dont put too much burden on the back -sachi shiksha punjabi

ਕਮਰ ’ਤੇ ਜ਼ਿਆਦਾ ਬੋਝ ਨਾ ਪੈਣ ਦਿਓ

ਬਜ਼ੁਰਗ ਅਵਸਥਾ ’ਚ ਕਮਰ ਦਰਦ ਤੋਂ ਆਮ ਤੌਰ ’ਤੇ ਬਹੁਤ ਸਾਰੇ ਲੋਕ ਪ੍ਰੇਸ਼ਾਨ ਰਹਿੰਦੇ ਹਨ ਕਮਰ ਦਰਦ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਾਸਪੇਸ਼ੀਆਂ ’ਤੇ ਜ਼ਿਆਦਾ ਬੋਝ, ਆੱਸਟਿਓਪੋਰੋਸਿਸ, ਰਿਊਮੇਟਾਈਡ ਆਰਥਰਾਈਟਸ, ਸਪਾਂਡਿਲਾਈਟਿਸ, ਮੋਟਾਪਾ ਆਦਿ ਕਮਰ ਦਰਦ ਦਾ ਇੱਕ ਮੁੱਖ ਕਾਰਨ ਰੀੜ੍ਹ ’ਤੇ ਜ਼ਿਆਦਾ ਦਬਾਅ ਵੀ ਹੈ

ਕਮਰ ਦਰਦ ਦੇ ਕਈ ਕਾਰਨਾਂ ’ਚੋਂ ਹਨ ਤਨਾਅ, ਗਲਤ ਤਰੀਕੇ ਨਾਲ ਬੈਠਣਾ, ਸੌਣਾ ਆਦਿ ਇਸ ਦਰਦਨਾਕ ਤਕਲੀਫ਼ ਤੋਂ ਬਚਿਆ ਜਾ ਸਕਦਾ ਹੈ ਇਸ ਦੇ ਲਈ ਕੁਝ ਸਾਵਧਾਨੀਆਂ ਵਰਤੋ

Also Read :-

ਆਪਣੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਓ ਕਿਉਂਕਿ ਜੇਕਰ ਪੇਟ ਦੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਤਾਂ ਸਾਰਾ ਵਜ਼ਨ ਕਮਰ ’ਤੇ ਪੈਂਦਾ ਹੈ ਜਿਸ ਨਾਲ ਕਮਰ ਦੀਆਂ ਮਾਸਪੇਸ਼ੀਆਂ ’ਤੇ ਜ਼ਿਆਦਾ ਬੋਝ ਪੈਂਦਾ ਹੈ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਸਰਤ ਕਮਰ ਦੀਆਂ ਬਿਮਾਰੀਆਂ ਦਾ ਵੀ ਸਭ ਤੋਂ ਵਧੀਆ ਇਲਾਜ ਕਸਰਤ ਹੈ ਜਿਵੇਂ-ਜਿਵੇਂ ਉਮਰ ਵਧਦੀ ਹੈ, ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਮਰ ਅਤੇ ਲੱਤਾਂ ’ਚ ਮੋਟਾਪਾ ਆਉਣ ਲਗਦਾ ਹੈ,

