Flood Halp

Flood Halp: ਪੰਜਾਬ: ਹੜ੍ਹ ਪੀੜਤਾਂ ਲਈ ‘ਫਰਿਸ਼ਤੇ’ ਬਣੇ ਸੇਵਾਦਾਰ

  • ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ’ਚ ਚਲਾਇਆ ਰਾਹਤ ਕਾਰਜ

ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਅਪੀਲ ’ਤੇ ਪੰਜਾਬ ਦੇ ਮਾਝਾ ਅਤੇ ਦੋਆਬਾ ’ਚ ਭਿਆਨਕ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਫਰਿਸ਼ਤੇ ਬਣ ਕੇ ਪਹੁੰਚੇ ਹਜ਼ਾਰਾਂ ਸੇਵਾਦਾਰ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਪਿੰਡ-ਪਿੰਡ ਪਹੁੰਚੇ ਅਤੇ ਹੜ੍ਹ ਪੀੜਤਾਂ ਨੂੰ ਰਾਸ਼ਨ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਵੰਡੀ ਸੇਵਾਦਾਰਾਂ ਵੱਲੋਂ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਲਗਾਤਾਰ ਰਾਹਤ ਸਮੱਗਰੀ ਵੰਡੀ ਗਈ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਨਾਲ ਰਾਹਤ ਸਮੱਗਰੀ ਨਾਲ ਭਰੇ ਵਾਹਨਾਂ ਨੂੰ ਆਰਟੀਓ ਨਵਜੋਤ ਸ਼ਰਮਾ ਨੇ ਪੰਚਾਇਤ ਭਵਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਰਾਹਤ ਟੀਮਾਂ ਦੀ ਅਗਵਾਈ ਕਰ ਰਹੇ ਸੱਚੇ ਨਿਮਰ ਸੇਵਾਦਾਰ ਪਰਮਜੀਤ ਸਿੰਘ ਇੰਸਾਂ, ਬਿੰਦਰ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ ਅਤੇ ਚਰਨਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਰੂਰਤਮੰਦਾਂ ਨੂੰ ਆਟਾ, ਚਾਹ, ਖੰਡ, ਦਵਾਈਆਂ, ਤਿਰਪਾਲ, ਮੱਛਰਦਾਨੀ, ਪਸ਼ੂਆਂ ਲਈ ਮੱਕੀ ਦਾ ਆਚਾਰ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਗਿਆ ਪਿੰਡ ਅਕਲੀਆ ਦੇ ਸਰਪੰਚ ਦਿਲਬਾਗ ਸਿੰਘ ਅਤੇ ਪਿੰਡ ਸੰਗਤਪੁਰ ਦੇ ਸਰਪੰਚ ਚਰਨਜੀਤ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਦੂਜੇ ਪਾਸੇ ਆਰਟੀਓ ਨਵਜੋਤ ਸ਼ਰਮਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਯਤਨ ਸ਼ਲਾਘਾਯੋਗ ਹੈ

ਮੋਗਾ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ’ਚ ਏਡੀਸੀ ਮੋਗਾ ਚਾਰੂਮਿਤਾ ਨੇ ਰਾਹਤ ਸਮੱਗਰੀ ਨਾਲ ਭਰੀਆਂ 50 ਟਰਾਲੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਰਾਹਤ ਸਮੱਗਰੀ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ 150 ਸੇਵਾਦਾਰ ਭੇਜੇ ਗਏ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਘਰ-ਘਰ ਜਾ ਕੇ ਵੰਡੀ ਗਈ ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਵੀ ਰਾਹਤ ਸਮੱਗਰੀ ਲੈ ਕੇ ਹਜ਼ਾਰਾਂ ਸੇਵਾਦਾਰ ਪਹੁੰਚੇ

