ਵਧਾਓ ਆਪਣੀ ਕੰਮ ਦੀ ਸਮਰੱਥਾ
ਹਰ ਵਿਅਕਤੀ ’ਚ ਕੰਮ ਦੀ ਸਮਰੱਥਾ ਵੱਖ-ਵੱਖ ਪਾਈ ਜਾਂਦੀ ਹੈ ਇਹ ਹੈਰੀਡਿਟੀਕਲੀ ਤਾਂ ਹੈ ਹੀ ਪਰ ਆਪਣੀ ਇੱਛਾ ਨਾਲ ਵਿਅਕਤੀ ਇਸ ਨੂੰ ਵਧਾ ਸਕਦਾ ਹੈ ਇਹ ਸੱਚ ਹੈ ਕਿ ਜਿਵੇਂ ਕਾਫੀ ਗੱਲਾਂ ਸਾਡੇ ਵੰਸ਼ ’ਚ ਨਹੀਂ ਹੁੰਦੀਆਂ ਹਨ,
ਕੰਮ ਦੀ ਸਮਰੱਥਾ ’
ਤੇ ਪੂਰਾ ਜੋਰ ਨਹੀਂ ਚੱਲ ਸਕਦਾ ਕਈ ਰੁਕਾਵਟਾਂ ਕੁਦਰਤੀ ਹੋ ਸਕਦੀਆਂ ਹਨ ਜਿਨ੍ਹਾਂ ਨਾਲ ਜੂਝ ਪਾਉਣਾ ਅਸੰਭਵ ਤਾਂ ਨਹੀਂ ਪਰ ਬਹੁਤ ਮੁਸ਼ਕਲ ਹੋ ਸਕਦਾ ਹੈ, ਉਦਾਹਰਨ ਦੇ ਤੌਰ ਢਲਦੀ ਸਿਹਤ, ਬੁਢਾਪਾ, ਮਾਨਸਿਕ ਤਨਾਅ ਅਤੇ ਡਿਪ੍ਰੇਸ਼ਨ ਆਦਿ
ਦਿੱਲੀ ’ਚ ਪ੍ਰਾਈਵੇਟ ਪ੍ਰੈਕਟਿਸ ਕਰ ਰਹੇ
ਸਾਈਕੋਲਾਜ਼ਿਸਟ ਡਾਕਟਰ ਤਨੇਜਾ ਦਾ ਮੰਨਣਾ ਹੈ ਕਿ ਸਾਡੀ ਕੰਮ ਦੀ ਸਮਰੱਥਾ ਸਾਡੇ ਸਰੀਰ ਦੇ ਗੁਪਤ ਰਸਾਇਣਕ ਸੰਗਠਨਾਂ ’ਤੇ ਨਿਰਭਰ ਹੈ ਸਾਡੇ ਦਿਮਾਗ ਦੀਆਂ ਗੁਪਤਾ ਕੋਸ਼ਿਕਾਵਾਂ ਤੋਂ ਪੈਦਾ ਡੋਪਾਮੀਨ ਸਰੀਰ ’ਚ ਜਦੋਂ ਵਧਦਾ ਹੁੰਦਾ ਹੈ ਤਾਂ ਸਾਡੀ ਕੰਮ ਦੀ ਸਮਰੱਥਾ ਵਧਾਉਂਦਾ ਹੈ ਇਹੀ ਕਾਰਨ ਹੈ ਕਿ ਕਈ ਲੋਕ ਅਥੱਕ ਮਿਹਨਤ ਕਰ ਲੈਂਦੇ ਹਨ ਅਤੇ ਕਈ ਥੋੜ੍ਹੀ ਮਿਹਨਤ ’ਚ ਬੋਲ ਜਾਂਦੇ ਹਨ, ਇਸ ਸੱਚ ਦੇ ਬਾਵਜ਼ੂਦ ਸਰੀਰਕ ਰੂਪ ਤੋਂ ਉਹ ਬਿਲਕੁਲ ਚੁਸਤ-ਦੁਰਸਤ ਹਨ
