ਸੰਸਕਾਰੀ ਬੱਚਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਨਿਰਮਾਤਾ
ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੁਨੀਆਂ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਅਤੇ ਸੰਸਕ੍ਰਿਤੀਆਂ ’ਚ ਗਿਣੀ ਜਾਂਦੀ ਹੈ ਇਸ ਦੇਸ਼ ਦੇ ਸੰਸਕਾਰ ਅਤੇ ਪਰੰਪਰਾਵਾਂ ਦੇ ਚਰਚੇ ਹੋਰ ਦੇਸ਼ਾਂ ’ਚ ਅੱਜ ਵੀ ਹੁੰਦੇ ਹਨ ਅਤੇ ਇਹੀ ਕਾਰਨ ਹੈ ਕਿ ਵਿਦੇਸ਼ੀ ਲੋਕ ਸਾਡੀ ਇਸ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਸਾਕਸ਼ੀ ਬਣਨ ਲਈ ਸਾਡੇ ਦੇਸ਼ ’ਚ ਸੈਲਾਨੀ ਬਣ ਕੇ ਆਉਂਦੇ ਹਨ
ਪਰ ਪਿਛਲੇ ਕੁਝ ਸਾਲਾਂ ਤੋਂ ਸਾਡੇ ਆਚਾਰ-ਵਿਚਾਰ ਅਤੇ ਵਿਹਾਰ ’ਤੇ ਪੱਛਮੀ ਸੱਭਿਅਤਾ ਦਾ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਦੁੱਖ ਦੀ ਗੱਲ ਹੈ ਕਿ ਸਦੀਆਂ ਤੋਂ ਸਾਡੇ ਦੇਸ਼ ਦੀ ਧਰਤੀ ’ਚ ਰਚੀ-ਵਸੀ ਸੱਭਿਅਤਾ ਅਤੇ ਸੰਸਕ੍ਰਿਤੀ ’ਤੇ ਪੱਛਮੀ ਸੰਸਕ੍ਰਿਤੀ ਹਾਵੀ ਹੁੰਦੀ ਰਹੀ ਹੈ ਅਤੇ ਅਸੀਂ ਆਪਣੀ ਮੁੱਲਵਾਨ ਪਰੰਪਰਾ ਅਤੇ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹਾਂ
Also Read :-
Table of Contents
ਸਾਂਝੇ ਪਰਿਵਾਰ ਨੂੰ ਆਦਰਸ਼ ਮੰਨਣ ਵਾਲੇ ਅਸੀਂ ਹੁਣ ਸਿਰਫ ਪਤੀ-ਪਤਨੀ ਅਤੇ ਬੱਚਿਆਂ ਵਾਲੇ ਸਿੰਗਲ ਪਰਿਵਾਰ ’ਚ ਸਿਮਟ ਗਏ ਹਾਂ