Also Read:  ਕੂਲਰ ਨਾਲ ਹੋਣ ਵਾਲੀ ਹੁੰਮਸ ਨੂੰ ਦੂਰ ਭਜਾਓ

ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਸਬ-ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਝੁੰਜ, ਰਾਮਦਾਸ, ਕੋਟਲੀ ਕੁਰਟਾਨਾ, ਬੱਲੜਵਾਲ, ਆਬਾਦੀ ਅਤੇ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਸਬ-ਡਿਵੀਜ਼ਨ ਦੇ ਪਿੰਡ ਸਭਰਾ, ਝੁੱਗੀਆਂ ਪੀਰ ਬਖ਼ਸ਼, ਰਾਹਦਾਲ ਆਦਿ ’ਚ ਰਾਹਤ ਸਮੱਗਰੀ ਵੰਡੀ ਗਈ ਤਰਨਤਾਰਨ ਦੇ ਸਹਾਇਕ ਕਮਿਸ਼ਨਰ ਕਰਨਵੀਰ ਸਿੰਘ ਨੇ ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਕਟ ’ਚ ਅਜਿਹੀ ਸੇਵਾ ਦੀ ਬਹੁਤ ਜ਼ਰੂਰਤ ਸੀ ਇਸ ਤੋਂ ਇਲਾਵਾ, ਤਰਨਤਾਰਨ ਸਿਵਲ ਹਸਪਤਾਲ ਦੇ ਮੁੱਖ ਫਾਰਮੇਸੀ ਅਧਿਕਾਰੀ ਡਾ. ਬਲਵਿੰਦਰ ਸਿੰਘ ਅਤੇ ਵੈਟਨਰੀ ਡਾਕਟਰ ਪ੍ਰਭਦੀਪ ਸਿੰਘ ਨੇ ਵੀ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਝੁੱਗੀਆਂ ਪੀਰ ਬਖ਼ਸ਼ ਦੇ ਸਰਪੰਚ ਅਰਵਿੰਦਰਜੀਤ ਸਿੰਘ ਅਤੇ ਰਾਹਦਾਲ ਦੇ ਪਿੰਡ ਦੇ ਸਰਪੰਚ ਗੁਰਸਾਹਿਬ ਸਿੰਘ ਨੇ ਰਾਹਤ ਸਮੱਗਰੀ ਪਹੁੰਚਾਉਣ ਲਈ ਸੇਵਾਦਾਰਾਂ ਦਾ ਧੰਨਵਾਦ ਕੀਤਾ

ਜ਼ਿਲ੍ਹਾ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਡੇਰਾ ਸੱਚਾ ਸੌਦਾ ਨੇ ਰਾਹਤ ਕਾਰਜ ਚਲਾਇਆ ਰਾਹਤ ਸਮੱਗਰੀ ਨਾਲ ਭਰੀਆਂ 33 ਟਰੈਕਟਰ ਟਰਾਲੀਆਂ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਫਾਜ਼ਿਲਕਾ ਤੋਂ ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਕਰੀਬ 500 ਸੇਵਾਦਾਰਾਂ ਦੀ ਰਾਹਤ ਸਮੱਗਰੀ ਵੰਡ ’ਚ ਡਿਊਟੀ ਲਾਈ ਗਈ ਟੀਮਾਂ ਦੀ ਅਗਵਾਈ ਕਰ ਰਹੇ ਸੱਚੇ ਨਿਮਰ ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਨੱਥਾ ਸਿੰਘ ਇੰਸਾਂ, ਸੁਭਾਸ਼ ਸੁਖੀਜਾ ਇੰਸਾਂ ਅਤੇ ਵਨੀਤ ਇੰਸਾਂ ਨੇ ਦੱਸਿਆ ਕਿ ਰਾਹਤ ਸਮੱਗਰੀ ’ਚ ਘਰੇਲੂ ਵਰਤੋਂ ਦਾ ਸਾਮਾਨ ਜਿਵੇਂ ਚਾਹ, ਖੰਡ, ਆਟਾ, ਨਮਕ, ਮਿਰਚ, ਤੇਲ, ਹਲਦੀ, ਦਵਾਈਆਂ (ਮਨੁੱਖਾਂ ਅਤੇ ਪਸ਼ੂਆਂ ਲਈ), ਤਿਰਪਾਲ, ਮੱਛਰਦਾਨੀਆਂ, ਮੱਛਰਾਂ ਤੋਂ ਬਚਾਅ ਦੀਆਂ ਦਵਾਈਆਂ, ਪਸ਼ੂਆਂ ਲਈ ਚਾਰੇ ਦੇ ਰੂਪ ’ਚ ਇਸਤੇਮਾਲ ਹੋਣ ਵਾਲਾ ਆਚਾਰ ਆਦਿ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਗਿਆ

ਨਦੀ ’ਚ ਡਿੱਗੇ ਬੱਚੇ ਨੂੰ ਸੁੰਦਰ ਲਾਲ ਇੰਸਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ

ਹਿਮਾਚਲ ਪ੍ਰਦੇਸ਼ ਦੇ ਬਦੀ ਨਾਲਾਗੜ੍ਹ ’ਚ ਵਗ ਰਹੀ ਨਦੀ ’ਚ ਇੱਕ 7 ਸਾਲ ਦਾ ਬੱਚਾ ਪੈਰ ਤਿਲ੍ਹਕਣ ਕਾਰਨ ਨਦੀ ’ਚ ਡਿੱਗ ਗਿਆ ਉਸਦੇ ਸਾਥੀ ਬੱਚਿਆਂ ਨੇ ਉਸਨੂੰ ਬਚਾਉਣ ਲਈ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਪਰ ਪਾਣੀ ਦੇ ਤੇਜ਼ ਵਹਾਅ ਨੂੰ ਦੇਖ ਕੇ ਕਿਸੇ ਨੇ ਵੀ ਪਾਣੀ ’ਚ ਜਾਣ ਦੀ ਹਿੰਮਤ ਨਹੀਂ ਦਿਖਾਈ ਪਾਣੀ ’ਚ ਘੁੰਮਣਘੇਰੀ ਵੀ ਸੀ, ਜਿਸ ’ਚ ਫਸ ਕੇ ਨਿੱਕਲਣਾ ਮੁਸ਼ਕਿਲ ਸੀ ਸੱਚੇ ਨਿਮਰ ਸੇਵਾਦਾਰ ਸੁੰਦਰ ਲਾਲ ਇੰਸਾਂ (ਛੋਟਾ ਖੱਡਾ ਨਜ਼ਦੀਕ ਅੰਬਾਲਾ ਕੈਂਟ ਵਾਸੀ) ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਆਪਣੀ ਸੇਵਾ ਦੌਰਾਨ ਉੱਥੋਂ ਲੰਘ ਰਹੇ ਸਨ ਇਸ ਦੌਰਾਨ ਉਨ੍ਹਾਂ ਨੇ ਨਦੀ ’ਚ ਡੁੱਬ ਰਹੇ ਬੱਚੇ ਨੂੰ ਦੇਖਿਆ,

Also Read:  ਬੇਟੀਆਂ ਲਈ ਬਿਆਨਾ ਬਲਾਕ ਬਣਿਆ 'ਅਸ਼ੀਰਵਾਦ' ਦਾ ਸਬੱਬ

ਤਾਂ ਸੁੰਦਰ ਲਾਲ ਨੇ ਪੁਲ ਦੇ ਉੱਪਰਂ ਬੱਚੇ ਦੀ ਦੂਰੀ ਦਾ ਅਨੁਮਾਨ ਲਾ ਕੇ ਪਾਣੀ ’ਚ ਛਾਲ ਮਾਰ ਦਿੱਤੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬਚਾ ਲਿਆ ਹਾਲਾਂਕਿ ਪਾਣੀ ਦੇ ਅੰਦਰ ਪੱਥਰ ਹੋਣ ਕਾਰਨ ਉਹ ਤੇਜ਼ ਗਤੀ ਨਾਲ ਤੈਰ ਨਹੀਂ ਪਾ ਰਿਹਾ ਸੀ, ਪਰ ਉਸ ਨੂੰ ਆਪਣੇ ਸਤਿਗੁਰੂ ਜੀ ’ਤੇ ਪੂਰਾ ਭਰੋਸਾ ਸੀ ਕਿ ਉਹ ਕੁਝ ਨਹੀਂ ਹੋਣ ਦੇਣਗੇ ਜਦੋਂ ਉਹ ਬੱਚੇ ਨੂੰ ਸੁਰੱਖਿਅਤ ਬਾਹਰ ਲੈ ਕੇ ਆਇਆ, ਤਾਂ ਸਭ ਨੇ ਇਸ ਕੰਮ ਦੀ ਪ੍ਰਸੰਸਾ ਕੀਤੀ

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮੂਣਕ ਕੋਲ ਰਾਹਤ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਮੈਂ ਸਮੂਹ ਸੇਵਾਦਾਰਾਂ ਦਾ ਬਹੁਤ ਧੰਨਵਾਦੀ ਹਾਂ, ਜੋ ਇਸ ਮੁਸ਼ਕਿਲ ਸਮੇਂ ’ਚ ਇੱਕਜੁਟ ਹੋ ਕੇ ਲੋਕਾਂ ਤੱਕ ਮੱਦਦ ਪਹੁੰਚਾ ਰਹੇ ਹਨ