ਸੋਨੇ ਦਾ ਮੁੱਲ ਅਸਮਾਨ ਛੂਹਣ ਕਾਰਨ ਅੱਜ ਦੇ ਸਮੇਂ ’ਚ ਸੋਨੇ ਦੇ ਗਹਿਣੇ ਬਣਵਾਉਣਾ ਸਭ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਹੈ ਅੱਜ ਦੀ ਵਧਦੀ ਮਹਿੰਗਾਈ ਵੀ ਔਰਤ ਦੇ ਗਹਿਣਿਆਂ ਦੇ ਸ਼ੌਂਕ ਨੂੰ ਖ਼ਤਮ ਕਰਨ ’ਤੇ ਹੀ ਤੁਲੀ ਹੈ ਲੁੱਟ-ਖੋਹ ਦੇ ਡਰੋਂ ਵੀ ਸੋਨੇ-ਚਾਂਦੀ ਦੇ ਗਹਿਣਿਆਂ ਨੂੰ ਪਹਿਨਣਾ ਆਪਣੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੀ ਹੈ ਔਰਤਾਂ ਨੇ ਗਹਿਣਿਆਂ ਦਾ ਸ਼ੌਂਕ ਤਾਂ ਪੂਰਾ ਕਰਨਾ ਹੀ ਹੈ ਇਸ ਲਈ ਸਿਰਫ ਇੱਕ ਹੀ ਉਪਾਅ ਬਚਦਾ ਹੈ ਕਿ ਇਮੀਟੇਸ਼ਨ ਗਹਿਣਿਆਂ ਨੂੰ ਹੀ ਪਹਿਨਿਆ ਜਾਵੇ।
ਅੱਜ ਦੇ ਇਮੀਟੇਸ਼ਨ ਗਹਿਣਿਆਂ ਦੀ ਚਮਕ ਅਸਲੀ ਗਹਿਣਿਆਂ ਦੀ ਚਮਕ ਨੂੰ ਵੀ ਮਾਤ ਪਾ ਰਹੀ ਹੈ ਇਨ੍ਹਾਂ ਦੀ ਖੂਬਸੂਰਤੀ ਅਤੇ ਚਮਕ ਤਾਂ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਵੀ ਆਪਣੇ ਸਾਹਮਣੇ ਫਿੱਕਾ ਕਰ ਦਿੰਦੀ ਹੈ ਇਮੀਟੇਸ਼ਨ ਗਹਿਣਿਆਂ ਦਾ ਮਹੱਤਵ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਨ੍ਹਾਂ ਦੀ ਚਮਕ ਬਰਕਰਾਰ ਰਹੇ ਜੇਕਰ ਇਨ੍ਹਾਂ ਗਹਿਣਿਆਂ ਦੀ ਸਹੀ ਦੇਖਭਾਲ ਨਾ ਹੋਵੇ ਤਾਂ ਉਨ੍ਹਾਂ ਦੀ ਕੀਮਤ ਦੋ ਕੌੜੀ ਦੀ ਵੀ ਨਹੀਂ ਰਹਿ ਜਾਂਦੀ।
ਜੇਕਰ ਹੇਠ ਲਿਖੇ ਅਨੁਸਾਰ ਇਮੀਟੇਸ਼ਨ ਜਵੈਲਰੀ ਦੀ ਦੇਖਭਾਲ ਕੀਤੀ ਜਾਂਦੀ ਰਹੇ ਤਾਂ ਉਹ ਲੰਬੇ ਸਮੇਂ ਤੱਕ ਤੁਹਾਡੇ ਦਾਮਨ ਨੂੰ ਵੀ ਚਮਕਾਉਂਦੇ ਰਹਿਣ ’ਚ ਸਮਰੱਥ ਹੋ ਸਕਦੇ ਹਨ।
- ਪਾਣੀ ਪੈਂਦੇ ਰਹਿਣ ਨਾਲ ਇਮੀਟੇਸ਼ਨ ਜਵੈਲਰੀ ਦੀ ਚਮਕ ਛੇਤੀ ਹੀ ਖਰਾਬ ਹੋ ਜਾਂਦੀ ਹੈ ਇਸ ਲਈ ਨਹਾਉਂਦੇ ਸਮੇਂ ਇਨ੍ਹਾਂ ਕਹਿਣਿਆਂ ਨੂੰ ਲਾਹ ਦੇਣਾ ਚਾਹੀਦੈ ਉਂਜ ਵੀ ਇਹ ਧਿਆਨ ਰੱਖਣਾ ਚਾਹੀਦੈ ਕਿ ਇਨ੍ਹਾਂ ਗਹਿਣਿਆਂ ’ਤੇ ਘੱਟ ਤੋਂ ਘੱਟ ਪਾਣੀ ਪਵੇ।
