ਸਰੀਰ ਦੀ ਲੰਬਾਈ ਵਧਾਉਣ ਲਈ ਕਰੋ ਤਾੜ ਆਸਣ
ਸਮਾਂ ਚੱਕਰ ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਆਦਮੀ ਦਾ ਕੱਦ ਉਵੇਂ-ਉਵੇਂ ਹੇਠਾਂ ਵੱਲ ਜਾ ਰਿਹਾ ਹੈ ਇਸ ਦਾ ਕਾਰਨ ਅੱਜ ਦਾ ਖਾਣ-ਪੀਣ ਕਹੀਏ ਜਾਂ ਮਨੁੱਖ ਦੇ ਰੋਜ਼ਾਨਾ ਦੇ ਕੰਮਾਂ ਅਤੇ ਗਤੀਵਿਧੀਆਂ ’ਚ ਬਦਲਾਅ ਕਹਿੰਦੇ ਹਨ ਕਿ ਕਿਸੇ ਜ਼ਮਾਨੇ ’ਚ 12 ਫੁੱਟ ਜਾਂ ਇਸ ਤੋਂ ਵੀ ਲੰਮੇ ਕੱਦ ਦੇ ਆਦਮੀ ਵੀ ਹੁੰਦੇ ਸਨ, ਜੋ ਕਿ ਅੱਜ ਸਾਨੂੰ ਕਹਾਣੀਆਂ ਹੀ ਲੱਗਦੀਆਂ ਹਨ ਅਸੀਂ ਭੂਤਕਾਲ ’ਚ ਤਾਂ ਵਾਪਸ ਨਹੀਂ ਜਾ ਸਕਦੇ, ਪਰ ਕੁਝ ਹੱਦ ਤੱਕ ਆਪਣੇ ਵਰਤਮਾਨ ਤੇ ਭਵਿੱਖ ਨੂੰ ਤਾਂ ਸੁਧਾਰਨ ਦੀ ਸਮਰੱਥਾ ਜ਼ਰੂਰ ਰੱਖਦੇ ਹਾਂ
‘ਜਿਸ ਨੂੰ ਚੰਗੀ ਸਿਹਤ ਅਤੇ ਲੰਮੇ ਕੱਦ ਦੀ ਹੈ ਚਾਹਤ, ਉਹ ਆਪਣੇ ਰੂਟੀਨ ’ਚ ਪਾਉਣ ਯੋਗਾ ਦੀ ਆਦਤ’
ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਵੱਲੋਂ ਕੱਦ ਨੂੰ ਵਧਾਉਣ ਲਈ ਦੱਸੀ ਗਈ ਤਾੜ ਆਸਣ ਦੀ ਵਿਧੀ ਨੂੰ ਅਪਣਾ ਕੇ ਬਹੁਤ ਸਾਰੇ ਲੋਕਾਂ ਨੇ ਲਾਹਾ ਖੱਟਿਆ ਹੈ
Table of Contents
ਤਾੜ ਆਸਣ ਦਾ ਤਰੀਕਾ:-
- ਦੋਵਾਂ ਪੈਰਾਂ ਨੂੰ ਜੋੜ ਕੇ ਖੜ੍ਹੇ ਹੋ ਜਾਓ
- ਦੋਵਾਂ ਹੱਥਾਂ ਦੀਆਂ ਉਂਗਲੀਆਂ ਨੂੰ ਆਪਸ ’ਚ ਗਰਿੱਪ ਬਣਾਓ
