ਹਨ ਉਹ ਉਸ ਦਾ ਹੱਥ ਹਮੇਸ਼ਾ ਫੜੀ ਰੱਖਦਾ ਹੈ ਮਾਂ-ਬਾਪ ਬੇਸ਼ੱਕ ਆਪਣੇ ਬੱਚੇ ਨੂੰ ਦੁਨੀਆਂ ਵਿੱਚ ਇਕੱਲਾ (ਵੱਡਾ ਹੋ ਜਾਣ ‘ਤੇ) ਛੱਡ ਸਕਦੇ ਹਨ ਪਰ ਸਤਿਗੁਰੂ ਆਪਣੇ ਜੀਵ ਨੂੰ ਕਦੇ ਇਕੱਲਾ ਨਹੀਂ ਛੱਡਦਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ ਰਹਿਬਰ ਨੇ ਜੀਵਾਂ ‘ਤੇ ਜੋ ਆਪਣਾ ਰਹਿਮੋ-ਕਰਮ ਕੀਤਾ ਹੈ,

ਪ੍ਰਤੱਖ ਰੂਪ ਵਿਚ ਅਸੀਂ ਸਭ ਦੁਨੀਆਂ ਵਿਚ ਦੇਖ ਰਹੇ ਹਾਂ ਅਤੇ ਉਸ ਦੀ ਮਿਸਾਲ ਜੱਗ-ਜ਼ਾਹਿਰ ਹੈ ‘ਸਤਿਗੁਰੂ ਰੂਪ ਵਟਾ ਕੇ ਆਇਆ’ ਪੂਜਨੀਕ ਸਤਿਗੁਰ ਜੀ ਨੇ ਜੋ ਚਾਹਿਆ, ਜੋ ਫਰਮਾਇਆ ਅਤੇ ਜੀਵੋ-ਉੱਧਾਰ ਲਈ ਆਪਣਾ ਕਰਮ ਕਰਕੇ ਦਿਖਾਇਆ ਪੂਜਨੀਕ ਪਰਮ ਪਿਤਾ ਜੀ ਦਾ ਰਹਿਮੋ-ਕਰਮ ਡੇਰਾ ਸੱਚਾ ਸੌਦਾ ਵਿਚ ਜ਼ਰ੍ਹੇ-ਜ਼ਰ੍ਹੇ ਵਿਚ ਪ੍ਰਦਰਸ਼ਿਤ ਹੈ ਪੂਜਨੀਕ ਪਰਮ ਪਿਤਾ ਜੀ ਦਾ ਰਹਿਮੋ-ਕਰਮ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ਵਿਚ ਸਭ ਦੇ ਸਾਹਮਣੇ ਹੈ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ ਨਿਰਦੇਸ਼ਨ ਵਿਚ ਅੱਜ ਵਿਸ਼ਵ ਦੇ ਕਰੋੜਾਂ ਲੋਕ ਪੂਜਨੀਕ ਸਤਿਗੁਰ ਦੇ ਰਹਿਮੋ-ਕਰਮ ਨੂੰ ਅਨੁਭਵ ਕਰ ਰਹੇ ਹਨ ਅਤੇ ਬੇਪਰਵਾਹ ਜੀ ਦੀ ਰਹਿਮਤ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਨ

28 ਫਰਵਰੀ ਦਾ ਇਹ ਪਾਕ-ਪਵਿੱਤਰ ਗੁਰਗੱਦੀ ਦਿਵਸ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ ਅਨੁਸਾਰ ਡੇਰਾ ਸੱਚਾ ਸੌਦਾ ਵਿਚ ਮਹਾਂ ਰਹਿਮੋ ਕਰਮ ਦਿਵਸ ਦੇ ਰੂਪ ਵਿਚ ਭੰਡਾਰੇ ਦੇ ਤੌਰ ‘ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਇਹ ਪਵਿੱਤਰ ਦਿਨ ਸਾਧ-ਸੰਗਤ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ ਸਾਰੀ ਸਾਧ-ਸੰਗਤ ਇਸ ਦਿਨ ਆਪਸ ਵਿਚ ਮਿਲ ਕੇ ਸਤਿਗੁਰ ਜੀ ਦੇ ਮਹਾਂ ਰਹਿਮੋ ਕਰਮ ਦਿਹਾੜੇ ਨੂੰ ਖੁਸ਼ੀਆਂ ਨਾਲ ਮਨਾਉਂਦੀ ਗਾਉਂਦੀ ਹੈ ਸੰਪਾਦਕ
ਪਵਿੱਤਰ ਦਿਹਾੜੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਹੋਣ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!