- ਸੌਂਦੇ ਸਮੇਂ ਇਮੀਟੇਸ਼ਨ ਜਵੈਲਰੀ ਨੂੰ ਲਾਹ ਕੇ ਰੱਖ ਦੇਣਾ ਚਾਹੀਦਾ ਹੈ ਤਾਂ ਕਿ ਉਹ ਦੱਬ ਕੇ ਜਾਂ ਖੁੱਲ੍ਹ ਕੇ ਆਪਣੇ ਆਕਾਰ ਨੂੰ ਨਾ ਵਿਗਾੜ ਬੈਠਣ ਨਕਲੀ ਗਹਿਣੇ ਉਂਜ ਅਸਲੀ ਗਹਿਣਿਆਂ ਤੋਂ ਕਮਜ਼ੋਰ ਹੋਇਆ ਕਰਦੇ ਹਨ।
- ਇਮੀਟੇਸ਼ਨ ਜਵੈਲਰੀ ’ਤੇ ਜੇਕਰ ਕਾਲਖ਼ ਆ ਰਹੀ ਹੋਵੇ ਤਾਂ ਉਸ ਨੂੰ ਸੁੱਕੇ ਬੋਰਿਕ ਪਾਊਡਰ ਨਾਲ ਰੂੰ ਦੀ ਮੱਦਦ ਨਾਲ ਹੌਲੀ-ਹੌਲੀ ਮਲ਼ੋ ਸਿਲਵਰ ਪਾਲਿਸ਼ ਦੀ ਮੱਦਦ ਨਾਲ ਵੀ ਇਨ੍ਹਾਂ ਗਹਿਣਿਆਂ ਦੀ ਕਾਲਖ਼ ਨੂੰ ਦੂਰ ਕੀਤਾ ਜਾ ਸਕਦਾ ਹੈ।
- ਇਮੀਟੇਸ਼ਨ ਗਹਿਣਿਆਂ ਦੇ ਰੱਖ-ਰਖਾਅ ਨਾਲ ਸਬੰਧਿਤ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਉਨ੍ਹਾਂ ਨੂੰ ਜਿਸ ਡੱਬੇ ’ਚ ਖਰੀਦ ਦੇ ਲਿਆਏ ਹੋ, ਵਰਤੋਂ ਤੋਂ ਬਾਅਦ ਉਨ੍ਹਾਂ ਨੂੰ ਹਿਫਾਜ਼ਤ ਨਾਲ ਉਸੇ ’ਚ ਰੱਖ ਦਿਆ ਕਰੋ ਇਸ ਨਾਲ ਇਮੀਟੇਸ਼ਨ ਗਹਿਣਿਆਂ ’ਤੇ ਨਿਸ਼ਾਨ ਵੀ ਨਹੀਂ ਪੈਂਦੇ ਹਨ ਅਤੇ ਨਾ ਹੀ ਉਹ ਛੇਤੀ ਖਰਾਬ ਹੁੰਦੇ ਹਨ।
- ਇਮੀਟੇਸ਼ਨ ਜਵੈਲਰੀ ਦੀ ਖਰੀਦਦਾਰੀ ਦੇ ਸਮੇਂ ਸੁਚੇਤ ਰਹਿਣਾ ਵੀ ਜ਼ਰੂਰੀ ਹੈ ਖਿੱਲਰਨ ਵਾਲੇ ਅਤੇ ਛੇਤੀ ਟੁੱਟ ਜਾਣ ਵਾਲੇ ਗਹਿਣਿਆਂ ਨੂੰ ਕਦੇ ਨਾ ਖਰੀਦੋ।
- ਤੁਸੀਂ ਜੇਕਰ ਪਰਫਿਊਮ ਲਾਉਣ ਦੇ ਸ਼ੌਕੀਨ ਹੋ ਤਾਂ ਪਹਿਲਾਂ ਪਰਫਿਊਮ ਲਾ ਲਓ, ਉਸ ਤੋਂ ਬਾਅਦ ਹੀ ਜਵੈਲਰੀ ਪਹਿਨੋ ਇਮੀਟੇਸ਼ਨ ਜਵੈਲਰੀ ’ਤੇ ਪਰਫਿਊਮ ਲੱਗਣ ਨਾਲ ਉਨ੍ਹਾਂ ਦੀ ਚਮਕ ਤੇ ਰੌਣਕ ਉੱਡ ਸਕਦੀ ਹੈ।
- ਗਹਿਣਿਆਂ ’ਤੇ ਭੁੱਲ ਦੇ ਵੀ ਨਿੰਬੂ, ਖਟਾਈ ਜਾਂ ਤੇਜ਼ਾਬ ਵਰਗੀਆਂ ਤੇਜ਼ ਰਸਾਇਣਿਕ ਚੀਜ਼ਾਂ ਦੀ ਵਰਤੋਂ ਸਫਾਈ ਲਈ ਨਾ ਕਰੋ ਇਹ ਸਾਰੀਆਂ ਵਸਤੂਆਂ ਗਹਿਣਿਆਂ ਦੀ ਚਮਕ ਦੀਆਂ ਦੁਸ਼ਮਣ ਹੁੰਦੀਆਂ ਹਨ।