ਕੰਮ ਦੀ ਸਮਰੱਥਾ ਦਾ ਵਧਣਾ ਘਟਣਾ ਦਰਅਸਲ ਕਈ ਗੱਲਾਂ ਨਾਲ ਸਬੰਧਿਤ ਹੈ ਜਿਸ ਕੰਮ ’ਚ ਸਾਡੀ ਰੁਚੀ ਹੁੰਦੀ ਹੈ, ਉਸ ਨੂੰ ਕਰਦੇ ਅਸੀਂ ਆਸਾਨੀ ਨਾਲ ਨਹੀਂ ਥੱਕਦੇ ਉਸੇ ਤਰ੍ਹਾਂ ਜੋ ਕੰਮ ਥੋਪਿਆ ਹੋਇਆ ਕਿਸੇ ਮਜ਼ਬੂਰੀ ਤਹਿਤ ਕਰਨਾ ਪੈਂਦਾ ਹੈ ਉਸ ’ਚ ਅਸੀਂ ਜਲਦ ਥੱਕ ਜਾਂਦੇ ਹਾਂ
ਆਊਟਡੋਰ ਗੇਮਾਂ ਖੇਡਣ ’ਚ ਕਾਫੀ ਊਰਜਾ ਲਗਦੀ ਹੈ ਪਰ ਜਿਨ੍ਹਾਂ ਨੂੰ ਖਾਸ ਗੇਮਾਂ ਨਾਲ ਲਗਾਅ ਹੁੰਦਾ ਹੈ ਜਾਂ ਟੂਰਨਾਮੈਂਟ, ਮੈਚ ਆਦਿ ਜਿੱਤਣ ਦਾ ਟੀਚਾ ਉਨ੍ਹਾਂ ਸਾਹਮਣੇ ਹੁੰਦਾ ਹੈ, ਉਹ ਘੰਟਿਆਂ ਪ੍ਰੈਕਟਿਸ ਕਰਨ ’ਤੇ ਵੀ ਥੱਕਾਣ ਮਹਿਸੂਸ ਨਹੀਂ ਕਰਦੇ
ਅਮੀਰ ਘਰਾਂ ਦੇ ਬਹੁਤ ਲਾਡ ਪਿਆਰ ’ਚ ਪਲੇ ਬੱਚੇ ਜਿਨ੍ਹਾਂ ਨੂੰ ਪਾਣੀ ਦਾ ਗਿਲਾਸ ਵੀ ਨੌਕਰ ਹੀ ਫੜਾਉਂਦੇ ਹਨ ਅਕਸਰ ਬਹੁਤ ਆਰਮਤਲਬ ਹੁੰਦੇ ਹਨ ਉਹ ਚਾਰ ਕਦਮ ਵੀ ਪੈਦਲ ਚੱਲਣਾ ਨਹੀਂ ਜਾਣਦੇ ਵਾਹਨਾਂ ’ਤੇ ਨਿਰਭਰਤਾ ਉਨ੍ਹਾਂ ਨੂੰ ਕਾਹਲੀ ਵਾਲਾ ਬਣਾ ਦਿੰਦੀ ਹੈ ਪਰ ਗਰੀਬੀ ਦੀ ਮਾਰ ਸਹਿਣ ਵਾਲੇ ਜੁਝਾਰੂ ਬਣਕੇ ਮਿਹਨਤ ਤੋਂ ਨਹੀਂ ਕਤਰਾਉਂਦੇ ਕਿਉਂਕਿ ਉਨ੍ਹਾਂ ਨੂੰ ਆਦਤ ਹੁੰਦੀ ਹੈ ਉਨ੍ਹਾਂ ਦਾ ਸਰੀਰ ਵੀ ਉਸੇ ਤਰ੍ਹਾਂ ਢਲ ਜਾਂਦਾ ਹੈ ਹਾਂ, ਅਪਵਾਦ ਤਾਂ ਹਰ ਜਗ੍ਹਾ ਹੀ ਮਿਲ ਸਕਦੇ ਹਨ ਭਾਵ ਗਰੀਬੀ ’ਚ ਪਲਿਆ ਆਲਸੀ ਹੋ ਸਕਦਾ ਹੈ ਅਤੇ ਅਮੀਰੀ ’ਚ ਪਲਣ ਦੇ ਬਾਵਜ਼ੂਦ ਕੋਈ ਬਹੁਤ ਮਿਹਨਤੀ ਵੀ ਹੋ ਸਕਦਾ ਹੈ
