ਤਰਬੂਜ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ ਇਸ ਦੀਆਂ ਖੂਬੀਆਂ ਦੇ ਚੱਲਦੇ ਬਜ਼ਾਰ ’ਚ ਤਰਬੂਜ ਦੀ ਡਿਮਾਂਡ ਕਾਫੀ ਵਧ ਜਾਂਦੀ ਹੈ ਅਜਿਹੀ ਸਥਿਤੀ ’ਚ ਵਧੀਆ, ਮਿੱਠਾ ਤੇ ਲਾਲ ਤਰਬੂਜ ਚੁਣਨਾ ਕਾਫੀ ਮੁਸ਼ਕਿਲ ਹੁੰਦਾ ਹੈ ਹਾਲਾਂਕਿ ਤਰਬੂਜ ਖਰੀਦਦੇ ਸਮੇਂ ਉਸ ਦੀ ਪਹਿਚਾਣ ਕਰਨ ਦੇ ਸੰਘਰਸ਼ ਨਾਲ ਕਦੇ ਨਾ ਕਦੇ ਤੁਸੀਂ ਵੀ ਜ਼ਰੂਰ ਜੂਝੇ ਹੋਵੋਗੇ ਤਰਬੂਜ ਜੇ ਮਿੱਠਾ ਹੋਵੇਗਾ, ਤਾਂ ਉਸਦਾ ਸਵਾਦ ਵਧੀਆ ਹੋਵੇਗਾ ਇਸ ਲਈ ਇਹ ਜਾਣ ਲੈਣਾ ਬੇਹੱਦ ਜ਼ਰੂਰੀ ਹੈ ਕਿ ਸਹੀ ਤਰਬੂਜ ਦੀ ਚੋਣ ਕਿਵੇਂ ਕੀਤੀ ਜਾਵੇ ਤਾਂ ਆਓ! ਜਾਣਦੇ ਹਾਂ ਕਿ ਮਿੱਠਾ, ਰਸ ਭਰਿਆ ਤਰਬੂਜ ਕਿਵੇਂ ਖਰੀਦੀਏ। (Buy Watermelon)
Table of Contents
ਖਰੀਦੋ ਭਾਰੀ ਅਤੇ ਪੀਲਾ ਧਾਰੀਦਾਰ ਤਰਬੂਜ:
ਲਾਲ ਅਤੇ ਮਿੱਠਾ ਤਰਬੂਜ ਖਰੀਦਣ ਲਈ ਤੁਸੀਂ ਸਭ ਤੋਂ ਜ਼ਿਆਦਾ ਭਾਰੀ ਤਰਬੂਜ ਚੁਣੋ ਕਿਉਂਕਿ ਤਰਬੂਜ ’ਚ 92 ਫੀਸਦੀ ਪਾਣੀ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਉਹ ਰਸੀਲਾ ਹੁੰਦਾ ਹੈ ਤਰਬੂਜ ਜਿੰਨਾ ਜ਼ਿਆਦਾ ਭਾਰੀ ਹੋਵੇਗਾ, ਉਸ ਵਿਚ ਓਨਾ ਹੀ ਪਾਣੀ ਹੋਵੇਗਾ ਨਾਲ ਹੀ ਫਲ ਉੱਪਰੋਂ ਪੀਲਾ ਅਤੇ ਧਾਰੀਦਾਰ ਹੋਣਾ ਚਾਹੀਦੈ ਇਸ ਤਰ੍ਹਾਂ ਦੇ ਤਰਬੂਜ ਲਾਲ ਵੀ ਹੁੰਦੇ ਹਨ ਅਤੇ ਮਿੱਠੇ ਵੀ ਨਾਲ ਹੀ ਆਕਾਰ ’ਚ ਵੱਡੇ ਤਰਬੂਜ ਨੂੰ ਖਰੀਦਣ ਤੋਂ ਬਚੋ, ਕਿਉਂਕਿ ਅਜਿਹੇ ਤਰਬੂਜ ਆਰਟੀਫੀਸ਼ੀਅਲ ਫਾਰਮਿੰਗ ਨਾਲ ਤਿਆਰ ਕੀਤੇ ਜਾਂਦੇ ਹਨ।
