ਕੀ ਤੁਸੀਂ ਧਨੀਆ ਪੱਤਿਆਂ ਦੇ ਫਾਇਦਿਆਂ ਬਾਰੇ ਜਾਣਦੇ ਹੋ?
ਆਲੂ, ਗੋਭੀ ਅਤੇ ਮਟਰ ਦੀ ਸਬਜ਼ੀ ’ਚ ਧਨੀਆ ਪੱਤਾ ਨਾ ਪਾਓ, ਤਾਂ ਸਬਜੀ ਦਾ ਸਵਾਦ ਘੱਟ ਜਿਹਾ ਲਗਦਾ ਹੈ, ਇਸ ਗੱਲ ਨੂੰ ਤੁਸੀਂ ਕਿਸੇ ਨਾ ਕਿਸੇ ਤੋਂ ਤਾਂ ਜ਼ਰੂਰ ਸੁਣੀ ਹੋਵੇਗੀ, ਹਾਲਾਂਕਿ ਸਿਰਫ਼ ਇਸ ਸਬਜ਼ੀ ’ਚ ਨਹੀਂ, ਸਗੋਂ ਧਨੀਆ ਪੱਤੇ ਦਾ ਇਸਤੇਮਾਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਦਾਲਾਂ ਦੀ ਗਾਰਨੀਸ਼ਿੰਗ ਲਈ ਕੀਤਾ ਜਾਂਦਾ ਹੈ,
ਇਹ ਖਾਣੇ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦੀ ਹੈ, ਪਰ ਇਹ ਸਿਰਫ਼ ਸਵਾਦ ਹੀ ਨਹੀਂ ਸਿਹਤ ਲਿਹਾਜ਼ ਤੋਂ ਵੀ ਬਹੁਤ ਬਿਹਤਰੀਨ ਹੈ ਅਤੇ ਇਸ ਵਜ੍ਹਾ ਨਾਲ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਜਾਣਨਾ ਚਾਹੀਦਾ ਹੈ
ਧਨੀਆ ਪੱਤੇ ਦੇ ਫਾਇਦੇ
ਧਨੀਆ ਪੱਤੇ ’ਚ ਕਈ ਅਜਿਹੇ ਗੁਣ ਹੁੰਦੇ ਹਨ, ਜੋ ਤੁਹਾਨੂੰ ਸਿਹਤਮੰਦ ਰਹਿਣ ’ਚ ਮੱਦਦ ਕਰਦੇ ਹਨ, ਧਨੀਏ ਦੇ ਪੱਤੇ ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ, ਇਨ੍ਹਾਂ ’ਚ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਥਿਆਮੀਨ, ਨਿਆਸਿਨ ਅਤੇ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ, ਇਸ ’ਚ ਫਾਈਬਰ, ਆਇਰਨ ਅਤੇ ਮੈਗਨੀਸ਼ੀਅਮ ਵੀ ਮੌਜ਼ੂਦ ਹੁੰਦਾ ਹੈ ਕੈਲੋਰੀ ਘੱਟ ਹੋਣ ਦੀ ਵਜ੍ਹਾ ਨਾਲ ਇਸ ਦਾ ਇਸਤੇਮਾਲ ਵਜਨ ਘੱਟ ਕਰਨ ਲਈ ਵੀ ਕੀਤਾ ਜਾਂਦਾ ਹੈ,
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਕਈ ਰੋਗਾਂ ਦੀ ਅਚੂਕ ਦਵਾਈ ਬੇਲ
- ਠੰਢ ‘ਚ ਵੀ ਪੀਓ ਨਿੰਬੂ ਪਾਣੀ
- ਕੀ ਤੁਸੀਂ ਸ਼ਕਰਕੰਦ ਦੇ ਫਾਇਦਿਆਂ ਬਾਰੇ ਜਾਣਦੇ ਹੋ?
ਧਨੀਏ ਦੇ ਪੱਤੇ ਦਾ ਜੂਸ ਬਾਡੀ ਨੂੰ ਡੀਟਾੱਕਸ ਕਰਨ ਦਾ ਕੰਮ ਕਰਦੀ ਹੈ, ਧਨੀਆ ਪੱਤੇ ਦਾ ਇਸਤੇਮਾਲ ਕੋਲੇਸਟੇਰਾਲ ਦੇ ਪੱਧਰ ਨੂੰ ਸੰਤੁਲਿਤ ਬਣਾਏ ਰੱਖਣ ’ਚ ਮੱਦਦਗਾਰ ਸਾਬਤ ਹੁੰਦੀ ਹੈ, ਇਹ ਬੇਡ ਕੋਲੇਸਟਰਾੱਲ ਨੂੰ ਘੱਟ ਕਰਕੇ ਗੁੱਡ ਕੋਲੇਸਟਰਾੱਲ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦੀ ਹੈ, ਪਾਚਣਤੰਤਰ ਨੂੰ ਮਜ਼ਬੂਤ ਕਰਨ ਨਾਲ ਲੀਵਰ ਅਤੇ ਅੰਤੜੀਆਂ ਨੂੰ ਹੈਲਦੀ ਰੱਖਣ ’ਚ ਵੀ ਮੱਦਦਗਾਰ ਹੈ, ਡਾਈਬਿਟੀਜ਼ ਦੇ ਮਰੀਜ਼ਾਂ ਲਈ ਵੀ ਧਨੀਆ ਪੱਤਾ ਫਾਇਦੇਮੰਦ ਹੈ, ਇਸ ’ਚ ਮੌਜ਼ੂਦ ਵਿਟਾਮਿਨ ਦੇ ਅਲਜ਼ਾਈਮਰ ਰੋਗ ਨੂੰ ਰੋਕਣ ਦਾ ਕੰਮ ਕਰਦਾ ਹੈ
ਆਇਰਨ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਖੂਨ ਦੀ ਕਮੀ ਭਾਵ ਅਨੀਮੀਆ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੈ, ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਏ ਲੰਗ ਕੈਂਸਰ ਤੋਂ ਬਚਾਉਣ ਦੇ ਨਾਲ ਇਸ ’ਚ ਮੌਜ਼ੂਦ ਪੋਟਾਸ਼ੀਅਮ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਦਾ ਕੰਮ ਕਰਦਾ ਹੈ ਫਲਾਂ ਦੇ ਜੂਸ, ਖੀਰੇ ਅਤੇ ਗਾਜਰ ਦੇ ਜੂਸ ’ਚ ਧਨੀਆ ਪੱਤਾ ਜਾਂ ਉਸਦਾ ਜੂਸ ਮਿਕਸ ਕਰਕੇ ਸੇਵਨ ਕਰ ਸਕਦੇ ਹਾਂ, ਹਾਲਾਂਕਿ ਜੇਕਰ ਤੁਸੀਂ ਜ਼ਿਆਦਾ ਮਾਤਰਾ ’ਚ ਇਸਤੇਮਾਲ ਕਰਨ ਦੀ ਸੋਚ ਰਹੇ ਹੋ, ਤਾਂ ਆਪਣੇ ਡਾਕਟਰ ਤੋਂ ਜ਼ਰੂਰ ਸਲਾਹ ਲਓ -ਆਰਤੀ ਸਿੰਘ