ਗਰਮੀ ’ਚ ਪਸ਼ੂਆਂ ’ਚ ਨਾ ਹੋਣ ਦਿਓ ਪਾਣੀ ਦੀ ਕਮੀ
ਜੂਨ ਦੇ ਮਹੀਨੇ ’ਚ ਤਾਪਮਾਨ 50 ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ ਅਜਿਹੇ ’ਚ ਪਸ਼ੂਪਾਲਕਾਂ ਦੀ ਚਿੰਤਾ ਵੱਧ ਜਾਂਦੀ ਹੈ, ਕਿਉਂਕਿ ਐਨੀ ਗਰਮੀ ’ਚ ਦੁਧਾਰੂ ਅਤੇ ਗੱਭਣ ਪਸ਼ੂਆਂ ਦੀ ਦੇਖਭਾਲ ਦੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ ਕਿਉਂਕਿ ਜੇਕਰ ਅਜਿਹੇ ਗਰਮ ਮੌਸਮ ’ਚ ਸਹੀ ਦੇਖਭਾਲ ਨਾ ਕੀਤੀ ਗਈ ਤਾਂ ਪਸ਼ੂਆਂ ਦੇ ਬਿਮਾਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਦੁੱਧ ਦਾ ਉਤਪਾਦਨ ਵੀ ਘੱਟ ਹੋਣ ਲੱਗਦਾ ਹੈ ਗਰਮ ਮੌਸਮ ’ਚ ਪਸ਼ੂਆਂ ਦੀ ਸਹੀ ਸਾਂਭ-ਸੰਭਾਲ ਦੀਆਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਅਪਨਾ ਕੇ ਪਸ਼ੂਪਾਲਕ ਆਪਣੇ ਪਸ਼ੂਆਂ ਨੂੰ ਤੰਦਰੁਸਤ ਰੱਖ ਸਕਦੇ ਹਨ

ਇਨ੍ਹਾਂ ਲੱਛਣਾਂ ਤੋਂ ਪਹਿਚਾਣੋ:
ਪਸ਼ੂਆਂ ’ਚ ਜਦੋਂ ਪਾਣੀ ਦੀ ਕਮੀ ਹੋਣ ਲੱਗਦੀ ਹੈ, ਤਾਂ ਇਸ ਨਾਲ ਉਨ੍ਹਾਂ ਨੂੰ ਭੁੱਖ ਲੱਗਣੀ ਘੱਟ ਹੋ ਜਾਂਦੀ ਹੈ ਉਹ ਸੁਸਤ ਤੇ ਕਮਜ਼ੋਰ ਹੋਣ ਲੱਗਦੇ ਹਨ ਜ਼ਿਆਦਾਤਰ ਪਸ਼ੂਆਂ ’ਚ ਪਾਣੀ ਦੀ ਕਮੀ ਹੋਣ ਨਾਲ ਉਨ੍ਹਾਂ ਦਾ ਪਿਸ਼ਾਬ ਗਾੜ੍ਹਾ, ਵਜ਼ਨ ਘੱਟ, ਚਮੜੀ ਸੁੱਕੀ-ਖੁਰਦਰੀ ਤੇ ਅੱਖਾਂ ਸੁੱਕਣ ਲੱਗ ਜਾਂਦੀਆਂ ਹਨ ਦੂਜੇ ਪਾਸੇ ਜ਼ਿਆਦਾਤਰ ਪਸ਼ੂਆਂ ’ਚ ਪਾਣੀ ਦੀ ਕਮੀ ਹੋਣ ਨਾਲ ਦੁੱਧ ਉਤਪਾਦਨ ਘੱਟ ਹੋ ਜਾਂਦਾ ਹੈ ਇਸ ਤੋਂ ਇਲਾਵਾ, ਖੂਨ ਗਾੜ੍ਹਾ ਹੋ ਜਾਣਾ ਵੀ ਇੱਕ ਕਾਰਨ ਹੈ ਵੱਛੇ ਤੇ ਵੱਛੀਆਂ ’ਚ ਪਾਣੀ ਦੀ ਕਮੀ ਹੋਣ ਨਾਲ ਉਨ੍ਹਾਂ ’ਚ ਪੇਚਿਸ਼ ਲੱਗਣ ਲੱਗ ਜਾਂਦੀ ਹੈ ਤੇ ਵੱਡੇ ਪਸ਼ੂਆਂ ਨੂੰ ਮੋਕ ਦੀ ਸਮੱਸਿਆ ਹੋ ਜਾਂਦੀ ਹੈ































