ਪਰਿਵਾਰ ਛੋਟੇ ਹੋਣ ਦੇ ਬਾਵਜ਼ੂਦ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰ ਸਿਖਾ ਪਾਉਣ ’ਚ ਅਸਫਲ ਹੋ ਰਹੇ ਹਾਂ ਜਿਵੇਂ ਕਿ ਪੈਰ ਛੂਹ ਕੇ ਆਪਣੇ ਤੋਂ ਵੱਡਿਆਂ ਦਾ ਅਸ਼ੀਰਵਾਦ ਲੈਣਾ ਭਾਰਤੀ ਸੰਸਕਾਰ ਦਾ ਅਭਿੰਨ ਅੰਗ ਹੈ, ਬੱਚੇ ਹੋਣ ਜਾਂ ਜਵਾਨ ਸਾਰੇ ਆਪਣੇ ਤੋਂ ਵੱਡਿਆਂ ਦੇ ਪੈਰ ਛੂਹ ਕੇ ਉਨ੍ਹਾਂ ਨੂੰ ਪ੍ਰਣਾਮ ਕਰਕੇ ਅਸ਼ੀਰਵਾਦ ਲੈਂਦੇ ਸਨ ਪਰ
ਅਜਿਹੇ ਭਾਰਤੀ ਸੰਸਕਾਰਾਂ ਦੀ ਝਲਕ ਹੁਣ ਸਾਨੂੰ ਘੱਟ ਹੀ ਦੇਖਣ ਨੂੰ ਮਿਲਦੀ ਹੈ ਹੁਣ ਤਾਂ ਪੈਰ ਛੂਹਣਾ ਓਲਡ ਫੈਸ਼ਨ ਮੰਨਿਆ ਜਾਣ ਲੱਗਿਆ ਹੈ ਪੱਛਮੀ ਸੱਭਿਅਤਾ ਦੀ ਤਰਜ਼ ’ਤੇ ਛੋਟੇ ਆਪਣੇ ਵੱਡਿਆਂ ਨੂੰ ਹਾਏ-ਹੈਲੋ ਕਹਿਣਾ ਜ਼ਿਆਦਾ ਮੁਨਾਸਬ ਸਮਝਦੇ ਹਨ ਪੈਰ ਛੂਹਣਾ ਉਨ੍ਹਾਂ ਨੂੰ ਪੱਛੜੇਪਣ ਦਾ ਅਹਿਸਾਸ ਕਰਵਾਉਂਦਾ ਹੈ, ਦੂਜੇ ਪਾਸੇ ਹੱਥ ਹਿਲਾ-ਹਿਲਾ ਕੇ ਹਾਏ-ਹੈਲੋ ਕਹਿਣਾ ਉਨ੍ਹਾਂ ਨੂੰ ਆਧੁਨਿਕਤਾ ਦੀ ਪਹਿਚਾਣ ਲਗਦਾ ਹੈ ਬੱਚੇ ਆਪਣੇ ਪਰਿਵਾਰ ਦਾ ਹੀ ਭਵਿੱਖ ਨਹੀਂ ਹਨ ਸਗੋਂ ਪੂਰੇ ਦੇਸ਼ ਦਾ ਭਵਿੱਖ ਹਨ ਸਾਡੇ ਲਈ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਦੇਸ਼ ਦੀ ਸੱਭਿਅਤਾ ਅਤੇ ਸੰਸਕਾਰਾਂ ਦੀ ਨੀਂਹ ਉਨ੍ਹਾਂ ’ਚ ਜ਼ਰੂਰ ਪਾਈਏ ਵਿਡੰਬਨਾ ਹੈ ਕਿ ਹੋਰ ਦੇਸ਼ਾਂ ’ਚ ਜਿੱਥੇ ਸਾਡੀ ਸੰਸਕ੍ਰਿਤੀ ਨੂੰ ਕਾਫੀ ਉੱਚਾ ਦਰਜਾ ਦਿੱਤਾ ਜਾਂਦਾ ਹੈ, ਉੱਥੇ ਸਾਡੇ ਦੇਸ਼ ’ਚ ਇਹ ਸੰਸਕ੍ਰਿਤੀ ਅਤੇ ਪਰੰਪਰਾਵਾਂ ਮਿੱਟੀ ’ਚ ਮਿਲਦੀਆਂ ਜਾ ਰਹੀਆਂ ਹਨ
ਬੱਚੇ ਕਿਉਂ ਭੁੱਲ ਰਹੇ ਹਨ ਸੰਸਕਾਰ:
ਅੱਜ-ਕੱਲ੍ਹ ਆਮ ਦੇਖਿਆ ਜਾਂਦਾ ਹੈ ਕਿ ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਲੈ ਕੇ ਪ੍ਰੇਸ਼ਾਨ ਹਨ ਉਹ ਅਕਸਰ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਕੋਈ ਖਾਸ ਲਗਾਅ ਨਹੀਂ ਰੱਖਦੇ ਹਨ, ਉਨ੍ਹਾਂ ਨੂੰ ਕਿਸੇ ਗੱਲ ’ਤੇ ਟੋਕੋ ਤਾਂ ਨਾਰਾਜ਼ ਹੋ ਜਾਂਦੇ ਹਨ ਅਤੇ ਲੜਾਈ-ਝਗੜੇ ’ਤੇ ਉਤਾਰੂ ਹੋ ਜਾਂਦੇ ਹਨ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਤਾਂ ਜਿਵੇਂ ਉਹ ਜਾਣਦੇ ਹੀ ਨਹੀਂ ਹਨ ਅਸੀਂ ਤਾਂ ਆਪਣੇ ਬੱਚਿਆਂ ਦੀ ਹਰ ਖੁਸ਼ੀ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ,
ਅਸੀਂ ਤਾਂ ਬੱਚੇ ਨੂੰ ਹਮੇਸ਼ਾ ਚੰਗੀਆਂ ਗੱਲਾਂ ਹੀ ਸਿਖਾਉਣ ਦਾ ਯਤਨ ਕੀਤਾ ਸੀ, ਪਤਾ ਨਹੀਂ ਸਾਡੇ ਬੱਚੇ ਅਜਿਹੇ ਕਿਵੇਂ ਹੋ ਗਏ ਉਹ ਸਾਰਾ ਦੋਸ਼ ਟੀਵੀ, ਫਿਲਮਾਂ ਜਾਂ ਫਿਰ ਪੱਛਮੀ ਸੱਭਿਅਤਾ ’ਤੇ ਮੜ੍ਹ ਦਿੰਦੇ ਹਨ ਆਪਣੇ ਬੱਚਿਆਂ ਦੇ ਸੰਸਕਾਰਹੀਨ ਹੋਣ ਲਈ ਖੁਦ ਨੂੰ ਜ਼ਿੰਮੇਵਾਰ ਮੰਨਣ ਲਈ ਤਿਆਰ ਨਹੀਂ ਹੁੰਦੇ ਹਨ ਬੱਚਿਆਂ ਦੇ ਇਸ ਵਿਹਾਰ ਲਈ ਸਭ ਤੋਂ ਪਹਿਲਾਂ ਮਾਤਾ-ਪਿਤਾ ਹੀ ਜਿੰਮੇਵਾਰ ਹੁੰਦੇ ਹਨ, ਕਿਉਂਕਿ ਬੱਚਾ ਉਹੀ ਆਦਤਾਂ ਅਪਣਾਉਂਦਾ ਹੈ ਜਾਂ ਵੈਸਾ ਹੀ ਵਿਹਾਰ ਕਰਦਾ ਹੈ ਜਿਹੋ ਜਿਹਾ ਉਹ ਆਪਣੇ ਆਸ-ਪਾਸ ਦੇਖਦਾ ਹੈ ਮਤਲਬ ਸਾਫ ਹੈ ਕਿ ਬੱਚਾ ਠੀਕ ਵੈਸਾ ਹੀ ਕਰਦਾ ਹੈ ਜੈਸਾ ਉਹ ਆਪਣੇ ਵੱਡਿਆਂ ਨੂੰ ਕਰਦਾ ਦੇਖਦਾ ਹੈ
ਸਾਂਝੇ ਪਰਿਵਾਰਾਂ ਦਾ ਮਿਟਣਾ:
ਪਿਛਲੇ ਤੀਹ-ਪੈਂਤੀ ਸਾਲਾਂ ’ਚ ਵੱਡਿਆਂ ਦੇ ਵਿਹਾਰ ’ਚ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ ਪਹਿਲਾਂ ਜਿੱਥੇ ਸਾਂਝਾ ਪਰਿਵਾਰ ਉਨ੍ਹਾਂ ਦੀ ਪਹਿਲ ਹੁੰਦੀ ਸੀ, ਉਹ ਸਿੰਗਲ ਪਰਿਵਾਰ ’ਚ ਤਬਦੀਲ ਹੋ ਗਈ ਹੈ ਜਦੋੋਂ ਸਾਡੇ ਵੱਡੇ ਹੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੇ ਬੱਚਿਆਂ ਨਾਲ ਰਹਿਣ ਲੱਗੇ ਹਨ ਤਾਂ ਬੱਚੇ ਵੀ ਤਾਂ ਦੇਖਾ-ਦੇਖੀ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੇ ਤੁਹਾਨੂੰ ਕਰਦੇ ਦੇਖਿਆ ਹੈ ਇਸ ਲਈ ਬੁਢਾਪੇ ’ਚ ਬੱਚਿਆਂ ਵੱਲੋਂ ਤੁਹਾਡਾ ਸਾਥ ਛੱਡਣ ’ਤੇ ਉਹ ਵੀ ਜ਼ਿੰਮੇਵਾਰ ਨਹੀਂ ਹੁੰਦੇ ਹਨ, ਕਿਉਂਕਿ ਉਹ ਉਹੀ ਕਰ ਰਹੇ ਹਨ ਜੋ ਉਨ੍ਹਾਂ ਨੇ ਆਪਣੇ ਵੱਡਿਆਂ ਨੂੰ ਕਰਦੇ ਦੇਖਿਆ ਹੈ
ਖੁਦ ਵੀ ਅਪਣਾਓ ਸੰਸਕਾਰ:
ਆਪਣੇ ਬੱਚਿਆਂ ’ਚ ਸੰਸਕਾਰ ਅਤੇ ਸੱਭਿਅਤਾ ਨੂੰ ਜਿਉਂਦਾ ਰੱਖਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਵੱਡੇ ਵੀ ਉਨ੍ਹਾਂ ਸਾਰੀਆਂ ਆਦਤਾਂ ਨੂੰ ਅਪਣਾਈਏ ਜੋ ਅਸੀਂ ਆਪਣੇ ਬੱਚਿਆਂ ’ਚ ਦੇਖਣਾ ਚਾਹੁੰਦੇ ਹਾਂ ਸਾਨੂੰ ਪੱਛਮੀ ਸੱਭਿਅਤਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਸਗੋਂ ਆਪਣੇ ਸਮਾਜ ਅਤੇ ਘਰ ’ਚ ਫੈਲੀ ਗੰਦਗੀ ਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਸੰਸਕਾਰਾਂ ਦਾ ਦਰਖੱਤ ਲਗਾਉਣ ਦੀ ਬਜਾਇ ਆਪਣੇ ਬੱਚਿਆਂ ’ਚ ਬਚਪਨ ਤੋਂ ਹੀ ਸੰਸਕਾਰਾਂ ਦਾ ਪੌਦਾ ਲਗਾਉਣ ਦਾ ਯਤਨ ਕਰੀਏ ਉਮੀਦਾਂ ਤਾਂ ਰੱਖੋ ਜੇਕਰ ਤੁਸੀਂ ਖੁਦ ਆਪਣੇ ਵੱਡਿਆਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਹੋਵੇ
ਕੁਝ ਟਿਪਸ ਜਿਸ ਨਾਲ ਤੁਸੀਂ ਬੱਚਿਆਂ ’ਚ ਸੰਸਕਾਰ ਅਤੇ ਪਰੰਪਰਾ ਜਿਉਂਦਾ ਰੱਖ ਸਕਦੇ ਹੋ
ਈਸ਼ਵਰ ’ਚ ਆਸਥਾ:
ਆਪਣੇ ਬੱਚਿਆਂ ’ਚ ਇਹ ਸੰਸਕਾਰ ਪੈਦਾ ਕਰਨਾ ਚਾਹੀਦਾ ਕਿ ਉਹ ਈਸ਼ਵਰ ’ਚ ਵਿਸ਼ਵਾਸ ਰੱਖੇ ਈਸ਼ਵਰ ’ਚ ਆਸਥਾ ਰੱਖਣ ਨਾਲ ਸਹੀ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਉਸ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਈਸ਼ਵਰ ਸਭ ਕੁਝ ਦੇਖਦਾ ਹੈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ
ਮਾਤਾ-ਪਿਤਾ ਦਾ ਸਨਮਾਨ ਕਰਨਾ:
ਹਰੇਕ ਬੱਚੇ ਨੂੰ ਬਚਪਨ ਤੋਂ ਹੀ ਇਹ ਸਿੱਖਿਆ ਮਿਲਣੀ ਚਾਹੀਦੀ ਕਿ ਉਹ ਆਪਣੇ ਮਾਤਾ-ਪਿਤਾ ਦਾ ਸਨਮਾਨ ਕਰੇ ਕਿਉਂਕਿ ਮਾਤਾ-ਪਿਤਾ ਹੀ ਉਸ ਦੇ ਮਾਰਗਦਰਸ਼ਕ ਹੁੰਦੇ ਹਨ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਾਪਿਆਂ ਦੀ ਰਾਇ ਜ਼ਰੂਰ ਲਓ ਆਪਣੇ ਬੱਚੇ ਨੂੰ ਆਪਣੀ ਅਸਲੀਅਤ ਸਥਿਤੀ ਬਾਰੇ ਜ਼ਰੂਰ ਦੱਸੋ, ਫਿਰ ਵੀ ਉਹ ਤੁਹਾਡਾ ਸਨਮਾਨ ਕਰੇਗਾ ਆਦਰਸ਼ ਅਤੇ ਬਹਾਦਰ ਬੱਚਿਆਂ ਦੀਆਂ ਕਹਾਣੀਆਂ ਸੁਣਾਓ ਅਤੇ ਪੜ੍ਹਨ ਲਈ ਪ੍ਰੇਰਿਤ ਕਰੋ
ਸੱਚਾਈ ਅਤੇ ਇਮਾਨਦਾਰੀ:
ਆਪਣੇ ਬੱਚੇ ਅੰਦਰ ਸੱਚ ਬੋਲਣ ਦੀ ਆਦਤ ਪਾਉਣੀ ਚਾਹੀਦੀ ਹੈ ਇਸ ਦੇ ਲਈ ਮਾਤਾ-ਪਿਤਾ ਨੂੰ ਖੁਦ ਵੀ ਇਸ ਰਸਤੇ ’ਤੇ ਚੱਲਣਾ ਹੋਵੇਗਾ ਇਮਾਨਦਾਰੀ ਦੀ ਆਦਤ ਪਾਉਣੀ ਹੋਵੇਗੀ ਉਨ੍ਹਾਂ ਨੂੰ ਇਹ ਦੱਸਣਾ ਹੋਵੇਗਾ ਕਿ ਸੱਚ ਅਤੇ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ ਕਿਉਂਕਿ ਇਮਾਨਦਾਰੀ ਦੀ ਨੀਂਹ ਬਹੁਤ ਮਜ਼ਬੂਤ ਹੁੰਦੀ ਹੈ ਅੱਗੇ ਚੱਲ ਕੇ ਕੋਈ ਵੀ ਤੁਹਾਡੇ ਬੱਚੇ ਨੂੰ ਰਸਤੇ ਤੋਂ ਡਾਵਾਂਡੋਲ ਨਹੀਂ ਕਰ ਸਕਦਾ ਹੈ ਇਸ ਦੇ ਲਈ ਤੁਸੀਂ ਉਸ ਨੂੰ ਕਿਸੇ ਕਹਾਣੀ ਜ਼ਰੀਏ ਜਾਂ ਕਿਸੇ ਉਦਾਹਰਨ ਜ਼ਰੀਏ ਸਮਝਾ ਸਕਦੇ ਹੋ ਜਿਵੇਂ ਰਾਜਾ ਹਰੀਸ਼ਚੰਦਰ ਦੀ ਕਹਾਣੀ
ਸਹਿਯੋਗ ਦੀ ਭਾਵਨਾ:
ਆਪਣੇ ਬੱਚਿਆਂ ਅੰਦਰ ਸਹਿਯੋਗ ਅਤੇ ਦੂਜਿਆਂ ਦੀ ਮੱਦਦ ਕਰਨ ਦੀ ਭਾਵਨਾ ਦਾ ਸੰਚਾਰ ਕਰਨਾ ਚਾਹੀਦਾ ਹੈ ਇਹ ਆਦਤ ਬਚਪਨ ਤੋਂ ਹੀ ਪੈਣੀ ਚਾਹੀਦੀ ਹੈ ਇੱਕ ਮਾਤਾ-ਪਿਤਾ ਹੋਣ ਦੇ ਨਾਤੇ ਤੁਸੀਂ ਆਪਣੇ ਬੱਚੇ ਨੂੰ ਛੋਟੇ ਹੋਣ ’ਤੇ ਹੀ ਆਪਣੇ ਨਾਲ ਕੰਮ ’ਤੇ ਲਗਾਓ ਜਾਂ ਉਸ ਨੂੰ ਦੱਸਦੇ ਰਹੋ ਕਿ ਪਰਿਵਾਰ ’ਚ ਸਾਰੇ ਕੰਮ ਇੱਕ ਦੂਜੇ ਦੀ ਮੱਦਦ ਨਾਲ ਹੀ ਸੰਭਵ ਹਨ ਘਰ ’ਚ ਜਿੰਨੇ ਵੀ ਮੈਂਬਰ ਹਨ ਉਨ੍ਹਾਂ ਦੇ ਕੰਮ ਦੇ ਅਨੁਸਾਰ ਸਾਰੇ ਕੰਮ ਵੰਡ ਦਿਓ ਜਿਸ ਨਾਲ ਉਸ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ ਅਤੇ ਹੌਲੀ-ਹੌਲੀ ਇੱਕ ਦੂਜੇ ਦੀ ਮੱਦਦ ਕਰਨਾ ਉਸ ਦੀ ਆਦਤ ’ਚ ਸ਼ਾਮਲ ਹੋ ਜਾਏਗਾ ਅਤੇ ਉਹ ਬਾਹਰ ਵਾਲਿਆਂ ਦੇ ਨਾਲ ਹੀ ਉਹੀ ਵਿਹਾਰ ਕਰੇਗਾ
ਪ੍ਰੇਮ ਦੀ ਭਾਵਨਾ:
ਹਰੇਕ ਬੱਚੇ ਦੇ ਅੰਦਰ ਇਹ ਗੁਣ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਨਾਲ ਪ੍ਰੇਮਭਾਵ ਨਾਲ ਰਹੇ ਆਪਸੀ ਪੇ੍ਰਮ ਅਤੇ ਭਾਈਚਾਰੇ ਦੀ ਭਾਵਨਾ ਦੇ ਬਲ ’ਤੇ ਉਹ ਆਪਣੇ ਪਰਿਵਾਰ, ਸਕੂਲ ਅਤੇ ਸਮਾਜ ’ਚ ਉੱਚਾ ਸਥਾਨ ਪਾ ਸਕਦਾ ਹੈ ਸਾਰੇ ਉਸ ਨੂੰ ਪਸੰਦ ਕਰਨਗੇ ਅਤੇ ਉਹ ਸਾਰਿਆਂ ਦੇ ਦਿਲਾਂ ’ਤੇ ਰਾਜ ਕਰੇਗਾ ਉਸ ਨੂੰ ਸਾਰਿਆਂ ਪ੍ਰਤੀ ਰਹਿਮ ਅਤੇ ਦਇਆ ਦੀ ਭਾਵਨਾ ਵੀ ਰੱਖਣੀ ਚਾਹੀਦੀ ਹੈ ਜਿਵੇਂ ਗਰੀਬ, ਬੇਸਹਾਰਾ, ਅਨਾਥ, ਅਪੰਗ ਆਦਿ
ਦੇਸ਼ ਪ੍ਰਤੀ ਸਨਮਾਨ:
ਹਰੇਕ ਬੱਚੇ ਅੰਦਰ ਦੇਸ਼ਭਗਤੀ ਦੀ ਭਾਵਨਾ ਹੋਣੀ ਚਾਹੀਦੀ ਹੈ ਬਚਪਨ ਤੋਂ ਹੀ ਬੱਚੇ ਅੰਦਰ ਇਹ ਸੰਸਕਾਰ ਪਾਓ ਕਿ ਉਸ ਦਾ ਸਭ ਤੋਂ ਪਹਿਲਾਂ ਕਰਤੱਵ ਆਪਣੇ ਦੇਸ਼ ਪ੍ਰਤੀ ਹੈ ਉਸ ਦੇ ਅੰਦਰ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ ਉਸ ਨੂੰ ਹਰੇਕ ਸਮੇਂ ਆਪਣੇ ਦੇਸ਼ ਪ੍ਰਤੀ ਸੇਵਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਹੋ ਸਕੇ ਤਾਂ ਉਸ ਨੂੰ ਫੌਜ ਟ੍ਰੇਨਿੰਗ ਲਈ ਪ੍ਰੇਰਿਤ ਕਰੋ ਦੇਸ਼-ਭਗਤੀ ਦੀ ਕਵਿਤਾ ਅਤੇ ਕਹਾਣੀਆਂ ਸੁਣਾਓ ਆਦਰਸ਼ ਵਿਅਕਤੀਆਂ ਦੇ ਜੀਵਨ-ਚਰਿੱਤਰ ਬਾਰੇ ਜਾਣਨ ਲਈ ਜਾਗਰੂਕ ਕਰੋ
ਕਰਤੱਵ ਦੀ ਭਾਵਨਾ:
ਆਪਣੇ ਬੱਚੇ ’ਚ ਇਹ ਸੰਸਕਾਰ ਭਰੋ ਕਿ ਉਹ ਕਰਤੱਵ ਦੀ ਪਾਲਣਾ ਕਰੇ ਹਰੇਕ ਵਿਅਕਤੀ ਦਾ ਆਪਣੇ ਪਰਿਵਾਰ ਪ੍ਰਤੀ, ਦੇਸ਼ ਪ੍ਰਤੀ, ਆਪਣੇ ਗੁਰੂ ਪ੍ਰਤੀ, ਆਪਣੇ ਸਕੂਲ ਪ੍ਰਤੀ, ਆਪਣੇ ਵੱਡਿਆਂ ਅਤੇ ਛੋਟਿਆਂ ਪ੍ਰਤੀ ਵੱਖ-ਵੱਖ ਕਰਤੱਵ ਹੁੰਦੇ ਹਨ ਜਿਸ ਨੂੰ ਉਸ ਨੂੰ ਨਿਭਾਉਣਾ ਪੈਂਦਾ ਹੈ
ਸਹਿਣਸ਼ਕਤੀ:
ਅੱਜ-ਕੱਲ੍ਹ ਦੇ ਦੌਰ ’ਚ ਬੱਚਿਆਂ ਕੋਲ ਸਹਿਣਸ਼ਕਤੀ ਦੀ ਕਮੀ ਹੈ, ਇਸ ਲਈ ਮਾਤਾ-ਪਿਤਾ ਹੋਣ ਦੇ ਨਾਤੇ ਤੁਸੀਂ ਆਪਣੇ ਬੱਚੇ ਅੰਦਰ ਹੌਂਸਲਾ ਰੱਖਣ ਦੀ ਆਦਤ ਪਾਓ ਕਿਉਂਕਿ ਉਸ ਦੇ ਅੱਗੇ ਜੀਵਨ ਲਈ ਇਹ ਗੁਣ ਹੋਣਾ ਜ਼ਰੂਰੀ ਹੈ ਉਸ ਨੂੰ ਇਹ ਸਿਖਾਓ ਕਿ ਛੋਟੀਆਂ-ਛੋਟੀਆਂ ਗੱਲਾਂ ’ਤੇ ਉਹ ਹਿੰਸਕ ਨਾ ਹੋਵੇ ਅਤੇ ਜੀਵਨ ਪ੍ਰਤੀ ਉਹ ਸਕਾਰਾਤਮਕ ਰੁਖ ਰੱਖੇ
ਉੱਜਵਲ ਚਰਿੱਤਰ:
ਆਪਣੇ ਬੱਚੇ ਅੰਦਰ ਇਹ ਸੰਸਕਾਰ ਭਰੋ ਕਿ ਉਹ ਆਪਣੇ ਚਰਿੱਤਰ ਪ੍ਰਤੀ ਸਜਗ ਰਹੇ, ਕਿਉਂਕਿ ਇੱਕ ਵਾਰ ਚਰਿੱਤਰ ਨਸ਼ਟ ਹੋਣ ’ਤੇ ਉਹ ਦੁਬਾਰਾ ਠੀਕ ਨਹੀਂ ਹੋ ਸਕਦਾ ਇਸ ਧੋਖੇ ਅਤੇ ਫਰੇਬ ਦੀ ਦੁਨੀਆਂ ’ਚ ਉਹ ਆਪਣੇ ਆਸ-ਪਾਸ ਦੇ ਲੋਕਾਂ ਅਤੇ ਫਰੇਬੀ ਦੋਸਤਾਂ ਤੋਂ ਸਾਵਧਾਨ ਰਹੇ
ਬਜ਼ੁਰਗਾਂ ਪ੍ਰਤੀ ਵਧਾਓ ਪਿਆਰ:
ਆਪਣੇ ਬੱਚਿਆਂ ਨੂੰ ਘਰ ਦੇ ਵੱਡੇ-ਬਜ਼ੁਰਗਾਂ ਦੀ ਇੱਜ਼ਤ ਕਰਨਾ ਸਿਖਾਓ ਉਨ੍ਹਾਂ ਦੀ ਸੇਵਾ ਕਰਨਾ, ਉਨ੍ਹਾਂ ਦੀ ਗੱਲ ਮੰਨਣਾ, ਉਨ੍ਹਾਂ ਦੀ ਮੱਦਦ ਕਰਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਆਉਣਾ ਚਾਹੀਦਾ ਹੈ ਆਪਣੇ ਬੱਚੇ ਦੇ ਸਖਸ਼ੀਅਤ ਦੇ ਨਿਰਮਾਣ ਲਈ ਤੁਹਾਨੂੰ ਉਸ ਦੀ ਸਿੱਖਿਆ, ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੇ ਨਾਲ-ਨਾਲ ਇਨ੍ਹਾਂ ਸੰਸਕਾਰਾਂ ਨੂੰ ਬਚਪਨ ਤੋਂ ਹੀ ਉਨ੍ਹਾਂ ਅੰਦਰ ਪਾਉਣਾ ਚਾਹੀਦਾ ਹੈ, ਉਦੋਂ ਵੱਡਾ ਹੋ ਕੇ ਉਹ ਇੱਕ ਚੰਗਾ ਇਨਸਾਨ ਬਣੇਗਾ ਅਤੇ ਆਪਣੇ ਦੇਸ਼ ਦਾ ਇੱਕ ਚੰਗਾ ਨਾਗਰਿਕ ਬਣੇਗਾ