- ਸਾਰੇ ਇਮੀਟੇਸ਼ਨ ਗਹਿਣਿਆਂ ਨੂੰ ਅਲੱਗ-ਅਲੱਗ ਰੱਖਣਾ ਹੀ ਸਹੀ ਹੁੰਦਾ ਹੈ ਰੱਖਣ ਤੋਂ ਪਹਿਲਾਂ ਜੇਕਰ ਇਨ੍ਹਾਂ ਨੂੰ ਰੂੰ ’ਚ ਚੰਗੀ ਤਰ੍ਹਾਂ ਲਪੇਟ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਚਮਕ ਕਈ ਸਾਲਾਂ ਤੱਕ ਬਣੀ ਰਹਿੰਦੀ ਹੈ।
- ਜ਼ਿਆਦਾ ਪਸੀਨਾ ਵੀ ਇਨ੍ਹਾਂ ਗਹਿਣਿਆਂ ਲਈ ਨੁਕਸਾਨਦੇਹ ਸਿੱਧ ਹੁੰਦਾ ਹੈ ਵਰਤੋਂ ਤੋਂ ਬਾਅਦ ਰੱਖਦੇ ਸਮੇਂ ਰੂੰ ਅਤੇ ਸੂਤੀ ਨਰਮ ਕੱਪੜੇ ਦੀ ਮੱਦਦ ਨਾਲ ਪੋਲੇ ਹੱਥ ਨਾਲ ਪੂੰਝ ਕੇ ਹੀ ਉਨ੍ਹਾਂ ਨੂੰ ਰੱਖਣਾ ਚਾਹੀਦੈ।
- ਜ਼ਿਆਦਾਤਰ ਇਮੀਟੇਸ਼ਨ ਜਵੈਲਰੀ ਦੇ ਜੋੜ ਮਜ਼ਬੂਤ ਨਹੀਂ ਹੁੰਦੇ, ਇਸ ਲਈ ਕੰਗਣ ਆਦਿ ਨੂੰ ਖਰੀਦਦੇ ਸਮੇਂ ਸਹੀ ਮਾਪ ਦਾ ਹੀ ਖਰੀਦਣਾ ਬਿਹਤਰ ਹੁੰਦਾ ਹੈ।
ਮੋਤੀਆਂ ਦੇ ਇਮੀਟੇਸ਼ਨ ਗਹਿਣੇ ਦੇਖਣ ’ਚ ਤਾਂ ਬਹੁਤ ਖੂਬਸੂਰਤ ਲੱਗਦੇ ਹਨ ਪਰ ਪਲਾਸਟਿਕ ਦੀ ਪਤਲੀ ਜਿਹੀ ਤਾਰ ਦੇ ਸਹਾਰੇ ਬਣੇ ਹੋਣ ਕਾਰਨ ਬਹੁਤ ਜਲਦੀ ਹੀ ਢਿੱਲੇ ਹੋ ਜਾਂਦੇ ਹਨ ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਮਜ਼ਬੂਤ ਤਾਰਾਂ ’ਚ ਫਿਰ ਤੋਂ ਪਿਰੋ ਲੈਣਾ ਚਾਹੀਦੈ ਇਮੀਟੇਸ਼ਨ ਜਵੈਲਰੀ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਹੀ ਰੱਖਣਾ ਚਾਹੀਦੈ ਕਿਉਂਕਿ ਉਨ੍ਹਾਂ ਦੇ ਖਿੱਚਣ ਨਾਲ ਗਹਿਣੇ ਟੁੱਟ ਸਕਦੇ ਹਨ ਬਾਜ਼ਾਰ ’ਚ ਇਮੀਟੇਸਨ ਜਵੈਲਰੀ ਦੇ ਸੈੱਟ ਇੱਕ ਤੋਂ ਵਧ ਕੇ ਇੱਕ ਡਿਜ਼ਾਇਨਾਂ ਵਿਚ ਉਪਲੱਬਧ ਹਨ ਇਸ ਜਵੈਲਰੀ ਨੂੰ ਪਹਿਨ ਕੇ ਜਿੱਥੇ ਆਪਣੀ ਸੁੰਦਰਤਾ ਨੂੰ ਵਧਾਇਆ ਜਾ ਸਕਦਾ ਹੈ, ਉੱਥੇ ਇਨ੍ਹਾਂ ਦੇ ਗੁਆਚਣ ’ਤੇ ਵੀ ਜ਼ਿਆਦਾ ਤਕਲੀਫ ਮਹਿਸੂਸ ਨਹੀਂ ਹੁੰਦੀ ਤੁਸੀਂ ਵੀ ਆਪਣੀ ਸੁੰਦਰਤਾ ’ਚ ‘ਚਾਰ ਚੰਨ’ ਲਾਉਣ ਲਈ ਇਮੀਟੇਸ਼ਨ ਜਵੈਲਰੀ ਦੀ ਵਰਤੋਂ ਕਰ ਸਕਦੇ ਹੋ।
ਆਰਤੀ ਰਾਣੀ