ਪਾਣੀ ’ਚ ਪਾ ਕੇ ਕਰੋ ਚੈੱਕ: | Buy Watermelon
ਜਦੋਂ ਵੀ ਦੁਕਾਨ ’ਚ ਤਰਬੂਜ ਖਰੀਦਣ ਜਾਓ ਅਤੇ ਤੁਹਾਨੂੰ ਤਰਬੂਜ ਨੂੰ ਲੈ ਕੇ ਕੋਈ ਸ਼ੱਕ ਹੋਵੇ ਜਾਂ ਉਸ ਤਰਬੂਜ ਦਾ ਛੋਟਾ ਜਿਹਾ ਟੁਕੜਾ ਪਾਣੀ ’ਚ ਪਾ ਕੇ ਜ਼ਰੂਰ ਚੈੱਕ ਕਰੋ ਅਜਿਹਾ ਕਰਨ ਨਾਲ ਪਾਣੀ ਦਾ ਰੰਗ ਜੇਕਰ ਤੇਜੀ ਨਾਲ ਬਦਲਦਾ ਹੋਇਆ ਗੁਲਾਬੀ ਰੰਗ ਦਾ ਨਜ਼ਰ ਆਵੇ ਤਾਂ ਉਸ ਨੂੰ ਬਿਲਕੁਲ ਵੀ ਨਾ ਖਰੀਦੋ ਇਸ ’ਚ ਆਰਟੀਫੀਸ਼ੀਅਲ ਰੰਗ ਦਾ ਇਸਤੇਮਾਲ ਹੋ ਸਕਦਾ ਹੈ, ਜੋ ਸਿਹਤ ਨੂੰ ਬੁਰੀ ਤਰ੍ਹ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਉੱਪਰੋਂ ਠੋਕ ਕੇ ਸੁਣੋ ਡੂੰਘੀ ਆਵਾਜ਼:
ਪੱਕੇ ਹੋਏ ਤਰਬੂਜ ਪਹਿਚਾਨਣ ਦਾ ਸਭ ਤੋਂ ਸੌਖਾ ਤਰੀਕਾ ਹੈ ਉਸਦੇ ਉੱਪਰ ਉਸਨੂੰ ਠੋਕ ਕੇ ਦੇਖਣਾ ਤਰਬੂਜ ਜਿੰਨਾ ਪੱਕਿਆ ਹੋਵੇਗਾ, ਉਸਦੀ ਆਵਾਜ਼ ਵੀ ਓਨੀ ਡੂੰਘੀ ਹੋਵੇਗੀ ਇਸ ਤਰ੍ਹਾਂ ਤੁਸੀਂ ਇੱਕ ਮਿੱਠਾ ਤਰਬੂਜ ਚੁਣ ਸਕਦੇ ਹੋ।
ਕੱਟਿਆ ਤਰਬੂਜ ਨਾ ਖਰੀਦੋ:
ਤਰਬੂਜ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇੰਜੈਕਸ਼ਨ ਨਾਲ ਹੋਏ ਸੁਰਾਖਾਂ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ ਕਦੇ-ਕਦੇ ਦੁਕਾਨਦਾਰ ਤਰਬੂਜ ’ਚ ਇੰਜੈਕਸ਼ਨ ਲਾ ਦਿੰਦੇ ਹਨ, ਜਿਸ ਦੇ ਸੁਰਾਖ਼ ਸਾਫ ਤੌਰ ’ਤੇ ਦੇਖੇ ਜਾ ਸਕਦੇ ਹਨ ਤੁਸੀਂ ਜਦੋਂ ਵੀ ਤਰਬੂਜ ਖਰੀਦੋੋ, ਤਾਂ ਇਸ ਗੱਲ ਦਾ ਵੀ ਧਿਆਨ ਦਿਓ ਕਿ ਫਲ ਪੂਰੀ ਤਰ੍ਹ੍ਹਾਂ ਸਾਬੁਤ ਹੋਵੇ ਅਤੇ ਕਿਤੋਂ ਵੀ ਕੱਟਿਆ ਹੋਇਆ ਨਾ ਹੋਵੇ।