ਪਰਮਾਤਮਾ ਦਾ ਰੂਪ ਹੈ ਪਿਤਾ -ਫਾਦਰਸ-ਡੇ (19 ਜੂਨ)’ਤੇ ਵਿਸ਼ੇਸ਼
ਵੈਸੇ ਤਾਂ ਸਾਡੀ ਭਾਰਤੀ ਸੰਸਕ੍ਰਿਤੀ ’ਚ ਮਾਤਾ-ਪਿਤਾ ਦਾ ਸਥਾਨ ਪਹਿਲਾਂ ਹੀ ਸਰਵੋਤਮ ਰਿਹਾ ਹੈ, ਪਰ ਅੱਜ-ਕੱਲ੍ਹ ਵਿਸ਼ਵੀਕਰਨ ਦੇ ਪ੍ਰਭਾਵ ’ਚ ਅਸੀਂ ਵੱਖ-ਵੱਖ ਕੌਮਾਂਤਰੀ ਦਿਵਸਾਂ ਨੂੰ ਵੀ ਖੁਸ਼ੀ-ਖੁਸ਼ੀ ਸੈਲੀਬਰੇਟ ਕਰਦੇ ਹਾਂ ਵੈਸੇ ਵੀ ਸਾਡੀ ਸੰਸਕ੍ਰਿਤੀ ਹਰ ਤਰ੍ਹਾਂ ਦੇ ਸਦਵਿਚਾਰਾਂ ਅਤੇ ਮੁੱਲਾਂ ਦਾ ਸਵਾਗਤ ਕਰਦੀ ਰਹੀ ਹੈ ਅਤੇ ਇਸ ਲਿਹਾਜ਼ ਨਾਲ ਹਰੇਕ ਸਾਲ ਜੂਨ ਦੇ ਤੀਜੇ ਐਤਵਾਰ ਨੂੰ ‘ਇੰਟਰਨੈਸ਼ਨਲ ਫਾਦਰਸ ਡੇ’ ਦਾ ਦਿਨ ਹਰੇਕ ਵਿਅਕਤੀ ਲਈ ਮਹੱਤਵਪੂਰਨ ਹੈ
Also Read :-
Table of Contents
ਆਖਰ, ਹਰ ਕੋਈ ਕਿਸੇ ਨਾ ਕਿਸੇ ਦੀ ‘ਸੰਤਾਨ’ ਤਾਂ ਹੁੰਦਾ ਹੀ ਹੈ ਅਤੇ ਇਸ ਲਈ ਉਸ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿਤਾ ਪ੍ਰਤੀ ਆਪਣੇ ਜਿਉਂਦੇ ਰਹਿਣ ਤੱਕ ਸਨਮਾਨ ਦਾ ਭਾਵ ਰੱਖੇ, ਤਾਂ ਕਿ ਅਗਲੀਆਂ ਪੀੜ੍ਹੀਆਂ ’ਚ ਉੱਤਮ ਸੰਸਕਾਰ ਦਾ ਪ੍ਰਵਾਹ ਸੰਭਵ ਹੋ ਸਕੇ
ਆਪਣੀਆਂ ਖੁਸ਼ੀਆਂ ਦੀ ਪਰਵਾਹ ਨਹੀਂ:
ਅਕਸਰ ਗਲਤੀਆਂ ’ਤੇ ਟੋਕਣ, ਵਾਲ ਵਧਾਉਣ, ਦੋਸਤਾਂ ਨਾਲ ਘੁੰਮਣਾ ਅਤੇ ਟੀਵੀ ਦੇਖਣ ਲਈ ਡਾਂਟਣ ਵਾਲੇ ਪਿਤਾ ਦੀ ਛਵ੍ਹੀ ਸ਼ੁਰੂ ’ਚ ਸਾਡੇ ਸਾਰਿਆਂ ਦੇ ਮਨ ’ਚ ਹਿਟਲਰ ਵਾਂਗ ਰਹਿੰਦੀ ਹੈ ਪਰ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਅਸੀਂ ਸਮਝਦੇ ਜਾਂਦੇ ਹਾਂ ਕਿ ਸਾਡੇ ਪਿਤਾ ਦੇ ਸਾਡੇ ਪ੍ਰਤੀ ਸਖਤ ਵਿਹਾਰ ਦੇ ਪਿੱਛੇ ਉਨ੍ਹਾਂ ਦਾ ਪ੍ਰੇਮ ਹੀ ਰਹਿੰਦਾ ਹੈ ਬਚਪਨ ਤੋਂ ਇੱਕ ਪਿਤਾ ਖੁਦ ਨੂੰ ਸਖ਼ਤ ਬਣਾ ਕੇ ਸਾਨੂੰ ਮੁਸ਼ਕਲਾਂ ਨਾਲ ਲੜਨਾ ਸਿਖਾਉਂਦਾ ਹੈ ਤਾਂ ਆਪਣੇ ਬੱਚਿਆਂ ਨੂੰ ਖੁਸ਼ੀ ਦੇਣ ਲਈ ਉਹ ਆਪਣੀਆਂ ਖੁਸ਼ੀਆਂ ਦੀ ਪਰਵਾਹ ਤੱਕ ਨਹੀਂ ਕਰਦਾ
ਹਰ ਸਮੱਸਿਆ ’ਚ ਸੁਰੱਖਿਆ ਕਵਚ:
ਇੱਕ ਪਿਤਾ ਜੋ ਕਦੇ ਮਾਂ ਦਾ ਪਿਆਰ ਦਿੰਦੇ ਹਨ ਤਾਂ ਕਦੇ ਅਧਿਆਪਕ ਬਣ ਕੇ ਗਲਤੀਆਂ ਦੱਸਦੇ ਹਨ ਤਾਂ ਕਦੇ ਦੋਸਤ ਬਣ ਕੇ ਕਹਿੰਦੇ ਹਨ ਕਿ ਮੈਂ ਤੇਰੇ ਨਾਲ ਹਾਂ ਇਸ ਲਈ ਇਹ ਕਹਿਣ ’ਚ ਜ਼ਰਾ ਵੀ ਸੰਕੋਚ ਨਹੀਂ ਪਿਤਾ ਉਹ ਕਵਚ ਹੈ ਜਿਨ੍ਹਾਂ ਦੀ ਸੁਰੱਖਿਆ ’ਚ ਰਹਿੰਦੇ ਹੋਏ ਅਸੀਂ ਆਪਣੇ ਜੀਵਨ ਨੂੰ ਇੱਕ ਦਿਸ਼ਾ ਦੇਣ ਦੀ ਸਾਰਥਕ ਕੋਸ਼ਿਸ਼ ਕਰਦੇ ਹਾਂ ਕਈ ਵਾਰ ਤਾਂ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਸਾਡੀਆਂ ਸੁਵਿਧਾਵਾਂ ਲਈ ਸਾਡੇ ਪਿਤਾ ਨੇ ਕਿੱਥੋਂ ਅਤੇ ਕਿਵੇਂ ਵਿਵਸਥਾ ਕੀਤੀ ਹੁੰਦੀ ਹੈ ਇਹ ਉਦੋਂ ਸਮਝ ਆਉਂਦਾ ਹੈ, ਜਦੋਂ ਕੋਈ ਬਾਲਕ ਪਹਿਲਾਂ ਕਿਸ਼ੋਰ ਅਤੇ ਫਿਰ ਪਿਤਾ ਬਣਦਾ ਹੈ
ਸੋਚ ਦੀ ਵਿਹਾਰਕ ਬੁਨਿਆਦ:
ਪਿਤਾ ਜਾਣਦੇ ਹਨ ਕਿ ਜੀਵਨ ਜਿੱਤ ਅਤੇ ਹਾਰਾਂ ਦੇ ਵਰਗਾਂ ’ਚ ਵੰਡਿਆ ਹੈ ਉਨ੍ਹਾਂ ਦਾ ਮਨ ਅਨੁਭਵੀ ਅਤੇ ਵਿਹਾਰਕ ਸੋਚ ਵਾਲਾ ਬਣਿਆ ਹੁੰਦਾ ਹੈ ਇਹੀ ਵਜ੍ਹਾ ਹੈ ਕਿ ਜਿੰਦਗੀ ਦੀ ਤਪਸ਼ ਦਾ ਸਾਹਮਣਾ ਕਰ ਚੁੱਕੇ ਪਿਤਾ ਆਰਥਿਕ-ਸਮਾਜਿਕ ਅਤੇ ਵਿਅਕਤੀਗਤ ਜੀਵਨ ਨਾਲ ਜੁੜੀਆਂ ਹਦਾਇਤਾਂ ਦਿੰਦੇ ਰਹਿੰਦੇ ਹਨ ਉਮੀਦਾਂ ਦੇ ਖਿਆਲ ਦੇ ਚੱਲਦੇ ਹੀ ਪਿਤਾ ਦੇ ਸਬਕ ਦੇਣ ਦਾ ਅੰਦਾਜ਼ ਸਖਤ ਹੋ ਜਾਂਦਾ ਹੈ ਇਸ ’ਚ ਲਾਡ-ਪਿਆਰ ਘੱਟ ਅਤੇ ਮਨੋਬਲ ਦੀ ਮਜ਼ਬੂਤੀ ਦੀ ਸਿੱਖਿਆ ਦਾ ਜ਼ਿਆਦਾ ਹੋਣਾ ਲਾਜ਼ਮੀ ਹੈ ਬਚਪਨ ’ਚ ਸਭ ਆਪਣੀ ਨਾਕਾਮੀ ਨੂੰ ਮਾਂ ਨਾਲ ਤਾਂ ਸਾਂਝਾ ਕਰ ਲੈਂਦੇ ਹਨ, ਪਰ ਪਿਤਾ ਨਾਲ ਨਹੀਂ ਕਰ ਪਾਉਂਦੇ, ਕਿਉਂ? ਪਿਤਾ ਦੀ ਡਾਂਟ ਦਾ ਡਰ ਨਹੀਂ ਹੁੰਦਾ ਇਹ ਪਿਤਾ ਦੀ ਨਜ਼ਰ ’ਚ ਕਮਜ਼ੋਰ ਸਾਬਤ ਹੋਣ ਦੀ ਸ਼ਰਮਿੰਦਗੀ ਹੁੰਦੀ ਹੈ ਇਹ ਵੀ ਕਿਉਂ? ਕਿਉਂਕਿ ਭਲੇ ਸਮਝ ’ਚ ਨਾ ਆਏ, ਪਰ ਹਰ ਬੱਚੇ ਲਈ ਉਸ ਦਾ ਪਿਤਾ ਉਸ ਦਾ ਹੀਰੋ ਹੁੰਦਾ ਹੈ ਜ਼ਿੰਦਗੀ ਦਾ ਵਿਹਾਰਕ ਪਾਠ ਬੱਚਿਆਂ ਨੂੰ ਪਿਤਾ ਹੀ ਸਿਖਾਉਂਦੇ ਹਨ ਪਰ ਸਿਖਾਉਣ ਦੀ ਪ੍ਰਕਿਰਿਆ ’ਚ ਉਨ੍ਹਾਂ ਦੀਆਂ ਭਾਵਨਾਵਾਂ ਸਾਹਮਣੇ ਨਹੀਂ ਆ ਪਾਉਂਦੀਆਂ ਅਤੇ ਬੱਚੇ! ਉਨ੍ਹਾਂ ਨੂੰ ਰੋਬ੍ਹ ਦਿਸਦਾ ਹੈ, ਸਖ਼ਤੀ ਦਿਸਦੀ ਹੈ, ਪਰਵਾਹ ਨਹੀਂ ਦਿਸ ਪਾਉਂਦੀ ਦੁਨੀਆਂ ਦੇ ਸਾਰੇ ਬੱਚਿਆਂ ਨੂੰ ਵੱਡੇ ਹੋਣ ’ਤੇ ਪਾਪਾ ਤੋਂ ਮਿਲੇ ਅਜਿਹੇ ਹਰ ਸਬਕ ਦੇ ਮਾਇਨੇ ਸਮਝ ’ਚ ਆਉਂਦੇ ਹਨ
ਪਿਤਾ ਪ੍ਰਤੀ ਸ਼ੁਕਰਗੁਜ਼ਾਰ ਬਣੋ:
ਪਿਤਾ ਪਰਮਾਤਮਾ ਦਾ ਰੂਪ ਹੁੰਦੇ ਹਨ, ਕਿਉਂਕਿ ਖੁਦ ਸ੍ਰਿਸ਼ਟੀ ਦੇ ਰਚੇਤਾ ਤੋਂ ਇਲਾਵਾ ਦੂਜੇ ਕਿਸੇ ਦੇ ਅੰਦਰ ਅਜਿਹੇ ਗੁਣ ਭਲਾ ਕਿੱਥੋਂ ਹੋ ਸਕਦੇ ਹਨ ਸਾਨੂੰ ਜੀਵਨ ਜਿਉਣ ਦੀ ਕਲਾ ਸਿਖਾਉਣ ਅਤੇ ਆਪਣਾ ਸਾਰਾ ਜੀਵਨ ਸਾਡੇ ਸੁੱਖ ਲਈ ਤਿਆਗ ਦੇਣ ਵਾਲੇ ਪਿਤਾ ਲਈ ਵੈਸੇ ਤਾਂ ਬੱਚਿਆਂ ਨੂੰ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ, ਪਰ ਐਨਾ ਸੰਭਵ ਨਾ ਹੋਵੇ ਤਾਂ ਘੱਟ ਤੋਂ ਘੱਟ ਸਾਲ ’ਚ ਇੱਕ ਖਾਸ ਦਿਨ ਤਾਂ ਹੋਵੇ ਹੀ! ਉਨ੍ਹਾਂ ਦੇ ਤਿਆਗ ਅਤੇ ਮਿਹਨਤ ਨੂੰ ਚੁਕਾਇਆ ਨਹੀਂ ਜਾ ਸਕਦਾ, ਪਰ ਘੱਟ ਤੋਂ ਘੱਟ ਅਸੀਂ ਐਨਾ ਤਾਂ ਕਰ ਸਕਦੇ ਹਾਂ ਕਿ ਉਨ੍ਹਾਂ ਪ੍ਰਤੀ ‘ਸ਼ੁਕਰਗੁਜ਼ਾਰ’ ਬਣੇ ਰਹੀਏ
ਭੱਜਾਦੌੜੀ ’ਚ ਅਣਦੇਖਿਆ ਰਹਿ ਜਾਂਦਾ ਲਗਾਅ ਅਤੇ ਚਾਅ:
ਪਿਤਾ ਦੇ ਹਿੱਸੇ ਠਹਿਰਾਅ ਘੱਟ, ਭੱਜ-ਦੌੜ ਜ਼ਿਆਦਾ ਆਉਂਦੀ ਹੈ ਉਹ ਜੀਵਨ ਨਾਲ ਜੂਝ-ਕੇ ਸੰਸਾਧਨ ਜੁਟਾਉਂਦੇ ਹਨ ਹਰ ਪਿਤਾ ਦੇ ਜੀਵਨ ਦਾ ਵੱਡਾ ਹਿੱਸਾ ਇਸ ਸੰਘਰਸ਼ ’ਚ ਹੀ ਗੁਜ਼ਰਦਾ ਹੈ ਪਰ ਉਨ੍ਹਾਂ ਦੀ ਇਹ ਉੱਲਝਣ ਦਿਸਦੀ ਨਹੀਂ ਹੈ ਪਿਤਾ ਆਪਣੇ ਸੰਘਰਸ਼ ਅਤੇ ਪੀੜਾ ਬਾਰੇ ਗੱਲ ਵੀ ਘੱਟ ਹੀ ਕਰਦੇ ਹਨ ਮਾਂ ਵਾਂਗ, ਪਿਤਾ ਭਲੇ ਹੀ ਗਲੇ ਲਾ ਕੇ ਪ੍ਰੇਮ ਨਹੀਂ ਜਤਾਉਂਦੇ ਪਰ ਬੱਚੇ ਦੀਆਂ ਜ਼ਰੂਰਤਾਂ, ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਦੇ ਹਨ ਇਹ ਉਨ੍ਹਾਂ ਦਾ ਤਰੀਕਾ ਹੈ ਪ੍ਰੇਮ ਦਿਖਾਉਣ ਦਾ ਰੁਜ਼ਗਾਰ ਦਾ ਤਨਾਅ, ਅੱਜ ਦੀਆਂ ਜ਼ਰੂਰਤਾਂ ਅਤੇ ਭਵਿੱਖ ਦੀ ਸੁਰੱਖਿਆ, ਜੀਵਨ ਦੀਆਂ ਰੂਟੀਨ ਦੀਆਂ ਜ਼ਰੂਰਤਾਂ, ਉਨ੍ਹਾਂ ਨੂੰ ਅਜਿਹੇ ਰੁੱਖੇਪਣ ਨਾਲ ਘੇਰ ਦਿੰਦੀਆਂ ਹਨ ਕਿ ਸੰਵੇਦਨਾਵਾਂ ਨਜ਼ਰ ਨਹੀਂ ਆਉਂਦੀਆਂ ਜਦੋਂ ਬੱਚੇ ਉਨ੍ਹਾਂ ਵੱਲ ਨਹੀਂ ਦੇਖ ਰਹੇ ਹੁੰਦੇ ਹਨ, ਉਦੋਂ ਵੀ ਪਿਤਾ ਦੀਆਂ ਨਜ਼ਰਾਂ ਉਨ੍ਹਾਂ ’ਤੇ ਬਣੀਆਂ ਰਹਿੰਦੀਆਂ ਹਨ ਬੱਚਿਆਂ ਦੇ ਜੀਵਨ ’ਚ ਕੋਈ ਕਮੀ ਦਸਤਕ ਨਾ ਦੇਵੇ, ਇਸੇ ਹਫੜਾ-ਦਫੜੀ ’ਚ ਪਾਪਾ ਦਾ ਚਾਅ ਅਤੇ ਲਗਾਅ ਅਣਦੇਖਿਆ ਰਹਿ ਜਾਂਦਾ ਹੈ
ਪ੍ਰੇਰਨਾ ਅਤੇ ਸਫਲਤਾ ਦੀ ਕੁੰਜੀ ਹੈ:
ਤੁਸੀਂ ਜਿੰਨੇ ਵੀ ਸਫਲ ਵਿਅਕਤੀਆਂ ਨੂੰ ਦੇਖੋਗੇ, ਤਾਂ ਉਨ੍ਹਾਂ ਦੇ ਜੀਵਨ ਦੀ ਸਫਲਤਾ ’ਚ ਉਨ੍ਹਾਂ ਦੇ ਪਿਤਾ ਦਾ ਰੋਲ ਤੁਹਾਨੂੰ ਨਜ਼ਰ ਆਏਗਾ ਉਨ੍ਹਾਂ ਨੇ ਆਪਣੇ ਪਿਤਾ ਤੋਂ ਪੇ੍ਰਰਨਾ ਲਈ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਦਰਸ਼ ਮੰਨਿਆ ਹੁੰਦਾ ਹੈ ਇਸ ਦੇ ਪਿੱਛੇ ਸਿਰਫ਼ ਇਹੀ ਕਾਰਨ ਹੁੰਦਾ ਹੈ ਕਿ ਕੋਈ ਵਿਅਕਤੀ ਲੱਖ ਬੁਰਾ ਹੋਵੇ, ਲੱਖ ਗੰਦਾ ਹੋਵੇ, ਪਰ ਆਪਣੀ ਸੰਤਾਨ ਨੂੰ ਉਹ ਚੰਗੀਆਂ ਗੱਲਾਂ ਅਤੇ ਸੰਸਕਾਰ ਹੀ ਦੇਣ ਦਾ ਯਤਨ ਕਰਦਾ ਹੈ
ਇਸ ਫਾਦਰਸ-ਡੇ ’ਤੇ ਆਪਣੇ ਪਿਤਾ ਨੂੰ ਖਾਸ ਤੋਹਫ਼ਾ