ਸਾਡੇ ਕੰਮ ਕਰਨ ਦੀ ਸਮਰੱਥਾ ’ਚ ਹੈਰੀਡਿਟੀ ਅਤੇ ਸੁਭਾਅ ਤੋਂ ਫੁਰਤੀਲਾ ਹੋਣਾ ਬਹੁਤ ਮਾਇਨੇ ਰੱਖਦਾ ਹੈ ਕੁਝ ਹਿੱਸਿਆਂ ’ਚ ਇਸ ’ਚ ਹੈਰਾਨੀ ਤਾਂ ਹੋਵੇਗੀ ਪਰ ਸੱਚ ਹੈ ਕਿ ਨੈਤਕਿਤਾ ਦਾ ਵੀ ਹੈ ਤੁਹਾਡੇ ’ਚ ਸੇਵਾਭਾਵ ਹੋਵੇ, ਦੂਜੇ ਦਾ ਸੋਸ਼ਣ ਨਾ ਕਰਨ ਦੀ ਪ੍ਰਵਿਰਤੀ ਜਿਵੇਂ ਨੈਤਕਿਤਾ ਦਾ ਬੋਧ ਹੋਵੇ ਤਾਂ ਉਹ ਤੁਹਾਨੂੰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕਰਨਗੇ
ਦਰਅਸਲ ਇਹ ਸਭ ਦਿਮਾਗ ਤੋਂ ਸ਼ੁਰੂ ਹੁੰਦਾ ਹੈ ਅਪੰਗਤਾ ਇਸ ’ਚ ਰੁਕਾਵਟ ਹੋ ਕੇ ਵੀ ਨਹੀਂ ਹੁੰਦੀ ਕਈ ਵਾਰ ਤੁਸੀਂ ਹੈਂਡੀਕੈਪ ਹੋਣ ’ਤੇ ਵੀ ਲੋਕਾਂ ਨੂੰ ਏਨਾ ਮਿਹਨਤੀ ਅਤੇ ਫੁਰਤੀਲਾ ਕਿਰਿਆਸ਼ੀਲ ਦੇਖੋਂਗੇ ਕਿ ਦੰਗ ਰਹਿ ਜਾਓਗੇ ਉਹ ਸੁਸਤ, ਕਾਹਿਲ ਅਤੇ ਨਿਕੰਮੇ ਲੋਕਾਂ ਲਈ ਪ੍ਰੇਰਕ ਹਨ ਉਨ੍ਹਾਂ ਨੂੰ ਦੇਖ ਕੇ ਸਬਕ ਲਿਆ ਜਾ ਸਕਦਾ ਹੈ
ਈਸ਼ਵਰ ਨੇ ਇਨਸਾਨ ਨੂੰ ਢੇਰ ਸਾਰੀ ਊਰਜਾ ਦੇ ਕੇ ਬਣਾਇਆ ਹੈ ਇਸ ਦਾ ਸਰੋਤ ਕਦੇ ਨਾ ਖ਼ਤਮ ਹੋਣ ਵਾਲਾ ਹੁੰਦਾ ਹੈ, ਬਸ ਸਮਝਣ ਦੀ ਜ਼ਰੂਰਤ ਹੈ ਅੱਧੀ ਤੋਂ ਜ਼ਿਆਦਾ ਬਿਮਾਰੀ ਇਨਸਾਨ ਦੀ ਇਸ ਗੱਲ ਨਾਲ ਠੀਕ ਹੋ ਸਕਦੀ ਹੈ ਕਿ ਉਸ ’ਚ ਅਥੱਕ ਊਰਜਾ ਦਾ ਸਰੋਤ ਹੈ ਕੰਮ ਦੀ ਸਮਰੱਥਾ ਵਧਾਉਣ ਦੀ ਗੁੰਜਾਇਸ਼ ਹਰ ਵਿਅਕਤੀ ਦੀ ਹਰ ਸਮੇਂ ਹਰ ਜਗ੍ਹਾ ਹੁੰਦੀ ਹੈ
ਇਹ ਗੱਲ ਵੱਖਰੀ ਹੁੰਦੀ ਹੈ ਕਿ ਉਮਰ ਦੇ ਅਨੁਸਾਰ ਉਸ ਦਾ ਸਵਰੂਪ ਬਦਲ ਜਾਂਦਾ ਹੈ ਇੱਕ ਸਿਹਤਮੰਦ ਜਵਾਨ ਆਦਮੀ ਦਾ ਸਟੈਮਿਨਾ ਬੁੱਢੇ ਬਿਮਾਰ ਵਿਅਕਤੀ ਤੋਂ ਬਿਨਾ ਸ਼ੱਕ ਜ਼ਿਆਦਾ ਹੋਵੇਗਾ ਤੁਸੀਂ ਵਰਕੋਹਲਿੱਕ ਲੋਕਾਂ ਬਾਰੇ ਸੁਣਿਆ ਹੋਵੇਗਾ ਕੀ ਹੈ ਇਹ ਵਰਕੋਹਾਲਿਜ਼ਮ ਭਾਵ ਕਾਰਯੋਨਮਾਦ? ਸਟੈਮਿਨਾ ਦੀ ਬਹੁਤਾਤ ਜਾਂ ਸੁਭਾਵ ਦੀ ਬੇਚੈਨੀ ਅਜਿਹੇ ਵਿਅਕਤੀ ਨਾ ਖੁਦ ਕਦੇ ਚੈਨ ਨਾਲ ਰਹਿਣਾ ਜਾਣਦੇ ਹਨ ਨਾ ਦੂਜਿਆਂ ਨੂੰ ਚੈਨ ਨਾਲ ਰਹਿਣ ਦਿੰਦੇ ਹਨ ਇਨ੍ਹਾਂ ਦੀ ਕੰਮ ਦੀ ਸਮਰੱਥਾ ਹਰ ਸਮੇਂ ਨਵੇਂ-ਨਵੇਂ ਆਯਾਮ ਲੱਭਦੀ ਰਹਿੰਦੀ ਹੈ
ਸਟੈਮਿਨਾ ਵਧਾਉਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਸਰੀਰਕ ਅਤੇ ਮਾਨਸਿਕ ਫਿਟਨੈੱਸ ਭਾਵ ਆਪਣੇ ਆਪ ਨੂੰ ਪੂਰਾ ਸਹਿਤਮੰਦ ਰੱਖਣ ਵੱਲ ਯਤਨ ਇਸ ਦੇ ਲਈ ਮੋਟੀਆਂ-ਮੋਟੀਆਂ ਗੱਲਾਂ ਹਨ ਕਸਰਤ, ਚੰਗਾ ਖਾਣ-ਪੀਣ ਅਤੇ ਜ਼ੀਰੋ ਆਇਲ ਵਾਲਾ ਭੋਜਨ ਫੇਫੜਿਆਂ ਦੀ ਮਜ਼ਬੂਤੀ ਲਈ ਖੁੱਲ੍ਹ ਕੇ ਹੱਸਣਾ, ਤਾਜੀ ਹਵਾ ’ਚ ਦੇਰ ਤੱਕ ਜਲਦੀ-ਜਲਦੀ ਟਹਿਲਣਾ, ਗਹਿਰਾ ਸਾਹ ਲੈਣਾ, ਦੋਵਾਂ ਨਥੂਨਾਂ ਨੂੰ ਵਾਰੀ-ਵਾਰੀ ਨਾਲ ਬੰਦ ਕਰਕੇ ਸਾਹ ਲੈਣਾ-ਛੱਡਣਾ, ਹਰ ਸਮੱਸਿਆ ਮੁਸੀਬਤ ਦਾ ਠੰਡੇ ਦਿਮਾਗ ਨਾਲ ਸਾਹਮਣਾ ਕਰਨਾ ਅਤੇ ਜਾਨਲੇਵਾ ਤਨਾਅ ਤੋਂ ਬਚਣਾ
ਜੀਵਨ ’ਚ ਆਸ਼ਾਵਾਦੀ ਰੁਖ ਅਪਣਾਉਂਦੇ ਹੋਏ ਸਦਾ ਜੀਵਨ ਦਾ ਸਵਾਗਤ ਕਰਨਾ ਸਿੱਖੋ ਕਦੇ ਬੋਰਪਣ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ ਕੰਮ ਦੇ ਨਾਲ ਆਰਾਮ ਨੂੰ ਵੀ ਓਨਾ ਹੀ ਮਹੱਤਵਪੂਰਨ ਸਮਝੋ ਤਾਂ ਆਪਣੇ ਅੰਦਰ ਕਾਫ਼ੀ ਬਦਲਾਅ ਪਾਓਗੇ
-ਊਸ਼ਾ ਜੈਨ ‘ਸ਼ੀਰੀਂ’