ਇਸ ਲਈ ਲਗਾਤਾਰ ਕਸਰਤ ਕਰਕੇ ਸਰੀਰ ਦੀ ਬਨਾਵਟ ਨੂੰ ਵਿਗੜਨ ਤੋਂ ਰੋਕਿਆ ਜਾ ਸਕਦਾ ਹੈ ਹਰ ਰੋਜ਼ 15-30 ਮਿੰਟ ਕਸਰਤ ਕਰੋ ਕਸਰਤ ਲਈ ਕੋਈ ਵੀ ਸਮਾਂ ਤੈਅ ਕਰ ਲਓ ਅਤੇ ਤੈਰਾਕੀ, ਟਹਿਲਣਾ, ਸਕੀਪਿੰਗ, ਸਾਈਕਲ ਚਲਾਉਣਾ, ਭੱਜਣਾ ਕੋਈ ਵੀ ਆਸਾਨ ਕਸਰਤ ਕਰ ਸਕਦੇ ਹੋ ਪਰ ਜੇਕਰ ਤੁਸੀਂ ਪਹਿਲਾਂ ਤੋਂ ਹੀ ਕਮਰ ਸਬੰਧੀ ਕਿਸੇ ਰੋਗ ਦਾ ਸ਼ਿਕਾਰ ਹੋ ਤਾਂ ਕਸਰਤ ਕਰਨ ਤੋਂ ਪਹਿਲਾਂ ਡਾਕਟਰ ਤੋਂ ਰਾਇ ਜ਼ਰੂਰ ਲਓ ਅੱਜ-ਕੱਲ੍ਹ ਉੱਚੀ ਅੱਡੀ ਦੇ ਬੂਟ ਚੱਪਲਾਂ ਦਾ ਪ੍ਰਚਲਣ ਹੈ ਉਨ੍ਹਾਂ ਨੂੰ ਪਹਿਨ ਕੇ ਤੁਸੀਂ ਦਿਲਕਸ਼ ਤਾਂ ਦਿਖਦੇ ਹੋ ਪਰ ਤੁਹਾਡੀ ਕਮਰ ਨੂੰ ਇਸ ਨਾਲ ਨੁਕਸਾਨ ਪਹੁੰਚਦਾ ਹੈ ਇਸ ਨੂੰ ਪਹਿਨ ਕੇ ਮੇਰੂਦੰਡ ’ਤੇ ਦਬਾਅ ਪੈਂਦਾ ਹੈ ਅਤੇ ਮਾਸਪੇਸ਼ੀਆਂ ਅਤੇ ਨਾੜਾਂ ’ਤੇ ਵੀ ਪ੍ਰਭਾਵ ਪੈਂਦਾ ਹੈ ਇਸ ਲਈ ਉਨ੍ਹਾਂ ਨੂੰ ਲਗਾਤਾਰ ਨਾ ਪਹਿਨੋ ਕਦੇ-ਕਦੇ ਇਨ੍ਹਾਂ ਦੀ ਵਰਤੋਂ ਕਰੋ ਲਗਾਤਾਰ ਪਹਿਨਣ ਵਾਲੇ ਬੂਟ ਅਤੇ ਚੱਪਲ ਆਰਾਮਦੇਹ ਹੋਣੇ ਚਾਹੀਦੇ ਹਨ

Also Read:  ਕੋਰੋਨਾ ਕਾਲ 'ਚ ਡੇਰਾ ਸੱਚਾ ਸੌਦਾ ਬਣਿਆ ਵਾਤਾਵਰਨ ਦਾ ਸੁਰੱਖਿਆ ਕਵੱਚ

ਚੱਲਣ ਦੀ ਸਥਿਤੀ ਵੀ ਸਹੀ ਰੱਖੋ ਕਈ ਲੋਕ ਕਮਰ, ਮੋਢੇ ਝੁਕਾ ਕੇ ਚੱਲਦੇ ਹਨ ਇਸ ਨਾਲ ਉਨ੍ਹਾਂ ਦੀ ਸ਼ਖਸੀਅਤ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਨਾਲ ਹੀ ਉਨ੍ਹਾਂ ਦੀ ਕਮਰ ਵੀ ਪ੍ਰਭਾਵਿਤ ਹੁੰਦੀ ਹੈ ਚੱਲਦੇ ਸਮੇਂ ਤੁਹਾਡਾ ਪੇਟ ਅੰਦਰ ਵੱਲ ਅਤੇ ਸਿਰ ਇੱਕਦਮ ਸਿੱਧਾ ਹੋਣਾ ਚਾਹੀਦਾ ਹੈ ਤੁਹਾਡੇ ਚੱਲਦੇ ਸਮੇਂ ਸਰੀਰ ਦੇ ਕਿਹੜੇ ਹਿੱਸਿਆਂ ’ਤੇ ਕਿੰਨਾ ਵਜ਼ਨ ਪੈਂਦਾ ਹੈ ਇਹ ਗੱਲ ਮਹੱਤਵਪੂਰਨ ਹੈ ਇਸ ਲਈ ਤੁਹਾਡਾ ਸਰੀਰ ਚੱਲਦੇ ਸਮੇਂ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ਕਈ ਵਿਅਕਤੀਆਂ ਨੂੰ ਆਪਣੇ ਕੰਮ ਦੌਰਾਨ ਬੈਠੇ ਰਹਿਣਾ ਪੈਂਦਾ ਹੈ

ਇਸ ਨਾਲ ਵੀ ਉਨ੍ਹਾਂ ਨੂੰ ਪਿੱਠ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਇਸ ਲਈ ਲਗਾਤਾਰ ਕਾਫ਼ੀ ਸਮੇਂ ਤੱਕ ਬੈਠੇ ਨਾ ਰਹੋ ਸਗੋਂ ਵਿੱਚ ਦੀ ਉੱਠ ਕੇ ਚਹਿਲ-ਕਦਮੀ ਕਰ ਲਓ ਇਸ ਨਾਲ ਤੁਹਾਡੀ ਪਿੱਠ ਨੂੰ ਆਰਾਮ ਮਿਲੇਗਾ ਇਸੇ ਤਰ੍ਹਾਂ ਜੇਕਰ ਤੁਹਾਨੂੰ ਆਪਣੇ ਕੰਮਾਂ ਦੌਰਾਨ ਖੜ੍ਹਾ ਰਹਿਣਾ ਪੈਂਦਾ ਹੈ ਤਾਂ ਵੀ ਤੁਹਾਡੀ ਪਿੱਠ ਪ੍ਰਭਾਵਿਤ ਹੁੰਦੀ ਹੈ ਇਸ ਲਈ ਆਪਣੀ ਪਿੱਠ ਨੂੰ ਕੁਝ ਦੇਰ ਲੇਟ ਕੇ ਜਾਂ ਬੈਠ ਕੇ ਆਰਾਮ ਜ਼ਰੂਰ ਦਿਓ ਕਦੇ ਵੀ ਝਟਕੇ ਨਾਲ ਨਾ ਉੱਠੋ ਇਸ ਨਾਲ ਵੀ ਪਿੱਠ ’ਤੇ ਜ਼ੋਰ ਪੈਂਦਾ ਹੈ ਕੰਮ ਕਰਦੇ ਸਮੇਂ ਕਦੇ ਵੀ ਅੱਗੇ ਵੱਲ ਝੁਕ ਕੇ ਨਾ ਬੈਠੋ ਅਖਬਾਰ ਪੜ੍ਹਦੇ ਸਮੇਂ, ਟੀਵੀ ਦੇਖਦੇ ਸਮੇਂ ਸਾਡੀ ਪਿੱਠ ਅਕਸਰ ਮੁੜੀ ਰਹਿੰਦੀ ਹੈ

ਉਸ ਸਮੇਂ ਬੇਸ਼ੱਕ ਤੁਹਾਨੂੰ ਕੋਈ ਤਕਲੀਫ ਨਾ ਹੋ ਰਹੀ ਹੋਵੇ ਪਰ ਅੱਗੇ ਜਾ ਕੇ ਇਹ ਛੋਟੀਆਂ-ਛੋਟੀਆਂ ਗੱਲਾਂ ਪੀੜਾਦਾਇਕ ਹੋ ਸਕਦੀਆਂ ਹਨ ਇਸ ਲਈ ਸ਼ੁਰੂ ਤੋਂ ਹੀ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ’ਚ ਰੱਖੋ ਅਤੇ ਪਿੱਠ ਦੀ ਤਕਲੀਫ ਤੋਂ ਬਚੋ ਜਦੋਂ ਵੀ ਦੂਰ ਪਈ ਚੀਜ਼ ਨੂੰ ਚੁੱਕਣ ਜਾ ਰਹੇ ਹੋ ਤਾਂ ਦੂਰ ਤੋਂ ਹੀ ਕਮਰ ਮੋੜ ਕੇ ਨਾ ਚੁੱਕੋ ਸਗੋਂ ਵਸਤੂ ਕੋਲ ਜਾ ਕੇ ਉਸ ਨੂੰ ਚੁੱਕਣ ਲਈ ਪਹਿਲਾਂ ਬੈਠੋ ਜੋ ਵੀ ਵਜ਼ਨ ਤੁਸੀਂ ਚੁੱਕਣ ਜਾ ਰਹੇ ਹੋ ਉਸ ਦਾ ਵਜ਼ਨ ਤੁਹਾਡੀ ਰੀੜ੍ਹ ਦੀ ਹੱਡੀ ’ਤੇ ਨਹੀਂ ਸਗੋਂ ਪੈਰਾਂ ਦੀਆਂ ਮਾਸਪੇਸ਼ੀਆਂ ’ਤੇ ਪੈਣਾ ਚਾਹੀਦਾ ਹੈ ਜਦੋਂ ਵੀ ਕਈ ਚੀਜ਼ਾਂ ਉਠਾਓ, ਆਪਣੇ ਗੋਡਿਆਂ ਨੂੰ ਮੋੜੋ, ਪਿੱਠ ਨੂੰ ਨਹੀਂ ਪਿੱਠ ਸਿੱਧੀ ਰਹਿਣੀ ਚਾਹੀਦੀ ਹੈ

Also Read:  ਇੰਜ ਮਨਾਓ Happy Holi ਜੋ ਸਭ ਲਈ ਹੋਵੇ ਖਾਸ | ਹੋਲੀ ਦਾ ਤਿਉਹਾਰ

ਅੱਜ-ਕੱਲ੍ਹ ਸੌਣ ਲਈ ਕਈ ਤਰ੍ਹਾਂ ਦੇ ਪਲੰਗਾਂ ਅਤੇ ਗੱਦਿਆਂ ਦਾ ਪ੍ਰਚਲਣ ਹੈ ਪਰ ਉਨ੍ਹਾਂ ਦੀ ਵਰਤੋਂ ਨਾਲ ਤੁਹਾਡੀ ਪਿੱਠ ਨੂੰ ਨੁਕਸਾਨ ਨਾ ਪਹੁੰਚੇੇ ਇਸ ਲਈ ਉਨ੍ਹਾਂ ਨੂੰ ਖਰੀਦਦੇ ਸਮੇਂ ਜ਼ਰੂਰ ਸਾਵਧਾਨੀ ਵਰਤੋ ਬਿਸਤਰ ਠੋਸ ਹੋਣਾ ਚਾਹੀਦਾ ਹੈ ਅਤੇ ਪਲੰਗ ਦੀ ਸਤ੍ਹਾ ਵੀ ਬਿਲਕੁਲ ਸਮਤਲ ਹੋਣੀ ਚਾਹੀਦੀ ਹੈ ਸੌਂਦੇ ਸਮੇਂ ਵੀ ਤੁਹਾਡੇ ਸਰੀਰ ਦੀ ਅਵਸਥਾ ਮਹੱਤਵਪੂਰਨ ਹੈ ਕਈ ਲੋਕ ਹਮੇਸ਼ਾ ਪੇਟ ਦੇ ਬਲ ਸੌਂਦੇ ਹਨ ਜੇਕਰ ਤੁਸੀਂ ਵੀ ਇਸ ਆਦਤ ਦਾ ਸ਼ਿਕਾਰ ਹੋ ਤਾਂ ਇਸ ਨੂੰ ਬਦਲ ਦਿਓ ਕਿਉਂਕਿ ਇਹ ਅਵਸਥਾ ਤੁਹਾਡੀ ਰੀੜ੍ਹ ਦੇ ਜੋੜਾਂ ਲਈ ਸਭ ਤੋਂ ਨੁਕਸਾਨਦਾਇਕ ਹੈ ਹਮੇਸ਼ਾ ਪਾਸਾ ਲੈ ਕੇ ਸੋਵੋ ਜਾਂ ਪਿੱਠ ਦੇ ਬਲ ਸੋਵੋ  – ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