ਫਾਦਰ, ਪਿਤਾ ਜਾਂ ਪਾਪਾ… ਇੱਕ ਰਿਸ਼ਤਾ ਅਤੇ ਨਾਂਅ ਕਈ ਹਨ ਇਹ ਇੱਕ ਅਜਿਹਾ ਰਿਸ਼ਤਾ ਹੈ, ਜੋ ਸਾਡੀ ਜ਼ਿੰਦਗੀ ਦਾ ਤਾਣਾ-ਬਾਣਾ ਬੁਣਦਾ ਹੈ ਜਿਸ ਦੀ ਉਂਗਲੀ ਫੜ ਕੇ ਪਹਿਲਾਂ ਪਹਿਲ ਚੱਲਣਾ ਸਿੱਖਦੇ ਹਾਂ ਅਸੀਂ ਜਿਸ ਦੇ ਸੀਨੇ ’ਚ ਛੁਪ ਕੇ ਅਸੀਂ ਜਿੰਦਗੀ ਦੀ ਧੜਕਨ ਸੁਣਦੇ ਹਾਂ
ਅਜਿਹੇ ਖੂਬਸੂਰਤ ਰਿਸ਼ਤੇ ਨੂੰ ਸਲਾਹੁਣ-ਸੰਵਾਰਨ ਲਈ ਤਾਂ ਪੂਰੀ ਜ਼ਿੰਦਗੀ ਘੱਟ ਹੈ ਸਮੇਂ ਦੀ ਅਫਰਾ-ਦਫਰੀ ਅਤੇ ਕੰਮ ਦੀ ਮਸ਼ਰੂਫੀਅਤ ਸਾਨੂੰ ਮੌਕਾ ਨਹੀਂ ਦਿੰਦੀ ਇਸੇ ਕਮੀ ਨੂੰ ਪੂਰਾ ਕਰਨ ਲਈ ਬਣਿਆ ਹੈ ‘ਫਾਦਰਸ-ਡੇ’ ਜਦੋਂ ਤੁਸੀਂ ਆਪਣੇ ਪਿਤਾ ਨੂੰ ਘੱਟ ਤੋਂ ਘੱਟ ਇੱਕ ਦਿਨ ਲਈ ਤਾਂ ਜੀਅ ਭਰ ਕੇ ਸਪੈਸ਼ਲ ਫੀਲ ਕਰਾ ਸਕਦੇ ਹੋ ਜੇਕਰ ਤੁਸੀਂ ਹਾਲੇ ਤੱਕ ਇਸ ਦਿਨ ਨੂੰ ਸੈਲੀਬਰੇਟ ਕਰਨ ਦਾ ਪਲਾਨ ਨਹੀਂ ਬਣਾਇਆ ਹੈ ਤਾਂ ਹੁਣ ਬਣਾ ਲਓ
ਸ਼ਾਇਦ ਇਹ ਟਿਪਸ ਤੁਹਾਡੇ ਕੁਝ ਕੰਮ ਆ ਜਾਏ:
ਪਾਪਾ ਨੂੰ ‘ਯੰਗ ਪਾਪਾ’ ਬਣਾਓ:
ਕਦੇ ਗੌਰ ਨਾਲ ਦੇਖਿਆ ਹੈ ਪਾਪਾ ਦਾ ਚਿਹਰਾ? ਤੁਹਾਡੀ ਜ਼ਿੰਦਗੀ ਸੰਵਾਰਦੇੇ-ਸੰਵਾਰਦੇ ਉਨ੍ਹਾਂ ਦੇ ਚਿਹਰੇ ਦੀ ਚਮਕ ਕਿੱਥੇ ਖੋਹ ਗਈ ਹੈ ਸਮੇਂ ਤੋਂ ਕਿਤੇ ਪਹਿਲਾਂ ਉਮਰ ਦੀਆਂ ਪਰਛਾਈਆਂ ਤੈਰਨ ਲੱਗੀਆਂ ਹਨ ਕਿਉਂ ਨਾ ਇਸ ਫਾਦਰਸ ਡੇਅ ’ਤੇ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਤਰੋਤਾਜ਼ਗੀ ਵਾਪਸ ਕਰ ਦਿਓ ਤੁਸੀਂ ਕਈ ਤਰੀਕਿਆਂ ਨਾਲ ਅਜਿਹਾ ਕਰ ਸਕਦੇ ਹੋ
ਟੀ-ਸ਼ਰਟ:
ਉਨ੍ਹਾਂ ਲਈ ਆਕਰਸ਼ਕ ਰੰਗਾਂ ਵਾਲੀ ਸਲੋਗਨ ਲਿਖੀ ਟੀ-ਸ਼ਰਟ ਖਰੀਦੋ ਤੁਹਾਡੀ ਭੇਂਟ ਕੀਤੀ ਗਈ ਟੀ-ਸ਼ਰਟ ਪਹਿਨ ਕੇ ਉਹ ਫਿਰ ਤੋਂ ਕਾਲਜ ਦੇ ਦਿਨਾਂ ਵਾਲੀ ਐਨਰਜ਼ੀ ਨਾਲ ਭਰ ਜਾਣਗੇ
ਫੇਸ਼ੀਅਲ:
ਕਿਸੇ ਚੰਗੇ ਜਿਹੇ ਸੈਲੂਨ ’ਚ ਲੈ ਜਾ ਕੇ ਉਨ੍ਹਾਂ ਦਾ ਫੇਸ਼ੀਅਲ ਕਰਵਾਓ, ਜਿਸ ਨਾਲ ਇੱਕ ਵਾਰ ਫਿਰ ਉਨ੍ਹਾਂ ਦੇ ਚਿਹਰੇ ਦੀ ਚਮਕ ਵਾਪਸ ਆ ਜਾਏ
ਨਵਾਂ ਮੋਬਾਇਲ:
ਕਦੇ ਉਨ੍ਹਾਂ ਦਾ ਮੋਬਾਇਲ ਦੇਖਿਆ ਹੈ? ਕਿੰਨਾ ਪੁਰਾਣਾ ਹੋ ਗਿਆ ਹੈ? ਉਨ੍ਹਾਂ ਨੂੰ ਲੇਟੈਸਟ ਐਪਸ ਵਾਲਾ ਇੱਕ ਮਲਟੀ ਫੰਕਸ਼ਨ ਮੋਬਾਇਲ ਖਰੀਦ ਕੇ ਦਿਓ ਜਿਸ ਨਾਲ ਤੁਹਾਡੇ ਸਿੱਧੇ ਸਾਦੇ ਪਾਪਾ ਦਾ ਅੰਦਾਜ਼ ਟਿਕ-ਟਿਕੀ ਹੋ ਜਾਏ
ਨਾੱਵਲ:
ਤੁਹਾਡੇ ਪਾਪਾ ਨੂੰ ਕੋਈ ਨਾ ਕੋਈ ਲੇਖਕ ਅਤੇ ਉਸ ਦਾ ਨਾੱਵਲ ਜ਼ਰੂਰ ਪਸੰਦ ਹੋਵੇਗਾ ਇੱਕ ਵਾਰ ਫਿਰ ਉਨ੍ਹਾਂ ਨੂੰ ਉਹੀ ਨਾੱਵਲ ਗਿਫ਼ਟ ਦਿਓ, ਜਿਸ ਨੂੰ ਪੜ੍ਹਕੇ, ਕੁਝ ਸਮੇਂ ਲਈ ਹੀ ਸਹੀ, ਇੱਕ ਸਕੂਨ ਪਾ ਸਕਣ ਅਤੇ ਗੁੱਸਾ ਕਰਨਾ ਭੁੱਲ ਕੇ ਮੁਸਕਰਾਉਣਾ ਸਿੱਖ ਲੈਣ
ਪਾਪਾ ਫੇਸਬੁੱਕ:
ਆਪਣੇ ਪਾਪਾ ਦਾ ਫੇਸਬੁੱਕ ਅਕਾਊਂਟ ਬਣਾਓ ਉਸ ’ਚ ਉਨ੍ਹਾਂ ਦੇ ਪੁਰਾਣੇ ਸਕੂਲ ਜਾਂ ਕਾਲਜ ਦੇ ਦੋਸਤਾਂ ਨੂੰ ਐਡ ਕਰੋ ਫਿਰ ਪਾਪਾ ਨੂੰ ਇਸ ਬਾਰੇ ਦੱਸੋ ਭਲੇ ਤੁਹਾਡੇ ਪਾਪਾ ਫੇਸਬੁੱਕ ਆੱਪਰੇਟ ਨਾ ਕਰਨ, ਪਰ ਇਸ ਬਹਾਨੇ ਪੁਰਾਣੇ ਦੋਸਤਾਂ ਨਾਲ ਉਨ੍ਹਾਂ ਦੀ ਰੀ-ਯੂਨੀਅਨ ਹੋ ਜਾਏਗੀ