- ਪੈਰਾਂ ਦੀਆਂ ਅੱਡੀਆਂ ਨੂੰ ਉੱਪਰ ਚੁੱਕਦੇ ਹੋਏ ਅਤੇ ਪੰਜਿਆਂ ’ਤੇ ਸਰੀਰ ਦਾ ਸੰਤੁਲਨ ਬਣਾਉਂਦੇ ਹੋਏ ਨਾਲ ਹੀ ਸਾਹ ਭਰਦੇ ਹੋਏ ਗਰਿੱਪ ਕੀਤੇ ਹੱਥਾਂ ਨੂੰ ਉੱਪਰ ਚੁੱਕੋ ਧਿਆਨ ਸਾਹਮਣੇ ਇੱਕ ਜਗ੍ਹਾ ’ਤੇ ਟਿਕਾ ਕੇ ਰੱਖੋ
- 15 ਸੈਕਿੰਡ ਇਸੇ ਸਥਿਤੀ ’ਚ ਰੁਕੋ
- ਉੱਪਰ ਰੁਕਣ ਤੋਂ ਬਾਅਦ ਸਾਹ ਛੱਡਦੇ ਹੋਏ ਹੌਲੀ-ਹੌਲੀ ਹੱਥਾਂ ਨੂੰ ਹੇਠਾਂ ਲੈ ਆਓ ਤੇ ਅੱਡੀਆਂ ਵੀ ਧਰਤੀ ’ਤੇ ਟਿਕਾਓ
- ਇਸ ਅਭਿਆਸ ਨੂੰ ਇੱਕ ਸਮੇਂ ’ਚ 15 ਵਾਰ ਕਰਨਾ ਹੈ ਦਿਨ ’ਚ ਤਿੰਨ ਵਾਰ ਸਵੇਰੇ, ਦੁਪਹਿਰ ਤੇ ਸ਼ਾਮ ਨੂੰ 15-15-15 ਵਾਰ ਕਰਨ ਨਾਲ, ਤੁਹਾਨੂੰ ਕੱਦ ਵਧਾਉਣ ਦੇ ਵਧੀਆ ਨਤੀਜੇ ਹਾਸਲ ਹੋ ਸਕਦੇ ਹਨ
ਤਾੜ ਆਸਣ ਦੇ ਹੋਰ ਲਾਭ:-
- ਸਾਈਟਿਕਾ ਤੋਂ ਦਿਵਾਏ ਰਾਹਤ
- ਸਰੀਰ ਦੇ ਪੋਸ਼ਚਰ ’ਚ ਸੁਧਾਰ
- ਪੇਟ ਘੱਟ ਕਰਦਾ ਹੈ
- ਰੀੜ੍ਹ ਦੀ ਹੱਡੀ ਦੇ ਵਿਕਾਰਾਂ ਨੂੰ ਦੂਰ ਕਰਦਾ ਹੈ
- ਸਰੀਰਕ ਅਤੇ ਮਾਨਸਿਕ ਸੰਤੁਲਨ ਬਣਾਉਂਦਾ ਹੈ
- ਪੱਟਾਂ, ਗੋਡਿਆਂ ਤੇ ਗਿੱਟਿਆਂ ਨੂੰ ਮਜ਼ਬੂਤ ਬਣਾਉਂਦਾ ਹੈ
- ਅਸਥਮਾ ਦੇ ਰੋਗੀਆਂ ਲਈ ਫਾਇਦੇਮੰਦ
ਸਾਵਧਾਨੀਆਂ:-
- ਲ ਤਾੜ ਆਸਣ ਖਾਲੀ ਪੇਟ ਕਰੋ ਅਰਥਾਤ ਸਵੇਰੇ ਨਾਸ਼ਤੇ ਤੋਂ ਪਹਿਲਾਂ, ਦੁਪਹਿਰ ਨੂੰ ਖਾਣੇ ਤੋਂ ਪਹਿਲਾਂ ਤੇ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ 2 ਘੰਟੇ ਬਾਅਦ ਕਰ ਸਕਦੇ ਹੋ
- ਲ ਖੁੱਲ੍ਹੀ ਹਵਾਦਾਰ, ਸਾਫ਼-ਸੁਥਰੀ ਤੇ ਰੌਸ਼ਨੀ ਵਾਲੀ ਜਗ੍ਹਾ ’ਤੇ ਅਭਿਆਸ ਕਰੋ
- ਲ ਅਭਿਆਸ ਦੌਰਾਨ ਤੁਹਾਡੇ ਪੈਰ ’ਚ ਕੋਈ ਮੋਚ ਜਾਂ ਸੱਟ ਨਾ ਲੱਗੀ ਹੋਵੇ
ਯੋਗਾ ’ਚ ਤਾੜ ਆਸਣ ਦੇ ਨਾਲ-ਨਾਲ ਤ੍ਰਿਕੋਣ ਆਸਣ, ਧਨੁਰ ਆਸਣ ਅਤੇ ਸ਼ੰਖਮੁਦਰਾ ਨੂੰ ਵੀ ਕੱਦ ਵਧਾਉਣ ’ਚ ਸਹਾਇਕ ਮੰਨਿਆ ਜਾਂਦਾ ਹੈ
ਤ੍ਰਿਕੋਣ ਆਸਣ ਦਾ ਤਰੀਕਾ
- ਲ ਦੋਵਾਂ ਪੈਰਾਂ ’ਚ ਦੂਰੀ ਬਣਾ ਕੇ ਖੜੇ੍ਹ ਹੋ ਜਾਓ
- ਲ ਸੱਜੇ ਹੱਥ ਨੂੰ ਖੱਬੇ ਪੈਰ ਕੋਲ ਰੱਖੋ ਤੇ ਖੱਬਾ ਹੱਥ ਅਸਮਾਨ ਵੱਲ ਸਿੱਧਾ ਕਰੋ
- ਲ ਧਿਆਨ ਰਹੇ ਦੋਵੇਂ ਹੱਥ ਇੱਕ-ਦੂਜੇ ਦੇ ਬਰਾਬਰ ਹੋਣ
- ਲ 30 ਸੈਕਿੰਡ ਇੱਕ ਪਾਸੇ ਰੋਕਣ ਤੋਂ ਬਾਅਦ ਦੂਜੇ ਪਾਸਿਓਂ ਵੀ ਕਰੋ
ਧਨੁਰ ਆਸਣ ਦਾ ਤਰੀਕਾ
- ਲ ਚਟਾਈ ’ਤੇ ਉਲਟੇ ਲੇਟ ਜਾਓ
- ਲ ਦੋਵਾਂ ਲੱਤਾਂ ਨੂੰ ਮੋੜੋ ਅਤੇ ਦੋਵਾਂ ਹੱਥਾਂ ਨਾਲ ਦੋਵਾਂ ਪੈਰਾਂ ਨੂੰ ਫੜੋ
- ਲ ਸਾਹ ਭਰਦੇ ਹੋਏ ਹੌਲੀ-ਹੌਲੀ ਦੋਵਾਂ ਹੱਥਾਂ ਨਾਲ ਪੈਰਾਂ ਨੂੰ ਫੜ ਕੇ ਉੱਪਰ ਚੁੱਕੋ ਤੇ ਰੋਕੋ
- ਲ 15 ਸੈਕਿੰਡ ਉੱਪਰ ਰੁਕਣ ਤੋਂ ਬਾਅਦ ਸਾਹ ਛੱਡਦੇ ਹੋਏ ਹੇਠਾਂ ਲੈ ਜਾਓ
- ਲ ਇਹ ਅਭਿਆਸ 3 ਵਾਰ ਕਰੋ
ਸ਼ੰਖ ਮੁਦਰਾ
- ਲ ਸ਼ੰਖ ਮੁਦਰਾ ਗਲੇ ਅਤੇ ਕੰਨ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਕੱਦ ਵਧਾਉਣ ’ਚ ਵੀ ਸਹਾਇਕ ਹੈ
- ਲ ਇਸ ਦਾ ਅਭਿਆਸ ਦਿਨ ’ਚ 10-10-10 ਸੈਕਿੰਡ ਤਿੰਨ ਵਾਰ ਕਰਨਾ ਚਾਹੀਦਾ